ਨਿਤ ਨਿਤ ਲੇਹੁ ਨ ਛੀਜੈ ਦੇਹ ॥ ਸਦੀਵ, ਸਦੀਵ ਹੀ ਤੂੰ ਇਸ ਦਵਾਈ ਨੂੰ ਲੈ ਅਤੇ ਤੇਰਾ ਸਰੀਰ ਸੁੱਕੇ ਸੜੇਗਾ ਨਹੀਂ। ਅੰਤ ਕਾਲਿ ਜਮੁ ਮਾਰੈ ਠੇਹ ॥੧॥ ਨਹੀਂ ਤਾਂ ਅਖੀਰ ਦੇ ਵੇਲੇ, ਮੌਤ ਤੈਨੂੰ ਠੁਡੇ ਮਾਰੇਗੀ। ਐਸਾ ਦਾਰੂ ਖਾਹਿ ਗਵਾਰ ॥ ਐਹੋ ਜੇਹੀ ਦਵਾਈ ਲੈ, ਹੇ ਬੇਵਕੂਫ ਬੰਦੇ, ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ ॥ ਜਿਸ ਨੂੰ ਖਾਣ ਦੁਆਰਾ ਤੇਰੇ ਪਾਪ ਦੂਰ ਹੋ ਜਾਣ। ਠਹਿਰਾਉ। ਰਾਜੁ ਮਾਲੁ ਜੋਬਨੁ ਸਭੁ ਛਾਂਵ ॥ ਪਾਤਿਸ਼ਾਹੀ, ਦੌਲਤ ਅਤੇ ਜੁਆਨੀ ਸਾਰੇ ਪਰਛਾਵੇ ਹੀ ਹਨ। ਰਥਿ ਫਿਰੰਦੈ ਦੀਸਹਿ ਥਾਵ ॥ ਏਸੇ ਤਰ੍ਹਾਂ ਹੀ ਹਨ ਬੱਘੀਆ, ਜੋ ਅਨੇਕਾਂ ਥਾਵਾਂ ਤੇ ਫਿਰਦੀਆਂ ਨਜ਼ਰੀਂ ਪੈਦੀਆਂ ਹਨ। ਦੇਹ ਨ ਨਾਉ ਨ ਹੋਵੈ ਜਾਤਿ ॥ ਨਾਂ ਸਰੀਰ, ਨਾਂ ਹੀ ਨਾਮਵਰੀ, ਨਾਂ ਹੀ ਵਰਣ ਬੰਦੇ ਦੇ ਨਾਲ ਜਾਂਦਾ ਹੈ। ਓਥੈ ਦਿਹੁ ਐਥੈ ਸਭ ਰਾਤਿ ॥੨॥ ਉਥੇ ਦਿਨ ਹੈ ਅਤੇ ਏਥੇ ਸਮੂਹ ਰੈਣ। ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ ॥ ਤੂੰ ਸੁਆਦਾ ਨੂੰ ਆਪਣਾ ਬਾਲਣ, ਲਾਲਚ ਨੂੰ ਆਪਣਾ ਘੀ ਤੇ ਤੇਲ ਬਣਾ, ਕਾਮੁ ਕ੍ਰੋਧੁ ਅਗਨੀ ਸਿਉ ਮੇਲੁ ॥ ਅਤੇ ਵਿਸ਼ੇ ਭੋਗ ਤੇ ਗੁੱਸੇ ਨੂੰ ਇਕੱਠੇ ਕਰ ਕੇ ਤੂੰ (ਬ੍ਰਹਮ ਵੀਚਾਰ ਦੀ) ਅੱਗ ਨਾਲ ਸਾੜ ਦੇ। ਹੋਮ ਜਗ ਅਰੁ ਪਾਠ ਪੁਰਾਣ ॥ ਹਵਨ, ਪਵਿੱਤ੍ਰ ਸਦਾਵਰਤ ਅਤੇ ਪੁਰਾਣਾ ਦਾ ਪੜ੍ਹਣਾ-ਵਾਚਣਾ; ਜੋ ਤਿਸੁ ਭਾਵੈ ਸੋ ਪਰਵਾਣ ॥੩॥ ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਕਬੂਲ ਪੈਦਾ ਹੈ। ਤਪੁ ਕਾਗਦੁ ਤੇਰਾ ਨਾਮੁ ਨੀਸਾਨੁ ॥ ਤੇਰੀ ਕਰੜੀ ਘਾਲ ਹੇ ਸਾਹਿਬ! ਕਾਗਜ਼ ਹੈ ਅਤੇ ਤੇਰਾ ਨਾਮ ਨੁਸਖਾ। ਜਿਨ ਕਉ ਲਿਖਿਆ ਏਹੁ ਨਿਧਾਨੁ ॥ ਜਿਨ੍ਹਾਂ ਲਈ ਇਸ ਦਵਾਈ ਦੇ ਖਜਾਨੇ ਦਾ ਨੁਸਖਾ ਲਿਖਿਆ ਗਿਆ ਹੈ, ਸੇ ਧਨਵੰਤ ਦਿਸਹਿ ਘਰਿ ਜਾਇ ॥ ਜਦ ਉਹ ਪ੍ਰਭੂ ਦੇ ਧਾਮ ਪੁਜਦੇ ਹਨ, ਉਹ ਅਮੀਰ ਦਿੱਸ ਆਉਂਦੇ ਹਨ। ਨਾਨਕ ਜਨਨੀ ਧੰਨੀ ਮਾਇ ॥੪॥੩॥੮॥ ਨਾਨਕ ਸੁਲੱਖਣੀ ਹੈ ਉਹ ਮਾਤਾ, ਜਿਸ ਨੇ ਉਹਨਾਂ ਨੂੰ ਜਾਣਿਆ ਸੀ। ਮਲਾਰ ਮਹਲਾ ੧ ॥ ਮਲਾਰ ਪਹਿਲੀ ਪਾਤਿਸ਼ਾਹੀ। ਬਾਗੇ ਕਾਪੜ ਬੋਲੈ ਬੈਣ ॥ ਤੂੰ ਚਿਟੇ ਕਪੜੇ ਪਾਉਂਦੀ ਹੈ ਅਤੇ ਮਿੱਠੇ ਬਚਨ ਬੋਲਦੀ ਹੈ। ਲੰਮਾ ਨਕੁ ਕਾਲੇ ਤੇਰੇ ਨੈਣ ॥ ਤਿੱਖਾ ਹੈ ਤੇਰਾ ਨੱਕ ਅਤੇ ਸਿਆਹ ਤੇਰੀਆਂ ਅੱਖਾਂ। ਕਬਹੂੰ ਸਾਹਿਬੁ ਦੇਖਿਆ ਭੈਣ ॥੧॥ ਕੀ ਤੂੰ ਕਦੇ ਆਪਣੇ ਸੁਆਮੀ ਨੂੰ ਵੇਖਿਆ ਹੈ ਹੇ ਅੰਮਾ ਜਾਈਏ! ਊਡਾਂ ਊਡਿ ਚੜਾਂ ਅਸਮਾਨਿ ॥ ਮੈਂ ਉਡਦਾ ਹਾਂ ਤੇ ਉੱਚਾ ਉਡ ਆਕਾਸ਼ ਵਿੱਚ ਚੜ੍ਹਦਾ ਹਾਂ, ਸਾਹਿਬ ਸੰਮ੍ਰਿਥ ਤੇਰੈ ਤਾਣਿ ॥ ਤੇਰੀ ਸ਼ਕਤੀ ਦੁਆਰਾ, ਹੇ ਸਰੱਬ-ਸ਼ਕਤੀਵਾਨ ਸੁਆਮੀ! ਜਲਿ ਥਲਿ ਡੂੰਗਰਿ ਦੇਖਾਂ ਤੀਰ ॥ ਮੈਂ ਆਪਣੇ ਸੁਆਮੀ ਨੂੰ ਦੇਖਦਾ ਹਾਂ ਪਾਣੀ, ਸੁੱਕੀ ਧਰਤੀ, ਪਹਾੜਾਂ ਤੇ ਨਦੀਆਂ ਦੇ ਕਿਨਾਰਿਆਂ ਤੇ, ਥਾਨ ਥਨੰਤਰਿ ਸਾਹਿਬੁ ਬੀਰ ॥੨॥ ਅਤੇ ਥਾਵਾਂ ਉਹਨਾਂ ਦੀਆਂ ਵਿੱਥਾਂ ਵਿੱਚ, ਹੇ ਭਰਾ! ਜਿਨਿ ਤਨੁ ਸਾਜਿ ਦੀਏ ਨਾਲਿ ਖੰਭ ॥ ਪ੍ਰਭੂ ਜਿਸ ਨੇ ਸਰੀਰ ਸਾਜਿਆਂ ਹੈ ਅਤੇ ਇਸ ਦੇ ਨਾਲ ਖੰਭ ਭੀ ਦਿਤੇ ਹਨ, ਅਤਿ ਤ੍ਰਿਸਨਾ ਉਡਣੈ ਕੀ ਡੰਝ ॥ ਉਸ ਨੇ ਇਸ ਦੇ ਵਿੱਚ ਉਡ ਜਾਣ ਦੀ ਭਾਰੀ ਖਾਹਿਸ਼ ਅਤੇ ਤਰੇਹ ਭੀ ਪਾਈ ਹੈ। ਨਦਰਿ ਕਰੇ ਤਾਂ ਬੰਧਾਂ ਧੀਰ ॥ ਜੇਕਰ ਉਹ ਮੇਰੇ ਉਤੇ ਮਿਹਰ ਦੀ ਨਜ਼ਰ ਧਾਰੇ, ਕੇਵਲ ਤਦ ਹੀ ਮੈਨੂੰ ਠੰਡ-ਚੈਨ ਪੈਦੀ ਹੈ। ਜਿਉ ਵੇਖਾਲੇ ਤਿਉ ਵੇਖਾਂ ਬੀਰ ॥੩॥ ਜਿਸ ਤਰ੍ਹਾਂ ਉਹ ਮੈਨੂੰ ਵਿਖਾਲਦਾ ਹੈ, ਉਸੇ ਤਰ੍ਹਾਂ ਹੀ ਮੈਂ ਦੇਖਦਾ ਹਾਂ, ਹੇ ਭਰਾਵਾ! ਨ ਇਹੁ ਤਨੁ ਜਾਇਗਾ ਨ ਜਾਹਿਗੇ ਖੰਭ ॥ ਪ੍ਰਲੋਕ ਵਿੱਚ ਨਾਂ ਇਹ ਦੇਹ ਜਾਏਗੀ ਅਤੇ ਨਾਂ ਹੀ ਜਾਣਗੇ ਇਸ ਦੇ ਖੰਭ, ਪਉਣੈ ਪਾਣੀ ਅਗਨੀ ਕਾ ਸਨਬੰਧ ॥ ਕਿਉਂ ਜੋ ਇਹ ਨਿਰੀ ਪੁਰੀ ਹਵਾ, ਪਾਣੀ ਅਤੇ ਅੱਗ ਦਾ ਹੀ ਇਕੱਠ ਹੈ। ਨਾਨਕ ਕਰਮੁ ਹੋਵੈ ਜਪੀਐ ਕਰਿ ਗੁਰੁ ਪੀਰੁ ॥ ਨਾਨਕ ਜੇਕਰ ਇਨਸਾਨ ਦੀ ਚੰਗੀ ਪ੍ਰਾਲਭਧ ਹੋਵੇ, ਤਾਂ ਉਹ ਗੁਰਦੇਵ ਜੀ ਨੂੰ ਆਪਣੇ ਨੁਰਾਨੀ ਰਹਿਬਰ ਵਜੋ ਧਾਰ ਕੇ ਆਪਣੇ ਹਰੀ ਦਾ ਸਿਮਰਨ ਕਰਦਾ ਹੈ। ਸਚਿ ਸਮਾਵੈ ਏਹੁ ਸਰੀਰੁ ॥੪॥੪॥੯॥ ਇਸ ਤਰ੍ਹਾਂ ਇਸ ਦੇਹ ਵਿੱਚ ਰਹਿਣ ਵਾਲੀ ਆਤਮਾ ਸਚੇ ਸਾਈਂ ਵਿੱਚ ਲੀਨ ਹੋ ਜਾਂਦੀ ਹੈ। ਮਲਾਰ ਮਹਲਾ ੩ ਚਉਪਦੇ ਘਰੁ ੧ ਮਲਾਰ ਤੀਜੀ ਪਾਤਿਸ਼ਾਹੀ। ਚਊਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਨਿਰੰਕਾਰੁ ਆਕਾਰੁ ਹੈ ਆਪੇ ਆਪੇ ਭਰਮਿ ਭੁਲਾਏ ॥ ਸਰੂਪ-ਰਹਿਤ ਸੁਆਮੀ ਖੁਦ ਹੀ ਸਰੂਪ ਵਾਲਾ ਹੈ। ਉਹ ਆਪ ਹੀ ਜੀਵ ਨੂੰ ਸੰਦੇਹ ਅੰਦਰ ਗੁਮਰਾਹ ਕਰਦਾ ਹੈ। ਕਰਿ ਕਰਿ ਕਰਤਾ ਆਪੇ ਵੇਖੈ ਜਿਤੁ ਭਾਵੈ ਤਿਤੁ ਲਾਏ ॥ ਰਚਨਾ ਨੂੰ ਰਚ ਕੇ, ਰਚਨਹਾਰ ਆਪ ਹੀ ਇਸ ਨੂੰ ਵੇਖਦਾ ਹੈ, ਜਿਸ ਤਰ੍ਹਾਂ ਉਸ ਦੀ ਰਜਾ ਹੁੰਦੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਜੋੜਦਾ ਹੈ। ਸੇਵਕ ਕਉ ਏਹਾ ਵਡਿਆਈ ਜਾ ਕਉ ਹੁਕਮੁ ਮਨਾਏ ॥੧॥ ਸੁਆਮੀ ਦੇ ਗੋਲੇ ਲਈ, ਜਿਸ ਪਾਸੋ ਉਹ ਆਪਣੇ ਫੁਰਮਾਨ ਦੀ ਤਾਬੇਦਾਰੀ ਕਰਵਾਉਂਦਾ ਹੈ, ਕੇਵਲ ਇਹ ਤਾਬੇਦਾਰੀ ਹੀ ਭਾਰੀ ਇਜਤ ਆਬਰੂ ਹੈ। ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ॥ ਆਪਣੀ ਰਜ਼ਾ ਨੂੰ ਉਹ ਆਪ ਹੀ ਜਾਣਦਾ ਹੈ। ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ। ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ ॥੧॥ ਰਹਾਉ ॥ ਜਦ ਇਹ ਮਾਇਆ ਵਾਲੀ ਬਿਰਤੀ ਹਰੀ ਦੇ ਧਾਮ ਵਿੱਚ ਆ ਜਾਂਦੀ ਹੈ ਤਾਂ ਪ੍ਰਾਣੀ ਜੀਉਂਦੇ ਜੀ ਮਰਿਆ ਰਹਿੰਦਾ ਹੈ। ਠਹਿਰਾਉ। ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ ॥ ਪ੍ਰਾਣੀ ਵੇਦਾਂ ਨੂੰ ਵਾਚਦਾ ਅਤੇ ਪੜ੍ਹਦਾ ਹੈ ਅਤੇ ਬ੍ਰਹਮਾਂ, ਵਿਸ਼ਨੂੰ ਤੇ ਸ਼ਿਵਜੀ ਬਾਰੇ ਝਗੜੇ ਵਾਲੀਆਂ ਗੱਲਾ ਉਚਾਰਨ ਕਰਦਾ ਹੈ। ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ ॥ ਇਸ ਤਿੰਨ ਲਛਣਾ ਵਾਲੀ ਮੋਹਣੀ ਨੇ ਸੰਸਾਰੀ ਨੂੰ ਗੁਮਰਾਹ ਕੀਤਾ ਹੋਇਆ ਹੈ ਅਤੇ ਇਹ ਜੰਮਣ ਅਤੇ ਮਰਨ ਦੇ ਡਰ ਅੰਦਰ ਰਹਿੰਦਾ ਹੈ। ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ ॥੨॥ ਗੁਰਾਂ ਦੀ ਦਇਆ ਦੁਆਰਾ, ਇਕ ਪ੍ਰਭੂ ਨੂੰ ਜਾਣਨ ਦੁਆਰਾ, ਚਿੱਤ ਦਾ ਫਿਕਰ ਦੂਰ ਹੋ ਜਾਂਦਾ ਹੈ। ਹਮ ਦੀਨ ਮੂਰਖ ਅਵੀਚਾਰੀ ਤੁਮ ਚਿੰਤਾ ਕਰਹੁ ਹਮਾਰੀ ॥ ਮੈਂ ਮਸਕੀਨ, ਬੇਸਮਝ ਅਤੇ ਅਣਜਾਣ ਹਾਂ, ਹੇ ਸੁਆਮੀ! ਕੇਵਲ ਤੈਨੂੰ ਹੀ ਮੇਰਾ ਫਿਕਰ ਹੈ। ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ ॥ ਤੂੰ ਮੇਰੇ ਤੇ ਮਿਹਰਬਾਨ ਹੈ ਅਤੇ ਮੈਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਦੇ, ਤਾਂ ਜੋ ਮੈਂ ਤੇਰੀ ਟਹਿਲ ਸੇਵਾ ਕਮਾਵਾਂ। ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥੩॥ ਤੂੰ ਮੈਨੂੰ, ਹੇ ਸੁਆਮੀ! ਆਪਣੇ ਇਕ ਧਾਮ ਦਾ ਖ਼ਜ਼ਾਨਾ ਪਰਦਾਨ ਕਰ, ਤਾਂ ਜੋ ਦਿਨ ਤੇ ਰੈਣ ਮੈਂ ਇਸ ਦਾ ਉਚਾਰਨ ਕਰਾਂ। ਕਹਤ ਨਾਨਕੁ ਗੁਰ ਪਰਸਾਦੀ ਬੂਝਹੁ ਕੋਈ ਐਸਾ ਕਰੇ ਵੀਚਾਰਾ ॥ ਗੁਰੂ ਜੀ ਆਖਦੇ ਹਨ, ਹੇ ਬੰਦੇ! ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਹਰੀ ਨੂੰ ਸਮਝ। ਕੋਈ ਵਿਰਲਾ ਜਣਾ ਹੀ ਸੰਸਾਰ ਨੂੰ ਇਸ ਤਰ੍ਹਾਂ ਦਾ ਜਾਣਦਾ ਹੈ: ਜਿਉ ਜਲ ਊਪਰਿ ਫੇਨੁ ਬੁਦਬੁਦਾ ਤੈਸਾ ਇਹੁ ਸੰਸਾਰਾ ॥ ਜਿਸ ਤਰ੍ਹਾਂ ਪਾਣੀ ਉਤੇ ਝਗ ਜਾ ਬੁਲਬੁਲਾ ਹੈ ਉਸੇ ਤਰ੍ਹਾਂ ਦਾ ਹੀ ਹੈ ਹਿੲ ਜਗਤ। copyright GurbaniShare.com all right reserved. Email |