ਤੂੰ ਥਾਨ ਥਨੰਤਰਿ ਭਰਪੂਰੁ ਹਹਿ ਕਰਤੇ ਸਭ ਤੇਰੀ ਬਣਤ ਬਣਾਵਣੀ ॥ ਮੇਰੇ ਸਿਰਜਣਹਾਰ ਸੁਆਮੀ, ਤੂੰ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿਥਾਂ ਨੂੰ ਪਰੀਪੂਰਨ ਕਰ ਰਿਹਾ ਹੈ। ਕੇਵਲ ਤੂੰ ਹੀ ਸਾਰੀ ਘਾੜਤ ਘੜੀ ਹੈ। ਰੰਗ ਪਰੰਗ ਸਿਸਟਿ ਸਭ ਸਾਜੀ ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥ ਅਨੇਕਾਂ ਰੰਗਤਾ ਅਤੇ ਵਿਚਿਤ੍ਰ ਭਾਹਾਂ ਦੀ ਸਾਰੀ ਦੁਨੀਆਂ ਤੂੰ ਹੀ ਰਚੀ ਹੈ। ਇਸ ਨੂੰ ਤੂੰ ਬਹੁਤਿਆਂ ਤਰੀਕਿਆਂ ਨਾਲ ਬਹੁਤੀਆਂ ਕਿਸਮਾਂ ਵਿੱਚ ਘੜਿਆਂ ਹੈ। ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ ॥ ਮੇਰੇ ਪ੍ਰਕਾਸ਼ਵਾਨ ਪ੍ਰਭੂ! ਤੇਰਾ ਪ੍ਰਕਾਸ਼ ਸਾਰਿਆਂ ਅੰਦਰ ਰਮ ਰਿਹਾ ਹੈ ਅਤੇ ਕੇਵਲ ਤੂੰ ਹੀ ਬੰਦੇ ਨੂੰ ਗੁਰਾਂ ਦੇ ਉਪਦੇਸ਼ ਨਾਲ ਜੋੜਦਾ ਹੈ। ਜਿਨ ਹੋਹਿ ਦਇਆਲੁ ਤਿਨ ਸਤਿਗੁਰੁ ਮੇਲਹਿ ਮੁਖਿ ਗੁਰਮੁਖਿ ਹਰਿ ਸਮਝਾਵਣੀ ॥ ਮੇਰੇ ਵਾਹਿਗੁਰੂ, ਜਿਨ੍ਹਾਂ ਉਤੇ ਤੂੰ ਮਿਹਰਬਾਨ ਹੈ, ਉਨ੍ਹਾਂ ਨੂੰ ਤੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈਂ ਅਤੇ ਮੁਖੀ ਗੁਰਾਂ ਦੀ ਬਾਣੀ ਰਾਹੀਂ ਤੂੰ ਉਨ੍ਹਾਂ ਨੂੰ ਸਿਖਮਤ ਪ੍ਰਦਾਨ ਕਰਦਾ ਹੈ। ਸਭਿ ਬੋਲਹੁ ਰਾਮ ਰਮੋ ਸ੍ਰੀ ਰਾਮ ਰਮੋ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥੩॥ ਤੁਸੀਂ ਸਾਰੇ ਜਣੇ ਪ੍ਰਭੂ ਦੇ ਨਾਮ, ਪੂਜਯ ਪ੍ਰਭੂ ਦੇ ਨਾਮ ਦਾ ਉਚਾਰਨ ਕਰੋ, ਜਿਸ ਦੁਆਰਾ ਗਰੀਬੀ ਪੀੜ ਅਤੇ ਖੁਧਿਆ ਸਮੂਹ ਦੂਰ ਹੋ ਜਾਣਗੇ। ਸਲੋਕ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ। ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥ ਮਿੱਠਾ ਹੈ ਸੁਆਮੀ, ਵਾਹਿਗੁਰੂ ਦਾ ਨਾਮ ਅੰਮ੍ਰਿਤ ਇਸ ਲਈ ਤੂੰ ਸੁਆਮੀ ਵਾਹਿਗੁਰੂ ਦੇ ਅਮਿਊ ਨੂੰ ਆਪਣੇ ਮਨ ਵਿੱਚ ਟਿਕਾ। ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ ॥ ਸੁਆਮੀ ਵਾਹਿਗੁਰੂ ਸਤਿਸੰਗਤ ਅੰਦਰ ਵਸਦਾ ਹੈ। ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ ਤੂੰ ਉਸ ਨੂੰ ਅਨੁਭਵ ਕਰ ਲਵੇਗਾ। ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ ॥ ਆਪਣੇ ਰਿਦੇ ਅੰਦਰ ਸਾਈਂ ਹਰੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਆਪਣੀ ਸਵੈ-ਹੰਗਤਾ ਦੀ ਜ਼ਹਿਰ ਤੋਂ ਖਲਾਸੀ ਪਾ ਗਿਆ ਹਾਂ। ਜਿਨ ਹਰਿ ਹਰਿ ਨਾਮੁ ਨ ਚੇਤਿਓ ਤਿਨ ਜੂਐ ਜਨਮੁ ਸਭੁ ਹਾਰਿ ॥ ਜੋ ਕੋਈ ਸਾਈਂ ਦੇ ਨਾਮ ਦਾ ਸਿਮਰਨ ਨਹੀਂ ਕਰਦਾ, ਉਹ ਆਪਣਾ ਸਾਰਾ ਜੀਵਨ ਜੂਨੇ (ਜੂਏ) ਵਿੱਚ ਗੁਆ ਲੈਂਦਾ ਹੈ। ਗੁਰਿ ਤੁਠੈ ਹਰਿ ਚੇਤਾਇਆ ਹਰਿ ਨਾਮਾ ਹਰਿ ਉਰ ਧਾਰਿ ॥ ਜਦ ਗੁਰੂ ਜੀ ਮਿਹਰਬਾਨ ਹੁੰਦੇ ਹਨ, ਪ੍ਰਾਣੀ ਆਪਣੇ ਵਾਹਿਗੁਰੂ ਦਾ ਚਿੰਤਨ ਕਰਦਾ ਹੈ ਅਤੇ ਪ੍ਰਭੂ ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਲੈਂਦਾ ਹੈ। ਜਨ ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੧॥ ਦਾਸ ਨਾਨਕ! ਉਸ ਸੁਆਮੀ ਦੀ ਸੱਚੀ ਦਰਗਾਹ ਅੰਦਰ ਉਸ ਆਦਮੀ ਦਾ ਚਿਹਰਾ ਰੌਸ਼ਨ ਹੁੰਦਾ ਹੈ। ਮਃ ੪ ॥ ਚੌਥੀ ਪਾਤਿਸ਼ਾਹੀ। ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ॥ ਮਹਾਨ ਹੈ ਪ੍ਰਭੂ ਦਾ ਜੱਸ ਅਤੇ ਪ੍ਰਭੂ ਦਾ ਨਾਮ। ਸ਼੍ਰੇਸ਼ਟ ਹੈ ਇਹ ਕਰਮ ਕਾਲੇ ਯੁਗ ਅੰਦਰ। ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥ ਗੁਰਾਂ ਦੇ ਉਪਦੇਸ਼ ਅਤੇ ਸਿਖਮਤ ਦੁਆਰਾ, ਬੰਦੇ ਨੂੰ ਪ੍ਰਭੂ ਦਾ ਜੱਸ ਪ੍ਰਾਪਤ ਹੁੰਦਾ ਹੈ ਅਤੇ ਉਹ ਵਾਹਿਗੁਰੂ ਪ੍ਰਭੂ ਦੇ ਨਾਮ ਦੀ ਮਾਲਾ ਆਪਣੇ ਹਿਰਦੇ ਅੰਦਰ ਪਹਿਨ ਲੈਂਦਾ ਹੈ। ਵਡਭਾਗੀ ਜਿਨ ਹਰਿ ਧਿਆਇਆ ਤਿਨ ਸਉਪਿਆ ਹਰਿ ਭੰਡਾਰੁ ॥ ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਵਾਹਿਗੁਰੂ ਦਾ ਆਰਾਧਨ ਕਰਦੇ ਹਨ। ਵਾਹਿਗੁਰੂ ਦੇ ਖਜਾਨੇ ਉਨ੍ਹਾਂ ਦੇ ਸਪੁਰਦ ਹੋ ਜਾਂਦੇ ਹਨ। ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ ॥ ਨਾਮ ਦੇ ਬਗੈਰ, ਹੋਰ ਜਿਹੜੇ ਭੀ ਕੰਮ ਬੰਦਾ ਕਰਦਾ ਹੈ, ਉਹ ਸਦਾ ਹੰਕਾਰ ਅੰਦਰ ਬਰਬਾਦ ਹੋ ਜਾਂਦਾ ਹੈ। ਜਲਿ ਹਸਤੀ ਮਲਿ ਨਾਵਾਲੀਐ ਸਿਰਿ ਭੀ ਫਿਰਿ ਪਾਵੈ ਛਾਰੁ ॥ ਹਾਥੀ (ਹੰਕਾਰੀ ਮਨ) ਨੂੰ ਪਾਣੀ ਨਾਲ ਮਲ ਕੇ ਨੁਹਾਇਆ ਜਾਂਦਾ ਹੈ, ਤਾਂ ਭੀ ਉਹ ਮੁੜ ਕੇ ਆਪਣੇ ਮੂੰਡ ਉਤੇ ਖੇਹ ਸੁਟਦਾ ਹੈ। ਹਰਿ ਮੇਲਹੁ ਸਤਿਗੁਰੁ ਦਇਆ ਕਰਿ ਮਨਿ ਵਸੈ ਏਕੰਕਾਰੁ ॥ ਹੇ ਮੇਰੇ ਸੱਚੇ ਗੁਰਦੇਵ ਜੀ! ਮਿਹਰਬਾਨੀ ਕਰਕੇ ਮੈਨੂੰ ਸੁਆਮੀ ਨਾਲ ਮਿਲਾ ਦਿਓ ਤਾਂ ਜੋ ਇਕ ਅਕਾਲ ਪੁਰਖ ਮੇਰੇ ਹਿਰਦੇ ਅੰਦਰ ਟਿਕ ਜਾਵੇ। ਜਿਨ ਗੁਰਮੁਖਿ ਸੁਣਿ ਹਰਿ ਮੰਨਿਆ ਜਨ ਨਾਨਕ ਤਿਨ ਜੈਕਾਰੁ ॥੨॥ ਗੁਰੂ-ਸਮਰਪਨ ਜੋ ਹਰੀ ਬਾਰੇ ਸੁਣਦੇ ਹਨ ਅਤੇ ਉਸ ਅੰਦਰ ਭਰੋਸਾ ਧਾਰਦੇ ਹਨ, ਗੋਲਾ ਨਾਨਕ ਉਨ੍ਹਾਂ ਨੂੰ ਨਿਮਸ਼ਕਾਰ ਕਰਦਾ ਹੈ। ਪਉੜੀ ॥ ਪਉੜੀ। ਰਾਮ ਨਾਮੁ ਵਖਰੁ ਹੈ ਊਤਮੁ ਹਰਿ ਨਾਇਕੁ ਪੁਰਖੁ ਹਮਾਰਾ ॥ ਸ਼੍ਰੇਸ਼ਟ ਹੈ ਸੌਦਾਸੂਤ ਸੁਆਮੀ ਦੇ ਨਾਮ ਦਾ। ਉਹ ਸੁਆਮੀ ਵਾਹਿਗੁਰੂ ਹੀ ਮੇਰਾ ਮਾਲਕ ਹੈ। ਹਰਿ ਖੇਲੁ ਕੀਆ ਹਰਿ ਆਪੇ ਵਰਤੈ ਸਭੁ ਜਗਤੁ ਕੀਆ ਵਣਜਾਰਾ ॥ ਸੁਆਮੀ ਵਾਹਿਗੁਰੂ ਨੇ ਖੇਡ ਰੱਚੀ ਹੈ ਅਤੇ ਉਹ ਆਪ ਹੀ ਉਸ ਅੰਦਰ ਵਿਆਪਕ ਹੋ ਰਿਹਾ ਹੈ। ਸਾਰੇ ਸੰਸਾਰ ਨੂੰ ਉਸਨੇ ਆਪਣੇ ਨਾਮ ਦਾ ਵਾਪਾਰੀ ਬਣਾਇਆ ਹੋਇਆ ਹੈ। ਸਭ ਜੋਤਿ ਤੇਰੀ ਜੋਤੀ ਵਿਚਿ ਕਰਤੇ ਸਭੁ ਸਚੁ ਤੇਰਾ ਪਾਸਾਰਾ ॥ ਹੇ ਮੇਰੇ ਪ੍ਰਕਾਸ਼ਵਾਨ ਸਿਰਜਣਹਾਰ! ਤੇਰਾ ਪ੍ਰਕਾਸ਼ ਸਾਰਿਆਂ ਅੰਦਰ ਰੋਸ਼ਨ ਹੋ ਰਿਹਾ ਹੈ ਅਤੇ ਸੱਚਾ ਹੈ ਤੇਰਾ ਪਸਾਰ। ਸਭਿ ਧਿਆਵਹਿ ਤੁਧੁ ਸਫਲ ਸੇ ਗਾਵਹਿ ਗੁਰਮਤੀ ਹਰਿ ਨਿਰੰਕਾਰਾ ॥ ਅਮੋਘ ਹਨ ਉਹ ਸਾਰੇ ਜੋ ਗੁਰਾਂ ਦੇ ਉਪਦੇਸ਼ ਦੁਆਰਾ, ਤੈਨੂੰ ਸਿਮਰਦੇ ਅਤੇ ਤੇਰੀਆਂ ਸਿਫਤਾਂ ਗਾਇਨ ਕਰਦੇ ਹਨ, ਹੇ ਸਰੂਪ-ਰਹਿਤ ਸੁਆਮੀ! ਸਭਿ ਚਵਹੁ ਮੁਖਹੁ ਜਗੰਨਾਥੁ ਜਗੰਨਾਥੁ ਜਗਜੀਵਨੋ ਜਿਤੁ ਭਵਜਲ ਪਾਰਿ ਉਤਾਰਾ ॥੪॥ ਤੁਸੀਂ ਸਾਰੇ ਆਪਣੇ ਮੂੰਹ ਨਾਲ ਸੰਸਾਰ ਦੇ ਸੁਆਮੀ ਹਾਂ, ਸੰਸਾਰ ਦੇ ਸੁਆਮੀ ਅਤੇ ਆਲਮ ਦੀ ਜਿੰਦ-ਜਾਨ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੋ, ਜਿਸ ਦੁਆਰਾ ਤੁਸੀਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਉਗੇ। ਸਲੋਕ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ। ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥ ਮੇਰੀ ਕੇਵਲ ਇਕ ਜੀਭ ਹੈ, ਪ੍ਰੰਤੂ ਪਹੁੰਚ ਤੋਂ ਪਰੇ ਅਤੇ ਬੇਥਾਹ ਹਨ ਸਾਈਂ ਹਰੀ ਦੀਆਂ ਵਡਿਆਈਆਂ। ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ ॥ ਮੈਂ ਬੇ-ਸਮਝ, ਕਿਸ ਤਰ੍ਹਾਂ ਤੇਰਾ ਸਿਮਰਨ ਕਰ ਸਕਦਾ ਹਾਂ, ਹੇ ਹਰੀ? ਤੂੰ ਵਿਸ਼ਾਲ, ਬੇਥਾਹ ਅਤੇ ਅਜੋਖ ਹੈ। ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ ॥ ਹੇ ਸੁਆਮੀ! ਤੂੰ ਮੈਨੂੰ ਸ਼੍ਰੇਸ਼ਟ ਸਮਝ ਬਖਸ਼, ਤਾਂ ਜੋ ਮੈਂ ਵੱਡੇ ਸੱਚੇ ਗੁਰਾਂ ਦੇ ਪੈਰੀ ਡਿਗ ਪਵਾ। ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ ॥ ਮੇਰੇ ਵਾਹਿਗੁਰੂ ਸੁਆਮੀ! ਤੂੰ ਮੈਨੂੰ ਸਾਧ ਸੰਗਤ ਨਾਲ ਜੋੜ ਦੇ, ਤਾਂ ਜੋ ਮੈਂ ਗੁਨਾਹਗਾਰ ਭੀ ਉਨ੍ਹਾਂ ਦੇ ਨਾਲ ਪਾਰ ਉਤਰ ਜਾਵਾਂ। ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ ॥ ਹੇ ਸੁਆਮੀ ਮਾਲਕ! ਤੂੰ ਆਪਣੇ ਗੋਲੇ ਨਾਨਕ ਨੂੰ ਮਾਫ ਕਰ ਦੇ ਅਤੇ ਆਪਣੀ ਮਿਹਰ ਕਰਕੇ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈ। ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥੧॥ ਹੇ ਵਾਹਿਗੁਰੂ! ਮਿਹਰ ਧਾਰ ਕੇ, ਤੂੰ ਮੇਰੀ ਪ੍ਰਾਰਥਨਾ ਸ੍ਰਵਨ ਕਰ ਅਤੇ ਮੈ, ਪਾਂਬਰ ਅਤੇ ਕੀੜੇ ਦਾ ਪਾਰ-ਉਤਾਰਾ ਕਰ ਦੇ। ਮਃ ੪ ॥ ਚੋਥੀ ਪਾਤਿਸ਼ਾਹੀ। ਹਰਿ ਕਰਹੁ ਕ੍ਰਿਪਾ ਜਗਜੀਵਨਾ ਗੁਰੁ ਸਤਿਗੁਰੁ ਮੇਲਿ ਦਇਆਲੁ ॥ ਹੇ ਜਗਤ ਦੀ ਜਿੰਦ-ਜਾਨ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਮਿਹਰਬਾਨ, ਵੱਡੇ ਸੱਚੇ ਗੁਰਾਂ ਨਾਲ ਮਿਲਾ ਦੇ। ਗੁਰ ਸੇਵਾ ਹਰਿ ਹਮ ਭਾਈਆ ਹਰਿ ਹੋਆ ਹਰਿ ਕਿਰਪਾਲੁ ॥ ਵਾਹਿਗੁਰੂ ਸੁਆਮੀ ਮਾਲਕ ਮੇਰੇ ਤੇ ਮਇਆਵਾਨ ਹੋ ਗਿਆ ਹੈ ਅਤੇ ਮੈਂ ਹੁਣ ਗੁਰਾ ਦੀ ਟਹਿਲ ਸੇਵਾ ਨੂੰ ਪਿਆਰ ਕਰਦਾ ਹਾਂ। copyright GurbaniShare.com all right reserved. Email |