Page 1108

ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥
ਮੇਰੇ ਬੂਹੇ ਦੇ ਮੂਹਰੇ ਜੰਗਲ ਪ੍ਰਫੁਲੱਤ ਹੋ ਰਹੇ ਹਨ। ਰੱਬ ਕਰੇ ਮੇਰਾ ਪ੍ਰੀਤਮ ਮੇਰੇ ਧਾਮ ਵਿੱਚ ਆ ਜਾਵੇ।

ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥
ਪਤਨੀ ਨੂੰ ਆਰਾਮ ਕਿਸ ਤਰ੍ਹਾਂ ਆ ਸਕਦਾ ਹੈ, ਜਦ ਕਿ ਉਸ ਦਾ ਪਤੀ ਉਸ ਦੇ ਘਰ ਵਿੱਚ ਨਹੀਂ ਆਉਂਦਾ? ਵਿਛੋੜੇ ਦੀ ਖਿੱਚਾ-ਖਿੱਚੀ ਨਾਲ ਉਸ ਦੀ ਦੇਹ ਨਾਸ ਹੋ ਰਹੀ ਹੈ।

ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥
ਸੁੰਦਰ ਕੋਇਲ ਅੰਬ ਦੇ ਬ੍ਰਿਛ ਤੇ ਗਾਉਂਦੀ ਹੈ ਅਤੇ ਆਪਣੇ ਮਨ ਦੇ ਦੁੱਖੜੇ ਨੂੰ ਮੈਂ ਕਿਸ ਤਰ੍ਹਾਂ ਸਹਾਰ ਸਕਦੀ ਹਾਂ?

ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥
ਭੌਰਾ ਪ੍ਰਫੁਲਤ ਹੋਈ ਹੋਈ ਟਹਿਣੀ ਤੇ ਚੱਕਰ ਕੱਟ ਰਿਹਾ ਹੈ। ਮੈਂ ਕਿਸ ਤਰ੍ਹਾਂਜੀਉ ਸਕਦੀ ਹਾਂ? ਮੈਂ ਮਰਦੀ ਜਾਂਦੀ ਹਾਂ, ਹੇ ਮਾਤਾ!

ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥
ਨਾਨਕ ਚੇਤ ਅੰਦਰ ਆਰਾਮ ਸੌਖੇ ਹੀ ਪ੍ਰਾਪਤ ਹੋ ਜਾਂਦਾ ਹੈ ਜੇਕਰ ਵਹੁਟੀ ਆਪਣੇ ਗ੍ਰਹਿ ਅੰਦਰ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਾ ਲਵੇ।

ਵੈਸਾਖੁ ਭਲਾ ਸਾਖਾ ਵੇਸ ਕਰੇ ॥
ਮਨ ਭਾਉਣਾ ਹੈ ਬੈਸਾਖ ਜਦ ਕਿ ਰੁਖ ਦੀ ਟਹਿਣੀ ਨਵੇਂ ਸਿਰਿਓਂ ਸ਼ਸ਼ੋਭਤ ਹੁੰਦੀ ਹੈ।

ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥
ਪਤਨੀ ਵਾਹਿਗੁਰੂ ਨੂੰ ਆਪਣੇ ਬੂਹੇ ਤੇ ਵੇਖਣ ਦੀ ਚਾਹਵਾਨ ਹੈ। ਆ ਜਾ ਮੇਰੇ ਜਾਨੀਆ, ਆ ਜਾ! ਤੂੰ ਮੇਰੇ ਉਤੇ ਤਰਸ ਕਰ।

ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥
ਮੇਰੇ ਘਰ ਵਿੱਚ ਆ, ਹੇ ਮੇਰੇ ਜਾਨੀਆਂ! ਮੈਨਨੂੰ ਔਖੇ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ। ਤੇਰੇ ਬਗੈਰ ਮੇਰਾ ਕਉਡੀ ਭੀ ਮੁੱਲ ਨਹੀਂ।

ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥
ਜੇਕਰ ਮੈਂ ਤੈਨੂੰ ਚੰਗੀ ਲੱਗਾਂ ਤਾਂ ਮੇਰਾ ਮੁੱਲ ਕੌਣ ਪਾ ਸਕਦਾ ਹੈ ਮੈਂ ਤੈਨੂੰ ਵੇਖਦੀ ਹਾਂ ਤੇ ਹੋਰਨਾਂ ਨੂੰ ਵਿਖਾਲਦੀ ਹਾਂ, ਹੇ ਮੇਰੇ ਪ੍ਰੀਤਮ!

ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥
ਹੇ ਸਾਈਂ! ਮੈਂ ਤੈਨੂੰ ਦੁਰੇਡੇ ਨਹੀਂ ਜਾਣਦਾ, ਮੈਨੂੰ ਯਕੀਨ ਹੈ ਤੂੰ ਮੇਰੇ ਅੰਦਰ ਹੈਂ ਅਤੇ ਮੈਂ ਤੇਰੀ ਹਜੂਰੀ ਨੂੰ ਅਨੁਭਵ ਕਰਦਾ ਹਾਂ।

ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥
ਨਾਨਕ, ਜੋ ਕੋਈ ਭੀ ਵੈਸਾਖ ਵਿੱਚ ਸਾਹਿਬ ਨੂੰ ਪਾ ਲੈਂਦਾ ਹੈ, ਉਸ ਦੀ ਆਤਮਾ ਨਾਮ ਦੇ ਸਿਮਰਨ ਨਾਲ ਸੰਤੁਸ਼ਟ ਹੋ ਜਾਂਦੀ ਹੈ।

ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥
ਸਰੇਸ਼ਟ ਹੈ ਜੇਠ ਦਾ ਮਹੀਨਾ। ਮੈਂ ਆਪਣੇ ਪਿਆਰੇ ਨੂੰ ਕਿਉਂ ਭੁਲਾਵਾਂ?

ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥
ਧਰਤੀ ਭੱਠੀ ਦੀ ਤਰ੍ਹਾਂ ਸੜਦੀ ਹੈ। ਪਤਨੀ ਆਪਣੇ ਸੁਆਮੀ ਦੇ ਅੱਗੇ ਪ੍ਰਾਰਥਨਾ ਕਰਦੀ ਹੈ।

ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥
ਪਤਨੀ ਬੇਨਤੀ ਕਰਦੀ ਹੈ ਅਤੇ ਉਸ ਦਾ ਜੱਸ ਉਚਾਰਨ ਕਰਦੀ ਹੈ। ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ ਮੈਂ ਉਸ ਨੂੰ ਚੰਗੀ ਲੱਗਣ ਲੱਗ ਜਾਂਦੀ ਹਾਂ।

ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥
ਨਿਰਲੇਪ ਸੁਆਮੀ ਸੱਚੇ ਮੰਦਰ ਅੰਦਰ ਵੱਸਦਾ ਹੈ। ਜੇਕਰ ਉਹ ਮੈਨੂੰ ਆਪਣੇ ਕੋਲ ਜਾਣ ਦੀ ਆਗਿਆ ਦੇਵੇ ਤਾਂ ਹੀ ਮੈਂ ਊਸ ਕੋਲ ਜਾਵਾਂਗੀ।

ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥
ਬੇਇਜਤ ਅਤੇ ਬਲਹੀਣ ਹੈ ਪਤਨੀ ਆਪਣੇ ਸਾਈਂ ਦੇ ਬਗੈਰ। ਊਹ ਕਿਸ ਤਰ੍ਹਾਂ ਆਰਾਮ ਪਾ ਸਕਦੀ ਹੈ?

ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥੭॥
ਜੇਠ ਵਿੱਚ ਹੇ ਨਾਨਕ! ਜਿਹੜੀ ਆਪਣੇ ਸੁਆਮੀ ਨੂੰ ਜਾਣਦੀ ਹੈ, ਊਹ ਉਸ ਵਰਗੀ ਹੋ ਜਾਂਦੀ ਹੈ ਅਤੇ ਉਸ ਦੀ ਮਿਹਰ ਰਾਹੀਂ ਨੇਕੀ ਗ੍ਰਹਿਣ ਕਰਕੇ ਉਹ ਉਸ ਨਾਲ ਮਿਲ ਜਾਂਦੀ ਹੈ।

ਆਸਾੜੁ ਭਲਾ ਸੂਰਜੁ ਗਗਨਿ ਤਪੈ ॥
ਚੰਗਾ ਹੈ ਹਾੜ ਦਾ ਮਹੀਨਾ, ਜਦ ਕਿ ਭਾਨ ਅਸਮਾਨ ਅੰਦਰ ਤਪਦਾ ਹੈ।

ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥
ਜਮੀਨ ਤਕਲੀਫ ਸਹਾਰਦੀ ਹੈ ਅਤੇ ਅੱਗ ਦੀ ਮਾਨਿੰਦ ਭੁਜਦੀ ਅੰੇ ਭਖਦੀ ਹੈ।

ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥
ਗਰਮੀ ਤਰਾਵਤ ਨੂੰ ਸੁਕਾਉਂਦੀ ਹੈ ਤੇ ਇਨਸਾਨ ਫਿਕਰ ਚਿੰਤਾ ਅੰਦਰ ਮਰਦੇ ਹਨ। ਤਦ ਭੀ ਸੂਰਜ ਆਪਣੇ ਕੰਮ ਅੰਦਰ ਥਕਦਾ ਨਹੀਂ।

ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥
ਸੂਰਜ ਦਾ ਰੱਥ ਤੁਰਿਆ ਜਾਂਦਾ ਹੈ, ਵਹੁਟੀ ਛਾਂ ਨੂੰ ਤਕਾਉਂਦੀ ਹੈ ਅਤੇ ਟਿੱਡੇ ਜੰਗਲ ਵਿੱਚ ਬੋਲਦੇ ਹਨ।

ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥
ਜੋ ਪਾਪਾਂ ਦੀ ਪੰਡ ਨੂੰ ਬੰਨ੍ਹ ਕੇ ਤੁਰਦੀ ਹੈ, ਉਹ ਅੱਗੇ ਕਸ਼ਟ ਉਠਾਉਂਦੀ ਹੈ, ਅਤੇ ਜਿਹੜੀ ਊਸ ਸੱਚੇ ਸੁਆਮੀ ਨੂੰ ਸਿਮਰਦੀ ਹੈ, ਉਹ ਆਰਾਮ ਪਾਉਂਦੀ ਹੈ।

ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥
ਨਾਨਕ, ਮੇਰਾ ਮਰਨਾ ਅਤੇ ਜਿਉਣਾ ਉਸ ਸੁਆਮੀ ਦੇ ਨਾਲ ਹੈ, ਜਿਸ ਨੂੰ ਕਿ ਮੈਂ ਆਪਣੀ ਇਹ ਜਿੰਦੜੀ ਸਮਰਪਣ ਕੀਤੀ ਹੋਈ ਹੈ।

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥
ਸਾਵਣ ਅੰਦਰ ਤੂੰ ਖੁਸ਼ ਹੋ, ਹੇ ਮੇਰੀ ਜਿੰਦ! ਮੌਸਮ ਆ ਗਿਆ ਹੈ ਜਦ ਬੱਦਲ ਵਰ੍ਹਦੇ ਹਨ।

ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥
ਆਪਣੀ ਆਤਮਾ ਤੇ ਦੇਹ ਨਾਲ ਮੈਂ ਆਪਣੇ ਕੰਤ ਨੂੰ ਪਿਆਰ ਕਰਦੀ ਹਾਂ, ਪਰ ਮੇਰਾ ਦਿਲਬਰ ਪਰਾਏ ਵਤਨ ਨੂੰ ਚੱਲਿਆ ਗਿਆ ਹੈ।

ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ॥
ਮੇਰਾ ਪ੍ਰੀਤਮ ਮੇਰੇ ਘਰ ਨਹੀਂ ਆਉਂਦਾ। ਮੈਂ ਵਿਛੋੜੇ ਦੇ ਗਮ ਨਾਲ ਮਰ ਰਹੀ ਹਾਂ, ਬਿਜਲੀ ਦੀ ਲਿਸ਼ਕ ਭੈ-ਭੀਤ ਕਰਦੀ ਹੈ।

ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ॥
ਸੁੰਝੀ ਹੈ ਮੇਰੀ ਸੇਜ ਅਤੇ ਮੈਂ ਬੜੀ ਦੁਖੀ ਹਾਂ। ਮੈਂ ਪੀੜ ਨਾਲ ਮਰ ਰਹੀ ਹਾਂ, ਹੇ ਮੇਰੀ ਮਾਤਾ!

ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥
ਦੱਸੋ ਵਾਹਿਗੁਰੂ ਦੇ ਬਗੈਰ ਨੀਦ ਅਤੇ ਭੁੱਖ ਮੈਂ ਕਿਸ ਤਰ੍ਹਾਂ ਮਹਿਸੂਸ ਕਰ ਸਕਦੀ ਹਾਂ? ਕੱਪੜਾ ਮੇਰੇ ਸਰੀਰ ਨੂੰ ਚੰਗਾ ਨਹੀਂ ਲੱਗਦਾ।

ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥੯॥
ਨਾਨਕ ਕੇਵਲ ਉਹ ਹੀ ਸਤਵੰਤੀ ਪਤਨੀ ਹੈ ਜੋ ਆਪਣੇ ਪਿਆਰੇ ਪਤੀ ਦੇ ਸਰੂਪ ਅੰਦਰ ਲੀਨ ਹੋ ਜਾਂਦੀ ਹੈ।

ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥
ਭਾਦੋਂ ਵਿੱਚ ਪੂਰਨ ਜੁਆਨੀ ਅੰਦਰ ਪਤਨੀ ਵਹਿਮ ਅੰਦਰ ਕੁਰਾਹੇ ਪਈ ਹੋਈ ਹੈ, ਪ੍ਰੰਤੂ ਅਖੀਰ ਨੂੰ ਉਹ ਪਛਤਾਉਂਦੀ ਹੈ।

ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥
ਛੱਪੜ ਅਤੇ ਚਰਾਗੇ ਪਾਣੀ ਨਾਲ ਪੂਰਤ ਹਨ। ਇਹ ਮੀਹ ਦੀ ਰੁੱਤ ਹੈ ਮੌਜਾਂ ਮਾਨਣ ਦਾ ਸਮਾਂ।

ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥
ਅੰਨ੍ਹੇਰੀ ਰਾਤ ਵਿੱਚ ਮੀਂਹ ਪੈਂਦਾ ਹੈ। ਮੁਟਿਆਰ ਪਤਨੀ ਨੂੰ ਆਰਾਮ ਕਿਸ ਤਰ੍ਹਾਂ ਆ ਸਕਦਾ ਹੈ? ਡੱਡੂ ਅਤੇ ਮੋਰ ਬੋਲਦੇ ਹਨ।

ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥
ਪ੍ਰੀਤਮ ਮੇਰਾ ਪ੍ਰੀਤਮ ਪਪੀਹਾ ਚੀਕਦਾ ਹੈ ਤੇ ਪੁਕਾਰਦਾ ਹੈ ਅਤੇ ਸੱਪ ਡੰਗ ਮਾਰਦੇ ਫਿਰਦੇ ਹਨ।

ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥
ਮੱਛਰ ਕੱਟਦਾ ਹੈ ਅਤੇ ਟੋਭੇ ਨੱਕੋ ਨੰਕ ਭਰੇ ਹੋਏ ਹਨ। ਆਪਣੇ ਸੁਆਮੀ ਦੇ ਬਗੈਰ ਵਹੁਟੀ ਨੂੰ ਠੰਢ ਚੈਨ ਕਿਸ ਤਰ੍ਹਾਂ ਪੈ ਸਕਦੀ ਹੈ?

ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥
ਮੈਂ ਆਪਣੇ ਗੁਰਾਂ ਕੋਲੋਂ ਪੁਛਾਂਗੀ ਤੇ ਉਸ ਦੇ ਅਨੁਸਾਰ ਟੁਰਾਂਗੀ। ਜਿਥੇ ਮੇਰਾ ਸਾਈਂ ਹੈ, ਓਥੇ ਹੀ ਮੈਂ ਜਾਵਾਂਗੀ।

ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥
ਅੱਸੂ ਵਿੱਚ ਬਹੁੜ ਹੇ ਮੇਰੇ ਪ੍ਰੀਤਮ! ਤੇਰੀ ਪਤਨੀ ਝੁਰੇਵੇ ਨਾਲ ਮਰ ਰਹੀ ਹੈ।

ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥
ਜੇਕਰ ਸੁਆਮੀ ਮਿਲਾਵੇ, ਕੇਵਲ ਤਦ ਹੀ ਉਹ ਉਸ ਨਾਲ ਮਿਲ ਸਕਦੀ ਹੈ, ਪ੍ਰੰਤੂ ਪਤਨੀ ਨੂੰ ਦਵੈਤ ਭਾਵ ਨੇ ਬਰਬਾਦ ਕਰ ਛੱਡਿਆ ਹੈ।

ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥
ਜਦ ਪਤਨੀ ਨੂੰ ਕੂੜ ਕਰੂਪ ਕਰ ਦਿੰਦਾ ਹੈ ਤਦ ਪਤੀ ਉਸ ਨੂੰ ਤਿਆਗ ਦਿੰਦਾ ਹੈ। ਤਦ ਸਰਕੜਾ ਅਤੇ ਪਿਛਲੀ ਪ੍ਰਫੁਲਤ ਹੁੰਦੇ ਹਨ।

copyright GurbaniShare.com all right reserved. Email