ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥ ਤੂੰ ਉਸ ਨੂੰ ਚੇਤੇ ਕਰ, ਹੇ ਮੇਰੇ ਮਿੱਤਰ! ਜਿਸ ਦਾ ਚਿੰਤਨ ਕਰਨ ਦੁਆਰਾ, ਜੀਵ ਮੋਖਸ਼ ਹੋ ਜਾਂਦਾ ਹੈ। ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥੧੦॥ ਗੁਰੂ ਜੀ ਫਰਮਾਉਂਦੇ ਹਨ, ਸੁਣ ਹੇ ਪ੍ਰਾਣੀ! ਤੇਰੀ ਉਮਰ ਸਦਾ ਹੀ ਘਟਦੀ ਜਾ ਰਹੀ ਹੈ। ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ ਹੇ ਸੁਘੜ ਅਤੇ ਸਿਆਣੇ ਬੰਦੇ! ਜਾਣ ਲੈ ਕਿ ਤੇਰਾ ਸਰੀਰ ਪੰਜਾਂ ਮੁਖ ਅੰਸ਼ਾਂ ਦਾ ਬਣਿਆ ਹੋਇਆ ਹੈ। ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥ ਤੂੰ ਚੰਗੀ ਤਰ੍ਹਾਂ ਜਾਣ ਲੈ, ਹੇ ਨਾਨਕ! ਕਿ ਤੈਨੂੰ ਉਸ ਨਾਲ ਅਭੇਦ ਹੋਣਾ ਹੈ, ਜਿਸ ਤੋਂ ਤੂੰ ਉਤਪੰਨ ਹੋਇਆ ਹੈਂ। ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਸਾਧੂ ਉਚੀ ਬੋਲ ਕੇ ਆਖਦੇ ਹਨ ਕਿ ਪੂਜਯ ਪ੍ਰਭੂ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ। ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥ ਗੁਰੂ ਜੀ ਆਖਦੇ ਹਨ, ਤੂੰ ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਤਾਂ ਜੋ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂ। ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ ਜਿਸ ਨੂੰ ਖੁਸ਼ੀ, ਪੀੜ, ਲਾਲਚ, ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਛੂੰਹਦੇ ਨਹੀਂ। ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥੧੩॥ ਗੁਰੂ ਜੀ ਆਖਦੇ ਹਨ, ਸੁਣ ਹੇ ਇਨਸਾਨ! ਉਹ ਸੁਆਮੀ ਦੀ ਹੀ ਤਸਵੀਰ ਹੈ। ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥ ਜੋ ਵਡਿਆਈ ਅਤੇ ਬਦਖੋਈ ਤੋਂ ਉਚੇਰੇ ਹੈ ਅਤੇ ਜਿਸ ਲਈ ਸੋਨਾ ਤੇ ਲੋਹਾ ਇਕ ਬਰਾਬਰ ਹਨ। ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥ ਗੁਰੂ ਜੀ ਫਰਮਾਉਂਦੇ ਹਨ, ਤੂੰ ਸੁਣ ਹੇ ਬੰਦੇ! ਕਿ ਉਸ ਨੂੰ ਤੂੰ ਮੋਖਸ਼ ਹੋਇਆ ਹੋਇਆ ਸਮਝ ਲੈ। ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ ਜੋ ਖੁਸ਼ੀ ਅਤੇ ਗਮੀ ਨੂੰ ਮਹਿਸੂਸ ਨਹੀਂ ਕਰਦਾ ਅਤੇ ਜਿਸ ਲਈ ਦੁਸ਼ਮਨ ਅਤੇ ਮਿੱਤਰ ਇੱਕ ਤੁੱਲ ਹਨ। ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੫॥ ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਮੇਰੀ ਜਿੰਦੇ! ਉਸ ਇਨਸਾਨ ਨੂੰ ਤੂੰ ਮੋਖਸ਼ ਹੋਇਆ ਹੋਇਆ ਖਿਆਲ ਕਰ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਜੋ ਕਿਸੇ ਨੂੰ ਡਰਾਉਂਦਾ ਨਹੀਂ, ਨਾਂ ਹੀ ਹੋਰਸ ਕਿਸੇ ਕੋਲੋਂ ਡਰਦਾ ਹੈ। ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥ ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੜੀਏ! ਤੂੰ ਉਸ ਨੂੰ ਬ੍ਰਹਮ ਬੇਤਾ ਆਖ। ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ ਜਿਸ ਨੇ ਸਾਰੇ ਪਾਪ ਛੱਡ ਦਿੱਤੇ ਹਨ ਅਤੇ ਉਪਰਾਮਤਾ ਦੀ ਪੁਸ਼ਾਕ ਪਾ ਲਈ ਹੈ। ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥੧੭॥ ਗੁਰੂ ਜੀ ਫਰਮਾਉਂਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੇ! ਚੰਗੀ ਪ੍ਰਾਲਬਧ ਉਸ ਪ੍ਰਾਣੀ ਦੇ ਮੱਥੇ ਤੇ ਲਿਖੀ ਹੋਈ ਹੈ। ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥ ਜੋ ਧਨ ਦੌਲਤ ਅਤੇ ਸੰਸਾਰੀ ਮੋਹ ਨੂੰ ਤਿਆਗ ਦਿੰਦਾ ਹੈ ਅਤੇ ਹਰ ਵਸਤੂ ਵੱਲੋਂ ਉਪਰਾਮ ਹੋ ਜਾਂਦਾ ਹੈ। ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥੧੮॥ ਗੁਰੂ ਜੀ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਉਸ ਦੇ ਹਿਰਦੇ ਅੰਦਰ ਪ੍ਰਭੂ ਵੱਸਦਾ ਹੈ। ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥ ਜਿਹੜਾ ਜੀਵ ਹੰਗਤਾ ਨੂੰ ਛੱਡ ਦਿੰਦਾ ਹੈ ਅਤੇ ਆਪਣੇ ਸਿਰਜਣਹਾਰ ਸੁਆਮੀ ਨੂੰ ਅਨੁਭਵ ਕਰਦਾ ਹੈ। ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥ ਗੁਰੂ ਜੀ ਆਖਦੇ ਹਨ, ਮੋਖਸ਼ ਹੈ ਉਹ ਇਨਸਾਨ। ਇਸ ਨੂੰ ਸੱਚ ਕਰ ਕੇ ਜਾਣ, ਹੇ ਮੇਰੀ ਜਿੰਦੜੀਏ! ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥ ਕਲਯੁਗ ਦੇ ਅੰਦਰ ਵਾਹਿਗੁਰੂ ਦਾ ਨਾਮ ਤ੍ਰਾਸ ਨਾਸ ਕਰਨਹਾਰ ਅਤੇ ਖੋਟੀ ਅਕਲ ਨੂੰ ਦੂਰ ਕਰਨ ਵਾਲਾ ਹੈ। ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥੨੦॥ ਰੈਣ ਅਤੇ ਦਿਹੁੰ, ਜੋ ਨਾਮ ਦਾ ਉਚਾਰਨ ਕਰਦਾ ਹੈ, ਹੇ ਨਾਨਕ! ਉਸ ਦੇ ਕਾਰਜ ਨੇਪਰੇ ਚੜ੍ਹ ਜਾਂਦੇ ਹਨ। ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥ ਆਪਣੀ ਰਸਨਾ ਨਾਲ ਤੂੰ ਪ੍ਰਭੂ ਦਾ ਜੱਸ ਉਚਾਰਨ ਕਰ ਅਤੇ ਆਪਦੇ ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸੁਣ। ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥੨੧॥ ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਇਸ ਤਰ੍ਹਾਂ ਤੂੰ ਯਮ ਦੇ ਘਰ ਨੂੰ ਨਹੀਂ ਜਾਵੇਗਾਂ। ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥ ਜਿਹੜਾ ਜੀਵ ਅਪਣੱਤ, ਲਾਲਚ, ਸੰਸਾਰੀ ਲਗਨ ਅਤੇ ਸਵੈ-ਹੰਗਤਾ ਨੂੰ ਛੱਡ ਦਿੰਦਾ ਹੈ। ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥੨੨॥ ਗੁਰੂ ਜੀ ਆਖਦੇ ਹਨ, ਊਹ ਖੁਦ ਬਚ ਜਾਂਣਾ ਹੈ ਅਤੇ ਹੋਰਨਾਂ ਨੂੰ ਬਚਾ ਲੈਂਦਾ ਹੈ। ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਜਿਸ ਤਰ੍ਹਾਂ ਦਾ ਇੱਕ ਸੁਫਨਾ ਅਤੇ ਖੁਲਾਸਾ ਹੈ, ਉਸੇ ਤਰ੍ਹਾਂ ਦਾ ਹੀ ਤੂੰ ਇਸ ਸੰਸਾਰ ਨੂੰ ਸਮਝ। ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥ ਨਾਨਕ, ਸੁਆਮੀ ਦੇ ਬਗੈਰ ਇਨ੍ਹਾਂ ਦੇ ਵਿੱਚ ਕੁਝ ਭੀ ਸੱਚ ਨਹੀਂ। ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥ ਰੈਣ ਅਤੇ ਦਿਹੁੰ, ਧਨ ਦੌਲਤ ਦੀ ਖਾਤਰ ਫਾਨੀ ਬੰਦਾ ਭਟਕਦਾ ਫਿਰਦਾ ਹੈ। ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥ ਪਰ ਕਰੋੜਾਂ ਵਿਚੋਂ ਕੋਈ ਵਿਰਲਾ ਹੀ ਹੈ, ਹੇ ਨਾਨਕ! ਜੋ ਆਪਣੇ ਮਨ ਅੰਦਰ ਪ੍ਰਭੂ ਨੂੰ ਵਸਾਉਂਦਾ ਹੈ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥ ਜਿਸ ਤਰ੍ਹਾਂ ਪ੍ਰਾਣੀ ਉਤੇ ਬੁਲਬੁਲ ਹਮੇਸ਼ਾਂ ਬਣਦਾ ਅਤੇ ਬਿਨਸਦਾ ਰਹਿੰਦਾ ਹੈ। ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥ ਏਸੇ ਤਰ੍ਹਾਂ ਹੀ ਇਸ ਸੰਸਾਰ ਦੀ ਉਤਪਤੀ ਕੀਤੀ ਗਈ ਹੈ, ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੇ ਮਿੱਤਰ! ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥ ਸੰਸਾਰੀ ਪਦਾਰਥਾਂ ਦੀ ਸ਼ਰਾਬ ਦਾ ਅੰਨ੍ਹਾ ਕੀਤਾ ਹੋਇਆ, ਫਾਨੀ ਬੰਦਾ ਥੋੜ੍ਹਾ ਜਿਹਾ ਭੀ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦਾ। ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥ ਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਦੀ ਬੰਦਗੀ ਦੇ ਬਗੈਰ, ਮੌਤ ਦੀ ਫਾਹੀ ਉਸ ਦੁਆਲੇ ਆ ਪੈਦੀ ਹੈ। ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥ ਜੇਕਰ ਤੂੰ ਕਾਲਸਥਾਈ ਆਰਾਮ ਚਾਹੁੰਦਾ ਹੈਂ, ਤਾਂ ਤੂੰ ਆਪਣੇ ਪ੍ਰਭੂ ਦੀ ਪਨਾਹ ਲੈ। ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥੨੭॥ ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਮੁਸ਼ਕਲ ਨਾਲ ਹੱਥ ਲੱਗਣ ਵਾਲੀ ਹੈ, ਇਹ ਮਨੁਸ਼ੀ ਕਾਇਆ। ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥ ਧਨ-ਦੌਲਤ ਦੀ ਖਾਤਰ, ਬੇਵਕੂਫ ਅਤੇ ਬੇਸਮਝ ਬੰਦੇ ਭੱਜੇ ਫਿਰਦੇ ਹਨ। ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥ ਗੁਰੂ ਜੀ ਆਖਦੇ ਹਨ, ਸੁਆਮੀ ਦੇ ਸਿਮਰਨ ਦੇ ਬਗੈਰ, ਉਨ੍ਹਾਂ ਦੀ ਉਮਰ ਬੇਅਰਥ ਬੀਤ ਜਾਂਦੀ ਹੈ। ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥ ਜੋ ਜੀਵ ਰੈਣ ਅਤੇ ਦਿਹੁੰ ਆਪਣੈ ਸਾਈਂ ਦਾ ਆਰਾਧਨ ਕਰਦਾ ਹੈ, ਤੂੰ ਉਸ ਨੂੰ ਉਸ ਦਾ ਸਰੂਪ ਹੀ ਸਮਝ। copyright GurbaniShare.com all right reserved. Email |