ਤੁਝ ਹੀ ਮਨ ਰਾਤੇ ਅਹਿਨਿਸਿ ਪਰਭਾਤੇ ਹਰਿ ਰਸਨਾ ਜਪਿ ਮਨ ਰੇ ॥੨॥
ਦਿਹੁੰ ਰੈਣ ਅਤੇ ਪ੍ਰਾਤਾਕਾਲ ਮੇਰੀ ਆਤਮਾ ਤੇਰੇ ਨਾਲ ਰੰਗੀ ਰਹਿੰਦੀ ਹੈ, ਹੇ ਵਾਹਿਗੁਰੂ! ਅਤੇ ਮੇਰੀ ਜੀਭ੍ਹਾ ਦਿਲੋਂ ਤੇਰੇ ਨਾਮ ਦਾ ਉਚਾਰਨ ਕਰਦੀ ਹੈ। ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦਿ ਭੇਦਿ ਫੁਨਿ ਸਾਚੇ ॥ ਤੂੰ ਸੱਚਾ ਹੈ ਅਤੇ ਮੈਂ ਤੇਰੇ ਅੰਦਰ ਲੀਨ ਹੋਇਆ ਹੋਇਆ ਹਾਂ। ਨਾਮ ਦੇ ਭੇਦ ਨੂੰ ਅਨੁਭਵ ਕਰ ਕੇ ਮੈਂ ਆਖਿਰਕਾਰ ਸੱਚਾ ਥੀ ਗਿਆ ਹਾਂ। ਅਹਿਨਿਸਿ ਨਾਮਿ ਰਤੇ ਸੇ ਸੂਚੇ ਮਰਿ ਜਨਮੇ ਸੇ ਕਾਚੇ ॥੩॥ ਜੋ ਦਿਨ ਰਾਤ ਨਾਮ ਨਾਲ ਰੰਗੇ ਰਹਿੰਦੇ ਹਨ, ਉਹ ਪਵਿੱਤ੍ਰ ਹਨ, ਜੋ ਆਉਂਦੇ ਤੇ ਜਾਂਦੇ ਹਨ, ਉਹ ਕੂੜੇ ਹਨ। ਅਵਰੁ ਨ ਦੀਸੈ ਕਿਸੁ ਸਾਲਾਹੀ ਤਿਸਹਿ ਸਰੀਕੁ ਨ ਕੋਈ ॥ ਮੈਨੂੰ ਮੇਰੇ ਮਾਲਕ ਵਰਗਾ ਹੋਰ ਕੋਈ ਨਹੀਂ ਦਿਸਦਾ। ਹੋਰ ਕਿਸ ਦੀ ਮੈਂ ਤਾਰੀਫ ਕਰਾਂ? ਕੋਈ ਭੀ ਉੇਸ ਦੇ ਬਰਾਬਰ ਦਾ ਨਹੀਂ। ਪ੍ਰਣਵਤਿ ਨਾਨਕੁ ਦਾਸਨਿ ਦਾਸਾ ਗੁਰਮਤਿ ਜਾਨਿਆ ਸੋਈ ॥੪॥੫॥ ਨਾਨਕ ਜੋਦੜੀ ਕਰਦਾ ਹੈ, "ਮੈਂ ਪ੍ਰਭੂ ਦੇ ਗੁਲਾਮਾਂ ਦਾ ਗੁਲਾਮ ਹਾਂ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਸ ਨੂੰ ਜਾਣ ਲਿਆ ਹੈ। ਸੋਰਠਿ ਮਹਲਾ ੧ ॥ ਸੋਰਠਿ ਪਹਿਲੀ ਪਾਤਿਸ਼ਾਹੀ। ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥ ਅਗਾਧ, ਬੇਅੰਤ, ਪਹੁੰਚ ਤੋਂ ਪਰੇ ਅਤੇ ਸਮਝ ਤੋਂ ਉਚੇਰਾ ਹੈ ਮੇਰਾ ਪ੍ਰਭੂ, ਉਹ ਮੌਤ ਅਤੇ ਪ੍ਰਾਲਭਧ ਦੇ ਅਧੀਨ ਨਹੀਂ। ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥੧॥ ਉਸ ਤੀ ਜਾਤੀ, ਜਾਤੀ ਦੀ ਰਹਿਤ ਹੋਣਾ ਹੈ। ਉਹ ਅਜਨਮਾ, ਸਵੈ-ਪ੍ਰਕਾਸ਼ਨਵਾਨ ਅਤੇ ਸੰਕਲਪ ਤੇ ਸੰਦੇਹ ਦੇ ਬਗੈਰ ਹੈ। ਸਾਚੇ ਸਚਿਆਰ ਵਿਟਹੁ ਕੁਰਬਾਣੁ ॥ ਮੈਂ ਸਚਿਆਰਾ ਦੇ ਪਰਮ ਸਚਿਆਰ ਅਤੇ ਵਾਰਨੇ ਜਾਂਦਾ ਹਾਂ। ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥ ਉਸ ਦਾ ਕੋਈ ਸਰੂਪ ਨਹੀਂ ਰੰਗ ਨਹੀਂ ਅਤੇ ਨੁਹਾਰ ਨਹੀਂ। ਸੱਚੇ ਨਾਮ ਦੇ ਰਾਹੀਂ ਉਹ ਪ੍ਰਗਟ ਹੰਦਾ ਹੈ। ਠਹਿਰਾਉ। ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥ ਉਸ ਦੇ ਮਾਂ, ਪਿਉ, ਪੁੱਤ੍ਰ ਅਤੇ ਸਨਬੰਧੀ ਕੋਈ ਨਹੀਂ। ਉਸ ਨੂੰ ਸਹਿਵਤ ਦੀ ਇੱਛਾ ਨਹੀਂ ਤੇ ਨਾਂ ਹੀ ਉਸ ਦੀ ਕੋਈ ਪਤਨੀ ਹੈ। ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥੨॥ ਤੂੰ ਹੇ ਸੁਆਮੀ! ਵੰਸ-ਰਹਿਤ, ਦੁਨਿਆਵੀ ਪਦਾਰਥਾਂ ਦੇ ਮੋਹ ਤੋਂ ਪਵਿੱਤ੍ਰ, ਬੇਹੱਦ ਅਤੇ ਬੇਅੰਤ ਹੈ, ਤੇਰਾ ਨੂਰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥ ਹਰ ਦਿਲ ਅੰਦਰ ਪ੍ਰਭੂ ਛੁਪਿਆ ਹੋਇਆ ਹੈ। ਸਾਰਿਆਂ ਦਿਲਾਂ ਅਤੇ ਜਿਸਮਾਂ ਅੰਦਰ ਉਸ ਦਾ ਹੀ ਪ੍ਰਕਾਸ਼ ਹੈ। ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ॥੩॥ ਗੁਰਾਂ ਦੇ ਉਪਦੇਸ਼ ਦੁਆਰਾ, ਮਹਾਨ ਕਰੜੇ ਦਰਵਾਜੇ ਖੁੱਲ੍ਹ ਜਾਂਦੇ ਹਨ ਅਤੇ ਡਰ ਰਹਿਤ ਸੁਆਮੀ ਅੰਦਰ ਇਨਸਾਨ ਦੀ ਸਮਾਧੀ ਲੱਗ ਜਾਂਦੀ ਹੈ। ਜੰਤ ਉਪਾਇ ਕਾਲੁ ਸਿਰਿ ਜੰਤਾ ਵਸਗਤਿ ਜੁਗਤਿ ਸਬਾਈ ॥ ਜੀਵਾਂ ਨੂੰ ਪੈਦਾ ਕਰ ਕੇ ਸੁਆਮੀ ਨੇ ਜੀਵ ਦੇ ਸਿਰ ਉਤੇ ਮੌਤ ਖੜੀ ਕਰ ਦਿੱਤੀ ਹੈ। ਉਨ੍ਹਾਂ ਦੀਆਂ ਸਾਰੀਆਂ ਤਦਬੀਰਾਂ ਸਾਈਂ ਨੇ ਆਪਣੇ ਵੱਸ ਵਿੱਚ ਰੱਖੀਆਂ ਹੋਈਆਂ ਹਨ। ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ ॥੪॥ ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਉਹ ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ ਤੇ ਨਾਮ ਦੀ ਕਮਾਈ ਕਰ ਕੇ ਰਿਹਾਈ ਪਾ ਜਾਂਦਾ ਹੈ। ਸੂਚੈ ਭਾਡੈ ਸਾਚੁ ਸਮਾਵੈ ਵਿਰਲੇ ਸੂਚਾਚਾਰੀ ॥ ਪਵਿੱਤ੍ਰ ਬਰਤਨ ਅੰਦਰ ਹੀ ਸੱਚਾ ਨਾਲ ਰੱਖਿਆ ਜਾ ਸਕਦਾ ਹੈ। ਬਹੁਤ ਥੋੜਿਆਂ ਨੂੰ ਹੀ ਪਵਿੱਤ੍ਰ ਆਚਰਨ ਦੀ ਦਾਤ ਮਿਲਦੀ ਹੈ। ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ ॥੫॥੬॥ ਹੇ ਸਾਹਿਬ! ਤੇਰੀ ਪਨਾਹ ਲੈਣ ਨਾਲ ਬੰਦੇ ਦੀ ਆਤਮਾ, ਮਹਾਨ ਆਤਮਾ ਨਾਲ ਮਿਲ ਜਾਂਦੀ ਹੈ। ਨਾਨਕ ਜੀ ਆਖਦੇ ਹਨ। ਸੋਰਠਿ ਮਹਲਾ ੧ ॥ ਸੋਰਠਿ ਪਹਿਲੀ ਪਾਤਿਸ਼ਾਹੀ। ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥ ਜਿਸ ਤਰ੍ਹਾਂ ਮੱਛੀ ਜੱਲ ਦੇ ਬਾਝੋਂ ਹੈ, ਉਸੇ ਤਰ੍ਹਾਂ ਦਾ ਹੀ ਹੈ ਅਧਰਮੀ, ਜੋ ਤਿਹਾਇਆ ਮਰਦਾ ਹੈ। ਤਿਉ ਹਰਿ ਬਿਨੁ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸੁ ॥੧॥ ਏਸੇ ਤਰ੍ਹਾਂ ਹੀ, ਹੇ ਇਨਸਾਨ! ਵਾਹਿਗੁਰੂ ਦੇ ਬਗੈਰ ਤੂੰ ਮਰ ਵੰਞ, ਜੇਕਰ ਤੇਰਾ ਸੁਆਸ ਬੇਅਰਥ ਜਾਂਦਾ ਹੈ। ਮਨ ਰੇ ਰਾਮ ਨਾਮ ਜਸੁ ਲੇਇ ॥ ਹੇ ਬੰਦੇ! ਤੂੰ ਪ੍ਰਭੂ ਦੇ ਨਾਮ ਤੇ ਸਿਫ਼ਤ-ਸਨਾ ਦਾ ਉਚਾਰਨ ਕਰ। ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥ ਰਹਾਉ ॥ ਗੁਰਾਂ ਦੇ ਬਾਝੋਂ ਤੂੰ ਇਸ ਅੰਮ੍ਰਿਤ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ? ਗੁਰੂ ਜੀ ਬੰਦੇ ਨੂੰ ਪ੍ਰਕਾਸ਼ਵਾਨ ਪ੍ਰਭੂ ਨਾਲ ਮਿਲਾ ਲੈਂਦੇ ਹਨ। ਠਹਿਰਾਉ। ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ ॥ ਗੁਰੂ-ਸਮਰਪਣਾਂ ਲਈ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਵਿੱਚ ਜੁੜਨਾ ਹੀ ਇਕ ਯਾਤ੍ਰਾ ਅਸਥਾਨ ਹੈ। ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ ॥੨॥ ਅਠਾਹਟ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਦਾ ਮਹਾਤਮ, ਗੁਰਾਂ ਦੀ ਦੀਦਾਰ ਦੁਆਰਾ ਹਾਸਲ ਹੋ ਜਾਂਦਾ ਹੈ। ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ ਸੰਤੋਖੁ ॥ ਜਿਸ ਤਰ੍ਹਾਂ ਯੋਗੀ ਪ੍ਰਹੇਜਗਾਰੀ ਦੇ ਬਾਝੋਂ ਅਤੇ ਜਿਸ ਤਰ੍ਹਾਂ ਤਪੱਸਿਆ ਸੱਚ ਤੇ ਸਬਰ ਸਿਦਕ ਦੇ ਬਗੈਰ ਹੈ, ਤਿਉ ਨਾਮੈ ਬਿਨੁ ਦੇਹੁਰੀ ਜਮੁ ਮਾਰੈ ਅੰਤਰਿ ਦੋਖੁ ॥੩॥ ਉਸੇ ਤਰ੍ਹਾਂ ਹੀ ਹੈ ਇਹ ਦੇਹ ਪ੍ਰਭੂ ਦੇ ਨਾਮ ਬਗੈਰ। ਮੌਤ ਇਸ ਨੂੰ ਸਜਾ ਦਿੰਦੀ ਹੈ ਕਿਉਂਕਿ ਇਸ ਦੇ ਅੰਦਰ ਪਾਪ ਹੈ। ਸਾਕਤ ਪ੍ਰੇਮੁ ਨ ਪਾਈਐ ਹਰਿ ਪਾਈਐ ਸਤਿਗੁਰ ਭਾਇ ॥ ਮਾਇਆ ਦਾ ਉਪਾਸ਼ਕ ਪ੍ਰਭੂ ਦੀ ਪ੍ਰੀਤ ਨੂੰ ਪ੍ਰਾਪਤ ਨਹੀਂ ਹੁੰਦਾ। ਸੱਚੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ। ਸੁਖ ਦੁਖ ਦਾਤਾ ਗੁਰੁ ਮਿਲੈ ਕਹੁ ਨਾਨਕ ਸਿਫਤਿ ਸਮਾਇ ॥੪॥੭॥ ਗੁਰੂ ਜੀ ਫਰਮਾਉਂਦਂੇ ਹਨ, ਜਿਸ ਨੂੰ ਖੁਸ਼ੀ ਤੇ ਗਮੀ ਦੇਣਹਾਰ ਗੁਰੂ ਜੀ ਮਿਲ ਪੈਂਦੇ ਹਨ, ਉਹ ਪ੍ਰਭੂ ਦੇ ਜੱਸ ਵਿੱਚ ਲੀਨ ਹੋ ਜਾਂਦਾ ਹੈ। ਸੋਰਠਿ ਮਹਲਾ ੧ ॥ ਸੋਰਠਿ ਪਹਿਲੀ ਪਾਤਿਸ਼ਾਹੀ। ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥ ਹੇ ਮੇਰੇ ਪੂਰਨ ਸਮਝ ਅਤੇ ਸਖਾਵਤ ਵਾਲੇ ਮਾਨਣਹੀਯ ਦਾਤਾਰ ਮਾਲਕ, ਮੈਂ ਤੇਰਾ ਇਕ ਮੰਗਤਾ ਹਾਂ। ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥ ਮੈਂ ਕੀ ਮੰਗਾ? ਕੋਈ ਭੀ ਅਸਥਿਰ ਨਹੀਂ ਰਹਿੰਦੀ। ਹੇ ਵਾਹਿਗੁਰੂ! ਮੈਨੂੰ ਆਪਣਾ ਪਿਆਰਾ ਨਾਮ ਬਖਸ਼। ਘਟਿ ਘਟਿ ਰਵਿ ਰਹਿਆ ਬਨਵਾਰੀ ॥ ਫੂਲ-ਮਾਲਾ ਵਾਲਾ ਸਾਈਂ ਹਰ ਦਿਲ ਅੰਦਰ ਰਮ ਰਿਹਾ ਹੈ। ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥ ਸਮੁੰਦਰ, ਧਰਤੀ ਤੇ ਅਸਮਾਨ ਵਿੱਚ ਉਹ ਲੁਕ ਕੇ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਦਾ ਦੀਦਾਰ ਦੇਖਿਆ ਜਾਂਦਾ ਹੈ। ਠਹਿਰਾਉ। ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥ ਆਪਣੀ ਮਿਹਰ ਧਾਰ ਕੇ ਵਿਸ਼ਾਲ ਸੱਚੇ ਗੁਰਾਂ ਨੇ ਮੈਨੂੰ ਸਾਹਿਬ, ਮਾਤ ਲੋਕ, ਪਾਤਾਲ ਅਤੇ ਅਸਮਾਨ ਵਿੱਚ ਵਿਖਾਲ ਦਿੱਤਾ ਹੈ। ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥ ਉਹ ਅਜਨਮਾ ਪ੍ਰਭੂ ਹੈ ਅਤੇ ਅੱਗੇ ਨੂੰ ਭੀ ਹੋਵੇਗਾ। ਆਪਣੇ ਦਿਲ ਅੰਦਰ ਤੂੰ ਉਸ ਹੰਕਾਰ ਦੇ ਵੈਰੀ ਨੂੰ ਤੱਕ। copyright GurbaniShare.com all right reserved. Email |