ਮਃ ੪ ॥ ਚੌਥੀ ਪਾਤਿਸ਼ਾਹੀ। ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨ੍ਹ੍ਹਿ ॥ ਜਿਨਾਂ ਦੇ ਨੇਤ੍ਰਾਂ ਨੂੰ ਪ੍ਰਭੂ ਦੀ ਪ੍ਰੀਤ ਨੇ ਖਿਚਿਆ ਹੋਇਆ ਹੈ ਉਹ ਉਸ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸੁਆਮੀ-ਵਾਹਿਗੁਰੂ ਨੂੰ ਵੇਖ਼ ਲੈਂਦੇ ਹਨ। ਜੇ ਕਰਿ ਦੂਜਾ ਦੇਖਦੇ ਜਨ ਨਾਨਕ ਕਢਿ ਦਿਚੰਨ੍ਹ੍ਹਿ ॥੨॥ ਜਿਨ੍ਹਾਂ ਦੇ ਨੇਤਰ ਹੋਰਸ ਨੂੰ ਵੇਖਦੇ ਹਨ, ਹੇ ਗੋਲੇ ਨਾਨਕ! ਉਹ ਖੋਦ ਕੇ ਬਾਹਰ ਕੱਢ ਦੇਣੇ ਚਾਹੀਦੇ ਹਨ। ਪਉੜੀ ॥ ਪਉੜੀ। ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰੁ ਸੋਈ ॥ ਉਹ ਬੇਅੰਤ ਸੁਆਮੀ ਪਾਣੀ, ਧਰਤੀ ਅਤੇ ਆਕਾਸ਼ ਅੰਦਰ ਪਰੀਪੂਰਨ ਹੋ ਰਿਹਾ ਹੈ। ਜੀਅ ਜੰਤ ਪ੍ਰਤਿਪਾਲਦਾ ਜੋ ਕਰੇ ਸੁ ਹੋਈ ॥ ਉਹ ਸਾਰੇ ਜੀਵ-ਜੰਤੂਆਂ ਦੀ ਪਾਲਣਾ-ਪੋਸ਼ਣਾ ਕਰਦਾ ਹੈ ਜਿਹੜਾ ਕੁਛ ਉਹ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਮਾਤ ਪਿਤਾ ਸੁਤ ਭ੍ਰਾਤ ਮੀਤ ਤਿਸੁ ਬਿਨੁ ਨਹੀ ਕੋਈ ॥ ਉਸ ਦੇ ਬਗੈਰ, ਹੋਰ ਕੋਈ ਮਾਂ, ਪਿਓ, ਪੁੱਤਰ ਭਾਈ ਅਤੇ ਮਿੱਤਰ ਨਹੀਂ। ਘਟਿ ਘਟਿ ਅੰਤਰਿ ਰਵਿ ਰਹਿਆ ਜਪਿਅਹੁ ਜਨ ਕੋਈ ॥ ਉਹ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ। ਹਰ ਬੰਦੇ ਨੂੰ ਉਸ ਦਾ ਸਿਮਰਨ ਕਰਨਾ ਉਚਿਤ ਹੈ। ਸਗਲ ਜਪਹੁ ਗੋਪਾਲ ਗੁਨ ਪਰਗਟੁ ਸਭ ਲੋਈ ॥੧੩॥ ਸਾਰੇ ਜਣੇ ਜਗਤ ਦੇ ਪਾਲਣ-ਪੋਸ਼ਣਹਾਰ ਦੀਆਂ ਸਿਫਤਾਂ ਉਚਾਰਨ ਕਰੋ ਜੋ ਸਾਰੇ ਸੰਸਾਰ ਅੰਦਰ ਪ੍ਰਸਿੱਧ ਹੈ। ਸਲੋਕ ਮਃ ੪ ॥ ਸਲੋਕ ਚੋਥੀ ਪਾਤਿਸ਼ਾਹੀ। ਗੁਰਮੁਖਿ ਮਿਲੇ ਸਿ ਸਜਣਾ ਹਰਿ ਪ੍ਰਭ ਪਾਇਆ ਰੰਗੁ ॥ ਉਹ ਮਿੱਤ੍ਰ ਜੋ ਪ੍ਰਭੂ ਦੇ ਪ੍ਰੇਮੀ ਗੁਰਾਂ ਨੂੰ ਮਿਲ ਪੈਦੇ ਹਨ, ਉਨ੍ਹਾਂ ਨੂੰ ਵਾਹਿਗੁਰੂ ਸੁਆਮੀ ਦੇ ਪਿਆਰ ਦੀ ਦਾਤ ਮਿਲਦੀ ਹੈ। ਜਨ ਨਾਨਕ ਨਾਮੁ ਸਲਾਹਿ ਤੂ ਲੁਡਿ ਲੁਡਿ ਦਰਗਹਿ ਵੰਞੁ ॥੧॥ ਹੇ ਗੋਲੇ ਨਾਨਕ! ਤੂੰ ਪ੍ਰਭੂ ਦੇ ਨਾਮ ਦੀ ਪ੍ਰਸੰਸਾ ਕਰ ਤਾਂ ਜੋ ਤੂੰ ਪ੍ਰਭੂ ਦੇ ਦਰਬਾਰ ਵਿੱਚ ਅਤਿਅੰਤ ਖੁਸ਼ੀ ਅੰਦਰ ਜਾ ਸਕੇ। ਮਃ ੪ ॥ ਚੌਥੀ ਪਾਤਿਸ਼ਾਹੀ। ਹਰਿ ਤੂਹੈ ਦਾਤਾ ਸਭਸ ਦਾ ਸਭਿ ਜੀਅ ਤੁਮ੍ਹ੍ਹਾਰੇ ॥ ਹੇ ਵਾਹਿਗੁਰੂ! ਤੂੰ ਸਾਰਿਆਂ ਦਾ ਦਾਤਾਰ ਸੁਆਮੀ ਹੈ ਅਤੇ ਸਮੂਹ ਜੀਵ ਤੇਰੇ ਹਨ। ਸਭਿ ਤੁਧੈ ਨੋ ਆਰਾਧਦੇ ਦਾਨੁ ਦੇਹਿ ਪਿਆਰੇ ॥ ਉਹ ਸਾਰੇ ਤੇਰਾ ਸਿਮਰਨ ਕਰਦੇ ਹਨ, ਹੇ ਪ੍ਰੀਤਮਾ! ਅਤੇ ਤੂੰ ਉਨ੍ਹਾਂ ਨੂੰ ਦਾਤਾਂ ਬਖਸ਼ਦਾ ਹੈ। ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ ॥ ਵਾਹਿਗੁਰੂ ਦਰਿਆ ਦਿਲ ਦਾਨੀ ਕੇਵਲ ਆਪਣਾ ਹੱਥ ਹੀ ਬਾਹਰ ਨੂੰ ਪਸਾਰਦਾ ਹੈ ਤੇ ਸੰਸਾਰ ਤੇ ਮੀਹ ਪੈਣ ਲੱਗ ਜਾਂਦਾ ਹੈ। ਅੰਨੁ ਜੰਮਿਆ ਖੇਤੀ ਭਾਉ ਕਰਿ ਹਰਿ ਨਾਮੁ ਸਮ੍ਹ੍ਹਾਰੇ ॥ ਨਾਮ ਦਾ ਦਾਣਾ ਮਨ ਦੇ ਖੇਤ ਵਿੱਚ ਉਗ ਪੈਦਾ ਹੈ ਅਤੇ ਮਨੁਸ਼ ਪਿਆਰ ਨਾਲ ਹਰੀ ਦੇ ਨਾਮ ਦਾ ਸਿਮਰਨ ਕਰਦਾ ਹੈ। ਜਨੁ ਨਾਨਕੁ ਮੰਗੈ ਦਾਨੁ ਪ੍ਰਭ ਹਰਿ ਨਾਮੁ ਅਧਾਰੇ ॥੨॥ ਹੇ ਮੇਰੇ ਸੁਆਮੀ ਵਾਹਿਗੁਰੂ! ਗੋਲਾ ਨਾਨਕ ਕੇਵਲ ਤੇਰੇ ਨਾਮ ਦੇ ਆਸਰੇ ਦੀ ਦਾਤ ਦੀ ਯਾਚਨਾ ਕਰਦਾ ਹੈ। ਪਉੜੀ ॥ ਪਉੜੀ। ਇਛਾ ਮਨ ਕੀ ਪੂਰੀਐ ਜਪੀਐ ਸੁਖ ਸਾਗਰੁ ॥ ਆਰਾਮ ਦੇ ਸਮੁੰਦਰ, ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਚਿੱਤ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਹਰਿ ਕੇ ਚਰਨ ਅਰਾਧੀਅਹਿ ਗੁਰ ਸਬਦਿ ਰਤਨਾਗਰੁ ॥ ਜਵੇਹਰਾਂ ਦੀ ਖਾਣ, ਗੁਰਾਂ ਦੀ ਬਾਣੀ ਰਾਹੀਂ ਪ੍ਰਭੂ ਦੇ ਪੈਰਾਂ ਦਾ ਸਿਮਰਨ ਕੀਤਾ ਜਾਂਦਾ ਹੈ। ਮਿਲਿ ਸਾਧੂ ਸੰਗਿ ਉਧਾਰੁ ਹੋਇ ਫਾਟੈ ਜਮ ਕਾਗਰੁ ॥ ਸਤਿਸੰਗ ਨਾਲ ਜੁੜ ਕੇ, ਜੀਵ ਤਰ ਜਾਂਦਾ ਹੈ ਅਤੇ ਉਸ ਦੀ ਮੌਤ ਦੇ ਦੂਤ ਦੇ ਕਾਗਜ਼ ਪਾਟ ਜਾਂਦੇ ਹਨ। ਜਨਮ ਪਦਾਰਥੁ ਜੀਤੀਐ ਜਪਿ ਹਰਿ ਬੈਰਾਗਰੁ ॥ ਨਿਰਲੇਪ ਸੁਆਮੀ ਦਾ ਸਿਮਰਨ ਕਰਨ ਦੁਆਰਾ, ਇਨਸਾਨ ਮਨੁਸ਼ੀ ਜੀਵਨ ਦੇ ਖਜ਼ਾਨੇ ਨੂੰ ਜਿੱਤ ਲੈਂਦਾ ਹੈ। ਸਭਿ ਪਵਹੁ ਸਰਨਿ ਸਤਿਗੁਰੂ ਕੀ ਬਿਨਸੈ ਦੁਖ ਦਾਗਰੁ ॥੧੪॥ ਸਾਰੇ ਜਣੇ ਸੱਚੇ ਗੁਰਾਂ ਦੀ ਪਨਾਹ ਲਓ, ਤਾਂ ਜੋ ਪੀੜ ਦਾ ਦਾਗ ਮਿਟ ਜਾਵੇ। ਸਲੋਕ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ। ਹਉ ਢੂੰਢੇਂਦੀ ਸਜਣਾ ਸਜਣੁ ਮੈਡੈ ਨਾਲਿ ॥ ਮੈਂ ਆਪਣੇ ਮਿੱਤਰ ਨੂੰ ਲੱਭਦਾ ਰਿਹਾ ਹਾਂ, ਪ੍ਰੰਤੂ ਮੇਰਾ ਮਿੱਤਰ ਮੇਰੇ ਅੰਗ ਸੰਗ ਹੈ। ਜਨ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਹਿ ਦਿਖਾਲਿ ॥੧॥ ਹੇ ਗੋਲੇ ਨਾਨਕ! ਅਦ੍ਰਿਸ਼ਟ ਪ੍ਰਭੂ ਦਿਸਦਾ ਨਹੀਂ। ਮੁਖੀ ਗੁਰਦੇਵ ਜੀ ਉਸ ਨੂੰ ਵਿਖਾਲ ਦਿੰਦੇ ਹਨ। ਮਃ ੪ ॥ ਚੌਥੀ ਪਾਤਿਸ਼ਾਹੀ। ਨਾਨਕ ਪ੍ਰੀਤਿ ਲਾਈ ਤਿਨਿ ਸਚੈ ਤਿਸੁ ਬਿਨੁ ਰਹਣੁ ਨ ਜਾਈ ॥ ਨਾਨਕ, ਮੇਰਾ ਉਸ ਆਪਣੇ ਸੱਚੇ ਸੁਆਮੀ ਨਾਲ ਪਿਆਰ ਪੈ ਗਿਆ ਹੈ। ਉਸ ਦੇ ਬਾਝੋਂ, ਮੈਂ ਜੀਉਂ ਨਹੀਂ ਸਕਦਾ। ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥ ਜਦ ਜੀਵ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਕੇਵਲ ਤਦ ਹੀ ਉਹ ਪੂਰਨ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ ਅਤੇ ਉਸ ਦੀ ਜੀਭ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਮਾਣਦੀ ਹੈ। ਪਉੜੀ ॥ ਪਉੜੀ। ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ ॥ ਸਾਹਿਬ ਦੀਆਂ ਸਿਫਤਾਂ ਨੂੰ ਕਈ ਗਾਉਂਦੇ, ਕਈ ਸੁਣਦੇ ਅਤੇ ਕਈ ਉਚਾਰਦੇ ਤੇ ਪ੍ਰਚਾਰਦੇ ਹਨ। ਜਨਮ ਜਨਮ ਕੀ ਮਲੁ ਉਤਰੈ ਮਨ ਚਿੰਦਿਆ ਪਾਵੈ ॥ ਉਹਨਾਂ ਦੀ ਅਨੇਕਾਂ ਜਨਮਾਂ ਦੀ ਮੈਲ ਧੋਤੀ ਧੋਤੀ ਜਾਂਦੀ ਹੈ ਅਤੇ ਉਹ ਆਪਣੇ ਚਿੱਤ-ਚਾਹੁੰਦੇ ਫਲ ਪਾ ਲੈਂਦੇ ਹਨ। ਆਵਣੁ ਜਾਣਾ ਮੇਟੀਐ ਹਰਿ ਕੇ ਗੁਣ ਗਾਵੈ ॥ ਉਹਨਾਂ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਅਤੇ ਉਹ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ। ਆਪਿ ਤਰਹਿ ਸੰਗੀ ਤਰਾਹਿ ਸਭ ਕੁਟੰਬੁ ਤਰਾਵੈ ॥ ਉਹ ਖੁਦ ਤਰ ਜਾਂਦੇ ਹਨ, ਆਪਣੇ ਸਾਥੀਆਂ ਨੂੰ ਪਾਰ ਕਰ ਦਿੰਦੇ ਹਨ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਭੀ ਤਾਰ ਦਿੰਦੇ ਹਨ, ਜਨੁ ਨਾਨਕੁ ਤਿਸੁ ਬਲਿਹਾਰਣੈ ਜੋ ਮੇਰੇ ਹਰਿ ਪ੍ਰਭ ਭਾਵੈ ॥੧੫॥੧॥ ਸੁਧੁ ॥ ਗੋਲਾ ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ, ਜਿਹੜਾ ਮੇਰੇ ਵਾਹਿਗੁਰੂ ਸੁਆਮੀ ਨੂੰ ਚੰਗਾ ਲੱਗਦਾ ਹੈ। ਰਾਗੁ ਕਾਨੜਾ ਬਾਣੀ ਨਾਮਦੇਵ ਜੀਉ ਕੀ ਰਾਗੁ ਕਾਨੜਾ। ਸ਼ਬਦ ਮਹਾਰਾਜ ਨਾਮਦੇਵ ਜੀ ਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਐਸੋ ਰਾਮ ਰਾਇ ਅੰਤਰਜਾਮੀ ॥ ਅੰਦਰਲੀਆਂ ਜਾਣਨਹਾਰ, ਪਾਤਿਸ਼ਾਹ ਪਰਮੇਸ਼ਰ ਹਰ ਸ਼ੈ ਨੂੰ ਇਸ ਤਰ੍ਹਾਂ ਵੇਖ ਰਿਹਾ ਹੈ, ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥੧॥ ਰਹਾਉ ॥ ਜਿਸ ਤਰ੍ਹਾਂ ਸ਼ੀਸ਼ੇ ਵਿੱਚ ਆਦਮੀ ਆਪਣੇ ਚਿਹਰੇ ਨੂੰ ਸਾਫ ਹੀ ਵੇਖ ਲੈਂਦਾ ਹੈ। ਠਹਿਰਾਓ। ਬਸੈ ਘਟਾ ਘਟ ਲੀਪ ਨ ਛੀਪੈ ॥ ਉਹ ਹਰ ਦਿਲ ਅੰਦਰ ਵੱਸਦਾ ਹੈ ਅਤੇ ਉਸ ਨੂੰ ਕੋਈ ਅਪਵਿਤ੍ਰਤਾ ਜਾਂ ਕਲੰਕ ਨਹੀਂ ਚਿਮੜਦਾ। ਬੰਧਨ ਮੁਕਤਾ ਜਾਤੁ ਨ ਦੀਸੈ ॥੧॥ ਉਹ ਬੰਧਨਾਂ ਤੋਂ ਆਜ਼ਾਦ ਹੈ ਅਤੇ ਕਿਸੇ ਭੀ ਜਾਤ ਨਾਲ ਸਬੰਧਤ ਦਿਸ ਨਹੀਂ ਆਉਂਦਾ। ਪਾਨੀ ਮਾਹਿ ਦੇਖੁ ਮੁਖੁ ਜੈਸਾ ॥ ਜਿਸ ਤਰ੍ਹਾਂ ਬੰਦਾ ਸਾਫ਼ ਪਾਣੀ ਵਿੱਚ ਆਪਣੇ ਖਿਹਰੇ ਦੇ ਅਕਸ ਨੂੰ ਵੇਖ ਲੈਂਦਾ ਹੈ, ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥ ਏਸੇ ਤਰ੍ਹਾਂ ਹੀ ਸਾਫ਼ ਮਨ ਅੰਦਰ ਉਹ ਨਾਮੇ ਦੇ ਪਿਆਰੇ ਪ੍ਰਭੂ ਨੂੰ ਵੇਖ ਲੈਂਦਾ ਹੈ। copyright GurbaniShare.com all right reserved. Email |