ਚਾਰਿ ਪਦਾਰਥ ਲੈ ਜਗਿ ਆਇਆ ॥ ਉਹ ਚਾਰ ਉਤਮ ਦਾਤਾਂ ਲੈਣ ਲਈ ਜਹਾਨ ਵਿੱਚ ਆਇਆ, ਸਿਵ ਸਕਤੀ ਘਰਿ ਵਾਸਾ ਪਾਇਆ ॥ ਅਤੇ ਉਸ ਨੂੰ ਪ੍ਰਮਾਤਮਾ ਦੀ ਮਾਇਆ ਦੇ ਗ੍ਰਹਿ ਅੰਦਰ ਨਿਵਾਸ ਮਿਲਿਆ। ਏਕੁ ਵਿਸਾਰੇ ਤਾ ਪਿੜ ਹਾਰੇ ਅੰਧੁਲੈ ਨਾਮੁ ਵਿਸਾਰਾ ਹੇ ॥੬॥ ਜਦ ਉਹ ਇੱਕ ਸਾਈਂ ਨੂੰ ਭੁਲਾ ਦਿੰਦਾ ਹੈ, ਤਦ ਉਹ ਬਾਜੀ ਹਾਰ ਜਾਂਦਾ ਹੈ। ਅੰਨ੍ਹਾ ਆਦਮੀ ਨਾਮ ਨੂੰ ਤਿਆਗ ਦਿੰਦਾ ਹੈ। ਬਾਲਕੁ ਮਰੈ ਬਾਲਕ ਕੀ ਲੀਲਾ ॥ ਬੱਚਾ ਆਪਣੇ ਬਚਪਦੇ ਦੇ ਕਲੋਲਾਂ ਅੰਦਰ ਮਰ ਜਾਂਦਾ ਹੈ। ਕਹਿ ਕਹਿ ਰੋਵਹਿ ਬਾਲੁ ਰੰਗੀਲਾ ॥ ਉਹ ਖਿਲੰਦੜਾ ਬੱਚਾ ਸੀ, ਆਖ ਤੇ ਪੁਕਾਰ ਕੇ ਉਹ ਵਿਰਲਾਪ ਕਰਦੇ ਹਨ। ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ ॥੭॥ ਜਿਸ ਦੀ ਉਹ ਮਲਕੀਅਤ ਸੀ, ਉਹ ਉਸ ਨੂੰ ਲੈ ਗਿਆ ਹੈ। ਵਿਰਲਾਪ ਕਰਨ ਵਾਲਾ ਭੁਲੇਖੇ ਅੰਦਰ ਹੈ। ਭਰਿ ਜੋਬਨਿ ਮਰਿ ਜਾਹਿ ਕਿ ਕੀਜੈ ॥ ਬੰਦਾ ਕੀ ਕਰ ਸਕਦਾ ਹੈ, ਜੇਕਰ ਉਹ ਪੂਰੀ ਜੁਆਨੀ ਚੜ੍ਹ ਮਰ ਜਾਵੇ, ਮੇਰਾ ਮੇਰਾ ਕਰਿ ਰੋਵੀਜੈ ॥ ਹੁਣ ਜੋ ਉਹ ਉਸ ਨੂੰ ਮੈਡਾਂ ਮੈਡਾਂ ਆਖ ਕੇ ਰੋਂਦਾ ਹੈ? ਮਾਇਆ ਕਾਰਣਿ ਰੋਇ ਵਿਗੂਚਹਿ ਧ੍ਰਿਗੁ ਜੀਵਣੁ ਸੰਸਾਰਾ ਹੇ ॥੮॥ ਇਸ ਜੱਗ ਵਿੱਚ ਲਾਣ੍ਹਤ ਮਾਰੀ ਹੈ, ਉਨ੍ਹਾਂ ਦੀ ਜਿੰਦਗੀ, ਜੋ ਧਨ-ਦੌਲਤ ਦੀ ਖ਼ਾਤਰ ਰੋ ਕੇ ਦੁਖੀ ਹੁੰਦੇ ਹਨ। ਕਾਲੀ ਹੂ ਫੁਨਿ ਧਉਲੇ ਆਏ ॥ ਕਾਲੇ ਵਾਲ, ਅੰਤ ਨੂੰ ਚਿੱਟੇ ਹੋ ਜਾਂਦੇ ਹਨ। ਵਿਣੁ ਨਾਵੈ ਗਥੁ ਗਇਆ ਗਵਾਏ ॥ ਨਾਮ ਦੇ ਬਾਝੋਂ, ਬੰਦਾ ਆਪਣੀ ਰਾਸ ਗਵਾ ਕੇ ਟੁਰ ਜਾਂਦਾ ਹੈ। ਦੁਰਮਤਿ ਅੰਧੁਲਾ ਬਿਨਸਿ ਬਿਨਾਸੈ ਮੂਠੇ ਰੋਇ ਪੂਕਾਰਾ ਹੇ ॥੯॥ ਖੋਟੀ ਮਤ ਵਾਲਾ ਅੰਨ੍ਹਾਂ ਇਨਸਾਨ ਹੱਢੋਂ ਤੀ ਤਬਾਹ ਹੋ ਜਾਂਦਾ ਹੈ ਅਤੇ ਲੁੱਟਿਆ ਪੁੱਟਿਆ ਜਾ ਕੇ, ਰੋਂਦਾ ਅਤੇ ਚੀਕਦਾ ਹੈ। ਆਪੁ ਵੀਚਾਰਿ ਨ ਰੋਵੈ ਕੋਈ ॥ ਜੋ ਆਪਣੇ ਆਪ ਨੂੰ ਸਮਝਦਾ ਹੈ, ਉਹ ਰੋਂਦਾ ਨਹੀਂ। ਸਤਿਗੁਰੁ ਮਿਲੈ ਤ ਸੋਝੀ ਹੋਈ ॥ ਜਦ ਬੰਦਾ ਸੱਚੇ ਗੁਰਾਂ ਨਾਲ ਮਿਲ ਪੈਂਦਾ ਹੈ, ਤਦ ਹੀ ਉਹ ਨੂੰ ਯਥਾਰਥ ਸਮਝ ਆਉਂਦੀ ਹੈ। ਬਿਨੁ ਗੁਰ ਬਜਰ ਕਪਾਟ ਨ ਖੂਲਹਿ ਸਬਦਿ ਮਿਲੈ ਨਿਸਤਾਰਾ ਹੇ ॥੧੦॥ ਗੁਰਾਂ ਦੇ ਬਗ਼ੈਰ ਸਖ਼ਤ ਕਰੜਾ ਬੂਹਾ ਖੁਲ੍ਹਦਾ ਨਹੀਂ। ਸੁਆਮੀ ਦਾ ਨਾਮ ਪ੍ਰਾਪਤ ਕਰਨ ਦੁਆਰਾ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ। ਬਿਰਧਿ ਭਇਆ ਤਨੁ ਛੀਜੈ ਦੇਹੀ ॥ ਜਦ ਇਨਸਾਨ ਬੁੱਢਾ ਹੋ ਜਾਂਦਾ ਹੈ, ਉਸ ਦਾ ਸਰੀਰ ਕਰੂਪ ਥੀ ਵੰਝਦਾ ਹੈ। ਰਾਮੁ ਨ ਜਪਈ ਅੰਤਿ ਸਨੇਹੀ ॥ ਤਦ ਭੀ ਉਹ ਆਪਣੇ ਅਖ਼ੀਰ ਦੇ ਵੇਲੇ ਦੇ ਮਿੱਤ੍ਰ, ਸਾਹਿਬ, ਦਾ ਸਿਮਰਨ ਨਹੀਂ ਕਰਦਾ। ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ ॥੧੧॥ ਜੋ ਨਾਮ ਨੂੰ ਭੁਲਾਉਂਦਾ ਹੈ, ਉਹ ਕਾਲੇ ਮੂੰਹ ਨਾਲ ਟੁਰ ਜਾਂਦਾ ਹੈ। ਕੂੜਾ ਪ੍ਰਾਣੀ ਸਾਈਂ ਦੇ ਦਰਬਾਰ ਵਿੱਚ ਖੱਜਲ ਖੁਆਰ ਹੁੰਦਾ ਹੈ। ਨਾਮੁ ਵਿਸਾਰਿ ਚਲੈ ਕੂੜਿਆਰੋ ॥ ਕੂੜਾ ਪ੍ਰਾਣੀ ਨਾਮ ਨੂੰ ਭੁਲਾ ਕੇ ਤੁਰ ਜਾਂਦਾ ਹੈ। ਆਵਤ ਜਾਤ ਪੜੈ ਸਿਰਿ ਛਾਰੋ ॥ ਆਉਂਦਾ ਤੇ ਜਾਂਦੇ ਹੋਏ ਦੇ ਉਸ ਦੇ ਸਿਰ ਉਤੇ ਖੇਹ ਪੈਂਦੀ ਹੈ। ਸਾਹੁਰੜੈ ਘਰਿ ਵਾਸੁ ਨ ਪਾਏ ਪੇਈਅੜੈ ਸਿਰਿ ਮਾਰਾ ਹੇ ॥੧੨॥ ਜੋ ਏਥੇ ਆਪਣੇ ਪੇਕੇ ਘਰ ਵਿੱਚ, ਦਵੈਤ-ਭਾਵ ਅੰਦਰ ਆਪਣਾ ਸਿਰ ਖਪਾਉਂਦੀ ਹੈ, ਉਹ ਅਗੇ ਆਪਣੇ ਸਹੁਰੇ ਘਰ ਵਿੱਚ ਵਸੇਬਾ ਨਹੀਂ ਪਾਂਦੀ। ਖਾਜੈ ਪੈਝੈ ਰਲੀ ਕਰੀਜੈ ॥ ਆਦਮੀ ਖਾਂਦਾ, ਪਹਿਨਦਾ ਅਤੇ ਅਨੰਦ ਮਾਣਦਾ ਹੈ, ਬਿਨੁ ਅਭ ਭਗਤੀ ਬਾਦਿ ਮਰੀਜੈ ॥ ਪ੍ਰੰਤੂ ਸਾਹਿਬ ਦੀ ਦਿਲੀ-ਸੇਵਾ ਦੇ ਬਾਝੋਂ ਵਿਅਰਥ ਮਰ ਜਾਂਦਾ ਹੈ? ਸਰ ਅਪਸਰ ਕੀ ਸਾਰ ਨ ਜਾਣੈ ਜਮੁ ਮਾਰੇ ਕਿਆ ਚਾਰਾ ਹੇ ॥੧੩॥ ਯਮ ਉਸ ਨੂੰ ਮਾਰਦਾ ਹੇ ਜੋ ਭਲੇ ਤੇ ਬੁਰੇ ਵਿੱਚ ਪਛਾਣ ਨਹੀਂ ਕਰਦਾ। ਇਸ ਤੋਂ ਬਚਾਅ ਦਾ ਕੀ ਹੀਲਾ ਹੋ ਸਕਦਾ ਹੈ? ਪਰਵਿਰਤੀ ਨਰਵਿਰਤਿ ਪਛਾਣੈ ॥ ਜੇਕਰ ਬੰਦਾ ਇਹ ਜਾਣ ਲਵੇ ਕਿ ਕੀ ਗ੍ਰਹਿਨ ਕਰਨਾ ਜਾਂ ਤਿਆਗਣਾ ਹੈ, ਗੁਰ ਕੈ ਸੰਗਿ ਸਬਦਿ ਘਰੁ ਜਾਣੈ ॥ ਤਦ ਗੁਰਾਂ ਦੀ ਸੰਗਤ ਕਰਨ ਦੁਆਰਾ ਉਹ ਆਪਣੇ ਹਿਰਦੇ-ਘਰ ਅੰਦਰ ਹੀ ਸਾਹਿਬ ਨੂੰ ਅਨੁਭਵ ਕਰ ਲੈਂਦਾ ਹੈ। ਕਿਸ ਹੀ ਮੰਦਾ ਆਖਿ ਨ ਚਲੈ ਸਚਿ ਖਰਾ ਸਚਿਆਰਾ ਹੇ ॥੧੪॥ ਸੱਚੇ ਪੁਰਸ਼ ਨੂੰ ਸੱਚ ਸ੍ਰੇਸ਼ਟ ਲਗਦਾ ਹੈ। ਉਹ ਕਿਸੇ ਨੂੰ ਭੀ, ਬੁਰਾ ਨਹੀਂ ਆਖਦਾ। ਇਹ ਹੈ ਉਸ ਦਾ ਜੀਵਨ-ਮਾਰਗ। ਸਾਚ ਬਿਨਾ ਦਰਿ ਸਿਝੈ ਨ ਕੋਈ ॥ ਸੱਚ ਦੇ ਬਗ਼ੈਰ, ਕੋਈ ਭੀ ਸਾਈਂ ਦੇ ਦਰਬਾਰ ਵਿੱਚ ਕਾਮਯਾਬ ਨਹੀਂ ਹੁੰਦਾ। ਸਾਚ ਸਬਦਿ ਪੈਝੈ ਪਤਿ ਹੋਈ ॥ ਸੱਚੇ ਨਾਮ ਦੇ ਰਾਹੀਂ, ਆਦਮੀ ਸੱਚੇ ਦਰਬਾਰ ਅੰਦਰ ਪਹਿਰਾਇਆ ਅਤੇ ਵਡਿਆਇਆ ਜਾਂਦਾ ਹੈ। ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ ਨਿਵਾਰਾ ਹੇ ॥੧੫॥ ਜਿਹੜਾ ਕੋਈ ਭੀ ਆਪਣੇ ਹੰਕਾਰ ਅਤੇ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਉਹ ਉਸ ਸੁਆਮੀ ਨੂੰ ਚੰਗਾ ਲਗਦਾ ਹੈ ਅਤੇ ਉਹ ਆਪ ਹੀ ਉਸ ਨੂੰ ਮਾਫ਼ ਕਰ ਦਿੰਦਾ ਹੈ। ਗੁਰ ਕਿਰਪਾ ਤੇ ਹੁਕਮੁ ਪਛਾਣੈ ॥ ਜੋ ਗੁਰਾਂ ਦੀ ਦਇਆ ਦੁਆਰਾ, ਸਾਈਂ ਦੀ ਰਜ਼ਾ ਨੂੰ ਜਾਣਦਾ ਹੈ, ਜੁਗਹ ਜੁਗੰਤਰ ਕੀ ਬਿਧਿ ਜਾਣੈ ॥ ਉਹ ਸਾਰਿਆਂ ਯੁਗਾਂ ਦੀ ਜੀਵਨ ਰਹੁ-ਰੀਤੀ ਨੂੰ ਅਨੁਭਵ ਕਰ ਲੈਂਦਾ ਹੈ। ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੇ ॥੧੬॥੧॥੭॥ ਹੇ ਨਾਨਕ! ਤੂੰ ਨਾਮ ਦਾ ਉਚਾਰਨ ਕਰ, ਜੋ ਪਾਰ ਹੋਣ ਲਈ ਇਕ ਬੇੜੀ ਹੈ। ਇਸ ਤਰ੍ਹਾਂ ਬਚਾਉਣਹਾਰ ਸੱਚ ਹਰੀ ਪ੍ਰਾਨੀ ਨੂੰ ਬਚਾ ਲੈਂਦਾ ਹੈ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਹਰਿ ਸਾ ਮੀਤੁ ਨਾਹੀ ਮੈ ਕੋਈ ॥ ਪ੍ਰਭੂ ਵਰਗਾ ਮੈਡਾਂ ਕੋਈ ਮਿੱਤ੍ਰ ਨਹੀਂ, ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥ ਜਿਸ ਨੇ ਮੈਨੂੰ ਦੇਹ ਅਤੇ ਜਿੰਦੜੀ ਬਖ਼ਸ਼ੀ ਹੈ ਅਤੇ ਮੇਰੇ ਅੰਦਰ ਸਮਝ ਪਾਈ ਹੈ। ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥੧॥ ਉਹ ਸਮੂਹ ਜੀਵਾਂ ਦੀ ਪਾਲਣਾ-ਪੋਸਣਾ ਅਤੇ ਸੰਭਾਲ ਕਰਦਾ ਹੈ। ਉਹ ਸਿਆਣਾ ਅਤੇ ਸਰਬੱਗ ਸੁਆਮੀ ਸਾਰਿਆਂ ਦੇ ਅੰਦਰ ਵਸਦਾ ਹੈ। ਗੁਰੁ ਸਰਵਰੁ ਹਮ ਹੰਸ ਪਿਆਰੇ ॥ ਗੁਰੂ ਜੀ ਅੰਮ੍ਰਿਤ ਦੇ ਸਰੋਵਰ ਹਨ ਅਤੇ ਮੈਂ ਉਨ੍ਹਾਂ ਦਾ ਪਿਆਰਾ ਰਾਜਹੰਸ ਹਾਂ। ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥ ਗੁਰਦੇਵ ਸਮੁੰਦਰ ਵਿੱਚ ਬਹੁਤ ਸਾਰੇ ਜਵੇਹਰ ਤੇ ਮਾਣਕ ਹਨ। ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥੨॥ ਵਾਹਿਗੁਰੂ ਦੀਆਂ ਸਿਫ਼ਤਾਂ-ਮਣੀਆਂ, ਲਾਲ ਅਤੇ ਰਤਨ ਹਨ। ਉਨ੍ਹਾਂ ਨੂੰ ਗਾਇਨ ਕਰਨ ਦੁਆਰਾ ਮੇਰੀ ਜਿੰਦੜੀ ਤੇ ਦੇਹ ਪ੍ਰਭੂ ਦੀ ਪ੍ਰੀਤ ਨਾਲ ਗੱਚ ਥੀ ਗਏ ਹਨ। ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥ ਮੇਰਾ ਵਾਹਿਗੁਰੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ, ਅਥਾਹ ਅਤੇ ਨਿਰਲੇਪ ਹੈ। ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥ ਗੁਰੂ-ਪ੍ਰਮੇਸ਼ਰ ਦਾ ਪਾਰਾਵਾਰ ਪਾਇਆ ਨਹੀਂ ਜਾ ਸਕਦਾ। ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥੩॥ ਸੱਚੇ ਗੁਰਾਂ ਦੇ ਉਪਦੇਸ਼ ਰਾਹੀਂ ਤਾਰਨ ਵਾਲਾ ਸੁਆਮੀ ਪਰਾਣੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜੋ ਉਸ ਦੇ ਪ੍ਰੇਮ ਅੰਦਰ ਸਮਾਏ ਹੋਏ ਹਨ। ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥ ਸੰਚੇ ਗੁਰਾਂ ਦੇ ਬਿਨਾ ਕਲਿਆਨ ਕਿਸ ਤਰ੍ਹਾਂ ਹੋ ਸਕਦੀ ਹੈ? ਓਹੁ ਆਦਿ ਜੁਗਾਦੀ ਰਾਮ ਸਨੇਹੀ ॥ ਜੋ ਸੁਆਮੀ ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਹੈ, ਗੁਰੂ ਜੀ ਉਸ ਦੇ ਮਿੱਤ੍ਰ ਹਨ। ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ ॥੪॥ ਸਾਈਂ ਦਇਆ ਧਾਰ ਕੇ, ਬੰਦੇ ਨੂੰ ਉਸ ਦੇ ਕੀਤੇ ਹੋਏ ਪਾਪ ਮਾਫ਼ ਕਰ ਦਿੰਦਾ ਹੈ ਅਤੇ ਆਪਣੇ ਦਰਬਾਰ ਅੰਦਰ ਉਸ ਦੀ ਕਲਿਆਨ ਕਰ ਦਿੰਦਾ ਹੈ। copyright GurbaniShare.com all right reserved. Email |