ਰਾਗੁ ਗਉੜੀ ਪੂਰਬੀ ਮਹਲਾ ੫
ਰਾਗ ਗਉੜੀ ਪੂਰਬੀ ਪਾਤਸ਼ਾਹੀ ਪੰਜਵੀਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰੂ ਦੀ ਮਿਹਰ ਨਾਲ ਉਹ ਜਾਣਿਆ ਜਾਂਦਾ ਹੈ। ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥ ਮੈਂ ਕਿਹੜੀਆਂ ਖੂਬੀਆਂ ਦੁਆਰਾ ਆਪਣੀ ਜਿੰਦ ਜਾਨ ਦੇ ਸੁਆਮੀ ਨੂੰ ਮਿਲ ਸਕਦੀ ਹਾਂ, ਹੈ ਮੇਰੀ ਮਾਤਾ? ਠਹਿਰਾਉ। ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥ ਬਗੈਰ ਸੁੰਦਰਤਾ ਤੇ ਸੋਚ ਸਮਝ ਅਤੇ ਤਾਕਤ ਦੇ ਬਗੈਰ ਮੈਂ ਹਾਂ। ਮੈਂ ਪਰਾਏ, ਦੇਸ ਦੀ, ਦੂਰੋਂ ਆਈ ਹਾਂ। ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥ ਮੇਰੇ ਪੱਲੇ ਦੌਲਤ ਨਹੀਂ, ਨਾਂ ਹੀ ਜੁਆਨੀ ਦਾ ਵੱਡਪਣ ਹੈ। ਮੈਂ ਯਤੀਮ ਨੂੰ ਆਪਣੇ ਨਾਲ ਅਭੇਦ ਕਰ ਲੈ, ਹੇ ਸੁਆਮੀ! ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥ ਭਾਲਦੀ ਭਾਲਦੀ ਮੈਂ ਇੱਛਾ-ਰਹਿਤ ਹੋ ਗਈ ਹਾਂ। ਸੁਆਮੀ ਦੇ ਦੀਦਾਰ ਦੇ ਲਈ ਮੈਂ ਪਿਆਸੀ ਫਿਰ ਰਹੀ ਹਾਂ। ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥ ਮਸਕੀਨਾਂ ਉਤੇ ਮਿਹਰਬਾਨ ਹੈ ਨਾਨਕ ਦਾ ਦਇਆਵਾਨ ਮਾਲਕ! ਸਤਿ ਸੰਗਤ ਅੰਦਰ ਮੇਰੀ ਸੜਾਦ ਸ਼ਾਤ ਹੋ ਗਈ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥ ਸੁਆਮੀ ਨੂੰ ਮਿਲਣ ਲਈ ਮੇਰੇ ਚਿੱਤ ਵਿੱਚ ਪਿਆਰ ਪੈਦਾ ਹੋ ਗਿਆ ਹੈ। ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥ ਮੈਂ ਉਸ ਦੇ ਪੈਰੀ ਪੈਂਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ। ਵੱਡੀ ਚੰਗੀ ਕਿਸਮਤ ਦੁਆਰਾ ਕੋਈ ਸਾਧੂ ਆ ਕੇ ਮੈਨੂੰ ਮਿਲ ਪਵੇ ਠਹਿਰਾਉ। ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥ ਮੈਂ ਆਪਣਾ ਦਿਲ ਉਸ ਨੂੰ ਸਮਰਪਣ ਕਰਦੀ ਹਾਂ, ਉਸਦੇ ਮੂਹਰੇ ਮੈਂ ਆਪਣੀ ਦੌਲਤ ਧਰਦੀ ਹਾਂ ਅਤੇ ਆਪਣਾ ਆਪਾ ਮੈਂ ਸਮੂਹ ਛੱਡ ਦਿਤਾ ਹੈ। ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ ॥੧॥ ਜਿਹੜਾ ਮੈਨੂੰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਪ੍ਰਚਾਰਦਾ ਹੈ। ਪ੍ਰੀਤ ਅੰਦਰ ਲੀਨ ਹੋ, ਦਿਨ ਤੇ ਰਾਤ ਮੈਂ ਉਸ ਦੇ ਮਗਰ ਮਗਰ ਫਿਰਦੀ ਹਾਂ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥ ਜਦ ਪਿਛਲੇ ਅਮਲਾਂ ਦੀ ਕਰੂੰਬਲੀ ਫੁਟ ਪਈ ਤਾਂ ਮੈਂ ਆਨੰਦ ਮਾਨਣਹਾਰ ਤੇ ਨਿਰਲੇਪ ਸੁਆਮੀ ਨੂੰ ਮਿਲ ਪਈ। ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥ ਵਾਹਿਗੁਰੂ ਨੂੰ ਮਿਲ ਪੈਣ ਤੇ ਮੇਰਾ ਅੰਨ੍ਹੇਰਾ ਦੂਰ ਹੋ ਗਿਆ ਹੈ, ਹੈ ਨਾਨਕ ਅਤੇ ਅਨਗਿਣਤ ਜਨਮਾਂ ਦੀ ਸੁੱਤੀ ਹੋਈ ਮੈਂ ਜਾਗ ਪਈ ਹਾਂ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ। ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥ ਵਾਹਿਗੁਰੂ ਦੇ ਸਿਮਰਨ ਨੂੰ ਆਪਣੇ ਪਰ ਬਣਾ ਕੇ, ਹੇ ਮੇਰੇ ਆਤਮਾ ਰੂਪੀ ਪੰਛੀ! ਤੂੰ ਆਪਣੇ ਆਪ ਨੂੰ ਬਚਾ ਲੈ। ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥੧॥ ਰਹਾਉ ॥ ਸੰਤ ਗੁਰਾਂ ਨੂੰ ਭੇਟ, ਉਨ੍ਹਾਂ ਦੀ ਸ਼ਰਣਾਗਤਿ ਸੰਭਾਲ ਅਤੇ ਪ੍ਰਭੂ ਦੇ ਮੁਕੰਮਲ ਜਵੇਹਰ ਨੂੰ ਆਪਣੇ ਦਿਲ ਨਾਲ ਲਾਈ ਰਖ। ਠਹਿਰਾਉ। ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖ੍ਯ੍ਯਣ ਮੋਹ ਕੀ ਫਾਸ ॥ ਸ਼ੱਕ ਸੰਦੇਹ ਦੀ ਖੂਹੀ ਹੈ, ਖੁਸ਼ੀਆਂ ਮਾਨਣ ਦੀ ਪਿਆਸ ਇਸ ਦਾ ਚਿੱਕੜ ਹੈ ਅਤੇ ਸੰਸਾਰੀ ਮਮਤਾ ਦੀ ਬੜੀ ਤਿੱਖੀ ਫਾਹੀ ਹੈ। ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥੧॥ ਇਸ ਨੂੰ ਵੱਢਣ ਵਾਲਾ ਹੈ ਸੁਆਮੀ ਸੰਸਾਰ ਦਾ ਗੁਰੂ। ਉਸ ਦੇ ਕੰਵਲ ਰੂਪੀ ਚਰਨਾ ਵਿੱਚ ਤੂੰ ਵਾਸਾ ਕਰ। ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸਿ ॥ ਹੈ ਆਲਮ ਦੇ ਮਾਲਕ! ਗਰੀਬਾਂ ਦੇ ਸਰਪ੍ਰਸਤ! ਮੇਰੇ ਪਿਆਰੇ ਸਾਹਿਬ, ਮਿਹਰ ਧਾਰ ਕੇ ਮੇਰੀ ਬੇਨਤੀ ਸ੍ਰਵਣ ਕਰ! ਕਰੁ ਗਹਿ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡੁ ਸਭੁ ਤੁਮਰੀ ਰਾਸਿ ॥੨॥੩॥੧੨੦॥ ਮੈਨੂੰ ਹਥ ਤੋਂ ਪਕੜ ਲੈ, ਹੈ ਨਾਨਕ ਦੇ ਸਾਹਿਬ, ਮੇਰੀ ਆਤਮਾ ਅਤੇ ਦੇਹਿ ਸਮੂਹ ਤੇਰੀ ਪੂੰਜੀ ਹਨ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥ ਵਾਹਿਗੁਰੂ ਦਾ ਦਰਸ਼ਨ ਦੇਖਣ ਲਈ, ਮੇਰੀ ਆਤਮਾ ਉਸ ਦਾ ਆਰਾਧਨ ਕਰਦੀ ਹੈ। ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥੧॥ ਰਹਾਉ ॥ ਆਪਣੇ ਸਿਰ ਦੇ ਸਾਈਂ ਨੂੰ ਵੇਖਣ ਦੀ ਉਮੈਦ ਅਤੇ ਪਿਆਸ ਅੰਦਰ ਮੈਂ ਦਿਨ ਰਾਤ ਉਸ ਨੂੰ ਚਿੰਤਨ ਕਰਦੀ ਹਾਂ। ਕੀ ਕੋਈ ਸਾਧੂ ਹੈ ਜੋ ਮੈਨੂੰ ਨੇੜਿਓ ਹੀ ਉਸ ਨਾਲ ਮਿਲਾ ਦੇਵੇ? ਠਹਿਰਾਉ। ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥ ਮੈਂ ਸੁਆਮੀ ਦੇ ਗੋਲਿਆਂ ਦੇ ਗੋਲਿਆਂ ਦੀ ਟਹਿਲ ਕਮਾਉਂਦੀ ਹਾਂ ਅਤੇ ਕਈ ਤਰੀਕਿਆਂ ਨਾਲ ਉਸ ਅੱਗੇ ਜੋਦੜੀ ਕਰਦੀ ਹਾਂ। ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ ॥੧॥ ਤੱਕੜੀ ਵਿੱਚ ਧਰ ਕੇ ਮੈਂ ਸਾਰੇ ਆਰਾਮ ਜੋਖੇ ਹਨ, ਵਾਹਿਗੁਰੂ ਦੇ ਦੀਦਾਰ ਦੇ ਬਗੈਰ ਸਾਰੇ ਹੀ ਘਟ ਹਨ। ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ॥ ਸਾਧੂਆਂ ਦੀ ਦਇਆ ਦੁਆਰਾ ਮੈਂ ਵਡਿਆਈਆਂ ਦੇ ਸਮੁੰਦਰ ਦਾ ਜੱਸ ਗਾਇਨ ਕੀਤਾ ਹੈ ਅਤੇ ਅਣਗਿਣਤ ਜਨਮਾ ਨੂੰ ਜਾਂਦਾ ਹੋਇਆ ਮੈਂ ਮੋੜ ਲਿਆਂਦਾ ਗਿਆ ਹਾਂ। ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥੨॥੪॥੧੨੧॥ ਵਾਹਿਗੁਰੂ ਨੂੰ ਮਿਲਣ ਦੁਆਰਾ ਨਾਨਕ ਨੇ ਖੁਸ਼ੀ ਤੇ ਠੰਡ ਚੈਨ ਪ੍ਰਾਪਤ ਕਰ ਲਏ ਹਨ ਅਤੇ ਅਮੋਘ ਹੋ ਗਿਆ ਹੈ ਉਸ ਦਾ ਆਗਮਨ ਤੇ ਫਲਦਾਇਕ ਉਸ ਦਾ ਅਵਸਰ। ਰਾਗੁ ਗਉੜੀ ਪੂਰਬੀ ਮਹਲਾ ੫ ਰਾਗ ਗਊੜੀ ਪੂਰਬੀ ਪਾਤਸ਼ਾਹੀ ਪੰਜਵੀਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ। ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ ॥ ਮੈਂ ਕਿਸ ਤਰੀਕੇ ਨਾਲ ਆਪਣੇ ਮਾਲਕ ਸੰਸਾਰ ਦੇ ਸੁਆਮੀ ਤੇ ਪਾਤਸ਼ਾਹ ਨੂੰ ਮਿਲ ਸਕਦਾ ਹਾਂ? ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥ ਕੀ ਕੋਈ ਇਹੋ ਜਿਹਾ, ਅਡੋਲਤਾ ਅਤੇ ਆਰਾਮ ਦੇਣ ਵਾਲਾ ਸਾਧੂ ਹੈ ਜਿਹੜਾ ਮੈਨੂੰ ਮਾਲਕ ਦਾ ਰਸਤਾ ਵਿਖਾਲ ਦੇਵੇ? ਠਹਿਰਾਉ। copyright GurbaniShare.com all right reserved. Email:- |