ਕਰਹੁ ਅਨੁਗ੍ਰਹੁ ਸੁਆਮੀ ਮੇਰੇ ਮਨ ਤੇ ਕਬਹੁ ਨ ਡਾਰਉ ॥੧॥ ਰਹਾਉ ॥
ਮੇਰੇ ਉਤੇ ਰਹਿਮਤ ਧਾਰ, ਹੇ ਮੈਂਡੇ ਮਾਲਕ, ਤਾਂ ਜੋ ਮੈਂ ਉਨ੍ਹਾਂ ਨੂੰ ਕਦਾਚਿੱਤ ਆਪਣੇ ਚਿੱਤ ਅੰਦਰੋਂ ਨਾਂ ਭੁੱਲਾਂ। ਠਹਿਰਾਉ। ਸਾਧੂ ਧੂਰਿ ਲਾਈ ਮੁਖਿ ਮਸਤਕਿ ਕਾਮ ਕ੍ਰੋਧ ਬਿਖੁ ਜਾਰਉ ॥ ਸੰਤਾਂ ਦੇ ਪੈਰਾਂ ਦੀ ਰੈਣ ਆਪਣੇ ਚਿਹਰੇ ਅਤੇ ਮੱਥੇ ਨੂੰ ਲਾ ਕੇ, ਮੈਂ ਵਿਸ਼ੇ ਭੋਗ ਅਤੇ ਗੁੱਸੇ ਦੀ ਜ਼ਹਿਰ ਨੂੰ ਸਾੜਦਾ ਹਾਂ। ਸਭ ਤੇ ਨੀਚੁ ਆਤਮ ਕਰਿ ਮਾਨਉ ਮਨ ਮਹਿ ਇਹੁ ਸੁਖੁ ਧਾਰਉ ॥੧॥ ਸਾਰਿਆਂ ਨਾਲੋਂ ਨੀਵਾਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ। ਇਸ ਤਰ੍ਹਾਂ ਆਰਾਮ ਚੈਨ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹਾਂ। ਗੁਨ ਗਾਵਹ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰਉ ॥ ਮੈਂ ਕਾਲ-ਰਹਿਤ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ ਅਤੇ ਆਪਣੇ ਸਮੂਹ ਪਾਪਾਂ ਨੂੰ ਝਾੜਦਾ ਹਾਂ। ਨਾਮ ਨਿਧਾਨੁ ਨਾਨਕ ਦਾਨੁ ਪਾਵਉ ਕੰਠਿ ਲਾਇ ਉਰਿ ਧਾਰਉ ॥੨॥੧੯॥ ਮੈਂ ਨਾਮ ਦੇ ਖਜਾਨੇ ਦੀ ਦਾਤ ਨੂੰ ਪ੍ਰਾਪਤ ਕਰਦਾ ਹਾਂ, ਹੇ ਨਾਨਕ! ਮੈਂ ਇਸ ਨੂੰ ਆਪਣੀ ਛਾਤੀ ਨਾਲ ਲਾਉਂਦਾ ਤੇ ਦਿਲ ਨਾਲ ਘੁੱਟ ਕੇ ਰੱਖਦਾ ਹਾਂ। ਦੇਵਗੰਧਾਰੀ ਮਹਲਾ ੫ ॥ ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ। ਪ੍ਰਭ ਜੀਉ ਪੇਖਉ ਦਰਸੁ ਤੁਮਾਰਾ ॥ ਮੇਰੇ ਮਾਣਨੀਯ ਮਾਲਕ, ਮੈਂ ਤੇਰਾ ਦੀਦਾਰ ਦੇਖਣ ਦੀ ਤਾਂਘ ਰੱਖਦਾ ਹਾਂ। ਸੁੰਦਰ ਧਿਆਨੁ ਧਾਰੁ ਦਿਨੁ ਰੈਨੀ ਜੀਅ ਪ੍ਰਾਨ ਤੇ ਪਿਆਰਾ ॥੧॥ ਰਹਾਉ ॥ ਤੇਰੇ ਸੁਹਣੇ ਦਰਸ਼ਨ ਦਾ ਖਿਆਲ ਦਿਹੁੰ ਰਾਤ ਮੈਂ ਧਾਰੀ ਰੱਖਦਾ ਹੈ। ਆਪਣੀ ਜਿੰਦੜੀ ਤੇ ਜਿੰਨ-ਜਾਨ ਨਾਲੋਂ ਤੂੰ ਮੈਨੂੰ ਲਾਡਲਾ ਹੈ। ਠਹਿਰਾਉ। ਸਾਸਤ੍ਰ ਬੇਦ ਪੁਰਾਨ ਅਵਿਲੋਕੇ ਸਿਮ੍ਰਿਤਿ ਤਤੁ ਬੀਚਾਰਾ ॥ ਮੈਂ ਸ਼ਾਸਤਰਾਂ, ਵੇਦਾਂ, ਪੁਰਾਣਾ ਅਤੇ ਸਿਮਰਤੀਆਂ ਦੀ ਅਸਲੀਅਤ ਨੂੰ ਵੇਖਿਆ ਤੇ ਸੋਚਿਆ ਸਮਝਿਆ ਹੈ। ਦੀਨਾ ਨਾਥ ਪ੍ਰਾਨਪਤਿ ਪੂਰਨ ਭਵਜਲ ਉਧਰਨਹਾਰਾ ॥੧॥ ਮੁਕੰਮਲ ਮਾਲਕ, ਮਸਕੀਨਾਂ ਦਾ ਮਿੱਤ, ਅਤੇ ਜਿੰਦ-ਜਾਨ ਦਾ ਸੁਆਮੀ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ। ਆਦਿ ਜੁਗਾਦਿ ਭਗਤ ਜਨ ਸੇਵਕ ਤਾ ਕੀ ਬਿਖੈ ਅਧਾਰਾ ॥ ਐਨ ਆਰੰਭ ਤੇ ਯੁੱਗਾਂ ਦੇ ਸ਼ੁਰੂ ਤੋਂ, ਨੇਕ ਬੰਦੇ ਤੇਰੇ ਟਹਿਲੂਏ ਹਨ, ਹੇ ਸੁਆਮੀ! ਅਤੇ ਮਾਇਆ ਦੇ ਅੰਦਰ ਤੂੰ ਉਨ੍ਹਾਂ ਦਾ ਆਸਰਾ ਹੈ। ਤਿਨ ਜਨ ਕੀ ਧੂਰਿ ਬਾਛੈ ਨਿਤ ਨਾਨਕੁ ਪਰਮੇਸਰੁ ਦੇਵਨਹਾਰਾ ॥੨॥੨੦॥ ਐਹੋ ਜੇਹੇ ਪੁਰਸ਼ਾਂ ਦੀ ਪੈਰਾਂ ਦੀ ਖਾਕ ਦੀ ਨਾਨਕ ਸਦਾ ਹੀ ਚਾਹਨਾ ਕਰਦਾ ਹੈ। ਸੁਆਮੀ ਹੀ ਇਸ ਦਾਤ ਨੂੰ ਦੇਣ ਵਾਲਾ ਹੈ। ਦੇਵਗੰਧਾਰੀ ਮਹਲਾ ੫ ॥ ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ। ਤੇਰਾ ਜਨੁ ਰਾਮ ਰਸਾਇਣਿ ਮਾਤਾ ॥ ਤੇਰਾ ਗੋਲਾ, ਹੇ ਸੁਆਮੀ! ਤੇਰੇ ਅੰਮ੍ਰਿਤ ਨਾਲ ਮਤਵਾਲਾ ਹੋਇਆ ਹੋਇਆ ਹੈ। ਪ੍ਰੇਮ ਰਸਾ ਨਿਧਿ ਜਾ ਕਉ ਉਪਜੀ ਛੋਡਿ ਨ ਕਤਹੂ ਜਾਤਾ ॥੧॥ ਰਹਾਉ ॥ ਜਿਸ ਨੂੰ ਪ੍ਰੀਤ ਦੇ ਅੰਮ੍ਰਿਤ ਦਾ ਖਜਾਨਾ ਪ੍ਰਾਪਤ ਹੁੰਦਾ ਹੈ, ਉਹ ਇਸ ਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦਾ ਹੈ। ਠਹਿਰਾਉ। ਬੈਠਤ ਹਰਿ ਹਰਿ ਸੋਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ ॥ ਬਹਿੰਦਿਆਂ ਉਹ ਵਾਹਿਗੁਰੂ ਦਾ ਨਾਮ ਉਚਾਰਨ ਕਰਦਾ ਹੈ, ਸੁੱਤਾ ਹੋਇਆ ਉਹ ਵਾਹਿਗੁਰੂ ਦਾ ਨਾਮ ਉਚਾਰਦਾ ਹੈ ਅਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਹੀ ਉਹ ਆਪਣੇ ਖਾਣੇ ਵੱਜੋਂ ਖਾਂਦਾ ਹੈ। ਅਠਸਠਿ ਤੀਰਥ ਮਜਨੁ ਕੀਨੋ ਸਾਧੂ ਧੂਰੀ ਨਾਤਾ ॥੧॥ ਸੰਤਾਂ ਦੇ ਪੈਰਾਂ ਦੀ ਖਾਕ ਅੰਦਰ ਨਹਾਉਣਾ, ਅਠਾਹਟ ਧਰਮ-ਅਸਥਾਨਾਂ ਦੇ ਇਸ਼ਨਾਨਾਂ ਦੇ ਬਰਾਬਰ ਹੈ। ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ ॥ ਫਲਦਾਇਕ ਹੈ ਹਰੀ ਦੇ ਗੋਲੇ ਦੀ ਪੈਦਾਇਸ਼ ਅਤੇ ਆਗਮਨ, ਜਿਸ ਨੇ ਸਿਰਜਣਹਾਰ ਨੂੰ ਸਉਤਰਾ ਬਣਾ ਦਿੱਤਾ ਹੈ। ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮੁ ਪਛਾਤਾ ॥੨॥੨੧॥ ਨਾਨਕ, ਜੋ ਸਰਬ-ਵਿਆਪਕ ਸੁਆਮੀ ਨੂੰ ਸਿਆਣਦਾ ਹੈ, ਉਹ ਸਾਰਿਆਂ ਨੂੰ ਆਪਣੇ ਨਾਲ ਲੈ ਜਾ ਕੇ ਹਰ ਇਕਸ ਦਾ ਪਾਰ ਉਤਾਰਾ ਕਰ ਦਿੰਦਾ ਹੈ। ਦੇਵਗੰਧਾਰੀ ਮਹਲਾ ੫ ॥ ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ। ਮਾਈ ਗੁਰ ਬਿਨੁ ਗਿਆਨੁ ਨ ਪਾਈਐ ॥ ਹੇ ਮੇਰੀ ਮਾਤਾ! ਗੁਰੂ ਦੇ ਬਾਝੋਂ ਬ੍ਰਹਿਮ-ਬੋਧ ਪ੍ਰਾਪਤ ਨਹੀਂ ਹੁੰਦਾ। ਅਨਿਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀ ਗੋਸਾਈਐ ॥੧॥ ਰਹਾਉ ॥ ਅਨੇਕਾਂ ਤਰੀਕਿਆਂ ਨਾਲ ਪ੍ਰਾਣੀ ਵਿਰਲਾਪ ਕਰਦੇ ਫਿਰਦੇ ਹਨ, ਪ੍ਰੰਤੂ ਸ੍ਰਿਸ਼ਟੀ ਦਾ ਸੁਆਮੀ ਉਨ੍ਹਾਂ ਨੂੰ ਨਹੀਂ ਮਿਲਦਾ। ਠਹਿਰਾਉ। ਮੋਹ ਰੋਗ ਸੋਗ ਤਨੁ ਬਾਧਿਓ ਬਹੁ ਜੋਨੀ ਭਰਮਾਈਐ ॥ ਸੰਸਾਰੀ ਮਮਤਾ, ਬੀਮਾਰੀ ਅਤੇ ਸ਼ੋਕ ਨਾਲ ਇਨਸਾਨ ਦੀ ਦੇਹ ਜਕੜੀ ਹੋਈ ਹੈ, ਇਸ ਲਈ ਉਹ ਘਣੇਰੀਆਂ ਜੂਨੀਆਂ ਵਿੱਚ ਧੱਕਿਆ ਜਾਂਦਾ ਹੈ। ਟਿਕਨੁ ਨ ਪਾਵੈ ਬਿਨੁ ਸਤਸੰਗਤਿ ਕਿਸੁ ਆਗੈ ਜਾਇ ਰੂਆਈਐ ॥੧॥ ਸਾਧ ਸੰਗਤ ਦੇ ਬਾਝੋਂ ਉਸ ਨੂੰ ਕਿਤੇ ਭੀ ਠਹਿਰਨਾ ਨਹੀਂ ਮਿਲਦਾ। ਉਹ ਕੀਹਦੇ ਮੂਹਰੇ ਜਾ ਕੇ ਰੋਵੇ? ਕਰੈ ਅਨੁਗ੍ਰਹੁ ਸੁਆਮੀ ਮੇਰਾ ਸਾਧ ਚਰਨ ਚਿਤੁ ਲਾਈਐ ॥ ਜਦ ਮੈਂਡੇ ਮਾਲਕ ਮਿਹਰ ਧਾਰਦਾ ਹੈ, ਤਾਂ ਇਨਸਾਨ ਦਾ ਸੰਤਾਂ ਦੇ ਪੈਰਾਂ ਨਾਲ ਪਿਆਰ ਪੈ ਜਾਂਦਾ ਹੈ। ਸੰਕਟ ਘੋਰ ਕਟੇ ਖਿਨ ਭੀਤਰਿ ਨਾਨਕ ਹਰਿ ਦਰਸਿ ਸਮਾਈਐ ॥੨॥੨੨॥ ਉਸ ਦੀਆਂ ਭਿਆਨਕ ਮੁਸੀਬਤਾਂ, ਇਕ ਮੁਹਤ ਵਿੱਚ ਦੂਰ ਹੋ ਜਾਂਦੀਆਂ ਹਨ, ਹੇ ਨਾਨਕ! ਅਤੇ ਉਹ ਹਰੀ ਦੇ ਦੀਦਾਰ ਵਿੱਚ ਲੀਨ ਹੋ ਗਿਆ ਹੈ। ਦੇਵਗੰਧਾਰੀ ਮਹਲਾ ੫ ॥ ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ। ਠਾਕੁਰ ਹੋਏ ਆਪਿ ਦਇਆਲ ॥ ਪ੍ਰਭੂ ਖੁਦ ਮਿਹਰਬਾਨ ਹੋ ਗਿਆ ਹੈ। ਭਈ ਕਲਿਆਣ ਅਨੰਦ ਰੂਪ ਹੋਈ ਹੈ ਉਬਰੇ ਬਾਲ ਗੁਪਾਲ ॥ ਰਹਾਉ ॥ ਮੈਂ ਮੁਕਤ ਹੋ ਗਿਆ ਹਾਂ ਅਤੇ ਪ੍ਰਸੰਨਤਾ ਦਾ ਸਰੂਪ ਬਣ ਗਿਆ ਹਾਂ। ਮੈਂ ਪ੍ਰਭੂ ਦਾ ਬੱਚਾ, ਪਾਰ ਉਤਰ ਗਿਆ ਹਾਂ। ਠਹਿਰਾਉ। ਦੁਇ ਕਰ ਜੋੜਿ ਕਰੀ ਬੇਨੰਤੀ ਪਾਰਬ੍ਰਹਮੁ ਮਨਿ ਧਿਆਇਆ ॥ ਦੋਨੋਂ ਹੱਥ ਬੰਨ੍ਹ ਕੇ ਮੈਂ ਪ੍ਰਾਰਥਨਾ ਕਰਦਾ ਹਾਂ ਅਤੇ ਆਪਣੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਨੂੰ ਸਿਮਰਦਾ ਹਾ। ਹਾਥੁ ਦੇਇ ਰਾਖੇ ਪਰਮੇਸੁਰਿ ਸਗਲਾ ਦੁਰਤੁ ਮਿਟਾਇਆ ॥੧॥ ਆਪਣਾ ਹੱਥ ਦੇ ਕੇ ਪਰਮ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਾਰੇ ਪਾਪ ਨਸ਼ਟ ਕਰ ਦਿੱਤੇ ਹਨ। ਵਰ ਨਾਰੀ ਮਿਲਿ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥ ਪਤੀ ਤੇ ਪਤਨੀ ਰਲ ਕੇ ਖੁਸ਼ੀ ਮਨਾਉਂਦੇ ਅਤੇ ਪ੍ਰਭੂ ਦੀ ਜਿੱਤ ਦੇ ਗੀਤ ਗਾਇਨ ਕਰਦੇ ਹਨ। ਕਹੁ ਨਾਨਕ ਜਨ ਕਉ ਬਲਿ ਜਾਈਐ ਜੋ ਸਭਨਾ ਕਰੇ ਉਧਾਰੁ ॥੨॥੨੩॥ ਗੁਰੂ ਜੀ ਆਖਦੇ ਹਨ, ਮੈਂ ਸਾਈਂ ਦੇ ਗੋਲੇ ਤੋਂ ਕੁਰਬਾਨ ਜਾਂਦਾ ਹਾਂ, ਜੋ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ। copyright GurbaniShare.com all right reserved. Email |