ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ॥ ਹੱਥ ਬੰਨ੍ਹ ਕੇ, ਰੋਜ਼-ਬਰੋਜ ਹਮੇਸ਼ਾਂ ਹੀ ਤੂੰ ਉਸ ਦਾ ਭਜਨ ਕਰ, ਹੇ ਮੇਰੇ ਮਨੂਏ! ਜਿਸ ਪਾਸੋਂ ਤੈਨੂੰ ਖੁਸ਼ੀ ਪਰਸੰਨਤਾ ਦਾ ਦਾਤ ਪਰਾਪਤ ਹੋਵੇਗੀ। ਜਨ ਨਾਨਕ ਕਉ ਹਰਿ ਦਾਨੁ ਇਕੁ ਦੀਜੈ ਨਿਤ ਬਸਹਿ ਰਿਦੈ ਹਰੀ ਮੋਹਿ ਚਰਨਾ ॥੪॥੩॥ ਗੋਲੇ ਨਾਨਕ ਨੂੰ ਇਕ ਰਾਤ ਬਖਸ਼, ਹੇ ਸੁਆਮੀ ਵਾਹਿਗੁਰੂ! ਕਿ ਤੇਰੇ ਚਰਨ ਸਦਾ ਹੀ ਮੇਰੇ ਹਿਰਦੇ ਅੰਦਰ ਨਿਵਾਸ ਰੱਖਣ। ਗੋਂਡ ਮਹਲਾ ੪ ॥ ਗੋਂਡ ਚੌਥੀ ਪਾਤਿਸ਼ਾਹੀ। ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥ ਜਿੰਨੇ ਭੀ ਰਾਜੇ, ਬਾਦਸ਼ਾਹ, ਅਮੀਰ, ਨਵਾਬ ਅਤੇ ਸਰਦਾਰ ਹਨ, ਉਨ੍ਹਾਂ ਸਾਰਿਆਂ ਨੂੰ ਨਾਸਵੰਤ, ਕੂੜੇ ਅਤੇ ਦਵੈਤ-ਭਾਵ ਅੰਦਰ ਗਲਤਾਨ ਸਮਝ। ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥ ਅਮਰ ਸੁਆਮੀ ਸਦੀਵੀ ਸਥਿਰ ਅਤੇ ਅਹਿੱਲ ਹੈ। ਉੇਸ ਦਾ ਸਿਮਰਨ ਕਰਨ ਦੁਆਰਾ, ਹੇ ਮੇਰੀ ਜਿੰਦੜੀਏ! ਤੂੰ ਕਬੂਲ ਪੈ ਜਾਵੇਗੀ। ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥ ਹੇ ਮੇਰੀ ਜਿੰਦੇ! ਤੂੰ ਸਾਹਿਬ ਦੇ ਨਾਮ ਦਾ ਆਰਾਧਨ ਕਰ ਜੋ ਹਮੇਸ਼ਾਂ ਲਈ ਤੇਰਾ ਆਸਰਾ ਹੋਵੇਗਾ। ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥ ਜੋ ਕੋਈ ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦੇ ਮੰਦਰ ਨੂੰ ਪਾ ਲੈਂਦਾ ਹੈ, ਉਸ ਦੇ ਜਿਤਨੀ ਵੱਡੀ ਕਿਸੇ ਹੋਰ ਦੀ ਤਾਕਤ ਨਹੀਂ ਹੈ। ਠਹਿਰਾਉ। ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥ ਜਿੰਨੇ ਭੀ ਦੌਲਤਮੰਦ, ਉਚ-ਖਾਨਦਾਨੀ ਅਤੇ ਜਾਇਦਾਦਾ ਵਾਲੇ ਬੰਦੇ ਤੂੰ ਵੇਖਦੀ ਹੈਂ, ਹੇ ਮੇਰੀ ਜਿੰਦੜੀਏ! ਉਹ ਸਾਰੇ ਕੁਸੁੰਭੇ ਦੇ ਫੁੱਲ ਦੀ ਛਿਨ-ਭੰਗਰ ਰੰਗਤ ਦੀ ਤਰ੍ਹਾਂ ਨਾਸ ਹੋ ਜਾਣਗੇ। ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥ ਹੇ ਮੇਰੀ ਜਿੰਦੇ! ਤੂੰ ਆਪਣੇ ਸੱਚੇ ਪਵਿੱਤਰ ਵਾਹਿਗੁਰੂ ਦੀ ਹਮੇਸ਼ਾਂ ਟਹਿਲ ਸੇਵਾ ਕਰ, ਜਿਸ ਦੁਆਰਾ ਤੂੰ ਪ੍ਰਭੂ ਦੇ ਦਰਬਾਰ ਅੰਦਰ ਪਤਿ ਆਬਰੂ ਪਾ ਲਵੇਂਗੀ। ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥ ਚਾਰ ਜਾਤਾਂ ਵਿਦਵਾਨਾਂ, ਛਤ੍ਰੀਆਂ, ਕਿਸਾਨਾਂ ਅਤੇ ਕਮੀਣਾਂ ਦੀਆਂ ਚਾਰ ਜੀਵਨ ਦੀਆਂ ਅਵਸਥਾਵਾਂ ਹਨ, ਜਿਹੜਾ ਕੋਈ ਭੀ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਹੀ ਇਨਸਾਨਾਂ ਵਿੱਚ ਮੁੱਖੀਆ ਹੈ। ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥੩॥ ਜਿਸ ਤਰ੍ਹਾਂ ਵਿਚਾਰ ਅਰਿੰਡ ਦਾ ਬੂਟਾ, ਚੰਦਨ ਦੇ ਬਿਰਛ ਦੇ ਨੇੜੇ ਵਸਦਾ ਹੋਇਆ ਸੁਗੰਧਤ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਧ ਸੰਗਤ ਨਾਲ ਮਿਲਣ ਦੁਆਰਾ ਇਕ ਪਾਪੀ ਕਬੂਲ ਪੈਂ ਜਾਂਦਾ ਹੈ। ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ ॥ ਉਹ ਸਾਰਿਆਂ ਨਾਲੋਂ ਉਚਾ ਅਤੇ ਸਾਰਿਆਂ ਨਾਲੋਂ ਪਵਿੱਤਰ ਹੈ, ਜਿਸ ਦੇ ਮਨ ਅੰਦਰ ਕੀਰਤੀਵਾਨ ਪ੍ਰਭੂ ਵੱਸਦਾ ਹੈ। ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥੪॥੪॥ ਨਫਰ ਨਾਨਕ ਰੱਬ ਦੇ ਉਸ ਸਾਧੂ ਦੇ ਪੈਰ ਧੋਂਦਾ ਹੈ, ਜੋ ਭਾਵੇਂ ਨੀਚ-ਘਰਾਣੇ ਦਾ ਹੈ ਪਰ ਉਸ ਦਾ ਗੋਲਾ ਬਣ ਗਿਆ ਹੈ। ਗੋਂਡ ਮਹਲਾ ੪ ॥ ਗੋਂਡ ਚੌਥੀ ਪਾਤਿਸ਼ਾਹੀ। ਹਰਿ ਅੰਤਰਜਾਮੀ ਸਭਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ ॥ ਅੰਦਰਲੀਆਂ ਜਾਨਣਹਾਰ ਵਾਹਿਗੁਰੂ ਸਾਰੇ ਹੀ ਰਮ ਰਿਹਾ ਹੈ। ਜਿਸ ਤਰ੍ਹਾਂ ਸੁਆਮੀ ਬੰਦੇ ਪਾਸੋਂ ਕਰਵਾਉਂਦਾ ਹੈ, ਉਸੇ ਤਰ੍ਹਾਂ ਦਾ ਹੀ ਉਹ ਕਰਦਾ ਹੈ। ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧਨੋ ਸਭ ਦੂ ਰਖਿ ਲਈਐ ॥੧॥ ਇਸ ਲਈ ਤੂੰ ਸਦੀਵ ਹੀ ਆਪਣੇ ਇਹੋ ਜਿਹੇ ਵਾਹਿਗੁਰੂ ਦੀ ਘਾਲ ਕਮਾ, ਹੇ ਮੇਰੀ ਜਿੰਦੇ! ਜਿਹੜਾ ਤੈਨੂੰ ਸਾਰਿਆਂ ਕੋਲੋ ਬਚਾ ਲਵੇਗਾ। ਮੇਰੇ ਮਨ ਹਰਿ ਜਪਿ ਹਰਿ ਨਿਤ ਪੜਈਐ ॥ ਹੇ ਮੇਰੀ ਜਿੰਦੜੀਏ! ਤੂੰ ਆਪਣੇ ਸਾਹਿਬ ਦਾ ਸਿਮਰਨ ਕਰ ਅਤੇ ਸਦੀਵ ਹੀ ਵਾਹਿਗੁਰੂ ਦੀ ਪੜ੍ਹਾਈ ਕਰ। ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ ॥੧॥ ਰਹਾਉ ॥ ਤੇਰੇ ਵਾਹਿਗੁਰੂ ਦੇ ਬਾਝੋਂ ਕੋਈ ਭੀ ਤੈਨੂੰ ਮਾਰ ਜਾਂ ਬਚਾ ਨਹੀਂ ਸਕਦਾ, ਤਦ, ਹੇ ਮੇਰੀ ਜਿੰਦੜੀਏ! ਤੂੰ ਕਿਉਂ ਘਬਰਾਉਂਦੀ ਹੈ? ਠਹਿਰਾਉ। ਹਰਿ ਪਰਪੰਚੁ ਕੀਆ ਸਭੁ ਕਰਤੈ ਵਿਚਿ ਆਪੇ ਆਪਣੀ ਜੋਤਿ ਧਰਈਐ ॥ ਸਿਰਜਣਹਾਰ ਸੁਆਮੀ ਨੇ ਸਾਰਾ ਸੰਸਾਰ ਸਾਜਿਆ ਹੈ ਅਤੇ ਖੁਦ ਹੀ ਉਸ ਅੰਦਰ ਆਪਣਾ ਪ੍ਰਕਾਸ਼ ਟਿਕਾਇਆ ਹੈ। ਹਰਿ ਏਕੋ ਬੋਲੈ ਹਰਿ ਏਕੁ ਬੁਲਾਏ ਗੁਰਿ ਪੂਰੈ ਹਰਿ ਏਕੁ ਦਿਖਈਐ ॥੨॥ ਇਕ ਪ੍ਰਭੂ ਹੀ ਬੋਲਦਾ ਹੈ ਤੇ ਇਕ ਪ੍ਰਭੂ ਹੀ ਬੰਦਿਆਂ ਨੂੰ ਬੁਲਾਉਂਦਾ ਹੈ! ਪੂਰਨ ਗੁਰਦੇਵ ਜੀ ਨੇ ਮੈਨੂੰ ਇਕ ਪ੍ਰਭੁ ਵਿਖਾਲ ਦਿੱਤਾ ਹੈ। ਹਰਿ ਅੰਤਰਿ ਨਾਲੇ ਬਾਹਰਿ ਨਾਲੇ ਕਹੁ ਤਿਸੁ ਪਾਸਹੁ ਮਨ ਕਿਆ ਚੋਰਈਐ ॥ ਅੰਦਰ ਅਤੇ ਬਾਹਰ ਸੁਆਮੀ ਤੇਰੇ ਸਾਥ ਅਤੇ ਅੰਗ ਸੰਗ ਹੈ। ਤੂੰ ਦੱਸ ਹੇ ਮੇਰੇ ਮਨਏ! ਉਸ ਕੋਲੋਂ ਕੋਈ ਚੀਜ਼ ਕਿਸ ਤਰ੍ਹਾਂ ਲੁਕਾ ਸਕਦਾ ਹੈ? ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ॥੩॥ ਜੋਕਰ ਤੂੰ ਸੱਚੋ ਸੁੱਚੇ ਦਿਲ ਨਾਲ ਆਪਣੇ ਵਾਹਿਗੁਰੂ ਦੀ ਚਾਕਰੀ ਕਰੇ, ਤਦ, ਹੇ ਮੇਰੇ ਮਨੂਏ! ਤੂੰ ਸਾਰੇ ਆਰਾਮ ਪਾ ਲਵੇਂਗਾ। ਜਿਸ ਦੈ ਵਸਿ ਸਭੁ ਕਿਛੁ ਸੋ ਸਭ ਦੂ ਵਡਾ ਸੋ ਮੇਰੇ ਮਨ ਸਦਾ ਧਿਅਈਐ ॥ ਜਿਸ ਦੇ ਇਖਤਿਆਰ ਵਿੱਚ ਹਰ ਸ਼ੈ ਹੈ, ਉਹ ਸਾਰਿਆਂ ਨਾਲੋਂ ਵਿਸ਼ਾਲ ਹੈ। ਤੂੰ ਸਦੀਵ ਹੀ ਉਸ ਦੀ ਭਜਨ-ਬੰਦਗੀ ਕਰ, ਹੇ ਮੇਰੀ ਜਿੰਦੜੀਏ! ਜਨ ਨਾਨਕ ਸੋ ਹਰਿ ਨਾਲਿ ਹੈ ਤੇਰੈ ਹਰਿ ਸਦਾ ਧਿਆਇ ਤੂ ਤੁਧੁ ਲਏ ਛਡਈਐ ॥੪॥੫॥ ਹੇ ਨਫਰ ਨਾਨਕ! ਉਨ੍ਹਾਂ ਵਾਹਿਗੁਰੂ ਤੇਰੇ ਅੰਗ-ਸੰਗ ਹੈ। ਤੂੰ ਸਦੀਵ ਹੀ ਆਪਣੇ ਸੁਆਮੀ ਦਾ ਸਿਮਰਨ ਕਰ ਅਤੇ ਉਹ ਤੈਨੂੰ ਬੰਦਖਲਾਸ ਕਰ ਦੇਵੇਗਾ। ਗੋਂਡ ਮਹਲਾ ੪ ॥ ਗੋਂਡ ਚੌਥੀ ਪਾਤਿਸ਼ਾਹੀ। ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥ ਪਾਣੀ ਦੇ ਬਗੈਰ ਪਿਆਸੇ ਪੁਰਸ਼ ਦੀ ਮਾਨਿੰਦ ਮੇਰੀ ਜਿੰਦਗੀ ਪ੍ਰਭੂ ਦੇ ਦੀਦਾਰ ਬਹੁਤ ਲੋਚਦੀ ਹੈ। ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥ ਪ੍ਰਭੂ ਦੀ ਪ੍ਰੀਤ ਦੇ ਬਾਣ ਨੇ ਮੇਰਾ ਹਿਰਦਾ ਵਿੰਨ੍ਹ ਸੁੱਟਿਆ ਹੈ। ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥ ਕੇਵਲ ਮੇਰਾ ਵਾਹਿਗੁਰੂ ਸੁਆਮੀ ਹੀ ਮੇਰੇ ਰੋਗ ਅਤੇ ਦਿਲ ਅੰਦਰ ਹੀ ਪੀੜ ਨੂੰ ਸਮਝਦਾ ਹੈ। ਠਹਿਰਾਉ। ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥ ਜੇ ਕੋਈ ਮੈਨੂੰ ਮੇਰੇ ਪਿਆਰੇ ਵਾਹਿਗੁਰੂ ਦੀ ਕੋਈ ਗੱਲ ਸੁਣਾਉਂਦਾ ਹੈ, ਕੇਵਲ, ਉਹੀ ਮੇਰਾ ਭਰਾ ਅਤੇ ਉਹ ਹੀ ਮਿੱਤਰ ਹੈ। copyright GurbaniShare.com all right reserved. Email |