Page 863

ਲਾਲ ਨਾਮ ਜਾ ਕੈ ਭਰੇ ਭੰਡਾਰ ॥
ਜਿਸ ਦੇ ਖਜਾਨੇ ਨਾਮ ਦਿਆਂ ਮਾਣਕਾਂ ਨਾਲ ਪਰੀਪੂਰਲ ਹਨ,

ਸਗਲ ਘਟਾ ਦੇਵੈ ਆਧਾਰ ॥੩॥
ਉਹ ਸਾਰਿਆਂ ਦਿਲਾਂ ਨੂੰ ਆਸਰਾ ਦਿੰਦਾ ਹੈ।

ਸਤਿ ਪੁਰਖੁ ਜਾ ਕੋ ਹੈ ਨਾਉ ॥
ਜਿਸ ਦਾ ਨਾਮ ਸੱਚਾ ਸੁਆਮੀ ਹੈ,

ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥
ਇਕ ਮੁਹਤ ਭਰ ਲਈ ਭੀ ਉਸ ਦੀ ਕੀਰਤੀ ਗਾਇਨ ਕਰਨ ਦੁਆਰਾ, ਕ੍ਰੋੜਾਂ ਹੀ ਪਾਪ ਧੋਤੇ ਜਾਂਦੇ ਹਨ।

ਬਾਲ ਸਖਾਈ ਭਗਤਨ ਕੋ ਮੀਤ ॥
ਪ੍ਰਭੂ ਬੰਦੇ ਦਾ ਬਚਪਨ ਦਾ ਬੇਲੀ ਅਤੇ ਆਪਣੇ ਸਾਧੂਆਂ ਦਾ ਸੱਜਣ ਹੈ।

ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥
ਮਾਲਕ ਨਾਨਕ ਦੀ ਜਿੰਦ-ਜਾਨ, ਉਸ ਦੀ ਪ੍ਰੀਤ ਅਤੇ ਉਸ ਦੇ ਮਨ ਦਾ ਆਸਰਾ ਹੈ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਨਾਮ ਸੰਗਿ ਕੀਨੋ ਬਿਉਹਾਰੁ ॥
ਨਾਮ ਨਾਲ ਹੀ ਮੈਂ ਲੈਣ-ਦੇਣ ਕੀਤਾ ਹੈ।

ਨਾਮੋੁ ਹੀ ਇਸੁ ਮਨ ਕਾ ਅਧਾਰੁ ॥
ਕੇਵਲ ਨਾਮ ਹੀ ਇਸ ਜਿੰਦੜੀ ਦਾ ਆਸਰਾ ਹੈ।

ਨਾਮੋ ਹੀ ਚਿਤਿ ਕੀਨੀ ਓਟ ॥
ਮੇਰੇ ਮਨ ਨੇ ਨਾਮ ਦੀ ਹੀ ਪਨਾਹ ਲਈ ਹੈ।

ਨਾਮੁ ਜਪਤ ਮਿਟਹਿ ਪਾਪ ਕੋਟਿ ॥੧॥
ਨਾਮ ਦਾ ਆਰਾਧਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ।

ਰਾਸਿ ਦੀਈ ਹਰਿ ਏਕੋ ਨਾਮੁ ॥
ਵਾਹਿਗੁਰੂ ਨੇ ਮੈਨੂੰ ਕੇਵਲ ਨਾਮ ਦੀ ਹੀ ਪੂੰਜੀ ਪਰਦਾਨ ਕੀਤੀ ਹੈ।

ਮਨ ਕਾ ਇਸਟੁ ਗੁਰ ਸੰਗਿ ਧਿਆਨੁ ॥੧॥ ਰਹਾਉ ॥
ਮੇਰੇ ਚਿੱਤ ਦਾ ਧਰਮ ਗੁਰਾਂ ਦੇ ਨਾਲ ਮਿਲੇ ਕੇ ਨਾਮ ਦਾ ਆਰਾਧਨ ਕਰਨਾ ਹੈ।

ਨਾਮੁ ਹਮਾਰੇ ਜੀਅ ਕੀ ਰਾਸਿ ॥
ਨਾਮ ਮੇਰੀ ਜਿੰਦੜੀ ਦਾ ਮਾਲ-ਧਨ ਹੈ।

ਨਾਮੋ ਸੰਗੀ ਜਤ ਕਤ ਜਾਤ ॥
ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਨਾਮ ਮੇਰੇ ਨਾਲ ਰਹਿੰਦਾ ਹੈ।

ਨਾਮੋ ਹੀ ਮਨਿ ਲਾਗਾ ਮੀਠਾ ॥
ਨਾਮ ਮੇਰੇ ਚਿੱਤ ਨੂੰ ਮਿੱਠਾ ਲੱਗਦਾ ਹੈ।

ਜਲਿ ਥਲਿ ਸਭ ਮਹਿ ਨਾਮੋ ਡੀਠਾ ॥੨॥
ਪਾਣੀ, ਸੁੱਕੀ ਧਰਤੀ ਅਤੇ ਹਰ ਥਾਂ ਅੰਦਰ ਮੈਂ ਨਾਮ ਨੂੰ ਵਿਆਪਕ ਵੇਖਦਾ ਹੈ।

ਨਾਮੇ ਦਰਗਹ ਮੁਖ ਉਜਲੇ ॥
ਨਾਮ ਦੇ ਰਾਹੀਂ ਇਨਸਾਨ ਦਾ ਚਿਹਰਾ ਸੁਆਮੀ ਦੇ ਦਰਬਾਰ ਵਿੱਚ ਰੋਸ਼ਨ ਹੋ ਜਾਂਦਾ ਹੈ।

ਨਾਮੇ ਸਗਲੇ ਕੁਲ ਉਧਰੇ ॥
ਨਾਮ ਦੇ ਰਾਹੀਂ ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।

ਨਾਮਿ ਹਮਾਰੇ ਕਾਰਜ ਸੀਧ ॥
ਨਾਮ ਦੇ ਰਾਹੀਂ ਮੇਰੇ ਕੰਮ ਰਾਸ ਹੋ ਜਾਂਦੇ ਹਨ।

ਨਾਮ ਸੰਗਿ ਇਹੁ ਮਨੂਆ ਗੀਧ ॥੩॥
ਨਾਮ ਦੇ ਨਾਲ ਮੇਰੀ ਇਹ ਆਤਮਾ ਹਿੱਲ ਗਈ ਹੈ।

ਨਾਮੇ ਹੀ ਹਮ ਨਿਰਭਉ ਭਏ ॥
ਨਾਮ ਦੇ ਰਾਹੀਂ ਮੈਂ ਨਿਡੱਰ ਹੋ ਗਿਆ ਹਾਂ।

ਨਾਮੇ ਆਵਨ ਜਾਵਨ ਰਹੇ ॥
ਨਾਮ ਦੇ ਰਾਹੀਂ ਮੇਰੇ ਆਉਣੇ ਤੇ ਜਾਣ ਮੁੱਕ ਗਏ ਹਨ।

ਗੁਰਿ ਪੂਰੈ ਮੇਲੇ ਗੁਣਤਾਸ ॥
ਪੂਰਨ ਗੁਰਾਂ ਨੇ ਮੇਰੀਆਂ ਨੇਕੀਆਂ ਦੇ ਖਜਾਨੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ।

ਕਹੁ ਨਾਨਕ ਸੁਖਿ ਸਹਜਿ ਨਿਵਾਸੁ ॥੪॥੨॥੪॥
ਗੁਰੂ ਜੀ ਫੁਰਮਾਉਂਦੇ ਹਨ, ਹੁਣ ਮੈਂ ਬੈਕੁੰਠੀ ਅਨੰਦ ਅੰਦਰ ਵਸਦਾ ਹੈ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਨਿਮਾਨੇ ਕਉ ਜੋ ਦੇਤੋ ਮਾਨੁ ॥
ਜੋ ਬੇਇੱਜ਼ਤ ਨੂੰ ਇੱਜ਼ਤ ਬਖਸ਼ਦਾ ਹੈ,

ਸਗਲ ਭੂਖੇ ਕਉ ਕਰਤਾ ਦਾਨੁ ॥
ਜੋ ਸਮੂਹ ਭੁਖਿਆਂ ਨੂੰ ਦਾਤਾਂ ਬਖਸ਼ਦਾ ਹੈ,

ਗਰਭ ਘੋਰ ਮਹਿ ਰਾਖਨਹਾਰੁ ॥
ਅਤੇ ਜੋ ਭਿਆਨਕ ਬੱਚੇਦਾਨੀ ਅੰਦਰ ਪ੍ਰਾਣੀ ਦੀ ਰੱਖਿਆ ਕਰਦਾ ਹੈ;

ਤਿਸੁ ਠਾਕੁਰ ਕਉ ਸਦਾ ਨਮਸਕਾਰੁ ॥੧॥
ਤੂੰ ਹਮੇਸ਼ਾਂ ਹੀ ਉਸ ਸੁਆਮੀ ਨੂੰ ਪਰਨਾਮ ਕਰ।

ਐਸੋ ਪ੍ਰਭੁ ਮਨ ਮਾਹਿ ਧਿਆਇ ॥
ਇਹੋ ਜਿਹੇ ਸੁਆਮੀ ਦਾ ਤੂੰ ਆਪਣੇ ਚਿੱਤ ਅੰਦਰ ਸਿਮਰਨ ਕਰ।

ਘਟਿ ਅਵਘਟਿ ਜਤ ਕਤਹਿ ਸਹਾਇ ॥੧॥ ਰਹਾਉ ॥
ਉਹ ਹਰ ਥਾਂ, ਜੀਵਨ ਦਿਆਂ ਸੋਖਿਆਂ ਅਤੇ ਔਖਿਆਂ ਮਾਰਗਾਂ ਵਿੱਚ ਤੇਰਾ ਸਹਾਇਕ ਹੋਵੇਗਾ। ਠਹਿਰਾਉ।

ਰੰਕੁ ਰਾਉ ਜਾ ਕੈ ਏਕ ਸਮਾਨਿ ॥
ਇਕ ਕੰਗਾਲ ਅਤੇ ਰਾਜਾ ਉਹਦੇ ਮੂਹਰੇ ਇਕ ਬਰਾਬਰ ਹਨ।

ਕੀਟ ਹਸਤਿ ਸਗਲ ਪੂਰਾਨ ॥
ਕੀੜੀ ਅਤੇ ਹਾਥੀ ਵਿੱਚ ਉਹ ਸਾਰੇ ਵਿਆਪਕ ਹੈ।

ਬੀਓ ਪੂਛਿ ਨ ਮਸਲਤਿ ਧਰੈ ॥
ਉਹ ਹੋਰਸ ਕਿਸੇ ਨੂੰ ਨਹੀਂ ਪੁੱਛਦਾ ਅਤੇ ਨਾਂ ਹੀ ਕਿਸੇ ਦੀ ਸਲਾਹ ਲੈਂਦਾ ਹੈ।

ਜੋ ਕਿਛੁ ਕਰੈ ਸੁ ਆਪਹਿ ਕਰੈ ॥੨॥
ਜਿਹੜਾ ਕੁਛ ਉਹ ਕਰਦਾ ਹੈ, ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ।

ਜਾ ਕਾ ਅੰਤੁ ਨ ਜਾਨਸਿ ਕੋਇ ॥
ਜਿਸ ਦਾ ਓੜਕ ਕੋਈ ਨਹੀਂ ਜਾਣਦਾ,

ਆਪੇ ਆਪਿ ਨਿਰੰਜਨੁ ਸੋਇ ॥
ਉਹ ਪਵਿੱਤਰ ਪ੍ਰਭੂ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।

ਆਪਿ ਅਕਾਰੁ ਆਪਿ ਨਿਰੰਕਾਰੁ ॥
ਉਹ ਆਪ ਸਰੂਪ ਸਹਿਤ ਹੈ ਤੇ ਆਪੇ ਹੀ ਸਰੂਪ-ਰਹਿਤ।

ਘਟ ਘਟ ਘਟਿ ਸਭ ਘਟ ਆਧਾਰੁ ॥੩॥
ਹਰ ਇਕ ਦਿਲ ਅੰਦਰ ਉਹ ਸੁਆਮੀ ਹੈ ਅਤੇ ਸਾਰਿਆਂ ਦਿਲਾਂ ਦਾ ਉਹ ਹੀ ਆਸਰਾ ਹੈ।

ਨਾਮ ਰੰਗਿ ਭਗਤ ਭਏ ਲਾਲ ॥
ਨਾਮ ਦੀ ਪ੍ਰੀਤ ਦੇ ਰਾਹੀਂ ਸੰਤ ਪ੍ਰਭੂ ਦੇ ਲਾਡਲੇ ਹੋ ਜਾਂਦੇ ਹਨ।

ਜਸੁ ਕਰਤੇ ਸੰਤ ਸਦਾ ਨਿਹਾਲ ॥
ਸੁਆਮੀ ਦੀ ਕੀਰਤੀ ਗਾਉਂਦੇ ਹੋਏ ਸਾਧੂ ਸਦੀਵ ਹੀ ਪ੍ਰਸੰਨ ਰਹਿੰਦੇ ਹਨ।

ਨਾਮ ਰੰਗਿ ਜਨ ਰਹੇ ਅਘਾਇ ॥
ਨਾਮ ਦੀ ਪ੍ਰੀਤ ਨਾਲ ਸਾਹਿਬ ਦੇ ਗੋਲੇ ਰੱਜੇ ਰਹਿੰਦੇ ਹਨ।

ਨਾਨਕ ਤਿਨ ਜਨ ਲਾਗੈ ਪਾਇ ॥੪॥੩॥੫॥
ਨਾਨਕ ਉਨ੍ਹਾਂ ਸਾਹਿਬ ਦੇ ਗੋਲਿਆਂ ਦੇ ਪੈਰੀ ਪੈਂਦਾ ਹੈ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥
ਜਿਨ੍ਹਾਂ ਦੀ ਸੰਗਤ ਅੰਦਰ ਇਹ ਆਤਮਾ ਪਵਿੱਤਰ ਹੋ ਜਾਂਦੀ ਹੈ।

ਜਾ ਕੈ ਸੰਗਿ ਹਰਿ ਹਰਿ ਸਿਮਰਨੁ ॥
ਜਿਨ੍ਹਾਂ ਦੀ ਸੰਗਤ ਅੰਦਰ ਸੁਆਮੀ ਵਾਹਿਗੁਰੂ ਯਾਦ ਕੀਤਾ ਜਾਂਦਾ ਹੈ।

ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥
ਜਿਨ੍ਹਾਂ ਦੀ ਸੰਗਤ ਅੰਦਰ ਪਾਪ ਨਸ਼ਟ ਹੋ ਜਾਂਦੇ ਹਨ,

ਜਾ ਕੈ ਸੰਗਿ ਰਿਦੈ ਪਰਗਾਸ ॥੧॥
ਅਤੇ ਜਿਨ੍ਹਾਂ ਦੀ ਸੰਗਤ ਅੰਦਰ ਮਨ ਪ੍ਰਕਾਸ਼ਵਾਨ ਹੋ ਜਾਂਦਾ ਹੈ;

ਸੇ ਸੰਤਨ ਹਰਿ ਕੇ ਮੇਰੇ ਮੀਤ ॥
ਉਹ ਵਾਹਿਗੁਰੂ ਦੇ ਸਾਧੂ ਮੇਰੇ ਮਿੱਤਰ ਹਨ।

ਕੇਵਲ ਨਾਮੁ ਗਾਈਐ ਜਾ ਕੈ ਨੀਤ ॥੧॥ ਰਹਾਉ ॥
ਜਿਨ੍ਹਾਂ ਦੀ ਸੰਗਤ ਅੰਦਰ ਸਿਰਫ ਨਾਮ ਦੀਆਂ ਸਿਫਤਾਂ ਦੀ ਸਦਾ ਗਾਇਨ ਕੀਤੀਆਂ ਜਾਂਦੀਆਂ ਹਨ। ਠਹਿਰਾਉ।

ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥
ਉਨ੍ਹਾਂ ਦੇ ਉਪਦੇਸ਼ ਦੁਆਰਾ ਸੁਆਮੀ ਮਾਲਕ ਰਿਦੇ ਵਿੱਚ ਟਿਕ ਜਾਂਦਾ ਹੈ।

ਜਾ ਕੈ ਉਪਦੇਸਿ ਭਰਮੁ ਭਉ ਨਸੈ ॥
ਉਨ੍ਹਾਂ ਦੀ ਸਿੱਖਿਆ ਦੁਆਰਾ ਸੰਦੇਹ ਤੇ ਡਰ ਦੌੜ ਜਾਂਦੇ ਹਨ।

ਜਾ ਕੈ ਕੀਰਤਿ ਨਿਰਮਲ ਸਾਰ ॥
ਉਨ੍ਹਾਂ ਦੇ ਰਾਹੀਂ ਪਵਿੱਤਰ ਅਤੇ ਸ੍ਰੇਸ਼ਟ ਪ੍ਰਭਤਾ ਪਰਾਪਤ ਹੁੰਦੀ ਹੈ।

ਜਾ ਕੀ ਰੇਨੁ ਬਾਂਛੈ ਸੰਸਾਰ ॥੨॥
ਦੁਨੀਆਂ ਉਨ੍ਹਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰਦੀ ਹੈ।

ਕੋਟਿ ਪਤਿਤ ਜਾ ਕੈ ਸੰਗਿ ਉਧਾਰ ॥
ਕ੍ਰੋੜਾਂ ਹੀ ਪਾਪੀ ਉਨ੍ਹਾਂ ਦੀ ਸੰਗਤ ਕਰਨ ਦੁਆਰਾ ਪਾਰ ਉਤਰ ਜਾਂਦੇ ਹਨ।

ਏਕੁ ਨਿਰੰਕਾਰੁ ਜਾ ਕੈ ਨਾਮ ਅਧਾਰ ॥
ਉਨ੍ਹਾਂ ਨੂੰ ਇਕ ਸਰੂਪ-ਰਹਿਤ ਸੁਆਮੀ ਦੇ ਨਾਮ ਦਾ ਹੀ ਆਸਰਾ ਹੈ।

ਸਰਬ ਜੀਆਂ ਕਾ ਜਾਨੈ ਭੇਉ ॥
ਸਾਰਿਆਂ ਜੀਵਾਂ ਦੇ ਭੇਤਾਂ ਨੂੰ ਜਾਣਦਾ ਹੈ,

ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥
ਰਹਿਮਤ ਦਾ ਖਜਾਨਾ, ਪਵਿੱਤਰ ਪ੍ਰਭੂ।

ਪਾਰਬ੍ਰਹਮ ਜਬ ਭਏ ਕ੍ਰਿਪਾਲ ॥
ਜਦ ਉਹ ਪਰਮ ਪ੍ਰਭੂ ਦਇਆਵਾਨ ਹੋ ਜਾਂਦਾ ਹੈ,

ਤਬ ਭੇਟੇ ਗੁਰ ਸਾਧ ਦਇਆਲ ॥
ਤਦ ਹੀ ਮਿਹਰਬਾਨ ਗੁਰੂ-ਸੰਤ ਮਿਲਦੇ ਹਨ।

copyright GurbaniShare.com all right reserved. Email