ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥ ਪ੍ਰਭੂ ਨੇ ਮੈਨੂੰ ਬਹਮਬੋਧ ਦੀ ਪੂੰਜੀ ਅਤੇ ਆਪਣੇ ਨਾਮ ਦੀ ਦੌਲਤ ਬਖ਼ਸ਼ੀ ਹੈ ਅਤੇ ਮੈਨੂੰ ਇਸ ਸੌਦੇ ਸੂਤ ਦੇ ਯੋਗ ਬਣਾਇਆ ਹੈ। ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥ ਉਸ ਨੇ ਮੈਨੂੰ ਗੁਰਾਂ ਨਾਲ ਭਾਈਵਾਲ ਬਦਾ ਦਿੱਦਾ ਹੈ ਅਤੇ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਗਏ ਹਨ। ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥ ਪ੍ਰਭੂ! ਮੇਰਾ ਬਾਪੂ, ਜੋ ਸਾਰੀਆਂ ਸ਼ੋਆਂ ਕਰਨ ਨੂੰ ਸਮਰਥ ਹੈ, ਮੇਰੇ ਨਾਲੋਂ, ਕਦਾਚਿਤ ਵੱਖਰਾ ਨਹੀਂ ਹੁੰਦਾ। ਸਲੋਕ ਡਖਣੇ ਮਃ ੫ ॥ ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ। ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥ ਨਾਨਕ ਤੂੰ ਕੂੜਿਆਂ ਨਾਲ ਤੋੜ ਵਿਛੋੜੀ ਕਰ ਦੇ ਅਤੇ ਸਾਧੂਆਂ ਦੀ ਭਾਲ ਕਰ ਜੋ ਸੱਚੇ ਮਿੱਤ੍ਰ ਹਨ। ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥ ਉਹ ਕੂੜੇ ਤੈਨੂੰ ਜੀਉਂਦੇ ਜੀਅ ਛੱਡ ਜਾਣਗੇ ਅਤੇ ਉਹ ਸਾਧੂ ਤੈਨੂੰ ਮਰੇ ਹੋਏ ਨੂੰ ਭੀ ਨਹੀਂ ਤਿਆਗਣਗੇ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਨਾਨਕ ਬਿਜੁਲੀਆ ਚਮਕੰਨਿ ਘੁਰਨ੍ਹ੍ਹਿ ਘਟਾ ਅਤਿ ਕਾਲੀਆ ॥ ਨਾਨਕ, ਬਿਜਲੀ ਲਿਸ਼ਕਦੀ ਹੈ ਅਤੇ ਬੱਦਲਾਂ ਦੀ ਬਹੁਤੀ ਕਾਲੀ ਘਟਾ ਗੱਜਦੀ ਹੈ। ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ ॥੨॥ ਬੱਦਲਾਂ ਵਿਚੋਂ ਬੇਅੰਤ ਬਰਖਾ ਹੁੰਦੀ ਹੈ, ਹੇ ਨਾਨਕ ਅਤੇ ਪਤਨੀਆਂ ਆਪਣੇ ਪ੍ਰੀਤਮ ਨਾਲ ਸ਼ੋਭਦੀਆਂ ਹਨ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥ ਜੇਕਰ ਪਾਣੀ ਵਾਲੇ ਛੱਪੜ ਅਤੇ ਜ਼ਮੀਨਾਂ, ਜਲ ਨਾਲ ਪੂਰਤ ਹੋਣ ਅਤੇ ਠੰਢੀ ਹਵਾ ਵਗਦੀ ਹੋਵੇ; ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥ ਜੇਕਰ ਉਸ ਦਾ ਪਲੰਘ ਸੋਨੇ, ਮਾਣਿਕਾਂ ਅਤੇ ਜਵਾਹਿਰਾਤਾਂ ਨਾਲ ਜੜਿਆ ਹੋਵੇ, ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥੩॥ ਅਤੇ ਜੇਕਰ ਉਸ ਦੇ ਕੋਲ ਸੁਲੱਖਣੇ ਬਸਤਰ ਅਤੇ ਨਿਆਮਤਾਂ ਹੋਣ ਤਾਂ ਵੀ, ਹੇ ਨਾਨਕ! ਆਪਣੇ ਪ੍ਰੀਤਮ ਦੇ ਬਗ਼ੈਰ, ਪਤਨੀ ਸੜਦੀ ਬਲਦੀ ਰਹਿੰਦੀ ਹੈ। ਪਉੜੀ ॥ ਪਉੜੀ। ਕਾਰਣੁ ਕਰਤੈ ਜੋ ਕੀਆ ਸੋਈ ਹੈ ਕਰਣਾ ॥ ਪ੍ਰਾਣੀ ਉਹੀ ਕੰਮ ਕਰਦਾ ਹੈ, ਜਿਹੜਾ ਸਿਰਜਣਹਾਰ ਸੁਆਮੀ ਉਸ ਪਾਸੋਂ ਕਰਵਾਉਂਦਾ ਹੈ। ਜੇ ਸਉ ਧਾਵਹਿ ਪ੍ਰਾਣੀਆ ਪਾਵਹਿ ਧੁਰਿ ਲਹਣਾ ॥ ਜੇਕਰ ਤੂੰ ਸੈਂਕੜੇ ਪਾਸੀਂ ਭਜਿਆ ਭੀ ਫਿਰੇ, ਹੇ ਨਾਸਵੰਤ ਬੰਦੇ! ਤੈਨੂੰ ਉਹੀ ਕੁੱਛ ਪ੍ਰਾਪਤ ਹੋਵੇਗਾ, ਜੋ ਮੁੱਢ ਤੋਂ ਤੈਨੂੰ ਮਿਲਣਾ ਲਿਖਿਆ ਹੋਇਆ ਹੈ। ਬਿਨੁ ਕਰਮਾ ਕਿਛੂ ਨ ਲਭਈ ਜੇ ਫਿਰਹਿ ਸਭ ਧਰਣਾ ॥ ਬਗ਼ੈਰ ਭਾਗਾਂ ਦੇ ਤੈਨੂੰ ਕੁੱਝ ਭੀ ਨਹੀਂ ਮਿਲਣਾ ਭਾਵੇਂ ਤੂੰ ਸਾਰੇ ਸੰਸਾਰ ਅੰਦਰ ਭਟਕਦਾ ਫਿਰੇਂ। ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰੁ ਦੂਰਿ ਕਰਣਾ ॥ ਗੁਰਾਂ ਨਾਲ ਮਿਲਣ ਦੁਆਰਾ ਪ੍ਰਭੂ ਦਾ ਡਰ ਉਤਪੰਨ ਹੋ ਜਾਂਦਾ ਹੈ ਅਤੇ ਬੰਦਾ ਹੋਰਨਾਂ ਡਰਾਂ ਤੇ ਤ੍ਰਾਸਾਂ ਤੋਂ ਖ਼ਲਾਸੀ ਪਾ ਜਾਂਦਾ ਹੈ। ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ ॥ ਪ੍ਰਭੂ ਦੇ ਡਰ ਰਾਹੀਂ ਉਪਰਾਮਤਾ ਉਤਪੰਨ ਹੋ ਜਾਂਦੀ ਹੈ ਤੇ ਆਦਮੀ ਵਾਹਿਗੁਰੂ ਨੂੰ ਲੱਭਣ ਲੱਗ ਜਾਂਦਾ ਹੈ। ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਨ ਮਰਣਾ ॥ ਭਾਲਦਿਆਂ, ਭਾਲਦਿਆਂ ਬੰਦੇ ਅੰਦਰ ਗਿਆਨ ਉਤਪੰਨ ਹੋ ਜਾਂਦਾ ਹੈ ਅਤੇ ਤਦ ਉਹ ਮੁੜ ਕੇ ਆਉਂਦਾ ਤੇ ਜਾਂਦਾ ਨਹੀਂ। ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ ॥ ਸੰਤਾਂ ਦੇ ਪਨਾਹ ਲੈਣ ਆਪਣੇ ਹਿਰਦੇ ਅੰਦਰ ਨਾਮ ਦਾ ਆਰਾਧਨ ਅਤੇ ਕਮਾਈ ਕਰਨ ਦੁਆਰਾ ਮੈਂ ਪ੍ਰਭੂ ਨੂੰ ਪਾ ਲਿਆ ਹੈ। ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥੨੨॥ ਜਿਸ ਨੂੰ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦੇ ਜਹਾਜ਼ ਤੇ ਚੜ੍ਹਾਉਂਦਾ ਹੈ; ਵੁਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤੱਰ ਜਾਂਦਾ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਪਹਿਲ ਪ੍ਰਿਥਮੇ ਤੂੰ ਮੌਤ ਨੂੰ ਪ੍ਰਵਾਨ ਕਰ, ਜੀਉਣ ਦੀ ਉਮੈਦ ਨੂੰ ਲਾਹ ਦੇਹ, ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥ ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾ, ਕੇਵਲ ਤਾਂ ਹੀ ਤੂੰ ਮੇਰੇ ਕੋਲ ਆ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ ॥ ਵੇਖ ਲੈ, ਕਿ ਕੇਵਲ ਉਹ ਹੀ ਜੀਉਂਦਾ ਹੈ, ਜੋ ਆਪਣੇ ਆਪ ਤੋਂ ਮਰਿਆ ਹੋਇਆ ਹੈ ਅਤੇ ਜੋ ਜੀਉਂਦਾ ਹੈ, ਤੂੰ ਉਸ ਨੂੰ ਮੇਰੇ ਵਰਗਾ ਸਮਝ। ਜਿਨ੍ਹ੍ਹਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ ॥੨॥ ਜਿਨ੍ਹਾਂ ਦਾ ਇਕ ਸੁਆਮੀ ਨਾਲ ਪਿਆਰ ਹੈ; ਕੇਵਲ ਉਹ ਹੀ ਮੁਖੀਏ ਪੁਰਸ਼ ਹਨ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥ ਦੁਖ ਪੀੜ ਉਸ ਦੇ ਨੇੜੇ ਨਹੀਂ ਆਉਂਦੀ, ਜਿਸ ਦੇ ਹਿਰਦੇ ਅੰਦਰ ਪਰਮ ਪ੍ਰਭੂ ਨਿਵਾਸ ਰਖਦਾ ਹੈ। ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥੩॥ ਭੁਖ ਅਤੇ ਤਰੇਹ ਦਾ ਉਸ ਤੇ ਕੋਈ ਅਸਰ ਨਹੀਂ ਹੁੰਦਾ ਅਤੇ ਮੌਤ ਦਾ ਦੂਤ ਉਸ ਦੇ ਨੇੜੇ ਨਹੀਂ ਲਗਦਾ। ਪਉੜੀ ॥ ਪਉੜੀ। ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ ॥ ਹੇ ਅਹਿੱਲ ਸਚੇ ਪਾਤਿਸ਼ਾਹ, ਤੇਰਾ ਮੁਲ ਆਖਿਆਂ ਨਹੀਂ ਜਾ ਸਕਦਾ। ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧੁਨੋ ਤੋਲੈ ॥ ਪੂਰਨ ਪੁਰਸ਼, ਅਭਿਲਾਸੀ, ਬ੍ਰਹਮ ਬੇਤੇ ਅਤੇ ਵਿਚਾਰ-ਵਾਨ, ਇਨ੍ਹਾਂ ਵਿਚੋਂ ਕਿਹੜਾ ਤੈਨੂੰ ਜੋਖ ਸਕਦਾ ਹੈ? ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ ॥ ਤੂੰ ਸਾਰਿਆਂ ਨੂੰ ਤੋੜਨ ਬਨਾਉਣ, ਰਚਨਾ ਅਤੇ ਨਾਸ ਕਰਨ ਨੂੰ ਸਰਬ ਸ਼ਕਤੀਵਾਨ ਹੈਂ। ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ ॥ ਤੂੰ ਸਾਰੇ ਕੰਮ ਕਰਨ ਦੇ ਯੋਗ ਹੈਂ ਅਤੇ ਸਾਰਿਆਂ ਦਿਲਾਂ ਅੰਦਰ ਬੋਲਦਾ ਹੈਂ। ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ ॥ ਤੂੰ ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈਂ, ਪ੍ਰਾਣੀ ਕਿਉਂ ਡਿਕਡੋਲੇ ਖਾਂਦਾ ਹੈ? ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ ॥ ਡੂੰਗਾ, ਸੰਜੀਦਾ ਅਤੇ ਬੇਥਾਹ ਹੈਂ ਤੂੰ ਅਤੇ ਅਣਮੁੱਲੀ ਹੈ ਤੇਰੀ ਨੇਕ ਗਿਆਤ। ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ ॥ ਪ੍ਰਾਣੀ ਓਹੀ ਕੰਮ ਕਰਦਾ ਹੈ ਜਿਹੜਾ ਸੁਆਮੀ ਨੇ ਮੁੱਢ ਤੋਂ ਨਿਯੱਤ ਕੀਤਾ ਹੋਇਆ ਹੈ। ਤੁਧਹੁ ਬਾਹਰਿ ਕਿਛੁ ਨਹੀ ਨਾਨਕੁ ਗੁਣ ਬੋਲੈ ॥੨੩॥੧॥੨॥ ਤੇਰੇ ਤੋਂ ਬਾਹਰ ਕੁਝ ਭੀ ਨਹੀਂ, ਹੇ ਮੇਰੇ ਸੁਆਮੀ ਨਾਨਕ ਤੇਰੀ ਮਹਿਮਾ ਉਚਾਰਨ ਕਰਦਾ ਹੈ। ਰਾਗੁ ਮਾਰੂ ਬਾਣੀ ਕਬੀਰ ਜੀਉ ਕੀ ਰਾਗ ਮਾਰੂ। ਮਹਾਰਾਜ ਕਬੀਰ ਦੇ ਸ਼ਬਦ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੇ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਪਡੀਆ ਕਵਨ ਕੁਮਤਿ ਤੁਮ ਲਾਗੇ ॥ ਹੇ ਪੰਡਿਤ! ਤੂੰ ਕਿਹੜੀ ਖੋਟੀ ਅਕਲ ਨਾਲ ਜੁੜਿਆ ਹੋਇਆ ਹੈਂ? ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥੧॥ ਰਹਾਉ ॥ ਜੇਕਰ ਤੂੰ ਆਪਣੇ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਤੂੰ ਆਪਣੇ ਸਾਰੇ ਟੱਬਰ ਕਬੀਲੇ ਸਮੇਤ ਡੁੱਬ ਜਾਵੇਂਗਾ, ਹੇ ਨਿਕਰਮਣ ਬੰਦੇ! ਠਹਿਰਾਉ। ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥ ਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਕੀ ਲਾਭ ਹੈ? ਇਹ ਇਕ ਗਧੇ ਨੂੰ ਚੰਨਣ ਨਾਲ ਲੱਦਣ ਦੀ ਮਾਨੰਦ ਹੈ। copyright GurbaniShare.com all right reserved. Email |