Page 1376

ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥
ਆਪਣੇ ਹੱਥਾਂ ਅਤੇ ਪੈਰਾਂ ਨਾਲ ਤੂੰ ਸਾਰੇ ਕਾਰ ਵਿਹਾਰ ਕਰ, ਪ੍ਰੰਤੂ ਆਪਣੇ ਮਨ ਨੂੰ ਤੂੰ ਪਵਿੱਤਰ ਪ੍ਰਭੂ ਦੇ ਨਾਲ ਰਖ "

ਮਹਲਾ ੫ ॥
ਪੰਜਵੀਂ ਪਾਤਿਸ਼ਾਹੀ।

ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥
ਕਬੀਰ, ਮੇਰਾ ਕੋਈ ਨਹੀਂ, ਨਾਂ ਹੀ ਮੈਂ ਕਿਸੇ ਦਾ ਹਾਂ।

ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨੧੪॥
ਜਿਸਨੇ ਇਹ ਸ਼੍ਰਿਸ਼ਟੀ ਸਾਜੀ ਹੈ, ਉਸ ਅੰਦਰ ਹੀ ਮੈਂ ਲੀਨ ਹੋਇਆ ਹੋਇਆ ਹਾਂ।

ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ ॥
ਕਬੀਰ, ਆਟਾ ਗਾਰੇ ਵਿੱਚ ਡਿਗ ਪਿਆ ਹੈ ਅਤੇ ਪ੍ਰਾਣੀ ਦੇ ਹੱਥ ਵਿੱਚ ਕੁਝ ਭੀ ਨਹੀਂ ਲੱਗਾ।

ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ ॥੨੧੫॥
ਕੇਵਲ ਉਸੇ ਦਾ ਹੀ ਮੈਂ ਪੀਹਦਿਆਂ ਪੀਹਦਿਆਂ ਚੱਬ ਲਿਆ ਗਿਆ ਹੈ, ਪ੍ਰਾਣੀ ਨੂੰ ਲਾਭ ਹੈ।

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥
ਕਬੀਰ, ਇਨਸਾਨ ਸਾਰਾ ਕੁਛ ਜਾਣਦਾ ਹੈ ਅਤੇ ਜਾਣਦਾ ਬੁਝਦਾ ਹੋਇਆ ਉਹ ਪਾਪ ਕਮਾਉਂਦਾ ਹੈ।

ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥
ਆਪਣੇ ਹੱਥ ਵਿੱਚ ਦੀਵਾ ਰਖਣ ਦਾ ਕੀ ਲਾਭ ਹੈ। ਜੇਕਰ ਆਦਮੀ ਨੇ ਫਿਰ ਵੀ ਖੂਹ ਵਿੱਚ ਹੀ ਡਿਗਣਾ ਹੈ?

ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ ॥
ਕਬੀਰ, ਮੇਰੀ ਪਿਰਹੜੀ ਸਵਰਗ ਸਾਈਂ ਨਾਲ ਪਈ ਹੋਈ ਹੈ। ਬੇਸਮਝ ਬੰਦੇ ਮੈਨੂੰ ਹੇੜਦੇ ਹਨ।

ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥੨੧੭॥
ਉਸ ਨਾਲ ਤੋੜ ਵਿਛੋੜ ਕਰਨੀ ਮੈਨੂੰ ਕਿਸ ਤਰ੍ਹਾਂ ਸੋਭਦੀ ਹੈ ਜਿਸ ਦੀ ਮਲਕੀਅਤ ਹਨ ਮੇਰੀ ਆਤਮਾ ਅਤੇ ਜਿੰਦ-ਜਾਨ?

ਕਬੀਰ ਕੋਠੇ ਮੰਡਪ ਹੇਤੁ ਕਰਿ ਕਾਹੇ ਮਰਹੁ ਸਵਾਰਿ ॥
ਕਬੀਰ, ਤੂੰ ਆਪਣੇ ਘਰਾਂ ਤੇ ਮੰਦਰਾਂ ਨੂੰ ਬਹੁਤਾ ਪਿਆਰ ਅਤੇ ਸ਼ਿੰਗਾਰ ਕੇ ਆਪਣੇ ਆਪ ਨੂੰ ਕਿਉਂ ਮਲੀਆਮੇਟ ਕਰਦਾ ਹੈ?

ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥੨੧੮॥
ਸਾਢੇ ਤਿੰਨ, ਜਾਂ ਵਧ ਤੋਂ ਵਧ ਪੋਣੇ ਚਾਰ ਹੱਥ ਭੁਇ ਤੇਰੇ ਕੰਮ ਆਉਗੀ।

ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ॥
ਕਬੀਰ, ਜਿਹੜਾ ਕੁਛ ਮੈਂ ਚਾਹੁੰਦਾ ਹਾਂ ਪ੍ਰਭੂ ਉਹ ਕਰਦਾ ਹੀ ਨਹੀਂ। ਮੇਰੇ ਖਿਆਲ ਕਰਨ ਨਾਲ ਕੀ ਹੋ ਸਕਦਾ ਹੈ?

ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ ॥੨੧੯॥
ਵਾਹਿਗੁਰੂ ਉਹ ਕੁਛ ਕਰਦਾ ਹੈ ਜੋ ਉਹ ਖੁਦ ਚਾਹੁੰਦਾ ਹੈ ਉਹ ਮੇਰੇ ਮਨ ਅੰਦਰ ਭੀ ਨਹੀਂ ਹੁੰਦਾ।

ਮਃ ੩ ॥
ਤੀਜੀ ਪਾਤਿਸ਼ਾਹੀ।

ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥
ਵਾਹਿਗੁਰੂ ਖੁਦ ਬੰਦੇ ਨੂੰ ਫਿਕਰ ਚਿੰਤਾ ਲਾਉਂਦਾ ਹੈ ਅਤੇ ਖੁਦ ਹੀ ਉਸ ਨੂੰ ਬੇਫਿਕਰ ਕਰਦਾ ਹੈ।

ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥੨੨੦॥
ਨਾਨਕ ਤੂੰ ਉਸ ਦੀ ਮਹਿਮਾ ਕਰ, ਜੋ ਸਾਰਿਆਂ ਦੀ ਸੰਭਾਲ ਕਰਦਾ ਹੈ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ ॥
ਕਬੀਰ, ਬੰਦਾ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਲੋਭ ਅੰਦਰ ਖਚਤ ਹੋਇਆ ਫਿਰਦਾ ਹੈ।

ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥੨੨੧॥
ਉਹ ਕਸਮਲ ਕਮਾਉਂਦਾ ਹੋਇਆ ਮਰ ਜਾਂਦਾ ਹੈ ਅਤੇ ਉਸਦੀ ਜਿੰਦਗੀ ਇਕ ਮੁਹਤ ਵਿੱਚ ਖਤਮ ਹੋ ਜਾਂਦੀ ਹੈ।

ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ ॥
ਕਬੀਰ, ਦੇਹ ਮਿੱਟੀ ਦੀ ਤੌੜੀ ਹੈ ਯਾ ਸਿਰਫ ਇਕ ਕਮਜੋਰ ਧਾਤੂ।

ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ ਬਾਤ ॥੨੨੨॥
ਜੇਕਰ ਤੂੰ ਇਸ ਨੂੰ ਸਹੀ ਸਲਾਮਤ ਰਖਣਾ ਚਾਹੁੰਦਾ ਹੈ ਤਾਂ ਤੂੰ ਆਪਣੇ ਸੁਆਮੀ ਨੂੰ ਸਿਮਰ ਨਹੀਂ ਤਾਂ ਇਹ ਚੀਜ ਨਾਸ ਹੋ ਜਾਉਗੀ।

ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥
ਕਬੀਰ, ਤੂੰ ਸੁੰਦਰ ਕੇਸਾ ਵਾਲੇ ਸੁਆਮੀ ਦੇ ਨਾਮ ਦਾ ਉਚਾਰਨ ਕਰ ਤੇ ਬੇਫਿਕਰ ਹੋ ਕੇ ਨਾਂ ਸੌ।

ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥੨੨੩॥
ਰੈਣ ਅਤੇ ਦਿਹੁੰ ਨਾਮ ਦਾ ਉਚਾਰਨ ਕਰਨ ਦੁਆਰਾ, ਸੁਆਮੀ ਕਦੇ ਤਾਂ ਤੇਰੀ ਕੂਕ ਪੁਕਾਰ ਨੂੰ ਸੁਣੇਗਾਂ ਹੀ।

ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥
ਕਬੀਰ, ਦੇਹ ਇਕ ਕੇਲਿਆਂ ਦਾ ਬਾਗ ਹੈ ਅਤੇ ਮਨੂਆ ਹਾਥੀ, ਜੋ ਦੁਨੀਆਦਾਰੀ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ।

ਅੰਕਸੁ ਗ੍ਯ੍ਯਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥੨੨੪॥
ਬ੍ਰਹਮ ਵੀਚਾਰ ਦਾ ਜਵੇਹਰ ਕੁੰਡਾ ਹੈ ਅਤੇ ਕੋਈ ਟਾਵਾਂ ਟੱਲਾ ਸਾਧੂ ਮਹਾਵਤ ਹੈ।

ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੈ ਖੋਲਿ ॥
ਕਬੀਰ, ਪ੍ਰਭੂ ਮਾਣਕ ਹੈ ਅਤੇ ਮੂੰਹ ਇਸ ਦਾ ਬਟੂਆ। ਤੂੰ ਬਟੂਏ ਨੂੰ ਕਿਸੇ ਪਰਖਣ ਵਾਲੇ ਅਗੇ ਹੀ ਖੋਲ੍ਹ।

ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ ਮੋਲਿ ॥੨੨੫॥
ਜੇਕਰ ਕੋਈ ਗਾਹਕ ਮਿਲ ਜਾਵੇ ਉਹ ਇਸ ਨੂੰ ਪਾਰੀ ਕੀਮਤ ਤੇ ਲੈ ਲਵੇਗਾ।

ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ ॥
ਕਬੀਰ, ਇਨਸਾਨ ਪ੍ਰਭੂ ਦੇ ਨਾਮ ਨੂੰ ਨਹੀਂ ਜਾਣਦਾ ਪ੍ਰੰਤੂ ਉਸ ਨੇ ਵੱਡਾ ਭਾਰਾ ਟੱਬਰ ਪਾਲਿਆ ਹੋਇਆ ਹੈ।

ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬ ॥੨੨੬॥
ਉਹ ਸੰਸਾਰੀ ਵਿਹਾਰ ਅੰਦਰ ਹੀ ਮਰ ਜਾਂਦਾਹੈ ਅਤੇ ਮੁੜ ਕੇ ਬਾਹਰਲੀ ਦੁਨੀਆ ਵਿੱਚ ਸੁਣਿਆ ਤਦ ਨਹੀਂ ਜਾਂਦਾ।

ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ ॥
ਅੱਖ ਦੇ ਫੌਰੇ ਵਿੱਚ ਅਤੇ ਨਿਮਖ ਨਿਮਖ ਕਰਦਿਆਂ ਜਿੰਦਗੀ ਬੀਤ ਜਾਂਦੀ ਹੈ, ਹੇ ਕਬੀਰ!

ਮਨੁ ਜੰਜਾਲੁ ਨ ਛੋਡਈ ਜਮ ਦੀਆ ਦਮਾਮਾ ਆਇ ॥੨੨੭॥
ਆਦਮੀ ਆਪਣੇ ਅਲਸੇਟਾ ਨੂੰ ਨਹੀਂ ਛਡਦਾ ਅਤੇ ਮੌਤ ਦਾ ਦੂਤ ਆ ਕੇ ਆਪਦਾ ਧੋਸਾ ਬਜਾ ਦਿੰਦਾ ਹੈ।

ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ ॥
ਕਬੀਹਰ ਸੁਆਮੀ ਇਕ ਬਿਰਛ ਸਰੂਪ ਹੈ ਅਤੇ ਸੁਅਮੀ ਦਾ ਪਿਆਰ ਇਸ ਦੇ ਮੇਵੇ ਦੀ ਮਾਨੰਦ ਹੈ।

ਛਾਇਆ ਰੂਪੀ ਸਾਧੁ ਹੈ ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥
ਸੰਤ, ਜਿਸ ਨੇ ਬੇਫਾਇਦਾ ਬਖੇੜੇ ਛੱਡ ਦਿਤੇ ਹਨ, ਇਸਦੀ ਛਾਂ ਦੇ ਮਾਨੰਦ ਹੈ।

ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥
ਕਬੀਰ, ਤੂੰ ਐਹੋ ਜੇਹੇ ਪੌਦੇ ਦਾ ਬੀਜ ਬੀਜ, ਜੋ ਬਾਰਾਂ ਹੀ ਮਹੀਨੇ ਫਲ ਦਿੰਦਾ ਰਹੇ,

ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥
ਅਤੇ ਜਿਸ ਦੀ ਛਾਂ ਠੰਡੀ ਹੋਵੇ ਮੇਵੇ ਘਣੇਰੇ ਹੋਣ ਅਤੇ ਜਿਸ ਉਤੇ ਪੰਛੀ ਖੁਸ਼ੀ ਨਾਲ ਖੇਡਦੇ ਰਹਿਣ।

ਕਬੀਰ ਦਾਤਾ ਤਰਵਰੁ ਦਯਾ ਫਲੁ ਉਪਕਾਰੀ ਜੀਵੰਤ ॥
ਕਬੀਰ, ਦਾਤਾਰ ਸੁਆਮੀ ਇਕ ਬਿਰਛਾ ਹੈ, ਜਿਸ ਦਾ ਮੇਵਾ ਮਿਹਰਬਾਨੀ ਹੈ ਅਤੇ ਜੋ ਸਾਰਿਆਂ ਜੀਵਾ ਦਾ ਭਲਾ ਕਰਦਾ ਹੈ।

ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ॥੨੩੦॥
ਜਦ ਪਰਿੰਦੇ ਹੋਰਸ ਦੇਸ਼ ਨੂੰ ਉਡਾਰੀ ਮਾਰਦੇ ਹਨ, ਉਹ ਆਖਦੇ ਹਨ, "ਹੇ ਰੁਖ! ਤੈਨੂੰ ਸ਼ੇਸ਼ਟ ਫਲ ਲਗਣ"।

ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ ॥
ਕਬੀਰ, ਜੇਕਰ ਉਸਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਹੋਵੇ ਤਾਂ ਬੰਦੇ ਨੂੰ ਸਤਿਸੰਗਤ ਪਰਾਪਤ ਹੁੰਦੀ ਹੈ।

copyright GurbaniShare.com all right reserved. Email