ਸਾਰੰਗ ਮਹਲਾ ੪ ॥ ਸਾਰੰਗ ਚੌਥੀ ਪਾਤਿਸ਼ਾਹੀ। ਜਪਿ ਮਨ ਨਰਹਰੇ ਨਰਹਰ ਸੁਆਮੀ ਹਰਿ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰਿ ਪ੍ਰੀਤਮੁ ਮੋਰਾ ॥੧॥ ਰਹਾਉ ॥ ਹੇ ਮੇਰੀ ਜਿੰਦੜੀਏ! ਤੂੰ ਮਨੁੱਸ਼-ਸ਼ੇਰ, ਮਨੁੱਸ਼-ਸ਼ੇਰ ਸਰੂਪ ਆਪਣੇ ਸਾਹਿਬ ਦਾ ਸਿਮਰਨ ਕਰ। ਵਾਹਿਗੁਰੂ ਸਾਰਿਆਂ ਦੇਵਤਿਆਂ ਦਾ ਪ੍ਰਭੂ ਹੈ। ਤੂੰ ਮੇਰੇ ਪਿਆਰੇ ਪੂਜਯ ਸੁਆਮੀ ਮਾਲਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਉ। ਜਿਤੁ ਗ੍ਰਿਹਿ ਗੁਨ ਗਾਵਤੇ ਹਰਿ ਕੇ ਗੁਨ ਗਾਵਤੇ ਰਾਮ ਗੁਨ ਗਾਵਤੇ ਤਿਤੁ ਗ੍ਰਿਹਿ ਵਾਜੇ ਪੰਚ ਸਬਦ ਵਡ ਭਾਗ ਮਥੋਰਾ ॥ ਜਿਸ ਘਰ ਵਿੱਚ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਹਨ, ਹਰੀ ਦੀਆਂ ਸਿਫਤਾ ਗਾਇਨ ਕੀਤੀਆਂ ਜਾਂਦੀਆਂ ਹਨ, ਪ੍ਰਭੂ ਦੀਆਂ ਸਿਫਤਾ ਗਾਇਨ ਕੀਤੀਆਂ ਜਾਂਦੀਆਂ ਹਨ, ਉਸ ਘਰ ਵਿੱਚ ਪੰਜ ਸੰਗੀਤਕ ਸਾਜਾਂ ਦਾ ਰਾਗ ਗੂੰਜਦਾ ਹੈ। ਭਾਰੀ ਪ੍ਰਾਲਭਧ ਲਿਖੀ ਹੋਈ ਹੈ, ਉਸ ਦੇ ਮੱਥੇ ਉਤੇ ਜੋ ਇਹੋ ਜਿਹੇ ਘਰ ਵਿੱਚ ਵਸਦਾ ਹੈ। ਤਿਨ੍ਹ੍ਹ ਜਨ ਕੇ ਸਭਿ ਪਾਪ ਗਏ ਸਭਿ ਦੋਖ ਗਏ ਸਭਿ ਰੋਗ ਗਏ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ ਤਿਨ੍ਹ੍ਹ ਜਨ ਕੇ ਹਰਿ ਮਾਰਿ ਕਢੇ ਪੰਚ ਚੋਰਾ ॥੧॥ ਉਸ ਜੀਵ ਦੇ ਸਾਰੇ ਗੁਨਾਹ ਮਿਟ ਜਾਂਦੇ ਹਨ, ਸਾਰੀਆਂ ਬਦੀਆਂ ਮਿਟ ਜਾਂਦੀਆਂ ਹਨ, ਸਾਰੀਆਂ ਬੀਮਾਰੀਆਂ ਮਿਟ ਜਾਂਦੀਆਂ ਹਨ, ਅਤੇ ਸ਼ਹਿਵਤ ਗੁੱਸਾ ਲਾਲਚ ਸੰਸਾਰੀ ਮਮਤਾ ਅਤੇ ਹੰਕਾਰ ਮਿਟ ਜਾਂਦੇ ਹਨ। ਉਸ ਜੀਵ ਦੇ ਪੰਜ ਤਸਕਰਾਂ ਨੂੰ ਸੁਆਮੀ ਮਾਰ ਕੇ ਬਾਹਰ ਕੱਢ ਦਿੰਦਾ ਹੈ। ਹਰਿ ਰਾਮ ਬੋਲਹੁ ਹਰਿ ਸਾਧੂ ਹਰਿ ਕੇ ਜਨ ਸਾਧੂ ਜਗਦੀਸੁ ਜਪਹੁ ਮਨਿ ਬਚਨਿ ਕਰਮਿ ਹਰਿ ਹਰਿ ਆਰਾਧੂ ਹਰਿ ਕੇ ਜਨ ਸਾਧੂ ॥ ਸੁਆਮੀ ਦੇ ਨਾਮ ਦਾ ਉਚਾਰਨ ਕਰੋ ਹੇ ਰੱਬ ਦੇ ਸੰਤੋ! ਸੰਸਾਰ ਦੇ ਸੁਆਮੀ ਦਾ ਸਿਮਰਨ ਕਰੋ, ਹੇ ਰੱਬ ਦੇ ਨੇਕ ਬੰਦਿਓ! ਖਿਆਲ ਸ਼ਬਦ ਤੇ ਅਮਲ ਵਿੱਚ ਤੁਸੀਂ ਆਪਣੇ ਸੁਆਮੀ ਵਾਹਿਗੁਰੂ ਦਾ ਆਰਾਧਨ ਕਰੋ ਹੇ ਰੱਬ ਦੇ ਨੇਕ ਬੰਦਿਓ! ਹਰਿ ਰਾਮ ਬੋਲਿ ਹਰਿ ਰਾਮ ਬੋਲਿ ਸਭਿ ਪਾਪ ਗਵਾਧੂ ॥ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਅਤੇ ਇਹ ਤੇਰੇ ਸਾਰੇ ਗੁਨਾਹ ਕੱਟ ਦੇਵੇਗਾ। ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸੋੁਰਾ ॥ ਹਮੇਸ਼ਾ, ਹਮੇਸ਼ਾਂ ਤੂੰ ਜਾਗਦਾ ਰਹੁ। ਆਲਮ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੂੰ ਸਦੀਵ ਸਦਵੀ ਹੀ ਖੁਸ਼ੀ ਅੰਦਰ ਵਸ। ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮੁ ਅਰਥੁ ਕਾਮ ਮੋਖੁ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ ॥੨॥੨॥੯॥ ਗੋਲਾ ਨਾਨਕ ਆਖਦਾ ਹੈ, ਹੇ ਸੁਆਮੀ! ਤੇਰਾ ਸਾਧੂ ਚਿੱਤ-ਚਾਹੁੰਦੇ ਮੇਵੇ ਪਾ ਲੈਂਦਾ ਹੈ, ਸਾਰੇ ਮੇਵੇ ਪਾ ਲੈਂਦਾ ਹੈ ਅਤੇ ਸੱਚਾਈ, ਧਨ-ਦੌਲਤ, ਕਾਮਯਾਬੀ ਅਤੇ ਕਲਿਆਣ ਦੀਆਂ ਚਾਰ ਉਤਮ ਦਾਤਾਂ ਭੀ ਪਾ ਲੈਂਦਾ ਹੈ। ਸਾਰਗ ਮਹਲਾ ੪ ॥ ਸਾਰੰਗ ਚੌਥੀ ਪਾਤਿਸ਼ਾਹੀ। ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥ ਹੇ ਮੇਰੀ ਜਿੰਦੜੀਏ! ਤੂੰ ਮਾਇਆ ਦੇ ਸੁਆਮੀ, ਅੰਮ੍ਰਿਤ ਦੇ ਪਿਆਰੇ ਅਤੇ ਹਾਨਤਾ ਦੇ ਪ੍ਰੇਮੀ ਵਾਹਿਗੁਰੂ ਦਾ ਸਿਮਰਨ ਕਰ। ਪਰਮ ਪ੍ਰਭੂ, ਸੱਚਾ ਪਰਮ ਪ੍ਰਭੂ ਸੁਆਮੀ ਅੰਦਰਲੀਆਂ ਜਾਨਣਹਾਰ ਹੈ। ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ ਹਰਿ ਪ੍ਰੀਤਮ ਗੁਨ ਗਾਓੁ ॥੧॥ ਰਹਾਉ ॥ ਤੂੰ ਉਸ ਪਿਆਰੇ ਪ੍ਰਭੂ ਦੀ ਮਹਿਮਾ ਗਾਇਨ ਕਰ, ਜੋ ਸਾਰਿਆਂ, ਦੁਖੜਿਆਂ ਨੂੰ ਨਾਸ ਕਰਨ ਵਾਲਾ ਅਤੇ ਸਾਰੇ ਆਰਾਮ ਬਖਸ਼ਣਹਾਰ ਹੈ। ਠਹਿਰਾਓ। ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥ ਵਾਹਿਗੁਰੂ ਹਰ ਮਨ, ਦਿਲ ਅਤੇ ਦੇਹਿ ਅੰਦਰ ਵਸਦਾ ਹੈ। ਵਾਹਿਗੁਰੂ ਸੁਅਮੀ ਸਮੁੰਦਰਾਂ ਤੇ ਸੁੱਕੀਆਂ ਜਮੀਨਾਂ ਵਿੱਚ ਵਸਦਾ ਹੈ, ਅਤੇ ਵਾਹਿਗੁਰੂ ਥਾਵਾਂ ਤੇ ਉਹਨਾਂ ਦੀਆਂ ਵਿੱਥਾਂ ਵਿੱਚ ਵਸਦਾ ਹੈ, ਮੈਨੂੰ ਆਪਣੇ ਵਾਹਿਗੁਰੂ ਨੂੰ ਵੇਖਣ ਦੀ ਉਮੰਗ ਹੈ। ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥ ਕੋਈ ਸਾਧੂ, ਵਾਹਿਗੁਰੂ ਦਾ ਨੇਕ ਬੰਦਾ ਅਤੇ ਮੇਰਾ ਪਿਆਰਾ ਨੇਕ ਬੰਦਾ ਆ ਕੇ ਮੈਨੂੰ ਮੇਰੇ ਵਾਹਿਗੁਰੂ ਦਾ ਰਸਤਾ ਵਿਖਾਲੇ। ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਓੁ ॥੧॥ ਉਸ ਬੰਦੇ ਦੇ ਮੈਂ ਪੈਰ ਮਲਾਂ, ਪੂੰਝਾਂ ਅਤੇ ਸਾਫ ਕਰਾਂਗਾ। ਹਰਿ ਜਨ ਕਉ ਹਰਿ ਮਿਲਿਆ ਹਰਿ ਸਰਧਾ ਤੇ ਮਿਲਿਆ ਗੁਰਮੁਖਿ ਹਰਿ ਮਿਲਿਆ ॥ ਹਰੀ ਦਾ ਬੰਦਾ ਹਰੀ ਨੂੰ ਮਿਲ ਪੈਦਾ ਹੈ, ਭਰੋਸੇ ਰਾਹੀਂ ਹਰੀ ਨੂੰ ਮਿਲ ਪੈਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਹਰੀ ਨੂੰ ਮਿਲ ਪੈਦਾ ਹੈ। ਮੇਰੈ ਮਨਿ ਤਨਿ ਆਨੰਦ ਭਏ ਮੈ ਦੇਖਿਆ ਹਰਿ ਰਾਓੁ ॥ ਮੇਰਾ ਚਿੱਤ ਅਤੇ ਦੇਹਿ ਖੁਸ਼ੀ ਵਿੱਚ ਹਨ, ਕਿਉਂ ਜੋ ਮੈਂ ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਵੇਖ ਲਿਆ ਹੈ। ਜਨ ਨਾਨਕ ਕਉ ਕਿਰਪਾ ਭਈ ਹਰਿ ਕੀ ਕਿਰਪਾ ਭਈ ਜਗਦੀਸੁਰ ਕਿਰਪਾ ਭਈ ॥ ਗੋਲੇ ਨਾਨਕ ਉਤੇ ਮਿਹਰ ਹੋਈ ਹੈ, ਵਾਹਿਗੁਰੂ ਦੀ ਮਿਹਰ ਹੋਈ ਹੈ ਅਤੇ ਸ਼੍ਰਿਸ਼ਟੀ ਦੇ ਸੁਆਮੀ ਦੀ ਮਿਹਰ ਹੋਈ ਹੈ। ਮੈ ਅਨਦਿਨੋ ਸਦ ਸਦ ਸਦਾ ਹਰਿ ਜਪਿਆ ਹਰਿ ਨਾਓੁ ॥੨॥੩॥੧੦॥ ਰੈਣ ਅਤੇ ਦਿਲ ਮੈਂ ਹਮੇਸ਼ਾਂ ਹੇਮਸ਼ਾ ਹਮੇਸ਼ਾਂ ਹੀ ਆਪਣੇ ਸੁਆਮੀ ਅਤੇ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ। ਸਾਰਗ ਮਹਲਾ ੪ ॥ ਸਾਰੰਗ ਚੌਥੀ ਪਾਤਿਸ਼ਾਹੀ। ਜਪਿ ਮਨ ਨਿਰਭਉ ॥ ਹੇ ਮੇਰੀ ਜਿੰਦੇ! ਤੂੰ ਨਿੱਡਰ ਸਾਈਂ ਦਾ ਸਿਮਰਨ ਕਰ, ਸਤਿ ਸਤਿ ਸਦਾ ਸਤਿ ॥ ਜੋ ਸੱਚਾ, ਸੱਚਾ ਸਦੀਵ ਹੀ ਸੱਚਾ ਹੈ। ਨਿਰਵੈਰੁ ਅਕਾਲ ਮੂਰਤਿ ॥ ਉਹ ਦੁਸ਼ਮਨੀ-ਰਹਿਤ, ਸਮੇ ਤੋਂ ਪਰੇ ਵਿਅਕਤੀ ਅਜਨਮਾ, ਆਜੂਨੀ ਸੰਭਉ ॥ ਅਤੇ ਸਵੈ-ਪ੍ਰਕਾਸ਼ਵਾਨ ਹੈ। ਮੇਰੇ ਮਨ ਅਨਦਿਨੋੁ ਧਿਆਇ ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥ ਹੇ ਮੇਰੇ ਮਨੂਏ! ਤੂੰ ਰੈਣ ਅਤੇ ਦਿਨ ਆਪਣੇ ਸਰੂਪ ਰਹਿਤ ਅਤੇ ਸਵੈ-ਦ੍ਰਿਪਤ ਸਾਈਂ ਦਾ ਸਿਮਰਨ ਕਰ। ਠਹਿਰਾਉ। ਹਰਿ ਦਰਸਨ ਕਉ ਹਰਿ ਦਰਸਨ ਕਉ ਕੋਟਿ ਕੋਟਿ ਤੇਤੀਸ ਸਿਧ ਜਤੀ ਜੋਗੀ ਤਟ ਤੀਰਥ ਪਰਭਵਨ ਕਰਤ ਰਹਤ ਨਿਰਾਹਾਰੀ ॥ ਹਰੀ ਦੇ ਦੀਦਾਰ ਨਹੀਂ, ਹਰੀ ਦੇ ਦੀਦਾਰ ਨਹੀਂ ਤੇਤੀ ਕਰੋੜ ਦੇਵਤੇ ਤੇ ਸੈਕੜੇ ਹਜ਼ਾਰ ਪੂਰਨ ਪੁਰਸ਼ ਬ੍ਰਹਮਚਾਰੀ ਤੇ ਯੋਗੀ ਧਰਮ ਅਸਥਾਨ ਦੇ ਕਿਨਾਰਿਆਂ ਉਤੇ ਰਟਨ ਕਰਦੇ ਅਤੇ ਵਰਤ ਰਖਦੇ ਹਨ। ਤਿਨ ਜਨ ਕੀ ਸੇਵਾ ਥਾਇ ਪਈ ਜਿਨ੍ਹ੍ਹ ਕਉ ਕਿਰਪਾਲ ਹੋਵਤੁ ਬਨਵਾਰੀ ॥੧॥ ਉਨ੍ਹਾਂ ਪ੍ਰਾਣੀਆਂ ਦੀ ਘਾਲ ਕਬੂਲ ਪੈ ਜਾਂਦੀ ਹੈ, ਜਿਨ੍ਹਾਂ ਉਤੇ ਜੰਗਲਾਂ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ। ਹਰਿ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰਿ ਰਾਮ ਮੁਰਾਰੀ ॥ ਕੇਵਲ ਉਹ ਹੀ ਵਾਹਿਗੁਰੂ ਦੇ ਚੰਗੇ ਸਾਧੂ ਅਤੇ ਸਰੇਸ਼ਟ ਤੇ ਨੇਕ ਵੈਰਾਗੀ ਹਨ, ਜੋ ਹੰਕਾਰ ਦੇ ਵੇਰੀ ਵਾਹਿਗੁਰੂ ਸੁਅਮਾੀ ਨੂੰ ਚੰਗੇ ਲਗਦੇ ਹਨ। ਜਿਨ੍ਹ੍ਹ ਕਾ ਅੰਗੁ ਕਰੈ ਮੇਰਾ ਸੁਆਮੀ ਤਿਨ੍ਹ੍ਹ ਕੀ ਨਾਨਕ ਹਰਿ ਪੈਜ ਸਵਾਰੀ ॥੨॥੪॥੧੧॥ ਜਿਨ੍ਹਾਂ ਦਾ ਪੱਖ ਮੇਰਾ ਸੁਅਮਾੀ ਵਾਹਿਗੁਰੂ ਲੈਂਦਾ ਹੈ, ਹੇ ਨਾਨਕ! ਉਹ ਉਨ੍ਹਾਂ ਦੀ ਇੱਜ਼ਤ ਆਬਰੂ ਬਰਕਰਾਰ ਰਖਦਾ ਹੈ। copyright GurbaniShare.com all right reserved. Email |