Page 554
ਮਃ ੫ ॥
ਪੰਜਵੀਂ ਪਾਤਸ਼ਾਹੀ।ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥

ਆਪਣੇ ਹਿਰਦੇ ਅੰਦਰ ਸਾਹਿਬ ਦੇ ਕੰਵਲ ਚਰਨ ਅਸਥਾਪਨ ਕਰ ਅਤੇ ਆਪਣੀ ਜੀਭਾ ਨਾਲ ਸਾਹਿਬ ਦਾ ਨਾਮ ਉਚਾਰਨ ਕਰ।ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥
ਹੇ ਨਾਨਕ ਉਸ ਸਾਹਿਬ ਦੇ ਆਰਾਧਨ ਦੁਆਰਾ ਆਪਣੇ ਇਸ ਸਰੀਰ ਦੀ ਪਾਲਨਾ ਪੋਸਨਾ ਕਰ।ਪਉੜੀ ॥

ਪਉੜੀ।ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨੁ ॥
ਸਿਰਜਣਹਾਰ ਆਪ ਹੀ ਅਠਾਹਟ ਧਰਮ ਅਸਥਾਨ ਹੈ ਅਤੇ ਆਪੇ ਹੀ ਉਨ੍ਹਾਂ ਅੰਦਰ ਮੱਜਨ ਕਰਦਾ ਹੈ।ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ ॥

ਆਪ ਸੁਆਮੀ ਸਵੈ-ਪ੍ਰਹੇਜ਼ ਕਮਾਉਂਦਾ ਹੈ ਅਤੇ ਆਪੇ ਹੀ ਬੰਦਿਆਂ ਪਾਸੋਂ ਆਪਣਾ ਨਾਮ ਜਪਾਉਂਦਾ ਹੈ।ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ ॥
ਡਰ ਨਾਸ ਕਰਨ ਵਾਲਾ ਖੁਦ ਮਿਹਰਬਾਨ ਹੁੰਦਾ ਹੈ ਅਤੇ ਖੁਦ ਹੀ ਸਾਰਿਆਂ ਨੂੰ ਖੈਰ ਪਾਉਂਦਾ ਹੈ।ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ ॥

ਜਿਸ ਨੂੰ ਉਹ ਗੁਰਾਂ ਦੇ ਰਾਹੀਂ, ਆਪ ਸੋਝੀ ਪਾਉਂਦਾ ਹੈ, ਉਹ ਉਸ ਦੇ ਦਰਬਾਰ ਅੰਦਰ ਹਮੇਸ਼ਾਂ ਇੱਜ਼ਤ ਪਾਉਂਦਾ ਹੈ।ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥੧੪॥
ਜਿਸ ਦੀ ਇੱਜ਼ਤ ਆਬਰੂ ਵਾਹਿਗੁਰੂ ਮਾਲਕ ਰੱਖਦਾ ਹੈ, ਉਹ ਸੱਚੇ ਵਾਹਿਗੁਰੂ ਨੂੰ ਅਨੁਭਵ ਕਰ ਲੈਂਦਾ ਹੈ।ਸਲੋਕੁ ਮਃ ੩ ॥

ਸਲੋਕ ਤੀਜੀ ਪਾਤਸ਼ਾਹੀ।ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥
ਨਾਨਕ ਸੱਚੇ ਗੁਰਾਂ ਨੂੰ ਮਿਲਣ ਬਾਝੋਂ ਸੰਸਾਰ ਅੰਨ੍ਹਾਂ ਹੈ ਅਤੇ ਅੰਨ੍ਹੇ ਅਮਲ ਕਮਾਉਂਦਾ ਹੈ।ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥

ਇਹ ਆਪਣੀ ਬਿਰਤੀ ਗੁਰਬਾਣੀ ਨਾਲ ਨਹੀਂ ਜੋੜਦਾ, ਜਿਸ ਦੁਆਰਾ ਅਨੰਦ ਆ ਕੇ ਚਿੱਤ ਵਿੱਚ ਟਿੱਕ ਜਾਂਦਾ ਹੈ।ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥
ਹਮੇਸ਼ਾਂ ਹੀ ਕ੍ਰੋਧ ਨਾਲ ਜੁੜੀ ਹੋਈ ਦੁਨੀਆਂ ਭਟਕਦੀ ਫਿਰਦੀ ਹੈ। ਉਸ ਅੰਦਰ ਸੜਦੀ ਹੋਈ ਇਹ ਆਪਣਾ ਦਿਨ ਰੈਣ ਬਿਤਾਉਂਦੀ ਹੈ।ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਨ ਜਾਇ ॥੧॥

ਜਿਹੜਾ ਕੁੱਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਉਸ ਵਿੱਚ ਕਿਸੇ ਦਾ ਕੋਈ ਲਾਗਾ ਦੇਗਾ (ਦਖਲ) ਨਹੀਂ।ਮਃ ੩ ॥
ਤੀਜੀ ਪਾਤਸ਼ਾਹੀ।ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥

ਸੱਚੇ ਗੁਰਾਂ ਨੇ ਮੈਨੂੰ ਇਹ ਕੰਮ ਕਰਨ ਦਾ ਹੁਕਮ ਕੀਤਾ ਹੈ।ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥
ਗੁਰਾਂ ਦੇ ਰਾਹੀਂ ਤੂੰ ਆਪਣੇ ਸੁਆਮੀ ਦਾ ਸਿਮਰਨ ਕਰ।ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥

ਸੁਆਮੀ ਹਮੇਸ਼ਾਂ ਹਾਜ਼ਰ ਨਾਜ਼ਰ ਹੈ। ਸੰਦੇਹ ਦੇ ਪੜਦੇ ਨੂੰ ਪਾੜ ਕੇ ਉਹ ਆਪਣਾ ਪਰਕਾਸ਼ ਤੇਰੇ ਰਿਦੇ ਅੰਦਰ ਰੱਖ ਦੇਵੇਗਾ।ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥
ਵਾਹਿਗੁਰੂ ਦਾ ਨਾਮ ਆਬਿ-ਹਿਯਾਤ ਹੈ। ਤੂੰ ਇਸ ਸਹਿਤ-ਬਖਸ਼ ਵਸਤੂ ਦਾ ਪ੍ਰਯੋਗ ਕਰ।ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥

ਸੱਚੇ ਗੁਰਾਂ ਦੀ ਰਜ਼ਾ ਨੂੰ ਤੂੰ ਆਪਣੇ ਮਨ ਵਿੱਚ ਟਿਕਾ ਅਤੇ ਸੱਚੇ ਪ੍ਰਭੂ ਦੇ ਪਿਆਰ ਨੂੰ ਆਪਣਾ ਸਵੈ-ਪ੍ਰਹੇਜ਼ ਬਣਾ।ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥
ਨਾਨਕ, ਏਥੇ ਸੱਚਾ ਗੁਰੂ ਤੈਨੂੰ ਸੁਖ ਆਰਾਮ ਵਿੱਚ ਰੱਖੇਗਾ ਅਤੇ ਏਦੂੰ ਮਗਰੋਂ ਤੂੰ ਵਾਹਿਗੁਰੂ ਨਾਲ ਮੌਜ ਬਹਾਰਾਂ ਕਰੇਗਾਂ।ਪਉੜੀ ॥

ਪਉੜੀ।ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ ॥
ਪ੍ਰਮਾਤਮਾ ਆਪ ਹੀ ਅਠਾਰਾਂ ਬੋਝ ਨਬਾਤਾਤ (ਬਨਸਪਤੀ) ਦੇ ਹੈ ਅਤੇ ਆਪ ਹੀ ਇਸ ਨੂੰ ਫਲ ਲਾਉਂਦਾ ਹੈ।ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥

ਉਹ ਆਪ ਬਾਗਵਾਨ ਹੈ ਆਪੇ ਹੀ ਸਾਰਿਆਂ ਪੌਦਿਆਂ ਨੂੰ ਸਿੰਜਦਾ ਹੈ ਅਤੇ ਉਹ ਆਪ ਹੀ ਉਨ੍ਹਾਂ ਦੇ ਫਲ ਨੂੰ ਮੂੰਹ ਵਿੱਚ ਪਾਉਂਦਾ ਹੈ।ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ ॥
ਆਪ ਉਹ ਬਣਾਉਣ ਵਾਲਾ ਹੈ ਅਤੇ ਆਪ ਹੀ ਆਨੰਦ ਲੈਣ ਵਾਲਾ। ਉਹ ਆਪ ਹੀ ਦਿੰਦਾ ਤੇ ਹੋਰਨਾਂ ਤੋਂ ਦਿਵਾਉਂਦਾ ਹੈ।ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ ॥

ਉਹ ਆਪ ਸੁਆਮੀ ਹੈ, ਆਪ ਹੀ ਰਖਵਾਲਾ ਅਤੇ ਆਪ ਹੀ ਆਪਣੀ ਰਚਨਾ ਅੰਦਰ ਲੀਨ ਹੋ ਰਿਹਾ ਹੈ।ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ॥੧੫॥
ਦਾਸ ਨਾਨਕ ਵਾਹਿਗੁਰੂ ਸਿਰਜਣਹਾਰ ਦਾ ਜੱਸ ਵਰਨਣ ਕਰਦਾ ਹੈ ਜਿਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।ਸਲੋਕ ਮਃ ੩ ॥

ਸਲੋਕ ਤੀਜੀ ਪਾਤਸ਼ਾਹੀ।ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥
ਇਕ ਆਦਮੀ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ, ਹੋਰ ਜਣਾ ਆ ਕੇ ਉਸ ਵਿਚੋਂ ਪਿਆਲਾ ਭਰ ਲੈਂਦਾ ਹੈ।ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥

ਜਿਸ ਨੂੰ ਪੀਣ ਦੁਆਰਾ, ਅਕਲ ਮਾਰੀ ਜਾਂਦੀ ਹੈ, ਝੱਲਪੁਣਾ ਦਿਮਾਗ ਵਿੱਚ ਆ ਵੜਦਾ ਹੈ,ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਆਦਮੀ ਆਪਣੇ ਤੇ ਓਪਰੇ ਦੀ ਸਿੰਞਾਣ ਨਹੀਂ ਕਰਦਾ ਅਤੇ ਆਪਣੇ ਮਾਲਕ ਪਾਸੋਂ ਧੌਲ-ਧੱਪਾ ਖਾਂਦਾ ਹੈ।ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥

ਜਿਸ ਨੂੰ ਪੀਣ ਦੁਆਰਾ ਸੁਆਮੀ ਭੁਲ ਜਾਂਦਾ ਹੈ ਅਤੇ ਪ੍ਰਾਣੀ ਨੂੰ ਉਸ ਦੇ ਦਰਬਾਰ ਵਿੱਚ ਸਜ਼ਾ ਮਿਲਦੀ ਹੈ।ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
ਜਿਥੇ ਤਾਂਈ ਤੇਰਾ ਵੱਸ ਚੱਲਦਾ ਹੈ, ਤੂੰ ਕੂੜੀ ਸ਼ਰਾਬ ਨੂੰ ਕਦਾਚਿਤ ਪਾਨ ਨਾਂ ਕਰ।ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥

ਨਾਨਕ, ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਦੇ ਹਨ, ਉਹ ਵਾਹਿਗੁਰੂ ਦੀ ਦਇਆ ਦੁਆਰਾ ਸੱਚੀ ਸ਼ਰਾਬ ਪਾ ਲੈਂਦਾ ਹੈ।ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥
ਉਹ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਵੱਸੇਗਾ ਅਤੇ ਉਸ ਦੀ ਹਜ਼ੂਰੀ ਵਿੱਚ ਟਿਕਾਣਾ ਪਾ ਲਵੇਗਾ।ਮਃ ੩ ॥

ਤੀਜੀ ਪਾਤਸ਼ਾਹੀ।ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥
ਜਦ, ਇਹ ਆਦਮੀ ਨੂੰ ਸੱਚੀ ਦਰਗਾਹ ਮਿਲ ਜਾਂਦੀ ਹੈ ਤਾਂ ਇਹ ਜੀਉਂਦੇ ਜੀ ਮਰਿਆ ਰਹਿੰਦਾ ਹੈ।ਜਾ ਤਿਨ੍ਹ੍ਹਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥

ਜਦ ਉਹ ਉਸ ਨੂੰ ਸੁਆਲ ਦਿੰਦਾ ਹੈ ਤਦ ਉਹ ਸੁੱਤਾ ਰਹਿੰਦਾ ਹੈ। ਜਦ ਸੁਆਮੀ ਉਸ ਜਗਾ ਦਿੰਦਾ ਹੈ, ਤਦ ਉਸ ਨੂੰ (ਆਪਣੇ ਅਸਲੇ ਤੋਂ ਜੀਵਨ-ਮੰਤਵ ਦੀ) ਹੋਸ਼ ਆ ਜਾਂਦੀ ਹੈ।ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥
ਨਾਨਕ ਜੇਕਰ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਉਹ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥

ਜੇਕਰ ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਜੀਉਂਦੇ ਜੀ ਮਾਰਿਆ ਰਹੇ, ਤਦ ਉਹ ਮੁੜ ਕੇ ਨਹੀਂ ਮਰਦਾ।ਪਉੜੀ ॥
ਪਉੜੀ।ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥

ਜਿਸ ਦੇ ਕੀਤਿਆਂ ਸਾਰਾ ਕੁੱਝ ਹੁੰਦਾ ਹੈ, ਉਸ ਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ?ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥
ਮੇਰੇ ਪੂਜਯ ਪ੍ਰਭੂ! ਜਿਹੜਾ ਕੁੱਛ ਤੂੰ ਦਿੰਦਾ ਹੈਂ, ਸਾਰੇ ਉਹੀ ਖਾਂਦੇ ਹਨ। ਸਾਰੇ ਹੀ ਤੇਰੀ ਤਾਬੇਦਾਰੀ ਕਰਦੇ ਹਨ।

copyright GurbaniShare.com all right reserved. Email