ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
ਤੂੰ ਆਪ ਹੀ ਰਚਨਹਾਰ ਹੈਂ ਅਤੇ ਤੇਰੇ ਕਾਰਨ ਦੁਆਰਾ ਹੀ ਹਰ ਸ਼ੈ ਹੁੰਦੀ ਹੈ। ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥ ਤੈ ਬਾਝੋਂ ਹੋਰ ਦੂਸਰਾ ਕੋਈ ਨਹੀਂ। ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥ ਤੂੰ ਆਪਣੀ ਉਸ ਰਚੀ ਰਚਨਾ ਨੂੰ ਦੇਖਦਾ ਅਤੇ ਸਮਝਦਾ ਹੈ। ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੨॥ ਗੁਰਾਂ ਦੇ ਰਾਹੀਂ, ਹੈ ਗੋਲੇ ਨਾਨਕ! ਵਾਹਿਗੁਰੂ ਪਰਤੱਖ ਹੁੰਦਾ ਹੈ। ਆਸਾ ਮਹਲਾ ੧ ॥ ਆਸਾ ਰਾਗ, ਪਹਿਲੀ ਪਾਤਸ਼ਾਹੀ। ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥ ਆਦਮੀ ਦਾ ਵਾਸਾ ਉਹ ਸੰਸਾਰੀ ਛੱਪੜ ਅੰਦਰ ਹੋਇਆ ਹੈ, ਜਿਸ ਦਾ ਜਲ ਉਸ ਹਰੀ ਨੇ ਅੱਗ ਵਰਗਾ ਤੱਤਾ ਕੀਤਾ ਹੋਇਆ ਹੈ। ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥ ਸੰਸਾਰੀ ਮਮਤਾ ਦੇ ਚਿੱਕੜ ਅੰਦਰ ਉਸ ਦੇ ਪੈਰ ਅੱਗੇ ਨਹੀਂ ਤੁਰਦੇ। ਮੈਂ ਉਸ ਨੂੰ, ਉਸ ਅੰਦਰ ਡੁੱਬਦਿਆਂ ਤੱਕ ਲਿਆ ਹੈ। ਮਨ ਏਕੁ ਨ ਚੇਤਸਿ ਮੂੜ ਮਨਾ ॥ ਹੇ ਮੁਰਖ ਮਨੁੱਖ! ਤੂੰ ਕਿਉਂ ਆਪਣੇ ਚਿੱਤ ਅੰਦਰ ਅਦੁੱਤੀ ਸਾਹਿਬ ਦਾ ਸਿਮਰਨ ਨਹੀਂ ਕਰਦਾ। ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥ ਰੱਬ ਨੂੰ ਭੁਲਾਉਣ ਦੁਆਰਾ, ਹੈ ਬੰਦੇ! ਤੇਰੀਆਂ ਨੇਕੀਆਂ ਸੁੱਕ ਸੜ ਜਾਣਗੀਆਂ। ਠਹਿਰਾਉ। ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥ ਮੈਂ ਨਾਂ ਬ੍ਰਹਮਚਾਰੀ ਜਾਂ ਸੱਚਾ ਮਨੁੱਖ ਤੇ ਨਾਂ ਹੀ ਵਿਦਵਾਨ ਹਾਂ, ਬੇਵਕੂਫ ਅਤੇ ਬੇਸਮਝ, ਮੈਂ ਇਸ ਜਹਾਨ ਅੰਦਰ ਜੰਮਿਆਂ ਹਾਂ। ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥੩॥ ਬਿਨੇ ਕਰਦਾ ਹੈ ਨਾਨਕ! ਮੈਂ ਉਨ੍ਹਾਂ ਦੀ ਸ਼ਰਣਾਗਤ ਸੰਭਾਲੀ ਹੈ ਜਿਹੜੇ ਤੈਨੂੰ ਨਹੀਂ ਭੁਲਾਉਂਦੇ, (ਹੈ ਸਾਹਿਬ!)। ਆਸਾ ਮਹਲਾ ੫ ॥ ਰਾਗ ਆਸਾ, ਪੰਜਵੀਂ ਪਾਤਸ਼ਾਹੀ। ਭਈ ਪਰਾਪਤਿ ਮਾਨੁਖ ਦੇਹੁਰੀਆ ॥ ਇਹ ਮਨੁੱਖੀ ਦੇਹ ਤੇਰੇ ਹੱਥ ਲੱਗੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਸ੍ਰਿਸ਼ਟੀ ਦੇ ਸੁਆਮੀ ਨੂੰ ਮਿਲਣ ਦਾ ਇਹੀ ਤੇਰਾ ਮੌਕਾ ਹੈ। ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਹੋਰ ਕਾਰਜ ਤੇਰੇ ਕਿਸੇ ਭੀ ਕੰਮ ਨਹੀਂ। ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਤਿਸੰਗਤ ਅੰਦਰ ਜੁੜ ਕੇ, ਸਿਰਫ ਨਾਮ ਦਾ ਆਰਾਧਨ ਕਰ। ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਆਹਰ ਕਰ। ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥ ਦੁਨੀਆਂਦਾਰੀ ਦੀ ਪ੍ਰੀਤ ਅੰਦਰ, ਮਨੁੱਖੀ ਜੀਵਨ ਬੇ-ਅਰਥ ਬੀਤ ਰਿਹਾ ਹੈ। ਠਹਿਰਾਉ। ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਮੈਂ ਸਿਮਰਨ, ਕਰੜੀ ਘਾਲ, ਸਵੈ-ਰੋਕ ਥਾਮ ਅਤੇ ਈਮਾਨ ਦੀ ਕਮਾਈ ਨਹੀਂ ਕੀਤੀ। ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਮੈਂ ਸਾਧੂ ਦੀ ਟਹਿਲ ਨਹੀਂ ਕਮਾਈ ਅਤੇ ਵਾਹਿਗੁਰੂ ਪਾਤਸ਼ਾਹ ਨੂੰ ਨਹੀਂ ਸਿੰਞਾਤਾ। ਕਹੁ ਨਾਨਕ ਹਮ ਨੀਚ ਕਰੰਮਾ ॥ ਅਧਮ ਹਨ ਮੇਰੇ ਅਮਲ, ਗੁਰੂ ਜੀ ਆਖਦੇ ਹਨ। ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥ ਆਪਣੀ ਪਨਾਹ ਲੈਣ ਵਾਲੇ ਦੀ ਲੱਜਿਆ ਰੱਖ, (ਹੇ ਮੇਰੇ ਮਾਲਕ!)। ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ਉਸਤਤੀ ਦਾ ਗੀਤ ਰਾਗ ਗਊੜੀ ਦੀਪਕੀ, ਪਹਿਲੀ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਜਿਸ ਗ੍ਰਿਹ ਅੰਦਰ ਸਿਰਜਣਹਾਰ ਦਾ ਸਿਮਰਨ ਹੁੰਦਾ ਹੈ ਅਤੇ ਉਸ ਦਾ ਜੱਸ ਉਚਾਰਣ ਕੀਤਾ ਜਾਂਦਾ ਹੈ, ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥ ਉਸ ਗ੍ਰਿਹ ਅੰਦਰ ਜੱਸ ਦੇ ਗੀਤ ਗਾਇਨ ਕਰ ਤੇ ਰਚਨਹਾਰ ਨੂੰ ਅਰਾਧ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ ਤੂੰ ਮੇਰੇ ਨਿਡਰ ਸੁਆਮੀ ਦੇ ਜੱਸ ਦੇ ਗੀਤ ਗਾਇਨ ਕਰ। ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥ ਮੈਂ ਉਸ ਖੁਸ਼ੀ ਦੇ ਗਾਉਣੇ ਉਤੇ ਕੁਰਬਾਨ ਜਾਂਦਾ ਹਾਂ, ਜਿਸ ਦੁਆਰਾ ਸਦੀਵੀ ਠੰਢ-ਚੈਨ ਪਰਾਪਤ ਹੁੰਦੀ ਹੈ। ਠਹਿਰਾਉ। ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ ਸਦੀਵ ਸਦੀਵ ਹੀ ਪ੍ਰਭੂ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ ਅਤੇ ਦੇਣ ਵਾਲਾ ਸਾਰਿਆਂ ਨੂੰ ਵੇਖ ਰਿਹਾ ਹੈ। ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥ ਤੈਡੀਆਂ ਦਾਤਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਤਾਂ ਤੇਰਾ ਜਾਂ (ਉਸ ਦਾਤੇ ਦਾ)। ਅੰਦਾਜ਼ਾ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ ਵਿਆਹ ਦਾ ਸਾਲ ਤੇ ਦਿਹਾੜਾ (ਮੁਕੱਰਰ) ਜਾ (ਲਿਖਿਆ ਹੋਇਆ) ਹੈ। ਮੇਰੀਓ ਸਖੀਓ ਇਕੱਠੀਆਂ ਹੋ ਕੇ ਬੂਹੇ ਉਤੇ ਤੇਲ ਚੋਵੋ। ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥ ਮੈਨੂੰ ਆਪਣੀਆਂ ਅਸ਼ੀਰਵਾਦਾਂ ਦਿਓ, ਹੈ ਮਿੱਤਰੋ! ਤਾਂ ਜੋ ਮੇਰਾ ਆਪਣੇ ਮਾਲਕ ਨਾਲ ਮਿਲਾਪ ਹੋ ਜਾਵੇ। ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਇਹ ਸਮਨ ਹਰ ਘਰ ਵਿੱਚ ਭੇਜਿਆ ਜਾਂਦਾ ਹੈ ਤੇ ਐਸੀਆਂ ਹਾਕਾਂ ਹਰ ਰੋਜ਼ ਹੀ ਪੈਦੀਆਂ ਰਹਿੰਦੀਆਂ ਹਨ। ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥ ਬੁਲਾਉਣ ਵਾਲੇ ਦਾ ਆਰਾਧਨ ਕਰ, ਹੈ ਨਾਨਕ! ਉਹ ਦਿਹਾੜਾ ਨੇੜੇ ਢੁਕ ਰਿਹਾ ਹੈ। ਰਾਗੁ ਆਸਾ ਮਹਲਾ ੧ ॥ ਰਾਗ ਆਸਾ, ਪਹਿਲੀ ਪਾਤਸ਼ਾਹੀ। ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਛੇ ਸ਼ਾਸਤਰ ਹਨ, ਛੇ ਉਨ੍ਹਾਂ ਦੇ ਪੜ੍ਹਾਉਣ ਵਾਲੇ ਅਤੇ ਛੇ ਉਨ੍ਹਾਂ ਦੇ ਮੱਤ। ਗੁਰੁ ਗੁਰੁ ਏਕੋ ਵੇਸ ਅਨੇਕ ॥੧॥ ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਕੇਵਲ ਇਕ ਸਾਹਿਬ ਹੈ। ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ। ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥ ਹੇ ਪਿਤਾ! ਜਿਸ ਗ੍ਰਹਿ (ਮੱਤ) ਅੰਦਰ ਸਿਰਜਣਹਾਰ ਦੀ ਸਿਫ਼ਤ-ਸ਼ਲਾਘਾ ਹੁੰਦੀ ਹੈ, ਉਸ ਮੱਤ ਦੀ ਪੈਰਵੀ ਕਰ। ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥ ਇਸ ਮੱਤ ਵਿੱਚ ਤੇਰੀ ਵਡਿਆਈ ਹੈ। ਠਹਿਰਾਉ। ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਸਕਿੰਟ, ਮਿੰਟ ਘੰਟੇ, ਦਿਨ ਦੇ ਚੁਥਾਈਏ, ਚੰਦ ਦੇ ਦਿਹਾੜੇ ਸੂਰਜ ਦੇ ਦਿਹਾੜੇ, ਮਹੀਨੇ, ਸੂਰਜੁ ਏਕੋ ਰੁਤਿ ਅਨੇਕ ॥ ਅਤੇ ਕਈ ਮੌਸਮ ਇਕ ਸੂਰਜ ਤੋਂ ਉਤਪੰਨ ਹੁੰਦੇ ਹਨ। copyright GurbaniShare.com all right reserved. Email:- |