ਜਾਮਿ ਨ ਭੀਜੈ ਸਾਚ ਨਾਇ ॥੧॥ ਰਹਾਉ ॥ ਜਦ ਤਾਂਈ ਤੂੰ ਸੱਚੇ ਨਾਮ ਅੰਦਰ ਨਹੀਂ ਭਿਜਦੀ। ਠਹਿਰਾਉ। ਦਸ ਅਠ ਲੀਖੇ ਹੋਵਹਿ ਪਾਸਿ ॥ ਭਾਵੇਂ ਆਦਮੀ ਕੋਲ ਆਪਦੇ ਹਥ ਨਾਲ ਲਿਖੇ ਹੋਏ ਅਠਾਰਾ ਪੁਰਾਣ ਹੋਣ, ਚਾਰੇ ਬੇਦ ਮੁਖਾਗਰ ਪਾਠਿ ॥ ਅਤੇ ਉਹ ਚਾਰੇ ਵੇਦ ਮੂੰਹ ਜਬਾਨੀ ਪੜ੍ਹਦਾ ਹੋਵੇ, ਪੁਰਬੀ ਨਾਵੈ ਵਰਨਾਂ ਕੀ ਦਾਤਿ ॥ ਅਤੇ ਉਹ ਤਿਉਹਾਰਾਂ ਦੇ ਸਮਿਆਂ ਤੇ ਇਸ਼ਨਾਨ ਕਰਦਾ ਹੋਵੇ ਅਤੇ ਜਾਤੀ ਅਨੁਸਾਰ ਪੁੰਨ-ਦਾਨ ਕਰਦਾ ਹੋਵੇ, ਵਰਤ ਨੇਮ ਕਰੇ ਦਿਨ ਰਾਤਿ ॥੨॥ ਅਤੇ ਉਹ ਉਪਹਾਸ ਰਖਦਾ ਹੋਵੇ ਅਤੇ ਦਿਨ ਤੇ ਰੈਣ ਧਾਰਮਕ ਸੰਸਕਾਰ ਕਰਦਾ ਹੋਵੇ; ਕਾਜੀ ਮੁਲਾਂ ਹੋਵਹਿ ਸੇਖ ॥ ਅਤੇ ਭਾਵੇਂ ਉਹ ਕਾਜ਼ੀ ਮੁੱਲਾਂ ਜਾਂ ਸ਼ੇਖ ਹੋਵੇ, ਜੋਗੀ ਜੰਗਮ ਭਗਵੇ ਭੇਖ ॥ ਅਤੇ ਭਾਵੇਂ ਉਹ ਯੋਗੀ ਹੋਵੇ, ਰਮਤਾ ਰਿਸ਼ੀ ਜਾਂ ਗੇਰੂ-ਰੰਗੇ ਬਸਤਰਾਂ ਵਾਲਾ ਸਾਧੂ, ਕੋ ਗਿਰਹੀ ਕਰਮਾ ਕੀ ਸੰਧਿ ॥ ਅਤੇ ਭਾਵੇਂ ਕੋਈ ਜਣਾ ਗ੍ਰਿਹਸਥੀ ਅਤੇ ਧਾਰਮਿਕ ਕਰਮ ਕਾਂਡ ਕਰਨ ਵਾਲਾ ਹੋਵੇ, ਬਿਨੁ ਬੂਝੇ ਸਭ ਖੜੀਅਸਿ ਬੰਧਿ ॥੩॥ ਪ੍ਰੰਤੂ ਪ੍ਰਭੂ ਨੂੰ ਜਾਣਨ ਦੇ ਬਗੈਰ ਸਾਰਿਆਂ ਨੂੰ ਜਮ ਨਰੜ ਕੇ ਲੈ ਜਾਂਦਾ ਹੈ। ਜੇਤੇ ਜੀਅ ਲਿਖੀ ਸਿਰਿ ਕਾਰ ॥ ਜਿੰਨੇ ਭੀ ਜੀਵ ਹਨ, ਉਨ੍ਹਾਂਸਾਰਿਆਂ ਦੇ ਸਿਰ ਉਤੇ ਉਹਨਾਂ ਦੇ ਕਾਰ-ਵਿਹਾਰ ਲਿਖੇ ਹੋਏ ਹਨ। ਕਰਣੀ ਉਪਰਿ ਹੋਵਗਿ ਸਾਰ ॥ ਉਹਨਾਂ ਦੇ ਅਮਲਾਂ ਅਨੁਸਾਰ ਉਹਨਾਂ ਦਾ ਫੈਸਲਾ ਹੋਵੇਗਾ। ਹੁਕਮੁ ਕਰਹਿ ਮੂਰਖ ਗਾਵਾਰ ॥ ਬੇਵਕੂਫ ਅਤੇ ਬੇਸਮਝ ਬੰਦੇ ਫੁਰਮਾਨ ਜਾਰੀ ਰਕਦੇ ਹਨ। ਨਾਨਕ ਸਾਚੇ ਕੇ ਸਿਫਤਿ ਭੰਡਾਰ ॥੪॥੩॥ ਨਾਨਕ, ਸਤਿਪੁਰਖ ਸਿਫ਼ਤ ਸ਼ਲਾਘਾ ਦੇ ਖ਼ਜ਼ਾਨਿਆਂ ਦਾ ਮਾਲਕ ਹੈ। ਬਸੰਤੁ ਮਹਲਾ ੩ ਤੀਜਾ ॥ ਬਸੰਤ ਤੀਜੀ ਪਾਤਿਸ਼ਾਹੀ। ਬਸਤ੍ਰ ਉਤਾਰਿ ਦਿਗੰਬਰੁ ਹੋਗੁ ॥ ਕੀ ਹੋਇਆ, ਜੇਕਰ ਆਪਣੇ ਕਪੜੇ ਲਾਹ ਕੇ ਆਦਮੀ ਨੰਗਾ ਹੋ ਬਹਿੰਦਾ ਹੈ? ਜਟਾਧਾਰਿ ਕਿਆ ਕਮਾਵੈ ਜੋਗੁ ॥ ਵਾਲਾਂ ਦੀਆਂ ਲਿਟਾਂ ਧਾਰਨ ਕਰਨ ਦੁਆਰਾ, ਉਹ ਯੋਗ ਕਿਸ ਤਰ੍ਹਾਂ ਕਮਾ ਸਕਦਾ ਹੈ? ਮਨੁ ਨਿਰਮਲੁ ਨਹੀ ਦਸਵੈ ਦੁਆਰ ॥ ਸੁਆਸ ਨੂੰ ਦਸਮੇ ਦੁਆਰੇ ਰੋਕਣ ਦਾ ਕੀ ਫਾਇਦਾ ਹੈ, ਜੇਕਰ ਮਨੂਆ ਪਵਿੱਤਰ ਨਹੀਂ? ਭ੍ਰਮਿ ਭ੍ਰਮਿ ਆਵੈ ਮੂੜ੍ਹ੍ਹਾ ਵਾਰੋ ਵਾਰ ॥੧॥ ਮੂਰਖ ਪੁਰਸ਼ ਭਟਕਦਾ ਹੈ ਭਟਕਦਾ ਹੈ ਅਤੇ ਮੁੜ ਮੁੜ ਕੇ ਆਵਾਗਉਣ ਵਿੱਚ ਪੈਦਾ ਹੈ। ਏਕੁ ਧਿਆਵਹੁ ਮੂੜ੍ਹ੍ਹ ਮਨਾ ॥ ਹੇ ਮੇਰੀ ਮੂਰਖ ਜਿੰਦੜੀਏ! ਤੂੰ ਕੇਵਲ ਇਕ ਸੁਆਮੀ ਦਾ ਸਿਮਰਨ ਕਰ, ਪਾਰਿ ਉਤਰਿ ਜਾਹਿ ਇਕ ਖਿਨਾਂ ॥੧॥ ਰਹਾਉ ॥ ਅਤੇ ਤੇਰਾ ਇਕ ਨਿਮਖ ਵਿੱਚ ਪਾਰ ਉਤਾਰਾ ਹੋ ਜਾਵੇਗਾ। ਠਹਿਰਾਉ। ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ ॥ ਜੋ 27 ਸਿਮਰਤੀਆਂ ਤੇ 6 ਸ਼ਾਸਤਰਾਂ ਦੀ ਵਿਆਖਿਆ ਕਰਦੇ ਹਨ, ਨਾਦੀ ਬੇਦੀ ਪੜ੍ਹ੍ਹਹਿ ਪੁਰਾਣ ॥ ਅਤੇ ਬਸਰੀ ਵਜਾਣ ਵਾਲੇ ਦੇ ਪਾਠੀ ਜੋ 18 ਪੁਰਾਣਾ ਨੂੰ ਵਾਚਦੇ ਹਨ, ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ ॥ ਪ੍ਰੰਤੂ ਜੇਕਰ ਉਨ੍ਹਾਂ ਦੀ ਅੱਖ ਤੇ ਚਿੱਤ, ਦੰਭ ਅਤੇ ਖੋਟ ਕਮਾਉਂਦੇ ਹਨ, ਤਿਨ ਕੈ ਰਮਈਆ ਨੇੜਿ ਨਾਹਿ ॥੨॥ ਵਿਆਪਕ ਵਾਹਿਗੁਰੂ ਉਨ੍ਹਾਂ ਦੇ ਨਜ਼ਦੀਕ ਨਹੀਂ ਜਾਂਦਾ। ਜੇ ਕੋ ਐਸਾ ਸੰਜਮੀ ਹੋਇ ॥ ਜੇਕਰ ਕੋਈ ਇਹੋ ਜਿਹਾ ਸਵੈ-ਜ਼ਬਤ ਕਮਾਉਣ ਵਾਲਾ ਹੋਵੇ, ਕ੍ਰਿਆ ਵਿਸੇਖ ਪੂਜਾ ਕਰੇਇ ॥ ਜੋ ਚੰਗੇ ਕਰਮ ਅਤੇ ਉਪਾਸ਼ਨਾ ਕਰਦਾ ਹੈ, ਅੰਤਰਿ ਲੋਭੁ ਮਨੁ ਬਿਖਿਆ ਮਾਹਿ ॥ ਪ੍ਰੰਤੂ ਜੇਕਰ ਉਸ ਦੇ ਅੰਦਰ ਲਾਲਚ ਹੈ ਅਤੇ ਉਸ ਦਾ ਚਿੱਤ ਪਾਪਾਂ ਅੰਦਰ ਖਚਤ ਹੈ, ਓਇ ਨਿਰੰਜਨੁ ਕੈਸੇ ਪਾਹਿ ॥੩॥ ਉਹ ਪਵਿੱਤ੍ਰ ਪ੍ਰਭੂ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ? ਕੀਤਾ ਹੋਆ ਕਰੇ ਕਿਆ ਹੋਇ ॥ ਰਚੇ ਹੋਏ ਦੇ ਕਰਨ ਦੁਆਰਾ ਕੀ ਹੋ ਸਕਦਾ ਹੈ, ਜਿਸ ਨੋ ਆਪਿ ਚਲਾਏ ਸੋਇ ॥ ਜਿਸ ਨੂੰ ਕਿ ਉਹ ਸੁਆਮੀ ਖੁਦ ਹੀ ਚਲਾਉਂਦਾ ਹੈ। ਨਦਰਿ ਕਰੇ ਤਾਂ ਭਰਮੁ ਚੁਕਾਏ ॥ ਜੇਕਰ ਸੁਆਮੀ ਮਿਹਰ ਧਾਰੇ, ਤਦ ਉਹ ਬੰਦੇ ਦਾ ਸੰਦੇਹ ਦੂਰ ਕਰ ਦਿੰਦਾ ਹੈ। ਹੁਕਮੈ ਬੂਝੈ ਤਾਂ ਸਾਚਾ ਪਾਏ ॥੪॥ ਜਦ ਬੰਦਾ ਉਸ ਦੀ ਰਜ਼ਾ ਨੂੰ ਅਨੁਭਵ ਕਰ ਲੈਂਦਾ ਹੈ, ਤਦ ਉਹ ਸੱਚੇ ਸੁਆਮੀ ਨੂੰ ਪਾ ਲੈਂਦਾ ਹੈ। ਜਿਸੁ ਜੀਉ ਅੰਤਰੁ ਮੈਲਾ ਹੋਇ ॥ ਜਿਸ ਜੀਵ ਦੀ ਆਤਮਾ ਅੰਦਰੋ ਪਲੀਤ ਹੈ, ਤੀਰਥ ਭਵੈ ਦਿਸੰਤਰ ਲੋਇ ॥ ਉਸ ਨੂੰ ਜਹਾਨ ਦੇ ਮੁਲਕਾਂ ਦੇ ਧਰਮ ਅਸਥਾਨਾ ਤੇ ਫਿਰਨ ਦਾ ਕੀ ਫਾਇਦਾ ਹੈ? ਨਾਨਕ ਮਿਲੀਐ ਸਤਿਗੁਰ ਸੰਗ ॥ ਨਾਨਕ, ਜਦ ਜੀਵ ਸਚੇ ਗੁਰਾਂ ਦੀ ਸੰਗ ਨਾਲ ਜੁੜ ਜਾਂਦਾ ਹੈ, ਤਉ ਭਵਜਲ ਕੇ ਤੂਟਸਿ ਬੰਧ ॥੫॥੪॥ ਤਦ ਉਸ ਦੇ ਭਿਆਨਕ ਸੰਸਾਰ ਸਮੁੰਦਰ ਦੇ ਜੁੜ ਵਢੇ ਜਾਂਦੇ ਹਨ। ਬਸੰਤੁ ਮਹਲਾ ੧ ॥ ਬਸੰਤ ਪਹਿਲੀ ਪਾਤਿਸ਼ਾਹੀ। ਸਗਲ ਭਵਨ ਤੇਰੀ ਮਾਇਆ ਮੋਹ ॥ ਤੇਰੀ ਮੋਹਨੀ ਨੇ ਹੇ ਪ੍ਰਭੂ! ਸਾਰਿਆਂ ਜਹਾਨਾਂ ਨੂੰ ਮੋਹਿਤ ਕਰ ਲਿਆ ਹੈ। ਮੈ ਅਵਰੁ ਨ ਦੀਸੈ ਸਰਬ ਤੋਹ ॥ ਮੈਨੂੰ ਹੋਰ ਕੋਈ ਨਹੀਂ ਦਿਸਦਾ, ਸਾਰੇ ਥਾਈ ਤੂੰ ਹੀ ਹੈ। ਤੂ ਸੁਰਿ ਨਾਥਾ ਦੇਵਾ ਦੇਵ ॥ ਤੂੰ ਵਡਿਆਂ ਯੋਗੀਆਂ ਅਤੇ ਦੇਵਤਿਆਂ ਦਾ ਸੁਆਮੀ ਹੈ। ਹਰਿ ਨਾਮੁ ਮਿਲੈ ਗੁਰ ਚਰਨ ਸੇਵ ॥੧॥ ੋਗੁਰਾਂ ਦੇ ਪੈਰਾਂ ਦੀ ਘਾਲ ਕਮਾਉਣ ਦੁਆਰਾ, ਵਾਹਿਗੁਰੂ ਦਾ ਨਾਮ ਪਰਾਪਤ ਹੋ ਜਾਂਦਾ ਹੈ। ਮੇਰੇ ਸੁੰਦਰ ਗਹਿਰ ਗੰਭੀਰ ਲਾਲ ॥ ਹੇ ਮੇਰੇ ਸੋਹਣੇ ਸੁਨੱਖੇ, ਡੂੰਘੇ ਅਤੇ ਬੇਥਾਹ ਪਿਆਰੇ ਪ੍ਰਭੂ, ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬ ਪਾਲ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ, ਮੈਂ ਤੇਰੀ ਮਹਿਮਾ ਗਾਹਿਨ ਕਰਦਾ ਹਾਂ; ਤੂੰ ਬੇਅੰਤ ਅਤੇ ਸਾਰਿਆਂ ਦਾ ਪਾਲਣ-ਪੋਸਣਹਾਰ ਹੈ। ਠਹਿਰਾਉ। ਬਿਨੁ ਸਾਧ ਨ ਪਾਈਐ ਹਰਿ ਕਾ ਸੰਗੁ ॥ ਸੰਤ ਦੇ ਬਗੈਰ ਹਰੀ ਦੀ ਸੰਗਤ ਪਰਾਪਤ ਨਹੀਂ ਹੁੰਦੀ। ਬਿਨੁ ਗੁਰ ਮੈਲ ਮਲੀਨ ਅੰਗੁ ॥ ਗੁਰਾਂ ਦੇ ਬਾਝੋਂ, ਜੀਵ ਦਾ ਹਿਰਦਾ ਗੰਦਗੀ ਨਾਲ ਗੰਦਾ ਰਹਿੰਦਾ ਹੈ। ਬਿਨੁ ਹਰਿ ਨਾਮ ਨ ਸੁਧੁ ਹੋਇ ॥ ਰੱਬ ਦੇ ਨਾਮ ਦੇ ਬਾਝੋਂ ਬੰਦਾ ਪਵਿੱਤਰ ਨਹੀਂ ਹੁੰਦਾ। ਗੁਰ ਸਬਦਿ ਸਲਾਹੇ ਸਾਚੁ ਸੋਇ ॥੨॥ ਗੁਰਾਂ ਦੀ ਬਾਣੀ ਰਾਹੀਂ, ਪ੍ਰਾਣੀ ਉਸ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ। ਜਾ ਕਉ ਤੂ ਰਾਖਹਿ ਰਖਨਹਾਰ ॥ ਜਿਸ ਦੀ ਤੂੰ ਰੱਖਿਆ ਕਰਦਾ ਹੈ, ਹੇ ਰੱਖਿਅਕ ਪ੍ਰਭੂ, ਸਤਿਗੁਰੂ ਮਿਲਾਵਹਿ ਕਰਹਿ ਸਾਰ ॥ ਉਸ ਨੂੰ ਤੁੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਇਸ ਤਰ੍ਹਾਂ ਤੂੰ ਉਸ ਦੀ ਸੰਭਾਲ ਕਰਦਾ ਹੈ। ਬਿਖੁ ਹਉਮੈ ਮਮਤਾ ਪਰਹਰਾਇ ॥ ਤੂੰ ਉਸ ਦਾ ਜ਼ਹਿਰੀਲਾ ਹੰਕਾਰ ਅਤੇ ਸੰਸਾਰੀ ਮੋਹ ਨਵਿਰਤ ਕਰ ਦਿੰਦਾ ਹੈ। ਸਭਿ ਦੂਖ ਬਿਨਾਸੇ ਰਾਮ ਰਾਇ ॥੩॥ ਤੇਰੇ ਰਾਹੀਂ, ਹੇ ਪਾਤਿਸ਼ਾਹ ਪਰੇਮਸ਼ਰ! ਉਸ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ। ਊਤਮ ਗਤਿ ਮਿਤਿ ਹਰਿ ਗੁਨ ਸਰੀਰ ॥ ਜੇਕਰ ਉਹ ਆਪਦੀ ਦੇਹਿ ਅੰਦਰ ਰੱਬ ਦੀਆਂ ਨੇਕੀਆਂ ਕਾਸ਼ਤ ਕਰ ਲਵੇ, ਤਾਂ ਬੰੇਦ ਦੀ ਦਸ਼ਾ ਤੇਹਾਲਤ ਸ਼੍ਰੇਸ਼ਟ ਹੋ ਜਾਂਦੀ ਹੈ। ਗੁਰਮਤਿ ਪ੍ਰਗਟੇ ਰਾਮ ਨਾਮ ਹੀਰ ॥ ਗੁਰਾਂ ਦੇ ਉਪਦੇਸ਼ ਦੁਆਰਾ ਸਾਈਂ ਦੇ ਨਾਮ ਦਾ ਹੀਰਾ ਜਾਹਰ ਹੋ ਜਾਂਦਾ ਹੈ। ਲਿਵ ਲਾਗੀ ਨਾਮਿ ਤਜਿ ਦੂਜਾ ਭਾਉ ॥ ਤਦ ਇਨਸਾਨ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਪੈ ਜਾਂਦਾ ਹੈ ਤੇ ਉਹ ਦਵੈਤ-ਭਾਵ ਤੋਂ ਖਲਾਸੀ ਪਾ ਜਾਂਦਾ ਹੈ। ਜਨ ਨਾਨਕ ਹਰਿ ਗੁਰੁ ਗੁਰ ਮਿਲਾਉ ॥੪॥੫॥ ਹੇ ਵਾਹਿਗੁਰੂ! ਤੂੰ ਗੋਲੇ ਨਾਨਕ ਨੂੰ ਵਿਸ਼ਾਲ ਗੁਰਾਂ ਨਾਲ ਮਿਲਾ ਦੇ। ਬਸੰਤੁ ਮਹਲਾ ੧ ॥ ਬਸੰਤ ਪਹਿਲੀ ਪਾਤਿਸ਼ਾਹੀ। ਮੇਰੀ ਸਖੀ ਸਹੇਲੀ ਸੁਨਹੁ ਭਾਇ ॥ ਹੇ ਮੇਰੀਓ ਸਹੀਓ ਅਤੇ ਸਜਣੀਓ! ਮੇਰੀ ਗੱਲ ਪਿਆਰ ਨਾਲ ਸੁਣੋ। ਮੇਰਾ ਪਿਰੁ ਰੀਸਾਲੂ ਸੰਗਿ ਸਾਇ ॥ ਉਹ ਮੇਰਾ ਸੁੰਦਰ ਕੰਤ ਸਦਾ ਮੇਰੇ ਅੰਗ ਸੰਗ ਹੈ। ਓਹੁ ਅਲਖੁ ਨ ਲਖੀਐ ਕਹਹੁ ਕਾਇ ॥ ਉਹ ਅਦ੍ਰਿਸ਼ਟ ਹੈ ਅਤੇ ਵੇਖਿਆ ਨਹੀਂ ਜਾ ਸਕਦਾ। ਮੈਂ ਉਸ ਨੂੰ ਕਿਸ ਤਰ੍ਹਾਂ ਵਰਣਨ ਕਰ ਸਕਦੀ ਹਾਂ? copyright GurbaniShare.com all right reserved. Email |