ਜਨਮੁ ਪਦਾਰਥੁ ਦੁਬਿਧਾ ਖੋਵੈ ॥ ਅਮੋਲਕ ਮਨੁੱਖੀ ਜੀਵਨ ਉਹ ਦਵੈਤ-ਭਾਵ ਵਿੱਚ ਗੁਆ ਲੈਂਦਾ ਹੈ। ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਉਹ ਆਪਣੇ ਆਪ ਨੂੰ ਨਹੀਂ ਸਮਝਦਾ ਅਤੇ ਅਧਿਕ ਸੰਦੇਹ ਦੇ ਕਾਰਨ ਵਿਰਲਾਪ ਕਰਦਾ ਹੈ। ਕਹਤਉ ਪੜਤਉ ਸੁਣਤਉ ਏਕ ॥ ਸਾਧੂ ਇਕ ਸੁਆਮੀ ਬਾਰੇ ਹੀ ਆਖਦਾ, ਵਾਚਦਾ ਅਤੇ ਸੁਣਦਾ ਹੈ। ਧੀਰਜ ਧਰਮੁ ਧਰਣੀਧਰ ਟੇਕ ॥ ਧਰਤੀ ਦਾ ਆਸਰਾ, ਸੁਆਮੀ ਉਸ ਨੂੰ ਸਹਿਨਸ਼ੀਲਤਾ, ਸਚਾਈ ਅਤੇ ਪਨਾਹ ਪ੍ਰਦਾਨ ਕਰਦਾ ਹੈ। ਜਤੁ ਸਤੁ ਸੰਜਮੁ ਰਿਦੈ ਸਮਾਏ ॥ ਉਸ ਦੇ ਹਿਰਦੇ ਅੰਦਰ ਪਵਿੱਤਰਤਾ, ਸਚਾਈ ਅਤੇ ਸਵੈ-ਜ਼ਬਤ ਟਿੱਕ ਜਾਂਦੇ ਹਨ, ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਜੋ ਪ੍ਰਾਣੀ ਚੌਥੀ ਅਵਸਤਾ ਨਾਲ ਪ੍ਰਸੰਨ ਥੀ ਜਾਵੇ। ਸਾਚੇ ਨਿਰਮਲ ਮੈਲੁ ਨ ਲਾਗੈ ॥ ਪਵਿੱਤਰ ਹਨ ਸੱਚੇ ਪੁਰਸ਼। ਉਨ੍ਹਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਚਿਮੜਦੀ। ਗੁਰ ਕੈ ਸਬਦਿ ਭਰਮ ਭਉ ਭਾਗੈ ॥ ਗੁਰਬਾਣੀ ਦੁਆਰਾ ਉਨ੍ਹਾਂ ਦਾ ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ। ਸੂਰਤਿ ਮੂਰਤਿ ਆਦਿ ਅਨੂਪੁ ॥ ਆਦੀ ਪ੍ਰਭੂ ਦਾ ਸਰੂਪ ਅਤੇ ਵਿਅਕਤੀ ਪਰਮ ਸੁੰਦਰ ਹਨ। ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥ ਨਾਨਕ ਉਸ ਸੱਚੇ ਰੂਪ ਵਾਲੇ ਸੁਆਮੀ ਨੂੰ ਮੰਗਦਾ ਹੈ। ਧਨਾਸਰੀ ਮਹਲਾ ੧ ॥ ਧਨਾਸਰੀ ਪਹਿਲੀ ਪਾਤਿਸ਼ਾਹੀ। ਸਹਜਿ ਮਿਲੈ ਮਿਲਿਆ ਪਰਵਾਣੁ ॥ ਪ੍ਰਮਾਣੀਕ ਹੈ ਉਸ ਦਾ ਮਿਲਾਪ, ਜੋ ਪ੍ਰਭੂ ਨੂੰ ਅਡੋਲਤਾ ਰਾਹੀਂ ਮਿਲਦਾ ਹੈ। ਨਾ ਤਿਸੁ ਮਰਣੁ ਨ ਆਵਣੁ ਜਾਣੁ ॥ ਉਹ ਮਰਦਾ ਨਹੀਂ, ਨਾਂ ਹੀ ਉਹ ਆਵਾਗਉਣ ਵਿੱਚ ਪੈਂਦੇ ਹਨ। ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥ ਸਾਈਂ ਵਿੱਚ ਉਸ ਦਾ ਗੋਲਾ ਵਸਦਾ ਹੈ ਤੇ ਗੋਲੇ ਅੰਦਰ ਉਹ ਸਾਈਂ ਨਿਵਾਸ ਕਰਦਾ ਹੈ। ਜਹ ਦੇਖਾ ਤਹ ਅਵਰੁ ਨ ਕੋਇ ॥੧॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਹਰੀ ਤੋਂ ਬਿਨਾ ਕਿਸੇ ਨੂੰ ਨਹੀਂ ਵੇਖਦਾ। ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ ਗੁਰਾਂ ਦੇ ਰਾਹੀਂ ਇਨਸਾਨ ਪ੍ਰਭੂ ਦੀ ਪਿਆਰੀ ਉਪਾਸ਼ਨਾ ਅਤੇ ਅਵਸਥਾ ਨੂੰ ਪਾ ਲੈਂਦਾ ਹੈ। ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥ ਗੁਰਾਂ ਨੂੰ ਮਿਲਣ ਦੇ ਬਾਝੋਂ, ਮੌਤ ਮਗਰੋਂ ਉਹ ਆਵਾਗਉਣ ਵਿੱਚ ਪੈਂਦਾ ਹੈ। ਠਹਿਰਾਉ। ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥ ਤੂੰ ਐਸਾ ਗੁਰੂ ਧਾਰਨ ਕਰ, ਜਿਹੜਾ ਤੇਰੇ ਅੰਦਰ ਸੱਚ ਪੱਕਾ ਕਰ ਦੇਵੇ, ਅਕਥੁ ਕਥਾਵੈ ਸਬਦਿ ਮਿਲਾਵੈ ॥ ਤੇਰੇ ਕੋਲੋਂ ਅਕਹਿ ਸੁਆਮੀ ਦਾ ਉਚਾਰਨ ਕਰਵਾਵੇ ਅਤੇ ਮੈਨੂੰ ਨਾਮ ਨਾਲ ਜੋੜ ਦੇਵੇ। ਹਰਿ ਕੇ ਲੋਗ ਅਵਰ ਨਹੀ ਕਾਰਾ ॥ ਰੱਬ ਦੇ ਬੰਦਿਆਂ ਨੂੰ ਕੋਈ ਹੋਰ ਕੰਮ ਕਰਨ ਨੂੰ ਹੈ ਹੀ ਨਹੀਂ। ਸਾਚਉ ਠਾਕੁਰੁ ਸਾਚੁ ਪਿਆਰਾ ॥੨॥ ਉਹ ਕੇਵਲ ਸੱਚੇ ਸੁਆਮੀ ਤੇ ਸੱਚ ਨੂੰ ਮੁਹੱਬਤ ਕਰਦੇ ਹਨ। ਤਨ ਮਹਿ ਮਨੂਆ ਮਨ ਮਹਿ ਸਾਚਾ ॥ ਮਨ ਦੇਹ ਵਿੱਚ ਹੈ ਅਤੇ ਮਨ ਦੇ ਅੰਦਰ ਸਤਿਪੁਰਖ ਹੈ। ਸੋ ਸਾਚਾ ਮਿਲਿ ਸਾਚੇ ਰਾਚਾ ॥ ਉਸ ਸਤਿਪੁਰਖ ਨਾਲ ਮਿਲ ਕੇ, ਪ੍ਰਾਣੀ ਉਸ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ। ਸੇਵਕੁ ਪ੍ਰਭ ਕੈ ਲਾਗੈ ਪਾਇ ॥ ਪ੍ਰਭੂ ਦਾ ਗੋਲਾ ਪ੍ਰਭੂ ਦੇ ਹੀ ਪੈਰੀ ਪੈਂਦਾ ਹੈ। ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥ ਜੇਕਰ ਬੰਦਾ ਪੂਰਨ ਸੱਚੇ ਗੁਰਾਂ ਨੂੰ ਮਿਲ ਪਵੇ, ਤਾਂ ਉਹ ਉਸ ਨੂੰ ਸੱਚੇ ਸੁਆਮੀ ਨਾਲ ਮਿਲਾ ਦਿੰਦੇ ਹਨ। ਆਪਿ ਦਿਖਾਵੈ ਆਪੇ ਦੇਖੈ ॥ ਸੁਆਮੀ ਖੁਦ ਵੇਖਦਾ ਹੈ ਅਤੇ ਖੁਦ ਹੀ ਵਿਖਾਲਦਾ ਹੈ। ਹਠਿ ਨ ਪਤੀਜੈ ਨਾ ਬਹੁ ਭੇਖੈ ॥ ਹੱਠ-ਕਰਮ ਦੁਆਰਾਵੁਹ ਪ੍ਰਸੰਨ ਨਹੀਂ ਹੁੰਦਾ, ਨਾਂ ਹੀਬੀਹਤੇ ਧਾਰਮਿ ਪਹਿਰਾਵਵਿਆਂ ਦੁਆਰਾ। ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ ॥ ਜਿਸ ਨੇ ਬਰਤਨ ਬਦਾਏ ਹਨ ਅਤੇ ਉਨ੍ਹਾਂ ਵਿੱਚ ਅੰਮ੍ਰਿਤ ਪਾਇਆ ਹੈ, ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥੪॥ ਉਸ ਸੁਆਮੀ ਦਾ ਚਿੱਤ ਕੇਵਲ ਪਿਆਰ-ਭਾਸ਼ਨਾ ਨਾਲ ਪ੍ਰਸੰਨ ਹੁੰਦਾ ਹੈ। ਪੜਿ ਪੜਿ ਭੂਲਹਿ ਚੋਟਾ ਖਾਹਿ ॥ ਬਹੁਤਾ ਪੜ੍ਹਨ ਨਾਲ ਬੰਦਾ ਨਾਮ ਨੂੰ ਭੁਲਾ ਦਿੰਦਾ ਹੈ ਅਤੇ ਦੁੱਖ ਸਹਾਰਦਾ ਹੈ। ਬਹੁਤੁ ਸਿਆਣਪ ਆਵਹਿ ਜਾਹਿ ॥ ਆਪਣੀ ਬਹੁਤੀ ਚਾਲਾਕੀ ਰਾਹੀਂ ਉਹ (ਸੰਸਾਰ ਵਿੱਚ) ਆਉਂਦਾ ਤੇ ਜਾਂਦਾ ਹੈ। ਨਾਮੁ ਜਪੈ ਭਉ ਭੋਜਨੁ ਖਾਇ ॥ ਜੋ ਨਾਮ ਦਾ ਉਚਾਰਨ ਕਰਦਾ ਹੈ ਅਤੇ ਰੱਬ ਦੇ ਡਰ ਦਾ ਖਾਣਾ ਖਾਂਦਾ ਹੈ, ਗੁਰਮੁਖਿ ਸੇਵਕ ਰਹੇ ਸਮਾਇ ॥੫॥ ਉਹ ਪਵਿਤ੍ਰ ਗੋਲਾ ਥੀ ਵੰਞਦਾ ਹੈ ਅਤੇ ਪ੍ਰਭੂ ਵਿੱਚ ਲੀਨ ਹੋਇਆ ਰਹਿੰਦਾ ਹੈ। ਪੂਜਿ ਸਿਲਾ ਤੀਰਥ ਬਨ ਵਾਸਾ ॥ ਆਦਮੀ ਪੱਥਰ ਪੂਜਦਾ ਹੈ, ਪਵਿੱਤਰ ਅਸਥਾਨਾਂ ਤੇ ਜੰਗਲਾਂ ਵਿੱਚ ਵਸਦਾ ਹੈ, ਭਰਮਤ ਡੋਲਤ ਭਏ ਉਦਾਸਾ ॥ ਰਟਨ ਕਰਦਾ ਅਤੇ ਡਿਕੋਡੇਲੇ ਖਾਂਦਾ ਹੈ ਅਤੇ ਤਿਆਗੀ ਥੀ ਵੰਞਦਾ ਹੈ। ਮਨਿ ਮੈਲੈ ਸੂਚਾ ਕਿਉ ਹੋਇ ॥ ਗੰਦੇ ਚਿੱਤ ਨਾਲ ਉਹ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ? ਸਾਚਿ ਮਿਲੈ ਪਾਵੈ ਪਤਿ ਸੋਇ ॥੬॥ ਜੋ ਸੱਚੇ ਸੁਆਮੀ ਨੂੰ ਮਿਲ ਪੈਂਦਾ ਹੈ, ਉਹ ਇੱਜ਼ਤ ਆਬਰੂ ਪਾ ਲੈਂਦਾ ਹੈ। ਆਚਾਰਾ ਵੀਚਾਰੁ ਸਰੀਰਿ ॥ ਜੋ ਨੇਕ ਅਮਲਾਂ ਤੇ ਸਿਮਰਨ ਦਾ ਸਰੂਪ ਹੈ ਉਸ ਦੀ ਆਤਮਾ, ਆਦਿ ਜੁਗਾਦਿ ਸਹਜਿ ਮਨੁ ਧੀਰਿ ॥ ਅਨੰਦਤ ਤੋੜੀ ਬੈਕੁੰਠੀ ਅਨੰਦ ਅਤੇ ਸੰਤੁਸ਼ਟਤਾ ਅੰਦਰ ਵਸਦੀ ਹੈ। ਪਲ ਪੰਕਜ ਮਹਿ ਕੋਟਿ ਉਧਾਰੇ ॥ ਜੋ ਅੱਖ ਦੇ ਫੇਰੇ ਵਿੱਚ ਕ੍ਰੋੜਾਂ ਨੂੰ ਤਾਰ ਦਿੰਦਾ ਹੈ, ਕਰਿ ਕਿਰਪਾ ਗੁਰੁ ਮੇਲਿ ਪਿਆਰੇ ॥੭॥ ਹੇ ਮੇਰੇ ਪ੍ਰੀਤਮ! ਕਿਰਪਾ ਕਰ ਕੇ ਮੈਨੂੰ ਐਸੇ ਗੁਰਾਂ ਨਾਲ ਮਿਲਾ ਦੇ। ਕਿਸੁ ਆਗੈ ਪ੍ਰਭ ਤੁਧੁ ਸਾਲਾਹੀ ॥ ਕੀਹਦੇ ਮੂਹਰੇ, ਹੇ ਸਾਹਿਬ! ਮੈਂ ਤੇਰੀ ਮਹਿਮਾ ਕਰਾਂ? ਤੁਧੁ ਬਿਨੁ ਦੂਜਾ ਮੈ ਕੋ ਨਾਹੀ ॥ ਤੇਰੇ ਬਗੈਰ ਮੇਰੇ ਲਈ ਕੋਈ ਹੋਰ ਨਹੀਂ। ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ ॥ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਆਪਣੀ ਰਜ਼ਾ ਵਿੱਚ ਰੱਖ। ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥ ਨਾਨਕ, ਸੁਤੇ ਸਿਧ ਹੀ, ਤੇਰੀ ਕੀਰਤੀ ਗਾਇਨ ਕਰਦਾ ਹੈ। ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ਧਨਾਸਰੀ ਪੰਜਵੀਂ ਪਾਤਿਸ਼ਾਹੀ ਅਸ਼ਟਪਦੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ਚੰਗੇ ਭਾਗਾਂ ਰਾਹੀਂ ਮਨੁੱਖੀ ਜਨਮ ਪ੍ਰਾਪਤ ਹੁੰਦਾ ਹੈ, ਪ੍ਰੰਤੂ ਜਿਹੜਾ ਕੋਈ ਭੀ ਜਨਮ ਵਿੱਚ ਆਉਂਦਾ ਹੈ, ਉਹੋ ਓਹੋ ਹੀ ਸੰਸਾਰ ਵਿੱਚ ਫਸ ਜਾਂਦਾ ਹੈ। ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥ ਮੈਂ ਤੇਰੀ ਪਨਾਹ ਤਕਾਈ ਹੈ, ਹੇ ਸੰਤ ਗੁਰਦੇਵ ਜੀ! ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰ ਅਤੇ ਮਿਹਰ ਧਾਰ ਕੇ ਮੈਨੂੰ, ਹੇ ਪਾਤਿਸ਼ਾਹ, ਪ੍ਰਮੇਸ਼ਰ ਨਾਲ ਮਿਲਾ ਦੇ। ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥ ਮੈਂ ਅਨੇਕਾਂ ਜਨਮਾਂ ਅੰਦਰ ਭਟਕਿਆ ਹਾਂ, ਪਰ ਮੈਨੂੰ ਕਿਧਰੇ ਭੀ ਸਥਿਰਤਾ ਪ੍ਰਾਪਤ ਨਹੀਂ ਹੋਈ। ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥ ਮੈਂ ਆਪਣੇ ਗੁਰਾਂ ਦੀ ਘਾਲ ਕਮਾਉਂਦਾ ਹਾਂ, ਉਨ੍ਹਾਂ ਦੇ ਪੈਰੀ ਪੈਂਦਾ ਹਾਂ ਅਤੇ ਆਖਦਾ ਹਾਂ, "ਮੈਨੂੰ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ ਦਾ ਰਸਤਾ ਦੱਸੋ"। ਠਹਿਰਾਉ। ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥ ਮੈਂ ਧਨ-ਦੌਲਤ ਪ੍ਰਾਪਤ ਕਰ ਲਈ ਬਹੁਤੇ ਉਪਰਾਲੇ ਕਰਦਾ ਹਾਂ, ਆਪਣੇ ਮਨ ਇਸ ਨੂੰ ਪਿਆਰ ਕਰਦਾ ਹਾਂ ਅਤੇ ਹਮੇਸ਼ਾਂ "ਇਹ ਮੇਰੀ ਹੈ, ਇਹ ਮੇਰੀ ਹੈ" ਕਹਿੰਦਿਆਂ ਮੇਰੀ ਉਮਰ ਬੀਤਦੀ ਹੈ। copyright GurbaniShare.com all right reserved. Email |