Page 1309

ਕ੍ਰਿਪਾ ਕ੍ਰਿਪਾ ਕ੍ਰਿਪਾ ਕਰਿ ਹਰਿ ਜੀਉ ਕਰਿ ਕਿਰਪਾ ਨਾਮਿ ਲਗਾਵੈਗੋ ॥
ਹੇ ਮਹਾਰਾਜ ਮਾਲਕ! ਤੂੰ ਮੇਰੇ ਉਤੇ ਮਿਹਰ ਦਿਆ ਅਤੇ ਮਿਹਰਬਾਨੀ ਧਾਰ ਅਤੇ ਮਿਹਰ ਧਾਰ ਕੇ ਤੂੰ ਮੈਨੂੰ ਆਪਣੇ ਨਾਮ ਨਾਲ ਜੋੜ ਲੈ।

ਕਰਿ ਕਿਰਪਾ ਸਤਿਗੁਰੂ ਮਿਲਾਵਹੁ ਮਿਲਿ ਸਤਿਗੁਰ ਨਾਮੁ ਧਿਆਵੈਗੋ ॥੧॥
ਮਿਹਰ ਧਾਰ ਕੇ ਤੂੰ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦੇ। ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਾ ਮੈਂ ਤੇਰਾ ਨਾਮ ਦਾ ਸਿਮਰਨ ਕਰਾਗਾਂ, ਹੇ ਮੇਰੇ ਮਾਲਕ!

ਜਨਮ ਜਨਮ ਕੀ ਹਉਮੈ ਮਲੁ ਲਾਗੀ ਮਿਲਿ ਸੰਗਤਿ ਮਲੁ ਲਹਿ ਜਾਵੈਗੋ ॥
ਅਨੇਕਾ ਜਨਮਾਂ ਦੇ ਹੰਕਾਰ ਦੀ ਮੈਲ ਮੈਨੂੰ ਚਿਮੜੀ ਹੋਈ ਅਤੇ ਸਾਧ-ਸੰਗਤ ਨਾਲ ਜੁੜਨ ਦੁਆਰਾ ਇਹ ਮੈਲ ਧੋਤੀ ਜਾ ਸਕਦੀ ਹੈ।

ਜਿਉ ਲੋਹਾ ਤਰਿਓ ਸੰਗਿ ਕਾਸਟ ਲਗਿ ਸਬਦਿ ਗੁਰੂ ਹਰਿ ਪਾਵੈਗੋ ॥੨॥
ਜਿਸ ਤਰ੍ਹਾ ਲੱਕੜ ਨਾਲ ਜੁੜਿਆ ਹੋਇਆ ਲੋਹਾ ਪਾਰ ਉਤਰ ਜਾਂਦਾ ਹੈ ਏਸੇ ਤਰ੍ਹਾਂ ਹੀ ਗੁਰਾ ਦੀ ਬਾਣੀ ਜਾਲ ਜੁੜਿਆ ਹੋਇਆ ਜੀਵ ਪ੍ਰਭੂ ਨੂੰ ਪਾ ਲੈਂਦਾ ਹੈ।

ਸੰਗਤਿ ਸੰਤ ਮਿਲਹੁ ਸਤਸੰਗਤਿ ਮਿਲਿ ਸੰਗਤਿ ਹਰਿ ਰਸੁ ਆਵੈਗੋ ॥
ਤੂੰ ਸਾਧ ਸੰਗਤ, ਵਾਹਿਗੁਰੂ ਦੇ ਪਿਆਰਿਆ ਦੀ ਬੈਠਕ ਨਾਲ ਜੁੜ ਜਾ। ਕਿਉਂਕਿ ਸਤਿਸੰਗਤ ਨਾਲ ਮਿਲ ਜਾਣ ਦੁਆਰਾ, ਤੂੰ ਪ੍ਰਭੂ ਦੇ ਨਾਮ ਅੰਮਿਤ ਨੂੰ ਪਾ ਲਵੇਗਾ।

ਬਿਨੁ ਸੰਗਤਿ ਕਰਮ ਕਰੈ ਅਭਿਮਾਨੀ ਕਢਿ ਪਾਣੀ ਚੀਕੜੁ ਪਾਵੈਗੋ ॥੩॥
ਜੋ ਕੋਈ ਸਤਿਸੰਗਤ ਨਹੀਂ ਕਰਦਾ ਅਤੇ ਹੰਕਾਰੀ ਅਮਲ ਕਮਾਉਂਦਾ ਹੈ, ਉਹ ਉਸ ਦੀ ਮਾਨੰਦ ਹੈ ਜੋ ਜਲ ਨੂੰ ਕੱਢ ਕੇ ਗਾਰੇ ਵਿੱਚ ਸੁਟ ਪਾਉਂਦਾ ਹੈ।

ਭਗਤ ਜਨਾ ਕੇ ਹਰਿ ਰਖਵਾਰੇ ਜਨ ਹਰਿ ਰਸੁ ਮੀਠ ਲਗਾਵੈਗੋ ॥
ਵਾਹਿਗੁਰੂ ਸਾਧੂ ਸਰੂਪ ਪੁਰਸ਼ਾਂ ਦਾ ਰਖਵਾਲਾ ਹੈ ਅਤੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਸਾਧੂਆਂ ਨੂੰ ਮਿੱਠਾ ਲਗਦਾ ਹੈ।

ਖਿਨੁ ਖਿਨੁ ਨਾਮੁ ਦੇਇ ਵਡਿਆਈ ਸਤਿਗੁਰ ਉਪਦੇਸਿ ਸਮਾਵੈਗੋ ॥੪॥
ਹਰ ਮੁਹਤ ਪ੍ਰਭੂ ਉਨ੍ਹਾਂ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ ਤੇ ਸੱਚੇ ਗੁਰਾਂ ਦੀ ਸਿਖਮਤ ਰਾਹੀਂ ਉਹ ਉਸ ਅੰਦਰ ਲੀਨ ਹੋ ਜਾਂਦੇ ਹਨ।

ਭਗਤ ਜਨਾ ਕਉ ਸਦਾ ਨਿਵਿ ਰਹੀਐ ਜਨ ਨਿਵਹਿ ਤਾ ਫਲ ਗੁਨ ਪਾਵੈਗੋ ॥
ਤੂੰ ਹਮੇਸ਼ਾਂ ਸੁਆਮੀ ਦੇ ਸ਼ਰਧਾਲੂਆਂ ਨੂੰ ਪ੍ਰਣਾਮ ਕਰ। ਜੇਕਰ ਤੂੰ ਵਾਹਿਗੁਰੂ ਦੇ ਗੋਲਿਆਂ ਨੂੰ ਨਿਮਸਕਾਰ ਕਰੇਗਾ, ਤਦ ਤੂੰ ਨੇਕੀਆਂ ਦੇ ਮੇਵੇ ਨੂੰ ਪਾ ਲਵੇਗਾ।

ਜੋ ਨਿੰਦਾ ਦੁਸਟ ਕਰਹਿ ਭਗਤਾ ਕੀ ਹਰਨਾਖਸ ਜਿਉ ਪਚਿ ਜਾਵੈਗੋ ॥੫॥
ਬਦਮਾਸ਼, ਜੋ ਸਾਧੂਆਂ ਦੀ ਬਦਖੋਈ ਕਰਦੇ ਹਨ ਉਹ ਹਰਨਾਖਸ਼ ਦੀ ਤਰ੍ਹਾਂ ਤਬਾਹ ਹੋ ਜਾਂਦੇ ਹਨ।

ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ ਪੂਜ ਕਰਾਵੈਗੋ ॥
ਕੰਵਲ ਦੇ ਪੁਤ੍ਰ ਬਰਮਾ ਅਤੇ ਮੱਛੀ ਦੇ ਪੁਤ੍ਰ ਵਿਆਸ ਨੇ ਤਪੱਸਿਆ ਕੀਤੀ ਅਤੇ ਉਨ੍ਹਾਂ ਦੀ ਮਾਣਤਾ ਹੋਈ।

ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ ਚੁਕਾਵੈਗੋ ॥੬॥
ਜੋ ਕੋਈ ਭੀ ਪ੍ਰਭੂ ਦਾ ਗੋਲਾ ਹੈ, ਆਪਣਾ ਸੰਦੇਹ ਅਤੇ ਵਹਿਮ ਨਵਿਤਰ ਕਰਕੇ ਤੂੰ ਉਸ ਦੀ ਉਪਾਸ਼ਨਾ ਕਰ।

ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ ॥
ਉਚੀ ਅਤੇ ਨੀਵੀ ਜਾਤ ਵੇਖ ਕੇ ਤੂੰ ਧੋਖਾ ਨਾਂ ਖਾ। ਜਨਕ, ਖੱਤਰੀ ਦੇ ਪੇਰੀ ਡਿਗ ਕੇ, ਸੁਖਦੇਵ ਬ੍ਰਹਮਣ ਨੇ ਆਪਣੇ ਸੁਆਮੀ ਦਾ ਸਿਮਰਨ ਕੀਤਾ ਸੀ।

ਜੂਠਨ ਜੂਠਿ ਪਈ ਸਿਰ ਊਪਰਿ ਖਿਨੁ ਮਨੂਆ ਤਿਲੁ ਨ ਡੁਲਾਵੈਗੋ ॥੭॥
ਪੱਤਲਾ ਦੀ ਜੂਠ ਮੂਠ ਉਸ ਦੇ ਸੀਸ ਉਤੇ ਡਿਗਦੀ ਸੀ, ਪ੍ਰੰਤੂ ਉਸ ਦਾ ਚਿੱਤ ਇਕ ਭੋਰਾ ਤੇ ਰਤੀ ਭਰ ਭੀ ਨਾਂ ਥਿੜਕਿਆ?

ਜਨਕ ਜਨਕ ਬੈਠੇ ਸਿੰਘਾਸਨਿ ਨਉ ਮੁਨੀ ਧੂਰਿ ਲੈ ਲਾਵੈਗੋ ॥
ਆਪਣੇ ਤਖਤ ਉਤੇ ਬੈਠੇ ਹੋਏ ਜਨਕ ਨੇ ਨੌ ਰਿਸ਼ੀਆਂ ਦੇ ਪੈਰਾ ਦੀ ਧੂੜ ਲੈ ਕੇ ਆਪਣੇ ਮਸਤਕ ਨੂੰ ਲਾਈ।

ਨਾਨਕ ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੈ ਦਾਸਨਿ ਦਾਸ ਕਰਾਵੈਗੋ ॥੮॥੨॥
ਹੇ ਪ੍ਰਭੂ! ਤੂੰ ਨਾਨਕ ਤੇ ਰਹਿਮਤ, ਅਤੇ ਕਿਰਪਾ ਧਾਰ ਅਤੇ ਉਸ ਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ।

ਕਾਨੜਾ ਮਹਲਾ ੪ ॥
ਕਾਨੜਾ ਚੋਥੀ ਪਾਤਿਸ਼ਾਹੀ।

ਮਨੁ ਗੁਰਮਤਿ ਰਸਿ ਗੁਨ ਗਾਵੈਗੋ ॥
ਹੇ ਮੇਰੀ ਜਿੰਦੜੀਏ! ਗੁਰਾ ਦੇ ਉਪਦੇਸ਼ ਦੁਆਰਾ ਤੂੰ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਪ੍ਰੇਮ ਨਾਲ ਗਾਇਨ ਕਰ।

ਜਿਹਵਾ ਏਕ ਹੋਇ ਲਖ ਕੋਟੀ ਲਖ ਕੋਟੀ ਕੋਟਿ ਧਿਆਵੈਗੋ ॥੧॥ ਰਹਾਉ ॥
ਮੇਰੀ ਇਕ ਜੀਭ ਲੱਖਾਂ ਅਤੇ ਕ੍ਰੋੜਾ ਹੋ ਜਾਵੇ, ਇਨ੍ਹਾਂ ਲੱਖਾਂ ਅਤੇ ਕ੍ਰੋੜਾ ਜੀਭਾ ਨਾਲ ਮੈਂ ਕ੍ਰੋੜਾ ਹੀ ਵਾਰੀ ਆਪਣੇ ਸੁਆਮੀ ਦੀ ਉਸਤਤਿ ਗਾਇਨ ਕਰਾਗਾ। ਠਹਿਰਾਉ।

ਸਹਸ ਫਨੀ ਜਪਿਓ ਸੇਖਨਾਗੈ ਹਰਿ ਜਪਤਿਆ ਅੰਤੁ ਨ ਪਾਵੈਗੋ ॥
ਸੱਪਾ ਦਾ ਰਾਜਾ ਆਪਣੇ ਹਜਾਰ ਫਣਾ ਨਾਲ ਪ੍ਰਭੂ ਦਾ ਨਾਮ ਉਚਾਰਨ ਕਰਦਾ ਹੈ, ਪ੍ਰੰਤੂ ਐਸ ਤਰ੍ਹਾਂ ਉਚਾਰਨ ਕਰਨ ਦੁਆਰਾ ਉਹ ਪ੍ਰਭੂ ਦੇ ਓੜਕ ਨੂੰ ਨਹੀਂ ਪਾ ਸਕਦਾ।

ਤੂ ਅਥਾਹੁ ਅਤਿ ਅਗਮੁ ਅਗਮੁ ਹੈ ਮਤਿ ਗੁਰਮਤਿ ਮਨੁ ਠਹਰਾਵੈਗੋ ॥੧॥
ਤੂੰ ਹੇ ਪ੍ਰਭੂ! ਪਰਮ ਬੇਥਾਹ, ਬੇਅੰਤ ਅਤੇ ਅਪੁਜ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਪਤ ਹੋਈ ਹੋਈ ਸਮਝ ਰਾਹੀਂ ਹੀ ਮਨ ਟਿਕਾਉ ਵਿੱਚ ਆ ਜਾਂਦਾ ਹੈ।

ਜਿਨ ਤੂ ਜਪਿਓ ਤੇਈ ਜਨ ਨੀਕੇ ਹਰਿ ਜਪਤਿਅਹੁ ਕਉ ਸੁਖੁ ਪਾਵੈਗੋ ॥
ਜੋ ਤੇਰਾ ਚਿੰਤਨ ਕਰਦੇ ਹਨ, ਹੇ ਸਾਈਂ! ਸ਼੍ਰੇਸ਼ਟ ਹਨ ਉਹ ਪੁਰਸ਼। ਜੋ ਕੋਈ ਭੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹ ਆਰਾਮ ਚੈਨ ਨੂੰ ਪਾ ਲੈਂਦਾ ਹੈ।

ਬਿਦਰ ਦਾਸੀ ਸੁਤੁ ਛੋਕ ਛੋਹਰਾ ਕ੍ਰਿਸਨੁ ਅੰਕਿ ਗਲਿ ਲਾਵੈਗੋ ॥੨॥
ਅਛੂਤ ਛੋਕਰੇ, ਨੌਕਰਾਨੀ ਦੇ ਪੁਤ੍ਰ ਬਿਦਰ ਨੂੰ ਕ੍ਰਿਸ਼ਨ ਨੇ ਆਪਣੇ ਦਿਲ ਅਤੇ ਹਿਕ ਨਾਲ ਲਾ ਲਿਆ।

ਜਲ ਤੇ ਓਪਤਿ ਭਈ ਹੈ ਕਾਸਟ ਕਾਸਟ ਅੰਗਿ ਤਰਾਵੈਗੋ ॥
ਲਕੜ ਪਾਣੀ ਤੋਂ ਪੈਦਾ ਹੋਈ ਹੈ ਇਸ ਲਈ ਲੱਕੜ ਦਾ ਪੱਖ ਲੈ, ਪਾਣੀ ਇਸ ਨੂੰ ਡੋਬਦਾ ਨਹੀਂ।

ਰਾਮ ਜਨਾ ਹਰਿ ਆਪਿ ਸਵਾਰੇ ਅਪਨਾ ਬਿਰਦੁ ਰਖਾਵੈਗੋ ॥੩॥
ਆਪ ਹੀ ਸਾਈਂ, ਹਰੀ ਆਪਣੇ ਗੋਲਿਆਂ ਨੂੰ ਸ਼ਸ਼ੋਭਤ ਕਰਦਾ ਹੈ ਅਤੇ ਆਪਣੇ ਕੁਦਰਤੀ ਸੁਭਾਵ ਨੂੰ ਪੂਰਾ ਕਰਦਾ ਹੈ।

ਹਮ ਪਾਥਰ ਲੋਹ ਲੋਹ ਬਡ ਪਾਥਰ ਗੁਰ ਸੰਗਤਿ ਨਾਵ ਤਰਾਵੈਗੋ ॥
ਮੈਂ ਪੱਥਰ ਅਤੇ ਲੋਹੇ ਵਰਗਾ ਹਾਂ, ਭਾਰੇ ਪੱਥਰ ਅਤੇ ਲੋਹੇ ਵਰਗਾ ਹਾਂ ਪ੍ਰੰਤੂ ਗੁਰਾਂ ਦੀ ਸੰਗਤ ਦੀ ਬੇੜੀ ਤੇ ਚੜ੍ਹ ਕੇ ਮੈਂ ਪਾਰ ਉਤਰ ਗਿਆ ਹਾਂ।

ਜਿਉ ਸਤਸੰਗਤਿ ਤਰਿਓ ਜੁਲਾਹੋ ਸੰਤ ਜਨਾ ਮਨਿ ਭਾਵੈਗੋ ॥੪॥
ਜਿਸ ਤਰ੍ਹਾਂ ਸਾਧ ਸੰਗਤ ਰਾਹੀਂ ਕਬੀਰ, ਜੁਲਾਹੇ ਦਾ ਪਾਰ-ਉਤਾਰਾ ਹੋ ਗਿਆ ਸੀ ਅਤੇ ਉਹ ਪਵਿੱਤਰ ਪੁਰਸ਼ਾ ਦੇ ਚਿੱਤ ਨੂੰ ਚੰਗਾ ਲਗਣ ਲੱਗ ਗਿਆ ਸੀ, ਓਸੇ ਤਰ੍ਹਾਂ ਹੀ ਮੇਰਾ ਪਾਰ-ਉਤਾਰਾ ਹੋ ਜਾਵੇਗਾ।

ਖਰੇ ਖਰੋਏ ਬੈਠਤ ਊਠਤ ਮਾਰਗਿ ਪੰਥਿ ਧਿਆਵੈਗੋ ॥
ਖੜ ਖੜੋਤਾ, ਬਹਿੰਦਾ, ਉਠਦਾ ਅਤੇ ਰਹੇ ਅਤੇ ਰਸਤੇ ਟੁਰਦਾ ਹੋਇਆ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ।

ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥੫॥
ਸੱਚਾ ਗੁਰੂ ਬਾਣੀ ਹੈ ਅਤੇ ਬਾਣੀ ਹੈ ਸੱਚਾ ਗੁਰੂ। ਬਾਣੀ ਕਲਿਆਣ ਦੇ ਮਾਰਗ ਨੂੰ ਦਰਸਾਉਂਦੀ ਹੈ।

ਸਾਸਨਿ ਸਾਸਿ ਸਾਸਿ ਬਲੁ ਪਾਈ ਹੈ ਨਿਹਸਾਸਨਿ ਨਾਮੁ ਧਿਆਵੈਗੋ ॥
ਗੁਰਾਂ ਦੀ ਤਾੜਨਾ ਰਾਹੀਂ ਮੈਂ ਆਪਣੇ ਹਰ ਸੁਆਸ ਨਾਲ ਨਿਧੜਕ ਹੋ ਸੁਆਮੀ ਦਾ ਸਿਮਰਨ ਕਰਨ ਲਈ ਬਲਵਾਨ ਹੋ ਗਿਆ ਹਾ।

ਗੁਰ ਪਰਸਾਦੀ ਹਉਮੈ ਬੂਝੈ ਤੌ ਗੁਰਮਤਿ ਨਾਮਿ ਸਮਾਵੈਗੋ ॥੬॥
ਜਦ ਗੁਰਾਂ ਦੀ ਦਇਆ ਦੁਆਰਾ, ਬੰਦੇ ਦੀ ਹੰਗਤਾ ਨਵਿਰਤ ਹੋ ਜਾਂਦੀ ਹੈ, ਤਦ ਉਹ ਗੁਰਾਂ ਦੇ ਉਪਦੇਸ਼ ਰਾਹੀਂ, ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

copyright GurbaniShare.com all right reserved. Email