ਮੇਰੈ ਅੰਤਰਿ ਹੋਇ ਵਿਗਾਸੁ ਪ੍ਰਿਉ ਪ੍ਰਿਉ ਸਚੁ ਨਿਤ ਚਵਾ ਰਾਮ ॥ ਮੇਰਾ ਅੰਦਰ ਖਿੜਾਉ ਵਿੱਚ ਹੈ ਅਤੇ ਮੈਂ ਸਦਾ "ਮੇਰਾ ਪ੍ਰੀਤਮ, ਮੇਰਾ ਸੱਚ ਪ੍ਰੀਤਮ " ਪੁਕਾਰਦੀ ਹਾਂ। ਪ੍ਰਿਉ ਚਵਾ ਪਿਆਰੇ ਸਬਦਿ ਨਿਸਤਾਰੇ ਬਿਨੁ ਦੇਖੇ ਤ੍ਰਿਪਤਿ ਨ ਆਵਏ ॥ ਮੈਂ ਆਪਣੇ ਮਿਠੜੇ ਪ੍ਰੀਤਮ ਦੀ ਕੀਰਤੀ ਉਚਾਰਦੀ ਹਾਂ, ਉਸ ਦੇ ਨਾਮ ਰਾਹੀਂ ਮੁਕਤ ਥੀਵਦੀ ਹਾਂ ਅਤੇ ਉਸ ਨੂੰ ਵੇਖੇ ਬਗੈਰ ਮੈਨੂੰ ਰੱਜ ਨਹੀਂ ਆਉਂਦਾ। ਸਬਦਿ ਸੀਗਾਰੁ ਹੋਵੈ ਨਿਤ ਕਾਮਣਿ ਹਰਿ ਹਰਿ ਨਾਮੁ ਧਿਆਵਏ ॥ ਸਾਈਂ ਦੀ ਪਤਨੀ, ਜੋ ਸਦਾ ਗੁਰਬਾਣੀ ਨਾਲ ਸ਼ਿੰਗਾਰੀ ਹੋਈ ਹੈ, ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦੀ ਹੈ। ਦਇਆ ਦਾਨੁ ਮੰਗਤ ਜਨ ਦੀਜੈ ਮੈ ਪ੍ਰੀਤਮੁ ਦੇਹੁ ਮਿਲਾਏ ॥ ਹੇ ਮੇਰੇ ਗੁਰਦੇਵ! ਮੈਂ ਆਪਣੇ ਮੰਗਤੇ, ਨੂੰ ਤੂੰ ਆਪਣੀ ਰਹਿਮਤ ਦੀ ਦਾਤ ਬਖਸ਼ ਅਤੇ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇ। ਅਨਦਿਨੁ ਗੁਰੁ ਗੋਪਾਲੁ ਧਿਆਈ ਹਮ ਸਤਿਗੁਰ ਵਿਟਹੁ ਘੁਮਾਏ ॥੨॥ ਰਾਤ ਅਤੇ ਦਿਨ ਮੈਂ ਆਪਣੇ ਗੁਰੂ-ਪ੍ਰਮੇਸ਼ਰ ਨੂੰ ਯਾਦ ਕਰਦੀ ਹਾਂ ਅਤੇ ਆਪਣੇ ਸੱਚੇ ਗੁਰਾਂ ਉਤੋਂ ਘੋਲੀ ਜਾਂਦੀ ਹਾਂ। ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥ ਹੇ ਗੁਰਦੇਵ! ਤੇਰੀ ਬੇੜੀ ਵਿੱਚ ਮੈਂ ਇਕ ਪੱਥਰ ਹਾਂ। ਤੂੰ ਮੈਨੂੰ ਜ਼ਹਿਰ ਦੇ ਡਰਾਉਣੇ ਸਮੁੰਦਰ ਤੋਂ ਪਾਰ ਕਰ ਦੇ! ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥ ਪਿਆਰ ਨਾਲ ਤੂੰ ਮੈਨੂੰ ਪ੍ਰਭੂ ਦਾ ਨਾਮ ਪਰਦਾਨ ਕਰ ਅਤੇ ਮੈਂ ਮੂਰਖ ਦੀ ਕਲਿਆਣ ਕਰ ਦੇ, ਹੈ ਗੁਰਦੇਵ! ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂ ਅਗੰਮੁ ਵਡ ਜਾਣਿਆ ॥ ਮੈਂ ਮੂਰਖ ਅਤੇ ਬੁਧੂ, ਭੋਰਾ ਭਰ ਭੀ ਤੇਰੇ ਵਿਸਥਾਰ ਨੂੰ ਨਹੀਂ ਜਾਣਦਾ। ਤੂੰ ਵਿਸ਼ਾਲ ਅਤੇ ਪਹੁੰਚ ਤੋਂ ਪਰੇ ਜਾਣਿਆ ਜਾਂਦਾ ਹੈ। ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰਗੁਣੀ ਨਿਮਾਣਿਆ ॥ ਤੂੰ ਖੁਦ ਮਿਹਰਬਾਨ ਹੈ ਅਤੇ ਮਿਹਰਬਾਨੀ ਕਰ ਕੇ ਮੈਂ ਨੇਕੀ-ਵਿਹੁਣ ਅਤੇ ਬੇਇਜ਼ਤੇ ਨੂੰ ਆਪਦੇ ਨਾਲ ਮਿਲਾ ਲੈਂਦਾ ਹੈ। ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ ॥ ਗੁਨਾਹਾਂ ਕਰਕੇ ਮੈਂ ਅਨੇਕਾਂ ਜੂਨੀਆਂ ਅੰਦਰ ਭਟਕਿਆਂ ਹਾਂ ਅਤੇ ਹੁਣ ਤੇਰੀ ਪਲਾਹ ਲਈ ਹੈ, ਹੇ ਸੁਆਮੀ! ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥੩॥ ਤੂੰ ਮੇਰੇ ਉਤੇ ਤਰਸ ਕਰ, ਹੇ ਮਹਾਰਾਜ, ਮਾਲਕ! ਅਤੇ ਮੇਰੀ ਰੱਖਿਆ ਕਰ! ਮੈਂ ਹੁਣ ਸੱਚੇ ਗੁਰਾਂ ਦੇ ਪੈਰੀ ਲਗ ਗਿਆ ਹਾਂ। ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ ॥ ਗੁਰੂ ਜੀ ਰਸਾਇਣ ਹਨ ਅਤੇ ਉਨ੍ਹਾਂ ਦੀ ਛੂਹ ਰਾਹੀਂ ਮੈ, ਲੋਹਾ, ਸੋਨਾ ਹੋ ਗਿਆ ਹਾਂ। ਜੋਤੀ ਜੋਤਿ ਮਿਲਾਇ ਕਾਇਆ ਗੜੁ ਸੋਹਿਆ ਰਾਮ ॥ ਮੇਰਾ ਪ੍ਰਕਾਸ਼ ਪ੍ਰਭੂ ਦੇ ਪ੍ਰਕਾਸ਼ ਅੰਦਰ ਲੀਨ ਹੋ ਗਿਆ ਹੈ, ਅਤੇ ਹੁਣ ਮੇਰੀ ਦੇਹ ਦਾ ਕਿਲ੍ਹਾ ਸੁੰਦਰ ਲਗਦਾ ਹੈ। ਕਾਇਆ ਗੜੁ ਸੋਹਿਆ ਮੇਰੈ ਪ੍ਰਭਿ ਮੋਹਿਆ ਕਿਉ ਸਾਸਿ ਗਿਰਾਸਿ ਵਿਸਾਰੀਐ ॥ ਮੇਰੇ ਸੁਆਮੀ ਦਾ ਮੋਹਤ ਕੀਤਾ ਹੋਇਆ ਮੇਰੀ ਦੇਹ ਦਾ ਕਿਲ੍ਹਾ ਸੁੰਦਰ ਦਿਸਦਾ ਹੈ। ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਮੈਂ ਉਸ ਨੂੰ ਕਿਸ ਤਰ੍ਹਾਂ ਭੁਲਾ ਸਕਦਾ ਹਾਂ? ਅਦ੍ਰਿਸਟੁ ਅਗੋਚਰੁ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਿਹਾਰੀਐ ॥ ਅਡਿੱਠ ਅਤੇ ਅਗਾਧ ਪ੍ਰਭੂ ਨੂੰ ਮੈਂ ਗੁਰਾਂ ਦੀ ਬਾਣੀ ਰਾਹੀਂ ਫੜ ਲਿਆ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਘੋਲੀ ਜਾਂਦਾ ਹਾਂ। ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥ ਜੇਕਰ ਸੱਚੇ ਸਤਿਗੁਰ ਨੂੰ ਇਸ ਇਸ ਤਰ੍ਹਾ ਚੰਗਾ ਲਗੇ, ਤਾਂ ਮੈਂ ਆਪਣਾ ਸਿਰ ਸੱਚੇ ਗੁਰਾਂ ਨੂੰ ਸਮਰਪਨ ਕਰ ਦੇਵਾਗਾ। ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥੪॥੧॥ ਗੁਰੂ ਜੀ ਆਖਦੇ ਹਨ, ਹੈ ਮੇਰੇ ਦਾਤਾਰ ਸੁਆਮੀ! ਤੂੰ ਖੁਦ ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੇ ਸਰੂਪ ਅੰਦਰ ਲੀਨ ਹੋ ਜਾਵਾਂ। ਤੁਖਾਰੀ ਮਹਲਾ ੪ ॥ ਤੁਖਾਰੀ ਚੌਥੀ ਪਾਤਿਸ਼ਾਹੀ। ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥ ਮੇਰਾ ਸੁਆਮੀ ਮਾਲਕ ਅਪੁਜ, ਅਥਾਹ, ਬੇਹੱਦ ਅਤੇ ਪਰੇ ਤੋਂ ਪਰੇ ਹੈ। ਜੋ ਤੁਮ ਧਿਆਵਹਿ ਜਗਦੀਸ ਤੇ ਜਨ ਭਉ ਬਿਖਮੁ ਤਰਾ ॥ ਜਿਹੜੇ ਤੇਰਾ ਸਿਮਰਨ ਕਰਦੇ ਹਨ, ਹੈ ਆਲਮਾਂ ਦੇ ਸੁਆਮੀ! ਉਹ ਪੁਰਸ਼ ਕਠਨ ਅਤੇ ਭਿਆਨਕ ਸੰਸਾਰ ਸੰਮੁਦਰ ਤੋਂ ਪਾਰ ਹੋ ਜਾਂਦੇ ਹਨ। ਬਿਖਮ ਭਉ ਤਿਨ ਤਰਿਆ ਸੁਹੇਲਾ ਜਿਨ ਹਰਿ ਹਰਿ ਨਾਮੁ ਧਿਆਇਆ ॥ ਜੋ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ, ਉਹ ਕਠਨ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਸੁਖੈਨ ਹੀ ਪਾਰ ਹੋ ਜਾਂਦੇ ਹਨ। ਗੁਰ ਵਾਕਿ ਸਤਿਗੁਰ ਜੋ ਭਾਇ ਚਲੇ ਤਿਨ ਹਰਿ ਹਰਿ ਆਪਿ ਮਿਲਾਇਆ ॥ ਜੋ ਗੁਰਾਂ, ਸੱਚੇ ਗੁਰੂ ਦੇ ਬਚਨ ਅਨੁਸਾਰ ਪਿਆਰ ਨਾਲ ਟੁਰਦੇ ਹਨ, ਉਹਨਾਂ ਨੂੰ ਸੁਆਮੀ ਵਾਹਿਗੁਰੂ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਜੋਤੀ ਜੋਤਿ ਮਿਲਿ ਜੋਤਿ ਸਮਾਣੀ ਹਰਿ ਕ੍ਰਿਪਾ ਕਰਿ ਧਰਣੀਧਰਾ ॥ ਜਦ ਜਗਤ ਦਾ ਆਸਰਾ, ਵਾਹਿਗੁਰੂ ਮਿਹਰ ਧਾਰਦਾ ਹੈ ਤਾਂ ਜੀਵ ਦਾ ਨੂਰ ਪਰਮ ਨੂਰ ਨਾਲ ਮਿਲਾ ਕੇ, ਪ੍ਰਕਾਸ਼ਵਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥੧॥ ਮੇਰਾ ਸੁਆਮੀ ਵਾਹਿਗੁਰੂ ਪਹੁੰਚ ਤੋਂ ਪਰੇ, ਸਮਝ ਤੋਂ ਬਾਹਰ, ਬੇਹਤ ਅਤੇ ਪਰੇਡੇ ਤੋਂ ਪਰੇਡੇ ਹੈ। ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥ ਮੇਰੇ ਮਾਲਕ, ਤੂੰ ਪਹੁੰਚ ਤੋਂ ਪਰੇ ਅਤੇ ਬੇ-ਇਨਤਹਾ ਹੈ। ਤੂੰ ਹਰ ਦਿਲ ਅੰਦਰ ਪਰੀਪੂਰਨ ਹੋ ਰਿਹਾ ਹੈ। ਤੂ ਅਲਖ ਅਭੇਉ ਅਗੰਮੁ ਗੁਰ ਸਤਿਗੁਰ ਬਚਨਿ ਲਹਿਆ ॥ ਤੂੰ ਹੇ ਸੁਆਮੀ! ਅਦ੍ਰਿਸ਼ਟ ਭੇਦ-ਰਹਿਤ ਅਤੇ ਹਦਬੰਨਾ-ਰਹਿਤ ਹੈ ਅਤੇ ਵਿਸ਼ਾਲ ਸੱਚੇ ਗੁਰਾਂ ਦੀ ਬਾਣੀ ਦੁਆਰਾ ਲਭਦਾ ਹੈ। ਧਨੁ ਧੰਨੁ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤਸੰਗਤਿ ਮਿਲਿ ਗੁਣ ਰਵੇ ॥ ਮੁਬਾਰਕ, ਮੁਬਾਰਕ ਹਨ ਉਹ ਬਲਵਾਨ ਤੇ ਪੂਰਨ ਪੁਰਸ਼ ਜੋ ਸਾਧੂ-ਗੁਰਾਂ ਦੀ ਸੰਗਤ ਨਾਲ ਜੁੜ ਕੇ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦੇ ਹਨ। ਬਿਬੇਕ ਬੁਧਿ ਬੀਚਾਰਿ ਗੁਰਮੁਖਿ ਗੁਰ ਸਬਦਿ ਖਿਨੁ ਖਿਨੁ ਹਰਿ ਨਿਤ ਚਵੇ ॥ ਪ੍ਰਬੀਨ ਮੱਤ ਵਾਲੇ ਗੁਰੂ-ਅਨੁਸਾਰੀ ਹਰ ਮੁਹਤ ਗੁਰਾਂ ਦੀ ਖਾਣੀ ਨੂੰ ਸੋਚਦੇ ਵੀਚਾਰਦੇ ਅਤੇ ਸਦਾ ਸੁਆਮੀ ਦੇ ਨਾਮ ਨੂੰ ਉਚਾਰਦੇ ਹਨ। ਜਾ ਬਹਹਿ ਗੁਰਮੁਖਿ ਹਰਿ ਨਾਮੁ ਬੋਲਹਿ ਜਾ ਖੜੇ ਗੁਰਮੁਖਿ ਹਰਿ ਹਰਿ ਕਹਿਆ ॥ ਜਦ ਗੁਰੂ-ਅਨੁਸਾਰੀ ਬਹਿੰਦਾ ਹੈ, ਉਹ ਪ੍ਰਭੂ ਦੇ ਨਾਮ ਨੂੰ ਉਚਾਰਦਾ ਹੈ ਅਤੇ ਜਦ ਗੁਰੂ-ਅਨੁਸਾਰੀ ਖਲੋਦਾ ਹੈ ਉਦੋਂ ਭੀ ਉਹ ਪ੍ਰਭੂ ਦੇ ਨਾਮ ਨੂੰ ਹੀ ਜਪਦਾ ਹੈ। ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥੨॥ ਤੂੰ ਹੇ ਮੇਰੇ ਸਾਈਂ! ਪਹੁੰਚ ਤੋਂ ਪਰੇ ਅਤੇ ਬੇਥਾਹ ਹੈ। ਤੂੰ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ। ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥ ਦਾਸ ਜੋ ਹਰੀ ਦੀ ਸੇਵਾ ਕਰਦੇ ਹਨ ਅਤੇ ਜੋ ਗੁਰਾਂ ਦੀ ਸਿੱਖਿਆ ਤਾਬੇ ਉਸ ਦੀ ਸੇਵਾ ਕਰਦੇ ਹਨ, ਉਹ ਕਬੂਲ ਪੈ ਜਾਂਦੇ ਹਨ। ਤਿਨ ਕੇ ਕੋਟਿ ਸਭਿ ਪਾਪ ਖਿਨੁ ਪਰਹਰਿ ਹਰਿ ਦੂਰਿ ਕਰੇ ॥ ਉਹਨਾਂ ਦੇ ਕ੍ਰੋੜਾ ਹੀ ਗੁਨਾਹ ਵਾਹਿਗੁਰੂ ਇਕ ਮੁਹਤ ਵਿੱਚ ਸਮੂਹ ਮੇਟ ਕੇ ਦੂਰ ਕਰ ਦਿੰਦਾ ਹੈ। ਤਿਨ ਕੇ ਪਾਪ ਦੋਖ ਸਭਿ ਬਿਨਸੇ ਜਿਨ ਮਨਿ ਚਿਤਿ ਇਕੁ ਅਰਾਧਿਆ ॥ ਉਨ੍ਹਾਂ ਦੇ ਸਾਰੇ ਕਸਮਲ ਅਤੇ ਦੂਸ਼ਨ ਧੋਤੇ ਜਾਂਦੇ ਹਨ ਜੋ ਆਪਦੇ ਮਨ ਤੇ ਦਿਲ ਨਾਲ ਇਕ ਸੁਆਮੀ ਨੂੰ ਸਿਮਰਦੇ ਹਨ। copyright GurbaniShare.com all right reserved. Email |