ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ ਲੋਕਾਂ ਨੂੰ ਆਪਣੇ ਨਿੱਜ ਦੇ ਬਣਾ ਕੇ ਮੈਂ ਵੇਖ ਲਿਆ ਹੈ ਕਿ ਇਸ ਸੰਸਾਰ ਅੰਦਰ, ਕੋਈ ਕਿਸੇ ਦਾ ਮਿੱਤਰ ਨਹੀਂ। ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥ ਨਾਨਕ, ਸਦੀਵੀ ਸਥਿਰ ਹੈ ਕੇਵਲ ਇਕ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਹੀ, ਤੂੰ ਉਸ ਨੂੰ ਆਪਣੇ ਚਿੱਤ ਅੰਦਰ ਟਿਕਾਈ ਰੱਖ। ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਸਮੂਹ ਕੂੜੀ ਹੈ ਸੰਸਾਰ ਦੀ ਬਨਾਵਟ। ਤੂੰ ਇਸ ਨੂੰ ਜਾਣ ਲੈ, ਹੇ ਮੇਰੇ ਮਿੱਤਰ। ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥ ਨਾਨਕ, ਰੇਤੇ ਦੀ ਮਾਨੱਦ, ਇਹ ਮੁਸਤਕਿਲ ਨਹੀਂ ਰਹਿੰਦੀ। ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਰਾਮ ਚੰਦਰ ਟੁਰ ਗਿਆ ਅਤੇ ਰਾਵਣ, ਜਿਸ ਦਾ ਭਾਰਾ ਟੱਬਰ ਕਬੀਲਾ ਸੀ, ਭੀ ਕੂਚ ਕਰ ਗਿਆ। ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥ ਗੁਰੂ ਜੀ ਆਖਦੇ ਹਨ, ਕੋਈ ਸ਼ੈ ਭੀ ਸਦਾ ਸਲਾਮਤ ਨਹੀਂ। ਦੁਨੀਆਂ ਇਕ ਸੁਫਨੇ ਦੀ ਮਾਨੰਦ ਹੈ। ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਕੇਵਲ ਤਦ ਹੀ ਆਦਮੀ ਨੂੰ ਫਿਕਰ ਕਰਨਾ ਚਾਹੀਦਾ ਹੈ, ਜੇਕਰ ਕੋਈ ਨਾਂ ਹੋਣ ਵਾਲੀ ਗੱਲ ਹੋ ਜਾਵੇ। ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥ ਇਹ ਜਗਤ ਦਾ ਰਸਤਾ ਹੈ। ਕੋਈ ਭੀ ਸਦੀਵੀ ਸਥਿਰ ਨਹੀਂ, ਹੇ ਨਾਨਕ! ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਜਿਹੜਾ ਕੋਈ ਜੰਮਿਆ ਹੈ, ਉਹ ਨਾਸ ਹੋ ਜਾਊਗਾ। ਹਰ ਕੋਈ ਅੱਜ ਹੀ ਜਾਂ ਭਲਕੇ ਡਿੱਗ ਪਵੇਗਾ। ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥ ਨਾਨਕ, ਤੂੰ ਸਾਹਿਬ ਦੀਆਂ ਸਿਫਤਾਂ ਗਾਇਨ ਕਰ ਅਤੇ ਹੋਰ ਸਾਰੇ ਅਲਸੇਟੇ ਤਿਆਗ ਦੇ। ਦੋਹਰਾ ॥ ਦੋਹਰਾ। ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਮੇਰੀ ਸਤਿਆ ਖਤਮ ਹੋ ਗਈ ਹੈ, ਮੈਨੂੰ ਬੇੜੀਆਂ ਪਈਆਂ ਹੋਈਆਂ ਹਨ ਅਤੇ ਮੈਂ ਕੋਈ ਭੀ ਉਪਰਾਲਾ ਨਹੀਂ ਕਰ ਸਕਦਾ। ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥ ਗੁਰੂ ਜੀ ਆਖਦੇ ਹਨ, ਹੁਣ ਕੇਵਲ ਵਾਹਿਗੁਰੂ ਹੀ ਮੇਰੀ ਪਨਾਹ ਹੈ। ਉਹ ਮੇਰੀ ਸਹਾਇਤਾ ਕਰੇਗਾ, ਜਿਸ ਤਰ੍ਹਾਂ ਉਸ ਨੇ ਹਾਥੀ ਦੀ ਕੀਤੀ ਸੀ। ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਸਾਰੀ ਸਤਿਆ ਮੁੜ ਮੇਰੇ ਵਿੱਚ ਆ ਗਈ ਹੈ। ਮੇਰੀਆਂ ਬੇੜੀਆਂ ਕੱਟੀਆਂ ਗਈਆਂ ਹਨ ਅਤੇ ਹੁਣ ਸਾਰੇ ਉਪਰਾਲੇ ਕਰ ਸਕਦਾ ਹਾਂ। ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ ਨਾਨਕ ਸਾਰਾ ਕੁਝ ਤੁਹਾਡੇ ਆਪਣੇ ਹੱਥਾਂ ਵਿੱਚ ਹੈ। ਤੁਸੀਂ ਆਪ ਹੀ ਆਪਣੀ ਸਹਾਇਤਾ ਕਰ ਸਕਦੇ ਹੋ। ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥ ਮੇਰੇ ਸੰਗੀ ਅਤੇ ਸਾਥੀ ਸਾਰੇ ਮੈਨੂੰ ਛੱਡ ਗਏ ਹਨ। ਕੋਈ ਭੀ ਅਖੀਰ ਤਾਂਈ ਮੇਰੇ ਨਾਲ ਨਹੀਂ ਰਿਹਾ। ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥ ਗੁਰੂ ਜੀ ਆਖਦੇ ਹਨ ਬਿਪਤਾ ਅੰਦਰ ਕੇਵਲ ਪ੍ਰਭੂ ਹੀ ਮੇਰਾ ਆਸਰਾ ਹੈ। ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥ ਕੇਵਲ ਗੁਰੂ-ਪ੍ਰਮੇਸ਼ਰ ਸਦੀਵੀ ਤੌਰ ਤੇ ਅਸਥਿਰ ਹਨ ਅਤੇ ਅਸਥਿਰ ਹੈ ਉਸ ਦਾ ਨਾਮ ਅਤੇ ਉਸ ਦੇ ਸੰਤ। ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥ ਗੁਰੂ ਜੀ ਆਖਦੇ ਹਨ, ਕੋਈ ਵਿਰਲਾ ਜਣਾ ਹੀ ਇਸ ਸੰਸਾਰ ਵਿੱਚ ਗੁਰਾਂ ਦੀ ਬਾਣੀ ਨੂੰ ਵੀਚਾਰਦਾ ਹੈ। ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥ ਪ੍ਰਭੂ ਦੇ ਨਾਮ ਨੂੰ, ਜਿਸ ਦਾ ਕੋਈ ਸਾਨੀ ਨਹੀਂ, ਮੈਂ ਆਪਣੇ ਹਿਰਦੇ ਨਾਲ ਘੁੱਟ ਕੇ ਲਾ ਲਿਆ ਹੈ। ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥ ਐਹੋ ਜਿਹਾ ਹੈ ਤੇਰਾ ਨਾਮ, ਹੇ ਸੁਆਮੀ! ਜਿਸ ਦਾ ਆਰਾਧਨ ਕਰਨ ਦੁਆਰਾ, ਮੇਰੇ ਦੁੱਖੜੇ ਮੁਕ ਜਾਂਦੇ ਹਨ ਅਤੇ ਮੈਨੂੰ ਤੇਰੇ ਦਰਸ਼ਨ ਦੀ ਦਾਤ ਪ੍ਰਾਪਤ ਹੁੰਦੀ ਹੈ। ਮੁੰਦਾਵਣੀ ਮਹਲਾ ੫ ॥ ਮੁਹਤ ਛਾਤ ਪੰਜਵੀਂ ਪਾਤਿਸ਼ਾਹੀ। ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਪਲੇਟ ਵਿੱਚ ਤਿੰਨ ਚੀਜ਼ਾਂ ਪਾਈਆਂ ਗਈਆਂ ਹਨ, ਸੱਚ ਸੰਤੁਸ਼ਟਤਾ ਅਤੇ ਸਿਮਰਨ। ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ ਸੁਆਮੀ ਦਾ ਸੁਧਾ ਸਰੂਪ ਨਾਮ, ਜੋ ਸਾਰਿਆਂ ਦਾ ਆਸਰਾ ਭੀ ਹੈ, ਉਸ ਅੰਦਰ ਪਾਇਆ ਗਿਆ ਹੈ। ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ ਜੇਕਰ ਕੋਈ ਜਣਾ ਇਸ ਭੋਜਨ ਨੂੰ ਖਾਂਦਾ ਹੈ, ਜੇਕਰ ਕੋਈ ਜਣਾ ਇਸ ਸਵਾਦ ਨੂੰ ਮਾਣਦਾ ਹੈ, ਉਸ ਦੀ ਕਲਿਆਣ ਹੋ ਜਾਂਦੀ ਹੈ। ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ ਇਹ ਚੀਜ਼ ਤਿਆਗੀ ਨਹੀਂ ਜਾ ਸਕਦੀ, ਸ਼ੲਸ ਲਈ ਸਦੀਵ ਸਦੀਵ ਹੀ ਤੂੰ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖ। ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥ ਪ੍ਰਭੂ ਦੇ ਪੈਰਾਂ ਨਾਲ ਜੁੜ ਜਾਣ ਦੁਆਰਾ, ਅਨ੍ਹੇਰਾ ਜਗਤ ਸਮੁੰਦਰ ਪਾਰ ਕੀਤਾ ਜਾਂਦਾ ਹੈ, ਹੇ ਨਾਨਕ! ਹਰ ਵਸਤੂ ਪ੍ਰਭੂ ਦਾ ਹੀ ਵਿਸਥਾਰ ਹੈ। ਸਲੋਕ ਮਹਲਾ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ ਜਿਹੜਾ ਕੁਝ ਤੂੰ ਮੇਰੇ ਲਈ ਕੀਤਾ ਹੈ, ਮੈਂ ਉਸ ਦੀ ਕਦਰ ਨਹੀਂ ਪਾਈ, ਹੇ ਪ੍ਰਭੂ! ਤੂੰ ਮੈਨੂੰ ਆਪਣੀ ਸੇਵਾ ਦੇ ਲਾਇਕ ਬਣਾਇਆ ਹੈ। ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ ਮੈਂ ਗੁਣ ਵਿਹੂਣ ਵਿੱਚ ਕੋਈ ਨੇਕੀ ਨਹੀਂ। ਤੂੰ ਹੇ ਮੇਰੇ ਸਾਈਂ! ਖੁਦ-ਬ-ਖੁਦ ਹੀ ਮੇਰੇ ਉਤੇ ਰਹਿਮਤ ਧਾਰੀ ਹੈ। ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ ਤੂੰ ਮੇਰੇ ਉਤੇ ਕਿਰਪਾਲਤਾ ਕੀਤੀ ਹੈ ਅਤੇ ਆਪਣੀ ਮਿਹਰ ਮੇਰੇ ਤੇ ਬਰਸਾਈ ਹੈ। ਮੈਂ ਹੁਣ ਸੱਚੇ ਗੁਰਦੇਵ, ਆਪਣੇ ਮਿੱਤਰ ਨੂੰ ਮਿਲ ਪਿਆ ਹਾਂ। ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥ ਨਾਨਕ, ਜੇਕਰ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ, ਕੇਵਲ ਤਦ ਹੀ ਮੈਂ ਜੀਉਂਦਾ ਹਾਂ ਅਤੇ ਮੇਰੀ ਦੇਹ ਤੇ ਆਤਮਾਂ ਪ੍ਰਫੁਲਤ ਹੁੰਦੇ ਹਨ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਰਾਗ ਮਾਲਾ ॥ ॥ ਰਾਗ ਮਾਲਾ ॥ ਰਾਗ ਏਕ ਸੰਗਿ ਪੰਚ ਬਰੰਗਨ ॥ ਇਸਤ੍ਰੀਆਂ, ਰਾਗਣੀਆਂ ਸੰਗਿ ਅਲਾਪਹਿ ਆਠਉ ਨੰਦਨ ॥ ਅਲਾਪਦੇ ਹਨ, ਗਾਂਦੇ ਹਨ । ਪੁੱਤਰ ਅੱਠ ਅੱਠ ਹੀ। ਪ੍ਰਥਮ ਰਾਗ ਭੈਰਉ ਵੈ ਕਰਹੀ ॥ ਉਹ ਕਰਦੇ ਹਨ। copyright GurbaniShare.com all right reserved. Email |