ਦਸਮ ਗਰੰਥ । दसम ग्रंथ ।

Page 446

ਦੋਹਰਾ ॥

दोहरा ॥

ਪੁਨਿ ਪਾਰਥ ਧਨੁ ਲੈ ਫਿਰਿਓ; ਕਸਿ ਕੈ ਤੀਛਨ ਬਾਨ ॥

पुनि पारथ धनु लै फिरिओ; कसि कै तीछन बान ॥

ਮਾਰਤ ਭਯੋ ਖੜਗੇਸ ਤਨ; ਮਨਿ ਅਰਿ ਬਧਿ ਹਿਤ ਜਾਨਿ ॥੧੬੨੨॥

मारत भयो खड़गेस तन; मनि अरि बधि हित जानि ॥१६२२॥

ਸਵੈਯਾ ॥

सवैया ॥

ਬਾਨ ਲਗਿਯੋ ਜਬ ਹੀ ਤਿਹ ਕਉ; ਤਬ ਹੀ ਰਿਸਿ ਕੈ ਕਹੀ ਭੂਪਤਿ ਬਾਤੈ ॥

बान लगियो जब ही तिह कउ; तब ही रिसि कै कही भूपति बातै ॥

ਕਾਹੇ ਕਉ ਆਗਿ ਬਿਰਾਨੀ ਜਰੈ? ਸੁਨ ਰੇ ! ਮ੍ਰਿਦ ਮੂਰਤਿ ਹਉ ਕਹੋ ਤਾ ਤੈ ॥

काहे कउ आगि बिरानी जरै? सुन रे ! म्रिद मूरति हउ कहो ता तै ॥

ਤਾਹੀ ਸਮੇਤ ਹਨੋ ਤੁਮ ਕਉ; ਸਿਖਈ ਜਿਹ ਬਾਨ ਚਲਾਨ ਕੀ ਘਾਤੈ ॥

ताही समेत हनो तुम कउ; सिखई जिह बान चलान की घातै ॥

ਜਾਹੁ ਚਲੇ ਗ੍ਰਿਹ, ਛਾਡਤ ਹੋ ਤੁਝਿ; ਸੁੰਦਰ ਨੈਨਨਿ ਜਾਨਿ ਕੈ ਨਾਤੈ ॥੧੬੨੩॥

जाहु चले ग्रिह, छाडत हो तुझि; सुंदर नैननि जानि कै नातै ॥१६२३॥

ਯੌ ਕਹਿ ਭੂਪਤਿ ਪਾਰਥ ਕਉ; ਰਨਿ ਧਾਇ ਪਰਿਓ ਕਰ ਲੈ ਅਸਿ ਪੈਨਾ ॥

यौ कहि भूपति पारथ कउ; रनि धाइ परिओ कर लै असि पैना ॥

ਸੈਨ ਨਿਹਾਰਿ ਮਹਾ ਬਲੁ ਧਾਰਿ; ਹਕਾਰਿ ਪਰਿਓ ਮਨ ਰੰਚਕ ਭੈ ਨਾ ॥

सैन निहारि महा बलु धारि; हकारि परिओ मन रंचक भै ना ॥

ਸਤ੍ਰਨ ਕੇ ਅਵਸਾਨ ਗਏ ਛੁਟ; ਕੋਊ ਸਕਿਓ ਕਰਿ ਆਯੁਧ ਲੈ ਨਾ ॥

सत्रन के अवसान गए छुट; कोऊ सकिओ करि आयुध लै ना ॥

ਮਾਰਿ ਅਨੇਕ ਦਏ ਰਨ ਮੈ; ਇਕ ਪਾਨੀ ਹੀ ਪਾਨੀ ਰਟੈ ਕਰਿ ਸੈਨਾ ॥੧੬੨੪॥

मारि अनेक दए रन मै; इक पानी ही पानी रटै करि सैना ॥१६२४॥

ਦੋਹਰਾ ॥

दोहरा ॥

ਭਜੀ ਸੈਨ ਜਬ ਪਾਂਡਵੀ; ਕਿਸਨ ਬਿਲੋਕੀ ਨੈਨ ॥

भजी सैन जब पांडवी; किसन बिलोकी नैन ॥

ਦੁਰਜੋਧਨ ਸੋ ਯੌ ਕਹੀ; ਤੁਮ ਧਾਵਹੁ ਲੈ ਸੈਨ ॥੧੬੨੫॥

दुरजोधन सो यौ कही; तुम धावहु लै सैन ॥१६२५॥

ਸਵੈਯਾ ॥

सवैया ॥

ਯੌ ਸੁਨਿ ਕੈ ਹਰਿ ਕੀ ਬਤੀਆ; ਸਜਿ ਕੈ ਦੁਰਜੋਧਨ ਸੈਨ ਸਿਧਾਰਿਓ ॥

यौ सुनि कै हरि की बतीआ; सजि कै दुरजोधन सैन सिधारिओ ॥

ਭੀਖਮ ਆਗੈ ਭਯੋ ਸੰਗ ਭਾਨੁਜ; ਦ੍ਰੋਣ ਕ੍ਰਿਪਾ ਦਿਜ ਸਾਥ ਪਧਾਰਿਓ ॥

भीखम आगै भयो संग भानुज; द्रोण क्रिपा दिज साथ पधारिओ ॥

ਧਾਇ ਪਰੇ ਅਰਰਾਇ ਸਬੈ; ਤਿਹ ਭੂਪਤਿ ਸੋ ਅਤਿ ਹੀ ਰਨ ਪਾਰਿਓ ॥

धाइ परे अरराइ सबै; तिह भूपति सो अति ही रन पारिओ ॥

ਆਗੇ ਹੁਇ ਭੂਪ ਲਰਿਓ, ਨ ਡਰਿਓ; ਸਭ ਕਉ ਸਰ ਏਕ ਹੀ ਏਕ ਪ੍ਰਹਾਰਿਓ ॥੧੬੨੬॥

आगे हुइ भूप लरिओ, न डरिओ; सभ कउ सर एक ही एक प्रहारिओ ॥१६२६॥

ਤਬ ਭੀਖਮ ਕੋਪ ਕੀਓ ਮਨ ਮੈ; ਇਹ ਭੂਪਤਿ ਪੈ ਬਹੁ ਤੀਰ ਚਲਾਏ ॥

तब भीखम कोप कीओ मन मै; इह भूपति पै बहु तीर चलाए ॥

ਆਵਤ ਬਾਨ ਸੋ ਬਾਨ ਕਟੇ; ਖੜਗੇਸ ਮਹਾ ਅਸਿ ਲੈ ਕਰਿ ਧਾਏ ॥

आवत बान सो बान कटे; खड़गेस महा असि लै करि धाए ॥

ਹੋਤ ਭਯੋ ਤਹ ਜੁਧੁ ਬਡੋ; ਰਿਸਿ ਭੀਖਮ ਕੋ ਨ੍ਰਿਪ ਬੈਨ ਸੁਨਾਏ ॥

होत भयो तह जुधु बडो; रिसि भीखम को न्रिप बैन सुनाए ॥

ਤਉ ਲਖਿ ਹੋ ਹਮਰੇ ਬਲ ਕਉ; ਜਬ ਹੀ ਜਮ ਕੇ ਬਸਿ ਹੋ ਗ੍ਰਿਹ ਜਾਏ ॥੧੬੨੭॥

तउ लखि हो हमरे बल कउ; जब ही जम के बसि हो ग्रिह जाए ॥१६२७॥

ਦੋਹਰਾ ॥

दोहरा ॥

ਭਜਤ ਨ ਭੀਖਮ ਜੁਧ ਤੇ; ਭੂਪ ਲਖੀ ਇਹ ਗਾਥ ॥

भजत न भीखम जुध ते; भूप लखी इह गाथ ॥

ਸੀਸ ਕਟਿਓ ਤਿਹ ਸੂਤ ਕੋ; ਏਕ ਬਾਨ ਕੇ ਸਾਥ ॥੧੬੨੮॥

सीस कटिओ तिह सूत को; एक बान के साथ ॥१६२८॥

ਸਵੈਯਾ ॥

सवैया ॥

ਅਸ੍ਵ ਲੈ ਭੀਖਮ ਕੋ ਭਜਿ ਗੇ; ਤਬ ਹੀ ਦੁਰਜੋਧਨ ਕੋਪ ਭਰਿਓ ॥

अस्व लै भीखम को भजि गे; तब ही दुरजोधन कोप भरिओ ॥

ਸੰਗ ਦ੍ਰੋਣ ਕੋ ਪੁਤ੍ਰ ਕ੍ਰਿਪਾ ਬਰ ਲੈ; ਬਰਮਾਕ੍ਰਿਤ ਜਾਦਵ ਜਾਇ ਪਰਿਓ ॥

संग द्रोण को पुत्र क्रिपा बर लै; बरमाक्रित जादव जाइ परिओ ॥

ਧਨੁ ਬਾਨ ਲੈ ਦ੍ਰਉਣ ਹੂੰ ਆਪ ਤਬੈ; ਹਠ ਠਾਨਿ ਰਹਿਓ ਨਹਿ ਨੈਕੁ ਡਰਿਓ ॥

धनु बान लै द्रउण हूं आप तबै; हठ ठानि रहिओ नहि नैकु डरिओ ॥

ਕਰਵਾਰਿ ਕਟਾਰਿਨਿ ਸੂਲਨਿ ਸਾਂਗਨਿ; ਚਕ੍ਰਨਿ ਕੋ ਅਤਿ ਜੂਝ ਕਰਿਓ ॥੧੬੨੯॥

करवारि कटारिनि सूलनि सांगनि; चक्रनि को अति जूझ करिओ ॥१६२९॥

ਕਾਨ ਜੂ ਬਾਚ ਖੜਗੇਸ ਸੋ ॥

कान जू बाच खड़गेस सो ॥

ਸਵੈਯਾ ॥

सवैया ॥

ਤਉ ਹੀ ਲਉ ਜਦੁਬੀਰ ਲੀਏ ਧਨੁ; ਸ੍ਰੀ ਖੜਗੇਸ ਕਉ ਬੈਨ ਸੁਨਾਯੋ ॥

तउ ही लउ जदुबीर लीए धनु; स्री खड़गेस कउ बैन सुनायो ॥

ਮਾਰਤ ਹਉ ਹਠਿ ਕੈ ਸਠਿ ! ਤੋ ਕਹੁ; ਕਾ ਭਯੋ? ਜੁ ਅਤਿ ਜੁਧੁ ਮਚਾਯੋ ॥

मारत हउ हठि कै सठि ! तो कहु; का भयो? जु अति जुधु मचायो ॥

ਏਕ ਘਰੀ ਲਰਿ ਲੈ ਮਰਿ ਹੈ ਅਬ; ਜਾਨਤ ਹਉ ਤੁਯ ਕਾਲ ਹੀ ਆਯੋ ॥

एक घरी लरि लै मरि है अब; जानत हउ तुय काल ही आयो ॥

ਚੇਤ ਰੇ ਚੇਤ ਅਜਉ ਚਿਤ ਮੈ; ਹਰਿ ਇਉ ਕਹਿ ਕੈ ਧਨੁ ਬਾਨ ਚਲਾਯੋ ॥੧੬੩੦॥

चेत रे चेत अजउ चित मै; हरि इउ कहि कै धनु बान चलायो ॥१६३०॥

Dasam Granth