ਨਦਰਿ ਕਰੇ ਚੂਕੈ ਅਭਿਮਾਨੁ ॥ ਜਦ ਵਾਹਿਗੁਰੂ ਮਿਹਰ ਧਾਰਦਾ ਹੈ, ਬੰਦੇ ਦੀ ਹੰਗਤਾ ਦੂਰ ਹੋ ਜਾਂਦੀ ਹੈ। ਸਾਚੀ ਦਰਗਹ ਪਾਵੈ ਮਾਨੁ ॥ ਤਦ ਉਹ ਸੱਚੇ ਦਰਬਾਰ ਅੰਦਰ ਪਤਿ ਆਬਰੂ ਪਾਉਂਦਾ ਹੈ। ਹਰਿ ਜੀਉ ਵੇਖੈ ਸਦ ਹਜੂਰਿ ॥ ਉਹ ਮਹਾਰਾਜ ਮਾਲਕ ਨੂੰ ਹਮੇਸ਼ਾਂ ਹੀ ਅੰਗ ਸੰਗ ਵੇਖਦਾ ਹੈ, ਗੁਰ ਕੈ ਸਬਦਿ ਰਹਿਆ ਭਰਪੂਰਿ ॥੩॥ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਹ ਸੁਆਮੀ ਨੂੰ ਸਾਰੇ ਪਰੀਪੂਰਨ ਹੋਇਆ ਅਨੁਭਵ ਕਰਦਾ ਹੈ। ਜੀਅ ਜੰਤ ਕੀ ਕਰੇ ਪ੍ਰਤਿਪਾਲ ॥ ਸਾਰੇ ਪ੍ਰਾਣਧਾਰੀਆਂ ਦੀ ਪ੍ਰਭੂ ਪਾਲਣਾ-ਪੋਸ਼ਣਾ ਕਰਦਾ ਹੈ। ਗੁਰ ਪਰਸਾਦੀ ਸਦ ਸਮ੍ਹ੍ਹਾਲ ॥ ਗੁਰਾਂ ਦੀ ਦਇਆ ਦੁਆਰਾ ਤੂੰ ਹਮੇਸ਼ਾਂ ਉਸ ਦਾ ਸਿਮਰਨ ਕਰ। ਦਰਿ ਸਾਚੈ ਪਤਿ ਸਿਉ ਘਰਿ ਜਾਇ ॥ ਸੱਚੇ ਦਰਬਾਰ ਦਾ ਸੇਵਕ ਇਜ਼ਤ ਨਾਲ ਗ੍ਰਹਿ ਨੂੰ ਜਾਂਦਾ ਹੈ। ਨਾਨਕ ਨਾਮਿ ਵਡਾਈ ਪਾਇ ॥੪॥੩॥ ਪ੍ਰਭੂ ਦੇ ਨਾਮ ਦੇ ਰਾਹੀਂ, ਹੇ ਨਾਨਕ! ਉਸ ਨੂੰ ਪ੍ਰਭਤਾ ਦੀ ਦਾਤ ਪਰਾਪਤ ਹੁੰਦੀ ਹੈ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਿਸ਼ਾਹੀ। ਅੰਤਰਿ ਪੂਜਾ ਮਨ ਤੇ ਹੋਇ ॥ ਜੋ ਚਿੱਤ ਅੰਦਰ ਪ੍ਰਭੂ ਦੀ ਉਪਾਸ਼ਨਾ ਕਰਦਾ ਹੈ, ਏਕੋ ਵੇਖੈ ਅਉਰੁ ਨ ਕੋਇ ॥ ਉਹ ਕੇਵਲ ਉਸ ਨੂੰ ਹੀ ਵੇਖਦਾ ਹੈ, ਹੋਰ ਕਿਸੇ ਨੂੰ ਨਹੀਂ। ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥ ਦਵੈਤ-ਭਾਵ ਨਾਲ ਜੁੜ ਕੇ, ਬੰਦੇ ਬੜੀ ਤਕਲੀਫ ਉਠਾਉਂਦੇ ਹਨ। ਸਤਿਗੁਰਿ ਮੈਨੋ ਏਕੁ ਦਿਖਾਇਆ ॥੧॥ ਸੱਚੇ ਗੁਰਾਂ ਨੇ ਮੈਨੂੰ ਇਕ ਸੁਆਮੀ ਵਿਖਾਲ ਦਿੱਤਾ ਹੈ। ਮੇਰਾ ਪ੍ਰਭੁ ਮਉਲਿਆ ਸਦ ਬਸੰਤੁ ॥ ਮੇਰਾ ਮਾਲਕ ਹਮੇਸ਼ਾਂ ਖਿੜਾਉ ਅਤੇ ਖੁਸ਼ੀ ਅੰਦਰ ਵਸਦਾ ਹੈ। ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥੧॥ ਰਹਾਉ ॥ ਆਲਮ ਦੇ ਸੁਆਮੀ ਦੀ ਸਿਫ਼ਤ ਗਾਇਨ ਕਰਨ ਦੁਆਰਾ ਇਹ ਮਨੂਆ ਪ੍ਰਫੁਲਤ ਹੁੰਦਾ ਹੈ। ਠਹਿਰਾਉ। ਗੁਰ ਪੂਛਹੁ ਤੁਮ੍ਹ੍ਹ ਕਰਹੁ ਬੀਚਾਰੁ ॥ ਜੇਕਰ ਤੂੰ ਗੁਰਾਂ ਤੋਂ ਸਿਖਮਤ ਲਵੇਂ ਅਤੇ ਉਸ ਨੂੰ ਸੋਚੇ ਸਮਝੇ, ਤਾਂ ਪ੍ਰਭ ਸਾਚੇ ਲਗੈ ਪਿਆਰੁ ॥ ਤਦ ਤੇਰਾ ਸੱਚੇ ਸੁਆਮੀ ਨਾਲ ਪ੍ਰੇਮ ਪੈ ਜਾਵੇ। ਆਪੁ ਛੋਡਿ ਹੋਹਿ ਦਾਸਤ ਭਾਇ ॥ ਤੂੰ ਆਪਣੀ ਸਵੈ-ਹੰਗਤਾ ਛੱਡ ਦੇ ਤੇ ਗੋਲੇ ਵਾਲੇ ਜ਼ਜਬੇ ਧਾਰਨ ਕਰ ਲੈ, ਤਉ ਜਗਜੀਵਨੁ ਵਸੈ ਮਨਿ ਆਇ ॥੨॥ ਤਦ ਜਗਤ ਦੀ ਜਿੰਦ-ਜਾਨ ਪ੍ਰਭੂ ਤੇਰੇ ਚਿੱਤ ਵਿੱਚ ਟਿਕ ਜਾਵੇਗਾ। ਭਗਤਿ ਕਰੇ ਸਦ ਵੇਖੈ ਹਜੂਰਿ ॥ ਬੰਦੇ ਨੂੰ ਸਾਈਂ ਦਾ ਸਿਮਰਨ ਕਰਨਾ ਅਤੇ ਉਸ ਨੂੰ ਹਮੇਸ਼ਾਂ ਐਨ ਨੇੜੇ ਦੇਖਣਾ ਚਾਹੀਦਾ ਹੈ। ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥ ਮੇਰਾ ਮਾਲਕ ਸਦੀਵ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ। ਇਸੁ ਭਗਤੀ ਕਾ ਕੋਈ ਜਾਣੈ ਭੇਉ ॥ ਕੋਈ ਵਿਰਲਾ ਜਣਾ ਹੀ ਪ੍ਰਭੂ ਦੀ ਇਸ ਪਿਆਰੀ ਉਪਾਸ਼ਨਾ ਦੇ ਭੇਤ ਨੂੰ ਜਾਣਦਾ ਹੈ। ਸਭੁ ਮੇਰਾ ਪ੍ਰਭੁ ਆਤਮ ਦੇਉ ॥੩॥ ਮੇਰਾ ਮਾਲਕ ਸਾਰੀਆਂ ਆਤਮਾਵਾਂ ਨੂੰ ਰੌਸ਼ਨ ਕਰਨ ਵਾਲਾ ਹੈ। ਆਪੇ ਸਤਿਗੁਰੁ ਮੇਲਿ ਮਿਲਾਏ ॥ ਸੱਚੇ ਗੁਰੂ ਜੀ, ਖੁਦ ਹੀ ਬੰਦੇ ਨੂੰ ਪ੍ਰਭੂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ। ਜਗਜੀਵਨ ਸਿਉ ਆਪਿ ਚਿਤੁ ਲਾਏ ॥ ਆਪੇ ਹੀ ਗੁਰੂ ਜੀ, ਉਸ ਦੇ ਮਨ ਨੂੰ ਜਗ ਦੀ ਜਿੰਦ-ਜਾਨ ਪ੍ਰਭੂ ਨਾਲ ਜੋੜ ਦਿੰਦੇ ਹਨ। ਮਨੁ ਤਨੁ ਹਰਿਆ ਸਹਜਿ ਸੁਭਾਏ ॥ ਉਸ ਦੀ ਆਤਮਾ ਤੇ ਦੇਹਿ ਸੁਤੇ ਸਿਧ ਹੀ ਰੇ ਭਰੇ ਹੋ ਜਾਂਦੇ ਹਨ। ਨਾਨਕ ਨਾਮਿ ਰਹੇ ਲਿਵ ਲਾਏ ॥੪॥੪॥ ਨਾਨਕ, ਉਹ ਪ੍ਰਭੂ ਦੇ ਨਾਮ ਦੇ ਪਿਆਰ ਅੰਦਰ ਲੀਨ ਹੋਇਆ ਰਹਿੰਦਾ ਹੈ। ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਿਸ਼ਾਹੀ। ਭਗਤਿ ਵਛਲੁ ਹਰਿ ਵਸੈ ਮਨਿ ਆਇ ॥ ਸੰਤਾਂ ਦਾ ਪਿਆਰਾ ਵਾਹਿਗੁਰੂ, ਚਿੱਤ ਅੰਦਰ ਟਿਕ ਜਾਂਦਾ ਹੈ, ਗੁਰ ਕਿਰਪਾ ਤੇ ਸਹਜ ਸੁਭਾਇ ॥ ਗੁਰਾਂ ਦੀ ਦਇਆ ਦੁਆਰਾ, ਸੁਖੈਨ ਹੀ। ਭਗਤਿ ਕਰੇ ਵਿਚਹੁ ਆਪੁ ਖੋਇ ॥ ਆਪਣੇ ਅੰਦਰੋ ਹੰਗਤਾ ਨੂੰ ਮਾਰ ਕੇ ਜਦ ਬੰਦਾ ਉਸ ਦੀ ਪੂਜਾ ਕਰਦਾ ਹੈ, ਤਦ ਹੀ ਸਾਚਿ ਮਿਲਾਵਾ ਹੋਇ ॥੧॥ ਤਾਂ ਉਹ ਸੱਚੇ ਸੁਆਮੀ ਨੂੰ ਮਿਲ ਪੈਦਾ ਹੈ। ਭਗਤ ਸੋਹਹਿ ਸਦਾ ਹਰਿ ਪ੍ਰਭ ਦੁਆਰਿ ॥ ਉਸ ਦੇ ਸੰਤ, ਸੁਆਮੀ ਵਾਹਿਗੁਰੂ ਦੇ ਬੂਹੇ ਤੇ ਹਮੇਸ਼ਾਂ ਸੁੰਦਰ ਲਗਦੇ ਹਨ। ਗੁਰ ਕੈ ਹੇਤਿ ਸਾਚੈ ਪ੍ਰੇਮ ਪਿਆਰਿ ॥੧॥ ਰਹਾਉ ॥ ਗੁਰਾਂ ਨਾਲ ਪਿਆਰ ਕਰਨ ਦੁਆਰਾ, ਉਨ੍ਹਾਂ ਦੀ ਸੱਚੇ ਸੁਆਮੀ ਨਾਲ ਪ੍ਰੀਤ ਤੇ ਪਿਰਹੜੀ ਪੈ ਜਾਂਦੀ ਹੈ। ਠਹਿਰਾਉ। ਭਗਤਿ ਕਰੇ ਸੋ ਜਨੁ ਨਿਰਮਲੁ ਹੋਇ ॥ ਜਿਹੜਾ ਜੀਵ ਸੁਆਮੀ ਦੀ ਸੇਵਾ ਕਰਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ, ਗੁਰ ਸਬਦੀ ਵਿਚਹੁ ਹਉਮੈ ਖੋਇ ॥ ਤੇ ਗੁਰਾਂ ਦੇ ਉਪਦੇਸ਼ ਰਾਹੀਂ, ਆਪਣੀ ਸਵੈ-ਹੰਗਤਾ ਅੰਦਰੋ ਦੂਰ ਕਰ ਦਿੰਦਾ ਹੈ। ਹਰਿ ਜੀਉ ਆਪਿ ਵਸੈ ਮਨਿ ਆਇ ॥ ਪੂਜਨੀਯ ਪ੍ਰਭੂ ਖੁਦ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ, ਸਦਾ ਸਾਂਤਿ ਸੁਖਿ ਸਹਜਿ ਸਮਾਇ ॥੨॥ ਅਤੇ ਉਹ ਸਦੀਵ ਹੀ ਸ਼ਾਤੀ ਆਰਾਮ ਤੇ ਅਡੋਲਤਾ ਅੰਦਰ ਲੀਨ ਹੋਇਆ ਰਹਿੰਦਾ ਹੈ। ਸਾਚਿ ਰਤੇ ਤਿਨ ਸਦ ਬਸੰਤ ॥ ਜੋ ਸੱਚ ਨਾਲ ਰੰਗੀਜੇ ਹਨ ਉਹ ਹਮੇਸ਼ਾਂ ਖੁਸ਼ੀ ਅੰਦਰ ਹਨ। ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ ॥ ਪ੍ਰਭੂ ਦਾ ਜੱਸ ਉਚਾਰਨ ਕਰਨ ਦੁਆਰਾ ਉਹਨਾਂ ਦੀ ਆਤਮਾ ਤੇ ਦੇਹਿ ਸਰਸਬਜ਼ ਹੋ ਜਾਂਦੇ ਹਨ। ਬਿਨੁ ਨਾਵੈ ਸੂਕਾ ਸੰਸਾਰੁ ॥ ਨਾਮ ਦੇ ਬਗੈਰ ਸੁੱਕੀ ਸੜੀ ਹੋਈ ਹੈ ਦੁਨੀਆਂ। ਅਗਨਿ ਤ੍ਰਿਸਨਾ ਜਲੈ ਵਾਰੋ ਵਾਰ ॥੩॥ ਖਾਹਿਸ਼ ਦੀ ਅੱਗ ਵਿੱਚ ਇਹ ਮੁੜ ਮੁੜ ਕੇ ਮੱਚਦੀ ਹੈ। ਸੋਈ ਕਰੇ ਜਿ ਹਰਿ ਜੀਉ ਭਾਵੈ ॥ ਜੇਕਰ ਇਨਸਾਨ ਕੇਵਲ ਓਹੀ ਕੁਛ ਕਰੇ, ਜਿਹੜਾ ਮਹਾਰਾਜ ਮਾਲਕ ਨੂੰ ਚੰਗਾ ਲਗਦਾ ਹੈ, ਸਦਾ ਸੁਖੁ ਸਰੀਰਿ ਭਾਣੈ ਚਿਤੁ ਲਾਵੈ ॥ ਤਾਂ ਉਸ ਦੀ ਦੇਹਿ ਹਮੇਸ਼ਾਂ ਆਰਾਮ ਅੰਦਰ ਵਸਦੀ ਹੈ, ਅਤੇ ਉਸ ਦਾ ਮਨ ਸੁਆਮੀ ਦੀ ਰਜ਼ਾ ਨਾਲ ਜੁੜਿਆ ਰਹਿੰਦਾ ਹੈ। ਅਪਣਾ ਪ੍ਰਭੁ ਸੇਵੇ ਸਹਜਿ ਸੁਭਾਇ ॥ ਉਹ ਆਪਣੇ-ਆਪ ਹੀ ਸਾਈਂ ਦੀ ਸੇਵਾ ਕਮਾਉਂਦਾ ਹੈ, ਨਾਨਕ ਨਾਮੁ ਵਸੈ ਮਨਿ ਆਇ ॥੪॥੫॥ ਅਤੇ ਨਾਮ ਆ ਕੇ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ, ਹੇ ਨਾਨਕ! ਬਸੰਤੁ ਮਹਲਾ ੩ ॥ ਬਸੰਤ ਤੀਜੀ ਪਾਤਸ਼ਾਹੀ। ਮਾਇਆ ਮੋਹੁ ਸਬਦਿ ਜਲਾਏ ॥ ਸਾਈਂ ਦੇ ਨਾਮ ਦੁਆਰਾ, ਦੌਲਤ ਦੀ ਲਗਨ ਮੱਚ ਜਾਂਦੀ ਹੈ। ਮਨੁ ਤਨੁ ਹਰਿਆ ਸਤਿਗੁਰ ਭਾਏ ॥ ਸੱਚੇ ਗੁਰਾਂ ਦੀ ਪ੍ਰੀਤ ਰਾਹੀਂ ਜਿਦੜੀ ਅਤੇ ਦੇਹ ਹਰੇ ਭਰੇ ਹੋ ਜਾਂਦੇ ਹਨ। ਸਫਲਿਓੁ ਬਿਰਖੁ ਹਰਿ ਕੈ ਦੁਆਰਿ ॥ ਵਾਹਿਗੁਰੂ ਦੇ ਦਰ ਉਤੇ ਬੰਦੇ ਦੀ ਆਤਮਾ ਦਾ ਬਿਰਛ ਫਲ ਲੈ ਆਉਂਦਾ ਹੈ, ਸਾਚੀ ਬਾਣੀ ਨਾਮ ਪਿਆਰਿ ॥੧॥ ਅਤੇ ਉਸ ਦਾ ਮਨ ਸੱਚੀ ਗੁਰਬਾਣੀ ਅਤੇ ਪ੍ਰਭੂ ਦੇ ਨਾਲ ਮੁਹੱਬਤ ਕਰਨ ਲਗ ਜਾਂਦਾ ਹੈ। ਏ ਮਨ ਹਰਿਆ ਸਹਜ ਸੁਭਾਇ ॥ ਸੱਚੇ ਗੁਰਾਂ ਨੂੰ ਪਿਆਰ ਕਰਨ ਦੁਆਰਾ ਇਹ ਆਤਮਾ ਸੁਖੈਨ ਹੀ ਸਰਸਬਜ਼ ਹੋ ਜਾਂਦੀ ਹੈ, ਸਚ ਫਲੁ ਲਾਗੈ ਸਤਿਗੁਰ ਭਾਇ ॥੧॥ ਰਹਾਉ ॥ ਅਤੇ ਇਸ ਨੂੰ ਸੱਚਾ ਮੇਵਾ ਲੱਗ ਆਉਂਦਾ ਹੈ। ਠਹਿਰਾਉ। ਆਪੇ ਨੇੜੈ ਆਪੇ ਦੂਰਿ ॥ ਖੁਦ ਸੁਆਮੀ ਨਜ਼ਦੀਕ ਹੈ ਤੇ ਖੁਦ ਹੀ ਦੁਰੇਡੇ। ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥ ਗੁਰਾਂ ਦੇ ਉਪਦੇਸ਼ ਦੁਆਰਾ ਜੀਵ ਉਸ ਨੂੰ ਹਮੇਸ਼ਾਂ ਅੰਗ ਸੰਗ ਦੇਖਦਾ ਹੈ। ਛਾਵ ਘਣੀ ਫੂਲੀ ਬਨਰਾਇ ॥ ਬਨਾਸਪਤੀ ਪ੍ਰਫੁਲਤ ਹੋ ਗਈ ਹੈ ਅਤੇ ਸੰਘਣੀ ਛਾਂ ਦਿੰਦੀ ਹੈ। ਗੁਰਮੁਖਿ ਬਿਗਸੈ ਸਹਜਿ ਸੁਭਾਇ ॥੨॥ ਗੁਰਾਂ ਦੀ ਦਇਆ ਦੁਆਰਾ ਜੀਵ ਆਪ ਹੀ ਪ੍ਰਫੁਲਤ ਹੋ ਜਾਂਦਾ ਹੈ। ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥ ਜੋ ਰੈਣ ਤੇ ਦਿਨ ਹਮੇਸ਼ਾਂ ਹੀ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ, ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ ॥ ਉਸ ਦੇ ਅੰਦਰੋ ਸੱਚੇ ਗੁਰੂ ਜੀ ਪਾਪ ਅਤੇ ਭਰਮ ਕੱਢ ਦਿੰਦੇ ਹਨ। copyright GurbaniShare.com all right reserved. Email |