Page 1171

ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥
ਤੂੰ ਕਿਉਂ ਸ਼ੋਰੇ ਵਾਲੇ ਖੇਤ ਨੂੰ ਸਿੰਜਦਾ ਹੈ ਅਤੇ ਇਸ ਤਰ੍ਹਾਂ ਆਪਣਾ ਮਨੁੱਖਾ ਜੀਵਨ ਗੁਆਉਂਦਾ ਹੈ?

ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥੧॥ ਰਹਾਉ ॥
ਗਾਰੇ ਦੀ ਕੰਧ ਨਿਸਚਿਤ ਹੀ ਡਿਗ ਪਏਗੀ। ਤੂੰ ਇਸ ਨੂੰ ਕਿਉਂ ਚੂਨੇ ਨਾਲ ਲਿਪਦਾ ਹੈ? ਠਹਿਰਾਉ।

ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥
ਵਾਹਿਗੁਰੂ ਨੂੰ ਆਪਣਾ ਖੂਹ ਬਣਾ, ਇਸ ਦੀ ਮਾਲ੍ਹ ਨਾਲ ਤੂੰ ਉਸ ਦੇ ਨਾਮ ਦੀਆਂ ਟਿੰਡਾ ਬੰਨ੍ਹ ਅਤੇ ਮਨੂਏ ਨੂੰ ਉਸ ਦੇ ਨਾਲ ਬਲਦ ਵਜੋ ਜੋੜ।

ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥੨॥
ਤੂੰ ਸੁਧਾਰਸ ਨਾਲ ਸਿੰਜ ਅਤੇ ਉਸ ਨਾਲ ਖੱਤੀਆਂ ਨੂੰ ਭਰ ਲੈ। ਤਦ ਹੀ ਤੂੰ ਬਾਗਬਾਨੇ ਦੀ ਮਲਕੀਅਤ ਹੋ ਜਾਏਗਾ।

ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥
ਵਿਸ਼ੇ ਭੋਗ ਤੇ ਗੁੱਸੇ ਦੋਹਾਂ ਨੂੰ ਖੁਰਪੇ ਬਣਾ ਤੇ ਉਨ੍ਹਾਂ ਨਾਲ ਆਪਣੀ ਪੈਲੀ ਨੂੰ ਗੋਡ, ਹੇ ਵੀਰ!

ਜਿਉ ਗੋਡਹੁ ਤਿਉ ਤੁਮ੍ਹ੍ਹ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ ॥੩॥
ਜਿੰਨੀ ਬਹੁਤੀ ਤੂੰ ਗੋਡੀ ਕਰੇਗਾ, ਓਨਾ ਬਹੁਤਾ ਤੂੰ ਆਰਾਮ ਪਾਵੇਗਾ। ਕੀਤੇ ਹੋਏ ਕਰਮ ਮੇਸੇ ਨਹੀਂ ਜਾ ਸਕਦੇ।

ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ ॥
ਜੇਕਰ ਤੂੰ ਐਸੀ ਬਖਸ਼ਸ਼ ਕਰੇ ਹੇ ਮਿਹਰਬਾਨ ਮਾਲਕ! ਤਾਂ ਬਗ ਮੁੜ ਕੇ ਹੰਸ ਹੋ ਜਾਂਦਾ ਹੈ।

ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ ॥੪॥੧॥੯॥
ਤੇਰਿਆਂ ਗੋਲਿਆਂ ਦਾ ਗੋਲਾ ਨਾਨਕ ਪ੍ਰਾਰਥਨਾ ਕਰਦਾ ਹੈ, ਹੈ ਮਿਹਰਬਾਨ ਮਾਲਕ, ਤੂੰ ਮੇਰੇ ਉਤੇ ਮਿਹਰ ਧਾਰ।

ਬਸੰਤੁ ਮਹਲਾ ੧ ਹਿੰਡੋਲ ॥
ਬਸੰਤ ਪਹਿਲੀ ਪਾਤਿਸ਼ਾਹੀ ਹਿੰਡੋਲ।

ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ ॥
ਉਸ ਦੇ ਖਸਮ ਦੇ ਘਰ ਵਿੱਚ ਵਸਤੂਆਂ ਸਾਰਿਆ ਦੀ ਸਾਂਝੀ ਮਲਕੀਅਤ ਹਨ, ਪ੍ਰੰਤੂ ਇਸ ਜਹਾਨ ਵਿੱਚ ਪਤਨੀ ਦੀ ਉਹ ਵਖਰੀ ਮਲਕੀਅਤ ਹਨ।

ਆਪਿ ਕੁਚਜੀ ਦੋਸੁ ਨ ਦੇਊ ਜਾਣਾ ਨਾਹੀ ਰਖੇ ॥੧॥
ਉਹ ਖੁਦ ਬ-ਸ਼ਊਰੀ ਹੈ। ਹੋਰ ਕਿਸੇ ਤੇ ਉਹ ਦੂਸ਼ਨ ਕਿਸ ਤਰ੍ਹਾਂ ਲਾ ਸਕਦੀ ਹੈ? ਉਹ ਆਪਣੀਆਂ ਵਸਤੂਆਂ ਨੂੰ ਸੰਭਾਲਣਾ ਨਹੀਂ ਜਾਣਦੀ।

ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ ॥
ਮੇਰੇ ਸਾਂਈ, ਮੈਂ ਖੁਦ ਹੀ ਸੰਦੇਹ ਅੰਦਰ ਭੁੱਲੀ ਫਿਰਦੀ ਹਾਂ।

ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ ॥੧॥ ਰਹਾਉ ॥
ਮੈਂ ਗੁਰਾਂ ਦੀ ਉਸ ਲਿਖੀ ਹੋਈ ਬਾਣੀ ਨੂੰ ਗਾਹਿਨ ਕਰਦਾ ਹਾਂ। ਮੈਂ ਹੋਰ ਕਿਸੇ ਭਜਨ ਨੂੰ ਨਹੀਂ ਜਾਣਦਾ। ਠਹਿਰਾਉ।

ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ੍ਹ੍ਹ ਜਾਣਹੁ ਨਾਰੀ ॥
ਜੇਕਰ ਤੂੰ ਨਾਮ ਦੇ ਬੇਲ ਬੁਟਿਆਂ ਨਾਲ ਕੱਖਿਆਂ ਹੋਇਆਂ ਚੋਗਾ ਪਹਿਨੇਗੀ, ਕੇਵਲ ਤਦ ਹੀ ਤੂੰ ਪ੍ਰਭੂ ਦੀ ਪਤਲੀ ਜਾਣੀ ਜਾਵੇਗੀ।

ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ ॥੨॥
ਜੇਕਰ ਤੂੰ ਗ੍ਰਹਿ ਨੂੰ ਸੰਭਾਲ ਕੇ ਰਖੇਂ ਅਤੇ ਪਾਪਾਂ ਦੇ ਸੁਆਦ ਨ ਮਾਣੇ ਤਦ ਤੂੰ ਪਤੀ ਦੀ ਦਿਲਬਰ ਹੋ ਜਾਏਗੀ।

ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥
ਜੇਕਰ ਤੂੰ ਵਿਦਵਾਨ ਅਤੇ ਸਿਆਣਾ ਬ੍ਰਾਹਮਣ ਹੈ, ਤਾਂ ਤੂੰ ਰੱਬ ਦੇ, ਦੋ ਅੱਖਰਾਂ, ਕੇਵਲ ਦੋ ਅੱਖਰਾਂ ਦੀ ਨਊਕਾ ਬਣਾ।

ਪ੍ਰਣਵਤਿ ਨਾਨਕੁ ਏਕੁ ਲੰਘਾਏ ਜੇ ਕਰਿ ਸਚਿ ਸਮਾਵਾਂ ॥੩॥੨॥੧੦॥
ਗੁਰੂ ਜੀ ਬੇਨਤੀ ਕਰਦੇ ਹਨ, ਜੇਕਰ ਤੂੰ ਸੱਚੇ ਨਾਮ ਅੰਦਰ ਲੀਨ ਹੋਇਆ ਹੋਇਆ ਹੈ, ਤਾਂ ਅਦੁੱਤੀ ਪ੍ਰਭੂ ਤੈਨੂੰ ਪਾਰ ਕਰ ਦੇਵੇਗਾ।

ਬਸੰਤੁ ਹਿੰਡੋਲ ਮਹਲਾ ੧ ॥
ਬਸੰਤ ਹਿੰਡੋਲ ਪਹਿਲੀ ਪਾਤਿਸ਼ਾਹੀ।

ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ ॥
ਸ਼ਹਿਰ ਕਮਜ਼ੋਰ ਹੈ ਤੇ ਬਾਦਸ਼ਾਹ ਬੱਚਾ ਹੈ ਜਿਸ ਦੀ ਲੰਡਰਾਂ-ਲੱਚੜਾ ਨਾਲ ਮੁਹੱਬਤ ਹੈ।

ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥੧॥
ਤੂੰ ਆਪਣੀਆਂ ਦੋ ਅੰਮੜੀਆਂ ਤੇ ਦੋ ਬਾਬਲਾ ਬਾਰੇ ਪੜ੍ਹਦਾ ਹੈਂ, ਹੇ ਪੰਡਤ, ਤੂੰ ਇਸ ਦੀ ਸੋਚ ਵਿਚਾਰ ਕਰ।

ਸੁਆਮੀ ਪੰਡਿਤਾ ਤੁਮ੍ਹ੍ਹ ਦੇਹੁ ਮਤੀ ॥
ਹੇ ਪੰਡਤ ਸਾਹਿਬ, ਤੂੰ ਮੈਨੂੰ ਸਿਖ-ਮਤ ਦੇ ਕਿ,

ਕਿਨ ਬਿਧਿ ਪਾਵਉ ਪ੍ਰਾਨਪਤੀ ॥੧॥ ਰਹਾਉ ॥
ਉਹ ਕਿਹੜਾਂ ਤਰੀਕਾ ਹੈ, ਜਿਸ ਦੁਆਰਾ ਮੈਂ ਜਿੰਦ-ਜਾਨ ਦੇ ਸੁਆਮੀ ਨੂੰ ਪਰਾਪਤ ਹੋ ਸਕਦਾ ਹਾਂ? ਠਹਿਰਾਉ।

ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ ॥
ਨਬਾਤਾਤ ਪ੍ਰਫੁਲਤ ਹੋ ਰਹੀ ਹੈ, ਭਾਵੇਂ ਇਸ ਦੇ ਅੰਦਰ ਅੱਗ ਹੈ ਤੇ ਸਮੁੰਦਰ ਪੰਡ ਵਿੱਚ ਬੱਝੇ ਹੋਈ ਦੀ ਤਰ੍ਹਾਂ ਹੈ।

ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ ॥੨॥
ਸੂਰਜ ਅਤੇ ਚੰਦਰਮਾ ਦੋਨੋ ਅਸਮਾਨ ਦੇ ਉਸੇ ਹੀ ਧਾਮ ਅੰਦਰ ਵਸਦੇ ਹਨ। ਤੈਨੂੰ ਐਹੋ ਜੇਹੀ ਗਿਆਤ ਪਰਾਪਤ ਨਹੀਂ ਹੋਈ।

ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ ॥
ਜੋ ਕੋਈ ਇਕ ਮਾਇਆ ਨੂੰ ਖਾ ਜਾਂਦਾ ਹੈ, ਉਹ ਸੁਆਮੀ ਨੂੰ ਸਾਰੇ ਵਿਆਪਕ ਜਾਣਦਾ ਹੈ।

ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ ॥੩॥
ਜਾਣ ਲੈ ਕਿ ਐਹੋ ਜੇਹੇ ਇਨਸਾਨ ਦਾ ਲਛਣ ਇਹ ਹੈ ਕਿ ਉਹ ਰਹਿਮਤ ਦੀ ਦੌਲਤ ਨੂੰ ਇਕੱਤਰ ਕਰਦਾ ਹੈ।

ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨ੍ਹ੍ਹਾ ਹੀ ਸੇਤੀ ਵਾਸਾ ॥
ਮਨ ਉਨ੍ਹਾਂ ਨਾਲ ਵਸਦਾ ਹੈ ਜੋ ਨਸੀਹਤ ਨੂੰ ਨਹੀਂ ਸੁਣਦੇ ਅਤੇ ਖਾਧੇ ਪੀਤੇ ਨੂੰ ਨਹੀਂ ਮੰਨਦੇ।

ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ ॥੪॥੩॥੧੧॥
ਸੁਆਮੀ ਦੇ ਗੋਲਿਆਂ ਦਾ ਗੋਲਾ ਨਾਨਕ ਬਿਨੈ ਕਰਦਾ ਹੈ, ਐਹੋ ਜੇਹਾ ਹੈ ਮਨ ਕਿ ਇਕ ਮੁਹਤ ਵਿੱਚ ਇਹ ਵੱਡਾ ਹੋ ਜਾਂਦਾ ਹੈ ਤੇ ਇਕ ਮੁਹਤ ਵਿੱਚ ਛੋਟਾ।

ਬਸੰਤੁ ਹਿੰਡੋਲ ਮਹਲਾ ੧ ॥
ਬਸੰਤ ਹਿੰਡੋਲ ਪਹਿਲੀ ਪਾਤਿਸ਼ਾਹੀ।

ਸਾਚਾ ਸਾਹੁ ਗੁਰੂ ਸੁਖਦਾਤਾ ਹਰਿ ਮੇਲੇ ਭੁਖ ਗਵਾਏ ॥
ਗੁਰੂ ਜੀ ਆਰਾਮ-ਬਖਸ਼ਣਹਾਰ ਸੱਚੇ ਸ਼ਾਹੂਕਾਰ ਹਨ, ਜੋ ਜੀਵ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ ਅਤੇ ਉਸ ਦੀ ਖੁਧਿਆਂ ਨਵਿਰਤ ਕਰ ਦਿੰਦੇ ਹਨ।

ਕਰਿ ਕਿਰਪਾ ਹਰਿ ਭਗਤਿ ਦ੍ਰਿੜਾਏ ਅਨਦਿਨੁ ਹਰਿ ਗੁਣ ਗਾਏ ॥੧॥
ਆਪਣੀ ਮਿਹਰ ਧਾਰ ਕੇ, ਉਹ ਬੰਦੇ ਦੇ ਅੰਦਰ ਵਾਹਿਗੁਰੂ ਦੀ ਪਿਆਰੀ ਉਪਾਸ਼ਨਾ ਪੱਕੀ ਕਰ ਦਿੰਦੇ ਹਨ ਅਤੇ ਤਦ ਉਹ ਰੈਣ ਦਿਨ ਰੱਬ ਦਾ ਜੱਸ ਗਾਇਨ ਕਰਦਾ ਹੈ।

ਮਤ ਭੂਲਹਿ ਰੇ ਮਨ ਚੇਤਿ ਹਰੀ ॥
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦਾ ਸਿਮਰਨ ਕਰ ਅਤੇ ਉਸ ਨੂੰ ਭੁਲਾ ਨਾਂ।

ਬਿਨੁ ਗੁਰ ਮੁਕਤਿ ਨਾਹੀ ਤ੍ਰੈ ਲੋਈ ਗੁਰਮੁਖਿ ਪਾਈਐ ਨਾਮੁ ਹਰੀ ॥੧॥ ਰਹਾਉ ॥
ਗੁਰਾਂ ਦੇ ਬਾਝੋਂ, ਤਿੰਨਾਂ ਜਹਾਨਾਂ ਵਿੱਚ ਬੰਦਾ ਕਿਧਰੇ ਭੀ ਕੁਮਤ ਨਹੀਂ ਹੁੰਦਾ। ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਦਾ ਨਮਾ ਪਰਾਪਤ ਹੁੰਦਾ ਹੈ। ਠਹਿਰਾਉ।

ਬਿਨੁ ਭਗਤੀ ਨਹੀ ਸਤਿਗੁਰੁ ਪਾਈਐ ਬਿਨੁ ਭਾਗਾ ਨਹੀ ਭਗਤਿ ਹਰੀ ॥
ਸ਼ਰਧਾ-ਅਨੁਰਾਗ ਦੇ ਬਗੈਰ ਸੱਚੇ ਗੁਰੂ ਪਾਏ ਨਹੀਂ ਜਾਂਦੇ ਅਤੇ ਪ੍ਰਾਲਭਧ ਦੇ ਬਗੈਰ ਪ੍ਰਭੂ ਦੀ ਪਿਆਰੀ ਉਪਾਸ਼ਨਾ ਦੀ ਦਾਤ ਨਹੀਂ ਮਿਲਦੀ।

ਬਿਨੁ ਭਾਗਾ ਸਤਸੰਗੁ ਨ ਪਾਈਐ ਕਰਮਿ ਮਿਲੈ ਹਰਿ ਨਾਮੁ ਹਰੀ ॥੨॥
ਚੰਗੀ ਕਿਸਮਤ ਦੇ ਬਾਝੋਂ ਸਤਿਸੰਗਤ ਪਰਾਪਤ ਨਹੀਂ ਹੁੰਦੀ ਅਤੇ ਪ੍ਰਭੂ ਦੀ ਰਹਿਮਤ ਰਾਹੀਂ ਹੀ ਸੁਆਮੀ ਦਾ ਨਾਮ ਪਾਇਆ ਜਾਂਦਾ ਹੈ।

ਘਟਿ ਘਟਿ ਗੁਪਤੁ ਉਪਾਏ ਵੇਖੈ ਪਰਗਟੁ ਗੁਰਮੁਖਿ ਸੰਤ ਜਨਾ ॥
ਵਾਹਿਗੁਰੂ ਸਾਰਿਆਂ ਨੂੰ ਰਚਦਾ ਅਤੇ ਵੇਖਦਾ ਹੈ ਅਤੇ ਹਰ ਦਿਲ ਅੰਦਰ ਲੁਕਿਆ ਹੋਇਆ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਵਿੱਤ੍ਰ ਪੁਰਸ਼ਾਂ ਅੰਦਰ ਜ਼ਾਹਰ ਹੋ ਜਾਂਦਾ ਹੈ।

ਹਰਿ ਹਰਿ ਕਰਹਿ ਸੁ ਹਰਿ ਰੰਗਿ ਭੀਨੇ ਹਰਿ ਜਲੁ ਅੰਮ੍ਰਿਤ ਨਾਮੁ ਮਨਾ ॥੩॥
ਜੋ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਪ੍ਰਭੂ ਦੇ ਪਿਆਰ ਨਾਲ ਤਰੋ-ਤਰ ਹੋ ਜਾਂਦੇ ਹਨ ਅਤੇ ਉਹਨਾਂ ਦਾ ਚਿੱਤ ਹਰੀ ਦੇ ਨਾਮ ਦੇ ਅੰਮ੍ਰਿਤ-ਮਈ ਪਾਣੀ ਨਾਲ ਸਿੰਜਿਆ ਜਾਂਦਾ ਹੈ।

copyright GurbaniShare.com all right reserved. Email