ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥ ਆਪਣੇ ਨਾਲ ਫਾਹੀਆਂ ਲੈ ਨੇ, ਉਹ ਭਜੇ ਫਿਰਦੇ ਹਨ, ਪ੍ਰੰਤੂ ਤੂੰ ਜਾਣ ਲੈ ਕਿ ਉਹ ਪ੍ਰਭੂ ਦੇ ਫਿਟਕਾਰੇ ਹੋਏ ਹਨ। ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹ੍ਹਿਓ ਢਾਕ ਪਲਾਸ ॥ ਕਬੀਰ, ਚੰਗਾ ਹੈ ਚੰਨਣ ਦਾ ਬਿਰਛ ਭਾਵੇਂ ਇਹ ਛਿਛਰੇ ਦੇ ਰੁਖਾਂ ਨਾਲ ਘੇਰਿਆ ਹੋਇਆ ਹੋਵੇ। ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥ ਜਿਹੜੇ ਚੰਨਣ ਦੇ ਬਿਰਛ ਦੇ ਨੇੜੇ ਵਸਦੇ ਹਨ, ਉਹ ਭੀ ਚੰਨਣ ਵਰਗੇ ਹੋ ਜਾਂਦੇ ਹਨ। ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥ ਕਬੀਰ, ਬਾਂਸ ਆਪਣੇ ਹੰਕਾਰ ਅੰਦਰ ਡੁਬ ਗਿਆ ਹੈ। ਹੋਰ ਕੋਈ ਜਣਾ ਇਸ ਦੀ ਤਰ੍ਹਾਂ ਨਾਂ ਡੁਬੇ। ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥ ਬਾਂਸ ਚੰਨਣ ਦੇ ਬਿਰਵੇ ਦੇ ਨੇੜੇ ਵਸਦਾ ਹੈ, ਪ੍ਰੰਤੂ ਇਹ ਖੁਸ਼ਬੂਦਾਰ ਨਹੀਂ ਹੁੰਦਾ। ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ ਕਬੀਰ, ਦੁਨੀਆ ਦੀ ਖਾਤਰ ਬੰਦਾ ਆਪਣਾ ਈਮਾਨ ਵੰਞਾ ਲੈਂਦਾ ਹੈ, ਪ੍ਰੰਤੂ ਦੁਨੀਆਂ ਉਸ ਦੇ ਨਾਲ ਨਹੀਂ ਜਾਂਦੀ। ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥ ਬੇਪਰਵਾਹ ਬੰਦੇ ਨੇ ਇਸ ਤਰ੍ਹਾਂ ਆਪਣੇ ਪੈਰ ਉਤੇ ਆਪਣੇ ਹਥੀ ਕੁਹਾੜਾ ਮਾਰ ਲਿਆ ਹੈ। ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥ ਕਬੀਰ, ਜਿਥੇ ਕਿਤੇ ਭੀ ਮੈਂ ਗਿਆ ਹਾਂ, ਮੈਂ ਅਦਭੁਤ ਨਜਾਰੇ ਹਰ ਥਾਂ ਵੇਖੇ ਹਨ, ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥ ਪ੍ਰੰਤੂ ਪ੍ਰਭੂ ਦੇ ਉਪਾਸ਼ਕਾ ਦੇ ਬਗੈਰ ਮੇਰੇ ਲਈ ਸੰਸਾਰ ਉਜਾੜ ਬੀਆਬਾਨ ਹੈ। ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥ ਕਬੀਰ, ਚੰਗੀ ਹੈ ਸਾਧੂਆਂ ਦੀ ਕੁੱਲੀ ਭੱਠੀ ਦੀ ਮਾਨੰਦ ਬਲਦਾ ਹੈ ਪਾਪੀਆਂ ਦਾ ਪਿੰਡ। ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥ ਉਨ੍ਹਾਂ ਮੰਦਰਾਂ ਨੂੰ ਅੱਗ ਲੱਗ ਜਾਵੇ, ਜਿਨ੍ਹਾਂ ਵਿੱਚ ਵਾਹਿਗੁਰੂ ਦਾ ਨਾਮ ਨਹੀਂ। ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥ ਕਬੀਰ ਸਾਧੂ ਦੇ ਮਰਨ ਤੇ ਕਿਉਂ ਵਿਰਲਾਪ ਕਰੀਏ? ਉਹ ਤਾਂ ਕੇਵਲ ਆਪਣੇ ਨਿਜ ਦੇ ਘਰ ਨੂੰ ਜਾ ਰਿਹਾ ਹੈ। ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥ ਤੂੰ ਨਿਕਰਮਣ ਮਾਇਆ ਦੇ ਪੁਜਾਰੀ ਲਈ ਵਿਰਲਾਪ ਕਰ, ਜੋ ਹੱਟੀ ਹੱਟੀ ਵਿਕਦਾ ਫਿਰਦਾ ਹੈ। ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥ ਕਬੀਰ, ਜਿਸ ਤਰ੍ਹਾਂ ਦਾ ਥੋਮ ਦੀ ਫਲੀ ਹੈ, ਉਸੇ ਤਰ੍ਹਾਂ ਦਾ ਹੀ ਹੈ ਅਧਰਮੀ। ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥ ਭਾਵੇਂ ਇਨਸਾਨ ਇਸ ਨੂੰ ਇਕ ਨੁੱਕਰੇ ਬਹਿ ਕੇ ਖਾਵੇ, ਇਹ ਆਖਰਕਾਰ ਜਾਹਰ ਹੋ ਜਾਂਦਾ ਹੈ। ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥ ਕਬੀਰ ਧਨ-ਦੌਲਤ ਚਾਟੀ ਹੈ ਅਤੇ ਸੁਆਸ ਹੈ ਇਕ ਮਧਾਣੀ। ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥ ਸਾਧੂ ਮੱਖਣੀ ਖਾਂਦੇ ਹਨ ਅਤੇ ਦੁਨੀਆਂ ਲੱਸੀ ਪੀਦੀ ਹੈ। ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥ ਕਬੀਰ, ਮਾਇਕ-ਦੇਹ ਇਕ ਚਾਟੀ ਹੈ ਜਿਸ ਵਿੱਚ ਸੁਆਸ ਬਰਫ ਦੇ ਪਾਣੀ ਦੀ ਨਦੀ ਵਾਂਗ ਚਲਦਾ ਹੈ। ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥ ਜੋ ਕੋਈ ਰਿੜਕਦਾ ਹੈ, ਉਹ ਮਖਣੀ ਛਕ ਲੈਂਦਾ ਹੈ। ਮਧਾਣੀ ਦੀ ਮਾਨੰਦ ਹੋਰਨਾ ਨੂੰ ਕੁਛ ਭੀ ਪਰਾਪਤ ਨਹੀਂ ਹੁੰਦਾ। ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥ ਕਬੀਰ, ਮੋਹਨੀ ਚੋਰ ਹੈ, ਜੋ ਹੱਟੀ ਨੂੰ ਪਾੜ ਲਾ ਕੇ ਲੁਟਦੀ ਹੈ। ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥ ਕੇਵਲ ਕਬੀਰ ਹੀ ਲੁਟੇ ਪੁਟੇ ਜਾਣ ਤੋਂ ਬਚਿਆ ਹੈ। ਉਹ ਹੀ ਹੈ, ਜਿਸ ਨੇ ਇਸ ਦੇ ਬਾਰਾਂ ਟੋਟੇ ਕਰ ਦਿੱਤੇ ਹਨ। ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥ ਕਬੀਰ, ਕੇਵਲ ਘਣੇਰੇ ਮਿਤ੍ਰ ਬਣਾਉਣ ਦੁਆਰਾ ਹੀ ਇਸ ਜਹਾਨ ਵਿੱਚ ਆਰਾਮ ਪਰਾਪਤ ਨਹੀਂ ਹੋ ਜਾਂਦਾ। ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥ ਜੋ ਆਪਣੇ ਮਨ ਨੂੰ ਇਕ ਵਾਹਿਗੁਰੂ ਨਾਲ ਜੋੜੀ ਰਖਦੇ ਹਨ, ਉਹ ਸਦਾ ਹੀ ਆਰਾਮ ਪਾਉਂਦੇ ਹਨ। ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਕਬੀਰ, ਜਿਸ ਮੌਤ ਕੋਲੋ ਦੁਨੀਆਂ ਤਹਿਕਦੀ ਹੈ, ਉਹ ਮੇਰੇ ਚਿੱਤ ਨੂੰ ਖੁਸ਼ੀ ਦਿੰਦੀ ਹੈ। ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ ਕੇਵਲ ਮਰ ਵੰਞਣ ਦੁਆਰਾ ਹੀ ਪੂਰੀ ਮਹਾਨ ਖੁਸ਼ੀ ਪਰਾਪਤ ਹੁੰਦੀ ਹੈ। ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲ੍ਹ੍ਹ ॥ ਪ੍ਰਭੂ ਦੀ ਦੌਲਤ ਨੂੰ ਪਾ ਕੇ, ਹੇ ਕਬੀਰ! ਤੂੰ ਇਸ ਦੀ ਗੱਠ ਨੂੰ ਖੋਲ੍ਹ ਨਾਂ। ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥ ਕੋਈ ਸ਼ਹਿਰ ਇਸ ਦੇ ਵੇਚਣ ਲਈ ਨਹੀਂ, ਨਾਂ ਕੋਈ ਪਰਖਣ ਵਾਲਾ ਨਾਂ ਕੋਈ ਖਰੀਦਾਰ ਹੈ ਅਤੇ ਨਾਂ ਹੀ ਇਸ ਦੀ ਕੋਈ ਕੀਮਤ ਹੈ। ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥ ਕਬੀਰ ਤੂੰ ਕੇਵਲ ਉਸ ਨੂੰ ਪਿਆਰ ਕਰ, ਜਿਸ ਦਾ ਮਾਲਕ ਪ੍ਰਭੂ ਹੈ। ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥ ਵਿਦਵਾਨ, ਪਾਤਿਸ਼ਾਹ ਅਤੇ ਜਮੀਨਾਂ ਦੇ ਮਾਲਕ, ਇਨ੍ਹਾਂ ਲਈ ਪਿਆਰ ਕਿਹੜੇ ਕੰਮ ਦਾ ਹੈ? ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥ ਇਕ ਪ੍ਰਭੂ ਨੂੰ ਪਿਆਰ ਕਰਨ ਦੁਆਰਾ ਹੋਰ ਸੰਸਾਰੀ ਮਮਤਾ ਦੂਰ ਹੋ ਜਾਂਦੀ ਹੈ, ਹੇ ਕਬੀਰ! ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥ ਕੋਈ ਮੁਜ਼ਾਇਕਾ ਨਹੀਂ, ਭਾਵੇਂ ਤੂੰ ਲੰਮੇ ਵਾਲ ਕਰ ਲੈ, ਜਾਂ ਭਾਵੇਂ ਤੂੰ ਉਨ੍ਹਾਂ ਨੂੰ ਰਗੜ ਕੇ ਮੁਨਵਾ ਲੈ। ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥ ਕਬੀਰ, ਸੰਸਾਰ ਨਿਰੀਪੁਰੀ ਇਕ ਕਾਲਸ ਦੀ ਕੋਠੜੀ ਹੈ। ਕੇਵਲ ਅੰਨ੍ਹੇ ਇਨਸਾਨ ਹੀ ਇਸ ਦੇ ਫੰਧੇ ਵਿੱਚ ਫਸਦੇ ਹਨ। ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥ ਮੈਂ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹਾਂ, ਜੋ ਇਸ ਵਿੱਚ ਦਾਖਲ ਹੋ ਸਾਫ ਸੁਥਰੇ ਨਿਕਲ ਜਾਂਦੇ ਹਨ। ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥ ਕਬੀਰ ਇਕ ਦੇਹ ਨੇ ਜਰੂਰ ਟੁਰ ਜਾਣਾ ਹੈ। ਜੇ ਤੂੰ ਬਚਾ ਸਕਦਾ ਹੈ ਤਾਂ ਤੂੰ ਇਸ ਨੂੰ ਬਚਾ ਲੈ। ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥ ਜਿਨ੍ਹਾਂ ਕੋਲ ਲੱਖਾਂ ਅਤੇ ਕ੍ਰੋੜਾਂ ਸਨ, ਉਹਨੂੰ ਵੀ ਨੰਗੇ ਪੈਰੀ ਜਾਣਾ ਪਿਆ। ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥ ਕਬੀਰ, ਜਦ ਇਹ ਦੇਹ ਚਲੀ ਹੀ ਜਾਣੀ ਹੈ ਤਾਂ ਤੂੰ ਇਸ ਨੂੰ ਕਿਸੇ ਚੰਗੇ ਰਸਤੇ ਪਾ। ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥ ਜ਼ਾ ਤੂੰ ਸੰਤਾਂ ਨਾਲ ਮੇਲ-ਮਿਲਾਪ ਕਰ ਜਾਂ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ। ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥ ਕਬੀਰ ਆਪਣੀ ਵਾਰੀ ਸਿਰ ਹਰ ਇਕ ਨੇ ਮਰ ਜਾਣਾ ਹੈ, ਪ੍ਰੰਤੂ ਫਿਰ ਵੀ ਕੋਈ ਭੀ ਮਰਨਾ ਨਹੀਂ ਜਾਣਦਾ। copyright GurbaniShare.com all right reserved. Email |