ਰਾਮ ਨਾਮ ਤੁਲਿ ਅਉਰੁ ਨ ਉਪਮਾ ਜਨ ਨਾਨਕ ਕ੍ਰਿਪਾ ਕਰੀਜੈ ॥੮॥੧॥ ਹੇ ਪ੍ਰਭੂ! ਤੂੰ ਗੋਲੇ ਨਾਨਕ ਤੇ ਮਿਹਰ ਧਾਰ ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ, ਜਿਸ ਦੇ ਬਰਾਬਰ ਦੀ ਹੋਰ ਕੋਈ ਵਡਿਆਈ ਨਹੀਂ। ਕਲਿਆਨ ਮਹਲਾ ੪ ॥ ਕਲਿਆਨ ਚੋਥੀ ਪਾਤਿਸ਼ਾਹੀ। ਰਾਮ ਗੁਰੁ ਪਾਰਸੁ ਪਰਸੁ ਕਰੀਜੈ ॥ ਮੇਰੇ ਸੁਆਮੀ! ਤੂੰ ਮੈਨੂੰ ਗੁਰਦੇਵ ਰਸਾਇਣ ਦੀ ਛੂਹ ਪ੍ਰਦਾਨ ਕਰ। ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ ਪਾਰਸੁ ਕੀਜੈ ॥੧॥ ਰਹਾਉ ॥ ਮੈਂ ਗੁਣ ਵਿਹੁਣ ਅਤੇ ਬਿਲਕੁਲ ਨਿਕੰਮਾ ਜੰਗਾਲਿਆਂ ਹੋਇਆ ਲੋਹਾ ਸੀ। ਸੱਚੇ ਗੁਰਾਂ ਨਾਲ ਮਿਲ ਕੇ ਮੈਂ ਇਕ ਅਮੋਲਕ ਹਸਤੀ ਹੋ ਗਿਆ ਹਾਂ। ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ ॥ ਹਰ ਕੋਈ ਬਹਿਸ਼ਤ ਕਲਿਆਣ ਅਤੇ ਸੱਚਖੰਡ ਨੂੰ ਲੋਚਦਾ ਹੈ ਅਤੇ ਸਦੀਵ ਹੀ ਆਪਣੀਆਂ ਸਾਰੀਆਂ ਉਮੈਦਾ ਉਨ੍ਹਾਂ ਉਤੇ ਬੰਨ੍ਹਦਾ ਹੈ। ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ ॥੧॥ ਰੰਬ ਦੇ ਦੀਦਾਰ ਦੇ ਚਾਹਵਾਨ ਪੁਰਸ਼ ਕਲਿਆਨ ਦੀ ਯਾਚਨਾ ਨਹੀਂ ਕਰਦੇ। ਉਸ ਦਾ ਦੀਦਾਰ ਪਾ ਕੇ ਉਨ੍ਹਾਂ ਦੀ ਆਤਮਾ ਰੱਜ ਕੇ ਧੀਰਜਵਾਨ ਹੋ ਜਾਂਦੀ ਹੈ। ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ ॥ ਬੜੀ ਬਲਵਾਨ ਹੈ ਧਨ-ਪਦਾਰਥ ਦੀ ਲਗਨ ਅਤੇ ਇਹ ਲਗਨ ਇਨਸਾਨ ਨੂੰ ਕਾਲਾ ਧੱਬਾ ਲਾ ਦਿੰਦੀ ਹੈ। ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ ॥੨॥ ਨਿਰਲੇਪ ਅਤੇ ਬੰਦਖਲਾਸ ਹਨ ਮੇਰੇ ਮਾਲਕ ਦੇ ਸਾਧੂ, ਮੁਰਗਾਬੀ ਦੀ ਮਾਨੰਦ, ਜਿਸ ਦੀ ਖੰਭ ਗਿੱਲੇ ਨਹੀਂ ਹੁੰਦੇ। ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ ॥ ਸੁਗੰਧਤ ਚੰਨਣ ਦੇ ਬਿਰਛ ਨੂੰ ਸਰਪਾਂ ਨੇ ਘੇਰਿਆ ਹੋਇਆ ਹੈ। ਚੰਨਣ ਦੇ ਬਿਰਛ ਨੂੰ ਇਨਸਾਨ ਕਿਸ ਤਰ੍ਹਾਂ ਅੱਪੜ ਅਤੇ ਪਹੁੰਚ ਸਕਦਾ ਹੈ। ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ ॥੩॥ ਗੁਰਾਂ ਦੇ ਬ੍ਰਹਮ-ਬੋਧ ਦੀ ਜਬਰਦਸਤ ਤਲਵਾਰ ਧੂ ਮੈਂ ਉਸ ਨਾਲ ਜ਼ਹਿਰੀਲੀ ਸਰਪਾਂ ਨੂੰ ਮਾਰ ਅਤੇ ਤਬਾਹ ਕਰ ਕੇ ਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹਾਂ। ਆਨਿ ਆਨਿ ਸਮਧਾ ਬਹੁ ਕੀਨੀ ਪਲੁ ਬੈਸੰਤਰ ਭਸਮ ਕਰੀਜੈ ॥ ਲੱਕੜ ਨੂੰ ਲਿਆ ਅਤੇ ਕਠਾ ਕਰਕੇ ਇਨਸਾਨ ਇਸ ਦਾ ਢੇਰ ਲਾਉਂਦਾ ਹੈ, ਪ੍ਰੰਤੂ ਇਕ ਮੁਹਤ ਵਿੱਚ, ਅੱਗ ਇਸ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਮਹਾ ਉਗ੍ਰ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ ॥੪॥ ਇਸੇ ਤਰ੍ਹਾਂ ਅਧਰਮੀ ਪੁਰਸ਼ ਨੇ ਪਰਮ ਬੱਜਰ ਗੁਨਾਹ ਕੀਤੇ ਹਨ, ਪ੍ਰੰਤੂ ਸੰਤ-ਗੁਰਦੇਵ ਜੀ ਨੂੰ ਮਿਲ ਕੇ ਉਹ ਉਨ੍ਹਾਂ ਨੂੰ ਅੱਗ ਲਾ ਦਿੰਦਾ ਹੈ। ਸਾਧੂ ਸਾਧ ਸਾਧ ਜਨ ਨੀਕੇ ਜਿਨ ਅੰਤਰਿ ਨਾਮੁ ਧਰੀਜੈ ॥ ਸ਼੍ਰੇਸ਼ਟ ਹਨ ਸੰਤ ਸ਼ਰਧਾਲੂ ਅਤੇ ਸੰਤ ਸਰੂਪ ਪੁਰਸ਼ ਜੋ ਸੁਆਮੀ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ। ਪਰਸ ਨਿਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ ਦਿਖੀਜੈ ॥੫॥ ਸੰਤਾਂ ਨੂੰ ਵੇਖ ਕੇ, ਮੈਂ ਪ੍ਰਸੰਨ ਹੋ ਗਿਆ ਹਾਂ। ਸੰਤਾਂ ਦੇ ਰਾਹੀਂ ਹੀ ਵਾਹਿਗੁਰੂ ਸੁਆਮੀ ਵੇਖਿਆ ਜਾਂਦਾ ਹੈ। ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ ॥ ਅਧਰਮੀ ਦਾ ਧਾਗਾ ਬਹੁਤੀਆਂ ਗੁੰਝਲਾ ਨਾਲ ਪਰੀਪੂਰਨ ਹੈ। ਇਸ ਵਿਚੋਂ ਤਾਣਾ ਕਿਸ ਤਰ੍ਹਾਂ ਤਣਿਆ ਜਾ ਸਕਦਾ ਹੈ? ਤੰਤੁ ਸੂਤੁ ਕਿਛੁ ਨਿਕਸੈ ਨਾਹੀ ਸਾਕਤ ਸੰਗੁ ਨ ਕੀਜੈ ॥੬॥ ਉਸ ਦੇ ਅਮਲਾਂ ਵਿਚੋਂ ਨੇਕੀ ਦੀ ਕੋਈ ਤੰਦ ਅਤੇ ਤਾਰ ਨਹੀਂ ਨਿਕਲਦੀ। ਇਸ ਲਈ ਤੂੰ ਮਾਇਆ ਦੇ ਪੁਜਾਰੀ ਦੀ ਸੰਗਤ ਨਾਂ ਕਰ। ਸਤਿਗੁਰ ਸਾਧਸੰਗਤਿ ਹੈ ਨੀਕੀ ਮਿਲਿ ਸੰਗਤਿ ਰਾਮੁ ਰਵੀਜੈ ॥ ਸ਼ੇਸ਼ਟ ਹਨ ਸੱਚੇ ਗੁਰਦੇਵ ਜੀ ਅਤੇ ਸਤਿਸੰਗਤ, ਜਿਨ੍ਹਾਂ ਨਾਲ ਜੋੜ-ਮੇਲ ਕਰਨ ਦੁਆਰਾ, ਸੁਆਮੀ ਦਾ ਸਿਮਰਨ ਕੀਤਾ ਜਾਂਦਾ ਹੈ। ਅੰਤਰਿ ਰਤਨ ਜਵੇਹਰ ਮਾਣਕ ਗੁਰ ਕਿਰਪਾ ਤੇ ਲੀਜੈ ॥੭॥ ਮਨ ਦੇ ਅੰਦਰ ਹੀਰੇ, ਜਵਾਹਿਰਾਤ ਅਤੇ ਮਨੀਆਂ ਹਨ। ਗੁਰਾਂ ਦੀ ਰਹਿਮਤ ਰਾਹੀਂ ਪ੍ਰਾਣੀ ਉਨ੍ਹਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ ਕਰਿ ਮਿਲਹ ਮਿਲੀਜੈ ॥ ਮਹਾਨ ਅਤੇ ਵਿਸ਼ਾਲ ਹੈ ਮੇਰਾ ਪ੍ਰਭੂ ਪ੍ਰਮੇਸ਼ਰ। ਉਸ ਦੇ ਮਿਲਾਪ ਅੰਦਰ ਮੈਂ ਕਿਸ ਤਰ੍ਹਾਂ ਮਿਲ ਸਕਦਾ ਹਾਂ? ਨਾਨਕ ਮੇਲਿ ਮਿਲਾਏ ਗੁਰੁ ਪੂਰਾ ਜਨ ਕਉ ਪੂਰਨੁ ਦੀਜੈ ॥੮॥੨॥ ਨਾਨਕ, ਪੂਰਨ ਗੁਰਦੇਵ ਜੀ, ਮਨੁਸ਼ ਨੂੰ ਮਾਲਕ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ ਅਤੇ ਉਸ ਨੂੰ ਮੁਕੰਮਲ ਖੁਸ਼ੀ ਦੀ ਅਵਸਥਾ ਪ੍ਰਦਾਨ ਕਰ ਦਿੰਦੇ ਹਨ। ਕਲਿਆਨੁ ਮਹਲਾ ੪ ॥ ਕਲਿਆਣ ਚੋਥੀ ਪਾਤਿਸ਼ਾਹੀ। ਰਾਮਾ ਰਮ ਰਾਮੋ ਰਾਮੁ ਰਵੀਜੈ ॥ ਹੇ ਮੇਰੇ ਸੁੰਦਰ ਵਿਆਪਕ ਵਾਹਿਗੁਰੂ! ਮੈਂ ਕੇਵਲ ਸਾਈਂ ਦੇ ਨਾਮ ਦਾ ਹੀ ਉਚਾਰਨ ਕਰਦਾ ਹਾਂ। ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ ॥ ਸ਼੍ਰੇਸ਼ਟ ਹਨ ਸੰਤ, ਸ਼ਰਧਾਲੂ ਅਤੇ ਸੰਤ ਸਰੂਪ ਪੁਰਸ਼। ਸੰਤਾਂ ਨਾਲ ਮਿਲਕੇ ਮੇਰਾ ਆਪਣੇ ਪ੍ਰਭੂ ਨਾਲ ਪਿਆਰ ਪੈ ਗਿਆ ਹੈ। ਠਹਿਰਾਉ। ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ ॥ ਸੰਸਾਰ ਅਤੇ ਸਾਰੇ ਜੀਵ-ਜੰਤੂ ਜਿੰਨੇ ਭੀ ਹਨ, ਉਨ੍ਹਾਂ ਦੇ ਮਨੂਏ ਡਗਮਗਾਉਂਦੇ ਅਤੇ ਡਿਕਡੋਲੇ ਖਾਂਦੇ ਹਨ। ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ ਕਉ ਥੰਮੁ ਦੀਜੈ ॥੧॥ ਹੇ ਸੁਆਮੀ! ਮਿਹਰ, ਅਤੇ ਰਹਿਮਤ ਧਾਰ ਕੇ ਤੂੰ ਉਨ੍ਹਾਂ ਨੂੰ ਸੰਤਾ ਨਾਲ ਮਿਲਾ ਦੇ ਅਤੇ ਇਸ ਤਰ੍ਹਾਂ ਜਗਤ ਨੂੰ ਆਸਰਾ ਦੇਣ ਲਈ ਤੂੰ ਉਨ੍ਹਾਂ ਨੂੰ ਆਸਰਾ ਦੇ। ਬਸੁਧਾ ਤਲੈ ਤਲੈ ਸਭ ਊਪਰਿ ਮਿਲਿ ਸਾਧੂ ਚਰਨ ਰੁਲੀਜੈ ॥ ਮਿੱਟੀ ਸਾਰਿਆਂ ਦੇ ਪੈਰਾ ਹੇਠਾ ਹੈ ਅਤੇ ਹੇਠਾ ਤੋਂ ਇਹ ਸਾਰਿਆਂ ਉਤੇ ਪੈਦੀ ਹੈ। ਇਸ ਲਈ, ਤੂੰ ਸੰਤਾਂ ਦੇ ਪੈਰਾ ਦੀ ਖਾਕ ਅੰਦਰ ਇਸ਼ਲਾਨ ਕਰੀ ਜਾ (ਰੁਲ)। ਅਤਿ ਊਤਮ ਅਤਿ ਊਤਮ ਹੋਵਹੁ ਸਭ ਸਿਸਟਿ ਚਰਨ ਤਲ ਦੀਜੈ ॥੨॥ ਇਸ ਤਰ੍ਹਾਂ ਤੂੰ ਪਰਮ ਸ਼੍ਰੇਸ਼ਟ, ਪਰਮ ਸ਼੍ਰੇਸ਼ਟ ਹੋ ਜਾਵੇਗਾ ਅਤੇ ਸਾਰਾ ਸੰਸਾਰ ਆਪਣਾ ਸਿਰ ਤੇਰੇ ਪੈਰਾਂ ਦੇ ਹੇਠਾਂ ਰੱਖੇਗਾ। ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ ॥ ਗੁਰੂ-ਅਨੁਸਾਰੀ ਨੂੰ ਪ੍ਰਭੂ ਦਾ ਚੰਗਾ ਅਤੇ ਸ਼੍ਰੇਸ਼ਟ ਪ੍ਰਕਾਸ਼ ਪ੍ਰਦਾਨ ਹੁੰਦਾ ਹੈ ਅਤੇ ਮਾਇਆ ਆ ਕੇ ਉਸ ਨੂੰ ਨਮਸ਼ਕਾਰ ਰਕਦੀ ਹੈ। ਮੈਨਦੰਤ ਨਿਕਸੇ ਗੁਰ ਬਚਨੀ ਸਾਰੁ ਚਬਿ ਚਬਿ ਹਰਿ ਰਸੁ ਪੀਜੈ ॥੩॥ ਗੁਰਾਂ ਦੀ ਬਾਣੀ ਦੁਆਰਾ, ਉਸ ਦੇ ਮੋਮ (ਰਹਿਮ) ਦੇ ਦੰਦ ਨਿਕਲ ਆਉਂਦੇ ਹਨ, ਜਿਨ੍ਹਾਂ ਨਾਲ ਉਹ ਸਖਤ ਲੋਹੇ ਨੂੰ ਚਕ ਮਾਰਦਾ ਅਤੇ ਬਾ ਲੈਂਦਾ ਹੈ ਤੇ ਇਸ ਤਰ੍ਹਾਂ ਰਬੀ-ਅੰਮ੍ਰਿਤ ਪਾਨ ਕਰਦਾ ਹੈ। ਰਾਮ ਨਾਮ ਅਨੁਗ੍ਰਹੁ ਬਹੁ ਕੀਆ ਗੁਰ ਸਾਧੂ ਪੁਰਖ ਮਿਲੀਜੈ ॥ ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਬੜੀ ਰਹਿਮਤ ਧਾਰੀ ਹੈ ਅਤੇ ਮੈਂ ਸੰਤ ਸਰੂਪ ਪੁਰਸ਼ ਗੁਰਾਂ ਨੂੰ ਮਿਲ ਪਿਆ ਹਾਂ। ਗੁਨ ਰਾਮ ਨਾਮ ਬਿਸਥੀਰਨ ਕੀਏ ਹਰਿ ਸਗਲ ਭਵਨ ਜਸੁ ਦੀਜੈ ॥੪॥ ਸੁਆਮੀ ਦੇ ਨਾਮ ਦੀਆਂ ਸਿਫਤਾਂ ਮੈਂ ਸਾਰੀ ਪਾਸੀ ਫੈਲਾਈਆਂ ਹਨ ਅਤੇ ਸੁਆਮੀ ਨੇ ਮੈਨੂੰ ਸਾਰੇ ਜਹਾਨ ਅੰਦਰ ਪ੍ਰਭਤਾ ਬਖਸ਼ੀ ਹੈ। ਸਾਧੂ ਸਾਧ ਸਾਧ ਮਨਿ ਪ੍ਰੀਤਮ ਬਿਨੁ ਦੇਖੇ ਰਹਿ ਨ ਸਕੀਜੈ ॥ ਸੰਤ ਸ਼ਰਧਾਲੂ ਅਤੇ ਸੰਤ ਸਰੂਪ ਦੇ ਚਿੱਤ ਅੰਦਰ ਮੇਰਾ ਪਿਆਰਾ ਪ੍ਰਭੂ ਹੈ ਅਤੇ ਉਸ ਨੂੰ ਵੇਖਣ ਦੇ ਬਗੈਰ ਉਹ ਰਹਿ ਨਹੀਂ ਸਕਦਾ। ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ ॥੫॥ ਜਿਸ ਤਰ੍ਹਾਂ ਪਾਣੀ ਦੀ ਮੱਛੀ ਦਾ ਕੇਵਲ ਪਾਣੀ ਨਾਲ ਹੀ ਪਿਆਰ ਹੈ ਅਤੇ ਪਾਣੀ ਦੇ ਬਾਝੋਂ ਇਹ ਇਕ ਮੁਹਤ ਵਿੱਚ ਪਾਟ ਕੇ ਮਰ ਜਾਂਦੀ ਹੈ। ਏਸੇ ਤਰ੍ਹਾਂ ਦਾ ਹੀ ਹੈ ਮੇਰਾ ਪ੍ਰੇਮ ਸੰਤ-ਗੁਰਾਂ ਨਾਲ। copyright GurbaniShare.com all right reserved. Email |