ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ ॥ ਜਗਤ ਦੀ ਜਿੰਦਜਾਨ, ਦਾਤਾਰ ਸੁਆਮੀ, ਸਾਰਿਆਂ ਦਿਲਾਂ ਅੰਦਰ ਵਸਦਾ ਹੈ। ਇਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭ੍ਰਮੁ ਭਉ ਜਾਈ ਹੇ ॥੧੫॥ ਇੱਕੇ ਵਕਤ ਹੀ ਉ ਅਪ੍ਰਤੱਖ ਅਤੇ ਪ੍ਰਤੱਖ ਹੈ। ਗੁਰਾਂ ਦੀ ਦਇਆ ਦੁਆਰਾ, ਸੰਦੇਹ ਅਤੇ ਡਰ ਦੂਰ ਹੁੰਦੇ ਹਨ। ਗੁਰਮੁਖਿ ਹਰਿ ਜੀਉ ਏਕੋ ਜਾਤਾ ॥ ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਇਕ ਮਹਾਰਾਜ ਮਾਲਕ ਨੂੰ ਹੀ ਜਾਣਦਾ ਹੈ। ਅੰਤਰਿ ਨਾਮੁ ਸਬਦਿ ਪਛਾਤਾ ॥ ਉਸ ਦੇ ਅੰਦਰ ਨਾਮ ਹੈ ਅਤੇ ਉਹ ਕੇਵਲ ਪ੍ਰਭੂ ਨੂੰ ਹੀ ਪਛਾਣਦਾ ਹੈ। ਜਿਸੁ ਤੂ ਦੇਹਿ ਸੋਈ ਜਨੁ ਪਾਏ ਨਾਨਕ ਨਾਮਿ ਵਡਾਈ ਹੇ ॥੧੬॥੪॥ ਜਿਸ ਨੂੰ ਤੁੰ ਦਿੰਦਾ ਹੈ, ਕੇਵਲ ਉਹ ਇਨਸਾਨ ਹੀ ਨਾਮ ਨੂੰ ਪਾਉਦਾਂ ਹੈ। ਹੇ ਨਾਨਕ! ਬਜ਼ੁਰਗੀ ਰੱਬ ਦੇ ਨਾਮ ਵਿੱਚ ਹੀ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਸਚੁ ਸਾਲਾਹੀ ਗਹਿਰ ਗੰਭੀਰੈ ॥ ਮੈਂ ਆਪਣੀ ਸੱਚੇ, ਡੂੰਘੇ ਅਤੇ ਬੇਥਾਹ ਸੁਆਮੀ ਦਾ ਜੱਸ ਕਰਦਾ ਹਾਂ। ਸਭੁ ਜਗੁ ਹੈ ਤਿਸ ਹੀ ਕੈ ਚੀਰੈ ॥ ਸਾਰਾ ਸੰਸਾਰ ਉਸ ਦੇ ਵਸ ਵਿੱਚ ਹੈ। ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੂਖ ਨਿਵਾਸੀ ਹੇ ॥੧॥ ਦਿਨ ਅਤੇ ਰਾਤ ਉਹ ਹਮੇਸ਼ਾਂ ਸਾਰਿਆਂ ਦਿਲਾਂ ਵਿੱਚ ਅਨੰਦ ਮਾਣਦਾ ਹੈ ਅਤੇ ਖ਼ੁਦ ਪ੍ਰਸੰਨਤਾ ਦਾ ਟਿਕਾਣਾ ਹੈ। ਸਚਾ ਸਾਹਿਬੁ ਸਚੀ ਨਾਈ ॥ ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ। ਗੁਰ ਪਰਸਾਦੀ ਮੰਨਿ ਵਸਾਈ ॥ ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਚਿੱਤ ਵਿੱਚ ਟਿਕਾਉਂਦਾ ਹਾਂ। ਆਪੇ ਆਇ ਵਸਿਆ ਘਟ ਅੰਤਰਿ ਤੂਟੀ ਜਮ ਕੀ ਫਾਸੀ ਹੇ ॥੨॥ ਖ਼ੁਦ ਹੀ ਉਹ ਆ ਕੇ ਮੇਰੇ ਮਨ ਵਿੱਚ ਵੱਸ ਗਿਆ ਹੈ ਅਤੇ ਮੇਰੇ ਲਈ ਮੌਤ ਦੀ ਫਾਹੀ ਕੱਟੀ ਗਈ ਹੈ। ਕਿਸੁ ਸੇਵੀ ਤੈ ਕਿਸੁ ਸਾਲਾਹੀ ॥ ਮੈਂ ਕੀਹਦੀ ਅਹਿਲ ਕਰ ਅਤੇ ਕੀਹਦੀ ਉਸਤਤੀ? ਸਤਿਗੁਰੁ ਸੇਵੀ ਸਬਦਿ ਸਾਲਾਹੀ ॥ ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਆਪਣੇ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ। ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ ॥੩॥ ਸੱਚੇ ਨਾਮ ਨਾਲ ਬੰਦੇ ਦੀ ਅਕਲ ਸਦੀਵ ਲਈ ਸ੍ਰੇਸ਼ਟ ਹੋ ਜਾਂਦੀ ਹੈ ਅਤੇ ਉਸ ਦਾ ਦਿਲ ਕੰਵਲ ਖਿੜ ਜਾਂਦਾ ਹੈ। ਦੇਹੀ ਕਾਚੀ ਕਾਗਦ ਮਿਕਦਾਰਾ ॥ ਕਾਗਜ਼ ਮਾਨੰਦ, ਸਰੀਰ ਨਾਸਵੰਤ ਹੈ। ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ ॥ ਜਦ ਪਾਣੀ ਦਾ ਤੁਪਕਾ ਡਿੱਗ ਪੈਂਦਾ ਹੈ, ਇਹ ਗਲ ਜਾਂਦਾ ਹੈ ਅਤੇ ਬਿਨਾ ਕਿਸੇ ਦੇਰੀ ਦੇ ਨਾਸ ਹੋ ਜਾਂਦਾ ਹੈ। ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥ ਸੋਨੇ ਵਰਗੀ ਹੈ ਉਸ ਹੀ ਦੇਹ ਜੋ ਗੁਰਾਂ ਦੇ ਰਾਹੀਂ, ਸੁਆਮੀ ਨੂੰ ਅਨੁਭਵ ਕਰਦਾ ਹੈ ਅਤੇ ਜਿਸ ਦੇ ਮਨ ਅੰਦਰ ਨਾਮ ਵਸਦਾ ਹੈ। ਸਚਾ ਚਉਕਾ ਸੁਰਤਿ ਕੀ ਕਾਰਾ ॥ ਪਵਿੱਤ੍ਰ ਹੈ ਰਸੋਈ ਦਾ ਵਲਗਣ, ਜੋ ਬ੍ਰਹਮ-ਗਿਆਨ ਦੀਆਂ ਲਕੀਰਾਂ ਨਾਲ ਘਿਰਿਆ ਹੋਇਆ ਹੈ। ਹਰਿ ਨਾਮੁ ਭੋਜਨੁ ਸਚੁ ਆਧਾਰਾ ॥ ਵਾਹਿਗੁਰੂ ਦਾ ਨਾਮ ਮੇਰੀ ਖ਼ੁਰਾਕ ਹੈ ਅਤੇ ਸਚਾਈ ਮੇਰੇ ਜੀਵਨ ਦਾ ਆਸਰਾ। ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ ਜਿਤੁ ਘਟਿ ਹਰਿ ਨਾਮੁ ਨਿਵਾਸੀ ਹੇ ॥੫॥ ਹਮੇਸ਼ਾਂ ਰੱਜਿਆ ਹੋਇਆ ਨਿਰਮਲ ਅਤੇ ਪੁਨੀਤ ਹੈ ਉਹ ਪੁਰਸ਼, ਜਿਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ। ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ ॥ ਮੈਂ ਉਨ੍ਹਾਂ ਉੱਤੋਂ ਕੁਰਬਾਨ ਜਾਂਦਾ ਹਾਂ, ਜੋ ਸੱਚੇ ਨਾਮ ਨਾਲ ਜੁੜੇ ਹੋਏ ਹਨ। ਹਰਿ ਗੁਣ ਗਾਵਹਿ ਅਨਦਿਨੁ ਜਾਗੇ ॥ ਉਹ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਰੈਣ ਤੇ ਦਿਹੁੰ ਜਾਗਦੇ ਰਹਿੰਦੇ ਹਨ। ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ ॥੬॥ ਸੱਚੀ ਖ਼ੁਸ਼ੀ ਹਮੇਸ਼ਾਂ ਹੀ ਉਨ੍ਹਾਂ ਦੇ ਅੰਦਰ ਵਸਦੀ ਹੈ ਅਤੇ ਉਨ੍ਹਾਂ ਦੀ ਜੀਭ ਵਾਹਿਗੁਰੁ ਦੇ ਅੰਮ੍ਰਿਤ ਨੂੰ ਮਾਣਦੀ ਹੈ। ਹਰਿ ਨਾਮੁ ਚੇਤਾ ਅਵਰੁ ਨ ਪੂਜਾ ॥ ਮੈਂ ਸਿਰਫ ਸੁਆਮੀ ਦੇ ਨਾਮ ਨੂੰ ਹੀ ਸਿਮਰਦਾ ਹਾਂ ਅਤੇ ਹੋਰਸ ਕਿਸੇ ਨੂੰ ਨਹੀਂ ਪੂਜਦਾ। ਏਕੋ ਸੇਵੀ ਅਵਰੁ ਨ ਦੂਜਾ ॥ ਮੈਂ ਇਕ ਸਾਈਂ ਦੀ ਸੇਵਾ ਕਰਦਾ ਹਾਂ ਤੇ ਕਿਸੇ ਹੋਰਸ ਦੀ ਨਹੀਂ। ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ ॥੭॥ ਪੂਰਨ ਗੁਰਦੇਵ ਜੀ ਨੇ ਮੈਨੂੰ ਸਮੂਹ ਸੱਚ ਵਿਖਾਲ ਦਿੱਤਾ ਹੇ ਅਤੇ ਮੈਂ ਸਤਿਨਾਮ ਅੰਦਰ ਵਸਦਾ ਹਾਂ। ਭ੍ਰਮਿ ਭ੍ਰਮਿ ਜੋਨੀ ਫਿਰਿ ਫਿਰਿ ਆਇਆ ॥ ਮੁੜ ਮੁੜ ਕੇ ਜੂਨੀਆਂ ਅੰਦਰ ਭਟਕਦਾ, ਭਟਕਦਾ ਹੋਇਆ ਪ੍ਰਾਣੀ ਆਇਆ ਹੈ। ਆਪਿ ਭੂਲਾ ਜਾ ਖਸਮਿ ਭੁਲਾਇਆ ॥ ਜਦ ਸੁਆਮੀ ਗੁਮਰਾਹ ਕਰਦਾ ਹੈ, ਉਹ ਖ਼ੁਦ-ਬ-ਖ਼ੁਦ ਹੀ ਕੁਰਾਹੇ ਪੈ ਜਾਂਦਾ ਹੈ। ਹਰਿ ਜੀਉ ਮਿਲੈ ਤਾ ਗੁਰਮੁਖਿ ਬੂਝੈ ਚੀਨੈ ਸਬਦੁ ਅਬਿਨਾਸੀ ਹੇ ॥੮॥ ਜਦ ਗੁਰਾਂ ਦੀ ਦਇਆ ਦੁਆਰਾ, ਬੰਦਾ ਅਮਰ ਸੁਆਮੀ ਨੂੰ ਸਮਝ ਲੈਂਦਾ ਹੈ ਤੇ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ, ਤਦ ਉਹ ਮਾਣਨੀਯ ਵਾਹਿਗੁਰੂ ਨਾਲ ਮਿਲ ਜਾਂਦਾ ਹੈ। ਕਾਮਿ ਕ੍ਰੋਧਿ ਭਰੇ ਹਮ ਅਪਰਾਧੀ ॥ ਮੈਂ ਪਾਪੀ, ਵਿਸ਼ੇ ਭੋਗ ਅਤੇ ਗੁੱਸੇ ਨਾਲ ਪਰੀਪੂਰਨ ਹਾਂ। ਕਿਆ ਮੁਹੁ ਲੈ ਬੋਲਹ ਨਾ ਹਮ ਗੁਣ ਨ ਸੇਵਾ ਸਾਧੀ ॥ ਮੇਰੇ ਵਿੱਚ ਕੋਈ ਨੇਕੀ ਨਹੀਂ, ਨਾਂ ਹੀ ਮੈਂ ਕੋਈ ਟਹਿਲ ਕਮਾਈ ਹੈ। ਕਿਹੜੇ ਮੂੰਹ ਨਾਲ ਇਸ ਲਈ ਮੈਂ ਕੁਝ ਕਹਿ ਸਕਦਾ ਹਾਂ? ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ ॥੯॥ ਤੂੰ ਆਪ ਹੀ, ਹੇ ਸੁਆਮੀ! ਮੈਂ ਡੁਬਦੇ ਹੋਏ ਪੱਥਰ ਨੂੰ ਆਪਣੇ ਨਾਲ ਮਿਲਾ ਲੈ। ਸਦੀਵੀ ਕਾਲ ਸਥਾਈ ਹੈ ਤੈਂਡੜਾ ਸੱਚਾ ਨਾਮ। ਨਾ ਕੋਈ ਕਰੇ ਨ ਕਰਣੈ ਜੋਗਾ ॥ ਕੋਈ ਜਣਾ ਕੁਝ ਨਹੀਂ ਕਰ ਸਕਦਾ, ਨਾਂ ਹੀ ਕੋਈ ਜਣਾ ਕਰਨ ਨੂੰ ਸਮਰਥ ਹੈ। ਆਪੇ ਕਰਹਿ ਕਰਾਵਹਿ ਸੁ ਹੋਇਗਾ ॥ ਜਿਹੜਾ ਕੁੱਛ ਉਹ ਹਰੀ ਖ਼ੁਦ ਕਰਦਾ ਹੈ ਜਾਂ ਕਰਾਉਂਦਾ ਹੈ; ਕੇਵਲ ਉਹ ਹੀ ਹੁੰਦਾ ਹੈ। ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੦॥ ਜਿਸ ਨੂੰ ਉਹ ਖ਼ੁਦ ਮਾਫ਼ ਕਰ ਦਿੰਦਾ ਹੈ, ਉਸ ਨੂੰ ਖ਼ੁਸ਼ੀ ਪਰਦਾਨ ਹੁੰਦੀ ਹੈ ਤੇ ਉਹ ਹਮੇਸ਼ਾਂ ਨਾਮ ਅੰਦਰ ਵਸਦਾ ਹੈ। ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ ॥ ਜੇਕਰ ਇਹ ਦੇਹ ਜ਼ਿਮੀ ਹੋਵੇ ਅਤੇ ਬੇਅੰਤ ਨਾਮ ਬੀਜ, ਹਰਿ ਸਾਚੇ ਸੇਤੀ ਵਣਜੁ ਵਾਪਾਰਾ ॥ ਤਦ ਬੰਦਾ ਕੇਵਲ ਸੱਚੇ ਸੁਆਮੀ ਨਾਲ ਹੀ ਸੌਦਾ ਸੂਤ ਤੇ ਲੈਣ ਦੇਣ ਕਰਦਾ ਹੈ। ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ ॥੧੧॥ ਉਸ ਦੇ ਅੰਦਰ ਸੱਚੀ ਦੌਲਤ ਵਧਦੀ ਫੁਲਦੀ ਹੈ, ਤੇ ਇਹ ਮੁਕਦੀ ਨਹੀਂ ਅਤੇ ਉਸ ਦੇ ਅੰਦਰ ਨਾਮ ਟਿਕ ਜਾਂਦਾ ਹੈ। ਹਰਿ ਜੀਉ ਅਵਗਣਿਆਰੇ ਨੋ ਗੁਣੁ ਕੀਜੈ ॥ ਹੇ ਮੇਰੇ ਪੂਜਯ ਪ੍ਰਭੂ! ਤੂੰ ਮੈਂ ਪਾਪੀ ਦਾ, ਭਲਾ ਕਰ। ਆਪੇ ਬਖਸਿ ਲੈਹਿ ਨਾਮੁ ਦੀਜੈ ॥ ਤੂੰ ਮੈਨੂੰ ਖ਼ੁਦ ਮਾਫ਼ੀ ਦੇ ਦੇ ਅਤੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ। ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੇ ॥੧੨॥ ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਇੱਜ਼ਤ ਪਾਉਂਦਾ ਹੈ ਅਤੇ ਇਕ ਸੁਆਮੀ ਦੇ ਨਾਮ ਅੰਦਰ ਵਸਦਾ ਹੈ। ਅੰਤਰਿ ਹਰਿ ਧਨੁ ਸਮਝ ਨ ਹੋਈ ॥ ਵਾਹਿਗੁਰੂ ਦੀ ਦੌਲਤ ਪ੍ਰਾਣੀ ਦੇ ਅੰਦਰ ਹੈ ਪ੍ਰੰਤੂ ਉਹ ਇਸ ਨੂੰ ਜਾਣਦਾ ਨਹੀਂ। ਗੁਰ ਪਰਸਾਦੀ ਬੂਝੈ ਕੋਈ ॥ ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਇਸ ਨੂੰ ਜਾਣ ਲੈਂਦਾ ਹੈ। ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੩॥ ਜੋ ਗੁਰੂ-ਅਨੁਸਾਰੀ ਹੈ, ਉਸ ਨੂੰ ਸੁਆਮੀ ਦੀ ਦੌਲਤਾਂ ਦੀ ਦਾਤ ਮਿਲਦੀ ਹੈ ਅਤੇ ਸਦੀਵ ਹੀ ਉਹ ਨਾਮ ਅੰਦਰ ਵਸਦਾ ਹੈ। ਅਨਲ ਵਾਉ ਭਰਮਿ ਭੁਲਾਈ ॥ ਖ਼ਹਿਸ਼ ਦੀ ਅੱਗ ਅਤੇ ਉਮੈਦ ਦੀ ਹਵਾ, ਬੰਦੇ ਨੂੰ ਭਰਮ ਅੰਦਰ ਭੁਲਾ ਦਿੰਦੇ ਹਨ। copyright GurbaniShare.com all right reserved. Email |