ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥ ਤੂੰ ਇੱਕ ਸੱਚੇ ਸੁਆਮੀ ਦਾ ਆਰਾਧਨ ਕਰ, ਜਿਸ ਨੇ ਸਾਰਾ ਆਲਮ ਰਚਿਆ ਹੈ। ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ ॥ ਵੱਡੇ ਵਾਹਿਗੁਰੂ ਨੇ ਹਵਾ ਜਲ ਅਤੇ ਅੱਗ ਨੂੰ ਹੱਦਾਂ ਅੰਦਰ ਰੱਖਿਆ ਹੈ ਅਤੇ ਸੰਸਾਰ ਦੀ ਖੇਡ ਪ੍ਰਗਟ ਕੀਤੀ ਹੈ। ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ ॥ ਜੇਕਰ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰੇਂ ਤਾਂ ਦੈਨੂੰ ਸ਼ੁਭ ਆਚਰਨ, ਸਵੈ-ਜਬਤ, ਪੂਜਾ ਪਾਠ ਅਤੇ ਤਪੱਸਿਆ, ਆਪਣੇ ਆਪ ਹੀ ਪ੍ਰਾਪਤ ਹੋ ਜਾਣਗੀਆਂ। ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥੨॥ ਰੱਬ ਦਾ ਨਾਮ ਤੇਰਾ ਸਾਥੀ, ਸਨਬੰਧੀ ਅਤੇ ਸਨੇਹੀ ਸੱਜਣ ਹੈ। ਤੂੰ ਇਸ ਦਾ ਆਰਾਧਨ ਤੇ ਸਿਮਰਨ ਕਰ। ਏ ਮਨ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ ॥ ਹੇ ਮੇਰੀ ਜਿੰਦੜੀਏ! ਤੂੰ ਅਹਿੱਲ ਰਹੁ ਤੇ ਤਦ ਤੂੰ ਸੱਟਾਂ ਨਹੀਂ ਸਹਾਰਂੇਗੀ। ਏ ਮਨ ਮੇਰਿਆ ਗੁਣ ਗਾਵਹਿ ਸਹਜਿ ਸਮਾਵਹੀ ਰਾਮ ॥ ਮੇਰੀ ਜਿੰਦੜੀਏ! ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ, ਸੁਖੈਨ ਹੀ ਤੂੰ ਉਸ ਅੰਦਰ ਲੀਨ ਹੋ ਜਾਵੇਂਗੀ। ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ ॥ ਪ੍ਰਭੂ ਦੀ ਕੀਰਤੀ ਪ੍ਰੇਮ ਨਾਲ ਗਾਉਣ ਅਤੇ ਗੁਰਾਂ ਦੀ ਬ੍ਰਹਮ ਗਿਆਤ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਉਣ ਦੁਆਰਾ ਤੂੰ ਪ੍ਰਸੰਨ ਹੋ ਜਾਏਂਗਾ। ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ ॥ ਨਾਮ ਦੇ ਪ੍ਰਕਾਸ਼ ਰਾਹੀਂ ਜੋ ਤਿੰਨਾਂ ਜਹਾਨਾਂ ਦਾ ਲੈਂਪ ਹੈ, ਤੂੰ ਪੰਜਾਂ ਭੂਤਨਿਆਂ ਨੂੰ ਮਾਰ ਲਵੇਂਗਾ। ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ ॥ ਇਸ ਤਰ੍ਹਾਂ ਆਪਣੇ ਡਰ ਨੂੰ ਦੂਰ ਕਰ ਕੇ ਤੂੰ ਨਿਡਰ ਹੋ ਜਾਵੇਗਾ ਅਤੇ ਨਾਂ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ। ਗੁਰਾਂ ਨਾਲ ਮਿਲ ਕੇ ਤੇਰੇ ਕੰਮ ਕਾਜ ਰਾਸ ਹੋ ਜਾਣਗੇ। ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰਏ ॥੩॥ ਜੇਕਰ ਤੂੰ ਪ੍ਰਭੂ ਦੀ ਪ੍ਰੀਤ ਅਤੇ ਪਿਰਹੜੀ ਦੀ ਸੁੰਦਰਤਾ ਦਾ ਅਨੰਦ ਮਾਣਦਾ ਹੈ ਤਾਂ ਪ੍ਰਭੂ ਆਪੇ ਹੀ ਤੇਰੇ ਉਤੇ ਮਿਹਰ ਕਰੇਗਾ। ਏ ਮਨ ਮੇਰਿਆ ਤੂ ਕਿਆ ਲੈ ਆਇਆ ਕਿਆ ਲੈ ਜਾਇਸੀ ਰਾਮ ॥ ਹੇ ਮੇਰੀ ਜਿਦੜੀਏ! ਤੂੰ ਇਸ ਸੰਸਾਰ ਅੰਦਰ ਕੀ ਲਿਆਈ ਸੈ ਅਤੇ ਤੂੰ ਕੀ ਆਪਣੇ ਨਾਲ ਲੈ ਜਾਵੇਗੀ? ਏ ਮਨ ਮੇਰਿਆ ਤਾ ਛੁਟਸੀ ਜਾ ਭਰਮੁ ਚੁਕਾਇਸੀ ਰਾਮ ॥ ਹੇ ਮੇਰੀ ਜਿੰਦੇ! ਜਦ ਤੂੰ ਆਪਣਾ ਸੰਦੇਹ ਦੂਰ ਕਰੇਗੀ ਕੇਵਲ ਤਦ ਹੀ ਤੇਰੀ ਬੰਦਖਲਾਸ ਹੋਵੇਗੀ। ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ ॥ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਦੌਲਤ ਅਤੇ ਪੂੰਜੀ ਨੂੰ ਇਕੱਤਰ ਕਰ। ਗੁਰਾਂ ਦੀ ਬਾਣੀ ਰਾਹੀਂ ਤੂੰ ਉਨ੍ਹਾਂ ਦੇ ਮੁਲ ਨੂੰ ਜਾਣ ਲਵੇਗਾ। ਮੈਲੁ ਪਰਹਰਿ ਸਬਦਿ ਨਿਰਮਲੁ ਮਹਲੁ ਘਰੁ ਸਚੁ ਜਾਣਹੇ ॥ ਪ੍ਰਭੂ ਦੇ ਪਵਿਤਰ ਨਾਮ ਦੇ ਰਾਹੀਂ ਤੇਰੀ ਗੰਦਗੀ ਧੋਤੀ ਜਾਵੇਗੀ ਅਤੇ ਤੂੰ ਆਪਦੇ ਸਚੇ ਮੰਦਰ ਅਤੇ ਧਾਮ ਨੂੰ ਜਾਣ ਲਵੇਗਾ। ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ ॥ ਨਾਮ ਦੇ ਰਾਹੀਂ ਤੂੰ ਇਜ਼ਤ ਆਬਰੂ ਪਾ ਲਵੇਗਾ ਆਪਣੇ ਗ੍ਰਹਿ ਜਾ ਪੁਜੇਗਾ ਅਤੇ ਪਾਪਾਂ ਨੂੰ ਪਰ੍ਹੇ ਹਟਾ ਪ੍ਰਭੂ ਦੇ ਸੁਰਜੀਤ ਕਰਨ ਵਾਲੇ ਆਬਿ-ਹਿਯਾਂਤ ਨੂੰ ਪਾਨ ਕਰੇਗਾ। ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥੪॥ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਸੁਆਮੀ ਦੇ ਅੰਮ੍ਰਿਤ ਦੀ ਦਾਤ ਪਰਾਪਤ ਹੁੰਦੀ ਹੈ ਤੇ ਪਰਮ ਚੰਗੇ ਨਸੀਬਾ ਰਾਹੀਂ, ਉਹ ਵਾਹਿਗੁਰੂ ਦੀ ਮਹਿਮਾ ਦਾ ਉਚਾਰਨ ਕਰਦਾ ਹੈ। ਏ ਮਨ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ ॥ ਹੈ ਮੇਰੀ ਜਿੰਦੇ! ਨਾਮ ਦੀ ਪਉੜੀ ਦੇ ਬਗੇਰ ਤੂੰ ਕਿਸ ਤਰ੍ਹਾਂ ਸੁਆਮੀ ਦੇ ਮਹਲ ਤੇ ਚੜ੍ਹੇਗੀ? ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥ ਹੈ ਮੇਰੀ ਜਿੰਦੇ! ਨਾਮ ਦੀ ਕਿਸ਼ਤੀ ਦੇ ਬਗੈਰ ਤੂੰ ਪਰਲੇ ਕਿਨਾਰੇ ਨਹੀਂ ਪੁਜੇਗੀ। ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸਬਦ ਸੁਰਤਿ ਲੰਘਾਵਏ ॥ ਪਰਲੇ ਕੰਢੇ ਤੇਰਾ ਪਿਆਰਾ ਅਨੰਤ ਮਿਤ੍ਰ ਹੈ। ਕੇਵਲ ਗੁਰਾਂ ਦੀ ਬਾਣੀ ਦੀ ਸੂਝ ਹੀ ਤੈਨੂੰ ਪਾਰ ਲੰਘਾਏਗੀ। ਮਿਲਿ ਸਾਧਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ ॥ ਸਤਿਸੰਗਤ ਨਾਲ ਜੁੜ ਕੇ ਤੂੰ ਅਨੰਦ ਮਾਣੇਗੀ ਅਤੇ ਮਗਰੋ ਪਸਚਾਤਾਪ ਨਹੀਂ ਕਰੇਗੀ। ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ ॥ ਮੇਰੇ ਦਇਆਵਾਨ ਸੱਚੇ ਸੁਆਮੀ ਵਾਹਿਗੁਰੂ ਮਾਇਆ ਧਾਰ ਕੇ ਤੂੰ ਮੈਨੂੰ ਆਪਣੇ ਨਾਮ ਅਤੇ ਸਤਿਸੰਗਤ ਦੀ ਦਾਤ ਪਰਦਾਨ ਕਰ। ਨਾਨਕੁ ਪਇਅੰਪੈ ਸੁਣਹੁ ਪ੍ਰੀਤਮ ਗੁਰ ਸਬਦਿ ਮਨੁ ਸਮਝਾਵਓ ॥੫॥੬॥ ਗੁਰੂ ਜੀ ਬੇਨਤੀ ਕਰਦੇ ਹਨ ਤੂੰ ਸੁਣ ਹੈ ਮੇਰੇ ਪਿਆਰੇ ਪ੍ਰਭਫ! ਗੁਰਾਂ ਦੀ ਬਾਣੀ ਰਾਹੀਂ ਤੂੰ ਮੇਰੇ ਮਨੂਏ ਨੂੰ ਸਿਖਮਤ ਪਰਦਾਨ ਕਰ। ਤੁਖਾਰੀ ਛੰਤ ਮਹਲਾ ੪ ਤੁਖਾਰੀ ਛੰਤ ਚੋਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ ॥ ਮੇਰੇ ਅੰਦਰ ਆਪਣੇ ਪਤੀ ਦਾ ਪ੍ਰੇਮ ਹੈ। ਆਪਣੇ ਪ੍ਰੀਤਮ ਦੇ ਬਾਝੋਂ ਮੈਂ ਕਿਸ ਤਰ੍ਹਾਂ ਜੀਊ ਸਕਦੀ ਹਾਂ? ਜਬ ਲਗੁ ਦਰਸੁ ਨ ਹੋਇ ਕਿਉ ਅੰਮ੍ਰਿਤੁ ਪੀਵੀਐ ਰਾਮ ॥ ਜਦ ਤਾਂਈ ਮੈਨੂੰ ਉਸ ਦਾ ਦੀਦਾਰ ਨਹੀਂ ਹੁੰਦਾ ਮੈਂ ਨਾਮ-ਸੁਧਾਰਸ ਨੂੰ ਕਿਸ ਤਰ੍ਹਾਂ ਪਾਨ ਕਰ ਸਕਦੀ ਹਾਂ? ਕਿਉ ਅੰਮ੍ਰਿਤੁ ਪੀਵੀਐ ਹਰਿ ਬਿਨੁ ਜੀਵੀਐ ਤਿਸੁ ਬਿਨੁ ਰਹਨੁ ਨ ਜਾਏ ॥ ਵਾਹਿਗੁਰੂ ਦੇ ਬਗੈਰ ਮੈਂ ਕਿਸ ਤਰ੍ਹਾਂ ਸੁਧਾਰਸ ਪਾਨ ਕਰ ਸਕਦੀ ਤੇ ਜਿਉ ਸਕਦੀ ਹਾਂ? ਉਸ ਦੇ ਬਾਝੋਂ ਮੈਂ ਰਹਿ ਨਹੀਂ ਸਕਦੀ। ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ ਪਿਰ ਬਿਨੁ ਪਿਆਸ ਨ ਜਾਏ ॥ ਰੈਣ ਅਤੇ ਦਿਹੁੰ ਮੈਂ ਹਮੇਸ਼ਾਂ ਹੀ ਪ੍ਰੀਤਮ ਮੇਰਾ ਪ੍ਰੀਤਮ ਪੁਕਾਰਦੀ ਹਾਂ। ਆਪਣੇ ਕੰਤ ਦੇ ਬਾਝੋਂ ਮੇਰੀ ਤ੍ਰੇਹ ਬੁਝਦੀ ਹੀ ਨਹੀਂ। ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮੁ ਸਦ ਸਾਰਿਆ ॥ ਹੇ ਮੇਰੇ ਲਾਡਲੇ ਵਾਹਿਗੁਰੂ ਸੁਆਮੀ ਮਾਲਕ! ਤੂੰ ਆਪਣੀ ਰਹਿਮਤ ਮੇਰੇ ਉਤੇ ਧਾਰ, ਤਾਂ ਜੋ ਮੈਂ ਸਦੀਵ ਹੀ ਤੇਰੇ ਲਾਮ ਦਾ ਆਰਾਧਨ ਕਰਾਂ? ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ ਹਉ ਸਤਿਗੁਰ ਵਿਟਹੁ ਵਾਰਿਆ ॥੧॥ ਗੁਰਾਂ ਦੀ ਬਾਣੀ ਰਾਹੀਂ ਮੈਂ ਆਪਣੇ ਪਿਆਰੇ ਨੂੰ ਮਿਲ ਪਿਆ ਹਾਂ। ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਜਬ ਦੇਖਾਂ ਪਿਰੁ ਪਿਆਰਾ ਹਰਿ ਗੁਣ ਰਸਿ ਰਵਾ ਰਾਮ ॥ ਜਦ ਮੈਂ ਆਪਣੇ ਲਾਡਲੇ ਵਾਹਿਗੁਰੂ ਕੰਤ ਨੂੰ ਵੇਖਦੀ ਹਾਂ ਤਾਂ ਮੈਂ ਪਿਆਰ ਨਾਲ ਉਸ ਦੀ ਕੀਰਤੀ ਉਚਾਰਨ ਕਰਦੀ ਹਾਂ। copyright GurbaniShare.com all right reserved. Email |