ਗੁਰ ਸਬਦੀ ਹਰਿ ਭਜੁ ਸੁਰਤਿ ਸਮਾਇਣੁ ॥੧॥ ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਲੀਨ ਬਿਰਤੀ ਨਾਲ ਆਪਣੇ ਵਾਹਿਗੁਰੂ ਦਾ ਅਰਾਧਨ ਕਰ। ਮੇਰੇ ਮਨ ਹਰਿ ਭਜੁ ਨਾਮੁ ਨਰਾਇਣੁ ॥ ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰ। ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਭਵਜਲੁ ਹਰਿ ਨਾਮਿ ਤਰਾਇਣੁ ॥੧॥ ਰਹਾਉ ॥ ਜੇਕਰ ਪਰਸੰਨਤਾ ਪ੍ਰਦਾਨ ਕਰਨਹਾਰ ਸੁਆਮੀ ਮਾਲਕ ਮਿਹਰ ਧਾਰੇ, ਪ੍ਰਭੂ ਦੇ ਨਾਂਮ ਦੇ ਰਾਹੀਂ, ਗੁਰਾਂ ਦੀ ਦਇਆ ਦੁਆਰਾ ਬੰਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ। ਸੰਗਤਿ ਸਾਧ ਮੇਲਿ ਹਰਿ ਗਾਇਣੁ ॥ ਸਤਿਸੰਗਤ ਨਾਲ ਮਿਲ ਕੇ ਤੂੰ ਸੁਆਮੀ ਦੀ ਮਹਿਮਾ ਗਾਇਨ ਕਰ, ਗੁਰਮਤੀ ਲੇ ਰਾਮ ਰਸਾਇਣੁ ॥੨॥ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਅੰਮ੍ਰਿਤ ਦੇ ਘਰ ਪ੍ਰਭੂ ਨੂੰ ਪਰਾਪਤ ਹੋ। ਗੁਰ ਸਾਧੂ ਅੰਮ੍ਰਿਤ ਗਿਆਨ ਸਰਿ ਨਾਇਣੁ ॥ ਹੇ ਬੰਦੇ! ਤੂੰ ਸੰਤ ਗੁਰਾਂ ਦੇ ਬ੍ਰਹਮ ਬੋਧ ਦੇ ਅੰਮ੍ਰਿਤਮਈ ਸਰੋਵਰ ਅੰਦਰ ਇਸ਼ਨਾਨ ਕਰ। ਸਭਿ ਕਿਲਵਿਖ ਪਾਪ ਗਏ ਗਾਵਾਇਣੁ ॥੩॥ ਇਸ ਤਰ੍ਹਾਂ ਤੇਰੇ ਸਾਰੇ ਕਸਮਲ ਅਤੇ ਗੁਨਾਹ ਨਸ਼ਟ ਅਤੇ ਦੂਰ ਹੋ ਜਾਣਗੇ। ਤੂ ਆਪੇ ਕਰਤਾ ਸ੍ਰਿਸਟਿ ਧਰਾਇਣੁ ॥ ਤੂੰ ਆਪ ਹੀ ਹੇ ਸਿਰਜਣਹਾਰ! ਸੰਸਾਰ ਦਾ ਆਸਰਾ ਹੈ। ਜਨੁ ਨਾਨਕੁ ਮੇਲਿ ਤੇਰਾ ਦਾਸ ਦਸਾਇਣੁ ॥੪॥੧॥ ਮੇਰੇ ਮਾਲਕ! ਤੂੰ ਆਪਣੇ ਗੋਲੇ ਨਾਨਕ ਨੂੰ ਆਪਣੇ ਨਾਲ ਮਿਲਾ ਲੈ, ਜੋ ਤੇਰਿਆਂ ਨਫਰਾਂ ਦਾ ਨਫਰ ਹੈ। ਭੈਰਉ ਮਹਲਾ ੪ ॥ ਭੈਰਉ ਚੌਥੀ ਪਾਤਿਸ਼ਾਹੀ। ਬੋਲਿ ਹਰਿ ਨਾਮੁ ਸਫਲ ਸਾ ਘਰੀ ॥ ਫਲਦਾਇਕ ਹੈ ਉਹ ਮੁਹਤ, ਜਦ ਪ੍ਰਭੂ ਦਾ ਨਾਮ ਊਚਾਰਨ ਕੀਤਾ ਜਾਂਦਾ ਹੈ। ਗੁਰ ਉਪਦੇਸਿ ਸਭਿ ਦੁਖ ਪਰਹਰੀ ॥੧॥ ਗੁਰਾਂ ਦੀ ਸਿੱਖਮਤ ਰਾਹੀਂ ਦੁਖੜੇ ਦੂਰ ਹੋ ਜਾਂਦੇ ਹਨ। ਮੇਰੇ ਮਨ ਹਰਿ ਭਜੁ ਨਾਮੁ ਨਰਹਰੀ ॥ ਹੇ ਮੇਰੀ ਜਿੰਦੜੀਏ! ਤੂੰ ਮਨੁਸ਼ ਸ਼ੇਰ ਸਰੂਪ ਆਪਣੇ ਵਾਹਿਗੁਰੂ ਦੇ ਨਾਮ ਦਾ ਊਚਾਰਨ ਕਰ। ਕਰਿ ਕਿਰਪਾ ਮੇਲਹੁ ਗੁਰੁ ਪੂਰਾ ਸਤਸੰਗਤਿ ਸੰਗਿ ਸਿੰਧੁ ਭਉ ਤਰੀ ॥੧॥ ਰਹਾਉ ॥ ਮਿਹਰ ਧਾਰ ਕੇ ਤੂੰ ਮੈਨੂੰ ਪੂਰਨ ਗੁਰਾਂ ਨਾਲ ਮਿਲਾ ਦੇ। ਹੇ ਸਾਈਂ! ਸਾਧ ਸੰਗਤ ਨਾਲ ਮਿਲ ਕੇ ਮੈਂ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਵਾਗਾ। ਠਹਿਰਾਉ। ਜਗਜੀਵਨੁ ਧਿਆਇ ਮਨਿ ਹਰਿ ਸਿਮਰੀ ॥ ਹੇ ਮੇਰੇ ਮਨੂਏ! ਤੂੰ ਜਗਤ ਦੀ ਜਿੰਦ ਜਾਨ ਆਪਣੇ ਵਾਹਿਗੁਰੂ ਦਾ ਆਰਾਧਨ ਅਤੇ ਚਿੰਤਨ ਕਰ। ਕੋਟ ਕੋਟੰਤਰ ਤੇਰੇ ਪਾਪ ਪਰਹਰੀ ॥੨॥ ਇੰਜ ਤੇਰੇ ਕ੍ਰੋੜਾਂ ਤੇ ਕ੍ਰੋੜਾਂ ਹੀ ਪਾਪ ਧੋਤੇ ਜਾਣਗੇ। ਸਤਸੰਗਤਿ ਸਾਧ ਧੂਰਿ ਮੁਖਿ ਪਰੀ ॥ ਜਦ ਸਾਧ ਸੰਗਤ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਜੀਵ ਦੇ ਚਿਹਰੇ ਤੇ ਪੈਦੀ ਹੈ, ਇਸਨਾਨੁ ਕੀਓ ਅਠਸਠਿ ਸੁਰਸਰੀ ॥੩॥ ਤਦ ਇਹ ਜਾਣ ਲਿਆ ਜਾਂਦਾ ਹੈ ਕਿ ਉਸ ਨੇ ਅਠਾਹਟ ਤੀਰਥਾਂ ਅਤੇ ਗੰਗਾ ਦਾ ਨਾਉਣ ਕਰ ਲਿਆ ਹੈ। ਹਮ ਮੂਰਖ ਕਉ ਹਰਿ ਕਿਰਪਾ ਕਰੀ ॥ ਮੈਂ ਮੂੜ੍ਹ ਉਤੇ ਵਾਹਿਗੁਰੂ ਨੇ ਆਪਣੀ ਮਿਹਰ ਧਾਰੀ ਹੈ। ਜਨੁ ਨਾਨਕੁ ਤਾਰਿਓ ਤਾਰਣ ਹਰੀ ॥੪॥੨॥ ਰੱਖਿਆ ਕਰਨ ਵਾਲੇ ਸੁਆਮੀ ਨੇ ਆਪਣੇ ਗੋਲੇ ਨਾਨਕ ਨੂੰ ਤਾਰ ਦਿੱਤਾ ਹੈ। ਭੈਰਉ ਮਹਲਾ ੪ ॥ ਭੈਰਉ ਚੌਥੀ ਪਾਤਿਸ਼ਾਹੀ। ਸੁਕ੍ਰਿਤੁ ਕਰਣੀ ਸਾਰੁ ਜਪਮਾਲੀ ॥ ਨੇਕ ਅਮਲਾਂ ਦਾ ਕਮਾਉਣਾ ਹੀ ਸਰੇਸ਼ਟ ਮਾਲਾ ਹੈ। ਹਿਰਦੈ ਫੇਰਿ ਚਲੈ ਤੁਧੁ ਨਾਲੀ ॥੧॥ ਆਪਣੇ ਦਿਲ ਨਾਲ ਤੂੰ ਇਸ ਦਾ ਜਾਪ ਕਰ ਅਤੇ ਇਹ ਤੇਰੇ ਨਾਲ ਜਾਵੇਗੀ। ਹਰਿ ਹਰਿ ਨਾਮੁ ਜਪਹੁ ਬਨਵਾਲੀ ॥ ਤੂੰ ਫੁਲਾਂ ਨਾਲ ਗੁੰਦੇ ਹੋਏ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰ। ਕਰਿ ਕਿਰਪਾ ਮੇਲਹੁ ਸਤਸੰਗਤਿ ਤੂਟਿ ਗਈ ਮਾਇਆ ਜਮ ਜਾਲੀ ॥੧॥ ਰਹਾਉ ॥ ਤੂੰ ਮੇਰੇ ਤੇ ਤਰਸ ਕਰ ਹੇ ਸੁਆਮੀ! ਅਤੇ ਮੈਨੂੰ ਸਤਿਸੰਗਤ ਨਾਲ ਜੋੜ ਦੇ, ਤਾਂ ਜੋ ਮੇਰੀ ਪ੍ਰਾਨ ਨਾਸ਼ਕ ਮੋਹਣੀ ਦੀ ਫਾਹੀ ਕੱਟੀ ਜਾਵੇ। ਠਹਿਰਾਉ। ਗੁਰਮੁਖਿ ਸੇਵਾ ਘਾਲ ਜਿਨਿ ਘਾਲੀ ॥ ਜੋ ਕੋਈ ਭੀ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੀ ਟਹਿਲ ਅਤੇ ਕਾਰ ਖਿਦਮਤ ਕਮਾਉਂਦਾ ਹੈ, ਤਿਸੁ ਘੜੀਐ ਸਬਦੁ ਸਚੀ ਟਕਸਾਲੀ ॥੨॥ ਊਹ ਪ੍ਰਭੂ ਦੀ ਸੈਂਚੀ ਟਕਸਾਲ ਅੰਦਰ ਨਵੇਂ ਸਿਰਿਓ ਘੜਿਆ ਜਾਂਦਾ ਹੈ। ਹਰਿ ਅਗਮ ਅਗੋਚਰੁ ਗੁਰਿ ਅਗਮ ਦਿਖਾਲੀ ॥ ਗੁਰਾਂ ਨੇ ਮੈਨੂੰ ਪਹੁੰਚ ਤੋਂ ਪਰੇਸੋਚ ਸਮਝ ਤੋਂ ਉਚੇਰੇ ਅਤੇ ਗਮ ਰਹਿਤ ਸੁਆਮੀ ਨੂੰ ਵਿਖਾਲ ਦਿੱਤਾ ਹੈ। ਵਿਚਿ ਕਾਇਆ ਨਗਰ ਲਧਾ ਹਰਿ ਭਾਲੀ ॥੩॥ ਸਰੀਰ ਦੇ ਸ਼ਹਿਰ ਦੇ ਅੰਦਰ ਖੋਜ ਭਾਲ ਕਰਨ ਦੁਆਰਾ ਮੈਂ ਆਪਣੇ ਵਾਹਿਗੁਰੂ ਨੂੰ ਲੱਭ ਲਿਆ ਹੈ। ਹਮ ਬਾਰਿਕ ਹਰਿ ਪਿਤਾ ਪ੍ਰਤਿਪਾਲੀ ॥ ਮੈਂ ਇੱਕ ਬੱਚਾ ਹਾਂ ਤੇ ਵਾਹਿਗੁਰੂ ਮੇਰਾ ਪਾਲਣ ਪੋਸਣਹਾਰ ਬਾਪੂ ਹੈ। ਜਨ ਨਾਨਕ ਤਾਰਹੁ ਨਦਰਿ ਨਿਹਾਲੀ ॥੪॥੩॥ ਹੇ ਬਾਬਲ! ਆਪਣੀ ਮਿਹਰ ਦੀ ਅੱਖ ਨਾਲ ਉਸ ਨੂੰ ਤੱਕ ਕੇ ਤੂੰ ਆਪਣੇ ਗੋਲੇ ਨਾਨਕ ਦਾ ਪਾਰ ਉਤਾਰਾ ਕਰ ਦੇ। ਭੈਰਉ ਮਹਲਾ ੪ ॥ ਭੈਰਉ ਚੌਥੀ ਪਾਤਸ਼ਾਹੀ। ਸਭਿ ਘਟ ਤੇਰੇ ਤੂ ਸਭਨਾ ਮਾਹਿ ॥ ਹੇ ਵਾਹਿਗੁਰੂ! ਸਾਰੇ ਦਿਲ ਤੇਰੇ ਹਨ ਅਤੇ ਤੂੰ ਸਾਰਿਆਂ ਅੰਦਰ ਵੱਸਦਾ ਹੈ। ਤੁਝ ਤੇ ਬਾਹਰਿ ਕੋਈ ਨਾਹਿ ॥੧॥ ਕੋਈ ਭੀ ਐਸਾ ਨਹੀਂ ਜੋ ਤੇਰੇ ਬਗੈਰ ਹੈ। ਹਰਿ ਸੁਖਦਾਤਾ ਮੇਰੇ ਮਨ ਜਾਪੁ ॥ ਹੇ ਮੇਰੀ ਜਿੰਦੜੀਏ! ਤੂੰ ਆਰਾਮ ਬਖਸ਼ਣਹਾਰ ਵਾਹਿਗੁਰੂ ਦਾ ਅਰਾਧਨ ਕਰ। ਹਉ ਤੁਧੁ ਸਾਲਾਹੀ ਤੂ ਮੇਰਾ ਹਰਿ ਪ੍ਰਭੁ ਬਾਪੁ ॥੧॥ ਰਹਾਉ ॥ ਮੈਂ ਤੇਰੀ ਉਸਤਤੀ ਕਰਦਾ ਹੈ। ਤੂੰ ਮੇਰਾ ਵਾਹਿਗੁਰੂ ਸੁਆਮੀ ਮੇਰਾ ਪਿਤਾ ਹੈ। ਠਹਿਰਾਉ। ਜਹ ਜਹ ਦੇਖਾ ਤਹ ਹਰਿ ਪ੍ਰਭੁ ਸੋਇ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਉਸ ਵਾਹਿਗੁਰੂ ਸੁਆਮੀ ਨੂੰ ਹੀ ਵੇਖਦਾ ਹਾਂ। ਸਭ ਤੇਰੈ ਵਸਿ ਦੂਜਾ ਅਵਰੁ ਨ ਕੋਇ ॥੨॥ ਸਾਰੇ ਤੇਰੇ ਇਖਤਿਆਰ ਵਿੱਚ ਹਨ। ਹੋਰ ਦੂਸਰਾ ਕੋਈ ਹੈ ਹੀ ਨਹੀਂ। ਜਿਸ ਕਉ ਤੁਮ ਹਰਿ ਰਾਖਿਆ ਭਾਵੈ ॥ ਜਿਸ ਨੂੰ ਤੂੰ ਬਚਾਉਣਾ ਚਾਹੁੰਦਾ ਹੈ, ਹੇ ਸੁਆਮੀ! ਤਿਸ ਕੈ ਨੇੜੈ ਕੋਇ ਨ ਜਾਵੈ ॥੩॥ ਉਸ ਦੇ ਨਜਦੀਕ ਕੋਈ ਨਹੀਂ ਆ ਸਕਦਾ। ਤੂ ਜਲਿ ਥਲਿ ਮਹੀਅਲਿ ਸਭ ਤੈ ਭਰਪੂਰਿ ॥ ਤੂੰ ਹੇ ਸਾਈਂ! ਪਾਣੀ ਸੁੱਕੀ ਧਰਤੀ ਪਾਤਾਲ ਆਕਾਸ਼ ਅਤੇ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਜਨ ਨਾਨਕ ਹਰਿ ਜਪਿ ਹਾਜਰਾ ਹਜੂਰਿ ॥੪॥੪॥ ਹੇ ਗੋਲੇ ਨਾਨਕ! ਤੂੰ ਆਪਣੇ ਸਦੀਵੀ ਹਾਜਰ ਨਾਜਰ ਸੁਆਮੀ ਦਾ ਸਿਮਰਨ ਕਰ। ਭੈਰਉ ਮਹਲਾ ੪ ਘਰੁ ੨ ਭੈਰਉ। ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥ ਵਾਹਿਗੁਰੂ ਦਾ ਸਾਧੂ ਸੁਆਮੀ ਵਾਹਿਗੁਰੂ ਦਾ ਹੀ ਸਰੂਪ ਹੈ, ਉਹ ਜਿਸ ਦੇ ਮਨ ਅੰਦਰ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਨਾਮ ਵੱਸਦਾ ਹੈ। ਮਸਤਕਿ ਭਾਗੁ ਹੋਵੈ ਜਿਸੁ ਲਿਖਿਆ ਸੋ ਗੁਰਮਤਿ ਹਿਰਦੈ ਹਰਿ ਨਾਮੁ ਸਮ੍ਹ੍ਹਾਰਿ ॥੧॥ ਜਿਸ ਦੇ ਮੱਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ, ਗੁਰਾਂ ਦੇ ਉਪਦੇਸ਼ ਰਾਹੀਂ ਉਹ ਆਪਣੇ ਮਨ ਅੰਦਰ ਵਾਹਿਗੁਰੂ ਦੇ ਨਾਮ ਨੂੰ ਆਰਾਧਦਾ ਹੈ। copyright GurbaniShare.com all right reserved. Email |