Page 727

ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥
ਤੂੰ ਚੰਗੀ ਤਰ੍ਹਾਂ ਜਾਣ ਲੈਂ ਕਿ ਸੰਸਾਰ ਦੇ ਕਾਰ-ਵਿਹਾਰ ਉਦੋਂ ਤਾਈ ਹੀ ਹਨ। ਜਦ ਤਾਂਈਂ ਇਨਸਾਨ ਜੀਉਂਦੇ ਹਨ।

ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥੨॥੨॥
ਨਾਨਕ, ਤੂੰ ਪ੍ਰਭੂ ਦੀਆਂ ਸਿਫਤਾਂ ਗਾਇਨ ਕਰ। ਹਰ ਚੀਜ਼ ਸੁਪਨੇ ਦੀ ਮਾਨੰਦ ਹੈ।

ਤਿਲੰਗ ਮਹਲਾ ੯ ॥
ਤਿਲੰਕ ਨੌਵੀਂ ਪਾਤਿਸ਼ਾਹੀ।

ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਦੀ ਮਹਿਮਾ ਗਾਇਨ ਕਰ, ਜੋ ਤੇਰਾ ਸੱਚਾ ਸਾਥੀ ਹੈ।

ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥
ਵੇਲਾ ਬੀਤਦਾ ਜਾ ਰਿਹਾ ਹੈ, ਮੇਰੀ ਗੱਲ ਨੂੰ ਧਿਆਨ ਨਾਲ ਸੁਣ। ਠਹਿਰਾਉ।

ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥
ਤੂੰ ਧਨ-ਦੌਲਤ, ਰਥਾਂ, ਪਤਨੀ ਅਤੇ ਜਾਗੀਰਾਂ ਨਾਲ ਪਰਮ ਪਿਆਰ ਪਾਇਆ ਹੋਇਆ ਹੈ।

ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥
ਜਦ ਮੌਤ ਦੀ ਫਾਹੀ ਤੇਰੀ ਗਰਦਨ ਉਦਾਲੇ ਪਊਗੀ। ਸਾਰਾ ਕੁਛ ਹੋਰਨਾਂ ਦੀ ਮਲਕੀਅਤ ਹੋ ਜਾਵੇਗਾ।

ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥
ਜਾਣ ਬੁਝ ਕੇ, ਹੇ ਪਗਲੇ ਪੁਰਸ਼, ਮੈਂ ਆਪਣਾ ਕੰਮ ਖ਼ਰਾਬ ਕਰ ਲਿਆ ਹੈ।

ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥
ਤੂੰ ਗੁਨਾਹ ਕਰਨ ਤੋਂ ਸੰਕੋਚ ਨਹੀਂ ਕਰਦਾ, ਨਾਂ ਹੀ ਤੂੰ ਆਪਣੀ ਸਵੈ-ਹੰਗਤਾ ਨੂੰ ਛੱਡਦਾ ਹੈਂ।

ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥
ਜਿਸ ਤਰ੍ਹਾਂ ਗੁਰੂ ਜੀ ਤੈਨੂੰ ਸਿੱਖਮਤ ਦਿੰਦੇ ਹਨ, ਤੂੰ ਉਸ ਨੂੰ ਸ੍ਰਵਣ ਕਰ, ਹੇ ਭਰਾ!

ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥
ਨਾਨਕ ਉਚੀ ਬੋਲ ਕੇ ਆਖਦਾ ਹੈ, ਤੂੰ ਆਪਣੇ ਪ੍ਰਭੂ ਦੀ ਪਨਾਹ ਪਕੜ।

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
ਤਿਲੰਕ ਸ਼ਬਦ ਭਗਤਾਂ ਦੇ। ਮਹਾਰਾਜ ਕਬੀਰ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥
ਵੇਦ ਅਤੇ ਚਾਰੇ ਸ਼ਾਮ ਦੇਸ ਦੇ ਮਜ਼ਹਬੀ ਗ੍ਰੰਥ ਬੇਲੋੜੇ ਹਨ, ਹੇ ਭਰਾ! ਜੇਕਰ ਚਿੱਤ ਦੀ ਚਿੰਤ ਦੂਰ ਨਹੀਂ ਹੰਦੀ।

ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥
ਜੇਕਰ ਤੂੰ ਆਪਣਾ ਮਨ ਇਕ ਨਿਮਖ ਭਰ ਲਈ ਭੀ ਵਾਹਿਗੁਰੂ ਵਿੱਚ ਟਿਕਾ ਲਵੇ, ਤਦ ਸੁਆਮੀ ਤੇਰੇ ਅੱਗੇ ਐਨ ਨਾਜ਼ਰ ਦਿਸੇਗਾ।

ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
ਹੇ ਇਨਸਾਨ! ਆਪਣੇ ਮਨ ਦੀ ਨਿਤਾਪ੍ਰਤੀ ਢੂੰਡ ਭਾਲ ਕਰ ਅਤੇ ਖਬਰਾਹਟ ਅੰਦਰ ਨਾਂ ਭਟਕ।

ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥
ਇਹ ਜਗਤ ਇਕ ਜਾਦੂ ਦਾ ਤਮਾਸ਼ਾ ਹੈ। ਇਸ ਵਿੱਚ ਕੋਈ ਵੀ ਤੇਰਾ ਹੱਥ ਪਕੜਨ ਵਾਲਾ ਨਹੀਂ। ਠਹਿਰਾਉ।

ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥
ਕੂੜ ਨੂੰ ਵਾਚ ਵਾਚ ਕੇ, ਪ੍ਰਾਣੀ ਪ੍ਰਸੰਨ ਹੁੰਦੇ ਹਨ ਅਤੇ ਬੇਸਮਝ ਹੋਣ ਕਾਰਨ ਊਲ ਜਲੂਲ ਬਕਦੇ ਹਨ।

ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥
ਮੇਰਾ ਨਿਆਇਕਾਰੀ ਸੱਚਾ ਸਿਰਜਣਹਾਰ ਆਪਣੀ ਰਚਨਾ ਅੰਦਰ ਹੈ। ਉਹ ਕਾਲੇ ਸਰੂਪ ਵਾਲਾ ਕ੍ਰਿਸ਼ਨ ਨਹੀਂ ਹੈ।

ਅਸਮਾਨ ਮ੍ਯ੍ਯਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
ਦਸਮ ਦੁਆਰਾ ਅੰਦਰ ਬੈਕੁੰਠੀ ਆਨੰਦ ਦੀ ਨਦੀ ਵਗਦੀ ਹੈ। ਤੈਨੂੰ ਇਸ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ।

ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥
ਤੂੰ ਹਮੇਸ਼ਾਂ ਹੀ ਸੁਆਮੀ ਦੀ ਸੇਵਾ ਕਮਾ। ਉਹ ਐਨਕਾ ਲਾ ਕੇ ਤੂੰ ਉਸ ਨੂੰ ਹਰ ਜਗ੍ਹਾ ਹਾਜ਼ਰ ਨਾਜ਼ਰ ਵੇਖ।

ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
ਪ੍ਰਭੂ ਪਵਿੱਤਰਾਂ ਦਾ ਪਰਮ ਪਵਿਤਰ ਹੈ। ਤੂੰ ਤਾਂ ਸੰਦੇਹ ਕਰੇ ਜੇਕਰ ਓਹੀ ਜਾਣਦਾ ਹੈ, ਜੋ ਇਹ ਸਾਰਾ ਕੁਝ ਕਰਦਾ ਹੈ।

ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥
ਕਬੀਰ ਰਹਿਮਤ, ਰਹੀਮ ਸੁਆਮੀ ਪਾਸੋਂ ਉਤਪੰਨ ਹੁੰਦੀ ਹੈ। ਕੇਵਲ ਓਹੀ ਜਾਣਦਾ ਹੈ, ਜੋ ਇਹ ਸਾਰਾ ਕੁਛ ਕਰਦਾ ਹੈ।

ਨਾਮਦੇਵ ਜੀ ॥
ਮਹਾਰਾਜ ਨਾਮ ਦੇਵ।

ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
ਮੈਂ ਅੰਨ੍ਹੇ ਦਾ ਹੇ ਸਿਰਜਾਣਹਾਰ! ਕੇਵਲ ਤੇਰਾ ਨਾਮ ਹੀ ਆਸਰਾ ਹੈ।

ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥
ਮੈਂ ਗਰੀਬੜਾ ਹਾਂ, ਮੈਂ ਆਜ਼ਿਜ਼ ਹਾਂ ਮੇਰੀ ਓਟ ਤੈਂਡਾ ਨਾਮ ਹੀ ਹੈ।

ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥
ਦਰਿਆਦਿਲ, ਦਇਆਵਾਨ ਅਤੇ ਧਨਾਡ ਤੂੰ ਹੈ, ਹੇ ਪ੍ਰਭੂ!

ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥
ਤੂੰ ਮੇਰੇ ਅੰਦਰ ਤੇ ਸਾਹਮਣੇ ਸਦਾ ਹਾਜ਼ਰ ਨਾਜ਼ਰ ਹੈ।

ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥
ਤੂੰ ਦਰਿਆ ਹੈ, ਤੂੰ ਦਾਤਾ ਅਤੇ ਤੂੰ ਹੀ ਮਹਾਂ ਮਾਲਦਾਰ ਹੈ।

ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥
ਕੇਵਲ ਤੂੰ ਹੀ ਦਿੰਦਾ ਅਤੇ ਲੈਂਦਾ ਹੈ। ਹੋਰ ਦੂਜਾ ਕੋਈ ਨਹੀਂ।

ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥
ਤੂੰ ਸਿਆਣਾ ਹੈ, ਤੂੰ ਹੀ ਦੇਖਣ ਵਾਲਾ ਹੈ। ਮੈਂ ਤੇਰਾ ਕੀ ਧਿਆਨ ਧਾਰ ਸਕਦਾ ਹਾਂ?

ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥
ਨਾਮ ਦੇ ਸਾਹਿਬ, ਹੇ ਵਾਹਿਗੁਰੂ! ਤੂੰ ਬਖਸ਼ਣਹਾਰ ਹੈ।

ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥
ਹੇ! ਮੇਰੇ ਮਿੱਤਰ, ਹੇ ਮੇਰੇ ਮਿੱਤਰ! ਤੂੰ ਕੀ ਸੁਖ ਸੁਨੇਹਾ ਲਿਆਇਆ ਹੈ?

ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥
ਸਦਕੇ! ਓ ਸਦਕੇ, ਸਦਕੇ, ਓ ਸਦਕੇ! ਮੈਂ ਜਾਂਦਾ ਹਾਂ ਤੇਰੇ ਉਤੋਂ।

ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥
ਚੰਗੀ ਹੇ ਤੇਰੀ ਵਗਾਰ ਅਤੇ ਸ੍ਰੇਸ਼ਟ ਹੈ ਤੇਰਾ ਨਾਮ। ਠਹਿਰਾਉ।

ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥
ਤੂੰ ਕਿਥੋਂ ਆਇਆ ਹੈ? ਤੂੰ ਕਿਥੇ ਗਿਆ ਸਾਂ ਅਤੇ ਕਿਧਰ ਨੂੰ ਜਾਂਦਾ ਹੈ?

ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥
ਇਹ ਦਵਾਰਕਾ ਦਾ ਸ਼ਹਿਰ ਹੈ। ਤੂੰ ਸੱਚੋ ਸੱਚ ਕਾਹੁ।

ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥
ਸੁੰਦਰ ਹੈ ਤੇਰੀ ਦਸਤਾਰ ਅਤੇ ਮਿੱਠੀ ਹੈ ਤੇਰੀ ਬੋਲ ਬਾਣੀ।

ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨॥
ਦਵਾਰਕਾ ਦੇ ਸ਼ਹਿਰ ਵਿੱਚ ਮੁਗਲ ਕਿਸ ਤਰ੍ਹਾਂ ਹੋ ਸਕਦਾ ਹੈ?

ਚੰਦੀ ਹਜਾਰ ਆਲਮ ਏਕਲ ਖਾਨਾਂ ॥
ਕੇਵਲ ਤੂੰ ਹੀ ਅਨੇਕਾਂ ਹਜ਼ਾਰਾਂ ਸੰਸਾਰਾਂ ਦਾ ਸੁਆਮੀ ਹੈ।

ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥
ਏਸੇ ਤਰ੍ਹਾਂ ਦਾ ਹੀ ਹੈ ਕਾਲੇ ਰੰਗ ਵਾਲਾ ਮੇਰਾ ਸੁਲਤਾਨ।

ਅਸਪਤਿ ਗਜਪਤਿ ਨਰਹ ਨਰਿੰਦ ॥
ਤੂੰ ਘੋੜਿਆਂ ਦਾ ਸੁਆਮੀ (ਸੂਰਜ), ਹਾਥੀਆਂ ਦਾ ਸੁਆਮੀ (ਇੰਦਰ) ਅਤੇ ਇਨਸਾਨਾਂ ਦਾ ਰਾਜਾ (ਬ੍ਰਹਮਾ) ਹੈ।

ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥੪॥੨॥੩॥
ਤੂੰ ਨਾਮੇ ਦਾ ਸਾਹਿਬ, ਸਾਰਿਆਂ ਦਾ ਪਾਤਿਸ਼ਾਹ ਅਤੇ ਮੁਕਤੀ ਦੇਣ ਵਾਲਾ ਹੈ।

copyright GurbaniShare.com all right reserved. Email