ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
(ਤੇਰੀ ਹੀ ਵਿਅਕਤੀ ਹੈ) ਜੋ ਦਿਨ ਬਣਾਉਂਦੀ ਹੈ ਅਤੇ ਰੇਣ ਨੂੰ (ਭੀ) ਬਣਾਉਂਦੀ ਹੈ। ਖਸਮੁ ਵਿਸਾਰਹਿ ਤੇ ਕਮਜਾਤਿ ॥ ਅਧਮ ਹਨ ਉਹ ਜਿਹੜੇ ਆਪਣੇ ਮਾਲਕ ਨੂੰ ਭੁਲਾੳਦੇ ਹਨ। ਨਾਨਕ ਨਾਵੈ ਬਾਝੁ ਸਨਾਤਿ ॥੪॥੩॥ ਹੇ ਨਾਨਕ! ਰੱਬ ਦੇ ਨਾਮ ਦੇ ਬਗੈਰ ਇਨਸਾਨ ਛੇਕੇ ਹੋਏ ਨੀਚ ਹਨ। ਰਾਗੁ ਗੂਜਰੀ ਮਹਲਾ ੪ ॥ ਰਾਗ ਗੂਜਰੀ, ਚੌਥੀ ਪਾਤਸ਼ਾਹੀ। ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥ ਹੇ ਸੁਆਮੀ ਦੇ ਪ੍ਰਵਾਣਿਤ, ਸੱਚੇ ਪੁਰਸ਼ ਮੇਰੇ ਵਿਸ਼ਾਲ ਸਤਿਗੁਰੂ ਮੈਂ ਤੇਰੇ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ। ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥ ਮੈਂ ਇਕ ਕੀੜੇ ਤੇ ਮਕੌੜੇ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਮਿਹਰ ਧਾਰ ਮੈਨੂੰ ਹਰੀ ਨਾਮ ਦੀ ਰੌਸ਼ਨੀ ਪਰਦਾਨ ਕਰ ਹੇ ਸੱਚੇ ਗੁਰਦੇਵ ਜੀ! ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ ਹੇ, ਪ੍ਰਕਾਸ਼ਵਾਨ ਗੁਰੂ ਮੇਰੇ ਮਿੱਤ੍ਰ ਮੈਨੂੰ ਸਰਬ ਵਿਆਪਕ ਸੁਆਮੀ ਦੇ ਨਾਮ ਨਾਲ ਰੌਸ਼ਨ ਕਰ। ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥ ਗੁਰਾਂ ਦੀ ਸਿਖ ਮਤ ਦੁਆਰਾ ਮੈਨੂੰ ਦਰਸਾਇਆ ਹੋਇਆ ਨਾਮ ਮੇਰੀ ਜਿੰਦ ਜਾਨ ਦਾ ਮਿੱਤ੍ਰ ਹੈ ਅਤੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਮੇਰੇ ਜੀਵਨ ਦੀ ਰਹੁ ਰੀਤੀ ਹੈ। ਠਹਿਰਾੳ। ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥ ਪ੍ਰਮਭਾਰੀ ਚੰਗੀ ਕਿਸਮਤ ਹੈ, ਰੱਬ ਦੇ ਬੰਦਿਆਂ ਦੀ ਜਿਨ੍ਹਾਂ ਦਾ ਸੁਆਮੀ ਮਾਲਕ ਉਪਰ ਭਰੋਸਾ ਹੈ ਅਤੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਤਰੇਹ ਹੈ। ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰਨ ਦੁਆਰਾ, ਉਹ ਰੱਜ ਜਾਂਦੇ ਹਨ ਅਤੇ ਸਾਧ ਸੰਗਤ ਅੰਦਰ ਜੁੜਣ ਦੁਆਰਾ ਉਨ੍ਹਾਂ ਦੀਆਂ ਨੇਕੀਆਂ ਰੌਸ਼ਨ ਹੋ ਆਉਂਦੀਆਂ ਹਨ। ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਦੇ ਅੰਮ੍ਰਿਤ ਅਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ ਉਹ ਨਿਕਰਮਣ ਹਨ ਅਤੇ ਉਹ ਮੌਤ ਦੇ ਦੂਤ ਦੇ ਨੇੜੇ (ਸਪੁਰਦ) ਕੀਤੇ ਜਾਂਦੇ ਹਨ। ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥ ਥੂਹ ਹੈ ਉਨ੍ਹਾਂ ਦੀ ਜ਼ਿੰਦਗੀ ਨੂੰ, ਤੇ ਲਾਨ੍ਹਤ ਹੈ ਉਨ੍ਹਾਂ ਦੇ ਜਿਉਣ ਦੀ ਆਸ ਨੂੰ, ਜਿਹੜੇ ਸਤਿਗੁਰਾਂ ਦੀ ਸਭਾ ਤੇ ਸ਼ਰਣਾਗਤ ਅੰਦਰ ਨਹੀਂ ਪੁੱਜੇ। ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥ ਜਿਨ੍ਹਾਂ ਰੱਬ ਦੇ ਬੰਦਿਆਂ ਨੂੰ ਸੱਚੇ ਗੁਰਾਂ ਦੀ ਸੁਹਬਤ ਪਰਾਪਤ ਹੋਈ ਹੈ, ਉਨ੍ਹਾਂ ਦੇ ਮੱਥਿਆਂ ਉਤੇ, ਐਨ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ। ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥ ਮੁਬਾਰਕ, ਮੁਬਾਰਕ, ਹੈ ਸਾਧ ਸਮਾਗਮ, ਜਿਥੋਂ ਵਾਹਿਗੁਰੂ ਦਾ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਰੱਬ ਦੇ ਆਪਣੇ ਨੂੰ ਮਿਲ ਕੇ, ਹੇ ਨਾਨਕ! ਪ੍ਰਗਟ ਹੋ ਜਾਂਦਾ ਸਾਈਂ ਦਾ ਨਾਮ। ਰਾਗੁ ਗੂਜਰੀ ਮਹਲਾ ੫ ॥ ਰਾਗ ਗੁਜਰੀ, ਪੰਜਵੀਂ ਪਾਤਸ਼ਾਹੀ। ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ ਤੂੰ ਕਿਉਂ ਹੈ ਮਨ! ਤਰੱਦਦਾਂ ਬਾਰੇ ਸੋਚਦਾ ਹੈ, ਜਦ ਕਿ ਮਾਣਨੀਯ ਵਾਹਿਗੁਰੂ ਆਪ ਤੇਰੇ ਫ਼ਿਕਰ ਵਿੱਚ ਲਗਾ ਹੋਇਆ ਹੈ? ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥ ਚਿਟਾਨਾਂ ਅਤੇ ਪਾਹਨਾਂ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਉਪਜੀਵਕਾ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ। ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥ ਹੈ ਮੇਰੇ ਪੂਜਯ ਮਾਇਆ ਦੇ ਸੁਆਮੀ! ਜੇ ਕੋਈ ਸਾਧ ਸੰਗਤ ਨਾਲ ਜੁੜਦਾ ਹੈ ਉਹ ਪਾਰ ਉਤਰ ਜਾਂਦਾ ਹੈ। ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ (ਉਹ) ਮਹਾਨ ਮਰਤਬਾ ਪਾ ਲੈਂਦਾ ਹੈ (ਜਿਵੇਂ) ਸੁੱਕੀ ਲੱਕੜ ਹਰੀ ਭਰੀ ਹੋ ਜਾਂਵਦੀ ਹੈ। ਠਹਿਰਾਉ। ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ ਮਾਂ, ਪਿਉ, ਜਨਤਾ, ਪੁਤ੍ਰ (ਅਤੇ) ਪਤਨੀ ਵਿਚੋਂ ਕੋਈ ਕਿਸੇ ਹੋਰ ਦਾ ਆਸਰਾ ਨਹੀਂ। ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥ ਹਰ ਜਣੇ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ, ਹੇ ਮੇਰੀ ਜਿੰਦੜੀਏ (ਤੂੰ) ਕਿਉਂ ਡਰਦੀ ਹੈ। ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ ਸੈਕੜੇ ਮੀਲ ਉਡਾਰੀ ਮਾਰਕੇ ਕੂੰਜਾਂ ਆਉਂਦੀਆਂ ਹਨ ਅਤੇ ਆਪਣੇ ਬੱਚੇ ਉਹ ਪਿਛੇ ਛੱਡ ਆਉਂਦੀਆਂ ਹਨ। ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥ ਉਨ੍ਹਾਂ ਨੂੰ ਕੌਣ ਖੁਲਾਉਂਦਾ ਹੈ, ਅਤੇ ਕੌਣ ਚੁਗਾਉਂਦਾ ਹੈ? (ਕੀ ਤੂੰ ਆਪਣੇ) ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ? ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥ ਸਮੂਹ ਨੌ ਖ਼ਜ਼ਾਨੇ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ, ਪ੍ਰਭੂ ਨੇ ਆਪਣੇ ਹੱਥ ਦੀ ਤਲੀ ਉਤੇ ਟਿਕਾਈਆਂ ਹੋਈਆਂ ਹਨ। ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੫॥ ਗੋਲਾ ਨਾਨਕ (ਤੇਰੇ ਉਤੋਂ, ਹੇ ਸੁਆਮੀ!) ਸਦਕੇ, ਸਮਰਪਨ ਤੇ ਸਦੀਵ ਹੀ ਕੁਰਬਾਨ ਜਾਂਦਾ ਹੈ। ਤੇਰੇ ਅਤਿ ਵਿਸਥਾਰ ਦਾ ਕੋਈ ਓੜਕ ਜਾਂ ਹੱਦ ਬੰਨਾ ਨਹੀਂ। ਰਾਗੁ ਆਸਾ ਮਹਲਾ ੪ ਸੋ ਪੁਰਖੁ ਰਾਗ ਆਸਾ, ਚਉਥੀ ਪਾਤਸ਼ਾਹੀ। ਉਹ ਸੁਆਮੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ ਉਹ ਸੁਆਮੀ ਪਵਿਤ੍ਰ ਹੈ। ਵਾਹਿਗੁਰੂ ਸੁਆਮੀ ਬੇ-ਦਾਗ ਹੈ ਵਾਹਿਗੁਰੂ-ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਲਾਸਾਨੀ ਹੈ। ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥ ਸਾਰੇ ਸਿਮਰਨ ਕਰਦੇ ਹਨ, ਸਾਰੇ ਸਿਮਰਨ ਕਰਦੇ ਹਨ ਤੇਰਾ ਹੈ, ਮਾਣਨੀਯ ਵਾਹਿਗੁਰੂ ਸੱਚੇ ਕਰਤਾਰ! ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ ਸਮੂਹ ਜੀਵ-ਜੰਤੂ ਤੇਰੇ ਹਨ ਤੇ ਤੂੰ ਪ੍ਰਾਣਧਾਰੀਆਂ ਦਾ ਦਾਤਾ ਹੈ। ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥ ਹੇ ਸਾਧੂਓ! ਵਾਹਿਗੁਰੂ ਦਾ ਸਿਮਰਨ ਕਰੋ, ਜੋ ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਹੈ। ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥ ਵਾਹਿਗੁਰੂ ਖ਼ੁਦ ਸੁਆਮੀ ਹੈ ਅਤੇ ਖ਼ੁਦ ਹੀ ਟਹਿਲੂਆਂ। ਇਨਸਾਨ ਕਿੰਨਾ ਨਾਚੀਜ਼ ਹੈ, ਹੇ ਨਾਨਕ। copyright GurbaniShare.com all right reserved. Email:- |