Page 503
ਪਾਰਥ ਅਉ ਪ੍ਰਭ ਜੂ ਮਿਲਿ ਕੈ; ਜਬ ਐਸੋ ਸਿਕਾਰ ਕੀਓ ਸੁਖ ਪਾਯੋ ॥
पारथ अउ प्रभ जू मिलि कै; जब ऐसो सिकार कीओ सुख पायो ॥
ਆਪਸ ਮੈ ਕਬਿ ਸ੍ਯਾਮ ਭਨੈ; ਤਿਹ ਠਉਰ ਦੁਹੂ ਅਤਿ ਹੇਤੁ ਬਢਾਯੋ ॥
आपस मै कबि स्याम भनै; तिह ठउर दुहू अति हेतु बढायो ॥
ਅਉ ਦੁਹੂੰ ਕੋ ਜਲ ਪੀਵਨ ਕੋ ਮਨੁ; ਅਉਸਰ ਤਉਨ ਸੁ ਹੈ ਲਲਚਾਯੋ ॥
अउ दुहूं को जल पीवन को मनु; अउसर तउन सु है ललचायो ॥
ਛੋਰਿ ਅਖੇਟਕ ਦੀਨ ਦੁਹੂੰ; ਚਲਿ ਕੈ ਪ੍ਰਭ ਜੂ ਜਮਨਾ ਤਟਿ ਆਯੋ ॥੨੦੯੨॥
छोरि अखेटक दीन दुहूं; चलि कै प्रभ जू जमना तटि आयो ॥२०९२॥
ਜਾਤ ਹੁਤੇ ਜਲ ਪੀਵਨ ਕੇ ਹਿਤ; ਤਉ ਹੀ ਲਉ ਸੁੰਦਰਿ ਨਾਰਿ ਨਿਹਾਰੀ ॥
जात हुते जल पीवन के हित; तउ ही लउ सुंदरि नारि निहारी ॥
ਪੂਛਹੁ, ਕੋ ਹੈ? ਕਹਾ ਇਹ ਦੇਸੁ? ਕਹਿਯੋ ਸੰਗਿ ਪਾਰਥ ਯੌ ਗਿਰਿਧਾਰੀ ॥
पूछहु, को है? कहा इह देसु? कहियो संगि पारथ यौ गिरिधारी ॥
ਆਇਸ ਮਾਨਿ ਪੁਰੰਦਰ ਕੋ; ਸੁ ਭਯੋ ਤਿਹ ਕੇ ਸੰਗ ਬਾਤ ਉਚਾਰੀ ॥
आइस मानि पुरंदर को; सु भयो तिह के संग बात उचारी ॥
ਕਉਨ ਕੀ ਬੇਟੀ ਹੈ? ਦੇਸ ਕਹਾ ਤੁਹਿ? ਕੋ ਤੋਹਿ ਭ੍ਰਾਤ? ਤੂ ਕਉਨ ਕੀ ਨਾਰੀ? ॥੨੦੯੩॥
कउन की बेटी है? देस कहा तुहि? को तोहि भ्रात? तू कउन की नारी? ॥२०९३॥
ਜਮੁਨਾ ਬਾਚ ਅਰਜਨੁ ਸੋ ॥
जमुना बाच अरजनु सो ॥
ਦੋਹਰਾ ॥
दोहरा ॥
ਅਰਜੁਨ ਸੋ ਜਮਨਾ ਤਬੈ; ਐਸੇ ਕਹਿਓ ਸੁਨਾਇ ॥
अरजुन सो जमना तबै; ऐसे कहिओ सुनाइ ॥
ਜਦੁਪਤਿ ਬਰ ਹੀ ਚਾਹਿ ਚਿਤਿ; ਤਪੁ ਕੀਨੋ ਮੈ ਆਇ ॥੨੦੯੪॥
जदुपति बर ही चाहि चिति; तपु कीनो मै आइ ॥२०९४॥
ਪਾਰਥ ਬਾਚ ਕਾਨ੍ਹ ਜੂ ਸੋ ॥
पारथ बाच कान्ह जू सो ॥
ਸਵੈਯਾ ॥
सवैया ॥
ਤਬ ਪਾਰਥ ਆਇ ਕੈ ਸੀਸ ਨਿਵਾਇ ਸੁ; ਸ੍ਯਾਮ ਜੂ ਸਿਉ ਇਹ ਬੈਨ ਉਚਾਰੇ ॥
तब पारथ आइ कै सीस निवाइ सु; स्याम जू सिउ इह बैन उचारे ॥
ਸੂਰਜ ਕੀ ਦੁਹਿਤਾ ਜਮਨਾ ਇਹ; ਨਾਮ ਪ੍ਰਭੂ ਜਗ ਜਾਹਿਰ ਸਾਰੇ ॥
सूरज की दुहिता जमना इह; नाम प्रभू जग जाहिर सारे ॥
ਭੇਸ ਤਪੋਧਨ ਕਾਹੇ ਕੀਯੋ ਇਨ? ਅਉ ਗ੍ਰਿਹ ਕੇ ਸਭ ਕਾਜ ਬਿਸਾਰੇ ॥
भेस तपोधन काहे कीयो इन? अउ ग्रिह के सभ काज बिसारे ॥
ਅਰਜੁਨ ਉਤਰ ਐਸੇ ਦੀਯੋ; ਘਨਿ ਸ੍ਯਾਮ ! ਸੁਨੋ ਬਰ ਹੇਤੁ ਤੁਮਾਰੇ ॥੨੦੯੫॥
अरजुन उतर ऐसे दीयो; घनि स्याम ! सुनो बर हेतु तुमारे ॥२०९५॥
ਪਾਰਥ ਕੀ ਬਤੀਯਾ ਸੁਨਿ ਯੌ; ਬਹੀਯਾ ਗਹਿ ਡਾਰਿ ਲਈ ਰਥ ਊਪਰ ॥
पारथ की बतीया सुनि यौ; बहीया गहि डारि लई रथ ऊपर ॥
ਚੰਦ ਸੋ ਆਨਨ ਜਾਹਿ ਲਸੈ; ਅਤਿ ਜੋਤਿ ਜਗੈ ਸੁ ਕਪੋਲਨ ਦੂ ਪਰ ॥
चंद सो आनन जाहि लसै; अति जोति जगै सु कपोलन दू पर ॥
ਕੈ ਕੈ ਕ੍ਰਿਪਾ ਅਤਿ ਹੀ ਤਿਹ ਪੈ; ਨ ਕ੍ਰਿਪਾ ਕਰਿ ਸ੍ਯਾਮ ਜੂ ਐਸੀ ਕਿਸੀ ਪਰ ॥
कै कै क्रिपा अति ही तिह पै; न क्रिपा करि स्याम जू ऐसी किसी पर ॥
ਆਪਨੇ ਧਾਮਿ ਲਿਆਵਤ ਭਯੋ; ਸਭ ਐਸ ਕਥਾ ਇਹ ਮਾਲੁਮ ਭੂ ਪਰ ॥੨੦੯੬॥
आपने धामि लिआवत भयो; सभ ऐस कथा इह मालुम भू पर ॥२०९६॥
ਡਾਰਿ ਤਬੈ ਰਥ ਪੈ ਜਮਨਾ ਕਹੁ; ਸ੍ਰੀ ਬ੍ਰਿਜ ਨਾਇਕ ਡੇਰਨ ਆਯੋ ॥
डारि तबै रथ पै जमना कहु; स्री ब्रिज नाइक डेरन आयो ॥
ਬ੍ਯਾਹ ਕੇ ਬੀਚ ਸਭਾ ਹੂ ਜੁਧਿਸਟਰ; ਗਯੋ ਨ੍ਰਿਪ ਪਾਇਨ ਸੋ ਲਪਟਾਯੋ ॥
ब्याह के बीच सभा हू जुधिसटर; गयो न्रिप पाइन सो लपटायो ॥
ਦੁਆਰਕਾ ਜੈਸਿ ਰਚੀ ਪ੍ਰਭ ਜੂ ! ਤੁਮ ਮੋ ਪੁਰ ਤੈਸਿ ਰਚੋ ਸੁ ਸੁਨਾਯੋ ॥
दुआरका जैसि रची प्रभ जू ! तुम मो पुर तैसि रचो सु सुनायो ॥
ਆਇਸ ਦੇਤ ਭਯੋ ਪ੍ਰਭ ਜੂ; ਕਰਮਾਬਿਸ੍ਵ ਸੋ ਤਿਨ ਤੈਸੋ ਬਨਾਯੋ ॥੨੦੯੭॥
आइस देत भयो प्रभ जू; करमाबिस्व सो तिन तैसो बनायो ॥२०९७॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਿਕਾਰ ਖੇਲਬੋ ਜਮੁਨਾ ਕੋ ਬਿਵਾਹਤ ਭਏ ॥
इति स्री बचित्र नाटक ग्रंथे सिकार खेलबो जमुना को बिवाहत भए ॥
ਉਜੈਨ ਰਾਜਾ ਕੀ ਦੁਹਿਤਾ ਕੋ ਬ੍ਯਾਹ ਕਥਨੰ ॥
उजैन राजा की दुहिता को ब्याह कथनं ॥
ਸਵੈਯਾ ॥
सवैया ॥
ਪੰਡੁ ਕੇ ਪੁਤ੍ਰਨ ਤੇ ਅਰੁ ਕੁੰਤੀ ਤੇ; ਲੈ ਕੇ ਬਿਦਾ ਘਨਿ ਸ੍ਯਾਮ ਸਿਧਾਯੋ ॥
पंडु के पुत्रन ते अरु कुंती ते; लै के बिदा घनि स्याम सिधायो ॥
ਭੂਪ ਉਜੈਨ ਪੁਰੀ ਕੋ ਜਹਾ; ਕਬਿ ਸ੍ਯਾਮ ਕਹੈ, ਤਿਹ ਪੈ ਚਲਿ ਆਯੋ ॥
भूप उजैन पुरी को जहा; कबि स्याम कहै, तिह पै चलि आयो ॥
ਤਾ ਦੁਹਿਤਾ ਹੂ ਕੋ ਬ੍ਯਾਹਨ ਕਾਜ; ਦੁਰਜੋਧਨ ਹੂ ਕੋ ਭੀ ਚਿਤੁ ਲੁਭਾਯੋ ॥
ता दुहिता हू को ब्याहन काज; दुरजोधन हू को भी चितु लुभायो ॥
ਸੈਨ ਬਨਾਇ ਭਲੀ ਅਪਨੀ; ਤਿਹ ਬ੍ਯਾਹਨ ਕਉ ਇਤ ਤੇ ਇਹ ਧਾਯੋ ॥੨੦੯੮॥
सैन बनाइ भली अपनी; तिह ब्याहन कउ इत ते इह धायो ॥२०९८॥
|