ਹਣਵੰਤੁ ਜਾਗੈ ਧਰਿ ਲੰਕੂਰੁ ॥ ਜਾਗਦਾ ਹੈ ਹਨੁਮਾਨ ਆਪਣੀ ਪੂਛਲ ਸਮੇਤ। ਸੰਕਰੁ ਜਾਗੈ ਚਰਨ ਸੇਵ ॥ ਜਾਗਦਾ ਹੈ ਸ਼ਿਵਜੀ, ਜੋ ਪ੍ਰਭੂ ਦੇ ਪੈਰਾਂ ਦੀ ਸੇਵਾ ਕਰਦਾ ਹੈ। ਕਲਿ ਜਾਗੇ ਨਾਮਾ ਜੈਦੇਵ ॥੨॥ ਕਲਜੁਗ ਅੰਦਰ ਜਾਗਦੇ ਹਨ, ਨਾਮਦੇਵ ਅਤੇ ਜੈਦੇਵ। ਜਾਗਤ ਸੋਵਤ ਬਹੁ ਪ੍ਰਕਾਰ ॥ ਜਾਗਣ ਅਤੇ ਸੌਣ ਦੀਆਂ ਅਨੇਕਾਂ ਕਿਸਮਾਂ ਹਨ। ਗੁਰਮੁਖਿ ਜਾਗੈ ਸੋਈ ਸਾਰੁ ॥ ਜੋ ਗੁਰਾਂ ਦੇ ਉਪਦੇਸ਼ ਤਾਬੇ ਜਾਗਦਾ ਹੈ, ਉਹ ਹੀ ਪਰਮ ਸਰੇਸ਼ਟ ਹੈ। ਇਸੁ ਦੇਹੀ ਕੇ ਅਧਿਕ ਕਾਮ ॥ ਇਸ ਸਰੀਰ ਦਾ ਸਭ ਤੋਂ ਵੱਡਾ ਗੁਣਕਾਰੀ ਕੰਮ ਇਹ ਹੈ, ਕਹਿ ਕਬੀਰ ਭਜਿ ਰਾਮ ਨਾਮ ॥੩॥੨॥ ਕਬੀਰ ਜੀ ਇਹ ਆਖਦੇ ਹਨ, ਕਿ ਬੰਦਾ ਸੁਆਮੀ ਦੇ ਨਾਮ ਦਾ ਸਿਮਰਨ ਕਰੇ। ਜੋਇ ਖਸਮੁ ਹੈ ਜਾਇਆ ॥ ਪਤਨੀ ਆਪਣੇ ਪਤੀ ਨੂੰ ਜਨਮ ਦਿੰਦੀ ਹੈ। ਪੂਤਿ ਬਾਪੁ ਖੇਲਾਇਆ ॥ ਪੁੱਤ੍ਰ ਆਪਣੇ ਪਿਤਾ ਨੂੰ ਖਿਡਾਉਂਦਾ ਹੈ। ਬਿਨੁ ਸ੍ਰਵਣਾ ਖੀਰੁ ਪਿਲਾਇਆ ॥੧॥ ਬਗੈਰ ਮੰਮਿਆਂ ਦੇ ਇਸਤ੍ਰੀ ਦੁੱਧ ਚੁੰਘਾਉਂਦੀ ਹੈ। ਦੇਖਹੁ ਲੋਗਾ ਕਲਿ ਕੋ ਭਾਉ ॥ ਦੇਖੋ ਹੇ ਲੋਕੋ! ਕਲਜੁਗ ਦਾ ਪ੍ਰਭਾਵ। ਸੁਤਿ ਮੁਕਲਾਈ ਅਪਨੀ ਮਾਉ ॥੧॥ ਰਹਾਉ ॥ ਪੁੱਤ੍ਰ ਆਪਣੀ ਮਾਤਾ ਨਾਲ ਵਿਆਹ ਕਰ ਲੈਂਦਾ ਹੈ। ਠਹਿਰਾਉ। ਪਗਾ ਬਿਨੁ ਹੁਰੀਆ ਮਾਰਤਾ ॥ ਪੈਰਾ ਦੇ ਬਗੈਰ ਬੰਦਾ ਛਾਲ ਮਾਰਦਾ ਹੈ। ਬਦਨੈ ਬਿਨੁ ਖਿਰ ਖਿਰ ਹਾਸਤਾ ॥ ਮੂੰਹ ਦੇ ਬਗੈਰ ਬੰਦਾ ਖਿੜ ਖਿੜ ਹਸਦਾ ਹੈ। ਨਿਦ੍ਰਾ ਬਿਨੁ ਨਰੁ ਪੈ ਸੋਵੈ ॥ ਨੀਂਦ ਦੇ ਬਗੈਰ ਆਦਮੀ ਪੈ ਕੇ ਸੌਂ ਜਾਂਦਾ ਹੈ। ਬਿਨੁ ਬਾਸਨ ਖੀਰੁ ਬਿਲੋਵੈ ॥੨॥ ਭਾਂਡੇ ਦੇ ਬਗੈਰ ਇਨਸਾਨ ਦੁੱਧ ਰਿੜਕਦਾ ਹੈ। ਬਿਨੁ ਅਸਥਨ ਗਊ ਲਵੇਰੀ ॥ ਥਣਾ ਦੇ ਬਾਝੋਂ ਗਾਂ ਦੁੱਧ ਦਿੰਦੀ ਹੈ। ਪੈਡੇ ਬਿਨੁ ਬਾਟ ਘਨੇਰੀ ॥ ਲੰਮਾ ਸਫਰ ਬਗੈਰ ਤੁਰਨ ਦੇ ਨੇਪੜੇ ਚੜ੍ਹ ਜਾਂਦਾ ਹੈ। ਬਿਨੁ ਸਤਿਗੁਰ ਬਾਟ ਨ ਪਾਈ ॥ ਸੱਚੇ ਗੁਰਾਂ ਦੇ ਬਗੈਰ ਰਸਤਾ ਨਹੀਂ ਮਿਲਦਾ। ਕਹੁ ਕਬੀਰ ਸਮਝਾਈ ॥੩॥੩॥ ਇਹ ਹੈ ਦਾਨਾਈ ਜੋ ਕਬੀਰ ਉਚਾਰਨ ਕਰਦਾ ਹੈ। ਪ੍ਰਹਲਾਦ ਪਠਾਏ ਪੜਨ ਸਾਲ ॥ ਪ੍ਰਹਿਲਾਦ ਨੂੰ ਮਦਰਸੇ ਭੇਜ ਦਿੱਤਾ। ਸੰਗਿ ਸਖਾ ਬਹੁ ਲੀਏ ਬਾਲ ॥ ਉਸ ਨੇ ਬਹੁਤ ਸਾਰੇ ਬੱਚੇ ਆਪਣੇ ਨਾਲ ਸਾਥੀਆਂ ਵਜੋ ਲੈ ਲਏ। ਮੋ ਕਉ ਕਹਾ ਪੜ੍ਹ੍ਹਾਵਸਿ ਆਲ ਜਾਲ ॥ (ਉਸ ਨੇ ਆਪਣੇ ਉਸਤਾਦ ਨੂੰ ਆਖਿਆ) "ਤੂੰ ਮੈਨੂੰ ਸੰਸਾਰੀ ਝਮੇਲੇ ਕਿਉਂ ਪੜ੍ਹਾਉਂਦਾ ਹੈ? ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋੁਪਾਲ ॥੧॥ ਤੂੰ ਮੇਰੀ ਫੱਟੀ ਉਤੇ ਮਹਾਰਾਜ ਸੁਆਮੀ ਦਾ ਨਾਮ ਲਿਖ ਦੇ"। ਨਹੀ ਛੋਡਉ ਰੇ ਬਾਬਾ ਰਾਮ ਨਾਮ ॥ ਹੇ ਜਨਾਬ! ਮੈਂ ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਾਂਗਾਂ। ਮੇਰੋ ਅਉਰ ਪੜ੍ਹ੍ਹਨ ਸਿਉ ਨਹੀ ਕਾਮੁ ॥੧॥ ਰਹਾਉ ॥ ਮੇਰਾ ਹੋਰ ਕਿਸੇ ਪੜ੍ਹਾਈ ਨਾਲ ਕੋਈ ਵਾਸਤਾ ਨਹੀਂ। ਠਹਿਰਾਉ। ਸੰਡੈ ਮਰਕੈ ਕਹਿਓ ਜਾਇ ॥ ਸੰਡੇ ਅਤੇ ਮਰਕੇ ਨੇ ਜਾ ਕੇ ਪਾਤਿਸ਼ਾਹ ਕੋਲ ਸ਼ਿਕਾਇਤ ਕੀਤੀ। ਪ੍ਰਹਲਾਦ ਬੁਲਾਏ ਬੇਗਿ ਧਾਇ ॥ ਹਲਕਾਰੇ ਨੂੰ ਆਖ ਕੇ ਕਿ ਪ੍ਰਹਿਲਾਦ ਮੇਰੇ ਕੋਲ ਛੇਤੀ ਪੁਜ ਜਾਵੇ, ਉਸ ਨੇ ਪ੍ਰਹਿਲਾਦ ਨੂੰ ਸੱਦ ਘੱਲਿਆ। ਤੂ ਰਾਮ ਕਹਨ ਕੀ ਛੋਡੁ ਬਾਨਿ ॥ ਹਰਨਾਖਸ਼ ਨੇ ਪ੍ਰਹਿਲਾਦ ਨੂੰ ਆਖਿਆ, " ਤੂੰ ਪ੍ਰਭੂ ਦਾ ਨਾਮ ਉਚਾਰਨ ਕਰਨ ਦੀ ਆਦਤ ਨੂੰ ਤਿਆਗ ਦੇ। ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥ ਜੇ ਤੂੰ ਮੇਰਾ ਆਖਿਆ ਮੰਨ ਲਵੇ, ਮੈਂ ਤੈਨੂੰ ਝੱਟ ਪਟ ਹੀ ਬੰਦਖਲਾਸ ਕਰ ਦਿਆਂਗਾ। ਮੋ ਕਉ ਕਹਾ ਸਤਾਵਹੁ ਬਾਰ ਬਾਰ ॥ ਪ੍ਰਹਿਲਾਦ ਨੇ ਉਤੱਰ ਦਿੱਤਾ-"ਤੂੰ ਮੈਨੂੰ ਮੁੜ ਮੁੜ ਕੇ ਕਿਉਂ ਤੰਗ ਕਰਦਾ ਹੈ? ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥ ਸੁਆਮੀ ਨੇ ਪਾਣੀ, ਸੁੱਕੀ ਧਰਤੀ, ਪਹਾੜੀਆਂ ਅਤੇ ਪਹਾੜ ਬਣਾਏ ਹਨ। ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥ ਮੈਂ ਇਕ ਪ੍ਰਭੂ ਨੂੰ ਨਹੀਂ ਤਿਆਗਾਗਾਂ, ਕਿਉਂ ਜੋ ਇਸ ਤਰ੍ਹਾਂ ਮੈਂ ਗੁਨਾਹਗਾਰ ਹੋ ਜਾਵਾਂਗਾ। ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥ ਮੈਂ ਇਕ ਪ੍ਰਭੂ ਦੀ ਹੀ ਉਪਾਸ਼ਨਾ ਕਰਾਂਗਾ, ਭਾਵੇਂ ਤੂੰ ਮੈਨੂੰ ਅੱਗ ਵਿੱਚ ਸੁੱਟ ਦੇਵੇ ਜਾਂ ਮਾਰ ਦੇਵੇ। ਕਾਢਿ ਖੜਗੁ ਕੋਪਿਓ ਰਿਸਾਇ ॥ ਪਾਤਿਸ਼ਾਹ ਗੁੱਸੇ ਹੋ ਗਿਆ ਅਤੇ ਰੋਹ ਵਿੱਚ ਲੋਹਾ-ਲਾਖਾ ਹੋ ਉਸ ਨੇ ਆਪਣੀ ਤਲਵਾਰ ਧੂ ਕੇ ਆਖਿਆ, ਤੁਝ ਰਾਖਨਹਾਰੋ ਮੋਹਿ ਬਤਾਇ ॥ ਤੂੰ ਮੈਨੂੰ ਵਿਖਾਲ! ਤੇਰੀ ਰੱਖਿਆ ਕਰਨ ਵਾਲਾ ਕਿੱਥੇ ਹੈ? ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥ ਵੱਡਾ ਸਰੂਪ ਧਾਰ ਕੇ ਪ੍ਰਭੂ ਥੰਮ੍ਹ ਵਿੱਚੋ ਬਾਹਰ ਨਿਕਲਿਆ। ਹਰਨਾਖਸੁ ਛੇਦਿਓ ਨਖ ਬਿਦਾਰ ॥੪॥ ਉਸ ਨੇ ਆਪਣੇ ਨੇਹਾਂ ਨਾਲ ਪਾੜ ਕੇ ਹਰਨਾਖਸ਼ ਨੂੰ ਮਾਰ ਸੁੱਟਿਆ। ਓਇ ਪਰਮ ਪੁਰਖ ਦੇਵਾਧਿ ਦੇਵ ॥ ਉਸ ਦੇਵਤਿਆਂ ਦੇ ਵਾਹਿਗੁਰੂ ਸ਼ਰੋਮਣੀ ਸਾਹਿਬ ਨੇ, ਭਗਤਿ ਹੇਤਿ ਨਰਸਿੰਘ ਭੇਵ ॥ ਆਪਣੇ ਸੰਤ ਦੇ ਪ੍ਰੇਮ ਦੀ ਖਾਤਰ, ਮਨੁਸ਼-ਸ਼ੇਰ ਦਾ ਅਸਚਰਜ ਸਰੂਪ ਧਾਰਨ ਕਰ ਲਿਆ। ਕਹਿ ਕਬੀਰ ਕੋ ਲਖੈ ਨ ਪਾਰ ॥ ਕਬੀਰ ਜੀ ਆਖਦੇ ਹਨ, ਕੋਈ ਭੀ ਸੁਆਮੀ ਦੇ ਓੜਕ ਨੂੰ ਨਹੀਂ ਜਾਣ ਸਕਦਾ। ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥ ਉਸ ਨੇ ਪ੍ਰਹਿਲਾਦ ਵਰਗੇ ਸੰਤਾਂ ਦਾ ਅਨੇਕਾਂ ਦਫਾ ਪਾਰ ਉਤਾਰਾ ਕੀਤਾ ਹੈ। ਇਸੁ ਤਨ ਮਨ ਮਧੇ ਮਦਨ ਚੋਰ ॥ ਇਸ ਦੇਹਿ ਅਤੇ ਚਿੱਤ ਅੰਦਰ, ਵਿਸ਼ੇ ਭੋਗ ਦਾ ਦੇਵਤਾ ਚੋਰ ਕਾਮਦੇਵ ਰਹਿੰਦਾ ਹੈ, ਜਿਨਿ ਗਿਆਨ ਰਤਨੁ ਹਿਰਿ ਲੀਨ ਮੋਰ ॥ ਜਿਸ ਨੇ ਮੇਰਾ ਬ੍ਰਹਮ ਵੀਚਾਰ ਦਾ ਜਵੇਹਰ ਚੋਰੀ ਕਰ ਲਿਆ ਹੈ। ਮੈ ਅਨਾਥੁ ਪ੍ਰਭ ਕਹਉ ਕਾਹਿ ॥ ਮੈਂ ਇਕ ਯਤੀਮ ਹਾਂ, ਹੇ ਪ੍ਰਭੂ! ਮੈਂ ਕੀਹਦੇ ਕੋਲ ਆਪਣੀ ਸ਼ਿਕਾਇਤ ਕਰਾਂ? ਕੋ ਕੋ ਨ ਬਿਗੂਤੋ ਮੈ ਕੋ ਆਹਿ ॥੧॥ ਵਿਸ਼ੇ ਵੇਗ ਨੇ ਕਿਸ ਕਿਸ ਨੂੰ ਬਰਬਾਦ ਨਹੀਂ ਕੀਤਾ? ਮਾਧਉ ਦਾਰੁਨ ਦੁਖੁ ਸਹਿਓ ਨ ਜਾਇ ॥ ਇਸ ਦੇ ਅੱਗੇ ਮੈਂ ਕੀ ਹਾਂ?ਹੇ ਮੇਰੇ ਸੁਆਮੀ! ਇਹ ਭਿਆਨਕ ਪੀੜ ਮੈਂ ਸਹਾਰ ਨਹੀਂ ਸਕਦਾ। ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥੧॥ ਰਹਾਉ ॥ ਮੇਰੇ ਚੰਚਲ ਮਨ ਦਾ ਕਾਮਦੇਵ ਅੱਗੇ ਕੀ ਜ਼ੋਰ ਹੈ? ਠਹਿਰਾਉ। ਸਨਕ ਸਨੰਦਨ ਸਿਵ ਸੁਕਾਦਿ ॥ ਸਨਕ, ਸਨੰਦਨ, ਸ਼ਿਵਜੀ, ਸੁਕਦੇਵ, ਨਾਭਿ ਕਮਲ ਜਾਨੇ ਬ੍ਰਹਮਾਦਿ ॥ ਕੰਵਲ ਦੀ ਧੁੰਨੀ ਤੋਂ ਪੈਦਾ ਹੋਇਆ ਹੋਇਆ ਬ੍ਰਹਮਾ, ਕਬਿ ਜਨ ਜੋਗੀ ਜਟਾਧਾਰਿ ॥ ਕਵੀਸ਼ਰ ਲੋਕ, ਯੋਗੀ ਅਤੇ ਵਾਲਾ ਦੀਆਂ ਲਿਟਾਂ ਧਾਰਨ ਕਰਨ ਵਾਲਿਆਂ, ਸਭ ਆਪਨ ਅਉਸਰ ਚਲੇ ਸਾਰਿ ॥੨॥ ਸਾਰਿਆਂ ਨੇ ਆਪਣੀ ਅਵਸਥਾ ਖ਼ਬਰਦਾਰੀ ਨਾਲ ਬਤੀਤ ਕੀਤੀ। ਤੂ ਅਥਾਹੁ ਮੋਹਿ ਥਾਹ ਨਾਹਿ ॥ ਤੂੰ ਹੇ ਸੁਆਮੀ! ਬੇਇਨਤਹਾ ਹੈਂ। ਮੈਂ ਤੇਰੀ ਡੂੰਘਾਈ ਨੂੰ ਨਹੀਂ ਜਾਣ ਸਕਦਾ। ਪ੍ਰਭ ਦੀਨਾ ਨਾਥ ਦੁਖੁ ਕਹਉ ਕਾਹਿ ॥ ਹੇ ਮਸਕੀਨਾਂ ਦੇ ਮਾਲਕ ਪ੍ਰਭੂ! ਮੈਂ ਆਪਣੇ ਦੁਖੜੇ ਤੇਰੇ ਬਗੈਰ ਹੋਰ ਕਿਸ ਨੂੰ ਦੱਸਾਂ? ਮੋਰੋ ਜਨਮ ਮਰਨ ਦੁਖੁ ਆਥਿ ਧੀਰ ॥ ਮੇਰੇ ਮਾਲਕ! ਤੂੰ ਮੇਰੀ ਜੰਮਣ ਤੇ ਮਰਨ ਦੀ ਪੀੜ ਨਵਿਰਤ ਕਰ ਦੇ ਅਤੇ ਮੈਨੂੰ ਠੰਡ-ਚੈਨ ਪਰਦਾਨ ਕਰ। ਸੁਖ ਸਾਗਰ ਗੁਨ ਰਉ ਕਬੀਰ ॥੩॥੫॥ ਕਬੀਰ ਪ੍ਰਸੰਨਤਾ ਦੇ ਸਮੁੰਦਰ ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਕਰਦਾ ਹੈ। ਨਾਇਕੁ ਏਕੁ ਬਨਜਾਰੇ ਪਾਚ ॥ ਕੇਵਲ ਇਕ ਹੈ ਸ਼ਾਹੂਕਾਰ, ਅਤੇ ਪੰਜ ਵਾਪਾਰੀ, ਬਰਧ ਪਚੀਸਕ ਸੰਗੁ ਕਾਚ ॥ ਜੋ ਪਚੀਆਂ ਬਲਦਾਂ ਉਤੇ ਝੂਠਾ ਸੁਦਾਗਰੀ ਦਾ ਮਾਲ ਆਪਣੇ ਨਾਲ ਨਹੀਂ ਜਾਂਦੇ ਹਨ। ਨਉ ਬਹੀਆਂ ਦਸ ਗੋਨਿ ਆਹਿ ॥ ਦਸ ਬੋਰੀਆਂ ਹਨ ਅਤੇ ਉਨ੍ਹਾਂ ਨੂੰ ਚੁੱਕਣ ਨਹੀਂ ਨੌ ਬਾਂਸ। ਕਸਨਿ ਬਹਤਰਿ ਲਾਗੀ ਤਾਹਿ ॥੧॥ ਉਹ ਦੇਹਿ ਬਹੱਤਰ ਰੱਸਿਆਂ ਨਾਲ ਬੱਝੀ ਹੋਈ ਹੈ। ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ ਇਹੋ ਜਿਹੇ ਵਾਪਾਰ ਨਾਲ ਮੇਰਾ ਕੋਈ ਵਾਸਤਾ ਨਹੀਂ। copyright GurbaniShare.com all right reserved. Email |