ਰਾਗੁ ਕਲਿਆਨ ਮਹਲਾ ੪ ਰਾਗੁ ਕਲਿਆਨ। ਚੌਥੀ ਪਾਤਿਸ਼ਾਹੀ। ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ ਰਹਿਤ, ਅਜਨਮਾਂ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਰਾਮਾ ਰਮ ਰਾਮੈ ਅੰਤੁ ਨ ਪਾਇਆ ॥ ਸੁੰਦਰ ਅਤੇ ਸਰਬ-ਵਿਆਪਕ ਸੁਆਮੀ ਦੇ ਓੜਕ ਦਾ ਕਿਸੇ ਨੂੰ ਭੀ ਪਤਾ ਨਹੀਂ ਲੱਗਾ। ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥੧॥ ਰਹਾਉ ॥ ਹੇ ਵਿਸ਼ਾਲ ਵਾਹਿਗੁਰੂ! ਤੂੰ ਮੇਰਾ ਬਾਬਲ ਅਤੇ ਅੰਮੜੀ ਹੈਂ। ਮੈਂ ਤੇਰਾ ਬੱਚਾ ਹਾਂ ਅਤੇ ਤੂੰ ਹੀ ਮੇਰੀ ਪਾਲਣਾ ਪੋਸਣਾ ਕਰਦਾ ਹੈਂ। ਠਹਿਰਾਓ। ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ ॥ ਅਣਗਿਣਤ ਹਨ ਅਤੇ ਅਜੋਖੇ ਹਨ, ਵਾਹਿਗੁਰੂ ਦੇ ਨਾਮ, ਮੇਰਾ ਵਾਹਿਗੁਰੂ, ਪਾਸ਼ਿਾਹ, ਪਹੁੰਚ ਤੋਂ ਪਰ੍ਹੇ ਅਤੇ ਅਥਾਹ ਹੈ। ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥੧॥ ਨੇਕ ਅਤੇ ਗਿਆਨਵਾਨ ਬੰਦਿਆਂ ਨੇ ਤੇਰੇ ਬਾਰੇ ਬਹੁਤਾ ਹੀ ਸੋਚਿਆ ਵੀਚਾਰਿਆ ਹੈ, ਪ੍ਰੰਤੂ ਤੇਰੇ ਮੁੱਲ ਦਾ ਉਹਨਾਂ ਨੂੰ ਇੱਕ ਭੋਰਾ ਭਰ ਭੀ ਪਤਾ ਨਹੀਂ ਲੱਗ ਸਕਿਆ। ਗੋਬਿਦ ਗੁਣ ਗੋਬਿਦ ਸਦ ਗਾਵਹਿ ਗੁਣ ਗੋਬਿਦ ਅੰਤੁ ਨ ਪਾਇਆ ॥ ਉਹ ਸਦੀਵ ਦੀ ਸੰਸਾਰ ਦੇ ਸੁਆਮੀ, ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ, ਪ੍ਰੰਤੂ ਸੁਆਮੀ ਦੀਆਂ ਸਿਫਤਾਂ ਦੇ ਓੜਕ ਦਾ ਉਨ੍ਹਾਂ ਨੂੰ ਪਤਾ ਨਹੀਂ ਲਗ ਸਕਿਆ। ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ ਬਹੁ ਜਪੀਐ ਥਾਹ ਨ ਪਾਇਆ ॥੨॥ ਅਮਾਪ, ਅਜੋਖ ਅਤੇ ਹੱਦ ਬੰਨਾ-ਰਹਿਤ ਹੈਂ ਤੂੰ, ਹੇ ਸਾਹਿਬ! ਜਿੰਨਾ ਭੀ ਜਿਆਦਾ ਬੰਦਾ ਭਜਨ ਪਿਆ ਕਰੇ, ਉਸ ਨੂੰ ਤੇਰੀ ਡੂੰਘਾਈ ਦਾ ਪਤਾ ਨਹੀਂ ਲੱਗਦਾ। ਉਸਤਤਿ ਕਰਹਿ ਤੁਮਰੀ ਜਨ ਮਾਧੌ ਗੁਨ ਗਾਵਹਿ ਹਰਿ ਰਾਇਆ ॥ ਹੇ ਮਾਇਆ ਦੇ ਪਤੀ! ਸਾਧੂ ਤੇਰੀ ਪ੍ਰਸੰਸਾ ਕਰਦੇ ਹਨ ਅਤੇ ਤੇਰੀਆਂ ਨੇਕੀਆਂ ਗਾਉਂਦੇ ਹਨ, ਹੇ ਵਾਹਿਗੁਰੂ, ਪਾਤਿਸ਼ਾਹ! ਤੁਮ੍ਹ੍ਹ ਜਲ ਨਿਧਿ ਹਮ ਮੀਨੇ ਤੁਮਰੇ ਤੇਰਾ ਅੰਤੁ ਨ ਕਤਹੂ ਪਾਇਆ ॥੩॥ ਤੂੰ ਪਾਣੀ ਦਾ ਸਮੁੰਦਰ ਹੈਂ ਅਤੇ ਮੈਂ ਤੇਰੀ ਮੱਛੀ ਹਾਂ। ਤੇਰੇ ਅਖੀਰ ਦਾ ਕਦੇ ਕਿਸੇ ਨੂੰ ਪਤਾ ਨਹੀਂ ਲੱਗਿਆ। ਜਨ ਕਉ ਕ੍ਰਿਪਾ ਕਰਹੁ ਮਧਸੂਦਨ ਹਰਿ ਦੇਵਹੁ ਨਾਮੁ ਜਪਾਇਆ ॥ ਤੂੰ, ਮੈਂ, ਆਪਣੇ ਗੋਲੇ ਉਤੇ ਮਿਹਰ ਧਾਰ, ਹੇ ਹਰੀ! ਨਾਮ ਅੰਮ੍ਰਿਤ ਦੇ ਪ੍ਰੀਤਮ ਅਤੇ ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ। ਮੈ ਮੂਰਖ ਅੰਧੁਲੇ ਨਾਮੁ ਟੇਕ ਹੈ ਜਨ ਨਾਨਕ ਗੁਰਮੁਖਿ ਪਾਇਆ ॥੪॥੧॥ ਮੈਂ, ਅੰਨ੍ਹੇ ਮੂੜ੍ਹ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ। ਗੁਰਾਂ ਦੀ ਦਇਆ ਰਾਹੀਂ, ਗੋਲੇ ਨਾਨਕ ਨੂੰ ਪ੍ਰਭੂ ਦਾ ਨਾਮ ਪ੍ਰਦਾਨ ਹੋ ਗਿਆ ਹੈ। ਕਲਿਆਨੁ ਮਹਲਾ ੪ ॥ ਕਲਿਆਨ ਚੌਥੀ ਪਾਤਿਸ਼ਾਹੀ। ਹਰਿ ਜਨੁ ਗੁਨ ਗਾਵਤ ਹਸਿਆ ॥ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ, ਸੁਆਮੀ ਦਾ ਗੋਲਾ ਪ੍ਰਫੁਲਤ ਹੋ ਜਾਂਦਾ ਹੈ। ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਵਾਹਿਗੁਰੂ ਦੇ ਸਿਮਰਨ ਨਾਲ ਮੇਰਾ ਮਨ ਸ਼ਸ਼ੋਭਤ ਹੋ ਗਿਆ ਹੈ। ਐਹੋ ਜਿਹੀ ਹੈ ਸੁਆਮੀ ਦੀ ਪਰਾਪੂਰਬਲੀ ਲਿਖਤਾਕਾਰ ਮੇਰੇ ਮੱਥੇ ਉਤੇ। ਠਹਿਰਾਓ। ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ ॥ ਦਿਹੁੰ ਰੈਣ ਮੈਂ ਗੁਰਾਂ ਦੇ ਪੈਰਾਂ ਦਾ ਆਰਾਧਨ ਕਰਦਾ ਹਾਂ ਅਤੇ ਇਸ ਲਈ ਵਾਹਿਗੁਰੂ ਸੁਆਮੀ ਮਾਲਕ ਆ ਕੇ ਮੇਰੇ ਚਿੱਤ ਵਿੱਚ ਟਿਕ ਗਿਆ ਹੈ। ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥੧॥ ਇਸ ਸੰਸਾਰ ਅੰਦਰ ਸ੍ਰੇਸ਼ਟ ਹੈ ਸੁਆਮੀ, ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ। ਮੈਂ ਸੁਆਮੀ ਦੀ ਉਸਤਤੀ ਦਾ ਉਚਾਰਨ ਕਰਦਾ ਹਾਂ ਅਤੇ ਇਹ ਹੀ ਹੈ ਚੰਨਣ ਜੋ ਮੈਂ ਘਸਾਉਂਦਾ ਹਾਂ। ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ ॥ ਸਾਈਂ ਦੇ ਗੋਲੇ ਦੀ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪਿਰਹੜੀ ਪਈ ਹੋਈ ਹੈ ਅਤੇ ਮਾਇਆ ਦੇ ਪੁਜਾਰੀ ਸਾਰੇ ਹੀ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਉਸ ਦਾ ਪਿੱਛਾ ਕਰਦੇ ਹਨ। ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥੨॥ ਜਿਸ ਤਰ੍ਹਾਂ ਦੀ ਉਸ ਦੇ ਪੂਰਬਲੇ ਕਰਮਾਂ ਦੀ ਲਿਖਤਕਾਰ ਹੈ ਉਸੇ ਤਰ੍ਹਾਂ ਦੀ ਛਿਦ੍ਰ ਲਾਉਣ ਵਾਲਾ ਪੁਰਸ਼ ਟੁਰਦਾ ਹੈ। ਉਸ ਦਾ ਪੈਰ ਸੱਪਣੀ ਨਾਲ ਟਕਰਾ ਜਾਂਦਾ ਹੈ ਅਤੇ ਉਹ (ਡੰਗਿਆ) ਜਾਂ (ਸੜ ਬਲ) ਜਾਂਦਾ ਹੈ। ਜਨ ਕੇ ਤੁਮ੍ਹ੍ਹ ਹਰਿ ਰਾਖੇ ਸੁਆਮੀ ਤੁਮ੍ਹ੍ਹ ਜੁਗਿ ਜੁਗਿ ਜਨ ਰਖਿਆ ॥ ਹੇ ਮੇਰੇ ਸਾਈਂ ਹਰੀ! ਤੂੰ ਆਪਣੇ ਗੋਲੇ ਦਾ ਰਖਵਾਲਾ ਹੈਂ। ਹਰ ਯੁਗ ਅੰਦਰ ਤੂੰ ਆਪਣੇ ਗੋਲੇ ਦੀ ਰੱਖਿਆ ਕਰਦਾ ਹੈਂ। ਕਹਾ ਭਇਆ ਦੈਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥੩॥ ਕੀ ਹੋਇਆ, ਜੇਕਰ ਰਾਖਸ਼ ਸਾਧੂ ਦੀ ਬਦਖੋਈ ਕਰਦਾ ਹੈ। ਇਸ ਤਰ੍ਹਾਂ ਦੀ ਕਥਨੀ ਅਤੇ ਕਰਨੀ ਦੁਆਰਾ ਸਾਰੇ ਤਬਾਹ ਹੋ ਜਾਂਣੇ ਹਨ। ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ ॥ ਜਿੰਨੇ ਭੀ ਜੀਵ-ਜੰਤੂ, ਪ੍ਰਭੂ ਨੇ ਪੈਦਾ ਕੀਤੇ ਹਨ, ਉਹ ਸਾਰੇ ਆਖਰ ਨੂੰ ਮੌਤ ਦੇ ਮੂੰਹ ਵਿੱਚ ਪਕੜੇ ਜਾਂਦੇ ਹਨ। ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥੪॥੨॥ ਹਰੀ ਦੇ ਸੰਤਾਂ ਦੀ, ਹਰੀ ਅਕਾਲ ਪੁਰਖ, ਵਾਹਿਗੁਰੂ ਸੁਆਮੀ ਖੁਦ ਹੀ ਰੱਖਿਆ ਕਰਦਾ ਹੈ, ਹੇ ਗੋਲੇ ਨਾਨਕ! ਕਿਉਂ ਜੋ ਉਹ ਉਸ ਦੀ ਪਨਾਹ ਲੈਂਦੇ ਹਨ। ਕਲਿਆਨ ਮਹਲਾ ੪ ॥ ਕਲਿਆਨ ਚੌਥੀ ਪਾਤਿਸ਼ਾਹੀ। copyright GurbaniShare.com all right reserved. Email |