ਭੈਰਉ ਮਹਲਾ ੫ ਘਰੁ ੧ ਭੈਰਉ। ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਸਾਰਿਆਂ ਤੱਥਾਂ ਨੂੰ ਪਰੇ ਸੁੱਟ ਕੇ ਤੂੰ ਆਖਦਾ ਹੈ, ਅਸਟਮ ਥੀਤਿ ਗੋਵਿੰਦ ਜਨਮਾ ਸੀ ॥੧॥ ਕਿ ਪ੍ਰਭੂ ਚੰਦੋ ਅਠਵੇ ਦਿਨ ਪੈਦਾ ਹੋਇਆ ਸੀ। ਭਰਮਿ ਭੂਲੇ ਨਰ ਕਰਤ ਕਚਰਾਇਣ ॥ ਸੰਦੇਹ ਅੰਦਰ ਭੁਲਿਆ ਹੋਇਆ ਬੰਦਾ ਕੂੜੀਆਂ ਗੱਲਾਂ ਕਰਦਾ ਹੈ। ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥ ਜੰਮਣ ਅਤੇ ਮਰਨ ਦੇ ਬਗੈਰ ਹੈ ਉਹ ਸਰਬ ਵਿਆਪਕ ਸੁਆਮੀ! ਠਹਿਰਾਉ। ਕਰਿ ਪੰਜੀਰੁ ਖਵਾਇਓ ਚੋਰ ॥ ਪੰਜੀਰੀ ਬਣਾ ਕੇ ਤੂੰ ਇਸ ਆਪਣੈ ਪੱਥਰ ਦੇ ਦੇਵਤੇ ਨੂੰ ਚੋਰੀਓ ਖਾਣ ਨੂੰ ਦਿੰਦਾ ਹੈ। ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥੨॥ ਹੇ ਮੂਰਖ! ਮਾਇਆ ਦੇ ਪੁਜਾਰੀ! ਉਹ ਸੁਆਮੀ ਨਾਂ ਜਨਮ ਧਾਰਦਾ ਹੈ, ਨਾਂ ਹੀ ਮਰਦਾ ਹੈ। ਸਗਲ ਪਰਾਧ ਦੇਹਿ ਲੋਰੋਨੀ ॥ ਤੇਰੇ ਆਪਣੇ ਪੱਥਰ ਦੇ ਦੇਵਤੇ ਨੂੰ ਲੋਰੀ ਦੇਣ ਤੋਂ ਸਾਰੇ ਪਾਪ ਪੈਦਾ ਹੁੰਦੇ ਹਨ। ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ਹੇ ਸੜ ਜਾਵੇ ਉਹ ਮੂੰਹ ਜੋ ਆਖਦਾ ਹੈ ਕਿ ਪ੍ਰਭੂ ਜੂਨੀਆਂ ਅੰਦਰ ਪੈਦਾ ਹੈ। ਜਨਮਿ ਨ ਮਰੈ ਨ ਆਵੈ ਨ ਜਾਇ ॥ ਉਹ ਜੰਮਦਾ ਨਹੀਂ, ਨਾਂ ਹੀ ਉਹ ਮਰਦਾ ਹੈ। ਉਹ ਆਉਂਦਾ ਤੇ ਜਾਂਦਾ ਨਹੀਂ। ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥ ਨਾਨਕ ਦਾ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਊਠਤ ਸੁਖੀਆ ਬੈਠਤ ਸੁਖੀਆ ॥ ਉਠਦਾ ਹੋਇਆ ਮੈਂ ਸੁਖੀ ਹਾਂ, ਸੁਖੀ ਹਾਂ ਮੈਂ ਬਹਿੰਦਾ ਹੋਇਆ, ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥੧॥ ਅਤੇ ਮੈਨੂੰ ਕੋਈ ਡਰ ਨਹੀਂ ਲੱਗਦਾ ਜਦ ਮੈਂ ਇਸ ਤਰ੍ਹਾਂ ਜਾਣ ਲੈਂਦਾ ਹਾਂ ਕਿ- ਰਾਖਾ ਏਕੁ ਹਮਾਰਾ ਸੁਆਮੀ ॥ ਇਕ ਪ੍ਰਭੂ ਮੇਰਾ ਰਖਵਾਲਾ ਹੈ, ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ ਜੋ ਸਾਰਿਆਂ ਦਿਲਾਂ ਦੀਆਂ ਜਾਣਨਹਾਰ ਹੈ। ਠਹਿਰਾਉ। ਸੋਇ ਅਚਿੰਤਾ ਜਾਗਿ ਅਚਿੰਤਾ ॥ ਬੇਫਿਕਰ ਹੋ ਸੌਦਾ ਹਾਂ ਅਤੇ ਬੇਫਿਕਰ ਹੋ ਹੀ ਮੈਂ ਜਾਗਦਾ ਹਾਂ। ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥੨॥ ਤੂੰ ਹੇ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ। ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ॥ ਮੈਂ ਆਪਣੇ ਧਾਮ ਵਿੱਚ ਆਰਾਮ ਅੰਦਰ ਵੱਸਦਾ ਹਾਂ ਅਤੇ ਬਾਹਰ ਭੀ ਆਰਾਮ ਪਾਉਂਦਾ ਹਾਂ, ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥ ਜਦ ਦੀ ਗੁਰਾਂ ਨੇ ਮੇਰੇ ਮਨ ਅੰਦਰ ਗੁਰਬਾਣੀ ਪੱਕੀ ਤਰ੍ਹਾ ਟਿਕਾਈ ਹੈ, ਹੇ ਨਾਨਾਕ! ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਵਰਤ ਨ ਰਹਉ ਨ ਮਹ ਰਮਦਾਨਾ ॥ ਮੈਂ ਵਰਤ ਰੱਖਦਾ ਹਾਂ, ਨਾਂ ਹੀ ਮੈਂ ਰਮਜਾਨ ਦੇ ਮਹੀਨੇ ਵੱਲ ਧਿਆਨ ਦਿੰਦਾ ਹਾਂ। ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਮੈਂ ਕੇਵਲ ਉਸ ਦੀ ਟਹਿਲ ਕਰਦਾ ਹਾਂ, ਜੋ ਅਖੀਰ ਨੂੰ ਮੇਰੀ ਰੱਖਿਆ ਕਰੇਗਾ। ਏਕੁ ਗੁਸਾਈ ਅਲਹੁ ਮੇਰਾ ॥ ਸੰਸਾਰ ਦਾ ਇੱਕ ਸੁਆਮੀ ਹੀ ਮੇਰਾ ਵਾਹਿਗੁਰੂ ਹੈ। ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਉਹ ਹਿੰਦੂਆਂ ਅਤੇ ਮੁਸਲਮਾਨਾ ਦੋਹਾਂ ਦਾ ਨਿਆਂ ਕਰਦਾ ਹੈ। ਠਹਿਰਾਉ। ਹਜ ਕਾਬੈ ਜਾਉ ਨ ਤੀਰਥ ਪੂਜਾ ॥ ਮੈਂ ਮੱਕੇ ਦੀ ਯਾਤਰਾ ਤੇ ਨਹੀਂ ਜਾਂਦਾ, ਨਾਂ ਹੀ ਮੈਂ ਧਰਮ ਅਸਥਾਨਾਂ ਤੇ ਉਪਾਸ਼ਨਾ ਕਰਦਹਾ ਹਾਂ। ਏਕੋ ਸੇਵੀ ਅਵਰੁ ਨ ਦੂਜਾ ॥੨॥ ਮੈਂ ਕੇਵਲ ਇੱਕ ਸੁਆਮੀ ਦੀ ਘਾਲ ਕਮਾਉਂਦਾ ਹਾਂ ਅਤੇ ਕਿਸੇ ਹੋਰਸ ਦੀ ਨਹੀਂ। ਪੂਜਾ ਕਰਉ ਨ ਨਿਵਾਜ ਗੁਜਾਰਉ ॥ ਮੈਂ ਹਿੰਦੂ ਢੰਗ ਦੀ ਉਪਾਸ਼ਨਾ ਨਹੀਂ ਕਰਦਾ, ਨਾਂ ਹੀ ਮੈਂ ਮੁਸਲਮਾਨੀ ਨਮਾਜ ਪੜ੍ਹਦਾ ਹਾਂ। ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਇੱਕ ਸਰੂ ਰਹਿਤ ਸਾਈਂ ਨੂੰ ਆਪਣੇ ਮਨ ਅੰਦਰ ਟਿਕਾ ਕੇ ਮੈਂ ਉਸ ਨੂੰ ਓਥੇ ਹੀ ਬੰਦਨਾ ਕਰਦਾ ਹਾਂ। ਨਾ ਹਮ ਹਿੰਦੂ ਨ ਮੁਸਲਮਾਨ ॥ ਨਾਂ ਮੈਂ ਹਿੰਦੂ ਹਾਂ, ਨਾਂ ਹੀ ਮੁਸਲਮਾਨ। ਅਲਹ ਰਾਮ ਕੇ ਪਿੰਡੁ ਪਰਾਨ ॥੪॥ ਮੇਰੀ ਦੇਹ ਅਤੇ ਜਿੰਦੜੀ ਉਸ ਦੀ ਮਲਕੀਅਤ ਹਨ ਜੋ ਮੁਸਲਮਾਨਾਂ ਦਾ ਖੁਦਾ ਅਤੇ ਹਿੰਦੂਆਂ ਦਾ ਪ੍ਰਭੂ ਆਖਿਆ ਜਾਂਦਾ ਹੈ। ਕਹੁ ਕਬੀਰ ਇਹੁ ਕੀਆ ਵਖਾਨਾ ॥ ਕਬੀਰ ਜੀ ਆਖਦੇ ਹਨ ਇਸ ਤਰ੍ਹਾਂ ਮੈਂ ਸੱਚ ਉਚਾਰਨ ਕਰਦਾ ਹਾਂ, ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ ਕਿ ਗੁਰਦੇਵ ਜੀ ਪੈਗੰਬਰ ਨਾਲ ਮਿਲ ਕੇ ਮੈਂ ਆਪਣੇ ਸਾਈਂ ਨੂੰ ਅਨੁਭਵ ਕਰ ਲਿਆ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਦਸ ਮਿਰਗੀ ਸਹਜੇ ਬੰਧਿ ਆਨੀ ॥ ਦਸ (ਕਰਮ ਅਤੇ ਗਿਆਨ ਇੰਦ੍ਰੀਆਂ) ਜਾਂ (ਹਰਨੀਆਂ) ਨੂੰ ਮੈਂ ਸੌਖੇ ਹੀ ਬੰਨ੍ਹ ਲਿਆ ਹੈ। ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥ ਪੰਜ (ਭੂਤਨਿਆਂ) ਜਾਂ (ਹਰਨਾਂ) ਨੂੰ ਮੈਂ ਰੱਬੀ ਬਾਣੀ ਨਾਲ ਵਿੰਨ੍ਹ ਸੁਟਿਆ ਹੈ। ਸੰਤਸੰਗਿ ਲੇ ਚੜਿਓ ਸਿਕਾਰ ॥ ਸਾਧੂਆਂ ਨੂੰ ਨਾਲ ਲੈ ਕੇ ਮੈਂ ਸ਼ਿਕਾਰ ਕਰਨ ਜਾਂਦਾ ਹਾਂ, ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥੧॥ ਰਹਾਉ ॥ ਅਤੇ ਘੋੜਿਆਂ ਤੇ ਸ਼ਸ਼ਤਰਾਂ ਦੇ ਬਗੈਰ ਹੀ ਹਰਨ ਫੜ ਲਏ ਜਾਂਦੇ ਹਨ। ਠਹਿਰਾਉ। ਆਖੇਰ ਬਿਰਤਿ ਬਾਹਰਿ ਆਇਓ ਧਾਇ ॥ ਮੇਰਾ ਸ਼ਿਕਾਰੀ ਮਨੂਆ ਪਹਿਲੇ ਬਾਹਰ ਭੱਜਿਆ ਫਿਰਦਾ ਸੀ। ਅਹੇਰਾ ਪਾਇਓ ਘਰ ਕੈ ਗਾਂਇ ॥੨॥ ਪਰ ਹੁਣ ਮੈਂ ਸ਼ਿਕਾਰ ਆਪਣੀ ਦੇਹ ਦੇ ਪਿੰਡ ਦੇ ਗ੍ਰਹਿ ਵਿੱਚ ਹੀ ਲੱਭ ਲਿਆ ਹੈ। ਮ੍ਰਿਗ ਪਕਰੇ ਘਰਿ ਆਣੇ ਹਾਟਿ ॥ ਸੰਸਾਰ ਵੱਲੋ ਹਟ ਕੇ ਮੈਂ ਹਰਨ ਪਕੜ ਕੇ ਆਪਣੇ ਗ੍ਰਹਿ ਵਿੱਚ ਲੈ ਆਂਦੇ ਹਨ। ਚੁਖ ਚੁਖ ਲੇ ਗਏ ਬਾਂਢੇ ਬਾਟਿ ॥੩॥ ਆਪਣਿਆਂ ਹਿੱਸਿਆਂ ਵਿੱਚ ਵੰਡ ਕੇ ਇਹ ਹਰਨ ਮੇਰੀਆਂ ਨੇਕੀਆਂ ਨੂੰ ਰਤਾ ਰਤਾ ਕਰ ਕੇ ਲੈ ਗਏ ਸਨ। ਏਹੁ ਅਹੇਰਾ ਕੀਨੋ ਦਾਨੁ ॥ ਸਾਈਂ ਨੇ ਇਸ ਸ਼ਿਕਾਰ ਦੀ ਦਾਤ ਬਖਸ਼ੀ ਹੈ, ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥ ਕਿ ਨਾਨਕ ਦੇ ਘਰ ਵਿੱਚ ਸਿਰਫ ਨਾਮ ਹੀ ਗੂੰਜਦਾ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਜੇ ਸਉ ਲੋਚਿ ਲੋਚਿ ਖਾਵਾਇਆ ॥ ਭਾਵੇਂ ਮਾਇਆ ਦੇ ਪੁਜਾਰੀ ਨੂੰ ਸੈਂਕੜੇ ਚਾਹਨਾਂ ਤੇ ਸੱਧਰਾਂ ਨਾਲ ਖੁਲਾਇਆ ਜਾਵੇ, ਸਾਕਤ ਹਰਿ ਹਰਿ ਚੀਤਿ ਨ ਆਇਆ ॥੧॥ ਤਾਂ ਭੀ ਉਹ ਸੁਆਮੀ ਮਾਲਕ ਦਾ ਸਿਮਰਨ ਨਹੀਂ ਕਰਦਾ। ਸੰਤ ਜਨਾ ਕੀ ਲੇਹੁ ਮਤੇ ॥ ਹੇ ਬੰਦੇ! ਤੂੰ ਪੁਰਸ਼ਾਂ ਦੀ ਸਿੱਖ-ਮਤ ਧਾਰਨ ਕਰ। ਸਾਧਸੰਗਿ ਪਾਵਹੁ ਪਰਮ ਗਤੇ ॥੧॥ ਰਹਾਉ ॥ ਸਤਿਸੰਗਤ ਅੰਦਰ ਤੂੰ ਮਹਾਨ ਅਵਸਥਾ ਨੂੰ ਪ੍ਰਾਪਤ ਹੋ ਜਾਵੇਗਾ। ਠਹਿਰਾਉ। ਪਾਥਰ ਕਉ ਬਹੁ ਨੀਰੁ ਪਵਾਇਆ ॥ ਭਾਵੇਂ ਪੱਥਰ ਨੂੰ ਘਣੇਰਾ ਚਿਰ ਪਾਣੀ ਵਿੱਚ ਰੱਖਿਆ ਜਾਵੇ, ਨਹ ਭੀਗੈ ਅਧਿਕ ਸੂਕਾਇਆ ॥੨॥ ਤਾਂ ਭੀ ਇਹ ਗਿੱਲਾ ਨਹੀਂ ਹੁੰਦਾ ਅਤੇ ਨਿਹਾਇਤ ਸੁੱਕਾ ਰਹਿੰਦਾ ਹੈ। copyright GurbaniShare.com all right reserved. Email |