ਆਪੇ ਗੁਰਮੁਖਿ ਦੇ ਵਡਿਆਈ ਨਾਨਕ ਨਾਮਿ ਸਮਾਏ ॥੪॥੯॥੧੯॥ ਹੇ ਨਾਨਕ! ਹਰੀ ਆਪ ਹੀ ਨੇਕ ਪ੍ਰਾਣੀ ਨੂੰ ਪ੍ਰਭਤਾ ਬਖਸ਼ਦਾ ਹੈ ਅਤੇ ਊਸ ਨੂੰ ਆਪਦੇ ਅੰਦਰ ਲੀਨ ਕਰ ਦਿੰਦਾ ਹੈ। ਭੈਰਉ ਮਹਲਾ ੩ ॥ ਭੈਰਉ ਤੀਜੀ ਪਾਤਿਸ਼ਾਹੀ। ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥ ਮੇਰੀ ਫੱਟੀ ਉਤੇ ਕੇਵਲ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਪਾਲਣ ਪੋਸਣਹਾਰ ਵਾਹਿਗੁਰੂ ਦਾ ਨਾਮ ਹੀ ਲਿਖੋ। ਦੂਜੈ ਭਾਇ ਫਾਥੇ ਜਮ ਜਾਲਾ ॥ ਹੋਰਸ ਦੀ ਪ੍ਰੀਤ ਰਾਹੀਂ, ਇਨਸਾਨ ਮੌਤ ਦੀ ਫਾਹੀ ਵਿੱਚ ਫਸ ਜਾਂਦਾ ਹੈ। ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥ ਕੇਵਲ ਸੱਚੇ ਗੁਰੂ ਹੀ ਮੇਰੀ ਪਰਵਰਿਸ਼ ਕਰਦੇ ਹਨ। ਹਰਿ ਸੁਖਦਾਤਾ ਮੇਰੈ ਨਾਲਾ ॥੧॥ ਆਰਾਮ ਬਖਸ਼ਣਹਾਰ ਸਾਈਂ ਸਦਾ ਹੀ ਮੇਰੇ ਅੰਗ ਸੰਗ ਹੈ। ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥ ਆਪਣੇ ਗੁਰੂ ਦੀ ਸਿੱਖ ਮੱਤ ਦੇ ਅਨੁਸਾਰ ਬੱਚਾ ਪ੍ਰਹਿਲਾਦ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ ਰਹਾਉ ॥ ਅਤੇ ਊਸਤਾਦ ਦੀ ਤਾੜਨਾ ਤੋਂ ਨਹੀਂ ਡਰਦਾ। ਠਹਿਰਾਉ। ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥ ਮਾਂ ਆਪਣੇ ਪਿਆਰੇ ਪੁੱਤਰ, ਪ੍ਰਹਿਲਾਦ ਨੂੰ ਸਿੱਖ ਮੱਤ ਦਿੰਦੀ ਹੈ: ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥ ਮੇਰੇ ਬੱਚਿਆ! ਤੂੰ ਪ੍ਰਭੂ ਦੇ ਨਾਮ ਨੂੰ ਤਿਆਗ ਦੇ ਆਪਦੀ ਜਾਨ ਬਚਾਅ ਲੈ। ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥ ਪ੍ਰਹਿਲਾਦ ਆਖਦਾ ਹੈ, ਤੂੰ ਸੁਣ, ਹੇ ਮੇਰੀ ਅੰਮੜੀਏ! ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥ ਪ੍ਰਭੂ ਦੇ ਨਾਮ ਨੂੰ ਮੈਂ ਨਹੀਂ ਛੱਡਾਂਗਾ, ਮੇਰੇ ਗੁਰਾਂ ਨੇ ਮੈਨੂੰ ਇਸ ਤਰ੍ਹਾਂ ਸਿੱਖ ਮਤ ਦਿੱਤੀ ਹੈ। ਸੰਡਾ ਮਰਕਾ ਸਭਿ ਜਾਇ ਪੁਕਾਰੇ ॥ ਸੰਡੇ ਅਤੇ ਮਰਕੇ, ਪ੍ਰਹਿਲਾਦ ਦੇ ਅਧਿਆਪਕਾਂ ਨੇ ਰਾਜੇ ਦੀ ਸਭਾ ਵਿੱਚ ਜਾ ਕੇ ਸ਼ਿਕਾਇਤ ਕੀਤੀ। ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥ ਪ੍ਰਹਿਲਾਦ ਖੁਦ ਕੁਰਾਹੇ ਪੈ ਗਿਆ ਅਤੇ ਹੋਰ ਸਾਰਿਆਂ ਸ਼ਗਿਰਦਾਂ ਨੂੰ ਭੀ ਕੁਰਾਹੇ ਪਾਉਂਦਾ ਹੈ। ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥ ਬਦਕਾਰਾਂ ਦੇ ਦਰਬਾਰ ਵਿੱਚ ਇੱਕ ਮਨਸੂਬਾ ਗੁੰਦਿਆ ਗਿਆ। ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥ ਰਾਘਵਾਂ ਦਾ ਰਾਜਾ ਵਾਹਿਗੁਰੂ ਪ੍ਰਹਿਲਾਦ ਦਾ ਰਖਵਾਲਾ ਹੋ ਜਾਂਦਾ ਹੈ। ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥ ਹਰਨਾਕਸ਼ ਹੱਥ ਵਿੱਚ ਤਲਵਾਰ ਫੜ੍ਹ ਕੇ ਪ੍ਰਹਿਲਾਦ ਨੂੰ ਮਾਰ ਦੇਣ ਨਹੀਂ ਦੌੜਿਆ ਅਤੇ ਵੱਡੀ ਮਗਰੂਰੀ ਨਾਲ ਉਸ ਕਿਹਾ: ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥ ਕਿਥੇ ਹੈ ਤੇਰਾ ਵਾਹਿਗੁਰੂ, ਜੋ ਤੇਰੀ ਰੱਖਿਆ ਕਰੇਗਾ? ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ਹ੍ਹ ਉਪਾੜਿ ॥ ਸਤੂਨ ਨੂੰ ਪਾੜ ਕੇ ਇੱਕ ਮੁਹਤ ਵਿੱਚ ਵਾਹਿਗੁਰੂ ਭਿਆਨਕ ਸਰੂਪ ਵਿੱਚ ਆ ਪ੍ਰਗਟਿਆ। ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥ ਹਰਨਾਕਸ਼ ਨੌਹਾਂ ਨਾਲ ਪਾੜ ਦਿੱਤਾ ਗਿਆ ਅਤੇ ਪ੍ਰਹਿਲਾਦ ਦਾ ਪਾਰ ਉਤਾਰ ਹੋ ਗਿਆ। ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥ ਮਹਾਰਾਜ ਮਾਲਕ ਸਾਧ ਸਰੂਪ ਪੁਰਸ਼ਾਂ ਦੇ ਸਾਰੇ ਕੰਮ ਰਾਸ ਕਰ ਦਿੰਦਾ ਹੈ, ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥ ਅਤੇ ਉਸ ਨੇ ਸੰਤ ਪ੍ਰਹਿਲਾਦ ਦੀਆਂ ਇੱਕੀ ਪੀੜ੍ਹੀਆਂ ਨੂੰ ਤਾਰ ਦਿੱਤਾ। ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥ ਗੁਰਾਂ ਦੀ ਬਾਣੀ ਦੁਆਰਾ ਸਵੈ ਹੰਗਤਾ ਦੀ ਵਿਹੁੰ ਨਵਿਰਤ ਹੋ ਜਾਂਦੀ ਹੈ। ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥ ਨਾਨਕ, ਪ੍ਰਭੂ ਦੇ ਨਾਮ ਰਾਹੀਂ, ਸਾਧੂਆਂ ਦਾ ਪਾਰ ਉਤਾਰਾ ਹੋ ਜਾਂਣਾ ਹੈ। ਭੈਰਉ ਮਹਲਾ ੩ ॥ ਭੈਰਉ ਤੀਜੀ ਪਾਤਸ਼ਾਹੀ। ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ ॥ ਸੁਆਮੀ ਆਪ ਹੀ ਨੇਕ ਪੁਰਸ਼ ਮਗਰ ਭੂਤਨਿਆਂ ਨੂੰ ਲਾ ਦਿੰਦਾ ਹੈ ਅਤੇ ਉਹ ਆਪ ਹੀ ਉਹਨਾਂ ਦੀ ਰੱਖਿਆ ਕਰਦਾ ਹੈ। ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ ॥੧॥ ਜੋ ਸਦੀਵ ਹੀ ਤੇਰੀ ਛਤਰ ਛਾਇਆ ਹੇਠ ਵੱਸਦੇ ਹਨ, ਹੇ ਪ੍ਰਭੂ! ਉਹਨਾਂ ਦੇ ਚਿੱਤ ਨੂੰ ਕੋਈ ਕਲੇਸ਼ ਨਹੀਂ ਵਾਪਰਦਾ। ਜੁਗਿ ਜੁਗਿ ਭਗਤਾ ਕੀ ਰਖਦਾ ਆਇਆ ॥ ਹਰ ਯੁਗ ਅੰਦਰ ਪ੍ਰਭੂ ਆਪਣੇ ਸ਼ਰਧਾਲੂਆਂ ਦੀ ਪਤਿ ਆਬਰੂ ਬਚਾਉਂਦਾ ਰਿਹਾ ਹੈ। ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ ॥੧॥ ਰਹਾਉ ॥ ਰਾਖਸ਼ ਦਾ ਪੁਤਰ ਪ੍ਰਹਿਲਾਦ ਗਾਇਤਰੀ ਮੰਤਰ ਅਤੇ ਪਿਤਰਾਂ ਨੂੰ ਪਾਣੀ ਦੇਣ ਬਾਰੇ ਕੁਝ ਭੀ ਨਹੀਂ ਸੀ ਜਾਣਦਾ। ਨਾਮ ਦੇ ਰਾਹੀਂ ਢਉਹ ਮਾਜਲਕ ਦੇ ਮਿਲਾਪ ਅੰਦਰ ਮਿਲ ਗਿਆ। ਠਹਿਰਾਉ। ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ ॥ ਦਿਨ ਰਾਤ ਊਹ ਸਦੀਵੀ ਹੀ ਸੁਆਮੀ ਦੇ ਸਿਮਰਨ ਵਿੱਚ ਜੁੜਿਆ ਰਹਿੰਦਾ ਸੀ ਅਤੇ ਨਾਮ ਦੇ ਰਾਹੀਂ ਊਸ ਨੇ ਹੋਰਾਂ ਦੀ ਪ੍ਰੀਤ ਛੱਡ ਦਿੱਤੀ ਸੀ। ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ ॥੨॥ ਸਦੀਵੀ ਪਵਿੱਤਰ ਹਨ ਉਹ ਜੋ ਸੱਚ ਨਾਲ ਰੰਗੇ ਹੋਏ ਹਨ। ਉਹ ਸੱਚਾ ਸੁਆਮੀ ਉਹਨਾਂ ਦੇ ਅੰਤਸ਼ਕਰਣ ਅੰਦਰ ਵੱਸਦਾ ਹੈ। ਮੂਰਖ ਦੁਬਿਧਾ ਪੜ੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥ ਮੂੜ੍ਹ ਸੰਸਾਰੀ ਲਾਭ ਦੀ ਖਾਤਰ ਪੜ੍ਹਦੇ ਹਨ ਅਤੇ ਆਦੀ ਪ੍ਰਭੂ ਨੂੰ ਅਨੁਭਵ ਨਹੀਂ ਕਰਦੇ। ਸੋ ਊਹ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ। ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ ॥੩॥ ਬਦਕਾਰ ਭੂਤਨਾ ਧਰਮਾਤਮਾਂ ਪੁਰਸ਼ ਦੀ ਬਦਖੋਈ ਕਰਦਾ ਅਤੇ ਸਤਾਉਂਦਾ ਸੀ। ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥ ਪ੍ਰਹਿਲਾਦ ਦਵੈਤ ਭਾਵ ਬਾਰੇ ਨਹੀਂ ਪੜ੍ਹਦਾ। ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਦਾ ਅਤੇ ਕਿਸੇ ਦੇ ਡਰਾਇਆਂ ਭੈ ਭੀਤ ਨਹੀਂ ਹੁੰਦਾ। ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ ॥੪॥ ਪੂਜਨੀਯ ਪ੍ਰਭੂ ਪਵਿੱਤਰ ਪੁਰਸ਼ ਦਾ ਰਖਵਾਲਾ ਹੋ ਗਿਆ ਅਤੇ ਭੂਤਨੇ ਦੀ ਮੌਤ ਲਾਗੇ ਆ ਲੱਗੀ। ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ ॥ ਸਾਹਿਬ ਆਪ ਹੀ ਆਪਣੀ ਪਤਿ ਆਬਰੂ ਰੱਖਦਾ ਹੈ ਅਤੇ ਆਪਣੇ ਸੰਤਾਂ ਨੂੰ ਪ੍ਰਭਤਾ ਬਖਸ਼ਦਾ ਹੈ। ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ ॥੫॥੧੧॥੨੧॥ ਹੇ ਨਾਨਕ! ਪ੍ਰਭੂ ਨੇ ਆਪਣੇ ਨੌਹਾਂ ਨਾਲ ਹਰਣਾਖਸ਼ ਨੂੰ ਪਾੜ ਸੁਟਿਆ। ਅੰਨ੍ਹਾਂ ਰਾਖਸ਼ ਪ੍ਰਭੂ ਦੇ ਦਰਬਾਰ ਨੂੰ ਨਹੀਂ ਸਮਝਦਾ। ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧ ਰਾਗ ਭੈਰਉ। ਚੌਥੀ ਪਾਤਿਸ਼ਾਹੀ। ਚਉਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਊਹ ਪਾਇਆ ਜਾਂਦਾ ਹੈ। ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ ॥ ਆਪਣੀ ਰਹਿਮਤ ਧਾਰ ਕੇ ਵਾਹਿਗੁਰੂ ਪ੍ਰਾਨੀਆਂ ਨੂੰ ਸਾਧੂਆਂ ਦੇ ਪੈਰਾਂ ਨਾਲ ਜੋੜ ਦਿੰਦਾ ਹੈ। copyright GurbaniShare.com all right reserved. Email |