Page 1098

ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥
ਜਿੱਥੇ ਕਿਤੇ ਭੀ ਮੈਂ ਉਨ੍ਹਾਂ ਨੂੰ ਜੋੜਦਾ ਹਾਂ, ਉੱਥੇ ਹੀ ਉਹ ਜੁੜ ਜਾਂਦੇ ਹਨ ਅਤੇ ਮੇਰੇ ਨਾਲ ਬਖੇੜਾ ਨਹੀਂ ਕਰਦੇ।

ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ ॥
ਮੈਂ ਉਹੀ ਫਲ ਪਾ ਲੈਂਦਾ ਹਾਂ, ਜਿਸ ਨੂੰ ਮੈਂ ਲੋੜਦਾ ਹਾਂ, ਅਤੇ ਗੁਰਾਂ ਨੇ ਮੈਨੂੰ ਮੇਰੇ ਅੰਦਰਵਾਰ ਦਾਖ਼ਲ ਕਰ ਦਿੱਤਾ ਹੈ।

ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ ॥੧੦॥
ਹੇ ਭਰਓ! ਜਦ ਗੁਰੂ ਨਾਨਕ ਦੇਵ ਜੀ ਪ੍ਰਸੰਨ ਹੁੰਦੇ ਹਨ, ਤਾਂ ਸਾਈਂ ਨੇੜੇ ਹੀ ਵਸਦਾ ਦਿਸ ਆਉਂਦਾ ਹੈ।

ਡਖਣੇ ਮਃ ੫ ॥
ਪੰਜਵੀਂ ਪਾਤਿਸ਼ਾਹੀ।

ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ ॥
ਹੇ ਸਾਹਿਬ! ਜਦ ਤੂੰ ਮੇਰੇ ਮਨ ਅੰਦਰ ਆਉਂਦਾ ਹੈਂ, ਤਦ ਮੈਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।

ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ ॥੧॥
ਆਪਣੇ ਚਿੱਤ ਅੰਦਰ ਤੇਰੇ ਨਾਮ ਨੂੰ ਪ੍ਰਾਪਤ ਕਰਕੇ, ਹੇ ਪਤੀ! ਨਾਨਕ ਪ੍ਰਸੰਨ ਥੀ ਗਿਆ ਹੈ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਕਪੜ ਭੋਗ ਵਿਕਾਰ ਏ ਹਭੇ ਹੀ ਛਾਰ ॥
ਬਸਤਰ, ਨਿਆਮ੍ਹਤਾਂ, ਮੰਦੀਆਂ ਖ਼ੁਸ਼ੀਆਂ; ਇਹ ਸਭ ਨਿਰੋਲ ਸੁਆਹ ਹੀ ਹਨ।

ਖਾਕੁ ਲੋੁੜੇਦਾ ਤੰਨਿ ਖੇ ਜੋ ਰਤੇ ਦੀਦਾਰ ॥੨॥
ਮੈਂ ਤਿੰਨ੍ਹਾਂ ਦੇ ਚਰਨਾਂ ਦੀ ਧੂੜ ਨੂੰ ਖੋਜਦਾ ਹਾਂ, ਜਿਹੜੇ ਪ੍ਰਭੂ ਦੇ ਦਰਸ਼ਨ ਨਾਲ ਰੰਗੇ ਹੋਏ ਹਨ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ ॥
ਤੂੰ ਹੋਰਸ ਪਾਸੇ ਨੂੰ ਕਿਉਂ ਝਾਕਦਾ ਹੈਂ? ਹੇ ਮੇਰੇ ਮਨ! ਤੂੰ ਕੇਵਲ ਵਾਹਿਗੁਰੂ ਦਾ ਹੀ ਆਸਰਾ ਲੈ।

ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ ॥੩॥
ਤੂੰ ਸਾਧੂਆਂ ਦੇ ਚਰਨਾਂ ਦੀ ਧੂੜ ਹੋ ਵੰਝ, ਜਿਸ ਦੁਆਰਾ ਤੈਨੂੰ ਆਰਾਮ ਬਖ਼ਸ਼ਣਹਾਰ ਹਰੀ ਲੱਭ ਪਵੇਗਾ।

ਪਉੜੀ ॥
ਪਉੜੀ।

ਵਿਣੁ ਕਰਮਾ ਹਰਿ ਜੀਉ ਨ ਪਾਈਐ ਬਿਨੁ ਸਤਿਗੁਰ ਮਨੂਆ ਨ ਲਗੈ ॥
ਪ੍ਰਾਲਭਦ ਦੇ ਬਗ਼ੈਰ ਮਹਾਰਾਜ ਮਾਲਕ ਪ੍ਰਾਪਤ ਨਹੀਂ ਹੁੰਦਾ ਅਤੇ ਸੱਚੇ ਗੁਰਾਂ ਦੇ ਬਗ਼ੈਰ ਉਸ ਨਾਲ ਮਨ ਨਹੀਂ ਜੁੜਦਾ।

ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥
ਇਸ ਕਾਲੇ ਸਮੇਂ ਅੰਦਰ ਕੇਵਲ ਸਚਾਈਂ ਹੀ ਅਸਥਿਰ ਰਹਿੰਦੀ ਹੈ ਅਤੇ ਇਹ ਗੁਨਹਗਾਰ ਬੰਦਾ ਕਦੇ ਭੀ ਤਗਦਾ ਨਹੀਂ।

ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥
ਜੋ ਕੁੱਛ ਬੰਦਾ ਇਸ ਹੱਥ ਨਾਲ ਕਰਦਾ ਹੈ, ਉਸ ਹੱਥ ਨਾਲ ਉਹ ਉਸ ਦਾ ਫਲ ਪਾ ਲੈਂਦਾ ਹੈ। ਇਕ ਧਿਨ ਜਾਂ ਪਲ ਦੀ ਦੇਰੀ ਭੀ ਨਹੀਂ ਲਗਦੀ।

ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਨ ਭਗੈ ॥
ਸਮੂਹ ਚਾਰ ਯੁੱਗਾਂ ਦਾ ਮੈਂ ਨਿਰਣਯ ਕੀਤਾ ਹੈ। ਸਤਿਸੰਗਤ ਦੇ ਬਗ਼ੈਰ ਹੰਕਾਰ ਭਜਦਾ ਨਹੀਂ।

ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ ॥
ਸੰਤਾਂ ਦੀ ਸੰਗਤ ਕਰਨ ਦੇ ਬਾਝੋਂ ਸਵੈ-ਹੰਗਤਾ ਕਦੇ ਭੀ ਦੂਰ ਨਹੀਂ ਹੁੰਦੀ।

ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੈ ॥
ਜਦ ਤਾਂਈਂ ਮਨੁਸ਼ ਦਾ ਮਨ, ਸੁਆਮੀ ਨਾਲੋਂ ਪਾਟਿਆ ਹੋਇਆ ਹੈ, ਤਦ ਤਾਂਈਂ ਉਸ ਨੂੰ ਆਰਾਮ ਦਾ ਟਿਕਾਣਾ ਨਹੀਂ ਮਿਲਦਾ।

ਜਿਨਿ ਜਨਿ ਗੁਰਮੁਖਿ ਸੇਵਿਆ ਤਿਸੁ ਘਰਿ ਦੀਬਾਣੁ ਅਭਗੈ ॥
ਉਹ ਇਨਸਾਨ ਜੋ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਦੀ ਟਹਿਲ ਕਮਾਉਂਦਾ ਹੈ; ਉਸ ਦੇ ਦਿਲ ਰੂਪੀ ਘਰ ਅੰਦਰ ਅਬਿਨਾਸ਼ੀ ਸੁਆਮੀ ਦਾ ਆਸਰਾ ਹੈ।

ਹਰਿ ਕਿਰਪਾ ਤੇ ਸੁਖੁ ਪਾਇਆ ਗੁਰ ਸਤਿਗੁਰ ਚਰਣੀ ਲਗੈ ॥੧੧॥
ਵਾਹਿਗੁਰੂ ਦੀ ਰਹਿਮਤ ਸਦਕਾ ਇਨਸਾਨ ਆਰਾਮ ਪਾ ਲੈਂਦਾ ਹੈ ਅਤੇ ਵਿਸ਼ਾਲ ਸੱਚੇ ਗੁਰਾਂ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਡਖਣੇ ਪੰਜਵੀਂ ਪਾਤਿਸ਼ਾਹੀ।

ਡਖਣੇ ਮਃ ੫ ॥
ਡਖਣੇ ਪੰਜਵੀਂ ਪਾਤਿਸ਼ਾਹੀ।

ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ ॥
ਜੋ ਪਾਤਿਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ, ਉਸ ਨੂੰ ਮੇਂ ਸਾਰੀਆਂ ਥਾਵਾਂ ਤੇ ਭਾਲਿਆ ਹੈ।

ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ ॥੧॥
ਉਹ ਮਾਲਕ ਮੇਰੇ ਹਿਰਦੇ ਅੰਦਰ ਹੈ। ਉਸ ਦੇ ਨਾਮ ਨੂੰ ਮੈਂ ਆਪਣੇ ਮੂੰਹ ਨਾਲ ਆਖਦਾ ਅਤੇ ਉਚਾਰਦਾ ਹਾਂ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ ॥
ਹੇ ਮੇਰੀ ਮਾਤਾ! ਮਾਲਕ ਨੇ ਆਪ ਹੀ ਮੈਨੂੰ ਨਾਮ ਦਾ ਮਾਣਕ ਬਖ਼ਸ਼ਿਆ ਹੈ।

ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ ॥੨॥
ਆਪਣੇ ਮੂੰਹ ਨਾਲ ਸੱਚੇ ਨਾਮ ਦਾ ਉਚਾਰਨ ਕਰਨ ਦੁਆਰਾ, ਮੇਰੀ ਆਤਮਾ ਸੀਤਲ ਥੀ ਗਈ ਹੈ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥
ਮੈਂ ਆਪਣੇ ਪਤੀ ਲਈ ਪਲੰਘ ਬਣਦੀ ਹਾਂ ਅਤੇ ਮੇਰੀਆਂ ਅੱਖਾਂ ਇਸ ਦਾ ਪਲੰਘਪੋਸ਼।

ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ॥੩॥
ਜੇਕਰ ਤੂੰ ਹੇ ਪ੍ਰੀਤਮ! ਕੇਵਲ ਇਕ ਵਾਰੀ ਮੇਰੇ ਵੱਲ ਵੇਖ ਲਵੇਂ ਤਦ ਮੈਨੂੰ ਸਾਰੇ ਮੁਲ ਤੋਂ ਵਧੇਰੇ (ਮੁਲ ਦੀ) ਖੁਸ਼ੀ ਪ੍ਰਾਪਤ ਹੋ ਜਾਂਦੀ ਹੈ।

ਪਉੜੀ ॥
ਪਉੜੀ।

ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥
ਮੇਰਾ ਚਿੱਤ ਆਪਣੇ ਵਾਹਿਗੁਰੂ ਨੂੰ ਮਿਲਣ ਲਈ ਤਾਘਦਾ ਹੈ। ਮੈਂ ਕਿਸ ਤਰ੍ਹਾਂ ਉਸ ਦਾ ਦੀਦਾਰ ਵੇਖ ਸਕਦਾ ਹਾਂ?

ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋੁਲਾਈਆ ॥
ਜੇਕਰ, ਹੇ ਸੁਆਮੀ! ਤੂੰ ਮੇਰੇ ਨਾਲ ਇੱਕ ਮੁਹਤ ਭਰ ਲਈ ਭੀ ਬੋਲ ਪਵੇਂ, ਤਾਂ ਮੈਂ ਲਖਾਂ ਹੀ ਰੁਪਏ ਵੱਟ ਲਏ ਜਾਣਦਾ ਹਾਂ।

ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥
ਮੈਂ ਚਾਰੇ ਹੀ ਦਿਸ਼ਾਂ ਖੋਜੀਆਂ ਹਨ ਅਤੇ ਮੈਨੂੰ ਤੇਰੇ ਜਿੱਡਾ ਵੱਡਾ ਕੋਈ ਭੀ ਨਹੀਂ ਲੱਭਾ, ਹੇ ਸੁਆਮੀ।

ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥
ਮੈਨੂੰ ਰਸਤਾ ਵਿਖਾਲੋਂ ਹੇ ਸੰਤੋ! ਮੈਂ ਕਿਸ ਤਰ੍ਹਾਂ ਆਪਣੇ ਸਾਈਂ ਨੂੰ ਮਿਲ ਸਕਦਾ ਹਾਂ?

ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥
ਮੈਂ ਆਪਣੀ ਆਤਮਾ ਅਰਪਦਾ ਹਾਂ ਅਤੇ ਹੰਗਤਾ ਨੂੰ ਛੱਡਦਾ ਹਾਂ। ਇਸ ਰਾਹੇ ਹੀ ਮੈਂ ਟਰਦਾ ਹਾਂ।

ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥
ਸਾਧ ਸੰਗਤ ਨਾਲ ਮਿਲ ਕੇ, ਮੈਂ ਹਮੇਸ਼ਾਂ ਹੀ ਆਪਣੇ ਸੁਆਮੀ ਦੀ ਘਾਲ ਕਮਾਉਂਦਾ ਹਾਂ।

ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥
ਗੁਰਾਂ ਨੇ ਮੈਨੂੰ ਪ੍ਰਭੂ ਦੀ ਹਜ਼ੁਰੀ ਅੰਦਰ ਬੁਲਾਇਆ ਹੈ ਅਤੇ ਮੇਰੀਆਂ ਆਸਾਂ ਉਮੈਦਾ ਸਾਰੀਆਂ ਪੂਰੀਆਂ ਹੋ ਗਈਆਂ ਹਨ।

ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੋੁਸਾਈਆ ॥੧੨॥
ਮੈਂ ਤੇਰੇ ਜਿੱਡੇ ਵੱਡੇ ਕਿਸੇ ਹੋਰਸ ਦਾ ਖ਼ਿਆਲ ਨਹੀਂ ਕਰ ਸਕਦਾ, ਹੇ ਸੰਸਾਰ ਦੇ ਸੁਆਮੀ ਮੇਰੇ ਸੱਜਣ!

ਡਖਣੇ ਮਃ ੫ ॥
ਡਖਣੇ ਪੰਜਵੀਂ ਪਾਤਿਸ਼ਾਹੀ।

ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ ॥
ਮੈਂ ਆਪਣੇ ਪ੍ਰੀਤਮ ਸੁਲਤਾਨ ਲਈ ਰਾਜ-ਸਿੰਘਾਸਣ ਬਣਦਾ ਹਾਂ।

ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ ॥੧॥
ਜੇਕਰ ਤੂੰ ਆਪਣਾ ਪੈਰ ਮੇਰੇ ਉੱਤੇ ਰੱਖ ਦੇਵੇ, ਹੇ ਸੁਆਮੀ! ਤਦ ਮੈਂ ਕੰਵਲ ਦੀ ਤਰ੍ਹਾਂ ਪ੍ਰਫੁੱਲਤ ਹੋ ਜਾਂਦਾ ਹਾਂ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ॥
ਆਪਣੇ ਪਿਆਰੇ ਦੀ ਭੁੱਖ ਨਵਿਰਤ ਕਰਨ ਲਈ ਸਲੂਣਾ ਬਣ ਕੇ ਮੈਂ ਉਸ ਦੇ ਮੂਹਰੇ ਪਈ ਹਾਂ।

ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ ॥੨॥
ਤੂੰ ਮੈਨੂੰ ਕਮਾਦ ਦੀ ਮਿਠਾਸ ਸਮਝ ਲੈ। ਤੇਰੇ ਪੀਣ ਲਈ ਮੁੜ ਮੁੜ ਕੇ ਪੀੜਿਆ ਜਾ ਕੇ ਭੀ ਮੈਂ ਹਾਰਾਂ ਹੁੱਟਾਂਗਾ ਨਹੀਂ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ ॥
ਇਸ ਨੂੰ ਧੋਖੇ ਦਾ ਦ੍ਰਿਸ਼ਯ ਜਾਣ ਕੇ, ਤੂੰ ਛਲੀਆਂ ਨਾਲੋਂ ਪ੍ਰੀਤ ਤੋੜ ਲੈ।

ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥੩॥
ਉਨ੍ਹਾਂ ਦੀ ਖੁਸ਼ੀ ਕੇਵਲ ਦੋ ਘੜੀਆਂ ਹੀ ਰਹਿੰਦੀ ਹੈ। ਇਹ ਪਾਂਧੀ ਬਹੁਤਿਆਂ ਘਰਾਂ ਅੰਦਰ ਭਟਕਦਾ ਹੈ।

ਪਉੜੀ ॥
ਪਉੜੀ।

ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ ॥
ਅਦ੍ਰਿਸ਼ਟ ਅਤੇ ਅਣਗਿਣਤ ਸੁਆਮੀ ਸਿਆਣਪ ਦੀਆਂ ਕਲਾਕਾਰੀਆਂ ਦੁਆਰਾ ਪ੍ਰਾਪਤ ਨਹੀਂ ਹੁੰਦਾ।

copyright GurbaniShare.com all right reserved. Email