Page 1103

ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥
ਤੂੰ ਸਾਹਿਬ ਦੇ ਨਾਮ ਦੀ ਉਚੱਤਾ ਨੂੰ ਅਨੁਭਵ ਨਹੀਂ ਕਰਦਾ। ਤੇਰਾ ਕਿਸ ਤਰ੍ਹਾਂ ਪਾਰ ਉਤਾਰਾ ਹੋਵੇਗਾ!

ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥
ਤੂੰ ਜੀਵ ਨੂੰ ਮਾਰਦਾ ਹੈਂ ਅਤੇ ਉਸ ਨੂੰ ਘਰਮ ਕਰਕੇ ਜਾਣਦਾ ਹੈਂ। ਤਦ ਤੂੰ ਮੈਨੂੰ ਦਸ; ਹੇ ਮੇਰੇ ਵੀਰ! ਤੂੰ ਕਿਸ ਨੂੰ ਮੰਦਾ ਕਰਮ ਆਖਦਾ ਹੈਂ?

ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥
ਤੂੰ ਆਪਣੇ ਆਪ ਨੂੰ ਤਾਂ ਪਰਮ ਸ੍ਰੇਸ਼ਟ ਰਿਸ਼ੀ ਆਖਦਾ ਹੈਂ। ਫੇਰ ਤੂੰ ਬੁਚੜ ਕਿਸ ਨੂੰ ਆਖਦਾ ਹੈਂ?

ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥
ਤੇਰਾ ਮਨ ਅੰਨ੍ਹਾਂ ਹੋ ਗਿਆ ਹੇ ਅਤੇ ਤੂੰ ਆਪਣੇ ਆਪ ਨੂੰ ਨਹੀਂ ਸਮਝਦਾ। ਤੂੰ ਹੋਰ ਕਿਸੇ ਨੂੰ ਕਿਸ ਤਰ੍ਹਾਂ ਸਮਝ ਸਕਦਾ ਹੈ, ਹੇ ਭਰਾਵਾ।

ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥੩॥
ਧਨ-ਦੌਲਤ ਦੇ ਲਈ ਤੂੰ ਆਪਣੇ ਇਲਮ ਨੂੰ ਵੇਚਦਾ ਹੈ। ਬਿਰਥਾ ਹੈ ਤੇਰਾ ਜੀਵਨ, ਹੇ ਭਾਰਾਵਾ!

ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ ॥
ਨਾਰਦ ਅਤੇ ਵਿਆਸ ਐਸੇ ਬਚਨ-ਬਿਲਾਸ ਉਚਾਰਨ ਕਰਦੇ ਹਨ। ਤੂੰ ਜਾ ਕੇ ਸੁਖਦੇਵ ਕੋਲੋਂ ਪੀ ਪਤਾ ਕਰ ਲੈ।

ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ ॥੪॥੧॥
ਕਬੀਰ ਜੀ ਆਖਦੇ ਹਨ, ਤੂੰ ਕੇਵਲ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬੰਦਖ਼ਲਾਸ ਹੋਵੇਂਗਾ, ਨਹੀਂ ਤਾਂ ਡੁਬ ਜਾਵੇਗਾਂ ਹੇ ਵੀਰ!

ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰ ॥
ਤਦ ਤਾਈਂ ਤੂੰ ਆਪਣੇ ਦਿਲੋਂ ਬਦੀ ਨੂੰ ਦੂਰ ਨਹੀਂ ਕਰਦਾ, ਤੂੰ ਕਿਸ ਤਰ੍ਹਾਂ ਜੰਗਲ ਵਿੱਚ ਰਹਿ ਕੇ ਹਰੀ ਨੂੰ ਲਭ ਲਵੇਗਾਂ?

ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥੧॥
ਇਸ ਜਹਾਨ ਅੰਦਰ ਕੇਵਲ ਉਹ ਹੀ ਪੂਰਨ ਹਨ, ਜੋ ਘਰ ਅਤੇ ਜੰਗਲ ਨੂੰ ਇਕ ਸਾਰ ਸਮਝਦੇ ਹਨ।

ਸਾਰ ਸੁਖੁ ਪਾਈਐ ਰਾਮਾ ॥
ਤਾਂ ਤਾਂ ਤੂੰ ਅਸਲੀ ਖੁਸ਼ੀ ਨੂੰ ਪਾ ਲਵੇਗਾਂ,

ਰੰਗਿ ਰਵਹੁ ਆਤਮੈ ਰਾਮ ॥੧॥ ਰਹਾਉ ॥
ਜੇਕਰ ਤੂੰ ਆਪਣੇ ਮਨ ਅੰਦਰ ਪਿਆਰ ਨਾਲ ਆਪਣੇ ਸੁਆਮੀ ਮਾਲਕ ਨੂੰ ਯਾਦ ਕਰੇਗਾਂ। ਠਹਿਰਾੳ।

ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ ॥
ਕੀ ਫ਼ਾਇਦਾ ਹੈ ਜਟਾਂ ਰੱਖਣ, ਸਰੀਰ ਨੂੰ ਸੁਆਹ ਮਲਣ ਅਤੇ ਕੰਦਰਾਂ ਦੇ ਵਿੱਚ ਰਹਿਣ ਦਾ?

ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥੨॥
ਆਪਣੇ ਮਨ ਨੂੰ ਜਿੱਤ ਕੇ ਬੰਦਾ ਜਗਤ ਨੂੰ ਜਿੱਤ ਲੈਂਦਾ ਹੈ; ਜਿਸ ਦੁਆਰਾ ਉਹ ਪਾਪਾ ਤੋਂ ਅਲਗ ਥਲਗ ਹੋ ਜਾਂਦਾ ਹੈ।

ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ ॥
ਹਰ ਕੋਈ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਉਂਦਾ ਹੈ ਪ੍ਰੰਤੂ ਇਕ ਦੂਜੇ ਦੀ ਭਾਵਨਾ ਵਿੱਚ ਥੋੜ੍ਹਾ ਜੇਹਾ ਫ਼ਰਕ ਹੈ।

ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨੁ ॥੩॥
ਜਿਨ੍ਹਾਂ ਅੱਖਾਂ ਵਿੱਚ ਬ੍ਰਹਮ-ਵੀਚਾਰ ਦਾ ਸੁਰਮਾ ਪਾਇਆ ਜਾਂਦਾ ਹੈ, ਉਹ ਪ੍ਰਮਾਣੀਕ ਹਨ।

ਕਹਿ ਕਬੀਰ ਅਬ ਜਾਨਿਆ ਗੁਰਿ ਗਿਆਨੁ ਦੀਆ ਸਮਝਾਇ ॥
ਕਬੀਰ ਜੀ ਆਖਦੇ ਹਨ, ਹੁਣ ਮੈਂ ਹਰੀ ਨੂੰ ਜਾਣ ਲਿਆ ਹੈ। ਗੁਰਾਂ ਨੇ ਮੈਨੂੰ ਬ੍ਰਹਮ-ਵੀਹਾਰ ਦਰਸਾ ਦਿੱਤੀ ਹੈ।

ਅੰਤਰਗਤਿ ਹਰਿ ਭੇਟਿਆ ਅਬ ਮੇਰਾ ਮਨੁ ਕਤਹੂ ਨ ਜਾਇ ॥੪॥੨॥
ਆਪਣੇ ਅੰਦਰ ਮੈਂ ਆਪਣੇ ਵਾਹਿਗੁਰੂ ਨਾਲ ਮਿਲ ਪਿਆ ਤੇ ਮੁਕਤ ਹੋ ਗਿਆ ਹਾਂ। ਹੁਣ ਮੇਰਾ ਮਨ ਕਿਧਰੇ ਨਹੀਂ ਭਟਕਦਾ।

ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ ॥
ਜਦ ਤੈਨੂੰ ਰੂਹਾਨੀ ਦੌਲਤ ਅਤੇ ਕਰਾਮਾਤੀ ਸ਼ਕਤੀਆਂ ਪਰਾਪਤ ਹੋ ਗਈਆਂ ਹਨ, ਤਦ ਤੇਰਾ ਕਿਸੇ ਹੋਰਸ ਨਾਲ ਕੀ ਕੰਮ ਹੈ?

ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥੧॥
ਮੈਂ ਤੇਰੀ ਗਲਬਾਤ ਦੀ ਅਸਲੀਅਤ ਸੰਬੰਧੀ ਕੀ ਆਖਾਂ? ਤੇਰੇ ਨਾਲ ਗਲ ਕਰਨ ਨਾਲ ਭੀ ਮੈਨੂੰ ਬੜੀ ਸ਼ਰਮ ਆਉਂਦੀ ਹੈ।

ਰਾਮੁ ਜਿਹ ਪਾਇਆ ਰਾਮ ॥
ਪ੍ਰਭੂ, ਜਿਸ ਨੇ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ;

ਤੇ ਭਵਹਿ ਨ ਬਾਰੈ ਬਾਰ ॥੧॥ ਰਹਾਉ ॥
ਉਹ ਬੂਹੇ ਬੂਹੇ ਤੇ ਭਟਕਦਾ ਨਹੀਂ ਫਿਰਦਾ। ਠਹਿਰਾਉ।

ਝੂਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ ॥
ਇਸ ਨੂੰ ਦੋ ਦਿਹਾੜੇ ਖਰਚਣ ਤੇ ਖਾਣ ਦੀ ਉਮੈਦ ਅੰਦਰ ਕੂੜੀ ਦੁਨੀਆਂ ਦੌਲਤ ਦੀ ਭਾਲ ਅੰਦਰ ਘਣੇਰੀ ਭਟਕਦੀ ਹੈ।

ਰਾਮ ਉਦਕੁ ਜਿਹ ਜਨ ਪੀਆ ਤਿਹਿ ਬਹੁਰਿ ਨ ਭਈ ਪਿਆਸ ॥੨॥
ਜਿਹੜਾ ਇਨਸਾਨ ਪ੍ਰਭੂ ਦੇ ਪਾਣੀ ਨੂੰ ਪੀਂਦਾ ਹੈ; ਉਸ ਨੂੰ ਮੁੜ ਕੇ ਤ੍ਰੇਹ ਨਹੀਂ ਲਗਦੀ।

ਗੁਰ ਪ੍ਰਸਾਦਿ ਜਿਹ ਬੂਝਿਆ ਆਸਾ ਤੇ ਭਇਆ ਨਿਰਾਸੁ ॥
ਜੋ ਕੋਈ ਭੀ ਗੁਰਾਂ ਦੀ ਦਇਆ ਦੁਆਰਾ ਸੁਆਮੀ ਨੂੰ ਸਮਝ ਲੈਂਦਾ ਹੈ, ਉਹ ਖ਼ਾਹਿਸ਼ਾਂ ਅੰਦਰ ਖ਼ਾਹਿਸ਼-ਰਹਿਤ ਥੀ ਵੰਝਦਾ ਹੈ।

ਸਭੁ ਸਚੁ ਨਦਰੀ ਆਇਆ ਜਉ ਆਤਮ ਭਇਆ ਉਦਾਸੁ ॥੩॥
ਜਦ ਮਨੁਸ਼ ਦਾ ਮਨ ਨਿਰਲੇਪ ਹੋ ਜਾਂਦਾ ਹੈ, ਤਾਂ ਉਸ ਨੂੰ ਸੱਚਾ ਸੁਆਮੀ ਹਰ ਥਾਂ ਦਿਸ ਪੈਂਦਾ ਹੈ।

ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ ॥
ਮੈਂ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਨੂੰ ਚੱਖਿਆ ਹੈ। ਪ੍ਰਭੂ ਦਾ ਨਾਮ ਹਰ ਕਿਸੇ ਦਾ ਪਾਰ ਉਤਾਰਾ ਕਰਦਾ ਹੈ।

ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥੪॥੩॥
ਕਬੀਰ ਜੀ ਆਖਦੇ ਹਨ, ਮੈਂ ਸੋਨਾ ਹੋ ਗਿਆ ਹਾਂ, ਮੇਰਾ ਸੰਦੇਹ ਦੂਰ ਹੋ ਗਿਆ ਹੈ ਅਤੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਗਿਆ ਹਾਂ।

ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥
ਸਮੁੰਦਰ ਦੇ ਪਾਣੀ ਅਤੇ ਲਹਿਰਾਂ ਦੇ ਦਰਿਆਂ ਵਿੱਚ ਦੀ ਮਾਨੰਦ, ਮੈਂ ਪ੍ਰਭੂ ਅੰਦਰ ਲੀਨ ਹੋ ਜਾਵਾਂਗਾ।

ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥੧॥
ਪਰਮ ਆਤਮਾ ਨਾਲ ਮਿਲ ਕੇ ਮੇਰੀ ਆਤਮਾ ਹਵਾ ਦੀ ਮਾਨੰਦ ਪੱਖਪਾਤ-ਰਹਿਤ ਹੋ ਜਾਵੇਗੀ।

ਬਹੁਰਿ ਹਮ ਕਾਹੇ ਆਵਹਿਗੇ ॥
ਮੈਂ ਇਸ ਦੁਨੀਆਂ ਅੰਦਰ ਮੁੜ ਕੇ ਕਿਊਂ ਆਉਂਗਾ?

ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ ॥
ਆਉਣਾ ਅਤੇ ਜਾਣਾ ਉਸ ਦੀ ਰਜ਼ਾ ਅੰਦਰ ਹੈ। ਪ੍ਰਭੂ ਦੀ ਰਜ਼ਾ ਨੂੰ ਅਨੁਭਵ ਕਰਨ ਦੁਆਰਾ ਮੈਂ ਉਸ ਅੰਦਰ ਲੀਨ ਹੋ ਜਾਵਾਂਗਾ। ਠਹਿਰਾਉ।

ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ ॥
ਜਦ ਪੰਜਾਂ ਤੱਤਾਂ ਦੀ ਬਨਾਵਟ ਬਿਨਸ ਜਾਊਗੀ ਤਾਂ ਮੈਂ ਵਾਹਿਗੁਰੂ ਵਿੱਚ ਲੀਨ ਹੋ ਜਵਾਂਗਾ ਤੇ ਇਸ ਪਰਕਾਰ ਮੇਰਾ ਭਟਕਣਾ ਮੁੱਕ ਜਾਵੇਗਾ।

ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥੨॥
ਭੇਖਾਂ ਨੂੰ ਤਿਆਗ, ਮੈਂ ਸਾਰਿਆਂ ਨੂੰ ਇਕ ਸਮਾਨ ਵੇਖਦਾ ਹਾਂ ਅਤੇ ਕੇਵਲ ਨਾਮ ਦਾ ਹੀ ਆਰਾਧਨ ਕਰਦਾ ਹਾਂ।

ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥
ਜਿਸ ਤਰ੍ਹਾਂ ਮੈਨੂੰ ਜੋੜਿਆ ਗਿਆ ਹੈ, ਉਸੇ ਤਰ੍ਹਾਂ ਹੀ ਮੈਂ ਮੁੜ ਗਿਆ ਹਾਂ ਅਤੇ ਓਹੋਂ ਜੇਹੇ ਹੀ ਮੈਂ ਕੰਮ ਕਰਦਾ ਹਾਂ।

ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ ॥੩॥
ਜਦ ਪੂਜਨੀਯ ਪ੍ਰਭੂ ਆਪਣੀ ਮਿਹਰ ਧਾਰਦਾ ਹੈ, ਤਦ ਮੈਂ ਗੁਰਾਂ ਦੀ ਬਾਣੀ ਅੰਦਰ ਲੀਨ ਹੋ ਜਾਂਦਾ ਹਾਂ।

ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥
ਜੇਕਰ ਤੂੰ ਜੀਉਂਦੇ ਜੀ ਮਰ ਵੰਝੇਂ ਤੇ ਇਸ ਤਰ੍ਹਾਂ ਮਰ ਕੇ ਮੁੜ ਜੀਉ ਪਵੇਂ, ਤਦ ਤੂੰ ਫੇਰ ਜਨਮ ਨਹੀਂ ਧਾਰੇਗਾਂ।

copyright GurbaniShare.com all right reserved. Email