Page 1195

ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥
ਜਿਸ ਦੁਆਰਾ ਮੇਰੀ ਅਸਲੀ ਰਕਮ ਘਟਦੀ ਹੈ ਅਤੇ ਸੂਦ ਸਦਾ ਹੀ ਵਧਦਾ ਜਾਂਦਾ ਹੈ। ਠਹਿਰਾਉ।

ਸਾਤ ਸੂਤ ਮਿਲਿ ਬਨਜੁ ਕੀਨ ॥
ਸੱਤਾਂ ਧਾਗਿਆਂ ਨੂੰ ਜੋੜ ਕੇ ਮੈਂ ਵਾਪਾਰ ਕੀਤਾ ਹੈ।

ਕਰਮ ਭਾਵਨੀ ਸੰਗ ਲੀਨ ॥
ਉਨ੍ਹਾਂ ਨਾਲ ਮੈਂ ਨੇਕ ਅਮਲਾਂ ਤੇ ਪ੍ਰਭੂ ਦਾ ਪ੍ਰੀਤ ਨੂੰ ਜੋੜ ਲਿਆ ਹੈ।

ਤੀਨਿ ਜਗਾਤੀ ਕਰਤ ਰਾਰਿ ॥
ਤਿੰਨ ਮਸੂਲੀਏ ਮੇਰੇ ਨਾਲ ਝਗੜਾ ਕਰਦੇ ਹਨ।

ਚਲੋ ਬਨਜਾਰਾ ਹਾਥ ਝਾਰਿ ॥੨॥
ਓੜਕ ਨੂੰ ਵਪਾਰੀ ਖਾਲੀ-ਹੱਥੀ ਟੁਰ ਜਾਂਦਾ ਹੈ।

ਪੂੰਜੀ ਹਿਰਾਨੀ ਬਨਜੁ ਟੂਟ ॥
ਰਾਸ ਮੁਕ ਜਾਂਦੀ ਹੈ ਅਤੇ ਵਾਪਾਰ ਬਰਬਾਦ ਹੋ ਜਾਂਦਾ ਹੈ।

ਦਹ ਦਿਸ ਟਾਂਡੋ ਗਇਓ ਫੂਟਿ ॥
ਕਾਫਲਾ ਦਸੀਂ ਪਾਸੀਂ ਖਿੰਡ-ਪੁੰਡ ਜਾਂਦਾ ਹੈ।

ਕਹਿ ਕਬੀਰ ਮਨ ਸਰਸੀ ਕਾਜ ॥
ਕਬੀਰ ਜੀ ਆਖਦੇ ਹਨ, ਹੇ ਇਨਸਾਨ! ਜੇਕਰ ਤੂੰ ਪ੍ਰਭੂ ਅੰਦਰ ਲੀਨ ਹੋ ਜਾਵੇ,

ਸਹਜ ਸਮਾਨੋ ਤ ਭਰਮ ਭਾਜ ॥੩॥੬॥
ਤੇਰਾ ਕਾਰਜ ਸੌਰ ਜਾਵੇਗਾ ਅਤੇ ਤਦ ਤੇਰਾ ਸੰਦੇਹ ਦੌੜ ਜਾਵੇਗਾ।

ਬਸੰਤੁ ਹਿੰਡੋਲੁ ਘਰੁ ੨
ਬਸੰਤ ਹਿੰਡੋਲ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥
ਮਾਂ ਅਪਵਿੱਤ੍ਰ ਹੈ, ਪਿਓ ਭੀ ਅਪਵਿੱਤ੍ਰ ਹੈ ਅਤੇ ਅਪਵਿੱਤ੍ਰ ਹਨ ਮੇਵੇ ਜੋ ਉਨ੍ਹਾਂ ਨੂੰ ਲਗਦੇ ਹਨ।

ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥
ਅਪਵਿੱਤ੍ਰ ਉਹ ਆਉਂਦੇ ਹਨ, ਅਪਵਿੱਤ੍ਰ ਹੀ ਉਹ ਚਲੇ ਜਾਂਦੇ ਹਨ ਅਤੇ ਨਿਕਰਮਣ ਬੰਦੇ ਅਪਵਿੱਤ੍ਰਤਾ ਅੰਦਰ ਹੀ ਮਰ ਜਾਂਦੇ ਹਨ।

ਕਹੁ ਪੰਡਿਤ ਸੂਚਾ ਕਵਨੁ ਠਾਉ ॥
ਹੇ ਪੰਡਿਤ! ਤੂੰ ਮੈਨੂੰ ਦੱਸ, ਕਿਹੜੀ ਥਾਂ ਪਲੀਤ ਨਹੀਂ,

ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥
ਜਿਥੇ ਬੈਠ ਕੇ ਮੈਂ ਪ੍ਰਸ਼ਾਦ ਛਕਾਂ? ਠਹਿਰਾਉ।

ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥
ਜੀਭ ਗੰਦੀ ਹੈ, ਜੋ ਕੁਛ ਇਹ ਆਖਦੀ ਹੈ ਉਹ ਗੰਦਾ ਹੈ ਅਤੇ ਕੰਨ ਤੇ ਅੱਖੀਆਂ ਭੀ ਸਮੂਹ ਗੰਦੀਆਂ ਹਨ।

ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥
ਵਿਸ਼ੇ ਭੌਗ ਅੰਗ ਦੀ ਅਪਵਿੱਤ੍ਰਤਾ ਲਹਿੰਦੀ ਹੀ ਨਹੀਂ। ਤੂੰ ਬ੍ਰਾਹਮਣਪਣੇ ਦੀ ਅਗ ਨਾਲ ਸੜਿਆ ਹੋਇਆ ਹੈ।

ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥
ਅੱਗ ਭੀ ਮਲੀਣ ਹੈ, ਜਲ ਮਲੀਣ ਹੈ ਅਤੇ ਮਲੀਣ ਹੈ ਉਹ ਜਗ੍ਹਾ ਜਿਥੇ ਬੈਠ ਕੇ ਤੂੰ ਭੋਜਨ ਬਣਾਉਂਦਾ ਹੈ।

ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥
ਮਲੀਣ ਹੈ ਕੜਛੀ, ਜਿਸ ਨਾਲ ਭੋਜਨ ਵਰਤਾਇਆ ਜਾਂਦਾ ਹੈ ਅਤੇ ਮਲੀਣ ਹੈ ਉਹ ਜੋ ਖਾਣ ਲਈ ਬਹਿੰਦਾ ਹੈ।

ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥
ਗੋਹਾ ਗੰਦਾ ਹੈ, ਗੰਦਾ ਹੈ ਚੌਕਾਂ ਅਤੇ ਚੁਲ੍ਹਾ ਅਤੇ ਗੰਦੀਆਂ ਹਨ ਲਕੀਰਾ ਜੋ ਇਸ ਦੇ ਉਦਾਲੇ ਖਿੱਚੀਆਂ ਹੋਈਆਂ ਹਨ।

ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥
ਕਬੀਰ ਜੀ ਆਖਦੇ ਹਨ, ਕੇਵਲ ਉਹ ਇਨਸਾਨ ਹੀ ਪਾਵਨ ਪੁਨੀਤ ਹਨ, ਜਿਨ੍ਰਾਂ ਨੂੰ ਸੱਚੀ ਗਿਆਤ ਪ੍ਰਾਪਤ ਹੋਈ ਹੈ।

ਰਾਮਾਨੰਦ ਜੀ ਘਰੁ ੧
ਰਾਮਾਨੰਦ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਕਤ ਜਾਈਐ ਰੇ ਘਰ ਲਾਗੋ ਰੰਗੁ ॥
ਓ ਮੈਂ ਕਿੱਥੇ ਜਾਵਾਂ! ਮੇਰੇ ਆਪਣੇ ਘਰ ਅੰਦਰ ਹੀ ਖੁਸ਼ੀ ਹੈ।

ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥
ਮੇਰਾ ਮਨ ਹੁਣ ਭਟਕਦਾ ਨਹੀਂ। ਇਹ ਮਨੂਆ ਪਿੰਗਲਾ ਹੋ ਗਿਆ ਹੈ। ਠਹਿਰਾਉ।

ਏਕ ਦਿਵਸ ਮਨ ਭਈ ਉਮੰਗ ॥
ਇਕ ਦਿਨ ਮੇਰੇ ਚਿੱਤ ਅੰਦਰ ਖਾਹਿਸ਼ ਉਤਪੰਨ ਹੋਈ।

ਘਸਿ ਚੰਦਨ ਚੋਆ ਬਹੁ ਸੁਗੰਧ ॥
ਮੈਂ ਚੰਨਣ ਦੀ ਲੱਕੜੀ ਰਗੜੀ ਅਤੇ ਅਗਰ ਦੀ ਲਕੜ ਦਾ ਅਤਰ ਤੇ ਬਹੁਤ ਸਾਰੀਆਂ ਖੁਸ਼ਬੂਆਂ ਲਈਆਂ।

ਪੂਜਨ ਚਾਲੀ ਬ੍ਰਹਮ ਠਾਇ ॥
ਮੈਂ ਪ੍ਰਭੂ ਦੇ ਅਸਥਾਨ (ਮੰਦਰ) ਨੂੰ ਉਸ ਦੀ ਉਪਾਸ਼ਨਾ ਕਰਨ ਨੂੰ ਤੁਰ ਪਿਆ।

ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥
ਉਹ ਪ੍ਰਭੂ ਗੁਰਾਂ ਨੇ ਮੈਨੂੰ ਚਿੱਤ ਅੰਦਰ ਹੀ ਵਿਖਾਲ ਦਿਤਾ।

ਜਹਾ ਜਾਈਐ ਤਹ ਜਲ ਪਖਾਨ ॥
ਜਿਥੇ ਕਿਤੇ ਮੈਂ ਜਾਂਦਾ ਹਾਂ, ਉਥੇ ਮੈਂ ਪਾਣੀ ਤੇ ਪੱਥਰ ਹੀ ਪਾਉਂਦਾ ਹਾਂ।

ਤੂ ਪੂਰਿ ਰਹਿਓ ਹੈ ਸਭ ਸਮਾਨ ॥
ਤੂੰ ਹੇ ਸੁਆਮੀ! ਸਾਰੀਆਂ ਵਸਤੂਆਂ ਅੰਦਰ ਇਕਸਾਰ ਰਮਿਆ ਹੋਇਆ ਹੈਂ।

ਬੇਦ ਪੁਰਾਨ ਸਭ ਦੇਖੇ ਜੋਇ ॥
ਵੇਦ ਤੇ ਪੁਰਾਣ ਮੈਂ ਸਾਰੇ ਵੇਖੇ ਅਤੇ ਖੋਜੇ ਹਨ।

ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥
ਮੈਂ ਓਥੇ ਕੇਵਲ ਤਦ ਹੀ ਜਾਵਾਂ, ਜੇਕਰ ਪ੍ਰਭੂ ਏਥੇ ਨਾਂ ਹੋਵੇ।

ਸਤਿਗੁਰ ਮੈ ਬਲਿਹਾਰੀ ਤੋਰ ॥
ਮੇਰੇ ਸੱਚੇ ਗੁਰਦੇਵ ਜੀ, ਕੁਰਬਾਨ ਹਾਂ ਮੈਂ ਤੁਹਾਡੇ ਉਤੇ।

ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
ਜਿਨ੍ਹਾਂ ਨੇ ਮੇਰੇ ਸਾਰੇ ਵਿਆਕੁਲਪਣੇ ਅਤੇ ਸੰਦੇਹ ਕੱਟ ਛੱਡੇ ਹਨ।

ਰਾਮਾਨੰਦ ਸੁਆਮੀ ਰਮਤ ਬ੍ਰਹਮ ॥
ਰਾਮਾਨੰਦ ਦਾ ਮਾਲਕ ਸਰਬ-ਵਿਆਪਕ ਪ੍ਰਭੂ ਹੈ।

ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥
ਗੁਰਾਂ ਦੀ ਬਾਣੀ, ਕ੍ਰੋੜਾਂ ਹੀ ਮੰਦੇ ਅਮਲਾਂ ਨੂੰ ਨਸ਼ਟ ਕਰ ਦਿੰਦੀ ਹੈ।

ਬਸੰਤੁ ਬਾਣੀ ਨਾਮਦੇਉ ਜੀ ਕੀ
ਬਸੰਤ। ਸ਼ਬਦ ਨਾਮਦੇਵ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਾਹਿਬੁ ਸੰਕਟਵੈ ਸੇਵਕੁ ਭਜੈ ॥
ਜੇਕਰ ਨੌਕਰ ਉਦੋਂ ਨਸ ਜਾਵੇ ਜਦ ਉਸ ਦੇ ਮਾਲਕ ਉਤੇ ਭੀੜ ਪਵੇ,

ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥
ਤਾਂ ਉਹ ਬਹੁਤਾ ਸਮਾਂ ਜੀਉਂਦਾ ਨਹੀਂ ਰਹਿੰਦਾ ਅਤੇ ਆਪਣੇ ਪਿਤਾ ਤੇ ਮਾਤਾ ਦੋਨਾਂ ਦੇ ਵੰਸ਼ ਨੂੰ ਲਾਜ ਲਾਉਂਦਾ ਹੈ।

ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥
ਮੈਂ ਤੇਰੇ ਸਿਮਰਨ ਨੂੰ ਨਹੀਂ ਛੱਡਾਂਗਾ, ਹੇ ਪ੍ਰਭੂ! ਭਾਵੇਂ ਲੋਕ ਮੇਰੀ ਹਾਸੀ ਪਏ ਉਡਾਉਣ।

ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥
ਪ੍ਰਭੂ ਦੇ ਕੰਵਲ ਪੈਰ ਮੇਰੇ ਮਨ ਅੰਦਰ ਵਸਦੇ ਹਨ। ਠਹਿਰਾਉ।

ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥
ਜਿਸ ਤਰ੍ਹਾਂ ਜੀਵ ਆਪਣੀ ਦੌਲਤ ਦੀ ਖਾਤਰ ਮੌਤ ਨੂੰ ਕਬੂਲ ਲੈਂਦਾ ਹੈ,

ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥੨॥
ਏਸੇ ਤਰ੍ਹਾਂ ਹੀ ਪਵਿੱਤਰ ਪੁਰਸ਼ ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਦਾ।

ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥
ਗੰਗਾ, ਗਾਇਆ ਅਤੇ ਗੋਦਾਵਰੀ ਦੀਆਂ ਯਾਦਰਾ ਸੰਸਾਰੀ ਬੰਦਿਆਂ ਦੇ ਕੰਮ ਹਨ।

copyright GurbaniShare.com all right reserved. Email