ਗਉੜੀ ਮਹਲਾ ੧ ॥
ਗਊੜੀ ਪਹਿਲੀ ਪਾਤਸ਼ਾਹੀ। ਕਿਰਤੁ ਪਇਆ ਨਹ ਮੇਟੈ ਕੋਇ ॥ ਪੂਰਬਲੇ ਕਰਮ ਕੋਈ ਭੀ ਮੇਟ ਨਹੀਂ ਸਕਦਾ। ਕਿਆ ਜਾਣਾ ਕਿਆ ਆਗੈ ਹੋਇ ॥ ਮੈਂ ਕੀ ਜਾਣਦਾ ਹਾਂ ਕਿ ਮੇਰੇ ਨਾਲ ਅੱਗੇ ਕੀ ਬੀਤੇਗੀ? ਜੋ ਤਿਸੁ ਭਾਣਾ ਸੋਈ ਹੂਆ ॥ ਜੋ ਤੁਛ ਉਸ ਦੀ ਰਜਾ ਹੈ ਉਹੀ ਹੁੰਦਾ ਹੈ। ਅਵਰੁ ਨ ਕਰਣੈ ਵਾਲਾ ਦੂਆ ॥੧॥ ਰੱਬ ਦੇ ਬਗੈਰ ਹੋਰ ਕੋਈ ਕਰਨਹਾਰ ਨਹੀਂ। ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥ ਮੈਂ ਨਹੀਂ ਜਾਣਦਾ ਕਿਡੀ ਵਡੀ ਹੈ ਤੇਰੀ ਬਖਸ਼ੀਸ਼ ਤੇ ਕਿੱਡਾ ਵਡਾ ਹੈ ਤੇਰਾ ਅਤੀਆ। ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥ ਸ਼ੁਭ ਅਮਲ ਮਜਹਬ ਅਤੇ ਉਚੀ ਜਾਤੀ ਤੇਰੇ ਨਾਮ ਵਿੱਚ ਆ ਜਾਂਦੇ ਹਨ, ਹੇ ਸੁਆਮੀ! ਠਹਿਰਾਉ। ਤੂ ਏਵਡੁ ਦਾਤਾ ਦੇਵਣਹਾਰੁ ॥ ਤੂੰ ਐਡਾ ਵਡਾ ਦਾਤਾਰ ਤੇ ਦੇਣ ਵਾਲਾ ਹੈਂ, ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥ ਕਿ ਤੇਰੇ ਸਿਮਰਨ ਦੇ ਖਜਾਨੇ ਕਦੇ ਘਟ ਨਹੀਂ ਹੁੰਦੇ। ਕੀਆ ਗਰਬੁ ਨ ਆਵੈ ਰਾਸਿ ॥ ਹੰਕਾਰ ਕਰਨਾ ਕਦੇ ਭੀ ਠੀਕ ਨਹੀਂ ਹੁੰਦਾ। ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥ ਬੰਦੇ ਦੀ ਜਿੰਦਗੀ ਤੇ ਸਰੀਰ ਸਭ ਤੇਰੇ ਅਧਿਕਾਰ ਵਿੱਚ ਹਨ। ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥ ਤੂੰ ਜਿੰਦ ਜਾਨ ਲੈਂਦਾ ਅਤੇ ਦਿੰਦਾ ਹੈ ਅਤੇ ਮਾਫ ਕਰ ਕੇ ਪ੍ਰਾਣੀ ਨੂੰ ਆਪਣੇ ਨਾਲ ਰਲਾ ਲੈਂਦਾ ਹੈ। ਜਿਉ ਭਾਵੀ ਤਿਉ ਨਾਮੁ ਜਪਾਇ ॥ ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਮੇਰੇ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾ। ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥ ਤੂੰ ਸਮੂਹ-ਸਿਆਣਾ ਸਮੂਹ-ਦੇਖਣਹਾਰ, ਅਤੇ ਸਮੂਹ ਸੱਚਾ ਹੈਂ ਹੇ ਮੇਰੇ ਸ਼੍ਰੋਮਣੀ ਸਾਹਿਬ! ਗੁਰਮਤਿ ਦੇਇ ਭਰੋਸੈ ਤੇਰੈ ॥੩॥ ਮੈਨੂੰ ਗੁਰਾਂ ਦੀ ਸਿੱਖਿਆ ਪਰਦਾਨ ਕਰ, ਮੇਰਾ ਯਕੀਨ ਤੇਰੇ ਵਿੱਚ ਹੈ। ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥ ਜਿਸ ਦਾ ਚਿੱਤ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਹੈ ਉਸ ਦੀ ਦੇਹਿ ਵਿੱਚ ਕੋਈ ਮਲੀਨਤਾ ਨਹੀਂ। ਗੁਰ ਬਚਨੀ ਸਚੁ ਸਬਦਿ ਪਛਾਤਾ ॥ ਗੁਰਬਾਣੀ ਦੁਆਰਾ ਸੱਚਾ ਸੁਆਮੀ ਸਿਞਾਣਿਆ ਜਾਂਦਾ ਹੈ। ਤੇਰਾ ਤਾਣੁ ਨਾਮ ਕੀ ਵਡਿਆਈ ॥ ਮੇਰੀ ਸਤਿਆ ਤੇਰੇ ਵਿੱਚ ਹੈ, ਤੇ ਮੇਰੀ ਵਿਸ਼ਾਲਤਾ ਤੇਰੇ ਨਾਮ ਵਿੱਚ। ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥ ਨਾਨਕ ਤੇਰੇ ਸ਼ਰਧਾਲੂਆਂ ਦੀ ਸ਼ਰਣਾਗਤ ਅੰਦਰ ਵਸਦਾ ਹੈ। ਗਉੜੀ ਮਹਲਾ ੧ ॥ ਗਊੜੀ ਪਹਿਲੀ ਪਾਤਸ਼ਾਹੀ। ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥ ਜੋ ਅਕਹਿ ਵਾਹਿਗੁਰੂ ਨੂੰ ਆਖਦਾ ਹੈ ਅਤੇ ਅੰਮ੍ਰਿਤ ਪਾਨ ਕਰਦਾ ਹੈ, ਅਨ ਭੈ ਵਿਸਰੇ ਨਾਮਿ ਸਮਾਇਆ ॥੧॥ ਉਹ ਹੋਰ ਡਰਾਂ ਨੂੰ ਭੁੱਲ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਕਿਆ ਡਰੀਐ ਡਰੁ ਡਰਹਿ ਸਮਾਨਾ ॥ ਆਪਾਂ ਕਿਉਂ ਭੈ ਕਰੀਏ, ਜਦ ਸਾਰੇ ਭੈ ਸਾਈਂ ਦੇ ਭੈ ਅੰਦਰ ਗ਼ਰਕ ਹੋ ਜਾਂਦੇ ਹਨ। ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥ ਪੂਰਨ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਮਾਲਕ ਨੂੰ ਸਿਞਾਣ ਲਿਆ ਹੈ। ਠਹਿਰਾਉ। ਜਿਸੁ ਨਰ ਰਾਮੁ ਰਿਦੈ ਹਰਿ ਰਾਸਿ ॥ ਜਿਸ ਪ੍ਰਾਣੀ ਦੇ ਅੰਤਰ-ਆਤਮੇ ਸਰਬ-ਵਿਆਪਕ ਸੁਆਮੀ ਅਤੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ, ਸਹਜਿ ਸੁਭਾਇ ਮਿਲੇ ਸਾਬਾਸਿ ॥੨॥ ਉਸ ਨੂੰ ਨਿਰਯਤਨ ਹੀ ਵਡਿਆਈ ਮਿਲਦੀ ਹੈ। ਜਾਹਿ ਸਵਾਰੈ ਸਾਝ ਬਿਆਲ ॥ ਆਪ-ਹੁਦਰੇ ਜਿਨ੍ਹਾਂ ਨੂੰ ਸੁਆਮੀ ਸ਼ਾਮ ਤੇ ਸਵੇਰੇ ਸੁਆਂ ਛਡਦਾ ਹੈ, ਇਤ ਉਤ ਮਨਮੁਖ ਬਾਧੇ ਕਾਲ ॥੩॥ ਏਥੇ ਅਤੇ ਓਥੇ ਮੌਤ ਨਾਲ ਬੰਨ੍ਹੇ ਹੋਏ ਹਨ। ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥ ਜਿਨ੍ਹਾਂ ਦੇ ਦਿਲ ਅੰਦਰ ਦਿਨ ਰੈਣ ਵਿਆਪਕ ਵਾਹਿਗੁਰੂ ਵਸਦਾ ਹੈ, ਉਹ ਮੁਕੰਮਲ ਹਨ। ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥ ਨਾਨਕ ਉਹ ਆਪਣਾ ਸੰਦੇਹ ਦੂਰ ਕਰ ਦਿੰਦੇ ਹਨ ਅਤੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ। ਗਉੜੀ ਮਹਲਾ ੧ ॥ ਗਊੜੀ ਪਹਿਲੀ ਪਾਤਸ਼ਾਹੀ। ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥ ਜੋ ਤਿੰਨਾਂ ਖ਼ਸਲਤਾਂ ਨੂੰ ਪਿਆਰ ਕਰਦਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ। ਚਾਰੇ ਬੇਦ ਕਥਹਿ ਆਕਾਰੁ ॥ ਚਾਰੇ ਹੀ ਵੇਦ ਕੇਵਲ ਦ੍ਰਿਸ਼ਟਮਾਨ ਸਰੂਪਾਂ ਨੂੰ ਬਿਆਨ ਕਰਦੇ ਹਨ। ਤੀਨਿ ਅਵਸਥਾ ਕਹਹਿ ਵਖਿਆਨੁ ॥ ਉਹ ਤਿੰਨ ਮਾਨਸਕ ਹਾਲਤਾਂ ਨੂੰ ਦਸਦੇ ਅਤੇ ਵਰਨਣ ਕਰਦੇ ਹਨ। ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥੧॥ ਚੌਥੀ ਪ੍ਰਭੂ ਨਾਲ ਮੇਲ-ਮਿਲਾਪ ਦੀ ਦਸ਼ਾ ਰੱਬ-ਰੂਪ ਸੱਚੇ ਗੁਰਾਂ ਦੇ ਰਾਹੀਂ ਜਾਣੀ ਜਾਂਦੀ ਹੈ। ਰਾਮ ਭਗਤਿ ਗੁਰ ਸੇਵਾ ਤਰਣਾ ॥ ਸੁਆਮੀ ਦੇ ਸਿਮਰਨ ਅਤੇ ਗੁਰਾਂ ਦੀ ਟਹਿਲ ਸੇਵਾ ਦੇ ਜਰੀਏ ਪ੍ਰਾਣੀ ਪਾਰ ਉਤਰ ਜਾਂਦਾ ਹੈ। ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥ ਮੁੜ ਕੇ ਉਸ ਦਾ ਜਨਮ ਨਹੀਂ, ਹੁੰਦਾ ਤੇ ਉਹ ਮਰਦਾ ਨਹੀਂ। ਠਹਿਰਾਉ। ਚਾਰਿ ਪਦਾਰਥ ਕਹੈ ਸਭੁ ਕੋਈ ॥ ਹਰਿ ਕੋਈ ਚਾਰ ਉਤਮ ਦਾਤਾਂ ਦਾ ਜਿਕਰ ਕਰਦਾ ਹੈ। ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥ ਸਤਾਈ ਸਿੰਮ੍ਰਤੀਆ ਛੇ ਸਾਸ਼ਤਰ ਅਤੇ ਮੁਖੀ ਪੰਡਤ ਭੀ ਉਨ੍ਹਾਂ ਬਾਰੇ ਹੀ ਆਖਦੇ ਹਨ। ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥ ਗੁਰਾਂ ਦੇ ਬਗੈਰ ਕੋਈ ਭੀ ਉਨ੍ਹਾਂ ਦੇ ਮਤਲਬ ਤੇ ਅਸਲ ਤਾਤਪਰਜ ਨੂੰ ਪਰਾਪਤ ਨਹੀਂ ਹੁੰਦਾ। ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥੨॥ ਮੋਖਸ ਸਦੀ ਦੌਲਤ, ਵਾਹਿਗੁਰੂ ਦੀ ਪ੍ਰੇਮਮਈ ਸੇਵਾ ਦੁਆਰਾ ਹੁੰਦੀ ਹੈ। ਜਾ ਕੈ ਹਿਰਦੈ ਵਸਿਆ ਹਰਿ ਸੋਈ ॥ ਜਿਸ ਦੇ ਅੰਤਰ ਆਤਮੇ ਉਹ ਵਾਹਿਗੁਰੂ ਨਿਵਾਸ ਰਖਦਾ ਹੈ। ਗੁਰਮੁਖਿ ਭਗਤਿ ਪਰਾਪਤਿ ਹੋਈ ॥ ਗੁਰਾਂ ਦੇ ਰਾਹੀਂ ਉਹ ਉਸ ਦੇ ਸਿਮਰਨ ਨੂੰ ਪਾ ਲੈਂਦਾ ਹੈ। ਹਰਿ ਕੀ ਭਗਤਿ ਮੁਕਤਿ ਆਨੰਦੁ ॥ ਵਾਹਿਗੁਰੂ ਦੀ ਉਪਾਸਨਾ ਦੁਆਰਾ ਕਲਿਆਣ ਅਤੇ ਬੈਕੁੰਠੀ ਪਰਸੰਨਤਾ ਹਾਸਲ ਹੁੰਦੇ ਹਨ। ਗੁਰਮਤਿ ਪਾਏ ਪਰਮਾਨੰਦੁ ॥੩॥ ਗੁਰਾਂ ਦੀ ਸਿਖਮਤ ਦੁਆਰਾ ਮਹਾਨ ਖੁਸ਼ੀ ਪ੍ਰਾਪਤ ਹੁੰਦੀ ਹੈ। ਜਿਨਿ ਪਾਇਆ ਗੁਰਿ ਦੇਖਿ ਦਿਖਾਇਆ ॥ ਜੋ ਗੁਰਾਂ ਨੂੰ ਮਿਲ ਪਿਆ ਹੈ, ਉਹ ਆਪ ਵਾਹਿਗੁਰੂ ਨੂੰ ਵੇਖ ਲੈਂਦਾ ਹੈ ਅਤੇ ਹੋਰਨਾਂ ਨੂੰ ਵਿਖਾਲ ਦਿੰਦਾ ਹੈ। ਆਸਾ ਮਾਹਿ ਨਿਰਾਸੁ ਬੁਝਾਇਆ ॥ ਉਮੈਦਾਂ ਅੰਦਰ ਗੁਰੂ ਨੇ ਉਸ ਨੂੰ ਉਮੈਦ-ਰਹਿਤ ਰਹਿਣਾ ਦਰਸਾ ਦਿਤਾ ਹੈ। ਦੀਨਾ ਨਾਥੁ ਸਰਬ ਸੁਖਦਾਤਾ ॥ ਉਹ ਮਸਕੀਨਾਂ ਦਾ ਮਾਲਕ ਅਤੇ ਸਾਰਿਆਂ ਨੂੰ ਆਰਾਮ ਦੇਣ ਵਾਲਾ ਹੈ। ਨਾਨਕ ਹਰਿ ਚਰਣੀ ਮਨੁ ਰਾਤਾ ॥੪॥੧੨॥ ਨਾਨਕ ਦਾ ਹਿਰਦਾ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਗਉੜੀ ਚੇਤੀ ਮਹਲਾ ੧ ॥ ਗਊੜੀ ਚੇਤੀ ਪਹਿਲੀ ਪਾਤਸ਼ਾਹੀ। ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥ ਹੇ ਦੇਹਿ! ਆਪਣੇ ਆਪ ਨੂੰ ਅਮਰ ਖਿਆਲ ਕਰਕੇ ਤੂੰ ਆਰਾਮ ਅੰਦਰ ਰਹਿੰਦੀ ਹੈਂ, ਪਰ ਇਹ ਜਗਤ ਇਕ ਖੇਡ ਹੈ। ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥ ਤੂੰ ਲਾਲਚ ਤਮ੍ਹਾ ਅਤੇ ਭਾਰੇ ਝੂਠ ਦੀ ਕਮਾਈ ਕਰਦੀ ਅਤੇ ਘੜੇ ਬੋਝ ਚੁਕਦੀ ਹੈ। ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥ ਹੇ ਦੇਹਿ! ਤੈਨੂੰ ਮੈਂ ਵੇਖਿਆ ਹੈ, ਸੁਆਹ ਦੀ ਤਰ੍ਹਾਂ ਧਰਤੀ ਉਤੇ ਖੱਜਲ-ਖੁਆਰ ਹੁੰਦਿਆਂ। ਸੁਣਿ ਸੁਣਿ ਸਿਖ ਹਮਾਰੀ ॥ ਮੇਰੀ ਸਿੱਖਿਆ ਵੱਲ ਕੰਨ ਕਰ ਤੇ ਇਸ ਨੂੰ ਸ੍ਰਵਣ ਕਰ। ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥ ਨੇਕ ਅਮਲ ਕਮਾਏ ਹੋਏ ਤੇਰੇ ਨਾਲ ਰਹਿਣਗੇ, ਹੇ ਮੇਰੀ ਆਤਮਾ! ਐਹੋ ਜੇਹਾ ਮੌਕਾ ਮੁੜ ਕੇ ਤੇਰੇ ਹੱਥ ਨਹੀਂ ਲਗਣਾ। ਠਹਿਰਾਉ। copyright GurbaniShare.com all right reserved. Email:- |