ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ ॥ ਜਿਨ੍ਹਾਂ ਨੂੰ ਪ੍ਰਭੂ ਦੇ ਰਾਜ ਸਿੰਘਾਸਨ ਤੇ ਟਿਕਾਣਾ ਮਿਲਣ ਦੀ ਪ੍ਰਭਤਾ ਪ੍ਰਾਪਤ ਹੋ ਜਾਂਦੀ ਹੈ ਗੁਰਾਂ ਦੀ ਦਇਆ ਦੁਆਰਾ ਉਹ ਮੁਖੀ ਹੋ ਜਾਂਦੇ ਹਨ। ਪਾਰਸੁ ਭੇਟਿ ਭਏ ਸੇ ਪਾਰਸ ਨਾਨਕ ਹਰਿ ਗੁਰ ਸੰਗਿ ਥੀਏ ॥੪॥੪॥੧੨॥ ਰਸਾਇਣ ਨਾਲ ਮਿਲ ਕੇ ਉਹ ਖੁਦ ਰਸਾਇਣ ਹੋ ਜਾਣੇ ਹਨ ਅਤੇ ਰੱਬ ਰੂਪ ਗੁਰਾਂ ਦੇ ਸਾਥੀ ਹੋ ਜਾਂਦੇ ਹਨ। ਬਸੰਤੁ ਮਹਲਾ ੩ ਘਰੁ ੧ ਦੁਤੁਕੇ ਬਸੰਤੁ ਤੀਜੀ ਪਾਤਿਸ਼ਾਹੀ ਦੋ ਤੁਕੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮਾਹਾ ਰੁਤੀ ਮਹਿ ਸਦ ਬਸੰਤੁ ॥ ਸਾਰਿਆਂ ਮਹੀਨਿਆਂ ਅਤੇ ਮੌਸਮਾਂ ਅੰਦਰ, ਪ੍ਰਭੂ ਸਦੀਵ ਹੀ ਪ੍ਰਫੁਲਤਾ ਰਹਿੰਦਾ ਹੈ। ਜਿਤੁ ਹਰਿਆ ਸਭੁ ਜੀਅ ਜੰਤੁ ॥ ਉਸ ਦੇ ਰਾਹੀਂ ਹੀ ਸਮੂਹ ਜੀਵ ਜੰਤੂ ਹਰੇ ਭਰੇ ਹੁੰਦੇ ਹਨ। ਕਿਆ ਹਉ ਆਖਾ ਕਿਰਮ ਜੰਤੁ ॥ ਮੈਂ ਕੀੜੇ ਵਰਗਾ ਜੀਵ ਕੀ ਕਹਿ ਸਕਦਾ ਹਾਂ? ਤੇਰਾ ਕਿਨੈ ਨ ਪਾਇਆ ਆਦਿ ਅੰਤੁ ॥੧॥ ਕਿਸੇ ਜਣੇ ਨੂੰ ਭੀ ਤੇਰੇ ਅਰੰਭ ਅਤੇ ਅਖੀਰ ਦਾ ਪਤਾ ਨਹੀਂ ਲੱਗਾ, ਹੇ ਮੇਰੇ ਸੁਆਮੀ! ਤੈ ਸਾਹਿਬ ਕੀ ਕਰਹਿ ਸੇਵ ॥ ਜੋ ਤੇਰੀ ਘਾਲ ਕਮਾਉਂਦੇ ਹਨ, ਹੇ ਸੁਆਮੀ! ਪਰਮ ਸੁਖ ਪਾਵਹਿ ਆਤਮ ਦੇਵ ॥੧॥ ਰਹਾਉ ॥ ਉਹ ਮਹਾਨ ਆਰਾਮ ਪਾਉਂਦੇ ਹਨ ਅਤੇ ਉਹਨਾਂ ਦੀ ਆਤਮਾ ਰੌਸ਼ਨ ਹੋ ਜਾਂਦੀ ਹੈ। ਠਹਿਰਾਉ। ਕਰਮੁ ਹੋਵੈ ਤਾਂ ਸੇਵਾ ਕਰੈ ॥ ਜੇਕਰ ਮਾਲਕ ਮਇਆਵਾਨ ਹੋਵੇ, ਤਦ ਬੰਦਾ ਉਸ ਦੀ ਟਹਿਲ ਕਰਦਾ ਹੈ, ਗੁਰ ਪਰਸਾਦੀ ਜੀਵਤ ਮਰੈ ॥ ਅਤੇ ਗੁਰਾਂ ਦੀ ਦਇਆ ਦੁਆਰਾ, ਜੀਉਂਦੇ ਜੀ ਮਰਿਆ ਰਹਿੰਦਾ ਹੈ। ਅਨਦਿਨੁ ਸਾਚੁ ਨਾਮੁ ਉਚਰੈ ॥ ਜੋ ਰੈਣ ਤੇ ਦਿਨ, ਬੰਦਾ ਸਤਿਨਾਮ ਦਾ ਜਾਪ ਕਰਦਾ ਹੈ, ਇਨ ਬਿਧਿ ਪ੍ਰਾਣੀ ਦੁਤਰੁ ਤਰੈ ॥੨॥ ਉਹ ਇਸ ਤਰ੍ਹਾਂ ਨਾਂ-ਤਰੇ ਜਾਣ ਵਾਲੇ ਜਗ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥ ਜ਼ਹਿਰ ਤੇ ਆਬਿ-ਹਿਯਾਤ, ਰਚਨਹਾਰ ਨੇ ਰਚੇ ਹਨ। ਸੰਸਾਰ ਬਿਰਖ ਕਉ ਦੁਇ ਫਲ ਲਾਏ ॥ ਜਗਤ ਦੇ ਬ੍ਰਿਛ ਨੂੰ ਉਸ ਨੇ ਦੋ ਮੇਵੇ ਲਾ ਦਿਤੇ ਹਨ। ਆਪੇ ਕਰਤਾ ਕਰੇ ਕਰਾਏ ॥ ਕਰਤਾਰ ਆਪ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ। ਜੋ ਤਿਸੁ ਭਾਵੈ ਤਿਸੈ ਖਵਾਏ ॥੩॥ ਜੋ ਉਸ ਨੂੰ ਚੰਗਾ ਲਗਦਾ ਹੈ, ਉਸ ਨੂੰ ਹੀ ਉਹ ਖੁਆਲਦਾ ਹੈ। ਨਾਨਕ ਜਿਸ ਨੋ ਨਦਰਿ ਕਰੇਇ ॥ ਜਿਸ ਕਿਸੇ ਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਅੰਮ੍ਰਿਤ ਨਾਮੁ ਆਪੇ ਦੇਇ ॥ ਉਸ ਨੂੰ ਉਹ ਖੁਦ ਹੀ ਅੰਮ੍ਰਿਤਮਈ ਨਾਮ ਬਖਸ਼ ਦਿੰਦਾ ਹੈ। ਬਿਖਿਆ ਕੀ ਬਾਸਨਾ ਮਨਹਿ ਕਰੇਇ ॥ ਉਸ ਦੀ ਪਾਪਾਂ ਦੀ ਜ਼ਾਹਿਸ਼ ਨੂੰ ਸਾਈਂ ਮੇਟ ਦਿੰਦਾ ਹੈ। ਅਪਣਾ ਭਾਣਾ ਆਪਿ ਕਰੇਇ ॥੪॥੧॥ ਆਪਣੀ ਰਜਾ ਨੂੰ ਪ੍ਰਭੂ ਆਪੇ ਹੀ ਅਮਲ ਵਿੱਚ ਲਿਆਉਂਦਾ ਹੈ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਿਸ਼ਾਹੀ। ਰਾਤੇ ਸਾਚਿ ਹਰਿ ਨਾਮਿ ਨਿਹਾਲਾ ॥ ਖੁਸ਼ ਹਨ ਉਹ, ਜੋ ਪ੍ਰਭੂ ਦੇ ਸੱਚੇ ਨਾਮ ਨਾਲ ਰੰਗੀਜੇ ਹਨ। ਦਇਆ ਕਰਹੁ ਪ੍ਰਭ ਦੀਨ ਦਇਆਲਾ ॥ ਹੇ ਗਰੀਬਾਂ ਦੇ ਮਇਆਵਾਨ ਮਾਲਕ! ਤੂੰ ਮੇਰੇ ਉਤੇ ਤਰਸ ਕਰ। ਤਿਸੁ ਬਿਨੁ ਅਵਰੁ ਨਹੀ ਮੈ ਕੋਇ ॥ ਉਸ ਦੇ ਬਾਝੋਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ। ਜਿਉ ਭਾਵੈ ਤਿਉ ਰਾਖੈ ਸੋਇ ॥੧॥ ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਮੈਨੂੰ ਰਖਦਾ ਹੈ। ਗੁਰ ਗੋਪਾਲ ਮੇਰੈ ਮਨਿ ਭਾਏ ॥ ਗੁਰੂ-ਪ੍ਰਮੇਸ਼ਰ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ। ਰਹਿ ਨ ਸਕਉ ਦਰਸਨ ਦੇਖੇ ਬਿਨੁ ਸਹਜਿ ਮਿਲਉ ਗੁਰੁ ਮੇਲਿ ਮਿਲਾਏ ॥੧॥ ਰਹਾਉ ॥ ਪ੍ਰਭੂ ਦਾ ਦੀਦਾਰ ਵੇਖਣ ਦੇ ਬਗੇਰ ਮੈਂ ਰਹਿ ਨਹੀਂ ਸਕਦਾ। ਜੇਕਰ ਗੁਰੂ ਜੀ ਮੈਨੂੰ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਣ, ਮੈਂ ਸੁਖੈਨ ਹੀ ਉਸ ਨੂੰ ਮਿਲ ਪਵਾਂਗਾ। ਠਹਿਰਾਉ। ਇਹੁ ਮਨੁ ਲੋਭੀ ਲੋਭਿ ਲੁਭਾਨਾ ॥ ਇਹ ਲਾਲਚੀ ਆਤਮਾ ਤਮ੍ਹਾ ਦੇ ਬਹਿਕਾਈ ਹੋਈ ਹੈ। ਰਾਮ ਬਿਸਾਰਿ ਬਹੁਰਿ ਪਛੁਤਾਨਾ ॥ ਪ੍ਰਭੂ ਨੂੰ ਭੁਲਾ ਕੇ ਇਹ ਅਖੀਰ ਨੂੰ ਪਛਤਾਉਂਦੀ ਹੈ। ਬਿਛੁਰਤ ਮਿਲਾਇ ਗੁਰ ਸੇਵ ਰਾਂਗੇ ॥ ਵਿਛੁੰਨੀਆਂ ਹੋਈਆਂ ਰੂਹਾਂ, ਜੋ ਗੁਰਾਂ ਦੀ ਸੇਵਾ ਟਹਿਲ ਨਾਲ ਰੰਗੀਜ ਜਾਂਦੀਆਂ ਹਨ, ਉਨ੍ਹਾਂ ਨੂੰ ਸੁਆਮੀ ਨਾਲ ਮਿਲਾ ਲੈਂਦਾ ਹੈ। ਹਰਿ ਨਾਮੁ ਦੀਓ ਮਸਤਕਿ ਵਡਭਾਗੇ ॥੨॥ ਜਿਨ੍ਹਾਂ ਦੇ ਮੱਥੇ ਉਤੇ ਭਾਰੇ ਭਾਗ ਲਿਖੇ ਹੋਏ ਹਨ ਉਨ੍ਹਾਂ ਨੂੰ ਰੱਬ ਦੇ ਨਾਮ ਦੀ ਦਾਤ ਦਿੰਦੇ ਹਨ। ਪਉਣ ਪਾਣੀ ਕੀ ਇਹ ਦੇਹ ਸਰੀਰਾ ॥ ਇਹ ਜਿਸਮ ਦਾ ਢਾਂਚਾ ਹਵਾ ਅਤੇ ਜਲ ਦਾ ਬਣਿਆ ਹੋਇਆ ਹੈ। ਹਉਮੈ ਰੋਗੁ ਕਠਿਨ ਤਨਿ ਪੀਰਾ ॥ ਸਰੀਰ ਸਵੈ-ਹੰਗਤਾ ਦੀ ਸਖਤ, ਬੀਮਾਰੀ ਦੀ ਪੀੜਾ ਨਾਲ ਪਕੜਿਆਂ ਹੋਇਆ ਹੈ। ਗੁਰਮੁਖਿ ਰਾਮ ਨਾਮ ਦਾਰੂ ਗੁਣ ਗਾਇਆ ॥ ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕਰਨ ਦੀ ਦਵਾਈ ਲਈ ਹੈ, ਕਰਿ ਕਿਰਪਾ ਗੁਰਿ ਰੋਗੁ ਗਵਾਇਆ ॥੩॥ ਅਤੇ ਗੁਰਾਂ ਨੇ ਮਿਹਰ ਧਾਰ ਕੇ ਮੇਰੀ ਬੀਮਾਰੀ ਕਟ ਦਿੱਤੀ ਹੈ। ਚਾਰਿ ਨਦੀਆ ਅਗਨੀ ਤਨਿ ਚਾਰੇ ॥ (ਬੇ-ਰਹਿਮੀ, ਮੋਹ, ਲੋਭ ਤੇ ਗੁੱਸੇ) ਚਾਰ ਬਦੀਆਂ ਦੀਆਂ ਚਾਰੇ ਅੱਗਾਂ ਦੇ ਦਰਿਆ ਸਰੀਰ ਵਿੱਚ ਹਨ। ਤ੍ਰਿਸਨਾ ਜਲਤ ਜਲੇ ਅਹੰਕਾਰੇ ॥ ਬੰਦਾ ਖਾਹਿਸ਼ ਅੰਦਰ ਸੜਦਾ ਹੈ ਅਤੇ ਸੜਦਾ ਹੈ ਉਹ ਹੰਗਤਾ ਅੰਦਰ ਭੀ। ਗੁਰਿ ਰਾਖੇ ਵਡਭਾਗੀ ਤਾਰੇ ॥ ਭਾਰੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਗੁਰੂ ਜੀ ਬਚਾਉਂਦੇ ਅਤੇ ਪਾਰ ਉਤਾਰਦੇ ਹਨ। ਜਨ ਨਾਨਕ ਉਰਿ ਹਰਿ ਅੰਮ੍ਰਿਤੁ ਧਾਰੇ ॥੪॥੨॥ ਐਹੋ ਜੇਹੇ ਗੋਲੇ, ਹੇ ਨਾਨਕ! ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਨੂੰ ਹਿਰਦੇ ਅੰਦਰ ਟਿਕਾਉਂਦੇ ਹਨ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਿਸ਼ਾਹੀ। ਹਰਿ ਸੇਵੇ ਸੋ ਹਰਿ ਕਾ ਲੋਗੁ ॥ ਜੋ ਕੋਈ ਭੀ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ, ਕੇਵਲ ਉਹ ਹੀ ਵਾਹਿਗੁਰੂ ਦਾ ਬੰਦਾ ਹੈ। ਸਾਚੁ ਸਹਜੁ ਕਦੇ ਨ ਹੋਵੈ ਸੋਗੁ ॥ ਉਹ ਸੱਚ ਅਤੇ ਅਡੋਲਤਾ ਅੰਦਰ ਵਸਦਾ ਹੈ ਅਤੇ ਉਸ ਨੂੰ ਕਦਾਚਿਤ ਰੰਜ ਗਮ ਨਹੀਂ ਵਿਆਪਣਾ। ਮਨਮੁਖ ਮੁਏ ਨਾਹੀ ਹਰਿ ਮਨ ਮਾਹਿ ॥ ਆਪ-ਹੁਦਰੇ ਮੁਰਦਾ ਹਨ ਕਿਉਂ ਜੋ ਹਿਰਦੇ ਅੰਦਰ ਉਹ ਸੁਆਮੀ ਦਾ ਸਿਮਰਨ ਨਹੀਂ ਕਰਦੇ। ਮਰਿ ਮਰਿ ਜੰਮਹਿ ਭੀ ਮਰਿ ਜਾਹਿ ॥੧॥ ਉਹ ਮਰ ਜਾਂਦੇ ਹਨ, ਆਵਾਗਉਣ ਵਿੱਚ ਪੈਦੇ ਹਨ ਅਤੇ ਮੁੜ ਬਿਨਸ ਜਾਂਦੇ ਹਨ। ਸੇ ਜਨ ਜੀਵੇ ਜਿਨ ਹਰਿ ਮਨ ਮਾਹਿ ॥ ਕੇਵਲ ਉਹ ਪੁਰਸ਼ ਹੀ ਜੀਉਂਦੇ ਹਨ ਜੋ ਹਿਰਦੇ ਅੰਦਰ ਵਾਹਿਗੁਰੂ ਨੂੰ ਟਿਕਾਉਂਦੇ ਹਨ। ਸਾਚੁ ਸਮ੍ਹ੍ਹਾਲਹਿ ਸਾਚਿ ਸਮਾਹਿ ॥੧॥ ਰਹਾਉ ॥ ਉਹ ਸੱਚੇ ਸਾਹਿਬ ਦਾ ਸਿਮਰਨ ਕਰਦੇ ਹਨ ਅਤੇ ਸੱਚੇ ਸਾਹਿਬ ਅੰਦਰ ਹੀ ਲੀਨ ਹੋ ਜਾਂਦੇ ਹਨ। ਠਹਿਰਾਉ। ਹਰਿ ਨ ਸੇਵਹਿ ਤੇ ਹਰਿ ਤੇ ਦੂਰਿ ॥ ਉਹ ਜੋ ਹਰੀ ਦੀ ਟਹਿਲ ਨਹੀਂ ਕਮਾਉਂਦੇ ਅਤੇ ਹਰੀ ਤੋਂ ਦੁਰੇਡੇ ਹਨ। ਦਿਸੰਤਰੁ ਭਵਹਿ ਸਿਰਿ ਪਾਵਹਿ ਧੂਰਿ ॥ ਬੇਫਾਇਦਾ ਹੀ ਉਹ ਪ੍ਰਦੇਸ਼ਾਂ ਅੰਦਰ ਭਟਕਦੇ ਹਨ ਅਤੇ ਸਿਰ ਤੇ ਖੇਹ ਪਾਉਂਦੇ ਹਨ। ਹਰਿ ਆਪੇ ਜਨ ਲੀਏ ਲਾਇ ॥ ਆਪਣਿਆਂ ਦਾਸਾਂ ਨੂੰ ਵਾਹਿਗੁਰੂ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ। ਤਿਨ ਸਦਾ ਸੁਖੁ ਹੈ ਤਿਲੁ ਨ ਤਮਾਇ ॥੨॥ ਉਹ ਹਮੇਸ਼ਾਂ ਖੁਸ਼ੀ ਅੰਦਰ ਵਸਦੇ ਹਨ ਅਤੇ ਉਹਨਾਂ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ। copyright GurbaniShare.com all right reserved. Email |