ਜਿਨ ਮਨਿ ਵਸਿਆ ਸੇ ਜਨ ਸੋਹੇ ਹਿਰਦੈ ਨਾਮੁ ਵਸਾਏ ॥੩॥ ਸੁੰਦਰ ਹਨ ਉਹ ਪੁਰਸ਼ ਜਿਨ੍ਹਾਂ ਦੇ ਦਿਲ ਅੰਦਰ ਨਾਮ ਵਸਦਾ ਹੈ। ਨਾਮ ਨੂੰ ਉਹ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ। ਘਰੁ ਦਰੁ ਮਹਲੁ ਸਤਿਗੁਰੂ ਦਿਖਾਇਆ ਰੰਗ ਸਿਉ ਰਲੀਆ ਮਾਣੈ ॥ ਸੱਚੇ ਗੁਰਾਂ ਨੇ ਮੈਨੂੰ ਸੁਆਮੀ ਦਾ ਧਾਮ, ਦਰਬਾਰ ਅਤੇ ਮੰਦਰ ਵਿਖਾਲ ਦਿਤਾ ਹੈ ਅਤੇ ਮੈਂ ਪਿਆਰ ਨਾਲ ਮੌਜਾਂ ਮਾਣਦਾ ਹਾਂ। ਜੋ ਕਿਛੁ ਕਹੈ ਸੁ ਭਲਾ ਕਰਿ ਮਾਨੈ ਨਾਨਕ ਨਾਮੁ ਵਖਾਣੈ ॥੪॥੬॥੧੬॥ ਜਿਹੜਾ ਕੁਛ ਸੁਆਮੀ ਆਖਦਾ ਹੈ, ਨਾਨਕ ਉਸ ਨੂੰ ਚੰਗਾ ਜਾਣ ਕਬੂਲ ਕਰਦਾ ਤੇ ਨਾਮ ਨੂੰ ਉਚਾਰਦਾ ਹੈ। ਭੈਰਉ ਮਹਲਾ ੩ ॥ ਭੈਰਉ ਤੀਜੀ ਪਾਤਿਸ਼ਾਹੀ। ਮਨਸਾ ਮਨਹਿ ਸਮਾਇ ਲੈ ਗੁਰ ਸਬਦੀ ਵੀਚਾਰ ॥ ਗੁਰਾਂ ਦੀ ਬਾਣੀ ਦਾ ਧਿਆਨ ਧਾਰ ਆਪਣੇ ਮਨ ਦੀਆਂ ਖਾਹਿਸ਼ਾਂ ਨੂੰ ਤੂੰ ਆਪਦੇ ਮਨ ਅੰਦਰ ਹੀ ਲੀਨ ਕਰ ਲੈ। ਗੁਰ ਪੂਰੇ ਤੇ ਸੋਝੀ ਪਵੈ ਫਿਰਿ ਮਰੈ ਨ ਵਾਰੋ ਵਾਰ ॥੧॥ ਪੂਰਨ ਗੁਰਾ ਪਾਸੋਂ ਸਮਝ ਪ੍ਰਾਪਤ ਹੁੰਦੀ ਹੈ ਅਤੇ ਤਦ ਬੰਦਾ ਮੁੜ ਮੁੜ ਕੇ ਨਹੀਂ ਮਰਦਾ। ਮਨ ਮੇਰੇ ਰਾਮ ਨਾਮੁ ਆਧਾਰੁ ॥ ਮੇਰੇ ਚਿੱਤ ਵਿੱਚ ਪ੍ਰਭੂ ਦੇ ਨਾਮ ਦਾ ਆਸਰਾ ਹੈ। ਗੁਰ ਪਰਸਾਦਿ ਪਰਮ ਪਦੁ ਪਾਇਆ ਸਭ ਇਛ ਪੁਜਾਵਣਹਾਰੁ ॥੧॥ ਰਹਾਉ ॥ ਗੁਰਾਂ ਦੀ ਰਹਿਮਤ ਸਦਕਾ, ਮੈਨੂੰ ਮਹਾਨ ਮਰਤਬੇ ਦੀ ਦਾਤ ਪ੍ਰਾਪਤ ਹੋਈ ਹੈ। ਪ੍ਰੰਤੂ ਸਮੂਹ ਅਭਿਅਸ਼ਾ ਪੂਰੀਆਂ ਕਰਨ ਵਾਲਾ ਹੈ। ਠਹਿਰਾਉ। ਸਭ ਮਹਿ ਏਕੋ ਰਵਿ ਰਹਿਆ ਗੁਰ ਬਿਨੁ ਬੂਝ ਨ ਪਾਇ ॥ ਇਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਪੰਤੂ ਗੁਰਾਂ ਦੇ ਬਗੈਰ ਇਹ ਸਮਝ ਪ੍ਰਾਪਤ ਨਹੀਂ ਹੁੰਦੀ। ਗੁਰਮੁਖਿ ਪ੍ਰਗਟੁ ਹੋਆ ਮੇਰਾ ਹਰਿ ਪ੍ਰਭੁ ਅਨਦਿਨੁ ਹਰਿ ਗੁਣ ਗਾਇ ॥੨॥ ਗੁਰਾਂ ਦੀ ਦਇਆ ਦੁਆਰਾ ਮੇਰਾ ਵਾਹਿਗੁਰੂ ਸੁਅਮਾੀ ਮੇਰੇ ਤੇ ਨਾਜ਼ਲ ਹੋ ਗਿਆ ਹੈ ਅਤੇ ਮੈਂ ਹੁਣ ਰਾਤ ਦਿਨ ਵਾਹਿਗੁਰੂ ਦੀ ਮਹਿਮਾਂ ਗਾਇਨ ਕਰਦਾ ਹਾਂ। ਸੁਖਦਾਤਾ ਹਰਿ ਏਕੁ ਹੈ ਹੋਰ ਥੈ ਸੁਖੁ ਨ ਪਾਹਿ ॥ ਆਰਾਮ ਬਖਸ਼ਣਹਾਰ ਕੇਵਲ ਇਕ ਸੁਆਮੀ ਹੀ ਹੈ। ਕਿਸੇ ਹੋਰਸ ਥਾਂ ਤੋਂ ਆਰਾਮ ਪਰਾਪਤ ਨਹੀਂ ਹੋ ਸਕਦਾ। ਸਤਿਗੁਰੁ ਜਿਨੀ ਨ ਸੇਵਿਆ ਦਾਤਾ ਸੇ ਅੰਤਿ ਗਏ ਪਛੁਤਾਹਿ ॥੩॥ ਜੋ ਦਾਤਾਰ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ ਉਹ ਅਖੀਰ ਨੂੰ ਅਫਸੋਸ ਕਰਦੇ ਹੋਏ ਟੁਰ ਜਾਂਦੇ ਹਨ। ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਫਿਰਿ ਦੁਖੁ ਨ ਲਾਗੈ ਧਾਇ ॥ ਸੱਚੇ ਗੁਰਾਂ ਘਾਲ ਕਮਾਉਣ ਦੁਆਰਾ ਬੰਦੇ ਨੂੰ ਸਦੀਵ ਹੀ ਖੁਸ਼ੀ ਪਰਾਪਤ ਹੁੰਦੀ ਹੈ ਅਤੇ ਮੁੜ ਕੇ ਉਸ ਨੂੰ ਦੁਖੜਾ ਨਹੀਂ ਵਿਆਪਦਾ। ਨਾਨਕ ਹਰਿ ਭਗਤਿ ਪਰਾਪਤਿ ਹੋਈ ਜੋਤੀ ਜੋਤਿ ਸਮਾਇ ॥੪॥੭॥੧੭॥ ਨਾਨਕ ਨੂੰ ਹਰੀ ਦੀ ਬੰਦਗੀ ਦੀ ਦਾਤ ਪਰਦਾਨ ਹੋਈ ਹੈ ਅਤੇ ਉਸ ਦੀ ਆਤਮਾ ਪਰਮ ਆਤਮਾ ਅੰਦਰ ਲੀਨ ਹੋ ਗਈ ਹੈ। ਭੈਰਉ ਮਹਲਾ ੩ ॥ ਭੈਰਉ ਤੀਜੀ ਪਾਤਿਸ਼ਾਹੀ। ਬਾਝੁ ਗੁਰੂ ਜਗਤੁ ਬਉਰਾਨਾ ਭੂਲਾ ਚੋਟਾ ਖਾਈ ॥ ਗੁਰਾਂ ਦੇ ਬਿਨਾਂ ਦੁਨੀਆਂ ਸ਼ੁਦਾਈ ਹੋ ਗਈ ਹੈ ਅਤੇ ਕੁਰਾਹੇ ਪੈ ਸੱਟਾਂ ਸਹਾਰਦੀ ਹੈ। ਮਰਿ ਮਰਿ ਜੰਮੈ ਸਦਾ ਦੁਖੁ ਪਾਏ ਦਰ ਕੀ ਖਬਰਿ ਨ ਪਾਈ ॥੧॥ ਇਹ ਮੁੜ ਮੁੜ ਕੇ ਮਰਦੀ, ਜੰਮਦੀ ਅਤੇ ਹਮੇਸ਼ਾਂ ਤਕਲੀਫ ਊਠਾਉਂਦੀ ਹੈ, ਪ੍ਰੰਤੂ ਇਸ ਨੂੰ ਪ੍ਰਭੂ ਦੇ ਬੂਹੇ ਦੀ ਕੋਈ ਗਿਆਤ ਨਹੀਂ। ਮੇਰੇ ਮਨ ਸਦਾ ਰਹਹੁ ਸਤਿਗੁਰ ਕੀ ਸਰਣਾ ॥ ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਸੱਚੇ ਗੁਰਾਂ ਦੀ ਛਤਰ ਛਾਇਆ ਹੇਠ ਵਿਚਰ। ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ ਗੁਰ ਸਬਦੇ ਭਵਜਲੁ ਤਰਣਾ ॥੧॥ ਰਹਾਉ ॥ ਜਿਨ੍ਹਾਂ ਦੇ ਚਿੱਤ ਨੂੰ ਵਾਹਿਗੁਰੂ ਦਾ ਨਾਮ ਸਦੀਵ ਹੀ ਮਿੱਠਾ ਲੱਗਦਾ ਹੈ, ਗੁਰਾਂ ਦੀ ਬਾਣੀ ਰਾਹੀਂ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਊਤਰ ਜਾਂਦੇ ਹਨ। ਠਹਿਰਾਉ। ਭੇਖ ਕਰੈ ਬਹੁਤੁ ਚਿਤੁ ਡੋਲੈ ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥ ਪ੍ਰਾਣੀ ਧਾਰਮਕ ਲਿਬਾਸ ਧਾਰਨ ਕਰਦਾ ਹੈ। ਊਸ ਦਾ ਮਨੂਆ ਘਣੇਰੇ ਡਿਕਡੋਲੇ ਖਾਂਦਾ ਹੈ ਅਤੇ ਉਸ ਦੇ ਰਿਦੇ ਅੰਦਰ ਕਾਮਚੇਸ਼ਟ, ਗੁੱਸਾ ਤੇ ਹੰਗਤਾ ਹੈ। ਅੰਤਰਿ ਤਿਸਾ ਭੂਖ ਅਤਿ ਬਹੁਤੀ ਭਉਕਤ ਫਿਰੈ ਦਰ ਬਾਰੁ ॥੨॥ ਊਸ ਦੇ ਅੰਦਰ ਨਿਹਾਇਤ ਜਿਆਦਾ ਤਰੇਹ ਅਤੇ ਭੁੱਖ ਹੈ ਅਤੇ ਊਹ ਬੂਹੇ ਬੂਹੇ ਭਟਕਦਾ ਫਿਰਦਾ ਹੈ। ਗੁਰ ਕੈ ਸਬਦਿ ਮਰਹਿ ਫਿਰਿ ਜੀਵਹਿ ਤਿਨ ਕਉ ਮੁਕਤਿ ਦੁਆਰਿ ॥ ਜੋ ਗੁਰਾਂ ਦੀ ਬਾਣੀ ਦੁਆਰਾ ਮਰਦੇ ਹਨ, ਊਹ ਮੁੜ ਸੁਰਜੀਤ ਹੋ ਜਾਂਦੇ ਹਨ ਅਤੇ ਮੋਖਸ਼ ਦੇ ਦਰਵਾਜੇ ਨੂੰ ਪਾ ਲੈਂਦੇ ਹਨ। ਅੰਤਰਿ ਸਾਂਤਿ ਸਦਾ ਸੁਖੁ ਹੋਵੈ ਹਰਿ ਰਾਖਿਆ ਉਰ ਧਾਰਿ ॥੩॥ ਉਹਨਾਂ ਨੂੰ ਮਾਨਸਿਕ ਠੰਢ ਚੈਨ ਅਤੇ ਸਦੀਵੀ ਆਰਾਮ ਪ੍ਰਾਪਤ ਹੁੰਦਾ ਹੈ ਅਤੇ ਊਹ ਹਰੀ ਨੂੰ ਆਪਦੇ ਦਿਲ ਨਾਲ ਲਾਈ ਰੱਖਦੇ ਹਨ। ਜਿਉ ਤਿਸੁ ਭਾਵੈ ਤਿਵੈ ਚਲਾਵੈ ਕਰਣਾ ਕਿਛੂ ਨ ਜਾਈ ॥ ਜਿਸ ਤਰ੍ਹਾਂ ਊਸ ਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਤੋਰਦਾ ਹੈ। ਹੋਰ ਕੁਝ ਕੀਤਾ ਨਹੀਂ ਜਾ ਸਕਦਾ। ਨਾਨਕ ਗੁਰਮੁਖਿ ਸਬਦੁ ਸਮ੍ਹ੍ਹਾਲੇ ਰਾਮ ਨਾਮਿ ਵਡਿਆਈ ॥੪॥੮॥੧੮॥ ਨਾਨਕ ਗੁਰਾਂ ਦੀ ਦਇਆ ਦੁਆਰਾ, ਜੀਵ ਨਾਮ ਦਾ ਸਿਮਰਨ ਕਰਦਾ ਹੈ ਅਤੇ ਤਦ ਊਸ ਨੂੰ ਸਾਈਂ ਦੇ ਨਾਮ ਦੀ ਬਜੁਰਗੀ ਦੀ ਦਾਤ ਪਰਦਾਨ ਹੋ ਜਾਂਦੀ ਹੈ। ਭੈਰਉ ਮਹਲਾ ੩ ॥ ਭੈਰਉ ਤੀਜੀ ਪਾਤਸ਼ਾਹੀ। ਹਉਮੈ ਮਾਇਆ ਮੋਹਿ ਖੁਆਇਆ ਦੁਖੁ ਖਟੇ ਦੁਖ ਖਾਇ ॥ ਜੋ ਕੋਈ ਹੰਗਤਾ, ਧਨ ਦੌਲਤ ਅਤੇ ਸੰਸਾਰੀ ਮਮਤਾ ਅੰਦਰ ਭੁਲਿਆ ਹੋਇਆ ਹੈ ਊਹ ਪੀੜ ਦੀ ਕਮਾਈ ਕਰਦਾ ਹੈ ਅਤੇ ਪੀੜ ਭੋਗਦਾ ਹੈ। ਅੰਤਰਿ ਲੋਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ ॥੧॥ ਉਸ ਦੇ ਅੰਦਰ ਲਾਲਚ ਦੇ ਹਲਕੇਪਣ ਦੀ ਵੱਡੀ ਬੀਮਾਰੀ ਹੈ ਅਤੇ ਰੱਬੀ ਗਿਆਤ ਦੇ ਬਗੈਰ ਊਹ ਟੱਕਰਾਂ ਮਾਰਦਾ ਫਿਰਦਾ ਹੈ। ਮਨਮੁਖਿ ਧ੍ਰਿਗੁ ਜੀਵਣੁ ਸੈਸਾਰਿ ॥ ਭ੍ਰਿਸ਼ਟ ਹੈ ਆਪ ਹੁਦਰੇ ਦੀ ਜਿੰਦਗੀ ਇਸ ਜਹਾਜਨ ਵਿੱਚ। ਰਾਮ ਨਾਮੁ ਸੁਪਨੈ ਨਹੀ ਚੇਤਿਆ ਹਰਿ ਸਿਉ ਕਦੇ ਨ ਲਾਗੈ ਪਿਆਰੁ ॥੧॥ ਰਹਾਉ ॥ ਸੁਆਮੀ ਦੇ ਨਾਮ ਨੂੰ ਊਹ ਸੁਫਨੇ ਵਿੱਚ ਭੀ ਯਾਦ ਨਹੀਂ ਕਰਦਾ ਅਤੇ ਕਦਾਚਿਤ ਵਾਹਿਗੁਰੂ ਦੇ ਨਾਲ ਪਿਰਹੜੀ ਨਹੀਂ ਪਾਉਂਦਾ। ਠਹਿਰਾਉ। ਪਸੂਆ ਕਰਮ ਕਰੈ ਨਹੀ ਬੂਝੈ ਕੂੜੁ ਕਮਾਵੈ ਕੂੜੋ ਹੋਇ ॥ ਉਹ ਡੰਗਰ ਵਾਲੇ ਕੰਮ ਕਰਦਾ ਹੈ ਅਤੇ ਸਮਝਦਾ ਨਹੀਂ। ਝੂਠ ਦੀ ਕਮਾਈ ਕਰਨ ਦੁਆਰਾ ਊਹ ਝੂਠਾ ਹੋ ਜਾਂਦਾ ਹੈ। ਸਤਿਗੁਰੁ ਮਿਲੈ ਤ ਉਲਟੀ ਹੋਵੈ ਖੋਜਿ ਲਹੈ ਜਨੁ ਕੋਇ ॥੨॥ ਜਦ ਜੀਵ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ। ਕੋਈ ਵਿਰਲਾ ਪੁਰਸ਼ ਹੀ ਖੋਜ ਭਾਲ ਕੇ ਸੁਆਮੀ ਨੂੰ ਪ੍ਰਾਪਤ ਕਰਦਾ ਹੈ। ਹਰਿ ਹਰਿ ਨਾਮੁ ਰਿਦੈ ਸਦ ਵਸਿਆ ਪਾਇਆ ਗੁਣੀ ਨਿਧਾਨੁ ॥ ਜਿਸ ਦੇ ਹਿਰਦੇ ਅੰਦਰ ਹਮੇਸ਼ਾਂ ਸਾਈਂ ਹਰੀ ਦਾ ਨਾਮ ਵੱਸਦਾ ਹੈ, ਉਹ ਨੇਕੀਆਂ ਦੇ ਖਜਾਨੇ ਸਾਈਂ ਨੂੰ ਪਾ ਲੈਂਦਾ ਹੈ। ਗੁਰ ਪਰਸਾਦੀ ਪੂਰਾ ਪਾਇਆ ਚੂਕਾ ਮਨ ਅਭਿਮਾਨੁ ॥੩॥ ਗੁਰਾਂ ਦੀ ਦਇਆ ਦੁਆਰਾ ਪੂਰਨ ਪ੍ਰਭੂ ਨੂੰ ਪ੍ਰਾਪਤ ਹੋ ਮਨੁੱਖ ਦੀ ਮਾਨਸਿਕ ਹੰਗਤਾ ਨਾਸ ਹੋ ਜਾਂਦੀ ਹੈ। ਆਪੇ ਕਰਤਾ ਕਰੇ ਕਰਾਏ ਆਪੇ ਮਾਰਗਿ ਪਾਏ ॥ ਸਿਰਜਣਹਾਰ ਖੁਦ ਹੀ ਕਰਦਾ ਅਤੇ ਕਰਾਉਂਦਾ ਹੈ, ਅਤੇ ਖੁਦ ਹੀ ਠੀਕ ਰਸਤੇ ਪਾਉਂਦਾ ਹੈ। copyright GurbaniShare.com all right reserved. Email |