ਮਾਇਆ ਮੋਹਿ ਸੁਧਿ ਨ ਕਾਈ ॥ ਧਨ-ਦੌਲਤ ਦੇ ਪਿਆਰ ਅੰਦਰ ਉੋਸ ਨੂੰ ਕੋਈ ਸਮਝ ਨਹੀਂ ਪੈਂਦੀ। ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ ॥੧੪॥ ਅੰਨ੍ਹੇ, ਆਪ-ਹੁਦਰੇ ਨੂੰ ਕੁਝ ਭੀ ਨਹੀਂ ਦਿਸਦਾ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਪ੍ਰਗਟ ਹੁੰਦਾ ਹੈ। ਮਨਮੁਖ ਹਉਮੈ ਮਾਇਆ ਸੂਤੇ ॥ ਆਪ-ਹੁਦਰੇ, ਸਵੈ-ਹੰਗਤਾ ਅਤੇ ਸੰਸਾਰੀ ਪਦਾਰਥਾਂ ਅੰਦਰ ਸੁੱਤੇ ਪਏ ਹਨ। ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ ॥ ਉਹ ਆਪਣੇ ਧਾਮ ਦੀ ਰਖਵਾਲੀ ਨਹੀਂ ਕਰਦੇ ਅਤੇ ਅਖ਼ੀਰ ਨੂੰ ਤਬਾਹ ਹੋ ਜਾਂਦੇ ਹਨ। ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ ॥੧੫॥ ਉ ਹ ਹੋਰਾਨਾਂ ਦੀ ਬਦਖ਼ੋਈ ਕਰਦੇ ਹਨ, ਵੱਡੇ ਫ਼ਿਕਰ ਦੀ ਅੱਗ ਵਿੱਚ ਸੜਦੇ ਹਨ ਅਤੇ ਭਿਆਨਕ ਤਕਲਫ਼ਿ ਅੰਦਰ ਰਹਿੰਦੇ ਹਨ। ਆਪੇ ਕਰਤੈ ਕਾਰ ਕਰਾਈ ॥ ਸਿਰਜਣਹਾਰ ਨੇ ਆਪ ਹੀ ਕੰਮ ਸਿਰੇ ਚਾੜਿ੍ਹਆ ਹੈ। ਆਪੇ ਗੁਰਮੁਖਿ ਦੇਇ ਬੁਝਾਈ ॥ ਗੁਰੂ-ਅਨੁਸਾਰੀ ਨੂੰ ਉਹ ਆਪ ਹੀ ਸਮਝ ਪਰਦਾਨ ਕਰਦਾ ਹੈ। ਨਾਨਕ ਨਾਮਿ ਰਤੇ ਮਨੁ ਨਿਰਮਲੁ ਨਾਮੇ ਨਾਮਿ ਨਿਵਾਸੀ ਹੇ ॥੧੬॥੫॥ ਨਾਨਕ, ਨਾਮ ਨਾਲ ਰੰਗੀਜ ਕੇ ਬੰਦਾ ਪਵਿੱਤਰ ਹੋ ਜਾਂਦਾ ਹੈ ਅਤੇ ਨਿਰੋਲ ਨਾਮ ਅੰਦਰ ਹੀ ਵਸਦਾ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਤਿਸ਼ਾਹੀ। ਏਕੋ ਸੇਵੀ ਸਦਾ ਥਿਰੁ ਸਾਚਾ ॥ ਮੈਂ ਇਕ ਸੁਆਮੀ ਦੀ ਘਾਲ ਕਮਾਉਂਦਾ ਹਾਂ, ਜੋ ਸਦੀਵੀ ਸਥਿਰ ਤੇ ਸੱਚਾ ਹੈ। ਦੂਜੈ ਲਾਗਾ ਸਭੁ ਜਗੁ ਕਾਚਾ ॥ ਦਵੈਤ ਭਾਵਨਾ ਨਾਲ ਜੁੜੀ ਹੋਈ ਸਾਰੀ ਦੁਨੀਆਂ ਕੂੜੀ ਹੈ। ਗੁਰਮਤੀ ਸਦਾ ਸਚੁ ਸਾਲਾਹੀ ਸਾਚੇ ਹੀ ਸਾਚਿ ਪਤੀਜੈ ਹੇ ॥੧॥ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਸਦੀਵ ਹੀ ਸੱਚੇ ਸਾਈਂ ਦੀ ਸਿਫ਼ਤ ਸ਼ਲਾਘਾ ਕਰਦਾ ਹਾਂ ਅਤੇ ਸਚਿਆਰਾਂ ਦੇ ਪਰਮ-ਸਚਿਆਰ ਨਾਲ ਮੇਰੀ ਆਤਮਾ ਪ੍ਰਸੰਨ ਥੀ ਗਈ ਹੈ। ਤੇਰੇ ਗੁਣ ਬਹੁਤੇ ਮੈ ਏਕੁ ਨ ਜਾਤਾ ॥ ਤੈਂਡੀਆਂ ਨੇਕੀਆਂ ਘਣੇਰੀਆਂ ਹਨ ਹੇ ਸੁਆਮੀ! ਮੈਂ ਇਕ ਨੂੰ ਭੀ ਨਹੀਂ ਜਾਣਦਾ। ਆਪੇ ਲਾਇ ਲਏ ਜਗਜੀਵਨੁ ਦਾਤਾ ॥ ਜਗਤ ਦੀ ਜਿੰਦ ਜਾਨ, ਦਾਤਾਰ ਸੁਆਮੀ ਆਪ ਹੀ ਜੀਵ ਨੂੰ ਆਪਣੀ ਸੇਵਾ ਵਿੱਚ ਜੋੜ ਲੈਂਦਾਂ ਹੈ। ਆਪੇ ਬਖਸੇ ਦੇ ਵਡਿਆਈ ਗੁਰਮਤਿ ਇਹੁ ਮਨੁ ਭੀਜੈ ਹੇ ॥੨॥ ਸਾਹਿਬ ਖ਼ੁਦ ਮਾਫ਼ ਕਰਦਾ ਅਤੇ ਪ੍ਰਭਤਾ ਬਖ਼ਸ਼ਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਮਨ ਹਰੀਰਸ ਵਿੱਚ ਭਿਜਦੀ ਹੈ। ਮਾਇਆ ਲਹਰਿ ਸਬਦਿ ਨਿਵਾਰੀ ॥ ਨਾਮ ਦੇ ਰਾਹੀਂ ਮੈਂ ਹੁਣ ਮੋਹਣੀ ਦੀ ਲਹਿਰ (ਵੇਗ, ਮਾਰ) ਤੋਂ ਖਲਾਸੀ ਪਾ ਗਿਆ ਹਾਂ, ਇਹੁ ਮਨੁ ਨਿਰਮਲੁ ਹਉਮੈ ਮਾਰੀ ॥ ਅਤੇ ਹੰਕਾਰ ਨਵਿਰਤ ਕਰਨ ਦੁਆਰਾ ਮੇਰੀ ਇਹ ਆਤਮਾ ਪਵਿੱਤਰ ਹੋ ਗਈ ਹੈ। ਸਹਜੇ ਗੁਣ ਗਾਵੈ ਰੰਗਿ ਰਾਤਾ ਰਸਨਾ ਰਾਮੁ ਰਵੀਜੈ ਹੇ ॥੩॥ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਮੈਂ ਹੁਣ ਸੁਖੈਨ ਹੀ ਉਸ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੇਰੀ ਜੀਭ੍ਹਾ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੀ ਹੈ। ਮੇਰੀ ਮੇਰੀ ਕਰਤ ਵਿਹਾਣੀ ॥ ਇਹ ਮੈਂਡੀ ਹੈ, ਮੈਂਡੀ ਹੈ ਕਹਿੰਦਾ ਹੋਇਆ ਪ੍ਰਾਨੀ ਆਪਣਾ ਜੀਵਨ ਗੁਜ਼ਾਰ ਦਿੰਦਾ ਹੈ। ਮਨਮੁਖਿ ਨ ਬੂਝੈ ਫਿਰੈ ਇਆਣੀ ॥ ਆਪ-ਹੁਦਰੀ ਆਪਦੇ ਆਪਨੂੰ ਸੁਧਾਰਦੀ ਨਹੀਂ ਅਤੇ ਬੇਸਮਝੀ ਅੰਦਰ ਭਟਕਦੀ ਫਿਰਦੀ ਹੈ। ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ਹੇ ॥੪॥ ਮੌਤ ਦਾ ਦੂਤ ਹਰ ਨਿਮਖ ਤੇ ਛਿਨ ਉਸ ਨੂੰ ਤਕਦਾ ਹੈ। ਰੈਣ ਅਤੇ ਦਿਹੁੰ ਉਸ ਦੀ ਉਮਰ ਘਟਦੀ ਜਾ ਰਹੀ ਹੈ। ਅੰਤਰਿ ਲੋਭੁ ਕਰੈ ਨਹੀ ਬੂਝੈ ॥ ਇਨਸਾਨ ਅੰਦਰੋਂ ਲਾਲਚ ਕਰਦਾ ਹੈ ਅਤੇ ਆਪਣੇ ਪ੍ਰਭੂ ਨੂੰ ਨਹੀਂ ਜਾਣਦਾ। ਸਿਰ ਊਪਰਿ ਜਮਕਾਲੁ ਨ ਸੂਝੈ ॥ ਆਪਦੇ ਸਿਰ ਉਤੇ ਮੰਡਲਾਉਂਦੇ ਹੋਏ ਮੌਤ ਦੇ ਫਰੇਸ਼ਤੇ ਨੂੰ ਉਹ ਨਹੀਂ ਦੇਖਦਾ। ਐਥੈ ਕਮਾਣਾ ਸੁ ਅਗੈ ਆਇਆ ਅੰਤਕਾਲਿ ਕਿਆ ਕੀਜੈ ਹੇ ॥੫॥ ਜਿਹੜਾ ਕੁਛ ਬੰਦਾ ਏਥੇ ਕਰਦਾ ਹੈ, ਹ ਏਦੂੰ ਮਗਰੋਂ ਉਹ ਉਸਦੇ ਮੂਹਰੇ ਆ ਖੜ੍ਹਾ ਹੁੰਦਾ ਹੈ। ਜਦ ਅਖ਼ੀਰ ਵੇਲਾ ਆ ਪੁੱਜਦਾ ਹੈ, ਉਹ ਕੁੱਝ ਭੀ ਨਹੀਂ ਕਰ ਸਕਦਾ। ਜੋ ਸਚਿ ਲਾਗੇ ਤਿਨ ਸਾਚੀ ਸੋਇ ॥ ਸੱਚੀ ਹੈ ਸ਼ੁਹਰਤ ਉਨ੍ਹਾਂ ਦੀ ਜੋ ਸੱਚੇ ਸੁਆਮੀ ਨਾਲ ਜੁੜੇ ਹਨ। ਦੂਜੈ ਲਾਗੇ ਮਨਮੁਖਿ ਰੋਇ ॥ ਦਵੈਤ-ਭਾਵ ਨਾਲ ਜੁੜੇ ਹੋਏ ਆਪ-ਹੁਦਰੇ ਅੰਤ ਨੂੰ ਵਿਰਲਾਪ ਕਰਦੇ ਹਨ। ਦੁਹਾ ਸਿਰਿਆ ਕਾ ਖਸਮੁ ਹੈ ਆਪੇ ਆਪੇ ਗੁਣ ਮਹਿ ਭੀਜੈ ਹੇ ॥੬॥ ਉਹ ਖ਼ੁਦ ਦੋਨਾਂ ਕਿਨਾਰਿਆਂ ਦਾ ਸੁਆਮੀ ਹੈ ਅਤੇ ਆਪ ਹੀ ਉਹ ਨੇਕੀ ਅੰਦਰ ਪ੍ਰਸੰਨ ਹੁੰਦਾ ਹੈ। ਗੁਰ ਕੈ ਸਬਦਿ ਸਦਾ ਜਨੁ ਸੋਹੈ ॥ ਗੁਰਾਂ ਦੀ ਬਾਣੀ ਦੁਆਰਾ ਬੰਦਾ ਹਮੇਸ਼ਾਂ ਲਈ ਸ਼ਸ਼ੋਭਤ ਹੋ ਜਾਂਦਾ ਹੈ। ਨਾਮ ਰਸਾਇਣਿ ਇਹੁ ਮਨੁ ਮੋਹੈ ॥ ਅੰਮ੍ਰਿਤ ਦੇ ਘਰ, ਸੁਆਮੀ ਦੇ ਨਾਮ ਨਾਲ ਇਹ ਜਿੰਦੜੀ ਫ਼ਰੇਫ਼ਤਾ ਥੀ ਵੰਝਦੀ ਹੈ। ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ ॥੭॥ ਮੋਹਨੀ ਦੀ ਲਗਨ ਦੀ ਆਤਮਾ ਨੂੰ ਭਰਾ ਭਰ ਭੀ ਮਲੀਣਤਾ ਨਹੀਂ ਲਗਦੀ ਅਤੇ ਗੁਰਾਂ ਦੀ ਸਿਖਮਤ ਰਾਹੀਂ ਇਹ ਵਾਹਿਗੁਰੂ ਦੇ ਨਾਮ ਨਾਲ ਪਰਮ ਪ੍ਰਸੰਨ ਚੋ ਜਾਂਦੀ ਹੈ। ਸਭਨਾ ਵਿਚਿ ਵਰਤੈ ਇਕੁ ਸੋਈ ॥ ਉਹ ਇਕ ਸੁਆਮੀ ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਗੁਰ ਪਰਸਾਦੀ ਪਰਗਟੁ ਹੋਈ ॥ ਗੁਰਾਂ ਦੀ ਦਇਆ ਦੁਆਰਾ ਉਹ ਜ਼ਾਹਰ ਹੁੰਦਾ ਹੈ। ਹਉਮੈ ਮਾਰਿ ਸਦਾ ਸੁਖੁ ਪਾਇਆ ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥੮॥ ਜੋ ਆਪਣੀ ਹੰਗਤਾ ਨੂੰ ਮਾਰਦਾ ਹੈ, ਉਹ ਸਦੀਵੀ ਆਰਾਮ ਪਾ ਲੈਂਦਾ ਹੈ ਅਤੇ ਸਤਿਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ। ਕਿਲਬਿਖ ਦੂਖ ਨਿਵਾਰਣਹਾਰਾ ॥ ਪ੍ਰਭੂ ਪਾਪ ਅਤੇ ਪੀੜ ਨੂੰ ਨਾਸ ਕਰਨ ਵਾਲਾ ਹੈ। ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥ ਗੁਰਾਂ ਦੀ ਦਇਆ ਦੁਆਰਾ ਜੀਵ ਉਸ ਦੀ ਘਾਲ ਕਮਾਉਂਦਾ ਤੇ ਉਸ ਦੇ ਨਾਮ ਦਾ ਚਿੰਤਨ ਕਰਦਾ ਹੈ। ਸਭੁ ਕਿਛੁ ਆਪੇ ਆਪਿ ਵਰਤੈ ਗੁਰਮੁਖਿ ਤਨੁ ਮਨੁ ਭੀਜੈ ਹੇ ॥੯॥ ਖ਼ੁਦ ਹੀ ਸਾਹਿਬ ਸਾਰੇ ਰੱਮ ਰਿਹਾ ਹੈ। ਗੁਰੂ ਅਨੁਸਾਰੀ ਦੀ ਦੇਹ ਅਤੇ ਆਤਮਾ ਖ਼ੁਸ਼ੀ ਨਾਲ ਭਿੱਜੇ ਹੋਏ ਹਨ। ਮਾਇਆ ਅਗਨਿ ਜਲੈ ਸੰਸਾਰੇ ॥ ਸੰਸਾਰੀ ਪਦਾਰਥਾਂ ਦੀ ਅੱਗ ਅੰਦਰ ਦੁਨੀਆਂ ਮੱਚ ਰਹੀ ਹੈ। ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥ ਨਾਮ ਦਾ ਆਰਾਧਨ ਕਰਨ ਦੁਆਰਾ ਪਵਿੱਤਰ ਪੁਰਸ਼ ਇਸ ਅੱਗ ਨੂੰ ਬੁਝਾ ਦਿੰਦਾ ਹੈ। ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮੁ ਲੀਜੈ ਹੇ ॥੧੦॥ ਉਸ ਦੇ ਅੰਦਰ ਠੰਢ-ਚੈਨ ਹੈ ਅਤੇ ਉਹ ਸਦੀਵੀ ਖ਼ੁਸ਼ੀ ਨੂੰ ਪ੍ਰਾਪਤ ਹੁੰਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਪ੍ਰਭੂ ਦਾ ਨਾਮ ਪ੍ਰਦਾਨ ਹੁੰਦਾ ਹੈ। ਇੰਦ੍ਰ ਇੰਦ੍ਰਾਸਣਿ ਬੈਠੇ ਜਮ ਕਾ ਭਉ ਪਾਵਹਿ ॥ ਇੰਦ੍ਰ ਆਪਣੇ ਰਾਜ ਸਿੰਘਾਸਣਾਂ ਤੇ ਬੈਠੇ ਹੋਏ ਮੌਤ ਦੇ ਡਰ ਅੰਦਰ ਹਨ। ਜਮੁ ਨ ਛੋਡੈ ਬਹੁ ਕਰਮ ਕਮਾਵਹਿ ॥ ਉਹ ਘਣੇ ਕਰਮ ਕਰਦੇ ਹਨ ਪਰ ਯਮ ਉਨ੍ਹਾਂ ਨੂੰ ਨਹੀਂ ਛੱਡਦਾ। ਸਤਿਗੁਰੁ ਭੇਟੈ ਤਾ ਮੁਕਤਿ ਪਾਈਐ ਹਰਿ ਹਰਿ ਰਸਨਾ ਪੀਜੈ ਹੇ ॥੧੧॥ ਜਦ ਜੀਵ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਮੋਖਸ਼ ਹੋ ਜਾਂਦਾ ਹੈ, ਅਤੇ ਸੁਆਮੀ ਮਾਲਕ ਦੇ ਅੰਮ੍ਰਿਤ ਨੂੰ ਆਪਣੀ ਜੀਭ੍ਹਾ ਨਾਲ ਪਾਨ ਕਰਦਾ ਹੈ। ਮਨਮੁਖਿ ਅੰਤਰਿ ਭਗਤਿ ਨ ਹੋਈ ॥ ਆਪ-ਹੁਦਰੇ ਦੇ ਹਿਰਦੇ ਅੰਦਰ ਸੁਆਮੀ ਦੀ ਪ੍ਰੇਮਮਈ ਸੇਵਾ ਟਿਕਦੀ ਨਹੀਂ। ਗੁਰਮੁਖਿ ਭਗਤਿ ਸਾਂਤਿ ਸੁਖੁ ਹੋਈ ॥ ਪ੍ਰਭੂ ਦੀ ਪ੍ਰੇਮਮਈ ਸੇਵਾ ਦੁਆਰਾ ਹਰੀ ਨੂੰ ਜਾਣਨ ਵਾਲੇ ਜੀਵ ਨੂੰ ਠੰਡ-ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ। ਪਵਿਤ੍ਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰੁ ਭੀਜੈ ਹੇ ॥੧੨॥ ਸਦੀਵੀ ਸ਼ੱਧ ਅਤੇ ਪੁਨੀਤਾ ਹੈ ਗੁਰਬਾਣੀ, ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਇਸ ਨਾਲ ਬੰਦੇ ਦਾ ਮਨ ਗੱਚ ਥੀ ਵੰਝਦਾ ਹੈ। ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥ ਮੈਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਬਾਰੇ ਸੋਚਿਆ ਹੈ। ਤ੍ਰੈ ਗੁਣ ਬਧਕ ਮੁਕਤਿ ਨਿਰਾਰੀ ॥ ਉਹ ਤਿੰਨਾਂ ਸੁਭਾਵਾਂ (ਰਜੋ, ਸਤੋ, ਤਮੋ) ਦੇ ਜਕੜੇ ਹੋਏ ਹਨ, ਇਸ ਲਈ ਮੋਖਸ਼ ਉਨ੍ਹਾਂ ਤੋਂ ਦੂਰ ਰਹਿੰਦੀ ਹੈ। copyright GurbaniShare.com all right reserved. Email |