ਜੇਹੀ ਸੁਰਤਿ ਤੇਹਾ ਤਿਨ ਰਾਹੁ ॥
ਜੇਹੋ ਜੇਹੀ ਗਿਆਤ ਹੈ, ਉਹੋ ਜੇਹਾ ਉਨ੍ਹਾਂ ਦਾ ਰਸਤਾ ਹੈ। ਲੇਖਾ ਇਕੋ ਆਵਹੁ ਜਾਹੁ ॥੧॥ ਕੇਵਲ ਉਹੀ (ਪ੍ਰਾਣੀਆਂ ਤੋਂ) ਹਿਸਾਬ ਕਿਤਾਬ ਲੈਂਦਾ ਹੈ ਤੇ (ਉਸ ਦੇ ਹੁਕਮ ਦੇ ਅਧੀਨ ਹੀ) ਉਹ ਆਉਂਦੇ ਤੇ ਜਾਂਦੇ ਹਨ। ਕਾਹੇ ਜੀਅ ਕਰਹਿ ਚਤੁਰਾਈ ॥ ਹੇ ਪ੍ਰਾਣੀ! ਤੂੰ ਕਿਉਂ ਚਲਾਕੀ ਕਰਦਾ ਹੈਂ? ਲੇਵੈ ਦੇਵੈ ਢਿਲ ਨ ਪਾਈ ॥੧॥ ਰਹਾਉ ॥ ਵਾਪਸ ਲੈਣ ਅਤੇ ਦੇਣ ਵਿੱਚ ਵਾਹਿਗੁਰੂ ਚਿਰ ਨਹੀਂ ਲਾਉਂਦਾ! ਠਹਿਰਾਉ। ਤੇਰੇ ਜੀਅ ਜੀਆ ਕਾ ਤੋਹਿ ॥ ਜੀਵ ਤੇਰੇ ਹਨ ਅਤੇ ਤੂੰ ਜੀਵਾਂ ਦਾ (ਮਾਲਕ) ਹੈਂ। ਕਿਤ ਕਉ ਸਾਹਿਬ ਆਵਹਿ ਰੋਹਿ ॥ ਕਾਹਦੇ ਲਈ ਤੂੰ ਤਦ ਉਨ੍ਹਾਂ ਉਤੇ ਗੁੱਸੇ ਹੁੰਦਾ ਹੈਂ, ਹੇ ਸੁਆਮੀ? ਜੇ ਤੂ ਸਾਹਿਬ ਆਵਹਿ ਰੋਹਿ ॥ ਜੇਕਰ ਤੈਨੂੰ ਗੁੰਸਾ ਭੀ ਆਉਂਦਾ ਹੈ ਹੇ ਸਾਈਂ! ਤੂ ਓਨਾ ਕਾ ਤੇਰੇ ਓਹਿ ॥੨॥ ਫਿਰ ਭੀ, ਤੂੰ ਉਨ੍ਹਾਂ ਦਾ ਹੈਂ ਅਤੇ ਉਹ ਤੇਰੇ। ਅਸੀ ਬੋਲਵਿਗਾੜ ਵਿਗਾੜਹ ਬੋਲ ॥ ਆਪਾਂ ਬਦਜ਼ਬਾਨ, (ਆਪਦੇ ਵਿਚਾਰ-ਹੀਣ) ਬਚਨਾਂ ਦੁਆਰਾ ਸਾਰਾ ਕੁਝ ਖ਼ਰਾਬ ਕਰ ਲੈਂਦੇ ਹਾਂ। ਤੂ ਨਦਰੀ ਅੰਦਰਿ ਤੋਲਹਿ ਤੋਲ ॥ ਆਪਣੀ ਨਿਗ੍ਹਾ ਹੇਠਾਂ ਤੂੰ ਉਨ੍ਹਾਂ ਦਾ ਭਾਰ (ਮੁੱਲ) ਜੋਖਦਾ ਹੈਂ। ਜਹ ਕਰਣੀ ਤਹ ਪੂਰੀ ਮਤਿ ॥ ਜਿਥੇ ਅਮਲ ਨੇਕ ਹਨ ਉਥੇ ਮੁਕੰਮਲ ਸੋਚ ਸਮਝ ਹੈ। ਕਰਣੀ ਬਾਝਹੁ ਘਟੇ ਘਟਿ ॥੩॥ ਚੰਗੇ ਕਰਮਾਂ ਦੇ ਬਗ਼ੈਰ ਇਹ ਬਹੁਤ ਹੀ ਥੋੜ੍ਹੀ ਹੈ। ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥ ਨਾਨਕ ਬੇਨਤੀ ਕਰਦਾ ਹੈ, ਬ੍ਰਹਮ ਵੀਚਾਰ ਵਾਲਾ ਪੁਰਸ਼ ਕੇਹੋ ਜੇਹਾ ਹੈ? ਆਪੁ ਪਛਾਣੈ ਬੂਝੈ ਸੋਇ ॥ ਉਹ ਜੋ ਆਪਣੇ ਆਪ ਨੂੰ ਸਿੰਞਾਣਦਾ ਹੈ ਉਸ ਨੂੰ ਸਮਝਦਾ ਹੈ। ਗੁਰ ਪਰਸਾਦਿ ਕਰੇ ਬੀਚਾਰੁ ॥ ਜਿਹੜਾ ਬ੍ਰਹਮ ਬੇਤਾ, ਗੁਰਾਂ ਦੀ ਦਯਾ ਦੁਆਰ ਸਾਹਿਬ ਦਾ ਸਿਮਰਨ ਕਰਦਾ ਹੈ, ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥ ਉਹ ਉਸ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ। ਸਿਰੀਰਾਗੁ ਮਹਲਾ ੧ ਘਰੁ ੪ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥ ਤੂੰ ਸਾਰਾ ਕੁਝ ਜਾਨਣਹਾਰ ਤੇ ਸਭ ਕੁਝ ਦੇਖਣ ਵਾਲਾ ਦਰਿਆ ਹੈਂ। ਮੈਂ ਇਕ ਮੱਛੀ ਤੇਰਾ ਓੜਕ ਕਿਸ ਤਰ੍ਹਾਂ ਪਾ ਸਕਦੀ ਹਾਂ? ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥ ਜਿਧਰ ਭੀ ਮੈਂ ਵੇਖਦੀ ਹਾਂ ਓਥੇ ਤੂੰ ਹੈਂ। ਤੇਰੇ ਵਿਚੋਂ ਬਾਹਰ ਨਿਕਲ ਕੇ ਮੈਂ ਪਾਟ ਕੇ ਮਰ ਜਾਂਦੀ ਹਾਂ। ਨ ਜਾਣਾ ਮੇਉ ਨ ਜਾਣਾ ਜਾਲੀ ॥ ਮੈਂ ਮਾਹੀਗੀਰ ਨੂੰ ਨਹੀਂ ਜਾਣਦੀ ਤੇ ਨਾਂ ਹੀ ਮੈਂ ਜਾਣਦੀ ਹਾਂ ਜਾਲ ਨੂੰ। ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥ ਜਦ ਤਕਲੀਫ ਵਾਪਰਦੀ ਹੈ, ਤਦ ਮੈਂ ਤੈਨੂੰ ਯਾਂਦ ਕਰਦੀ ਹਾਂ। ਠਹਿਰਾਉ। ਤੂ ਭਰਪੂਰਿ ਜਾਨਿਆ ਮੈ ਦੂਰਿ ॥ ਤੂੰ ਸਰਬ-ਵਿਆਪਕ ਹੈਂ, ਮੈਂ ਤੈਨੂੰ ਦੁਰੇਡੇ ਖ਼ਿਆਲ ਕੀਤਾ ਹੈ। ਜੋ ਕਛੁ ਕਰੀ ਸੁ ਤੇਰੈ ਹਦੂਰਿ ॥ ਜਿਹੜਾ ਕੁਝ ਮੈਂ ਕਰਦੀ ਹਾਂ ਉਹ ਤੇਰੀ ਹਜ਼ੂਰੀ ਵਿੱਚ ਹੈ। ਤੂ ਦੇਖਹਿ ਹਉ ਮੁਕਰਿ ਪਾਉ ॥ ਤੂੰ ਮੇਰੇ ਅਮਲ ਵੇਖਦਾ ਹੈਂ ਤਾਂ ਵੀ ਮੈਂ ਇਨਕਾਰੀ ਹਾਂ। ਤੇਰੈ ਕੰਮਿ ਨ ਤੇਰੈ ਨਾਇ ॥੨॥ ਮੈਂ ਤੇਰੇ ਘਾਲ ਨਹੀਂ ਕਮਾਈ ਤੇ ਨਾਂ ਹੀ ਮੈਂ ਤੇਰੇ ਨਾਮ ਦਾ ਅਰਾਧਨ ਕੀਤਾ ਹੈ। ਜੇਤਾ ਦੇਹਿ ਤੇਤਾ ਹਉ ਖਾਉ ॥ ਜੋ ਕੁਝ ਤੂੰ ਮੈਨੂੰ ਦਿੰਦਾ ਹੈ, ਉਹੀ ਮੈਂ ਖਾਂਦੀ ਹਾਂ। ਬਿਆ ਦਰੁ ਨਾਹੀ ਕੈ ਦਰਿ ਜਾਉ ॥ ਹੋਰ ਕੋਈ ਬੂਹਾ ਨਹੀਂ ਮੈਂ ਕੀਹਦੇ ਬੂਹੇ ਤੇ ਜਾਵਾਂ? ਨਾਨਕੁ ਏਕ ਕਹੈ ਅਰਦਾਸਿ ॥ ਨਾਨਕ ਇਕ ਪ੍ਰਾਰਥਨਾ ਕਰਦਾ ਹੈ, ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥ ਮੇਰੀ ਜਿੰਦੜੀ ਤੇ ਸਰੀਰ ਸਮੂਹ ਤੇਰੇ ਹਵਾਲੇ ਹਨ। ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ ॥ ਪ੍ਰਭੂ ਆਪ ਨੇੜੇ ਹੈ, ਆਪੇ ਦੁਰੇਡੇ ਅਤੇ ਆਪੇ ਹੀ ਅਧ-ਵਿਚਕਾਰ। ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥ ਆਪੇ ਉਹ ਦੇਖਦਾ ਹੈ ਅਤੇ ਆਪੇ ਹੀ ਸ੍ਰਵਣ ਕਰਦਾ ਹੈ। ਆਪਣੀ ਸਤਿਆ ਦੁਆਰਾ ਉਸ ਨੇ ਸੰਸਾਰ ਸਾਜਿਆ ਹੈ। ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥ ਜੋ ਕੁਛ ਉਸ ਨੂੰ ਭਾਉਂਦਾ ਹੈ, ਹੈ ਨਾਨਕ! ਉਹੀ ਫੁਰਮਾਣ ਪਰਮਾਣੀਕ ਹੁੰਦਾ ਹੈ। ਸਿਰੀਰਾਗੁ ਮਹਲਾ ੧ ਘਰੁ ੪ ॥ ਸਿਰੀ ਰਾਗ ਪਹਿਲੀ ਪਾਤਸ਼ਾਹੀ। ਕੀਤਾ ਕਹਾ ਕਰੇ ਮਨਿ ਮਾਨੁ ॥ ਰਚਿਆ ਹੋਇਆ ਆਪਣੇ ਚਿੱਤ ਅੰਦਰ ਹੰਕਾਰ ਕਿਉਂ ਕਰੇਂ? ਦੇਵਣਹਾਰੇ ਕੈ ਹਥਿ ਦਾਨੁ ॥ ਦਾਤ ਤਾਂ ਦੇਣ ਵਾਲੇ ਦੇ ਵੱਸ ਵਿੱਚ ਹੈ। ਭਾਵੈ ਦੇਇ ਨ ਦੇਈ ਸੋਇ ॥ ਆਪਣੀ ਰਜ਼ਾ ਦੁਆਰਾ ਉਹ ਦੇਵੇ ਜਾਂ ਨਾਂ ਦੇਵੇ। ਕੀਤੇ ਕੈ ਕਹਿਐ ਕਿਆ ਹੋਇ ॥੧॥ ਬਣਾਏ ਹੋਏ ਦੇ ਆਖਣ ਤੇ ਕੀ ਹੋ ਸਕਦਾ ਹੈ? ਆਪੇ ਸਚੁ ਭਾਵੈ ਤਿਸੁ ਸਚੁ ॥ ਸੱਚਾ ਉਹ ਆਪੇ ਹੀ ਹੈ ਤੇ ਸੱਚ ਹੀ ਉਸ ਨੂੰ ਚੰਗਾ ਲੱਗਦਾ ਹੈ। ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥ ਆਤਮਕ ਤੌਰ ਤੇ ਅੰਨ੍ਹਾਂ ਨਿਕੰਮਾ ਹੈ, (ਨਹੀਂ ਸਗੋਂ) ਨਿਕੰਮਿਆਂ ਤੌਂ ਨਿਕੰਮਾ ਹੈ। ਠਹਿਰਾਉ। ਜਾ ਕੇ ਰੁਖ ਬਿਰਖ ਆਰਾਉ ॥ ਜਿਸ ਦੇ ਵਣ ਦੇ ਬ੍ਰਿਛ, ਬਾਗ ਤੇ ਬੂਟੇ ਹਨ, ਜੇਹੀ ਧਾਤੁ ਤੇਹਾ ਤਿਨ ਨਾਉ ॥ ਉਹ ਉਨ੍ਹਾਂ ਦੇ ਐਸੇ ਨਾਮ, ਰੱਖਦਾ ਹੈ, ਜੇਹੋ ਜੇਹੀ ਉਨ੍ਹਾਂ ਦੀ ਜਮਾਂਦਰੂ ਖ਼ਸਲਤ ਹੈ। ਫੁਲੁ ਭਾਉ ਫਲੁ ਲਿਖਿਆ ਪਾਇ ॥ ਲਿਖੀ ਹੋਈ ਪ੍ਰਾਲਭਧ ਅਨੁਸਾਰ ਪ੍ਰਾਣੀ ਪ੍ਰਭੂ ਦੀ ਪ੍ਰੀਤ ਦਾ ਪੁਸ਼ਪ ਤੇ ਮੇਵਾ ਪਾਉਂਦਾ ਹੈ। ਆਪਿ ਬੀਜਿ ਆਪੇ ਹੀ ਖਾਇ ॥੨॥ ਉਹ ਆਪੇ ਬੀਜਦਾ ਹੈ ਤੇ ਆਪੇ ਹੀ (ਵੱਢਦਾ) ਜਾ (ਖਾਂਦਾ) ਹੈ। ਕਚੀ ਕੰਧ ਕਚਾ ਵਿਚਿ ਰਾਜੁ ॥ ਆਰਜ਼ੀ ਹੈ (ਦੇਹਿ ਰੂਪੀ) ਦੀਵਾਰ ਅਤੇ ਆਰਜ਼ੀ ਇਸ ਦੇ ਅੰਦਰਲਾ ਭਉਰ, ਮਤਿ ਅਲੂਣੀ ਫਿਕਾ ਸਾਦੁ ॥ ਮਿਸਤਰੀ ਲੂਣ (ਹਰੀ ਨਾਮ) ਤੋਂ ਬਗ਼ੈਰ ਅਕਲ ਦਾ ਫਿੱਕਾ ਸੁਆਦ ਹੈ। ਨਾਨਕ ਆਣੇ ਆਵੈ ਰਾਸਿ ॥ ਜੇਕਰ ਸਾਹਿਬ ਕਰੇ ਤਾਂ ਇਹ ਠੀਕ ਹੋ ਜਾਂਦੀ ਹੈ, ਹੈ ਨਾਨਕ! ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥ ਵਾਹਿਗੁਰੂ ਦੇ ਨਾਮ ਬਾਝੌਂ ਕੋਈ ਨਾਮਵਰੀ ਨਹੀਂ। ਸਿਰੀਰਾਗੁ ਮਹਲਾ ੧ ਘਰੁ ੫ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥ ਨ ਠੱਗੀ ਜਾਣ ਵਾਲੀ (ਮਾਇਆ) ਠੱਗਣ ਦੁਆਰਾ ਠੱਗੀ ਨਹੀਂ ਜਾਂਦੀ, ਨਾਂ ਹੀ ਖੰਜਰ (ਇਸ ਉਤੇ) ਜ਼ਖ਼ਮ ਲਾ ਸਕਦੀ ਹੈ। ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥ ਜਿਵੇ ਸੁਆਮੀ ਇਸ ਨੂੰ ਰਖਦਾ ਹੈ, ਇਹ ਉਵੇ ਹੀ ਰਹਿੰਦੀ ਹੈ। (ਇਸ ਦੇ ਅਸਰ ਹੇਠਾਂ) ਇਸ ਲਾਲਚੀ-ਬੰਦੇ ਦਾ ਮਨ ਡਿੱਕੋ-ਡੋਲੇ ਖਾਂਦਾ ਹੈ। ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥ ਤੇਲ ਤੋਂ ਬਿਨਾ ਦੀਵਾ ਕਿਵੇਂ ਬਲ ਸਕਦਾ ਹੈ? ਠਹਿਰਾਉ। ਪੋਥੀ ਪੁਰਾਣ ਕਮਾਈਐ ॥ ਧਾਰਮਕ ਗ੍ਰੰਥਾਂ ਦੇ ਪਾਠ ਦੇ ਅਭਿਆਸ ਦਾ ਭਉ ਵਟੀ ਇਤੁ ਤਨਿ ਪਾਈਐ ॥ ਤੇਲ ਅਤੇ ਸੁਆਮੀ ਦੇ ਡਰ ਦੀ ਬੱਤੀ ਇਸ ਦੇਹਿ (ਦੇ ਦੀਵੇ) ਵਿੱਚ ਪਾ। ਸਚੁ ਬੂਝਣੁ ਆਣਿ ਜਲਾਈਐ ॥੨॥ ਸੱਚ ਦੇ ਗਿਆਨ ਦੀ ਅੱਗ ਨਾਲ ਇਸ ਦੀਵੇ ਨੂੰ ਬਾਲ। ਇਹੁ ਤੇਲੁ ਦੀਵਾ ਇਉ ਜਲੈ ॥ ਇਸ ਤੇਲ ਨਾਲ ਇੰਞ (ਤੇਰਾ) ਦੀਵਾ ਬਲੇਗਾ। ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥ ਅਜੇਹਾ ਚਾਨਣ ਕਰ, ਤਦ ਤੂੰ ਸੁਆਮੀ ਨੂੰ ਮਿਲ ਪਵੇਗਾ। ਠਹਿਰਾਉ। ਇਤੁ ਤਨਿ ਲਾਗੈ ਬਾਣੀਆ ॥ ਜਦ (ਨਾਮ ਰੂਪੀ) ਬਾਣੀ ਇਸ ਦੇਹ-ਆਤਮਾ ਨੂੰ ਮੋਮ ਕਰ ਦਿੰਦੀ ਹੈ, ਸੁਖੁ ਹੋਵੈ ਸੇਵ ਕਮਾਣੀਆ ॥ ਅਤੇ ਘਾਲ ਕਮਾਈ ਜਾਂਦੀ ਹੈ ਤਾਂ ਸੁਖ ਪਾਈਦਾ ਹੈ। copyright GurbaniShare.com all right reserved. Email:- |