Page 1111

ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ ॥੧॥
ਨਾਨਕ, ਆਪਣੀ ਹੰਗਤਾ ਨੂੰ ਮਾਰ ਕੇ ਉਹ ਸੰਤੁਸ਼ਟ ਹੋ ਜਾਂਦਾ ਹੈ। ਦੇਖੋ, ਬੋਦੀ ਵਾਲਾ ਤਾਰਾ ਚੜ੍ਹ ਗਿਆ ਹੈ।

ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ ॥
ਗੁਰੂ-ਅਨੁਸਾਰੀ ਜਾਗਦੇ ਰਹਿੰਦੇ ਹਨ। ਉਨ੍ਹਾਂ ਦੀ ਸਵੈ-ਹੰਗਤਾ ਮਿਟ ਜਾਂਦੀ ਹੈ।

ਅਨਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ ॥
ਉਨ੍ਹਾਂ ਨੂੰ ਸਦਾ ਹੀ ਦਾਨਾਈ ਦੇ ਪਹੁਫੁਟਾਲੇ ਦੀ ਦਾਤ ਮਿਲਦੀ ਹੈ ਅਤੇ ਉਹ ਸੱਚੇ ਨਾਮ ਅੰਦਰ ਲੀਨ ਹੋ ਜਾਂਦੇ ਹਨ।

ਸਾਚਿ ਸਮਾਨੀ ਗੁਰਮੁਖਿ ਮਨਿ ਭਾਨੀ ਗੁਰਮੁਖਿ ਸਾਬਤੁ ਜਾਗੇ ॥
ਗੁਰੂ ਅਨੁਸਾਰੀ ਨਾਮ ਅੰਦਰ ਲੀਨ ਹਨ, ਸੁਆਮੀ ਦੇ ਚਿੱਤ ਨੂੰ ਚੰਗੇ ਲੱਗਦੇ ਹਨ। ਸੰਤ ਸੰਪੂਰਨ ਅਤੇ ਖਬਰਦਾਰ ਰਹਿੰਦੇ ਹਨ।

ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ ॥
ਗੁਰੂ ਜੀ ਉਨ੍ਹਾਂ ਨੂੰ ਸਤਿਨਾਮ ਦਾ ਅਬਿ-ਹਿਯਾਤ ਬਖਸ਼ਦੇ ਹਨ ਤੇ ਉਨ੍ਹਾਂ ਦਾ ਪ੍ਰਭੂ ਦੇ ਚਰਨਾ ਨਾਲ ਪਿਆਰ ਪੈ ਜਾਂਦਾ ਹੈ।

ਪ੍ਰਗਟੀ ਜੋਤਿ ਜੋਤਿ ਮਹਿ ਜਾਤਾ ਮਨਮੁਖਿ ਭਰਮਿ ਭੁਲਾਣੀ ॥
ਉਨ੍ਹਾਂ ਦੇ ਅੰਦਰ ਰੱਬੀ ਗਿਆਤ ਦਾ ਨੂਰ ਨਾਜਲ ਹੋ ਜਾਂਦਾ ਹੈ ਅਤੇ ਉਸ ਨੂਰ ਦੇ ਰਾਹੀਂ ਉਹ ਆਪਣੇ ਸਾਈਂ ਨੂੰ ਜਾਣ ਲੈਂਦੇ ਹਨ ਪ੍ਰੰਤੂ ਆਪ ਹੁਦਰੇ ਸੰਦੇਹ ਅੰਦਰ ਭਟਕਦੇ ਹਨ।

ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ ॥੨॥
ਨਾਨਕ ਜਦ ਦਾਨਾਈ ਦਾ ਪਹੁਫੁਟਾਲਾ ਹੋ ਜਾਂਦਾ ਹੈ ਉਨ੍ਹਾਂ ਦੀ ਆਤਮਾ ਸੰਤੁਸ਼ਟ ਹੋ ਜਾਂਦੀ ਹੈ ਅਤੇ ਉਹ ਆਪਣੀ ਜੀਵਨ-ਰਾਤ੍ਰੀ ਜਾਗ ਕੇ ਬਿਤਾਉਂਦੇ ਹਨ।

ਅਉਗਣ ਵੀਸਰਿਆ ਗੁਣੀ ਘਰੁ ਕੀਆ ਰਾਮ ॥
ਜਦ ਇਨਸਾਨ ਆਪਣੀ ਬੰਦੀ ਨੂੰ ਛਡ ਦਿੰਦਾ ਹੈ ਤਾ ਨੇਕੀਆਂ ਆ ਕੇ ਉਸ ਦੇ ਅੰਦਰ ਵਸਣ ਲਗ ਜਾਂਦੀਆਂ ਹਨ। ਇਕ ਸੁਆਮੀ ਹੀ ਸਾਰੇ ਵਿਅਪਕ ਹੋ ਰਿਹਾ ਹੈ।

ਏਕੋ ਰਵਿ ਰਹਿਆ ਅਵਰੁ ਨ ਬੀਆ ਰਾਮ ॥
ਕੋਈ ਹੋਰ ਦੂਸਰਾ ਹੈ ਹੀ ਨਹੀਂ।

ਰਵਿ ਰਹਿਆ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ ॥
ਉਹ ਸੁਆਮੀ ਸਾਰੇ ਰਮ ਰਿਹਾ ਹੈ। ਹੋਰ ਕੋਈ ਹੈ ਹੀ ਨਹੀਂ। ਮਨੂਏ ਨੂੰ ਮਨੂਏ ਤੇ ਹੀ ਭਰੋਸਾ ਆ ਜਾਂਦਾ ਹੈ।

ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ ॥
ਜਿਸ ਨੇ ਪਾਣੀ ਧਰਤੀ ਤਿੰਨੇ ਜਹਾਨ ਅਤੇ ਸਾਰੇ ਦਿਲ ਅਸਥਾਪਨ ਕੀਤੇ ਹਨ ਉਹ ਸੁਆਮੀ ਗੁਰਾਂ ਦੀ ਦਇਆ ਦੁਆਰਾ ਜਾਣਿਆ ਜਾਂਦਾ ਹੈ।

ਕਰਣ ਕਾਰਣ ਸਮਰਥ ਅਪਾਰਾ ਤ੍ਰਿਬਿਧਿ ਮੇਟਿ ਸਮਾਈ ॥
ਸਾਹਿਬ ਹੇਤੂਆਂ ਦਾ ਹੇਤੂ ਸਰਬ-ਸ਼ਕਤੀਵਾਨ ਅਤੇ ਬੇਅੰਤ ਹੈ। ਤਿੰਨਾਂ ਹਾਲਤਾਂ ਵਾਲੀ ਮਾਇਆ ਨੂੰ ਮੇਟ ਕੇ ਬੰਦਾ ਉਸ ਵਿੱਚ ਲੀਨ ਹੋ ਜਾਂਦਾ ਹੈ।

ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ ॥੩॥
ਨਾਨਕ ਬੰਦੇ ਦੀਆਂ ਬਦੀਆਂ ਤਦ ਨੇਕੀਆਂ ਅੰਦਰ ਲੀਨ ਹੋ ਜਾਂਦੀਆਂ ਹਨ। ਇਹੋ ਜਿਹੀ ਸਮਝ ਉਸ ਨੂੰ ਗੁਰਾਂ ਪਾਸੋ ਪਰਾਪਤ ਹੋ ਜਾਂਦੀ ਹੈ।

ਆਵਣ ਜਾਣ ਰਹੇ ਚੂਕਾ ਭੋਲਾ ਰਾਮ ॥
ਮੇਰੇ ਆਉਣ ਅਤੇ ਜਾਣ ਮੁਕ ਗਏ ਹਨ ਅਤੇ ਮੇਰਾ ਭੁਲੇਖਾ ਦੂਰ ਹੋ ਗਿਆ ਹੈ।

ਹਉਮੈ ਮਾਰਿ ਮਿਲੇ ਸਾਚਾ ਚੋਲਾ ਰਾਮ ॥
ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਮੈਂ ਆਪਣੇ ਸੁਆਮੀ ਨੂੰ ਮਿਲ ਪਈ ਹਾਂ ਤੇ ਹੁਣ ਸੱਚ ਦਾ ਚੋਗਾ ਪਹਿਨਦੀ ਹਾਂ।

ਹਉਮੈ ਗੁਰਿ ਖੋਈ ਪਰਗਟੁ ਹੋਈ ਚੂਕੇ ਸੋਗ ਸੰਤਾਪੈ ॥
ਗੁਰਾਂ ਨੇ ਮੇਰੀ ਹੰਗਤਾ ਨਵਿਰਤ ਕਰ ਦਿੱਤੀ ਹੈ, ਮੈਂ ਪ੍ਰਸਿੱਧ ਹੋ ਗਈ ਹਾਂ ਅਤੇ ਮੇਰੇ ਸ਼ੋਕ ਤੇ ਦੁਖੜੇ ਦੂਰ ਹੋ ਗਏ ਹਨ।

ਜੋਤੀ ਅੰਦਰਿ ਜੋਤਿ ਸਮਾਣੀ ਆਪੁ ਪਛਾਤਾ ਆਪੈ ॥
ਮੇਰਾ ਪ੍ਰਕਾਸ਼ ਪਰਮ ਪ੍ਰਕਾਸ਼ ਵਿੱਚ ਲੀਨ ਹੋ ਗਿਆ ਹੈ ਅਤੇ ਮੈਂ ਆਪਣੇ ਆਪ ਨੂੰ ਸਿਞਾਣ ਲਿਆ ਹੈ।

ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੈ ਪਿਰ ਭਾਣੀ ॥
ਪੇਕੀ ਮੈਂ ਨਾਮ ਨਾਲ ਸੰਤੁਸ਼ਟ ਹੋ ਗਈ ਹਾਂ ਇਸ ਲਈ ਸਹੁਰੀ ਮੈਂ ਆਪਣੇ ਪਤੀ ਨੂੰ ਚੰਗੀ ਲਗਾਗੀ।

ਨਾਨਕ ਸਤਿਗੁਰਿ ਮੇਲਿ ਮਿਲਾਈ ਚੂਕੀ ਕਾਣਿ ਲੋਕਾਣੀ ॥੪॥੩॥
ਨਾਨਕ, ਸੱਚੇ ਗੁਰਾਂ ਨੇ ਮੈਨੂੰ ਸੁਆਮੀ ਦੇ ਮਿਲਾਪ ਅੰਦਰ ਮਿਲਾ ਦਿਤਾ ਹੈ ਅਤੇ ਮੁਕ ਗਈ ਹੈ, ਮੇਰੀ ਲੋਕਾ ਦੀ ਮੁਛੰਦਗੀ।

ਤੁਖਾਰੀ ਮਹਲਾ ੧ ॥
ਭੁਖਾਰੀ ਪਹਿਲੀ ਪਾਤਿਸ਼ਾਹੀ।

ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ॥
ਪਤਨੀ ਨੂੰ ਭਰਮ ਤੇ ਗੁਮਰਾਹ ਕਰ ਲਿਆ ਹੈ ਅਤੇ ਮੁੜ ਮੁੜ ਭੁੱਲ ਕੇ ਉਹ ਪਸਚਾਤਾਪ ਕਰਦੀ ਹੈ।

ਪਿਰਿ ਛੋਡਿਅੜੀ ਸੁਤੀ ਪਿਰ ਕੀ ਸਾਰ ਨ ਜਾਣੀ ॥
ਆਪਣੀ ਕੰਤ ਨੂੰ ਤਿਆਗ ਉਹ ਸੌ ਗਈ ਹੈ ਅਤੇ ਉਸ ਦੀ ਕਦਰ ਨੂੰ ਨਹੀਂ ਜਾਣਦੀ।

ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ ॥
ਆਪਣੀ ਪਤੀ ਨੂੰ ਛੱਡ, ਉਹ ਸੌ ਜਾਂਦੀ ਹੈ ਤੇ ਇਸ ਲਹੀ ਪਾਪ ਉਸ ਨੂੰ ਠਗ ਲੈਂਦੇ ਹਨ। ਦੁਖਦਾਈ ਹਨ ਉਸ ਪਤਨੀ ਦੀਆਂ ਰਾਤਾਂ।

ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥
ਉਸ ਨੂੰ ਸਹਿਵਤ, ਗੁੱਸੇ ਅਤੇ ਗਰੂਰ ਨੇ ਨਾਸ ਕਰ ਦਿਤਾ ਹੈ ਅਤੇ ਉਸ ਸਵੈ-ਹੰਗਤਾ ਵਿੱਚ ਸੜਦੀ ਰਹਿੰਦੀ ਹੈ।

ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥
ਜਦ ਆਤਮਾ-ਰਾਜਹੰਸ ਸੁਅਮੀ ਦੇ ਹੁਕਮ ਤਾਬੇ ਉਡ ਜਾਂਦੀ ਹੈ ਤਾਂ ਉਸ ਦੀ ਮਿੱਟੀ ਮਿੱਟੀ ਨਾਲ ਮਿਲ ਜਾਂਦੀ ਹੈ।

ਨਾਨਕ ਸਚੇ ਨਾਮ ਵਿਹੂਣੀ ਭੁਲਿ ਭੁਲਿ ਪਛੋਤਾਣੀ ॥੧॥
ਨਾਨਕ ਸੱਚੇ ਨਾਮ ਦੇ ਬਗੈਰ ਪਤਨੀ ਬਾਰੰਬਾਰ ਭੁਲਦੀ ਅਤੇ ਅਫਸੋਸ ਕਰਦੀ ਹੈ।

ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
ਹੇ ਮੇਰੇ ਲਾਡਲੇ ਭਰਤੇ! ਤੂੰ ਮੇਰੀ ਇਕ ਪ੍ਰਾਰਥਨਾ ਸੁਣ!

ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥
ਤੂੰ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੈ ਅਤੇ ਮੈਂ ਭੰਭਲਭੂਸੇ ਖਾ, ਮਿੱਟੀ ਦੀ ਢੇਰੀ ਹੋ ਗਈ ਹਾਂ।

ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥
ਆਪਣੇ ਕੰਤ ਦੇ ਬਗੈਰ ਮੈਨੂੰ ਕੋਈ ਭੀ ਨਹੀਂ ਚਾਹੁੰਦਾ। ਮੈਂ ਹੁਣ ਕੀ ਆਖਾ ਤੇ ਕੀ ਕਰਾਂ?

ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰ ਸਬਦੀ ਰਸੁ ਪੀਜੈ ॥
ਗੁਰਾਂ ਦੇ ਉਪਦੇਸ਼ ਰਾਹੀਂ ਆਪਣੀ ਜੀਭ੍ਹਾ ਨਾਲ, ਮੈਂ ਸਾਰਿਆਂ ਅੰਮ੍ਰਿਤਾਂ ਦੇ ਅੰਮ੍ਰਿਤ, ਸੁਰਜੀਤ ਕਰਨ ਵਾਲੇ ਨਾਮ ਦੇ ਆਬਿ-ਹਿਯਾਤ ਨੂੰ ਪਾਨ ਕਰਦੀ ਹਾਂ।

ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥
ਨਾਮ ਦੇ ਬਗੈਰ, ਬੰਦੇ ਦਾ ਕੋਈ ਦੋਸਤ ਅਤੇ ਸੰਗੀ ਨਹੀਂ। ਇਸ ਦੇ ਬਾਝੋਂ ਕ੍ਰੋੜਾ ਹੀ ਆਉਂਦੇ ਅਤੇ ਜਾਂਦੇ ਰਹਿੰਦੇ ਹਨ।

ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥
ਗੁਰੂ ਜੀ ਆਖਦੇ ਹਨ, ਸੱਚੀ ਸੱਚੀ ਹੈ ਤੇਰੀ ਸਿੱਖਿਆ ਹੇ ਗੁਰਦੇਵ ਜਿਸ ਦੁਆਰਾ ਨਫਾ ਕਮਾ ਕੇ ਆਦਮੀ ਸਾਹਿਬ ਦੇ ਧਾਮਾਂ ਨੂੰ ਜਾਂਦਾ ਹੈ।

ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥
ਹੇ ਮੇਰੇ ਮਿੱਤ੍ਰਾਂ! ਆਪਣੇ ਦੇਸੋ ਤੂੰ ਪ੍ਰਦੇਸ਼ ਚਲਿਆ ਗਿਆ ਹੈ। ਮੈਂ ਤੈਨੂੰ ਪਿਆਰ ਤੇ ਸੁਨੇਹੇ ਘਲਦੀ ਹਾਂ।

ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥
ਮੈਂ ਸਹੇਲੀ, ਉਸ ਮਿਤ੍ਰ ਨੂੰ ਦਿਲੋ ਯਾਦ ਕਰਦੀ ਹਾਂ ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਪੂਰਤ ਹਨ।

ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥
ਤੇਰੀ ਪਤਨੀ ਦੀਆਂ (ਮੇਰੀਆਂ) ਅੱਖਾਂ ਹੰਝੂਆਂ ਨਾਲ ਪੁਰਤ ਹਨ। ਮੈਂ ਤੇਰੀ ਕੀਰਤੀ ਉਚਾਰਨ ਕਰਦੀ ਹਾਂ। ਮੈਂ ਤੈਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ, ਹੈ ਮੇਰੇ ਕਿਠੜੇ ਮਾਲਕ?

ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥
ਮੈਂ ਤੇਰੇ ਕਠਨ ਰਸਤੇ ਅਤੇ ਰਾਹ ਨੂੰ ਨਹੀਂ ਜਾਣਦੀ, ਹੈ ਪਿਆਰੇ! ਮੈਂ ਤੇਰੇ ਕੋਲ ਪਰਲੇ ਪਾਰ ਕਿਸ ਤਰ੍ਹਾਂ ਪੁਜ ਸਕਦੀ ਹਾਂ?

ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥
ਸਚੇ ਗੁਰਾਂ ਦੀ ਬਾਣੀ ਦੁਆਰਾ, ਮੈਂ ਵਿਛੁੜੀ ਹੋਈ ਪਤਨੀ, ਆਪਣੀ ਦੇਹ ਤੇ ਜਿੰਦੜੀ ਤੇਰੇ ਮੂਹਰੇ ਰਖ ਕੇ ਤੇਰੇ ਲਾਲ ਮਿਲ ਸਕਦੀ ਹਾਂ।

ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥੩॥
ਨਾਨਕ, ਅੰਮ੍ਰਿਤਮਈ ਰੁੱਖ ਨੂੰ ਪਰਮ ਰਸਦਾਇਕ ਫਲ ਲਗੇ ਹੋਏ ਹਨ। ਮੇਰੇ ਪਿਆਰੇ ਤੇਰੇ ਨਾਲ ਮਿਲ ਕੇ ਉਨ੍ਹਾਂ ਦਾ ਸੁਆਦ ਚੱਖਿਆ ਜਾਂਦਾ ਹੈ।

ਮਹਲਿ ਬੁਲਾਇੜੀਏ ਬਿਲਮੁ ਨ ਕੀਜੈ ॥
ਨੀ ਤੂੰ ਦੇਰੀ ਨਾਂ ਕਰ, ਤੈਨੂੰ ਤੇਰੇ ਸੁਆਮੀ ਨੇ ਆਪਣੀ ਹਜੂਰੀ ਅੰਦਰ ਬੁਲਾਇਆ ਹੈ।

copyright GurbaniShare.com all right reserved. Email