Page 156
ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥੩॥
ਜੇਕਰ ਤੂੰ ਇਕ ਸਾਈਂ ਦੇ ਚਰਨਾ ਨਾਲ ਆਪਣੇ ਮਨ ਨੂੰ ਜੋੜ ਲਵੇ ਤਾਂ ਤੂੰ ਫਿਰ ਤਮ੍ਹਾਂ ਤੇ ਹਿਰਸ ਮਗਰ ਕਿਉਂ ਨੱਸੇ?

ਜਪਸਿ ਨਿਰੰਜਨੁ ਰਚਸਿ ਮਨਾ ॥
ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਣ ਕਰਨ ਦੁਆਰਾ, ਤੇਰੀ ਆਤਮਾ ਉਸ ਅੰਦਰ ਲੀਨ ਹੋ ਜਾਵੇਗੀ।

ਕਾਹੇ ਬੋਲਹਿ ਜੋਗੀ ਕਪਟੁ ਘਨਾ ॥੧॥ ਰਹਾਉ ॥
ਤੂੰ ਐਨਾ ਬਹੁਤਾ ਛਲ ਫਰੇਬ ਕਿਉਂ ਉਚਾਰਣ ਕਰਦਾ ਹੈਂ, ਹੇ ਯੋਗੀ? ਠਹਿਰਾਉ।

ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ॥
ਦੇਹਿ ਪਗਲੀ ਹੈ ਅਤੇ ਮਨੂਆਂ ਮੂਰਖ। ਤੇਰੀ ਆਰਬਲਾ ਮੈਂ ਮੇਰੀ ਕਰਦਿਆਂ ਬੀਤਦੀ ਜਾ ਰਹੀ ਹੈ।

ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ ॥੪॥੩॥੧੫॥
ਨਾਨਕ ਬਿਨੈ ਕਰਦਾ ਹੈ: ਜਦ ਨੰਗੀ ਦੇਹਿ ਸੜ ਜਾਂਦੀ ਹੈ, ਤਦ ਮਗਰੋਂ ਆਤਮਾ ਪਸਚਾਤਾਪ ਕਰਦੀ ਹੈ।

ਗਉੜੀ ਚੇਤੀ ਮਹਲਾ ੧ ॥
ਗਊੜੀ ਚੇਤੀ ਪਹਿਲੀ ਪਾਤਸ਼ਾਹੀ।

ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥
ਹੇ ਬੰਦੇ! ਜੇ ਤੂੰ ਆਪਣੇ ਦਿਲ ਨੂੰ ਸੁਆਮੀ ਨਾਲ ਪੱਕੀ ਤਰ੍ਹਾਂ ਜੋੜ ਲਵੇ ਤਾਂ ਤੂੰ ਅਨੁਭਵ ਕਰ ਲਵੇਗਾ ਕਿ ਕੇਵਲ ਉਹੀ ਹਰ ਰੋਗ ਦੀ ਦਵਾਈ ਜਾਦੂ ਟੁਣਾ ਅਤੇ ਜੜੀ ਬੂਟੀ ਹੈ।

ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥
ਤੂੰ ਹੇ ਬੰਦੇ! ਉਸ ਠਾਕੁਰ ਨੂੰ ਪ੍ਰਾਪਤ ਹੋ, ਜੋ ਅਨੇਕਾ ਪੂਰਬਲੇ ਜਨਮਾਂ ਦੇ ਮੰਦੇ ਅਮਲਾਂ ਨੂੰ ਮੇਸਣ ਵਾਲਾ ਹੈ।

ਮਨ ਏਕੋ ਸਾਹਿਬੁ ਭਾਈ ਰੇ ॥
ਮੇਰੇ ਚਿਤੁ ਨੂੰ ਇਕੱਲਾ ਸੁਆਮੀ ਹੀ ਚੰਗਾ ਲਗਦਾ ਹੈ।

ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥
ਤੇਰੀਆਂ ਤਿੰਨ ਖਾਸੀਅਤਾ ਅੰਦਰਿ ਜਗਤ ਖਚਤ ਹੋਇਆ ਹੋਇਆ ਹੈ ਅਤੇ ਇਹ ਨਾਂ ਜਾਣੇ ਜਾਣ ਵਾਲੇ ਨੂੰ ਨਹੀਂ ਜਾਣ ਸਕਦਾ ਹੇ ਸਾਹਿਬ! ਠਹਿਰਾਉ।

ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥
ਸ਼ਕਰ ਤੇ ਚੀਨੀ ਦੀ ਤਰ੍ਹਾਂ ਦੌਲਤ ਦੇਹਿ ਨੂ ਮਿੱਠੀ ਲਗਦੀ ਹੈ। ਅਸੀਂ ਮੋਹਨੀ ਦਾ ਬੋਝ ਚੁਕਿਆਂ ਹੋਇਆ ਹੈ।

ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥੨॥
ਅੰਧੇਰੀ ਰੈਛਿ ਫਿਰ ਕੁਝ ਦਿਸਦਾ ਨਹੀਂ ਅਤੇ ਮੌਤ ਦਾ ਚੂਹਾ ਜੀਵਨ ਦੇ ਰੱਸੇ ਨੂੰ ਕੁਤਰੀ ਜਾਂਦਾ ਹੈ ਹੇ ਵੀਰ!

ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ ॥
ਜਿੰਨਾ ਜਿਆਦਾ ਪ੍ਰਤੀਕੂਲ ਪੁਰਸ਼ ਆਪ ਮੁਹਾਰਾ ਕੰਮ ਕਰਦਾ ਹੈ ਉਨੀ ਜਿਆਦਾ ਹੀ ਉਹ ਤਕਲੀਫ ਉਠਾਉਂਦਾ ਹੈ। ਪਵਿੱਤਰ ਪੁਰਸ਼ ਨੂੰ ਇੱਜ਼ਤ ਆਬਰੂ ਮਿਲਦੀ ਹੈ।

ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ ॥੩॥
ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ। ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।

ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥
ਜੋ ਪ੍ਰਭੂ ਨਾਲ ਪ੍ਰੀਤ ਪਾਉਂਦੇ ਅਤੇ ਉਸ ਨਾਲ ਰੰਗੀਜੇ ਹਨ, ਉਹ ਪਰੀ-ਪੂਰਨ ਰਹਿੰਦੇ ਹਨ ਅਤੇ ਮਾੜੇ ਮੋਟੇ ਸੱਖਣੇ ਭੀ ਨਹੀਂ ਹੁੰਦੇ।

ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥
ਜੇਕਰ ਨਾਨਕ ਉਨ੍ਹਾਂ ਦੇ ਚਰਨਾ ਦੀ ਧੂੜ ਹੋ ਜਾਵੇ ਤਾਂ ਉਸ ਮੂਰਖ ਨੂੰ ਭੀ ਕੁਝ ਪ੍ਰਾਪਤ ਹੋ ਜਾਵੇ।

ਗਉੜੀ ਚੇਤੀ ਮਹਲਾ ੧ ॥
ਗਊੜੀ ਚੇਤੀ ਪਹਿਲੀ ਪਾਤਸ਼ਾਹੀ।

ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
ਕਿਸ ਦੀ ਹੈ ਮਾਂ, ਕਿਸ ਦਾ ਪਿੳ ਅਤੇ ਕਿਸ ਜਗ੍ਹਾ ਤੇ ਅਸੀਂ ਆਏ ਹਾਂ?

ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥
ਅਗ ਅਤੇ ਪਾਣੀ ਦੇ ਤੁਪਕੇ ਦੇ ਵਿਚੋਂ ਅਸੀਂ ਉਤਪੰਨ ਹੋਏ ਹਾਂ। ਕਿਸ ਪ੍ਰਯੋਜਨ ਲਈ ਅਸੀਂ ਰਚੇ ਗਏ ਸਾਂ?

ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
ਹੇ ਮੇਰੇ ਮਾਲਕ! ਤੇਰੀਆਂ ਖੂਬੀਆਂ ਨੂੰ ਕੌਣ ਜਾਣ ਸਕਦਾ ਹੈ?

ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥
ਮੇਰੀਆਂ ਬੁਰਿਆਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਠਹਿਰਾਉ।

ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥
ਅਸੀਂ ਅਣਗਿਣਤ ਦਰਖਤਾਂ ਦੇ ਪੌਦਿਆਂ ਦੇ ਰੂਪ ਨੂੰ ਵੇਖਿਆ (ਧਾਰਨ ਕੀਤੇ) ਅਤੇ ਅਨੇਕਾਂ ਵਾਰੀ ਡੰਗਰ ਹੋ ਕੇ ਪੈਦਾ ਹੋਏ।

ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥
ਕਈ ਵਾਰੀ ਅਸਾਂ ਸਰਪਾਂ ਦੇ ਘਰਾਣੇ ਅੰਦਰ ਪ੍ਰਵੇਸ਼ ਕੀਤਾ ਅਤੇ ਕਈ ਵਾਰੀ ਅਸੀਂ ਜਨੌਰ ਬਣ ਕੇ ਉਡਾਏ ਗਏ।

ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥
ਆਦਮੀ ਸ਼ਹਿਰਾਂ ਦੀਆਂ ਦੁਕਾਨਾਂ ਤੇ ਮਜਬੂਤ ਮਹਿਲਾਂ ਨੂੰ ਪਾੜ ਲਾਉਂਦਾ ਹੈ ਅਤੇ ਉਥੇ ਚੋਰੀੇ ਕਰ ਘਰ ਨੂੰ ਆ ਜਾਂਦਾ ਹੈ।

ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥
ਉਹ ਆਪਣੇ ਮੂਹਰੇ ਵੇਖਦਾ ਹੈ ਉਹ ਆਪਣੇ ਪਿਛਲੇ ਪਾਸੇ ਵੇਖਦਾ ਹੈ, ਪਰ ਤੇਰੇ ਕੋਲੋਂ ਉਹ ਆਪਣੇ ਆਪ ਨੂੰ ਕਿੱਥੇ ਲੁਕਾ ਸਕਦਾ ਹੈ?

ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥
ਮੈਂ ਪਵਿਤ੍ਰ ਨਦੀਆਂ ਦੇ ਕਿਨਾਰੇ, ਨੌ ਖਿੱਤੇ ਹੱਟੀਆਂ ਸ਼ਹਿਰ ਅਤੇ ਵਾਪਾਰ ਦੇ ਕੇਂਦ੍ਰ ਵੇਖੇ ਹਨ।

ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥
ਤਰਾਜੂ ਲੈ ਕੇ, ਸੁਦਾਗਰ ਨੇ ਆਪਣੇ ਦਿਲ ਅੰਦਰ ਆਪਣੇ ਅਮਲ ਜੋਖਣੇ ਸ਼ੁਰੂ ਕਰ ਦਿਤੇ।

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
ਮੇਰੇ ਪਾਪ ਐਨੇ ਅਮਾਪ ਹਨ, ਜਿਨਾ ਕੁ ਪਾਣੀ ਹੈ ਜਿਸ ਨਾਲ ਸਿੰਧ ਅਤੇ ਸਮੁੰਦਰ ਪਰੀ-ਪੂਰਨ ਹੋਏ ਹੋਏ ਹਨ।

ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥
ਤਰਸ ਕਰ ਅਤੇ ਕੁਝ ਕੁ ਆਪਣੀ ਰਹਿਮਤ ਧਾਰ ਅਤੇ ਮੈਂ ਗਰਕ ਹੁੰਦੇ ਜਾਂਦੇ, ਪਾਹਨ ਨੂੰ ਪਾਰ ਕਰ ਦੇ।

ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥
ਆਦਮੀ ਦੀ ਆਤਮਾ ਅੱਗ ਦੇ ਵਾਙੂ ਮੱਚਦੀ ਹੈ, ਅਤੇ ਉਸ ਦੇ ਅੰਦਰਵਾਰ ਕੈਂਚੀ ਚਲਦੀ ਹੈ।

ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥
ਬੇਨਤੀ ਕਰਦਾ ਹੈ ਨਾਨਕ, ਜੇਕਰ ਉਹ ਸਾਹਿਬ ਦੇ ਫੁਰਮਾਨ ਨੂੰ ਸਿੰਞਾਣ ਲਵੇ, ਤਦ ਉਸ ਨੂੰ ਦਿਨ ਰਾਤ ਆਰਾਮ ਹੋਵੇਗਾ।

ਗਉੜੀ ਬੈਰਾਗਣਿ ਮਹਲਾ ੧ ॥
ਗਊੜੀ ਬੇਰਾਗਣਿ ਪਾਤਸ਼ਾਹੀ ਪਹਿਲੀ।

ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
ਇਨਸਾਨ ਆਪਣੀਆਂ ਰਾਤਾਂ ਸੋ ਕੇ ਗੁਆ ਲੈਂਦਾ ਹੈ ਅਤੇ ਦਿਨ ਖਾ ਕੇ ਗੁਆ ਲੈਂਦਾ ਹੈ।

ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥
ਮਨੁਖੀ ਜੀਵਨ ਜਵੇਹਰ ਵਰਗਾ ਹੈ, ਇਹ ਕੌਡੀ ਦੇ ਵਟਾਦਰੇ ਵਿੱਚ ਚਲਿਆਂ ਜਾਂਦਾ ਹੈ।

ਨਾਮੁ ਨ ਜਾਨਿਆ ਰਾਮ ਕਾ ॥
ਉਹ ਵਿਆਪਕ ਵਾਹਿਗੁਰੂ ਦਾ ਨਾਮ ਨਹੀਂ ਜਾਣਦਾ।

ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥
ਹੇ ਮੂਰਖ! ਤੂੰ ਮੁੜ ਕੇ ਮਗਰੋ ਪਸਚਾਤਾਪ ਕਰੇਗਾ। ਠਹਿਰਾਉ।

ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥
ਉਹ ਅਨਿੱਤ ਦੋਲਤ ਨੂੰ ਧਰਤੀ ਵਿੱਚ ਰਖ (ਦੱਬ) ਦਿੰਦਾ ਹੈ, ਪਰ ਅਨੰਤ ਸੁਆਮੀ ਨੂੰ ਨਹੀਂ ਚਾਹੁਦਾ।

ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥
ਜਿਹੜੇ ਨਾਸਵੰਤ ਪਦਾਰਥਾਂ ਲਈ ਤਾਂਘ ਕਰਦੇ ਹੋਏ ਟੁਰੇ ਹਨ, ਉਹ ਹੱਦਬੰਨਾ ਰਹਿਤ ਪੁਰਖ ਨੂੰ ਗੁਆ ਕੇ ਵਾਪਸ ਆਏ ਹਨ।

ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥
ਜੇਕਰ ਆਦਮੀ ਆਪਣੇ ਨਿੱਜ ਦੇ ਲੈਣ (ਯਤਨ) ਦੁਆਰਾ ਲੈ ਸਕਦਾ ਹੋਵੇ, ਤਾਂ ਹਰ ਕੋਈ ਭਾਗਾਂ ਵਾਲਾ ਬਣ ਜਾਵੇ।

copyright GurbaniShare.com all right reserved. Email:-