Page 486
ਰਾਮ ਰਸਾਇਨ ਪੀਓ ਰੇ ਦਗਰਾ ॥੩॥੪॥
ਸਾਈਂ ਦਾ ਅੰਮ੍ਰਿਤ ਤੂੰ ਪਾਨ ਕਰ, ਹੇ ਦਗੇਬਾਜ਼।

ਆਸਾ ॥
ਆਸਾ।

ਪਾਰਬ੍ਰਹਮੁ ਜਿ ਚੀਨ੍ਹ੍ਹਸੀ ਆਸਾ ਤੇ ਨ ਭਾਵਸੀ ॥
ਜੋ ਸ਼੍ਰੋਮਣੀ ਸਾਹਿਬ ਨੂੰ ਵੇਖ ਲੈਦਾ ਹੈ, ਉਸ ਨੂੰ ਹੋਰ ਖ਼ਾਹਿਸ਼ਾਂ ਚੰਗੀਆਂ ਨਹੀਂ ਲਗਦੀਆਂ।

ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥੧॥
ਉਹ ਸਾਹਿਬ ਦੀ ਪ੍ਰੇਮ-ਮਈ ਸੇਵਾ ਦਾ ਧਿਆਨ ਧਾਰਦਾ ਹੈ ਅਤੇ ਆਪਣੇ ਚਿੱਤ ਨੂੰ ਨਿਸਚਿੰਤ ਰਖਦਾ ਹੈ।

ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ ॥
ਹੇ ਮੇਰੀ ਜਿੰਦੜੀਏ! ਤੂੰ ਪਾਪ ਦੇ ਪਾਣੀ ਨਾਲ ਭਰੇ ਹੋਏ ਜਗਤ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਹੋਵੇਗੀ?

ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥੧॥ ਰਹਾਉ ॥
ਕੂੜੇ ਦੁਨਿਆਵੀ ਪਦਾਰਥਾਂ ਨੂੰ ਵੇਖ ਕੇ, ਤੂੰ ਕੁਰਾਹੇ ਪੈ ਗਿਆ ਹੈਂ, ਹੇ ਮੇਰੇ ਮਨੂਏ! ਠਹਿਰਾਉ।

ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ ॥
(ਹੇ ਪ੍ਰਭੂ) ਤੂੰ ਮੈਨੂੰ ਛੀਬੇ ਦੇ ਗ੍ਰਿਹ ਅੰਦਰ ਜਨਮ ਦਿੱਤਾ ਹੈ, ਪ੍ਰੰਤੂ ਮੈਨੂੰ ਗੁਰਾਂ ਦੀ ਸਿਖਮਤ ਪ੍ਰਾਪਤ ਹੋ ਗਈ ਹੈ।

ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥੨॥੫॥
ਸਾਧੂਆਂ ਦੀ ਦਇਆ ਦੁਆਰਾ ਨਾਮ ਦੇਵ ਆਪਣੇ ਸੁਆਮੀ ਨੂੰ ਮਿਲ ਪਿਆ ਹੈ।

ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ
ਆਸਾ। ਮਾਣਨੀਯ ਰਵਿਦਾਸ ਜੀ ਦੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥
ਹਰਨ, ਮੱਛੀ, ਭਊਰਾ, ਭਮੱਕੜ ਅਤੇ ਹਾਥੀ ਹਰ ਇਕ, ਇਕ ਦੂਸ਼ਨ ਦੇ ਕਾਰਨ ਤਬਾਹ ਹੋ ਜਾਂਦੇ ਹਨ।

ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥
ਜਿਸ ਦੇ ਵਿੱਚ ਪੰਜ ਲਾ-ਇਲਾਜ ਵਿਕਾਰ ਹਨ, ਉਸ (ਮਨੁੱਖ) ਦੀ ਕਿੰਨੀ ਕੁ ਉਮੈਦ ਹੈ?

ਮਾਧੋ ਅਬਿਦਿਆ ਹਿਤ ਕੀਨ ॥
ਹੇ ਮਾਇਆ ਦੇ ਪਤੀ! ਬੰਦੇ ਦੀ ਪ੍ਰੀਤ ਆਤਮਕ ਬੇਸਮਝੀ ਨਾਲ ਹੈ।

ਬਿਬੇਕ ਦੀਪ ਮਲੀਨ ॥੧॥ ਰਹਾਉ ॥
ਉਸ ਦੀ ਪ੍ਰਬੀਨਤਾ ਦਾ ਦੀਵਾ ਧੁੰਦਲਾ ਹੋ ਗਿਆ ਹੈ। ਠਹਿਰਾਉ।

ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ ॥
ਟੇਢੀਆਂ ਜੂਨਾਂ ਵਿਚਾਰ-ਹੀਣ ਹਸਤੀਆਂ ਹਨ ਅਤੇ ਚੰਗੇ ਅਤੇ ਮੰਦੇ ਦੀ ਪਛਾਣ ਨਹੀਂ ਕਰ ਸਕਦੀਆਂ।

ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥੨॥
ਮਨੁਖਾ ਜਨਮ ਬਹੁਤ ਔਖਾ ਪ੍ਰਾਪਤ ਹੋਣ ਵਾਲਾ ਹੈ, ਤਦਯਪ ਉਸ ਅੰਦਰ ਇਨਸਾਨ ਨੀਚਾਂ ਨਾਲ ਮੇਲ ਜੋਲ ਕਰਦਾ ਹੈ।

ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ ॥
ਇਨਸਾਨ ਅਤੇ ਨੀਵੇ ਜੀਵ, ਜਿਥੇ ਕਿਤੇ ਭੀ ਉਹ ਹਨ, ਆਪਣੇ ਪੂਰਬਲੇ ਕਰਮਾਂ ਦੇ ਅਧੀਨ ਜਨਮ ਧਾਰਦੇ ਹਨ।

ਕਾਲ ਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ ॥੩॥
ਮੌਤ ਦੀ ਅਚੂਕ ਫਾਹੀ ਉਨ੍ਹਾਂ ਨੂੰ ਚਿਮੜੇਗੀ, ਜਿਹੜੀ ਕਿ ਕਿਸੇ ਯਤਨ ਨਾਲ ਹਟਾਈ ਨਹੀਂ ਜਾ ਸਕਦੀ।

ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥
ਹੇ ਗੋਲੇ ਰਵਿਦਾਸ! ਆਪਣੀ ਉਦਾਸੀਨਤਾ ਤੇ ਸੰਦੇਹ ਛੱਡ ਦੇ ਅਤੇ ਗੁਰਾਂ ਦੀ ਬ੍ਰਹਿਮ ਗਿਆਤ ਨੂੰ ਤਪੱਸਿਆਵਾਂ ਦੀ ਤਪੱਸਿਆ ਸਮਝ।

ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥੪॥੧॥
ਹੇ ਸਾਈਂ! ਆਪਣੇ ਸ਼ਰਧਾਲੂਆਂ ਦੇ ਡਰ ਨਾਸ ਕਰਨਹਾਰ ਅਖੀਰ ਨੂੰ, ਤੂੰ ਮੈਨੂੰ ਪਰਮ ਪ੍ਰਸੰਨ ਕਰ ਦੇਈਂ।

ਆਸਾ ॥
ਆਸਾ।

ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥
ਤੇਰੇ ਸਾਧੂ ਤੇਰੀ ਦੇਹ ਹਨ। ਉਨ੍ਹਾਂ ਦਾ ਮੇਲ-ਮਿਲਾਪ ਮੇਰੀ ਜਿੰਦ-ਜਾਨ ਹੈ।

ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥
ਗੁਰਾਂ ਦੇ ਦਿਤੇ ਹੋਏ ਬ੍ਰਹਿਮ ਬੋਧ ਦੁਆਰਾ ਮੈਂ ਸਾਧੂਆਂ ਨੂੰ ਦੇਵਤਿਆਂ ਦੇ ਦੇਵਤੇ ਜਾਣਦਾ ਹਾਂ।

ਸੰਤ ਚੀ ਸੰਗਤਿ ਸੰਤ ਕਥਾ ਰਸੁ ॥
ਸਾਧੂਆਂ ਦਾ ਮੇਲ-ਮਿਲਾਪ, ਸਾਧੂਆਂ ਦੀ ਕਥਾ ਵਾਰਤਾ ਦਾ ਸੁਆਦ,

ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ ॥
ਅਤੇ ਸਾਧੂਆਂ ਦਾ ਪਿਆਰ, ਇਹ ਮੈਨੂੰ ਬਖਸ਼ ਹੇ ਦੇਵਤਿਆਂ ਦੇ ਸਾਹਿਬ ਠਹਿਰਾਉ।

ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਹਗ ਓਲ੍ਹਗਣੀ ॥੨॥
ਸਾਧੂਆਂ ਦਾ ਚਾਲ ਚਲਨ, ਸਾਧੂਆਂ ਦੀ ਜੀਵਨ ਰਹੁ-ਰੀਤੀ ਅਤੇ ਸਾਧੂਆਂ ਦੇ ਸੇਵਕਾਂ ਦੀ ਸੇਵਾ, ਮੈਂ ਮੰਗਦਾ ਹਾਂ।

ਅਉਰ ਇਕ ਮਾਗਉ ਭਗਤਿ ਚਿੰਤਾਮਣਿ ॥
ਮੈਂ ਇਕ ਹੋਰ ਸ਼ੈ ਦੀ ਯਾਚਨਾ ਕਰਦਾ ਹਾਂ। ਤੇਰੇ ਅਨੁਰਾਗ ਦਾ ਇੱਛਾ-ਪੂਰਕ ਜਵੇਹਰ।

ਜਣੀ ਲਖਾਵਹੁ ਅਸੰਤ ਪਾਪੀ ਸਣਿ ॥੩॥
ਪਾਂਥਰ ਅਤੇ ਪਾਪੀ ਮੈਨੂੰ ਨਾਂ ਵੇਖਾਲ।

ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ ॥
ਰਵਿਦਾਸ ਆਖਦਾ ਹੈ, "ਕੇਵਲ ਓਹੀ ਸਿਆਣਾ ਹੈ, ਜਿਹੜਾ ਇਹ ਜਾਣਦਾ ਹੈ,

ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥
ਕਿ ਸਾਧੂ ਅਤੇ ਲਾ-ਮਹਿਦੂਦ ਸੁਆਮੀ ਵਿਚਕਾਰ ਕੋਈ ਫਰਕ ਨਹੀਂ।

ਆਸਾ ॥
ਆਸਾ।

ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ ॥
ਤੂੰ ਚੰਦਨ ਹੈਂ ਅਤੇ ਮੈਂ ਗਰੀਬ ਰਿੰਡ ਦਾ ਰੁੱਖ ਹਾਂ। ਮੈਂ ਤੇਰੇ ਲਾਗੇ ਵਸਦਾ ਹਾਂ।

ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ॥੧॥
ਇਕ ਅਧਮ ਬਿਰਛ ਤੋਂ ਮੈਂ ਸ਼੍ਰੇਸ਼ਟ ਹੋ ਗਿਆ ਹਾਂ, ਤੇਰੀ ਮਹਿਕ, ਮਹਾਨ ਮਹਿਕ, ਹੁਣ ਮੇਰੇ ਅੰਦਰ ਵਸਦੀ ਹੈ।

ਮਾਧਉ ਸਤਸੰਗਤਿ ਸਰਨਿ ਤੁਮ੍ਹ੍ਹਾਰੀ ॥
ਹੇ ਧਨ-ਦੌਲਤ ਦੇ ਸੁਆਮੀ! ਮੈਂ ਤੇਰੀ ਸਾਧ ਸੰਗਤ ਦੀ ਪਨਾਹ ਲਈ ਹੈ।

ਹਮ ਅਉਗਨ ਤੁਮ੍ਹ੍ਹ ਉਪਕਾਰੀ ॥੧॥ ਰਹਾਉ ॥
ਮੈਂ ਗੁਣ-ਵਿਹੁਣ ਹਾਂ ਅਤੇ ਤੂੰ ਉਦਾਰ-ਚਿੱਤ ਹੈਂ ਠਹਿਰਾਉ।

ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ ॥
ਤੂੰ ਚਿੱਟਾ ਅਤੇ ਪੀਲਾ ਰੇਸ਼ਮ ਦਾ ਧਾਗਾ ਹੈਂ ਅਤੇ ਮੈਂ ਵਿਚਾਰੇ ਕੀੜੇ ਵਾਙੂ ਹਾਂ।

ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥੨॥
ਹੇ ਸਾਹਿਬ! ਮੈਂ ਸਾਧ ਸੰਗਤ ਨਾਲ ਐਸ ਤਰ੍ਹਾਂ ਰਮ ਰਿਹਾ ਹਾਂ ਜਿਸ ਤਰ੍ਹਾਂ ਮੱਖੀ ਮਖਿਆਲ ਨਾਲ।

ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ ॥
ਮੇਰੀ ਜਾਤ ਨੀਵੀਂ ਹੈ, ਮੇਰੀ ਵੰਸ਼ ਨੀਵੀਂ ਹੈ ਅਤੇ ਨੀਵੀਂ ਹੈ ਮੇਰੀ ਪੈਦਾਇਸ਼।

ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ ॥੩॥੩॥
ਮੈਂ ਪ੍ਰਭੂ ਪਾਤਸ਼ਾਹ ਦੀ ਚਾਕਰੀ ਨਹੀਂ ਕਮਾਈ। ਰਵਿਦਾਸ ਚਮਿਆਰ ਆਖਦਾ ਹੈ।

ਆਸਾ ॥
ਆਸਾ।

ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ ॥
ਕੀ ਹੋਇਆ ਜੇਕਰ ਮੇਰੀ ਦੇਹ ਟੁਕੜੇ ਟੁਕੜੇ ਕਰ ਦਿੱਤੀ ਜਾਵੇ?

ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ ॥੧॥
ਜੇਕਰ ਤੇਰੀ ਪ੍ਰੀਤ ਜਾਂਦੀ ਰਹੇ, ਕੇਵਲ ਤਦ ਹੀ ਤੇਰਾ ਗੁਮਾਸ਼ਤਾ ਡਰਦਾ ਹਾਂ।

ਤੁਝਹਿ ਚਰਨ ਅਰਬਿੰਦ ਭਵਨ ਮਨੁ ॥
ਤੇਰੇ ਕੰਵਲ ਪੈਰ ਮੇਰੀ ਆਤਮਾ ਦਾ ਘਰ ਹਨ।

ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥੧॥ ਰਹਾਉ ॥
ਨਾਮ ਅੰਮ੍ਰਿਤ ਨੂੰ ਛੱਕ ਕੇ ਮੈਂ ਸੁਆਮੀ ਦੀ ਦੌਲਤ ਨੂੰ ਪ੍ਰਾਪਤ, ਪ੍ਰਾਪਤ ਕਰ ਲਿਆ ਹੈ। ਠਹਿਰਾਉ।

ਸੰਪਤਿ ਬਿਪਤਿ ਪਟਲ ਮਾਇਆ ਧਨੁ ॥
ਇਕਬਾਲ ਮੁਸੀਬਤ, ਜਾਇਦਾਦ ਅਤੇ ਦੌਲਤ ਕੇਵਲ ਧੋਖੇ ਹੀ ਹਨ।

copyright GurbaniShare.com all right reserved. Email