ਮਃ ੫ ॥ ਪੰਜਵੀਂ ਪਾਤਿਸ਼ਾਹੀ। ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥ ਘਣੇਰੇ ਹਨ ਦੁਖੜੇ ਮੁਸੀਬਤ ਦੇ ਮਾਰਿਆਂ ਦੇ। ਉਨ੍ਹਾਂ ਦੀ ਪੀੜ ਨੂੰ ਕੇਵਲ ਤੂੰ ਹੀ ਜਾਣਦਾ ਹੈਂ, ਹੇ ਮਾਲਕ! ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ ॥੨॥ ਭਾਵੇਂ ਮੈਂ ਲੱਖਾਂ ਹੀ ਦਵਾਈਆਂ ਜਾਣਦਾ ਹੋਵਾਂ ਪਰ ਜੇਕਰ ਮੈਂ ਆਪਣੇ ਪਤੀ ਪ੍ਰਮਾਤਮਾ ਨੂੰ ਵੇਖ ਲੇਵਾਂ, ਕੇਵਲ ਤਦ ਹੀ ਮੈਂ ਜੀਉਂਦੀ ਰਹਾਂਗੀ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ ॥ ਮੈਂ ਹੜ੍ਹ ਦਾ ਵਗਣ ਅਤੇ ਨਦੀ ਦੇ ਕਿਨਾਰੇ ਨੂੰ ਢਾਹ ਲਗਦੀ ਵੇਖੀ ਹੈ। ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ ॥੩॥ ਕੇਵਲ ਉਹ ਹੀ ਸਹੀ ਸਲਾਮਤ ਰਹਿੰਦੇ ਹਨ ਜੇ ਆਪਣੇ ਸੱਚੇ ਗੁਰਾਂ ਨਾਲ ਮਿਲ ਪੈਂਦੇ ਹਨ। ਪਉੜੀ ॥ ਪਉੜੀ। ਜਿਸੁ ਜਨ ਤੇਰੀ ਭੁਖ ਹੈ ਤਿਸੁ ਦੁਖੁ ਨ ਵਿਆਪੈ ॥ ਜਿਸ ਪੁਰਸ਼ ਨੂੰ ਤੇਰੀ ਭੁੱਖ ਹੈ, ਹੇ ਸਾਹਿਬ! ਉਸ ਨੂੰ ਕੋਈ ਦੁਖੜਾ ਨਹੀਂ ਵਾਪਰਦਾ। ਜਿਨਿ ਜਨਿ ਗੁਰਮੁਖਿ ਬੁਝਿਆ ਸੁ ਚਹੁ ਕੁੰਡੀ ਜਾਪੈ ॥ ਉਹ ਇਨਸਾਨ, ਜੋ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਸਮਝ ਲੈਂਦਾ ਹੈ; ਉਹ ਚੌਹੀਂ ਪਾਸੀਂ ਪ੍ਰਸਿੱਧ ਹੋ ਜਾਂਦਾ ਹੈ। ਜੋ ਨਰੁ ਉਸ ਕੀ ਸਰਣੀ ਪਰੈ ਤਿਸੁ ਕੰਬਹਿ ਪਾਪੈ ॥ ਜੋ ਇਨਸਾਨ ਉਸ ਦੀ ਪਨਾਹ ਲੈਂਦਾ ਹੈ; ਪਾਪ ਉਸ ਨੂੰ ਵੇਖ ਕੇ ਕੰਬਦੇ ਹਨ। ਜਨਮ ਜਨਮ ਕੀ ਮਲੁ ਉਤਰੈ ਗੁਰ ਧੂੜੀ ਨਾਪੈ ॥ ਗੁਰਾਂ ਦੇ ਰਚਨਾਂ ਦੀ ਖ਼ਾਕ ਅੰਦਰ ਨ੍ਹਾਉਣ ਦੁਆਰਾ, ਅਨੇਕਾਂ ਜਨਮਾਂ ਦੀ ਮਲੀਣਤਾ ਧੋਤੀ ਜਾਂਦੀ ਹੈ। ਜਿਨਿ ਹਰਿ ਭਾਣਾ ਮੰਨਿਆ ਤਿਸੁ ਸੋਗੁ ਨ ਸੰਤਾਪੈ ॥ ਜੋ ਭੀ ਪ੍ਰਭੂ ਦੀ ਰਜ਼ਾ ਨੂੰ ਸਵੀਕਾਰ ਕਰਦਾ ਹੈ; ਉਸ ਨੂੰ ਸ਼ੋਕ ਦੁਖੀ ਨਹੀਂ ਕਰਦਾ। ਹਰਿ ਜੀਉ ਤੂ ਸਭਨਾ ਕਾ ਮਿਤੁ ਹੈ ਸਭਿ ਜਾਣਹਿ ਆਪੈ ॥ ਹੇ ਮਹਾਰਾਜ ਮਾਲਕ! ਤੂੰ ਸਾਰਿਆਂ ਦਾ ਮਿੱਤ੍ਰ ਹੈਂ ਅਤੇ ਸਾਰੇ ਹੀ ਤੈਨੂੰ ਆਪਣਾ ਨਿੱਜ ਦਾ ਜਾਣਦੇ ਹਨ। ਐਸੀ ਸੋਭਾ ਜਨੈ ਕੀ ਜੇਵਡੁ ਹਰਿ ਪਰਤਾਪੈ ॥ ਜਿਡੀ ਵੱਡੀ ਪ੍ਰਭਤਾ ਵਾਹਿਗੁਰੂ ਦੀ ਹੈ, ਉਹੋ ਜੇਹੀ ਹੀ ਹੈ ਕੀਰਤੀ ਉਸ ਦੇ ਦਾਸ ਦੀ। ਸਭ ਅੰਤਰਿ ਜਨ ਵਰਤਾਇਆ ਹਰਿ ਜਨ ਤੇ ਜਾਪੈ ॥੮॥ ਆਪਣੇ ਗੋਲੇ ਨੂੰ ਪ੍ਰਭੂ ਸਾਰਿਆਂ ਅੰਦਰ ਉੰਘਾ ਕਰ ਦਿੰਦਾ ਹੈ, ਅਤੇ ਆਪਣੇ ਗੋਲੇ ਦੇ ਰਾਹੀਂ ਹੀ ਪ੍ਰਭੂ ਜਾਣਿਆ ਜਾਂਦਾ ਹੈ। ਡਖਣੇ ਮਃ ੫ ॥ ਡਖਣੇ ਪੰਜਵੀਂ ਪਾਤਿਸ਼ਾਹੀ। ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥ ਜਿਨ੍ਹਾਂ ਦੇ ਮਗਰ ਮੈਂ ਟੁਰਦੀ ਸਾਂ, ਉਹ ਭੀ ਹੁਣ ਮੇਰੇ ਕਦਮਾਂ ਮਗਰ ਟੁਰਦੇ ਹਨ। ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ ॥੧॥ ਜਿਨ੍ਹਾਂ ਉਤੇ ਮੈਂ ਉਮੈਦਾ ਬੰਨ੍ਹਦੀ ਸਾਂ, ਉਹ ਹੁਣ ਮੇਰੇ ਉਤੇ ਉਮੈਦਾਂ ਬੰਨ੍ਹਦੇ ਹਨ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ ॥ ਭਟਕਦੀ ਅਤੇ ਉਡੱਦੀ, ਉਡੱਦੀ ਮੱਖੀ ਗੁੜ ਦੀ ਸਿੰਨੀ, ਸਿੰਨੀ ਰੋੜੀ ਦੇ ਕੋਲ ਆਉਂਦੀ ਹੈ। ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ ॥੨॥ ਜਿਹੜੀ ਕੋਈ ਭੀ ਉਸ ਉਤੇ ਬਹਿੰਦੀ ਹੈ, ਉਹ ਫੱਸ ਜਾਂਦੀ ਹੈ। ਕੇਵਲ ਉਹ ਹੀ ਬਚਦੀ ਹੈ, ਜਿਸ ਦੇ ਮੱਥੇ ਉਤੇ ਚੰਗੀ ਭਾਵੀ ਲਿਖੀ ਹੋਈ ਹੈ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ ॥ ਮੈਂ ਆਪਣੇ ਵਾਹਿਗੁਰੂ ਨੂੰ ਸਾਰਿਆਂ ਅੰਦਰ ਵੇਖਦਾ ਹਾਂ, ਕੋਈ ਭੀ ਉਸ ਤੋਂ ਸੱਖਣਾ ਜਾਣਿਆ ਨਹੀਂ ਜਾਂਦਾ। ਤੈ ਸਖੀ ਭਾਗ ਮਥਾਹਿ ਜਿਨੀ ਮੇਰਾ ਸਜਣੁ ਰਾਵਿਆ ॥੩॥ ਚੰਗੀ ਪ੍ਰਾਲਭਦ ਲਿਖੀ ਹੋਈ ਹੈ ਉਸ ਸਹੇਲੀ ਦੇ ਮੱਥੇ ਉਤੇ, ਜੋ ਮੈਂਡੇ ਮਿੰਤ੍ਰ ਨੂੰ ਮਾਣਦੀ ਹੈ। ਪਉੜੀ ॥ ਪਉੜੀ। ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ ॥ ਜੇਕਰ ਸੁਆਮੀ ਵਾਹਿਗੁਰੂ ਨੂੰ ਚੰਗਾ ਲਗੇ, ਮੈਂ ਕੀਰਤਨੀਆਂ, ਉਸ ਦੇ ਬੂਹੇ ਉੱਤੇ ਉਸ ਦੀ ਕੀਰਤੀ ਗਾਇਨ ਕਰਦਾ ਹਾਂ। ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ॥ ਸਦੀਵੀ ਸਥਿਰ ਹੈ ਮੈਡਾਂ ਮਾਲਕ। ਹੋਰ ਆਉਂਦੇ ਤੇ ਜਾਂਦੇ ਰਹਿੰਦੇ ਹਨ। ਸੋ ਮੰਗਾ ਦਾਨੁ ਗੋੁਸਾਈਆ ਜਿਤੁ ਭੁਖ ਲਹਿ ਜਾਵੈ ॥ ਸ਼੍ਰਿਸ਼ਟੀ ਦੇ ਸੁਆਮੀ ਪਾਸੋਂ ਮੈਂ ਉਹ ਦਾਤ ਮੰਗਦਾ ਹਾਂ, ਜਿਸ ਦੁਆਰਾ ਮੇਰੀ ਭੁੱਖ ਨਵਿਰਤ ਹੋ ਜਾਵੇ। ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤ੍ਰਿਪਤਾਵੈ ॥ ਮੇਰੇ ਮਾਣਨੀਯ ਮਾਲਕ, ਤੂੰ ਆਪਣੇ ਢਾਢੀ, ਮੈਨੂੰ, ਆਪਣਾ ਦੀਦਾਰ ਬਖ਼ਸ਼, ਜਿਸ ਨਾਲ ਮੈਂ ਰੱਜ ਜਾਵਾਂ। ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ ॥ ਸਖੀ, ਸੁਆਮੀ ਬੇਨਤੀ ਨੂੰ ਸੁਣਦਾ ਹੈ ਅਤੇ ਢਾਢੀ ਨੂੰ ਆਪਣੇ ਮੰਦਰ ਅੰਦਰ ਬੁਲਾ ਲੈਂਦਾ ਹੈ। ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ ॥ ਸੁਆਮੀ ਨੂੰ ਵੇਖਦਿਆਂ ਹੀ ਕੀਰਤਨੀਏ ਦਾ ਦੁੱਖ ਤਦਲਫ਼ਿ ਤੇ ਭੁੱਖ ਨਵਿਰਤ ਹੋ ਜਾਂਦੇ ਹਨ ਅਤੇ ਉਸ ਨੂੰ ਹੋਰ ਕੁੱਛ ਮੰਗਣਾ ਭੁਲ ਜਾਂਦਾ ਹੈ। ਸਭੇ ਇਛਾ ਪੂਰੀਆ ਲਗਿ ਪ੍ਰਭ ਕੈ ਪਾਵੈ ॥ ਸੁਆਮੀ ਦੇ ਚਰਨਾਂ ਨਾਲ ਜੁੜਨ ਦੁਆਰਾ, ਮੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ। ਹਉ ਨਿਰਗੁਣੁ ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ ॥੯॥ ਸੁਆਮੀ ਮਾਲਕ ਨੇ ਮੈਨੂੰ ਆਪਣੇ ਗੁਣ-ਵਿਹੂਣ ਅਤੇ ਨਿਰਮਾਣ ਭਟ ਨੂੰ ਮਾਫ਼ ਕਰ ਦਿੱਤਾ ਹੈ। ਡਖਣੇ ਮਃ ੫ ॥ ਡਖਣੇ ਪੰਜਵੀਂ ਪਾਤਿਸ਼ਾਹੀ। ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਨ ਜਾਣਹੀ ॥ ਜਦ ਆਤਮਾ ਤੈਨੂੰ ਛੱਡ ਜਾਂਦੀ ਹੈ, ਤਦ ਤੂੰ ਨਿਰੀਪੁਰੀ ਮਿੱਟੀ ਹੀ ਹੈਂ, ਹੇ ਸੁੰਨੀਏ ਦੇਹ! ਤੂੰ ਆਪਣੇ ਪਤੀ ਨੂੰ ਕਿਉਂ ਨਹੀਂ ਜਾਣਦੀ ਕਰਦੀ। ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗੁ ਮਾਣਹੀ ॥੧॥ ਤੂੰ ਖੋਟਿਆਂ ਪੁਰਸ਼ਾਂ ਨਾਲ ਪਿਆਰ ਕਰਦੀ ਹੈਂ। ਦਸ, ਤੂੰ ਕਿਹੜੀਆਂ ਨੇਕੀਆਂ ਕਰਕੇ ਆਪਣੇ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲਵੇਂਗੀ? ਮਃ ੫ ॥ ਪੰਜਵੀਂ ਪਾਤਿਸ਼ਾਹੀ। ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥ ਜਿਸ ਦੇ ਬਗ਼ੈਰ ਤੂੰ ਇਕ ਮੁਹਤ ਭੀ ਜੀਉਂਦੀ ਨਹੀਂ ਰਹਿ ਸਕਦੀ ਅਤੇ ਜਿਸ ਨੂੰ ਭੁਲਾ ਕੇ ਤੇਰਾ ਇਕ ਛਿਨ ਭਰ ਲਈ ਸਰ ਭੀ ਨਹੀਂ ਸਕਦਾ। ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥ ਹੇ ਮੇਰੀ ਜਿੰਦੜੀਏ! ਤੂੰ ਉਸ ਨਾਲ, ਕਿਉਂ ਰੁਸਦੀ ਹੈ, ਜਿਸ ਨੂੰ ਤੇਰਾ ਫ਼ਿਕਰ ਹੈ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਰਤੇ ਰੰਗਿ ਪਾਰਬ੍ਰਹਮ ਕੈ ਮਨੁ ਤਨੁ ਅਤਿ ਗੁਲਾਲੁ ॥ ਜੋ ਸ਼੍ਰੋਮਣੀ ਸਾਹਿਬ ਦੀ ਪ੍ਰੀਤ ਨਾਲ ਰੰਗੀਜੇ ਹਨ; ਉਨ੍ਹਾਂ ਦੀ ਆਤਮਾ ਅਤੇ ਦੇਹ ਪਰਮ ਲਾਲ ਥੀ ਵੰਝਦੇ ਹਨ। ਨਾਨਕ ਵਿਣੁ ਨਾਵੈ ਆਲੂਦਿਆ ਜਿਤੀ ਹੋਰੁ ਖਿਆਲੁ ॥੩॥ ਨਾਨਕ ਨਾਮ ਦੇ ਬਗ਼ੈਰ, ਪਲੀਤ ਹਨ ਹੋਰ ਸਾਰੇ ਖ਼ਿਆਲ। ਪਵੜੀ ॥ ਪਉੜੀ। ਹਰਿ ਜੀਉ ਜਾ ਤੂ ਮੇਰਾ ਮਿਤ੍ਰੁ ਹੈ ਤਾ ਕਿਆ ਮੈ ਕਾੜਾ ॥ ਹੇ ਮੇਰੇ ਪੂਜਯ ਪ੍ਰਭੂ! ਜਦ ਤੂੰ ਮੇਰਾ ਸੱਜਣ ਹੈਂ, ਤਦ ਮੈਨੂੰ ਕਾਹਦਾ ਝੋਰਾ ਹੋ ਸਕਦਾ ਹੈ। ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ ॥ ਜੋ (ਵਿਕਾਰ-ਰੂਪੀ) ਛਲੀਏ, ਸ਼ਸਾਰ ਨੂੰ ਛਲਦੇ ਹਨ, ਉਨ੍ਹਾਂ ਨੂੰ ਤੂੰ ਮਾਰ ਕੇ ਦੂਰ ਕਰ ਦਿੱਤਾ ਹੈ, ਹੇ ਸਾਈਂ! ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ ਪਾਵਾੜਾ ॥ ਗੁਰਾਂ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਦਾ ਹੈ ਤੇ ਮੈਂ ਝਗੜਾ ਜਿੱਤ ਲਿਆ ਹੈ। ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ ॥ ਗੁਰਾਂ ਦੀ ਸਿਖਮਤ ਦੁਆਰਾ, ਮੈਂ ਜਗਤ ਦੇ ਵੱਡੇ ਅਖਾੜੇ ਵਿੱਚ ਸਾਰੀਆਂ ਖੁਸ਼ੀਆਂ ਮਾਣਦਾ ਹਾਂ। ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ ॥ ਸਾਡੇ ਸੱਚੇ ਸੁਆਮੀ ਨੇ ਮੇਰੇ ਸਾਰੇ ਇੰਦਰੇ ਮੇਰੇ ਅਧੀਨ ਕਰ ਦਿੱਤੇ ਹਨ। copyright GurbaniShare.com all right reserved. Email |