Page 1166

ਨਾਮੇ ਸਰ ਭਰਿ ਸੋਨਾ ਲੇਹੁ ॥੧੦॥
ਨਾਮੇ ਦੇ ਭਾਰ ਦਾ ਤੂੰ ਸੋਨਾ ਲੈ ਲੈ, ਅਤੇ ਇਸ ਨੂੰ ਛਡ ਦੇ"।

ਮਾਲੁ ਲੇਉ ਤਉ ਦੋਜਕਿ ਪਰਉ ॥
ਬਾਦਸ਼ਾਹ ਨੇ ਆਖਿਆ: "ਜੇਕਰ ਮੈਂ ਦੌਲਤਾਂ ਲੈ ਲਵਾਂ ਤਾਂ ਮੈਂ ਨਰਕ ਵਿੱਚ ਪਵਾਂਗਾ।

ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥
ਆਪਣੇ ਧਰਮ ਨੂੰ ਤਿਆਗ ਕੇ ਕੀ ਮੈਂ ਸੰਸਾਰੀ ਮਾਲ-ਮੱਤਾ ਇਕੱਤਰ ਕਰਾਂ?

ਪਾਵਹੁ ਬੇੜੀ ਹਾਥਹੁ ਤਾਲ ॥
ਪੈਰੀ ਬੇਡੀਆਂ ਲੱਗੀਆਂ ਹੋਈਆਂ ਸਮੇਤ, ਹੱਥਾਂ ਨਾਲ ਸੁਰਤਾਲ ਮੇਲ,

ਨਾਮਾ ਗਾਵੈ ਗੁਨ ਗੋਪਾਲ ॥੧੨॥
ਨਾਮਾ ਆਪਦੇ ਪ੍ਰੰਭੂ ਦਾ ਜੱਸ ਗਾਉਂਦਾ ਸੀ।

ਗੰਗ ਜਮੁਨ ਜਉ ਉਲਟੀ ਬਹੈ ॥
ਨਾਮਦੇਵ ਨੇ ਆਖਿਆ:"ਜੇਕਰ ਗੰਗਾ ਅਤੇ ਜਮਨਾ ਪਿਛੇਲ ਪਾਸੇ ਨੂੰ ਵਗਣ ਲਗ ਜਾਣ,

ਤਉ ਨਾਮਾ ਹਰਿ ਕਰਤਾ ਰਹੈ ॥੧੩॥
ਤਾਂ ਭੀ, ਮੈ ਨਾਮਾ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਰਹਾਗਾਂ"। (ਨੋਟ-ਨਾਮੇ ਨੂੰ ਗਾਂ ਸੁਰਜੀਤ ਕਰਨ ਲਈ ਕੇਵਲ ਤਿੰਨ ਘੰਟੇ ਦਿਤੇ ਗਏ ਸਨ)।

ਸਾਤ ਘੜੀ ਜਬ ਬੀਤੀ ਸੁਣੀ ॥
ਜਦ ਸੱਤ ਘੜੀਆਂ ਲੰਘੀਆਂ ਹੋਈਆਂ ਸੁਣੀਆਂ ਗਹੀਆਂ,

ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥
ਉਦੋਂ ਤਾਂਈ ਭੀ ਤਿਨਾਂ ਜਹਾਨਾਂ ਦਾ ਸੁਆਮੀ ਨਹੀਂ ਸੀ ਪੁੱਜਾ। (ਨੋਟ-ਇਕ ਘੜੀ 24 ਮਿੰਟਾਂ ਦੇ ਬਰਾਬਰ ਹੁੰਦੀ ਹੈ)।

ਪਾਖੰਤਣ ਬਾਜ ਬਜਾਇਲਾ ॥
ਖੰਭਾਂ ਦਾ ਵਾਜਾ ਵਜਾਉਂਦਾ ਹੋਇਆ,

ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥
ਅਤੇ ਨੀਲਕੰਠ ਤੇ ਸਵਾਰ ਹੋ, ਸੰਸਾਰ ਦਾ ਸੁਆਮੀ ਆ ਗਿਆ।

ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥
ਜਗਤ ਦੇ ਪਾਲਣਹਾਰ ਵਾਹਿਗੁਰੂ ਨੇ ਆਪਣੇ ਸਾਧੂ ਉਤੇ ਰਹਿਮਤ ਕੀਤੀ,

ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥
ਅਤੇ ਨੀਲਕੰਠ ਤੇ ਸਵਾਰ ਹੋ ਕੇ ਆ ਗਿਆ ਹੈ।

ਕਹਹਿ ਤ ਧਰਣਿ ਇਕੋਡੀ ਕਰਉ ॥
ਪ੍ਰਭੂ ਨੇ ਫੁਰਮਾਇਆ: "ਜੇਕਰ ਤੂੰ ਆਖੇ, ਮੈਂ ਧਰਤੀ ਨੂੰ ਟੇਢੀ ਕਰ ਦਿਆਂ,

ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥
ਜੇ ਤੂੰ ਆਖੇ ਤਾਂ ਮੇ ਹਿਸ ਦਾ ਉਪਰਲਾ ਪਾਸਾ ਹੇਠਾਂ ਕਰਕੇ ਰਖ ਦਿਆਂ।

ਕਹਹਿ ਤ ਮੁਈ ਗਊ ਦੇਉ ਜੀਆਇ ॥
ਜੇ ਤੂੰ ਆਖੇ ਤਾਂ ਮੈਂ ਮਰੀ ਹੋਈ ਗਾਂ ਨੂੰ ਜੀਉਂਦੀ ਕਰ ਦਿਆਂ,

ਸਭੁ ਕੋਈ ਦੇਖੈ ਪਤੀਆਇ ॥੧੮॥
ਤਾਂ ਜੋ ਹਰ ਜਣਾ ਵੇਖ ਕੇ ਪਤੀਜ ਜਾਵੇ"।

ਨਾਮਾ ਪ੍ਰਣਵੈ ਸੇਲ ਮਸੇਲ ॥
ਨਾਮਾ ਬੇਨਤੀ ਕਰਦਾ ਹੈ" "ਹੇ ਪ੍ਰਭੂ! ਗਾਂ ਨੂੰ ਚੋਣ ਲਈ ਤੂੰ ਇਸ ਨੂੰ ਨਿਆਣਾ ਪਾ ਦੇ"।

ਗਊ ਦੁਹਾਈ ਬਛਰਾ ਮੇਲਿ ॥੧੯॥
ਵੱਛਾ ਛੱਡ ਕੇ ਗਾਂ ਦੀ ਧਾਰ ਕੱਢ ਲਈ ਗਈ।

ਦੂਧਹਿ ਦੁਹਿ ਜਬ ਮਟੁਕੀ ਭਰੀ ॥
ਜਦ ਚੋਏ ਹੋਏ ਦੁੱਧ ਨਾਲ ਮਟਕੀ ਭਰ ਗਈ,

ਲੇ ਬਾਦਿਸਾਹ ਕੇ ਆਗੇ ਧਰੀ ॥੨੦॥
ਤਾਂ ਨਾਮੇ ਨੇ ਇਸ ਨੂੰ ਲੈ ਕੇ ਪਾਤਿਸ਼ਾਹ ਦੇ ਮੂਹਰੇ ਰਖ ਦਿਤਾ।

ਬਾਦਿਸਾਹੁ ਮਹਲ ਮਹਿ ਜਾਇ ॥
ਫਿਰ ਪਾਤਿਸ਼ਾਹ ਆਪਣੇ ਰਾਜ ਭਵਨ ਵਿੱਚ ਚਲਿਆ ਗਿਆ,

ਅਉਘਟ ਕੀ ਘਟ ਲਾਗੀ ਆਇ ॥੨੧॥
ਅਤੇ ਉਸ ਤੇ ਮੁਸੀਬਤ ਦੀ ਘੜੀ ਆ ਪੁੱਜੀ।

ਕਾਜੀ ਮੁਲਾਂ ਬਿਨਤੀ ਫੁਰਮਾਇ ॥
ਕਾਜ਼ੀਆਂ ਅਤੇ ਮੁੱਲਾਂ ਦੇ ਰਾਹੀਂ ਪਾਤਿਸ਼ਾਹ ਨੇ ਪ੍ਰਾਰਥਨਾ ਕੀਤੀ:

ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥
ਮੈਨੂੰ ਮਾਫ ਕਰ ਦੇ, ਤੂੰ ਹੈ ਹਿੰਦੁ! ਮੈਂ ਤੇਰੀ ਗਾਂ ਹਾਂ।

ਨਾਮਾ ਕਹੈ ਸੁਨਹੁ ਬਾਦਿਸਾਹ ॥
ਨਾਮੇ ਨੇ ਆਖਿਆ: "ਤੂੰ ਸੁਣ, ਹੇ ਪਾਤਿਸ਼ਾਹ!

ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥
ਕੀ ਇਹ ਕਰਾਮਾਤ ਮੈਂ ਵਿਖਾਲੀ ਹੈ?

ਇਸ ਪਤੀਆ ਕਾ ਇਹੈ ਪਰਵਾਨੁ ॥
ਇਸ ਕਰਾਮਾਤ ਦਾ ਇਹ ਮਲੋਰਥ ਹੈ,

ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥
ਕਿ ਤੈਨੂੰ ਹੇ ਬਾਦਸ਼ਾਹ! ਸੱਚ ਅਤੇ ਲਿਮਰਤਾ ਦੇ ਰਸਤੇ ਟੁਰਨਾ ਚਾਹੀਦਾ ਹੈ।

ਨਾਮਦੇਉ ਸਭ ਰਹਿਆ ਸਮਾਇ ॥
ਉਸ ਤੋਂ ਮਗਰੋ, ਨਾਮਦੇਵ ਸਾਰੇ ਪ੍ਰਸਿੱਧ ਹੋ ਗਿਆ।

ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥
ਸਾਰੇ ਹਿੰਦੁ ਇਕੱਠੇ ਹੋ ਨਾਮੇ ਕੋਲ ਗਏ ਅਤੇ ਉਹ ਆਪੇ ਵਿੱਚ ਗੱਲਾਂ ਕਰਦੇ ਸਨ,

ਜਉ ਅਬ ਕੀ ਬਾਰ ਨ ਜੀਵੈ ਗਾਇ ॥
ਕਿ ਜੇਕਰ ਇਸ ਦਫਾ ਗਾਂ ਸੁਰਜੀਤ ਨਾਂ ਹੁੰਦੀ,

ਤ ਨਾਮਦੇਵ ਕਾ ਪਤੀਆ ਜਾਇ ॥੨੬॥
ਤਾਂ ਨਾਮਦੇਵ ਉਤੋਂ ਲੋਕਾਂ ਦਾ ਭਰੋਸਾ ਉਠ ਜਾਣਾ ਸੀ।

ਨਾਮੇ ਕੀ ਕੀਰਤਿ ਰਹੀ ਸੰਸਾਰਿ ॥
ਨਾਮਦੇਵ ਦਾ ਜੱਸ ਜਹਾਨ ਅੰਦਰ ਫੈਲ ਗਿਆ।

ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥
ਪਵਿੱਤ੍ਰ ਪੁਰਸ਼ਾਂ ਨੂੰ ਨਾਲ ਲੈ ਕੇ ਨਾਮਾ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ।

ਸਗਲ ਕਲੇਸ ਨਿੰਦਕ ਭਇਆ ਖੇਦੁ ॥
ਸਾਰੀ ਤਕਲੀਫ ਅਤੇ ਕਸ਼ਟ ਕਲੰਕ ਲਾਉਣ ਵਾਲੇ ਨੂੰ ਆ ਵਾਪਰੇ।

ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥
ਨਾਮਦੇਵ ਅਤੇ ਪ੍ਰਭੂ ਦੇ ਵਿਚਕਾਰ ਕੋਈ ਭਿੰਨ-ਭੇਦ ਨਹੀਂ।

ਘਰੁ ੨ ॥
ਘਰ 2।

ਜਉ ਗੁਰਦੇਉ ਤ ਮਿਲੈ ਮੁਰਾਰਿ ॥
ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦਾ ਹੈ, ਤਦ ਹੰਕਾਰ ਦਾ ਵੈਰੀ, ਵਾਹਿਗੁਰੂ ਬੰਦੇ ਨੂੰ ਮਿਲ ਪੈਦਾ ਹੈ।

ਜਉ ਗੁਰਦੇਉ ਤ ਉਤਰੈ ਪਾਰਿ ॥
ਜਦ ਗੁਰੂ-ਪ੍ਰੇਮਸ਼ਰ ਮਿਹਰਬਾਨ ਹੁੰਦੇ ਹਨ ਤਾਂ ਬੰਦਾ ਪਾਰ ਉਤਰ ਜਾਂਦਾ ਹੈ।

ਜਉ ਗੁਰਦੇਉ ਤ ਬੈਕੁੰਠ ਤਰੈ ॥
ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਜੀਵ ਬ੍ਰਹਮ ਲੋਕ ਨੂੰ ਤਰ ਜਾਂਦਾ ਹੈ।

ਜਉ ਗੁਰਦੇਉ ਤ ਜੀਵਤ ਮਰੈ ॥੧॥
ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਜੀਵ ਜੀਉਂਦੇ ਜੀ ਮਰਿਆ ਰਹਿੰਦਾ ਹੈ।

ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥
ਸੱਚੇ, ਸੱਚੇ, ਸੱਚੇ, ਸੱਚੇ, ਸੱਚੇ ਹਨ ਰੱਬ ਰੂਪ ਗੁਰੂ ਜੀ।

ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥੧॥ ਰਹਾਉ ॥
ਕੂੜੀ, ਕੂੜੀ, ਕੂੜੀ, ਕੂੜੀ ਤੇ ਹੋਰ ਸਾਰੀ ਟਹਿਲ ਸੇਵਾ। ਠਹਿਰਾਉ।

ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥
ਜਦ ਗੁਰੂ-ਪ੍ਰਮੇਸ਼ਰ ਮਿਹਰਬਬਾਨ ਹੋ ਜਾਂਦੇ ਹਨ ਤਦ ਉਹ ਜੀਵ ਅੰਦਰ ਨਾਮ ਪੱਕਾ ਕਰ ਦਿੰਦੇ ਹਨ।

ਜਉ ਗੁਰਦੇਉ ਨ ਦਹ ਦਿਸ ਧਾਵੈ ॥
ਜਦ ਗੁਰੂ ਪ੍ਰਮੇਸ਼ਰ ਜੀ ਮਿਹਰਬਾਨ ਹੋ ਜਾਂੇਦ ਹਨ, ਇਨਸਾਨ ਦਸੀ ਪਾਸੀ ਨਹੀਂ ਭਟਕਦਾ।

ਜਉ ਗੁਰਦੇਉ ਪੰਚ ਤੇ ਦੂਰਿ ॥
ਜਦ ਰੱਬ ਰੂਪ ਗੁਰੂ ਜੀ ਮਿਹਰਬਾਨ ਹੁੰਦੇ ਹਨ, ਪ੍ਰਾਣੀ ਪੰਜਾਂ ਭੂਤਨਿਆਂ ਤੋਂ ਪਰੇ ਹੋ ਜਾਂਦਾ ਹੈ।

ਜਉ ਗੁਰਦੇਉ ਨ ਮਰਿਬੋ ਝੂਰਿ ॥੨॥
ਜਦ ਰੱਬ ਰੂਪ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਉਹ ਅਫਸੋਸ ਕਰਦਾ ਹੋਇਆ ਨਹੀਂ ਮਰਦਾ।

ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥
ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੋ ਜਾਂਦੇ ਹਨ, ਜੀਵ ਨੂੰ ਅੰਮ੍ਰਿਤਮਈ ਗੁਰਬਾਣੀ ਦੀ ਦਾਤ ਮਿਲਦੀ ਹੈ।

ਜਉ ਗੁਰਦੇਉ ਤ ਅਕਥ ਕਹਾਨੀ ॥
ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੋ ਜਾਂਦੇ ਹਨ ਤਾਂ ਉਹ ਅਕਹਿ ਪ੍ਰਭੂ ਦੀ ਵਾਰਤਾ ਵਰਨਣ ਕਰਦਾ ਹੈ।

ਜਉ ਗੁਰਦੇਉ ਤ ਅੰਮ੍ਰਿਤ ਦੇਹ ॥
ਜਦ ਗੁਰੂ-ਪ੍ਰਮੇਸ਼ਰ ਮਇਆਵਾਨ ਹੋ ਜਾਂਦੇ ਹਨ, ਤਾਂ ਜੀਵ ਦੀ ਕਾਇਆ ਅਬਿਨਾਸ਼ੀ ਹੋ ਜਾਂਦਾ ਹੈ।

ਜਉ ਗੁਰਦੇਉ ਨਾਮੁ ਜਪਿ ਲੇਹਿ ॥੩॥
ਜਦ ਗੁਰੂ ਪ੍ਰਮੇਸ਼ਰ ਮਇਆਵਾਨ ਹੁੰਦੇ ਹਨ ਤਾਂ ਉਹ ਪ੍ਰਭੁ ਦੇ ਨਾਮ ਦਾ ਉਚਾਰਨ ਕਰਦਾ ਹੈ।

ਜਉ ਗੁਰਦੇਉ ਭਵਨ ਤ੍ਰੈ ਸੂਝੈ ॥
ਜਦ ਬੰਦਾ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ ਉਹ ਤਿੰਨਾਂ ਜਹਾਨਾਂ ਨੂੰ ਵੇਖ ਲੈਂਦਾ ਹੈ।

ਜਉ ਗੁਰਦੇਉ ਊਚ ਪਦ ਬੂਝੈ ॥
ਜਦ ਉਹ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ ਉਹ ਮਹਾਨ ਮਰਤਬੇ ਨੂੰ ਸਮਝ ਲੈਂਦਾ ਹੈ।

ਜਉ ਗੁਰਦੇਉ ਤ ਸੀਸੁ ਅਕਾਸਿ ॥
ਜਦ ਜੀਵ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਸ ਦਾ ਸਿਰ ਅਸਮਾਨ ਨੂੰ ਜਾ ਲਗਦਾ ਹੈ।

ਜਉ ਗੁਰਦੇਉ ਸਦਾ ਸਾਬਾਸਿ ॥੪॥
ਜਦ ਜੀਵ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ, ਉਸ ਨੂੰ ਸਦੀਵ ਹੀ ਵਧਾਈਆਂ ਮਿਲਦੀਆਂ ਹਨ।

ਜਉ ਗੁਰਦੇਉ ਸਦਾ ਬੈਰਾਗੀ ॥
ਜਦ ਰੱਬ ਰੂਪ ਗੁਰੂ ਜੀ ਦਇਆਲ ਹੋ ਜਾਂਦੇ ਹੇਨ, ਪ੍ਰਾਨੀ ਹਮੇਸ਼ਾਂ ਨਿਰਲੇਪ ਰਹਿੰਦਾ ਹੈ।

ਜਉ ਗੁਰਦੇਉ ਪਰ ਨਿੰਦਾ ਤਿਆਗੀ ॥
ਜਦ ਰੱਬ ਰੂਪ ਗੁਰੂ ਜੀ ਦਇਆਲ ਹੁੰਦੇ ਹਨ ਤਾਂ ਪ੍ਰਾਨੀ ਹੋਰਨਾਂ ਦੀ ਬਦਖੋਈ ਛੱਡ ਦਿੰਦਾ ਹੈ।

copyright GurbaniShare.com all right reserved. Email