ਸਤਿਗੁਰੁ ਦਾਤਾ ਮੁਕਤਿ ਕਰਾਏ ॥ ਦਾਤਾਰ, ਸਤਿਗੁਰੂ ਦੇ ਰਾਹੀਂ ਬੰਦਾ ਮੋਖਸ਼ ਹੋ ਜਾਂਦਾ ਹੈ, ਸਭਿ ਰੋਗ ਗਵਾਏ ਅੰਮ੍ਰਿਤ ਰਸੁ ਪਾਏ ॥ ਸਮੂਹ ਬੀਮਾਰੀਆਂ ਤੋਂ ਖ਼ਲਾਸੀ ਪਾ ਜਾਂਦਾ ਹੈ ਅਤੇ ਉਸ ਨੂੰ ਸੁਰਜੀਤ ਕਰਨ ਵਾਲੇ ਨਾਮ-ਅੰਮ੍ਰਿਤ ਦੀ ਦਾਤ ਮਿਲਦੀ ਹੈ। ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥੫॥ ਮਸੂਲ ਲੈਣ ਵਾਲੀ ਮੌਤ ਉਸ ਕੋਲੋਂ ਕੋਈ ਮਸੂਲ ਨਹੀਂ ਲੈਂਦੀ, ਜਿਸ ਦੀ ਅੰਦਰਲੀ ਅੱਗ ਬੁੱਝ ਗਈ ਹੈ ਅਤੇ ਜਿਸ ਦੀ ਛਾਤੀ ਠੰਡੀ ਹੈ। ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥ ਦੇਹ ਨੇ ਆਤਮਾ ਨਾਲ ਬਹੁਤਾ ਪਿਆਰ ਪਾ ਲਿਆ ਹੈ। ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ ॥ ਉਹ ਇੱਕ ਰਮਤਾ ਮਰਦ ਹੈ ਤੇ ਉਹ ਸੋਹਣੀ ਸੁਨੱਖੀ ਤ੍ਰੀਮਤ। ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ ॥੬॥ ਦਿਹੁੰ ਤੇ ਰੈਣ, ਉਹ ਉਸ ਨੂੰ ਪਿਆਰ ਅਤੇ ਚੋਜਾਂ ਸਹਿਤ ਮਾਣਦਾ ਹੈ ਅਤੇ ਉਠੱ ਕੇ ਟੁਰਣਾ ਵੇਲੇ, ਉਹ ਉਸ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕਰਦਾ। ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥ ਜਗਤ ਨੂੰ ਰੱਚ ਕੇ, ਸੁਆਮੀ ਇਸ ਅੰਦਰ ਵਿਆਪਕ ਹੋ ਰਿਹਾ ਹੈ। ਪਉਣ ਪਾਣੀ ਬੈਸੰਤਰੁ ਗਾਜੈ ॥ ਉਹ ਹਵਾ, ਜਲ ਅਤੇ ਅੱਗ ਅੰਦਰ ਗੱਜਦਾ ਹੈ। ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥੭॥ ਮੰਦ ਵਿਸ਼ਿਆਂ ਨਾਲ ਮਿਲਾਪ ਕਰਨ ਦੁਆਰਾ ਮਨ ਡਿਕਡੋਲੇ ਖਾਂਦਾ ਹੈ ਅਤੇ ਜਿਹੜਾ ਕੁਛ ਉਹ ਕਰਦਾ ਹੈ, ਉਸ ਦਾ ਫਲ ਭੁਗਤਦਾ ਹੈ। ਨਾਮੁ ਵਿਸਾਰਿ ਦੋਖ ਦੁਖ ਸਹੀਐ ॥ ਨਾਮ ਨੂੰ ਭੁਲਾ ਕੇ, ਬੰਦਾ ਵਿਕਾਰਾਂ ਦਾ ਦੁੱਖ ਸਹਾਰਦਾ ਹੈ। ਹੁਕਮੁ ਭਇਆ ਚਲਣਾ ਕਿਉ ਰਹੀਐ ॥ ਜਦ ਕੂਚ ਕਰਨ ਦਾ ਫ਼ੁਰਮਾਨ ਜਾਰੀ ਹੋ ਜਾਂਦਾ ਹੈ, ਬੰਦਾ ਏਥੇ ਕਿਸ ਤਰ੍ਹਾਂ ਠਹਿਰ ਸਕਦਾ ਹੈ? ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥੮॥ ਉਹ ਨਰਕ ਦੇ ਖੂਹ ਅੰਦਰ ਡੁਬਕੀਆਂ ਖਾਂਦਾ ਹੈ ਅਤੇ ਮੱਛੀ ਦੇ, ਪਾਣੀ ਤੋਂ ਬਾਹਰ ਹੋਣ ਦੀ ਮਾਨੰਦ, ਦੁੱਖ ਉਠਾਉਂਦਾ ਹੈ। ਚਉਰਾਸੀਹ ਨਰਕ ਸਾਕਤੁ ਭੋਗਾਈਐ ॥ ਮਾਇਆ ਦਾ ਉਪਾਸ਼ਕ ਚੁਰਾਸੀ ਲੱਖ ਕਿਸਮਾਂ ਦੇ ਦੋਜ਼ਕਾਂ ਨੂੰ ਭੋਗਦਾ ਹੈ। ਜੈਸਾ ਕੀਚੈ ਤੈਸੋ ਪਾਈਐ ॥ ਜੇਹੋ ਜੇਹਾ ਉਹ ਕਰਦਾ ਹੈ, ਉਹੋ ਜੇਹਾ ਹੀ ਉਹ ਫਲ ਭੁਗਤੇਗਾ। ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥ ਸੱਚੇ ਗੁਰਾਂ ਦੇ ਬਿਨਾ ਕਲਿਆਣ ਨਹੀਂ ਹੁੰਦੀ। ਕਰਮਾਂ ਦਾ ਬੰਨਿ੍ਹਆ ਤੇ ਪਕੜਿਆ ਹੋਇਆ ਬੰਦਾ ਬੇਬਸ ਹੋ ਜਾਂਦਾ ਹੈ। ਖੰਡੇ ਧਾਰ ਗਲੀ ਅਤਿ ਭੀੜੀ ॥ ਤਲਵਾਰ ਦੇ ਤਿੱਖੇ ਪਾਸੇ ਵਰਗਾ ਨਿਹਾਇਤ ਹੀ ਤੰਗ ਹੈ ਪਰਲੋਕ ਨੂੰ ਜਾਣ ਦਾ ਮਾਰਗ। ਲੇਖਾ ਲੀਜੈ ਤਿਲ ਜਿਉ ਪੀੜੀ ॥ ਇਨਸਾਨ ਪਾਸੋਂ ਹਿਸਾਬ ਕਿਤਾਬ ਲਿਆ ਜਾਵੇਗਾ ਅਤੇ ਉਹ ਤਿਲ ਦੀ ਤਰ੍ਹਾਂ ਪੀੜ ਦਿੱਤਾ ਜਾਊਗਾ। ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥੧੦॥ ਮਾਂ, ਪਿਉ, ਪਤਨੀ ਅਤੇ ਪ੍ਰਭੂ ਉਸ ਦੇ ਮਿੱਤ੍ਰ ਨਹੀਂ ਹੋਣੇ, ਪ੍ਰਭੂ ਦੀ ਪ੍ਰੀਤ ਦੇ ਬਾਝੋਂ ਬੰਦੇ ਦੀ ਕਲਿਆਣ ਨਹੀਂ ਹੁੰਦੀ। ਮੀਤ ਸਖੇ ਕੇਤੇ ਜਗ ਮਾਹੀ ॥ ਜਗਤ ਅੰਦਰ ਬੰਦੇ ਦੇ ਭਾਵੇਂ ਅਨੇਕਾਂ ਮਿੱਤ੍ਰ ਤੇ ਸਾਥੀ ਹੋਣ, ਬਿਨੁ ਗੁਰ ਪਰਮੇਸਰ ਕੋਈ ਨਾਹੀ ॥ ਪ੍ਰੰਤੂ ਗੁਰੂ-ਪਾਰਬ੍ਰਹਮ ਦੇ ਬਗ਼ੈਰ ਉਸ ਦਾ ਪਾਰ ਉਤਾਰਾ ਕਰਨ ਵਾਲਾ ਕੋਈ ਭੀ ਨਹੀਂ। ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥੧੧॥ ਗੁਰਾਂ ਦੀ ਟਹਿਲ ਸੇਵਾ ਕਲਿਆਣ ਦਾ ਵਸੀਲਾ ਹੈ ਅਤੇ ਇਸ ਦੇ ਰਾਹੀਂ, ਰੈਣ ਦਿਹੁੰ, ਬੰਦਾ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹੈ। ਕੂੜੁ ਛੋਡਿ ਸਾਚੇ ਕਉ ਧਾਵਹੁ ॥ ਤੂੰ ਝੂਠ ਨੂੰ ਛੱਡ ਦੇ, ਸੱਚ ਮਗਰ ਟੁਰ, ਜੋ ਇਛਹੁ ਸੋਈ ਫਲੁ ਪਾਵਹੁ ॥ ਅਤੇ ਤੂੰ ਉਹੀ ਮੇਵਾ ਪਾ ਲਵੇਗਾਂ ਜਿਹੜਾ ਤੂੰ ਲੋੜਦਾ ਹੈ। ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥੧੨॥ ਸੱਚੇ ਸੌਦੇ ਸੂਤ ਦੇ ਬਹੁਤ ਹੀ ਥੋੜੇ ਵਣਜਾਰੇ ਹਨ। ਜੋ ਸੱਚ ਨੂੰ ਵਣਜਦੇ ਹਨ ਉਹ ਨਫ਼ਾ ਉਠਾਉਂਦੇ ਹਨ। ਹਰਿ ਹਰਿ ਨਾਮੁ ਵਖਰੁ ਲੈ ਚਲਹੁ ॥ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਸੁਦਾਗਰੀ ਦਾ ਮਾਲ ਲੈ ਕੇ ਕੂਚ ਕਰ, ਦਰਸਨੁ ਪਾਵਹੁ ਸਹਜਿ ਮਹਲਹੁ ॥ ਅਤੇ ਤੂੰ ਉਸ ਦੇ ਮੰਦਰ ਵਿੱਚ ਸੁਆਮੀ ਦਾ ਦੀਦਾਰ ਸੁਖੈਨ ਹੀ ਪਾ ਲਵੇਗਾ। ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥੧੩॥ ਗੁਰਾਂ ਦੀ ਦਇਆ ਦੁਆਰਾ, ਪੂਰਨ ਪੁਰਸ਼ ਆਪਣੇ ਪ੍ਰਭੂ ਨੂੰ ਭਾਲ ਕੇ ਲੱਭ ਲੈਂਦੇ ਹਨ। ਇਸ ਤਰ੍ਹਾਂ ਉਹ ਉਸ ਨੂੰ ਵੇਖ ਲੈਂਦੇ ਹਨ, ਜੋ ਸਾਰਿਆਂ ਨੂੰ ਇਕ ਸਮਾਨ ਵੇਖਦਾ ਹੈ। ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥ ਅਨੰਤ ਹੈ ਸੁਆਮੀ। ਗੁਰਾਂ ਦੇ ਉਪਦੇਸ਼ ਦੁਆਰਾ ਬਹੁਤ ਹੀ ਥੋੜੇ ਉਸ ਨੂੰ ਪ੍ਰਾਪਤ ਹੁੰਦੇ ਹਨ। ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥ ਗੁਰਾਂ ਦੇ ਦਿੱਤੇ ਹੋਏ ਨਾਮ ਦੇ ਰਾਹੀਂ ਉਹ ਆਪਦੇ ਮਨ ਨੂੰ ਸਿਖਮਤ ਦਿੰਦੇ ਹਨ। ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥੧੪॥ ਸੱਚੇ ਗੁਰਾਂ ਦੀ ਗੁਰਬਾਣੀ ਨੂੰ ਤੂੰ ਪੂਰਨ ਸੱਚੀ ਸਵੀਕਾਰ ਕਰ। ਇਸ ਤਰ੍ਹਾਂ ਤੂੰ ਸਰਬ-ਵਿਆਪਕ ਰੂਹ ਅੰਦਰ ਸਮਾ ਜਾਵੇਗਾਂ। ਨਾਰਦ ਸਾਰਦ ਸੇਵਕ ਤੇਰੇ ॥ ਨਾਰਦ ਤੇ ਸਰਸਵਤੀ ਤੇਰੇ ਦਾਸ ਹਨ, ਹੇ ਪ੍ਰਭੂ! ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥ ਤਿੰਨਾਂ ਹੀ ਜਹਾਨਾਂ ਅੰਦਰ ਉਚਿਆਂ ਦੇ ਪਰਮ ਉੱਚੇ ਭੀ ਤੈਂਡੇ ਹੀ ਨੌਕਰ ਹਨ। ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥ ਮੈਂਡੇ ਸੁਆਮੀ, ਸਾਰਿਆਂ ਅੰਦਰ ਤੇਰੀ ਹੀ ਸ਼ਕਤੀ ਹੈ। ਤੂੰ ਸਾਰਿਆਂ ਦਾ ਦਾਤਾਰ ਸੁਆਮੀ ਹੈਂ ਕੇਵਲ ਤੂੰ ਹੀ ਸਾਰਾ ਸੰਸਾਰ ਸਾਜਿਆ ਹੈ। ਇਕਿ ਦਰਿ ਸੇਵਹਿ ਦਰਦੁ ਵਞਾਏ ॥ ਕਈ ਜੋ ਤੇਰੇ ਬੂਹੇ ਤੇ ਤੇਰੀ ਟਹਿਲ ਕਮਾਉਂਦੇ ਹਨ, ਉਨ੍ਹਾਂ ਦੀਆਂ ਤਕਲਫ਼ਿਾਂ ਦੂਰ ਹੋ ਜਾਂਦੀਆਂ ਹਨ। ਓਇ ਦਰਗਹ ਪੈਧੇ ਸਤਿਗੁਰੂ ਛਡਾਏ ॥ ਉਹ ਸਾਈਂ ਦੇ ਦਰਬਾਰ ਅੰਦਰ ਸਰੋਪਾ ਪਹਰਿਾਏ ਜਾਂਦੇ ਹਲ ਅਤੇ ਸੱਚੇ ਗੁਰੂ ਜੀ ਉਨ੍ਹਾਂ ਨੂੰ ਬੰਦਖ਼ਲਾਸ ਕਰ ਦਿੰਦੇ ਹਨ। ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ ॥੧੬॥ ਸੱਚੇ ਗੁਰੂ ਜੀ ਹੰਕਾਰ ਦੇ ਜੂੜ ਵੱਢ ਸੁਟਦੇ ਹਨ ਅਤੇ ਚੁਲ-ਬੁਲੇ ਮਨੂਏ ਨੂੰ ਭਟਕਣ ਨਹੀਂ ਦਿੰਦੇ। ਸਤਿਗੁਰ ਮਿਲਹੁ ਚੀਨਹੁ ਬਿਧਿ ਸਾਈ ॥ ਤੂੰ ਆਪਣੇ ਸੱਚੇ ਗੁਰਾਂ ਨੂੰ ਮਿਲ ਅਤੇ ਉਸ ਰਸਤੇ ਨੂੰ ਤੱਕ, ਜਿਤੁ ਪ੍ਰਭੁ ਪਾਵਹੁ ਗਣਤ ਨ ਕਾਈ ॥ ਜਿਸ ਦੁਆਰਾ ਤੂੰ ਆਪਣੇ ਸਾਹਿਬ ਨੂੰ ਪਾ ਲਵੇ ਅਤੇ ਤੇਰੇ ਜਿੰਮੇ ਕੋਈ ਹਿਸਾਬ-ਕਿਤਾਬ ਨਾਂ ਰਹੇ। ਹਉਮੈ ਮਾਰਿ ਕਰਹੁ ਗੁਰ ਸੇਵਾ ਜਨ ਨਾਨਕ ਹਰਿ ਰੰਗਿ ਭੀਨਾ ਹੇ ॥੧੭॥੨॥੮॥ ਤੂੰ ਆਪਣੇ ਹੰਕਾਰ ਨੂੰ ਮੇਟ ਦੇ ਅਤੇ ਗੁਰਾਂ ਦੀ ਟਹਿਲ ਸੇਵਾ ਕਮਾ। ਇਸ ਤਰ੍ਹਾਂ ਹੇ ਗੋਲੇ ਨਾਨਕ! ਤੂੰ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਜਾਵੇਗਾਂ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਅਸੁਰ ਸਘਾਰਣ ਰਾਮੁ ਹਮਾਰਾ ॥ ਮੇਰਾ ਪ੍ਰਭੂ ਦੈਂਤਾਂ ਨੂੰ ਮਾਰਣ ਵਾਲਾ ਹੈ। ਘਟਿ ਘਟਿ ਰਮਈਆ ਰਾਮੁ ਪਿਆਰਾ ॥ ਮੈਡਾਂ ਪ੍ਰੀਤਮ-ਪ੍ਰਭੂ ਸਾਰਿਆਂ ਦਿਲਾਂ ਅੰਦਰ ਸਮਾ ਰਿਹਾ ਹੈ। ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥ ਭਾਵੇਂ ਸਦੀਗ ਹੀ ਸਾਡੇ ਨਾਲ ਹੈ, ਅਦ੍ਰਿਸ਼ਟ ਪ੍ਰਭੂ ਉੱਕਾ ਹੀ ਦੇਖਿਆ ਨਹੀਂ ਜਾ ਸਕਦਾ। ਮੁਖੀ ਗੁਰਦੇਵ ਜੀ ਦੀ ਲਿਖਤ ਨੂੰ ਸੋਚਣ ਸਮਝਣ ਦੁਆਰਾ ਉਹ ਜਾਣਿਆ ਜਾਂਦਾ ਹੈ। ਗੁਰਮੁਖਿ ਸਾਧੂ ਸਰਣਿ ਤੁਮਾਰੀ ॥ ਕੇਵਲ ਉਹ ਤੈਡਾਂ ਪਵਿੱਤ੍ਰ ਸੰਤ ਹੈ, ਹੇ ਸੁਆਮੀ! ਜੋ ਤੇਰੀ ਓਟ ਲੈਂਦਾ ਹੈ। copyright GurbaniShare.com all right reserved. Email |